ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਡਾ. ਐੱਲ ਮੁਰੂਗਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਤੀਸਰੇ ਕਾਰਜਕਾਲ ਦੇ 100 ਦਿਨਾਂ ਦੀਆਂ ਉਪਲਬਧੀਆਂ ‘ਤੇ ਚਾਣਨਾ ਪਾਇਆ


ਇਨਫ੍ਰਾਸਟ੍ਰਕਚਰ, ਐਗਰੀਕਲਚਰ, ਮਹਿਲਾ ਸਸ਼ਕਤੀਕਰਣ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪਿਛੜਿਆ ਵਰਗ ਅਤੇ ਗ਼ਰੀਬਾਂ ਦੇ ਲਈ 15 ਲੱਖ ਕਰੋੜ ਰੁਪਏ ਦਾ ਨਿਵੇਸ਼

ਸਰਕਾਰ ਦੀ 100 ਦਿਨਾਂ ਦੀ ਯੋਜਨਾ ਵਿੱਚ ਤਮਿਲ ਨਾਡੂ ਦੀਆਂ ਜ਼ਿਕਰਯੋਗ ਉਪਲਬਧੀਆਂ : ਵੰਦੇ ਭਾਰਤ ਟ੍ਰੇਨਾਂ, ਪੋਰਟਸ ਦਾ ਵਿਸਤਾਰ ਅਤੇ ਸੈਮੀਕੰਡਕਟਰ ਮਿਸ਼ਨ ਵਿੱਚ

Posted On: 18 SEP 2024 2:50PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਤੀਸਰੇ ਕਾਰਜਕਾਲ ਦੇ 100 ਦਿਨਾਂ ਦੀਆਂ ਉਪਲਬਧੀਆਂ ‘ਤੇ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ।  

 

ਸਮਾਵੇਸ਼ੀ ਵਿਕਾਸ ਲਈ 15 ਲੱਖ ਕਰੋੜ ਰੁਪਏ ਦਾ ਨਿਵੇਸ਼

ਇਹ ਪ੍ਰਮੁੱਖ ਉਪਲਬਧੀਆਂ ਰਾਸ਼ਟਰ ਨੂੰ ਵਿਕਸਿਤ ਭਾਰਤ ਦੇ ਵਿਜ਼ਨ ਦੀ ਦਿਸ਼ਾ ਵਿੱਚ ਅੱਗੇ ਵਧਾ ਰਹੀਆਂ ਹਨ। ਮੰਤਰੀ ਮਹੋਦਯ ਨੇ ਕਿਹਾ ਕਿ ਸਿਰਫ਼ 100 ਦਿਨਾਂ ਦੇ ਅੰਦਰ, ਇਨਫ੍ਰਾਸਟ੍ਰਕਚਰ, ਐਗਰੀਕਲਚਰ, ਮਹਿਲਾ ਵਿਕਾਸ ਅਤੇ ਅਨੁਸੂਚਿਤ ਜਨਜਾਤੀਆਂ (ST), ਅਨੁਸੂਚਿਤ ਜਨਜਾਤੀਆਂ (SC), ਹੋਰ ਪਿਛੜੇ ਵਰਗਾਂ (OBC), ਅਤੇ ਗ਼ਰੀਬਾਂ ਦੇ ਉਥਾਨ ਵਿੱਚ 15 ਲੱਖ ਕਰੋੜ  ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਐਗਰੀਕਲਚਰ, ਗ੍ਰਾਮੀਣ ਖੇਤਰਾਂ, ਰਾਜਮਾਰਗਾਂ, ਰੇਲਵੇ, ਹਵਾਈ ਸੰਪਰਕ ਅਤੇ ਬੰਦਰਗਾਹਾਂ ਦੇ ਵਿਕਾਸ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ। 

ਖੇਤੀਬਾੜੀ ਨੂੰ ਮਜ਼ਬੂਤ ਬਣਾਉਣਾ ਅਤੇ ਮਹਿਲਾ ਸਸ਼ਕਤੀਕਰਣ

ਖਾਸ ਤੌਰ ‘ਤੇ, ਇਨ੍ਹਾਂ 100 ਦਿਨਾਂ ਦੌਰਾਨ ਇਨਫ੍ਰਾਸਟ੍ਰਕਚਰ ਵਿੱਚ 3 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ, ਜਿਸ ਵਿੱਚ ਖੇਤੀਬਾੜੀ ਖੇਤਰ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਡਾ. ਮੁਰੂਗਨ ਨੇ ਦੱਸਿਆ ਕਿ ਨਿਊਨਤਮ ਸਮਰਥਨ ਮੁੱਲ (MSP) ਨੂੰ 5% ਤੋਂ ਵਧਾ ਕੇ 12.7% ਕਰ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ, PM-Kisan ਯੋਜਨਾ ਦੀ 17ਵੀਂ ਕਿਸ਼ਤ ਤੋਂ  20,000 ਕਰੋੜ ਰੁਪਏ 9.3 ਕਰੋੜ ਕਿਸਾਨਾਂ ਨੂੰ ਵੰਡੇ ਗਏ ਹਨ। ਇਸ ਤੋਂ ਇਲਾਵਾ, ਇਨ੍ਹਾਂ ਪਹਿਲੇ 100 ਦਿਨਾਂ ਦੌਰਾਨ ਦੇਸ਼ ਭਰ ਵਿੱਚ ਮਹਿਲਾਵਾਂ ਦੇ ਲਈ 3 ਕਰੋੜ ਘਰਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਸਸ਼ਕਤ ਬਣਾਇਆ ਜਾ ਰਿਹਾ ਹੈ। 

 

ਤਮਿਲ ਨਾਡੂ ਦੀਆਂ ਉਪਲਬਧੀਆਂ: ਵੰਦੇ ਭਾਰਤ ਟ੍ਰੇਨਾਂ, ਬੰਦਰਗਾਹ ਸਬੰਧੀ ਨਿਵੇਸ਼ ਅਤੇ ਤਕਨੀਕੀ ਵਿਕਾਸ

ਡਾ. ਐੱਲ ਮੁਰੂਗਨ ਨੇ ਦੱਸਿਆ ਕਿ ਤਮਿਲ ਨਾਡੂ ਵਿੱਚ ਇਨਾਂ 100 ਦਿਨਾਂ ਅੰਦਰ ਪ੍ਰਧਾਨ ਮੰਤਰੀ ਦੁਆਰਾ ਦੋ ਵੰਦੇ ਭਾਰਤ ਟ੍ਰੇਨਾਂ  ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਉਦਘਾਟਨ ਕੀਤਾ ਜਿਸ ਵਿੱਚ ਪਹਿਲੀ, ਚੇੱਨਈ ਤੋਂ ਨਾਗਰਕੋਇਲ ਅਤੇ ਦੂਸਰੀ, ਮਦੁਰਈ ਤੋਂ ਬੈਂਗਲੌਰ ਸ਼ਾਮਲ ਹਨ। 

ਤੂਤੀਕੋਰਿਨ (Tuticorin) ਵਿੱਚ, 100 ਦਿਨਾਂ ਦੀ ਯੋਜਨਾ ਦੇ ਤਹਿਤ ਇੱਕ ਨਵੀਂ ਟਰਮੀਨਲ ਪੋਰਟ ਨੂੰ 7,000 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ ਹੈ ਅਤੇ ਐੱਫਐੱਮ ਚੈਨਲ ਵਿਸਤਾਰ ਦੇ ਤਹਿਤ 11 ਨਵੇਂ ਸ਼ਹਿਰਾਂ ਨੂੰ ਕਵਰ ਕੀਤਾ ਗਿਆ ਹੈ। ਤਮਿਲ ਨਾਡੂ ਸੈਮੀਕੰਡਕਟਰ ਮਿਸ਼ਨ ਵਿੱਚ ਵੀ ਮਹੱਤਵਪੂਰਵਨ ਭੂਮਿਕਾ ਨਿਭਾ ਰਿਹਾ ਹੈ, ਜੋ ਦੇਸ਼ ਦੇ ਤਕਨੀਕੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਮੱਛੀ ਪਾਲਣ ਖੇਤਰ ਵਿੱਚ, ਨਵੇਂ ਐਕੁਆ ਪਾਰਕ  ( new aqua parks)  ਸਥਾਪਿਤ ਕੀਤੇ ਜਾ ਰਹੇ ਹਨ। 

 

ਸਿਰਫ਼ 100 ਦਿਨਾਂ ਵਿੱਚ ਹਾਸਲ ਕੀਤੀਆਂ ਗਈਆਂ ਇਹ ਉਪਲਬਧੀਆਂ ਵੱਖ-ਵੱਖ ਖੇਤਰਾਂ ਵਿੱਚ ਤੇਜ਼ ਵਿਕਾਸ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ ਜਿਸ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਸਸ਼ਕਤ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। 

 

*****

ਸ਼ਿਤਿਜ ਸਿੰਘਾ 


(Release ID: 2056729) Visitor Counter : 29