ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਨਾਲ ਮੀਟਿੰਗ ਕੀਤੀ

Posted On: 24 SEP 2024 4:34AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ  ਮੋਦੀ ਨੇ 23 ਸਤੰਬਰ 2024 ਨੂੰ ਨਿਊਯਾਰਕ ਵਿੱਚ ‘ਸਮਿਟ ਆਫ ਦਿ ਫਿਊਚਰ’ ਦੇ ਅਵਸਰ ‘ਤੇ ਯੂਕ੍ਰੇਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵੋਲੋਡੀਮੀਰ ਜ਼ੈਲੇਂਸਕੀ (Mr. Volodymyr Zelenskyy) ਦੇ ਨਾਲ ਵੱਖਰੇ ਤੌਰ ‘ਤੇ ਦੁਵੱਲੀ ਮੀਟਿੰਗ ਕੀਤੀ।  

ਇਨ੍ਹਾਂ ਦੋਵੇਂ ਹੀ ਰਾਜਨੇਤਾਵਾਂ ਨੇ ਪ੍ਰਧਾਨ ਮੰਤਰੀ ਦੀ ਹਾਲ ਦੀ ਯੂਕ੍ਰੇਨ ਯਾਤਰਾ ਨੂੰ ਯਾਦ ਕੀਤਾ ਅਤੇ ਦੁਵੱਲੇ ਸਬੰਧਾਂ ਦੀ ਨਿਰੰਤਰ ਮਜ਼ਬੂਤੀ ‘ਤੇ ਸੰਤੋਸ਼ ਵਿਅਕਤ ਕੀਤਾ। ਯੂਕ੍ਰੇਨ ਦੇ ਤਾਜਾ ਹਾਲਾਤ ਦੇ ਨਾਲ –ਨਾਲ ਸ਼ਾਂਤੀ ਦੀ ਰਾਹ ‘ਤੇ ਅੱਗੇ ਵੱਧਣ ਦਾ ਮੁੱਦਾ ਵੀ ਉਨ੍ਹਾਂ ਦੀਆਂ ਚਰਚਾਵਾਂ ਵਿੱਚ ਪ੍ਰਮੁੱਖ ਤੌਰ ‘ਤੇ ਸ਼ਾਮਲ ਹੋਇਆ।

ਪ੍ਰਧਾਨ ਮੰਤਰੀ ਨੇ ਕੂਟਨੀਤੀ ਅਤੇ ਸੰਵਾਦ ਦੇ ਨਾਲ-ਨਾਲ ਸਾਰੇ ਹਿਤਧਾਰਕਾਂ ਦਰਮਿਆਨ ਜੁੜਾਅ ਦੇ ਜ਼ਰੀਏ ਵੀ ਯੁੱਧ ਦੇ ਸ਼ਾਂਤੀਪੂਰਨ ਸਮਾਧਾਨ ਦੇ ਪੱਖ ਵਿੱਚ ਭਾਰਤ ਦੇ ਸਪਸ਼ਟ, ਸੁਸੰਗਤ ਅਤੇ ਰਚਨਾਤਮਕ ਦ੍ਰਿਸ਼ਟੀਕੋਣ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਯੁੱਧ ਦਾ ਸਥਾਈ ਅਤੇ ਸ਼ਾਂਤੀਪੂਰਨ ਸਮਾਧਾਨ ਸੁਨਿਸ਼ਚਿਤ ਕਰਨ ਦੇ ਲਈ ਆਪਣੀ ਸਮਰੱਥਾ ਦੇ ਅਨੁਸਾਰ ਹਰ ਸੰਭਵ ਸਹਾਇਤਾ ਮੁੱਹਈਆ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। 

ਪਿਛਲੇ ਲਗਭਗ ਤਿੰਨ ਮਹੀਨਿਆਂ ਵਿੱਚ ਇਨ੍ਹਾਂ ਦੋਵਾਂ ਹੀ ਰਾਜਨੇਤਾਵਾਂ ਦਰਮਿਆਨ ਇਹ ਤੀਸਰੀ ਮੀਟਿੰਗ ਸੀ। ਦੋਵਾਂ ਹੀ ਰਾਜਨੇਤਾਵਾਂ ਨੇ ਆਪਸੀ ਸੰਪਰਕ ਨਿਰੰਤਰ ਬਣਾਏ ਰੱਖਣ ‘ਤੇ ਸਹਿਮਤੀ ਜਤਾਈ। 

 

****************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2058167) Visitor Counter : 39