ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਦੇ ਅਧਿਕਾਰੀਆਂ ਦੇ ਗੋਲਮੇਜ਼ ਸੰਮੇਲਨ ਦੀ ਪ੍ਰਧਾਨਗੀ ਕੀਤੀ


ਸੈਮੀਕੰਡਕਟਰ ਡਿਜੀਟਲ ਯੁਗ (Digital Age) ਦਾ ਅਧਾਰ (basis) ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਲੋਕਤੰਤਰ ਅਤੇ ਟੈਕਨੋਲੋਜੀ ਮਿਲ ਕੇ ਮਾਨਵਤਾ ਦਾ ਕਲਿਆਣ ਸੁਨਿਸ਼ਚਿਤ ਕਰ ਸਕਦੇ ਹਨ

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਵਿਸ਼ੇਸ਼ ਧਿਆਨ ਦਿੱਤਾ ਕਿ ਭਾਰਤ ਦੇ ਪਾਸ ਸੈਮੀਕੰਡਕਟਰ ਦੀ ਵਿਵਿਧ ਸਪਲਾਈ ਚੇਨ (diversified semiconductor supply chain) ਵਿੱਚ ਇੱਕ ਭਰੋਸੇਯੋਗ ਭਾਗੀਦਾਰ ਬਣਨ ਦੀ ਸਮਰੱਥਾ ਹੈ

ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਇੱਕ ਪੂਰਵਅਨੁਮਾਨਿਤ ਅਤੇ ਸਥਿਰ ਨੀਤੀ ਵਿਵਸਥਾ ਦਾ ਪਾਲਨ ਕਰੇਗੀ

ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੇ ਦੇਸ਼ ਵਿੱਚ ਉਦਯੋਗ ਦੇ ਲਈ ਅਨੁਕੂਲ ਮਾਹੌਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੈਮੀਕੰਡਕਟਰ ਉਦਯੋਗ ਦੇ ਆਕਰਸ਼ਣ ਦਾ ਕੇਂਦਰ ਭਾਰਤ ਦੀ ਤਰਫ਼ ਤਬਦੀਲ ਹੋਣ ਲਗਿਆ ਹੈ

ਕਾਰੋਬਾਰੀ ਮਾਹੌਲ ‘ਤੇ ਭਰੋਸਾ ਵਿਅਕਤ ਕਰਦੇ ਹੋਏ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੇ ਕਿਹਾ ਹੈ ਕਿ ਉਦਯੋਗ ਜਗਤ ਵਿੱਚ ਇਸ ਬਾਤ ‘ਤੇ ਸਰਬਸੰਮਤੀ ਹੈ ਕਿ ਭਾਰਤ ਨਿਵੇਸ਼ ਦੇ ਲਈ ਸਹੀ ਜਗ੍ਹਾ ਹੈ

ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੇ ਕਿਹਾ ਹੈ ਕਿ ਵਰਤਮਾਨ ਵਿੱਚ ਭਾਰਤ ਵਿੱਚ ਮੌਜੂਦਾ ਅਪਾਰ ਅਵਸਰ ਪਹਿਲੇ ਕਦੇ ਨਹੀਂ ਦੇਖੇ ਗਏ

Posted On: 10 SEP 2024 8:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਬ੍ਹਾ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ ਸੈਮੀਕੰਡਕਟਰ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਗੋਲਮੇਜ਼ ਸੰਮੇਲਨ (Semiconductor Executives’ Roundtable) ਦੀ ਪ੍ਰਧਾਨਗੀ ਕੀਤੀ।

 

ਮੀਟਿੰਗ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਨਾ ਕੇਵਲ ਉਨ੍ਹਾਂ ਦੇ ਕਾਰੋਬਾਰ (ਬਿਜ਼ਨਸ) ਨੂੰ ਬਲਕਿ ਭਾਰਤ ਦੇ ਭਵਿੱਖ ਨੂੰ ਭੀ ਸਾਕਾਰ ਕਰਨਗੇ। ਇਹ ਉਲੇਖ ਕਰਦੇ ਹੋਏ ਕਿ ਆਉਣ ਵਾਲਾ ਸਮਾਂ ਟੈਕਨੋਲੋਜੀ ਅਧਾਰਿਤ ਹੋਵੇਗਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ ਡਿਜੀਟਲ ਯੁਗ (Digital Age) ਦਾ ਅਧਾਰ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਸੈਮੀਕੰਡਕਟਰ ਉਦਯੋਗ ਸਾਡੀਆਂ ਬੁਨਿਆਦੀ ਜ਼ਰੂਰਤਾਂ (basic necessities) ਦੇ ਲਈ ਭੀ ਅਧਾਰ (bedrock) ਹੋਵੇਗਾ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਲੋਕਤੰਤਰ ਅਤੇ ਟੈਕਨੋਲੋਜੀ ਮਿਲ ਕੇ ਮਾਨਵਤਾ ਦਾ ਕਲਿਆਣ ਸੁਨਿਸ਼ਚਿਤ ਕਰ ਸਕਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਖੇਤਰ ਵਿੱਚ ਆਪਣੀ ਆਲਮੀ ਜ਼ਿੰਮੇਵਾਰੀ ਨੂੰ ਪਹਿਚਾਣਦੇ ਹੋਏ ਇਸ ਪਥ ‘ਤੇ ਅੱਗੇ ਵਧ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਵਿਕਾਸ ਦੇ ਥੰਮ੍ਹਾਂ (pillars of development) ਬਾਰੇ ਬਾਤ ਕੀਤੀ, ਜਿਸ ਵਿੱਚ ਸਮਾਜਿਕ, ਡਿਜੀਟਲ ਅਤੇ ਫਿਜ਼ੀਕਲ ਇਨਫ੍ਰਾਸਟ੍ਰਕਚਰ ਦਾ ਵਿਕਾਸ (developing social, digital and physical infrastructure), ਸਮਾਵੇਸ਼ੀ ਵਿਕਾਸ ਨੂੰ ਪ੍ਰੋਤਸਾਹਨ ਦੇਣਾ, ਅਨੁਪਾਲਨ ਬੋਝ ਨੂੰ ਘੱਟ ਕਰਨਾ ਅਤੇ ਮੈਨੂਫੈਕਚਰਿੰਗ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਆਕਰਸ਼ਿਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਭਾਰਤ ਦੇ ਪਾਸ ਸੈਮੀਕੰਡਕਟਰ ਦੀ ਵਿਵਿਧ ਸਪਲਾਈ ਚੇਨ (diversified semiconductor supply chain) ਵਿੱਚ ਇੱਕ ਭਰੋਸੇਯੋਗ ਭਾਗੀਦਾਰ ਬਣਨ ਦੀ ਸਮਰੱਥਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਦੇ ਪ੍ਰਤਿਭਾ ਵਰਗ (India’s talent pool) ਅਤੇ ਕੌਸ਼ਲ (skilling) ‘ਤੇ ਸਰਕਾਰ ਦੇ ਅਤਿਅਧਿਕ ਧਿਆਨ (immense focus) ਦੇਣ ਬਾਰੇ ਬਾਤ ਕੀਤੀ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਦਯੋਗ ਦੇ ਲਈ ਟ੍ਰੇਨਿੰਗ ਪ੍ਰਾਪਤ ਕਾਰਜਬਲ (trained workforce) ਉਪਲਬਧ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਧਿਆਨ ਅਜਿਹੇ ਉਤਪਾਦ ਵਿਕਸਿਤ ਕਰਨ ‘ਤੇ ਹੈ ਜੋ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਦੇ ਹੋਣ (globally competitive)। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਉੱਚ-ਟੈਕਨੋਲੋਜੀ ਬੁਨਿਆਦੀ ਢਾਂਚੇ (hi-tech infrastructure) ਵਿੱਚ ਨਿਵੇਸ਼ ਦੇ ਲਈ ਇੱਕ ਬੜਾ ਬਜ਼ਾਰ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸੈਮੀਕੰਡਕਟਰ ਖੇਤਰ ਦੇ ਪ੍ਰਤੀਨਿਧੀਆਂ ਦੁਆਰਾ ਅੱਜ ਸਾਂਝਾ ਕੀਤਾ ਗਿਆ ਉਤਸ਼ਾਹ (excitement) ਸਰਕਾਰ ਨੂੰ ਇਸ ਖੇਤਰ ਦੇ ਲਈ ਹੋਰ ਅਧਿਕ ਮਿਹਨਤ ਕਰਨ ਦੇ ਲਈ ਪ੍ਰੇਰਿਤ ਕਰੇਗਾ।

 

ਪ੍ਰਧਾਨ ਮੰਤਰੀ ਨੇ ਮੁੱਖ ਕਾਰਜਕਾਰੀ ਅਧਿਕਾਰੀਆਂ (leaders) ਨੂੰ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਇੱਕ ਪੂਰਵਅਨੁਮਾਨਿਤ ਅਤੇ ਸਥਿਰ ਨੀਤੀ ਵਿਵਸਥਾ ਦਾ ਪਾਲਨ ਕਰੇਗੀ। ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਅਤੇ ਮੇਕ ਫੌਰ ਦ ਵਰਲਡ (Make In India and Make for the World) ਦੀ ਪਰਿਕਲਪਨਾ ‘ਤੇ ਬਲ ਦਿੰਦੇ ਹੋਏ ਕਿਹਾ ਕਿ ਸਰਕਾਰ ਹਰ ਕਦਮ ‘ਤੇ ਉਦਯੋਗ ਨੂੰ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗੀ।

 

ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੇ ਸੈਮੀਕੰਡਕਟਰ ਖੇਤਰ ਦੇ ਵਿਕਾਸ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ। ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਕਿਹਾ ਕਿ ਅੱਜ ਜੋ ਹੋਇਆ ਹੈ ਉਹ ਅਭੂਤਪੂਰਵ ਹੈ ਜਿਸ ਵਿੱਚ ਪੂਰੇ ਸੈਮੀਕੰਡਕਟਰ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਇੱਕ ਛੱਤ ਦੇ ਨੀਚੇ ਲਿਆਂਦਾ ਗਿਆ ਹੈ। ਉਨ੍ਹਾਂ ਨੇ ਸੈਮੀਕੰਡਕਟਰ ਉਦਯੋਗ ਦੇ ਅਪਾਰ ਵਾਧੇ ਅਤੇ ਭਵਿੱਖ ਦੇ ਦਾਇਰੇ ਬਾਰੇ ਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੈਮੀਕੰਡਕਟਰ ਉਦਯੋਗ ਦੇ ਆਕਰਸ਼ਣ ਦਾ ਕੇਂਦਰ ਭਾਰਤ ਦੀ ਤਰਫ਼ ਤਬਦੀਲ ਹੋਣ ਲਗਿਆ ਹੈ। ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਹੁਣ ਉਦਯੋਗ ਦੇ ਲਈ ਉਚਿਤ ਵਾਤਾਵਰਣ ਹੈ ਜਿਸ ਨੇ ਭਾਰਤ ਨੂੰ ਸੈਮੀਕੰਡਕਟਰ ਖੇਤਰ ਵਿੱਚ ਗਲੋਬਲ ਮੈਪ ‘ਤੇ ਲਿਆ ਦਿੱਤਾ ਹੈ। ਇਹ ਵਿਸ਼ਵਾਸ ਵਿਅਕਤ ਕਰਦੇ ਹੋਏ ਕਿ ਜੋ ਭਾਰਤ ਦੇ ਲਈ ਅੱਛਾ ਹੈ ਉਹ ਦੁਨੀਆ ਦੇ ਲਈ ਅੱਛਾ ਹੋਵੇਗਾ, ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸੈਮੀਕੰਡਕਟਰ ਖੇਤਰ ਵਿੱਚ ਕੱਚੇ ਮਾਲ ਵਿੱਚ ਗਲੋਬਲ ਪਾਵਰ ਹਾਊਸ ਬਣਨ ਦੀ ਅਦਭੁਤ ਸਮਰੱਥਾ (amazing potential) ਹੈ।

 

ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਭਾਰਤ ਵਿੱਚ ਕਾਰੋਬਾਰ ਅਨੁਕੂਲ ਵਾਤਾਵਰਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਟਿਲ ਭੂ-ਰਾਜਨੀਤਕ ਸਥਿਤੀ ਵਾਲੇ ਵਰਤਮਾਨ ਵਿਸ਼ਵ ਵਿੱਚ ਭਾਰਤ ਸਥਿਰ ਹੈ। ਭਾਰਤ ਦੀ ਸਮਰੱਥਾ ਵਿੱਚ ਆਪਣੇ ਅਪਾਰ ਵਿਸ਼ਵਾਸ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਦਯੋਗ ਜਗਤ ਵਿੱਚ ਇਸ ਬਾਤ ‘ਤੇ ਸਰਬਸੰਮਤੀ ਹੈ ਕਿ ਭਾਰਤ ਨਿਵੇਸ਼ ਦੇ ਲਈ ਉਚਿਤ ਜਗ੍ਹਾ ਹੈ। ਉਨ੍ਹਾਂ ਨੇ ਪਹਿਲੇ ਭੀ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਪ੍ਰੋਤਸਾਹਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਅੱਜ ਭਾਰਤ ਵਿੱਚ ਜੋ ਅਪਾਰ ਅਵਸਰ ਮੌਜੂਦ ਹਨ, ਉਹ ਪਹਿਲੇ ਕਦੇ ਨਹੀਂ ਦੇਖੇ ਗਏ ਅਤੇ ਉਨ੍ਹਾਂ ਨੂੰ ਭਾਰਤ ਦੇ ਨਾਲ ਸਾਂਝੇਦਾਰੀ ਕਰਨ ‘ਤੇ ਮਾਣ ਹੈ।

 ਮੀਟਿੰਗ ਵਿੱਚ ਸੈਮੀਕੰਡਕਟਰ ਉਪਕਰਣ ਅਤੇ ਸਮੱਗਰੀ ਇੰਟਰਨੈਸ਼ਨਲ (ਐੱਸਈਐੱਮਆਈ), ਮਾਇਕ੍ਰੋਨ, ਨੈਕਸਟ ਐਕਸਪੀਰੀਐਂਸ (ਐੱਨਐਕਸਪੀ), ਪਾਵਰਚਿਪ ਸੈਮੀਕੰਡਕਟਰ ਮੈਨੂਫੈਕਚਰਿੰਗ ਕਾਰਪੋਰੇਸ਼ਨ (ਪੀਐੱਸਐੱਮਸੀ), ਆਈਐੱਮਈਸੀ, ਰੇਨੇਸਾ, ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਿਟਿਡ (ਟੀਈਪੀਐੱਲ), ਟੋਕੀਓ ਇਲੈਕਟ੍ਰੌਨ ਲਿਮਿਟਿਡ, ਟਾਵਰ, ਸਿਨੌਪਸਿਸ, ਕੈਡੈਂਸ, ਰੈਪਿਡਸ, ਜੇਐੱਸਆਰ, ਇਨਫਿਨੌਨ, ਐਡਵਾਂਟੇਸਟ, ਟੇਰਾਡਾਇਨ ਐਪਲਾਇਡ ਮੈਟੇਰੀਅਲਸ, ਲੈਮ ਰਿਸਰਚ, ਮਰਕ, ਸੀਜੀ ਪਾਵਰ ਅਤੇ ਕਾਯਨਸ ਟੈਕਨੋਲੋਜੀ (SEMI, Micron, NXP, PSMC, IMEC, Renesas, TEPL, Tokyo Electron Ltd, Tower, Synopsys, Cadence, Rapidus, Jacobs, JSR, Infineon, Advantest, Teradyne, Applied Materials, Lam Research, Merck, CG Power and Kaynes Technology) ਸਹਿਤ ਵਿਭਿੰਨ ਸੰਗਠਨਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ, ਪ੍ਰਮੁੱਖਾਂ ਅਤੇ ਪ੍ਰਤੀਨਿਧੀਆਂ (CEOs, Heads and representatives) ਨੇ ਹਿੱਸਾ ਲਿਆ। ਮੀਟਿੰਗ ਵਿੱਚ ਸਟੈਨਫੋਰਡ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਡਿਏਗੋ ਅਤੇ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਭੁਬਨੇਸ਼ਵਰ ਦੇ ਪ੍ਰੋਫੈਸਰ ਭੀ ਉਪਸਥਿਤ ਸਨ।

***

ਐੱਮਜੇਪੀਐੱਸ/ਐੱਸਟੀ



(Release ID: 2053678) Visitor Counter : 13