Posted On:
15 SEP 2024 8:34AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੰਜੀਨੀਅਰਸ ਦਿਵਸ ਦੇ ਅਵਸਰ ‘ਤੇ ਸਰ ਐੱਮ ਵਿਸਵੇਸਵਰੈਯਾ (Sir M Visvesvaraya) ਨੂੰ ਯਾਦ ਕੀਤਾ। ਉਨ੍ਹਾਂ ਨੇ ਇਸ ਅਵਸਰ ‘ਤੇ ਸਾਰੇ ਇੰਜੀਨੀਅਰਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਇੰਜੀਨੀਅਰਸ ਦਿਵਸ ‘ਤੇ ਉਨ੍ਹਾਂ ਸਾਰੇ ਇੰਜੀਨੀਅਰਾਂ ਨੂੰ ਵਧਾਈਆਂ, ਜੋ ਹਰ ਖੇਤਰ ਵਿੱਚ ਪ੍ਰਗਤੀ ਕਰ ਰਹੇ ਹਨ, ਇਨੋਵੇਸ਼ਨ ਕਰ ਰਹੇ ਹਨ ਅਤੇ ਮਹੱਤਵਪੂਰਣ ਚੁਣੌਤੀਆਂ ਦਾ ਸਮਾਧਾਨ ਕਰ ਰਹੇ ਹਨ। ਸਰ ਐੱਮ ਵਿਸਵੇਸਵਰੈਯਾ (Sir M Visvesvaraya) ਨੂੰ ਯਾਦ ਕਰ ਰਿਹਾ ਹਾਂ, ਜਿਨ੍ਹਾਂ ਦੇ ਇੰਜੀਨੀਅਰਿੰਗ ਵਿੱਚ ਯੋਗਦਾਨ ਨੂੰ ਵਿਆਪਕ ਤੌਰ ‘ਤੇ ਜਾਣਿਆ ਜਾਂਦਾ ਹੈ।”
************
ਐੱਮਜੇਪੀਐੱਸ/ਟੀਐੱਸ