ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav g20-india-2023

ਈ-ਸਿਨੇਪ੍ਰਮਾਣ ਵਿੱਚ “ਪਹੁੰਚਯੋਗਤਾ ਮਿਆਰ” ਮੌਡਿਊਲ ਸਫ਼ਲਤਾਪੂਰਵਕ ਸਥਾਪਿਤ ਕੀਤਾ ਗਿਆ


ਸੁਣਨ ਦੀ ਕਮਜ਼ੋਰੀ ਅਤੇ ਨੇਤਰਹੀਣ ਦਿਵਿਯਾਂਗਾਂ ਲਈ ਘੱਟ ਤੋਂ ਘੱਟ ਇੱਕ ਪਹੁੰਚਯੋਗਤਾ ਸੁਵਿਧਾ ਉਪਲਬਧ ਕਰਵਾਉਣ ਲਈ ਫ਼ੀਚਰ ਫ਼ਿਲਮਾਂ

Posted On: 16 SEP 2024 1:28PM by PIB Chandigarh

ਈ-ਸਿਨੇਪ੍ਰਮਾਣ ਵਿੱਚ “ਪਹੁੰਚਯੋਗਤਾ ਮਿਆਰ” (ਅਕਸੈਸੀਬਿਲਿਟੀ ਸਟੈਂਡਰਡਜ਼) ਮੌਡਿਊਲ ਨੂੰ ਨਿਰਧਾਰਿਤ ਸਮਾਂ-ਸੀਮਾ ਅਰਥਾਤ 15 ਸਤੰਬਰ 2024 ਦੇ ਅਨੁਸਾਰ ਸਫ਼ਲਤਾਪੂਰਵਕ ਲਾਗੂ ਕਰ ਦਿੱਤਾ ਗਿਆ ਹੈ। ਬਿਨੈਕਾਰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਨਿਰਦਿਸ਼ਟ ਸੁਣਨ ਅਤੇ ਨੇਤਰਹੀਣ ਦਿਵਿਯਾਂਗਾਂ ਲਈ ਲਾਜ਼ਮੀ ਪਹੁੰਚਯੋਗਤਾ ਸੁਵਿਧਾਵਾਂ ਦੇ ਨਾਲ ਆਪਣੀ ਫ਼ਿਲਮਾਂ ਦੀ ਅਰਜ਼ੀ/ਸਬਮਿਟ ਕਰ ਸਕਦੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਲਾਗੂਕਰਨ ਲਈ ਪ੍ਰਭਾਵੀ ਮਿਤੀ ਦੇ ਤੌਰ ‘ਤੇ 15 ਸਤੰਬਰ 2024 ਨਿਰਧਾਰਿਤ ਕੀਤੀ ਸੀ।

ਨਵੇਂ ਦਿਸ਼ਾ-ਨਿਰਦੇਸ਼ ਅਤੇ ਉਨੱਤ ਪਹੁੰਚਯੋਗਤਾ ਮਿਆਰ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦਿਵਿਯਾਂਗਾਂ ਲਈ ਸਿਨੇਮਾ ਦੇਖਣ ਨੂੰ ਅਧਿਕ ਸਮਾਵੇਸ਼ੀ ਅਤੇ ਪਹੁੰਚਯੋਗ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਇਆ ਹੈ। ਮੰਤਰਾਲੇ ਨੇ 15 ਮਾਰਚ, 2024 ਦੇ ਦਫ਼ਤਰੀ ਮੈਮੋਰੰਡਮ ਰਾਹੀਂ ਸੁਣਨ ਅਤੇ ਨੇਤਰਹੀਣ ਦਿਵਿਯਾਂਗਾਂ ਲਈ ਸਿਨੇਮਾਘਰਾਂ ਵਿੱਚ ਫ਼ੀਚਰ ਫ਼ਿਲਮਾਂ ਦੇ ਜਨਤਕ ਪ੍ਰਦਰਸ਼ਨ ਲਈ ਪਹੁੰਚਯੋਗਤਾ ਮਿਆਰਾਂ ਨੂੰ ਵਧਾਉਣ ਦੇ ਉਦੇਸ਼ ਨਾਲ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।

ਇਹ ਦਿਸ਼ਾ-ਨਿਰਦੇਸ਼ ਉਨ੍ਹਾਂ ਫ਼ੀਚਰ-ਫਿਲਮਾਂ ‘ਤੇ ਲਾਗੂ ਹੁੰਦੇ ਹਨ ਜਿਨ੍ਹਾਂ ਨੂੰ ਵਪਾਰਕ ਉਦੇਸ਼ਾਂ ਲਈ ਸਿਨੇਮਾ ਹਾਲ/ਮੂਵੀ ਥੀਏਟਰਾਂ ਵਿੱਚ ਜਨਤਕ ਪ੍ਰਦਰਸ਼ਨ ਦੇ ਲਈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ। ਸਾਰੀਆਂ ਫ਼ੀਚਰ, ਫ਼ਿਲਮਾਂ ਜਿਨ੍ਹਾਂ ਨੂੰ ਇੱਕ ਤੋਂ ਅਧਿਕ ਭਾਸ਼ਾਵਾਂ ਵਿੱਚ ਪ੍ਰਮਾਣਿਤ ਕੀਤਾ ਜਾਣਾ ਹੈ, ਉਨ੍ਹਾਂ ਨੂੰ ਸੁਣਨ ਤੋਂ ਕਮਜ਼ੋਰ ਅਤੇ ਨੇਤਰਹੀਣ ਦਿਵਿਯਾਂਗਾਂ ਲਈ ਘੱਟ ਤੋਂ ਘੱਟ ਇੱਕ ਪਹੁੰਚਯੋਗਤਾ ਅਰਥਾਤ ਕਲੋਜ਼ਡ ਕੈਪਸ਼ਨਿੰਗ/ਓਪਨ ਕੈਪਸ਼ਨ ਅਤੇ ਆਡੀਓ ਵੇਰਵਾ ਸੁਵਿਧਾ ਪ੍ਰਦਾਨ ਕਰਨਾ ਜ਼ਰੂਰੀ ਹੋਵੇਗਾ।

*****

ਸ਼ਿਤਿਜ਼ ਸਿੰਘਾ



(Release ID: 2058291) Visitor Counter : 8