ਰਾਸ਼ਟਰਪਤੀ ਸਕੱਤਰੇਤ
ਕੱਲ੍ਹ ਅੰਮ੍ਰਿਤ ਉਦਯਾਨ (Amrit Udyan) ਵਿਸ਼ੇਸ਼ ਤੌਰ 'ਤੇ ਅਧਿਆਪਕਾਂ ਦੇ ਲਈ ਖੁੱਲ੍ਹਾ ਰਹੇਗਾ
Posted On:
04 SEP 2024 5:42PM by PIB Chandigarh
ਅੰਮ੍ਰਿਤ ਉਦਯਾਨ (Amrit Udyan) ਕੱਲ੍ਹ (5 ਸਤੰਬਰ, 2024) ਅਧਿਆਪਕ ਦਿਵਸ ‘ਤੇ ਸਾਰੇ ਅਧਿਆਪਕਾਂ ਦੇ ਲਈ ਵਿਸ਼ੇਸ਼ ਤੌਰ 'ਤੇ ਖੁੱਲ੍ਹਾ ਰਹੇਗਾ। ਇਸ ਦੇ ਲਈ ਉਹ ਨੌਰਥ ਐਵੇਨਿਊ ਰੋਡ ਦੇ ਪਾਸ ਰਾਸ਼ਟਰਪਤੀ ਭਵਨ (Rashtrapati Bhavan) ਦੇ ਗੇਟ ਨੰਬਰ -35 ਤੋਂ ਆ ਸਕਦੇ ਹਨ। ਉਨ੍ਹਾਂ ਦੀ ਸੁਵਿਧਾ ਦੇ ਲਈ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਤੋਂ ਗੇਟ ਨੰਬਰ- 35 ਤੱਕ ਮੁਫ਼ਤ ਸ਼ਟਲ ਬੱਸ ਸੇਵਾ ਭੀ ਉਪਲਬਧ ਹੋਵੇਗੀ।
ਉਥੇ ਹੀ, ਅੰਮ੍ਰਿਤ ਉਦਯਾਨ ਗਰਮੀਆਂ ਦਾ ਵਾਰਸ਼ਿਕ ਆਯੋਜਨ (Amrit Udyan Summer Annuals Edition), 2024 ਸੋਮਵਾਰ ਨੂੰ ਛੱਡ ਕੇ 16 ਅਗਸਤ ਤੋਂ 15 ਸਤੰਬਰ, 2024 ਤੱਕ ਸੁਬ੍ਹਾ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ (ਅੰਤਿਮ ਪ੍ਰਵੇਸ਼-ਸ਼ਾਮ 05:15 ਵਜੇ) ਜਨਤਾ ਲਈ ਖੁੱਲ੍ਹਾ ਰਹੇਗਾ।
ਇਹ ਪ੍ਰਵੇਸ਼ ਮੁਫ਼ਤ ਹੈ। ਸੈਲਾਨੀ ਰਾਸ਼ਟਰਪਤੀ ਭਵਨ (Rashtrapati Bhavan) ਦੀ ਵੈੱਬਸਾਇਟ (https://visit.rashtrapatibhavan.gov.in/) ‘ਤੇ ਔਨਲਾਇਨ ਆਪਣਾ ਸਲੌਟ ਬੁੱਕ ਕਰ ਸਕਦੇ ਹਨ। ਇਸ ਦੇ ਇਲਾਵਾ ਸੈਲਾਨੀ ਗੇਟ ਨੰਬਰ- 35 ਦੇ ਬਾਹਰ ਰੱਖੇ ਗਏ ਸੈਲਫ ਸਰਵਿਸ ਕਿਓਸਕਸ (Self Service Kiosks) ਦੇ ਜ਼ਰੀਏ ਭੀ ਖ਼ੁਦ ਨੂੰ ਰਜਿਸਟਰ ਕਰਵਾ ਸਕਦੇ ਹਨ।
ਅੰਮ੍ਰਿਤ ਉਦਯਾਨ ਗਰਮੀਆਂ ਦੇ ਵਾਰਸ਼ਿਕ ਆਯੋਜਨ (Amrit Udyan Summer Annuals Edition), 2024 ਦੇ ਦੌਰਾਨ ਹੁਣ ਤੱਕ 1.5 ਲੱਖ ਤੋਂ ਅਧਿਕ ਸੈਲਾਨੀ ਅੰਮ੍ਰਿਤ ਉਦਯਾਨ ਦਾ ਦੌਰਾ ਕਰ ਚੁੱਕੇ ਹਨ। ਇਸ ਦੌਰੇ ਦੇ ਦੌਰਾਨ, ਸੈਲਾਨੀਆਂ ਨੂੰ ਵਾਤਾਵਰਣ ਬਾਰੇ ਜਾਗਰੂਕ ਕਰਨ ਦੇ ਲਈ ਇੱਕ ਬੀਜ ਪੱਤਰ (ਸੀਡ ਪੇਪਰ -seed paper) ਦਿੱਤਾ ਜਾ ਰਿਹਾ ਹੈ।
***
ਐੱਮਜੇਪੀਐੱਸ
(Release ID: 2052496)
Visitor Counter : 26