ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਡਿਜੀਟਲ ਪਬਲਿਕ ਇਨਫ੍ਰਾਸਟਰਕਚਰ ਦੇ ਵਿਕਾਸ ਅਤੇ ਤੈਨਾਤੀ ਲਈ ਕੁਆਡ ਸਿਧਾਂਤ

Posted On: 21 SEP 2024 11:55PM by PIB Chandigarh

1. ਅਸੀਂ, ਕੁਆਡ ਦੇ ਮੈਂਬਰ, ਮੰਨਦੇ ਹਾਂ ਕਿ ਡਿਜੀਟਲ ਟੈਕਨੋਲੋਜੀਆਂ ਅਤੇ ਪ੍ਰਣਾਲੀਆਂ ਵਿੱਚ ਸਮਾਜਾਂ ਨੂੰ ਗਹਿਰਾਈ ਨਾਲ ਬਦਲਣ ਦੀ ਸਮਰੱਥਾ ਹੈ ਅਤੇ ਟਿਕਾਊ ਵਿਕਾਸ ਲਈ ਸੰਯੁਕਤ ਰਾਸ਼ਟਰ 2030 ਦੇ ਏਜੰਡੇ ਦੀ ਪ੍ਰਾਪਤੀ ਅਤੇ ਇਸ ਦੇ ਟਿਕਾਊ ਵਿਕਾਸ ਲਕਸ਼ਾਂ ਦੀ ਪ੍ਰਾਪਤੀ ਵਿੱਚ ਤੇਜ਼ੀ ਲਿਆਉਣ ਲਈ ਬੇਮਿਸਾਲ ਮੌਕੇ ਪ੍ਰਦਾਨ ਕਰਦੇ ਹਨ। ਡਿਜੀਟਲਾਈਜ਼ੇਸ਼ਨ ਦੀ ਸੰਭਾਵਨਾ ਦਾ ਲਾਭ ਉਠਾਉਂਦੇ ਹੋਏ, ਅਸੀਂ ਆਪਣੀ ਸਾਂਝੀ ਸਮ੍ਰਿੱਧੀ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਲਈ ਇੱਕ ਸਮਾਵੇਸ਼ੀ, ਖੁੱਲੇ, ਟਿਕਾਊ, ਨਿਰਪੱਖ, ਭਰੋਸੇਮੰਦ ਅਤੇ ਸੁਰੱਖਿਅਤ ਡਿਜੀਟਲ ਭਵਿੱਖ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਦੇ ਹਾਂ। 

 

2. ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਇੱਕ ਉੱਭਰਦਾ ਹੋਇਆ ਸੰਕਲਪ ਹੈ ਜੋ ਸ਼ੇਅਰਡ ਡਿਜੀਟਲ ਪ੍ਰਣਾਲੀਆਂ ਦੇ ਇੱਕ ਸਮੂਹ ਵਜੋਂ ਦਰਸਾਇਆ ਗਿਆ ਹੈ ਜੋ ਸੁਰੱਖਿਅਤ, ਭਰੋਸੇਮੰਦ ਅਤੇ ਅੰਤਰ-ਕਾਰਜਸ਼ੀਲ ਹਨ; ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੁਆਰਾ ਬਣਾਏ ਅਤੇ ਵਰਤੇ ਜਾਂਦੇ ਹਨ ਤਾਂ ਜੋ ਬਰਾਬਰ ਪਹੁੰਚ ਪ੍ਰਦਾਨ ਕਰਨ ਅਤੇ ਪਬਲਿਕ ਸਰਵਿਸ ਪ੍ਰਦਾਨ ਕਰਨ ਵਿੱਚ ਸੁਧਾਰ ਕੀਤਾ ਜਾ ਸਕੇ; ਲਾਗੂ ਕਾਨੂੰਨੀ ਢਾਂਚੇ ਦੁਆਰਾ ਨਿਯੰਤ੍ਰਿਤ ਕੀਤੇ ਜਾਂਦੇ ਹਨ ਅਤੇ ਨਿਯਮਾਂ ਨੂੰ ਸਮਰੱਥ ਕਰਦੇ ਹਨ ਜੋ ਵਿਕਾਸ, ਸ਼ਮੂਲੀਅਤ, ਇਨੋਵੇਸ਼ਨ, ਵਿਸ਼ਵਾਸ ਅਤੇ ਪ੍ਰਤੀਯੋਗਤਾ, ਅਤੇ ਮਾਨਵ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀਆਂ ਲਈ ਸਨਮਾਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਬਰਾਬਰ ਖੇਡ ਮੈਦਾਨ ਅਤੇ ਨਿਰਪੱਖ ਮੁਕਾਬਲਾ ਪ੍ਰਦਾਨ ਕਰਦੇ ਹਨ। ਬੁਨਿਆਦੀ ਅਜ਼ਾਦੀ ਲਈ ਸੁਰੱਖਿਆ ਉਪਾਅ ਅਤੇ ਮਜ਼ਬੂਤ ​​ਸਾਈਬਰ ਸੁਰੱਖਿਆ ਉਪਾਅ ਡੀਪੀਆਈ ਲਈ ਅਜਿਹੇ ਤਰੀਕੇ ਨਾਲ ਲਾਗੂ ਕੀਤੇ ਜਾਣ ਲਈ ਜ਼ਰੂਰੀ ਹਨ ਜੋ ਮਾਨਵ ਅਧਿਕਾਰਾਂ ਦਾ ਆਦਰ ਕਰਦੇ ਹਨ ਅਤੇ ਸਾਡੇ ਲੋਕਤੰਤਰੀ ਸਿਧਾਂਤਾਂ ਨੂੰ ਕਾਇਮ ਰੱਖਦੇ ਹਨ। ਡੀਪੀਆਈ ਨੂੰ ਲਾਗੂ ਕਰਨ ਵਾਲੀਆਂ ਸਰਕਾਰਾਂ ਨੂੰ ਸਾਰੀਆਂ ਡਿਜੀਟਲ ਵੰਡਾਂ ਨੂੰ ਬੰਦ ਕਰਨ ਲਈ ਠੋਸ ਯਤਨ ਕਰਨੇ ਚਾਹੀਦੇ ਹਨ। 

 

3. ਇਸ ਦੇ ਲਈ, ਅਸੀਂ ਡੀਪੀਆਈ ਦੇ ਵਿਕਾਸ ਅਤੇ ਤੈਨਾਤੀ ਲਈ ਹੇਠਾਂ ਦਿੱਤੇ ਸਿਧਾਂਤਾਂ ਦੀ ਪੁਸ਼ਟੀ ਕਰਦੇ ਹਾਂ:

 

i. ਸਮਾਵੇਸ਼ਿਤਾ: ਸਮਾਵੇਸ਼ ਲਈ ਆਰਥਿਕ, ਟੈਕਨੀਕਲ ਜਾਂ ਸਮਾਜਿਕ ਰੁਕਾਵਟਾਂ ਨੂੰ ਖ਼ਤਮ ਕਰਨਾ ਜਾਂ ਘਟਾਉਣਾ, ਅੰਤਮ ਉਪਭੋਗਤਾਵਾਂ ਦਾ ਸਸ਼ਕਤੀਕਰਣ, ਆਖਰੀ-ਸਿਰ੍ਹੇ ਤੱਕ ਪਹੁੰਚ ਨੂੰ ਸਮਰੱਥ ਬਣਾਉਣਾ ਅਤੇ ਅਨੁਚਿਤ ਅਲਗੋਰਿਦਮਿਕ ਪੱਖਪਾਤ ਤੋਂ ਬਚਣਾ।

 

ii. ਅੰਤਰ-ਕਾਰਜਸ਼ੀਲਤਾ: ਜਿੱਥੇ ਵੀ ਸੰਭਵ ਹੋਵੇ, ਉਚਿਤ ਸੁਰੱਖਿਆ ਉਪਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਕਾਨੂੰਨੀ ਵਿਚਾਰਾਂ ਅਤੇ ਟੈਕਨੀਕਲ ਰੁਕਾਵਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਟੈਕਨੋਲੋਜੀ ਨਿਰਪੱਖ ਪਹੁੰਚ ਨਾਲ ਖੁੱਲੇ ਮਿਆਰਾਂ ਅਤੇ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਕੇ ਅਤੇ ਉਨ੍ਹਾਂ 'ਤੇ ਨਿਰਮਾਣ ਕਰਕੇ ਅੰਤਰਕਾਰਜਸ਼ੀਲਤਾ ਨੂੰ ਸਮਰੱਥ ਬਣਾਉਣਾ।

 

iii. ਮੋਡਿਊਲਰਿਟੀ ਅਤੇ ਐਕਸਟੈਂਸੀਬਿਲਟੀ: ਐਕਸਟੈਂਸੀਬਲ ਪਹੁੰਚ ਦਾ ਮਤਲਬ ਹੈ ਇੱਕ ਬਿਲਡਿੰਗ ਬਲਾਕ ਜਾਂ ਮੋਡਿਊਲਰ ਆਰਕੀਟੈਕਚਰ ਜੋ ਬਿਨਾਂ ਕਿਸੇ ਰੁਕਾਵਟ ਦੇ ਬਦਲਾਅ/ਸੋਧਾਂ ਨੂੰ ਅਨੁਕੂਲਿਤ ਕਰਦਾ ਹੈ।

 

iv. ਮਾਪਯੋਗਤਾ: ਮੰਗ ਵਿੱਚ ਕਿਸੇ ਵੀ ਅਚਾਨਕ ਵਾਧੇ ਨੂੰ ਅਸਾਨੀ ਨਾਲ ਅਨੁਕੂਲ ਬਣਾਉਣ ਲਈ ਲਚੀਲੇ ਡਿਜ਼ਾਈਨ ਦੀ ਵਰਤੋਂ ਕਰੋ ਅਤੇ/ਜਾਂ ਮੌਜੂਦਾ ਪ੍ਰਣਾਲੀਆਂ ਨੂੰ ਬਦਲੇ ਬਿਨਾਂ ਵਿਸਤਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ।

 

v. ਸੁਰੱਖਿਆ ਅਤੇ ਗੋਪਨੀਯਤਾ: ਸੁਰੱਖਿਆ ਦੇ ਢੁਕਵੇਂ ਪੱਧਰਾਂ ਦੀ ਪੇਸ਼ਕਸ਼ ਕਰਨ ਵਾਲੇ ਮਾਪਦੰਡਾਂ ਦੇ ਆਧਾਰ 'ਤੇ ਵਿਅਕਤੀਗਤ ਗੋਪਨੀਯਤਾ, ਡੇਟਾ ਸੁਰੱਖਿਆ, ਅਤੇ ਲਚੀਲੇਪਨ ਨੂੰ ਯਕੀਨੀ ਬਣਾਉਣ ਲਈ ਮੁੱਖ ਡਿਜ਼ਾਈਨ ਦੇ ਅੰਦਰ ਮੁੱਖ ਗੋਪਨੀਯਤਾ ਵਧਾਉਣ ਵਾਲੀਆਂ ਟੈਕਨੋਲੋਜੀਆਂ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਏਮਬੇਡ ਕਰਨ ਲਈ ਇੱਕ ਪਹੁੰਚ ਅਪਣਾਉਣਾ।

 

vi. ਸਹਿਯੋਗ: ਖੁੱਲ੍ਹੇਪਣ ਅਤੇ ਸਹਿਯੋਗ ਦੀ ਸੰਸਕ੍ਰਿਤੀ ਨੂੰ ਸੁਚਾਰੂ ਬਣਾਉਣ ਅਤੇ ਉਤਸ਼ਾਹਿਤ ਕਰਨ ਲਈ ਯੋਜਨਾਬੰਦੀ, ਡਿਜ਼ਾਈਨਿੰਗ, ਨਿਰਮਾਣ, ਅਤੇ ਸੰਚਾਲਨ ਦੇ ਵਿਭਿੰਨ ਪੜਾਵਾਂ 'ਤੇ ਕਮਿਊਨਿਟੀ ਐਕਟਰਸ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ। ਉਪਭੋਗਤਾ-ਕੇਂਦ੍ਰਿਤ ਸਮਾਧਾਨਾਂ ਦੇ ਵਿਕਾਸ ਨੂੰ ਸਮਰੱਥ ਬਣਾਉਣਾ ਅਤੇ ਵਿਆਪਕ ਅਤੇ ਨਿਰੰਤਰ ਅਪਨਾਉਣ ਦੀ ਸੁਵਿਧਾ ਦੇਣਾ ਅਤੇ ਇਨੋਵੇਸ਼ਨਾਂ ਨੂੰ ਨਵੀਆਂ ਸੇਵਾਵਾਂ ਵਿਕਸਿਤ ਕਰਨ ਦੀ ਆਗਿਆ ਦੇਣਾ।

 

vii. ਪਬਲਿਕ ਬੈਨੀਫਿਟ, ਟਰੱਸਟ ਅਤੇ ਪਾਰਦਰਸ਼ਿਤਾ ਲਈ ਗਵਰਨੈਂਸ: ਲਾਗੂ ਫ੍ਰੇਮਵਰਕ ਦਾ ਆਦਰ ਕਰਦੇ ਹੋਏ ਪਬਲਿਕ ਲਾਭ, ਭਰੋਸੇ ਅਤੇ ਪਾਰਦਰਸ਼ਤਾ ਨੂੰ ਵੱਧ ਤੋਂ ਵੱਧ ਵਧਾਉਣਾ। ਇਸਦਾ ਮਤਲਬ ਹੈ ਕਿ ਕਾਨੂੰਨਾਂ, ਨਿਯਮਾਂ, ਨੀਤੀਆਂ ਅਤੇ ਸਮਰੱਥਾਵਾਂ ਨੂੰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਪ੍ਰਣਾਲੀਆਂ ਸੁਰੱਖਿਅਤ, ਭਰੋਸੇਮੰਦ ਅਤੇ ਪਾਰਦਰਸ਼ੀ ਢੰਗ ਨਾਲ ਨਿਯੰਤ੍ਰਿਤ ਹਨ, ਅਤੇ ਮੁਕਾਬਲੇ, ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੀਆਂ ਹਨ, ਅਤੇ ਡੇਟਾ ਸੁਰੱਖਿਆ ਅਤੇ ਗੋਪਨੀਯਤਾ ਦੇ ਸਿਧਾਂਤਾਂ ਦੀ ਪਾਲਣਾ ਕਰਦੀਆਂ ਹਨ।

 

viii. ਸ਼ਿਕਾਇਤ ਨਿਵਾਰਣ: ਸ਼ਿਕਾਇਤ ਨਿਵਾਰਣ ਲਈ ਪਹੁੰਚਯੋਗ ਅਤੇ ਪਾਰਦਰਸ਼ੀ ਵਿਧੀਆਂ ਨੂੰ ਪਰਿਭਾਸ਼ਿਤ ਕਰਨਾ, ਜਿਵੇਂ ਕਿ, ਉਪਭੋਗਤਾ ਟਚਪੁਆਇੰਟ, ਪ੍ਰਕਿਰਿਆਵਾਂ, ਜ਼ਿੰਮੇਵਾਰ ਸੰਸਥਾਵਾਂ, ਹੱਲ ਲਈ ਕਾਰਵਾਈਆਂ 'ਤੇ ਮਜ਼ਬੂਤ ​​ਫੋਕਸ ਦੇ ਨਾਲ।

 

ix. ਸਥਿਰਤਾ: ਨਿਰਵਿਘਨ ਸੰਚਾਲਨ ਅਤੇ ਸਹਿਜ ਉਪਭੋਗਤਾ-ਕੇਂਦ੍ਰਿਤ ਸੇਵਾ ਪ੍ਰਦਾਨ ਕਰਨ ਦੀ ਸੁਵਿਧਾ ਲਈ ਢੁਕਵੀਂ ਵਿੱਤ ਅਤੇ ਟੈਕਨੀਕਲ ਸਹਾਇਤਾ ਅਤੇ ਸੁਧਾਰਾਂ ਦੁਆਰਾ ਸਥਿਰਤਾ ਨੂੰ ਯਕੀਨੀ ਬਣਾਉਣਾ।

 

x. ਮਾਨਵ ਅਧਿਕਾਰ: ਯੋਜਨਾਬੰਦੀ, ਡਿਜ਼ਾਈਨਿੰਗ, ਨਿਰਮਾਣ ਅਤੇ ਸੰਚਾਲਨ ਦੇ ਹਰ ਪੜਾਅ 'ਤੇ ਮਾਨਵ ਅਧਿਕਾਰਾਂ ਦਾ ਸਨਮਾਨ ਕਰਨ ਵਾਲੀ ਪਹੁੰਚ ਅਪਣਾਉਣਾ।

 

xi. ਬੌਧਿਕ ਸੰਪੱਤੀ ਸੁਰੱਖਿਆ: ਮੌਜੂਦਾ ਕਾਨੂੰਨੀ ਢਾਂਚੇ ਦੇ ਅਧਾਰ 'ਤੇ ਵਰਤੀਆਂ ਜਾਣ ਵਾਲੀਆਂ ਟੈਕਨੋਲੋਜੀਆਂ ਅਤੇ ਹੋਰ ਸਮੱਗਰੀਆਂ ਦੇ ਅਧਿਕਾਰ-ਧਾਰਕਾਂ ਲਈ ਬੌਧਿਕ ਸੰਪੱਤੀ ਦੇ ਅਧਿਕਾਰਾਂ ਦੀ ਢੁਕਵੀਂ ਅਤੇ ਪ੍ਰਭਾਵੀ ਸੁਰੱਖਿਆ ਅਤੇ ਲਾਗੂ ਕਰਨਾ।

 

xii. ਸਸਟੇਨੇਬਲ ਡਿਵੈਲਪਮੈਂਟ: ਸਸਟੇਨੇਬਲ ਡਿਵੈਲਪਮੈਂਟ ਲਕਸ਼ਾਂ ਦੀ ਪ੍ਰਾਪਤੀ ਅਤੇ ਟਿਕਾਊ ਵਿਕਾਸ ਲਈ 2030 ਦੇ ਏਜੰਡੇ ਨੂੰ ਲਾਗੂ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਇਨ੍ਹਾਂ ਪ੍ਰਣਾਲੀਆਂ ਨੂੰ ਵਿਕਸਿਤ ਅਤੇ ਲਾਗੂ ਕਰਨ ਦੀ ਕੋਸ਼ਿਸ਼ ਕਰਨਾ।

 

*******

 

ਐੱਮਜੇਪੀਐੱਸ/ਐੱਸਆਰ/ਬੀਐੱਮ

 



(Release ID: 2058294) Visitor Counter : 10