ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਦੀ ਵੀਅਤਨਾਮ ਦੇ ਸਟੇਟ ਪ੍ਰੈਜ਼ੀਡੈਂਟ ਅਤੇ ਪਾਰਟੀ ਜਨਰਲ ਸਕੱਤਰ ਨਾਲ ਮੁਲਾਕਾਤ

Posted On: 24 SEP 2024 12:17AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਸਤੰਬਰ, 2024 ਨੂੰ ਨਿਊਯਾਰਕ ਵਿੱਚ ਯੂਐੱਨਜੀਏ ਵਿੱਚ ‘ਫਿਊਚਰ ਐਟ ਉਂਗਾ’ (Future at UNGA) ਮੌਕੇ ਵੀਅਤਨਾਮ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਅਤੇ ਵੀਅਤਨਾਮ ਦੇ ਸਮਾਜਵਾਦੀ ਗਣਰਾਜ ਦੇ ਰਾਜ ਪ੍ਰਧਾਨ ਮਹਾਮਹਿਮ ਸ਼੍ਰੀ ਟੋ ਲੈਮ (Mr. To Lam) ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਸਟੇਟ ਪ੍ਰੈਜ਼ੀਡੈਂਟ ਟੋ ਲੈਮ (To Lam) ਦੀ ਅਗਵਾਈ ਦੀਆਂ ਵਧੀਆਂ ਹੋਈਆਂ ਜ਼ਿੰਮੇਦਾਰੀਆਂ ਸੰਭਾਲਣ ਲਈ ਵਧਾਈ ਦਿੱਤੀ ਅਤੇ ਭਾਰਤ ਅਤੇ ਵੀਅਤਨਾਮ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਨਿਰੰਤਰ ਸਹਿਯੋਗ ਦੀ ਉਮੀਦ ਜਤਾਈ।

 

ਪ੍ਰਧਾਨ ਮੰਤਰੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਏ ਟਾਇਫੂਨ ਯਾਗੀ (Typhoon Yagi) ਨਾਲ ਹੋਏ ਘਾਟੇ ਅਤੇ ਨੁਕਸਾਨ ਲਈ ਵੀਅਤਨਾਮ ਦੇ ਨਾਲ ਆਪਣੀ ਹਮਦਰਦੀ ਅਤੇ ਇਕਜੁੱਟਦਾ ਦੁਹਰਾਈ। ਸਟੇਟ ਪ੍ਰੈਜ਼ੀਡੈਂਟ ਅਤੇ ਜਨਰਲ ਸਕੱਤਰ ਟੋ ਲੈਮ (Mr. To Lam) ਨੇ ਆਪ੍ਰੇਸ਼ਨ ਸਦਭਾਵ (Operation Sadbhav) ਦੇ ਤਹਿਤ ਭਾਰਤ ਦੁਆਰਾ ਸਮੇਂ ‘ਤੇ ਐਮਰਜੈਂਸੀ ਮਾਨਵੀ ਸਹਾਇਤਾ ਅਤੇ ਆਪਦਾ ਰਾਹਤ ਦੀ ਸਪਲਾਈ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। 

ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਅਟੁੱਟ ਆਪਸੀ ਵਿਸ਼ਵਾਸ, ਸਮਝ ਅਤੇ ਸਾਂਝੇ ਹਿਤਾਂ ਦੁਆਰਾ ਚਿੰਨ੍ਹਿਤ ਗਹਿਰੇ ਸੱਭਿਅਤਾਗਤ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਵਧਦੇ ਰਣਨੀਤਕ ਸਬੰਧਾਂ ਦੇ ਮਹੱਤਵ ਦੀ ਪੁਸ਼ਟੀ ਕੀਤੀ। ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਫਾਮ ਮਿਨ੍ਹ ਚਿਨ੍ਹ (Mr. Pham Minh Chinh) ਦੀ ਪਿਛਲੇ ਮਹੀਨੇ ਦੀ ਭਾਰਤ ਯਾਤਰਾ ਨੂੰ ਯਾਦ ਕਰਦੇ ਹੋਏ, ਦੋਵੇਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ। ਦੋਵੇਂ ਨੇਤਾਵਾਂ ਨੇ ਇੰਡੋ-ਪੈਸੀਫਿਕ ਸਮੇਤ ਮਹੱਤਵਪੂਰਨ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਗਲੋਬਲ ਸਾਊਥ ਦੀ ਸਮੂਹਿਕ ਭੂਮਿਕਾ ਨੂੰ ਰੇਖਾਂਕਿਤ ਕੀਤਾ।

 

*****

ਐੱਮਜੇਪੀਐੱਸ/ਵੀਜੇ/ਐੱਸਆਰ/ਐੱਸਕੇਐੱਸ



(Release ID: 2058282) Visitor Counter : 7