ਗ੍ਰਹਿ ਮੰਤਰਾਲਾ

ਸਰਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਦਾ ਨਾਮ ‘ਸ੍ਰੀ ਵਿਜਯ ਪੁਰਮ ’("Sri Vijaya Puram”) ਕਰਨ ਦਾ ਫੈਸਲਾ ਕੀਤਾ


ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਸ ਇਤਿਹਾਸਿਕ ਫੈਸਲੇ ਦਾ ਐਲਾਨ ਕੀਤਾ

Posted On: 13 SEP 2024 6:18PM by PIB Chandigarh

ਦੇਸ਼ ਨੂੰ ਗੁਲਾਮੀ ਦੇ ਸਾਰੇ ਪ੍ਰਤੀਕਾਂ ਤੋਂ ਨਿਜਾਤ ਦਿਲਾਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸੰਕਲਪ ਤੋਂ ਪ੍ਰੇਰਿਤ ਹੋ ਕੇ ਅੱਜ ਗ੍ਰਹਿ ਮੰਤਰਾਲੇ ਨੇ ਪੋਰਟ ਬਲੇਅਰ ਦਾ ਨਾਮ ‘ਸ੍ਰੀ ਵਿਜਯ ਪੁਰਮ’ ਕਰਨ ਦਾ ਫੈਸਲਾ ਲਿਆ ਹੈ

ਸ੍ਰੀ ਵਿਜਯ ਪੁਰਮ ਨਾਮ ਸਾਡੇ ਸੁਤੰਤਰਤਾ ਦੇ ਸੰਘਰਸ਼ ਅਤੇ ਇਸ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੇ ਯੋਗਦਾਨ ਨੂੰ ਦਰਸਾਉਂਦਾ ਹੈ

ਇਸ ਦ੍ਵੀਪ ਦਾ ਸਾਡੇ ਦੇਸ਼ ਦੀ ਸੁਤੰਤਰਤਾ ਅਤੇ ਇਤਿਹਾਸ ਵਿੱਚ ਅਹਿਮ ਸਥਾਨ ਰਿਹਾ ਹੈ

ਚੋਲ ਸਾਮਰਾਜ ਵਿੱਚ ਨੇਵਲ ਬੇਸ (naval base) ਦੀ ਭੂਮਿਕਾ ਨਿਭਾਉਣ ਵਾਲਾ ਇਹ ਦ੍ਵੀਪ ਅੱਜ ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਨੂੰ ਗਤੀ ਦੇਣ ਦੇ ਲਈ ਤਿਆਰ ਹੈ

ਸਰਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਦਾ ਨਾਮ ‘ਸ੍ਰੀ ਵਿਜਯ ਪੁਰਮ’ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਸ ਇਤਿਹਾਸਿਕ ਫੈਸਲੇ ਦਾ ਐਲਾਨ ਕੀਤਾ। ਗ੍ਰਹਿ ਮੰਤਰੀ ਨੇ ‘X‘ ‘ਤੇ ਆਪਣੀ ਇੱਕ ਪੋਸਟ ਵਿੱਚ ਕਿਹਾ ਕਿ ਦੇਸ਼ ਨੂੰ ਗੁਲਾਮੀ ਦੇ ਸਾਰੇ ਪ੍ਰਤੀਕਾਂ ਤੋਂ ਨਿਜਾਤ ਦਿਲਾਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸੰਕਲਪ ਤੋਂ ਪ੍ਰੇਰਿਤ ਹੋ ਕੇ ਅੱਜ ਗ੍ਰਹਿ ਮੰਤਰਾਲੇ ਨੇ ਪੋਰਟ ਬਲੇਅਰ ਦਾ ਨਾਮ ‘ਸ੍ਰੀ ਵਿਜਯ ਪੁਰਮ’ ਕਰਨ ਦਾ ਫੈਸਲਾ ਲਿਆ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਸ੍ਰੀ ਵਿਜਯ ਪੁਰਮ ਨਾਮ ਸਾਡੇ ਸੁਤੰਤਰਤਾ ਦੇ ਸੰਘਰਸ਼ ਅਤੇ ਇਸ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੇ ਯੋਗਦਾਨ ਨੂੰ ਦਰਸਾਉਂਦਾ ਹੈ। ਇਸ ਦ੍ਵੀਪ ਦਾ ਸਾਡੇ ਦੇਸ਼ ਦੀ ਸੁਤੰਤਰਤਾ ਅਤੇ ਇਤਿਹਾਸ ਵਿੱਚ ਅਦੁੱਤੀ ਸਥਾਨ ਰਿਹਾ ਹੈ। ਚੋਲ ਸਾਮਰਾਜ ਵਿੱਚ ਨੇਵਲ ਬੇਸ ਦੀ ਭੂਮਿਕਾ ਨਿਭਾਉਣ ਵਾਲਾ ਇਹ ਦ੍ਵੀਪ ਅੱਜ ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਨੂੰ ਗਤੀ ਦੇਣ ਲਈ ਤਿਆਰ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਦ੍ਵੀਪ ਨੇਤਾਜੀ ਸੁਭਾਸ਼ ਚੰਦਰ ਬੋਸ ਜੀ ਦੁਆਰਾ ਸਭ ਤੋਂ ਪਹਿਲਾਂ ਤਿਰੰਗਾ ਲਹਿਰਾਉਣ ਤੋਂ ਲੈ ਕੇ ਸੈਲੂਲਰ ਜੇਲ੍ਹ ਵਿੱਚ ਵੀਰ ਸਾਵਰਕਰ ਅਤੇ ਹੋਰਨਾਂ ਸੁਤੰਤਰਤਾ ਸੈਨਾਨੀਆਂ ਦੁਆਰਾ ਮਾਂ ਭਾਰਤੀ ਦੀ ਆਜ਼ਾਦੀ ਦੇ ਲਈ ਸੰਘਰਸ਼ ਦਾ ਸਥਾਨ ਵੀ ਹੈ।

 

*****

ਆਰਕੇ/ਵੀਵੀ/ਏਐੱਸਐੱਚ/ਪੀਐੱਸ



(Release ID: 2054973) Visitor Counter : 5