ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਦੁਆਰਾ “ਕ੍ਰਿਏਟ ਇਨ ਇੰਡੀਆ ਚੈਲੇਂਜ- ਸੀਜ਼ਨ 1” ਦੇ ਤਹਿਤ ਵੇਵਜ਼ ਲਈ 25 ਚੈਲੇਂਜਾਂ ਦੀ ਸ਼ੁਰੂਆਤ
ਕ੍ਰਿਏਟਰਸ ਦੀ ਅਰਥਵਿਵਸਥਾ, ਸਾਡੀ ਸਮ੍ਰਿੱਧ ਸੱਭਿਆਚਾਰ ਵਿਰਾਸਤ ਅਤੇ ਜੀਵਨ ਸ਼ੈਲੀ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਅਦਭੁੱਤ ਉਪਕਰਣ: ਸ਼੍ਰੀ ਅਸ਼ਵਿਨੀ ਵੈਸ਼ਣਵ
ਸਰਕਾਰ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਅਤੇ ਅਜਿਹੀਆਂ ਸੁਵਿਧਾਵਾਂ ਸਥਾਪਿਤ ਕਰਨ ‘ਤੇ ਕੰਮ ਕਰ ਰਹੀ ਹੈ ਜੋ ਕ੍ਰਿਏਟਰਸ ਦੀਆਂ ਸਮਰੱਥਾਵਾਂ ਨੂੰ ਵਧਾਏਗੀ
ਫਿਲਮ ਖੇਤਰ ਵਿੱਚ ਨਵੀਂ ਟੈਕਨੋਲੋਜੀ ਅਤੇ ਉਪਕਰਣਾਂ ਦੇ ਇਸਤੇਮਾਲ ਦੀਆਂ ਅਪਾਰ ਸੰਭਾਵਨਾਵਾਂ, ਇਸ ਨਾਲ 2-3 ਲੱਖ ਨਵੇਂ ਰੋਜ਼ਗਾਰ ਸੰਭਵ: ਕੇਂਦਰੀ ਮੰਤਰੀ
Posted On:
22 AUG 2024 8:11PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸਮਿਟ (ਵੇਵਜ਼) ਲਈ ‘ਕ੍ਰਿਏਟ ਇਨ ਇੰਡੀਆ ਚੈਲੇਂਜ-ਸੀਜ਼ਨ 1’ ਦੇ ਤਹਿਤ 25 ਚੈਲੇਂਜ ਲਾਂਚ ਕੀਤੇ। ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਵੈਸ਼ਣਵ ਨੇ ਕਿਹਾ ਕਿ ਅੱਜ ਦਾ ਲਾਂਚ ਸਾਡੀ ਵਧਦੀ ਅਤੇ ਵਿਕਸਿਤ ਹੁੰਦੀ ਅਰਥਵਿਵਸਥਾ ਦਾ ਪ੍ਰਤੀਬਿੰਬ ਹੈ। ਇੱਕ ਪੂਰੀ ਤਰ੍ਹਾਂ ਨਾਲ ਨਵੀਂ ਕ੍ਰਿਏਟਰ ਇਕੌਨਮੀ ਬਣਾਈ ਗਈ ਹੈ ਅਤੇ ਇਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਵੀ ਮਾਨਤਾ ਦਿੱਤੀ ਗਈ ਹੈ, ਜਿਵੇਂ ਕਿ ਮਾਰਚ 2024 ਵਿੱਚ ਉਨ੍ਹਾਂ ਦੇ ਦੁਆਰਾ ਪੇਸ਼ ਕੀਤੇ ਜਾਣ ਵਾਲੇ ਪਹਿਲੇ ਰਾਸ਼ਟਰੀ ਕ੍ਰਿਏਟਰ ਪੁਰਸਕਾਰ ਵਿੱਚ ਪਰਿਲਕਸ਼ਿਤ ਹੁੰਦਾ ਹੈ।
ਵੱਧ ਰਹੀ ਕ੍ਰਿਏਟਰਸ ਇਕੌਨਮੀ: ਮੌਕਾ, ਇਨਫ੍ਰਾਸਟ੍ਰਕਚਰ ਅਤੇ ਰੋਜ਼ਗਾਰ ਸਿਰਜਣ
ਇਸ ਅਰਥਵਿਵਸਥਾ ਵਿੱਚ ਅਪਾਰ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਕ੍ਰਿਏਟਰਸ ਇਕੌਨਮੀ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ, ਜੀਵਨ ਸ਼ੈਲੀ, ਯੋਗ, ਪਰੰਪਰਾਗਤ ਮੈਡੀਸਿਨ ਸਿਸਟਮ ਅਤੇ ਸਾਡੇ ਪਕਵਾਨਾਂ ਵਿੱਚ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਅਦਭੁਤ ਸਾਧਨ ਬਣ ਗਈ ਹੈ। ਭਾਰਤ ਸਰਕਾਰ ਇਸ ਅਰਥਵਿਵਸਥਾ ਨੂੰ ਪ੍ਰੋਤਸਾਹਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਇਸ ਲਈ, ਸਾਨੂੰ ਇਸ ਖੇਤਰ ਵਿੱਚ ਪ੍ਰਤਿਭਾ ਅਤੇ ਕੌਸ਼ਲ ਵਿਕਾਸ ਦੇ ਨਾਲ-ਨਾਲ ਜ਼ਰੂਰੀ ਇਨਫ੍ਰਾਸਟ੍ਰਕਚਰ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ।
ਇਸ ਕ੍ਰਿਏਟਰਸ ਇਕੌਨਮੀ ਨੂੰ ਹੋਰ ਵਿਕਸਿਤ ਕਰਨ ਲਈ ਸਰਕਾਰ ਵਿਸ਼ਵ ਪੱਧਰੀ ਪ੍ਰਤਿਭਾ ਵਿਕਾਸ ਪ੍ਰੋਗਰਾਮ ਅਤੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੱਧਰੀ ਯੂਨੀਵਰਸਿਟੀ ਅਤੇ ਸੁਵਿਧਾਵਾਂ ਸਥਾਪਿਤ ਕਰਨ ਦੀ ਯੋਜਨਾ ਹੈ,ਜੋ ਮੀਡੀਆ ਅਤੇ ਮਨੋਰੰਜਨ ਵਿੱਚ ਕ੍ਰਿਏਟਰਸ ਦੀਆਂ ਸਮਰੱਥਾਵਾਂ ਨੂੰ ਵਧਾਏਗੀ।
ਫਿਲਮ ਨਿਰਮਾਣ ਵਿੱਚ ਨਵੀਆਂ ਟੈਕਨੋਲੋਜੀਆਂ ਦਾ ਇਸਤੇਮਾਲ: ਰੋਜ਼ਗਾਰ ਸਿਰਜਣ
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਫਿਲਮ ਨਿਰਮਾਣ ਸਾਡੀ ਤਾਕਤ ਵਿੱਚੋਂ ਇੱਕ ਹੈ ਅਤੇ ਅੱਜ ਦੇ ਯੁਗ ਵਿੱਚ ਇਸ ਖੇਤਰ ਵਿੱਚ ਨਵੀਂ ਤਕਨੀਕ ਅਤੇ ਉਪਕਰਣਾਂ ਦਾ ਉਪਯੋਗ ਕਰਨ ਦੀ ਬਹੁਤ ਗੁੰਜਾਇਸ਼ ਹੈ, ਜਿਸ ਨਾਲ ਰੋਜ਼ਗਾਰ ਸਿਰਜਣ ਦੀ ਚੰਗੀ ਗੁੰਜਾਇਸ਼ ਸੁਨਿਸ਼ਚਿਤ ਹੁੰਦੀ ਹੈ। ਅਨੁਮਾਨ ਹੈ ਕਿ ਜੇਕਰ ਸਫ਼ਲਤਾਪੂਰਵਕ ਚਲਾਇਆ ਜਾਂਦਾ ਹੈ, ਤਾਂ ਪ੍ਰੋਗਰਾਮ ਇਸ ਇਸ ਖੇਤਰ ਵਿੱਚ 2-3 ਲੱਖ ਨੌਕਰੀਆਂ ਪੈਦਾ ਕਰ ਸਕਦਾ ਹੈ।
ਸਮਾਜਿਕ ਜ਼ਿੰਮੇਵਾਰੀ
ਨਾਲ ਹੀ, ਕੇਂਦਰੀ ਮੰਤਰੀ ਨੇ ਇਹ ਵੀ ਯਾਦ ਦਿਲਵਾਇਆ ਕਿ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਇਸ ਯਾਤਰਾ ਵਿੱਚ ਸਾਡੇ ਸਮਾਜ ਨੂੰ ਨੁਕਸਾਨ ਨਾ ਪਹੁੰਚੇ ਅਤੇ ਇਸ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰ ਦੀ ਨਹੀਂ ਬਲਕਿ ਸਮਾਜ, ਉਦਯੋਗ ਜਗਤ ਅਤੇ ਸਾਡੇ ਸਾਰਿਆਂ ਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਵੇਵੇਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਹ ਭਵਿੱਖ ਵਿੱਚ ਇੱਕ ਵੱਡੇ ਆਯੋਜਨ ਦੇ ਰੂਪ ਵਿੱਚ ਉਭਰਨ ਵਾਲਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਜਾਜੂ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸੁਸ਼੍ਰੀ ਨੀਰਜਾ ਸ਼ੇਖਰ, ਫਿੱਕੀ ਦੀ ਡਾਇਰੈਕਟਰ ਜਨਰਲ ਸੁਸ਼੍ਰੀ ਜਯੋਤੀ ਵਿਜ, ਮੀਡੀਆ ਅਤੇ ਮਨੋਰੰਜਨ ‘ਤੇ ਸੀਆਈਆਈ ਰਾਸ਼ਟਰੀ ਕਮੇਟੀਦੇ ਉਪ ਪ੍ਰਧਾਨ ਸ਼੍ਰੀ ਬੀਰੇਨ ਘੋਸ਼ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਪਤਵੰਤਿਆਂ ਵਿੱਚ ਸ਼ਾਮਲ ਸਨ।
‘ਭਾਰਤ ਵਿੱਚ ਡਿਜ਼ਾਈਨ, ਦੁਨੀਆ ਦੇ ਲਈ ਡਿਜ਼ਾਈਨ’
ਇਸ ਅਵਸਰ ‘ਤੇ ਸ਼੍ਰੀ ਸੰਜੇ ਜਾਜੂ ਨੇ ਕਿਹਾ ਕਿ ਇਹ ਪਹਿਲ ਭਾਰਤ ਦੇ ਕ੍ਰਿਏਟਿਵ ਈਕੋਸਿਸਟਮ ਨੂੰ ਪੋਸ਼ਿਤ ਕਰਨ ਅਤੇ ਉਸ ਨੂੰ ਉੱਨਤ ਕਰਨ ਦੇ ਸਾਡੇ ਮੌਜੂਦਾ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਉਨ੍ਹਾਂ ਨੇ ਕਿਹਾ, “ਇਹ ਸਾਡੇ ਪ੍ਰਧਾਨ ਮੰਤਰੀ ਦੇ 78ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਦੌਰਾਨ ਵਿਅਕਤ ਕੀਤੇ ਗਏ ‘ਭਾਰਤ ਵਿੱਚ ਡਿਜ਼ਾਈਨ, ਦੁਨੀਆ ਦੇ ਲਈ ਡਿਜ਼ਾਈਨ ’ ਦੇ ਦੂਰਦਰਸ਼ੀ ਸੱਦੇ ਦੇ ਨਾਲ ਸਹਿਜਤਾ ਨਾਲ ਮੇਲ ਖਾਂਦਾ ਹੈ।”
ਦੇਸ਼ ਦੇ ਅੰਦਰ ਅਪਾਰ ਸਮਰੱਥਾ ਅਤੇ ਪ੍ਰਤਿਭਾ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵੇਵਜ਼ ਇਸ ਸਮਰੱਥਾ ਦਾ ਇੱਕ ਪ੍ਰਮਾਣ ਹੈ ਅਤੇ ਇੱਕ ਗਲੋਬਲ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰੇਗਾ, ਜਿੱਥੇ ਦੁਨੀਆ ਭਰ ਦੇ ਸਭ ਤੋਂ ਪ੍ਰਤਿਭਾਸ਼ਾਲੀ ਦਿਮਾਗ, ਸਭ ਤੋਂ ਪ੍ਰਤਿਭਾਸ਼ਾਲੀ ਕ੍ਰਿਏਟਰ ਅਤੇ ਦੂਰਦਰਸ਼ੀ ਦਿੱਗਜ ਗਿਆਨ ਸਾਂਝਾ ਕਰਨ, ਵਿਚਾਰਾਂ ਦਾ ਅਦਾਨ –ਪ੍ਰਦਾਨ ਕਰਨ ਅਤੇ ਕ੍ਰਿਏਟਿਵਿਟੀ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਲਈ ਇਕੱਠੇ ਹੋਣਗੇ।
‘ਕ੍ਰਿਏਟ ਇਨ ਇੰਡੀਆ ਚੈਲੇਂਜ-ਸੀਜ਼ਨ 1’
ਮੋਹਰੀ ਉਦਯੋਗ ਸੰਘਾਂ ਅਤੇ ਸੰਗਠਨਾਂ ਦੁਆਰਾ ਆਯੋਜਿਤ ਇਹ ਚੈਲੇਂਜ ਐਨੀਮੇਸ਼ਨ, ਫਿਲਮ ਨਿਰਮਾਣ, ਗੇਮਿੰਗ, ਸੰਗੀਤ ਅਤੇ ਵਿਜ਼ੂਅਲ ਆਰਟਸ ਸਮੇਤ ਕਈ ਵਿਸ਼ਿਆਂ ਨੂੰ ਕਵਰ ਕਰਦੀਆਂ ਹਨ। ਇਹ ਚੈਲੇਂਜ ਮੁੱਖ ਪ੍ਰੋਗਰਾਮ ਤੋਂ ਪਹਿਲਾਂ ਆਯੋਜਤਿ ਕੀਤੇ ਜਾ ਰਹੇ ਹਨ।
ਕ੍ਰਿਏਟ ਇਨ ਇੰਡੀਆ ਚੈਲੇਂਜ-ਸੀਜ਼ਨ 1
1. ਮੀਡੀਆ ਐਂਡ ਐਂਟਰਨੇਨਮੈਂਟ ਐਸੋਸੀਏਸ਼ਨ ਆਫ ਇੰਡੀਆ ਦੁਆਰਾ ਐਨੀਮੇ ਚੈਲੇਂਜ
2. ਡਾਂਸਿੰਗ ਐਟਮ ਦੁਆਰਾ ਐਨੀਮੇਸ਼ਨ ਫਿਲਮਮੇਕਰਸ ਪ੍ਰਤੀਯੋਗਿਤਾ
3. ਇੰਡੀਆ ਗੇਮ ਡਿਵੈਲਪਰ ਕਾਨਫਰੰਸ ਦੁਆਰਾ ਗੇਮ ਜੈਮ
4. ਐਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੁਆਰਾ ਐਸਪੋਰਟਸ ਟੂਰਨਾਮੈਂਟ
5. ਈ-ਗੇਮਿੰਗ ਫੈਡਰੇਸ਼ਨ ਦੁਆਰਾ ਸਿਟੀ ਕਵੈਸਟ: ਸ਼ੇਡਸ ਆਫ ਭਾਰਤ
6. ਇੰਡੀਅਨ ਡਿਜੀਟਲ ਗੇਮਿੰਗ ਸੋਸਾਇਟੀ ਦੁਆਰਾ ਹੈਂਡਹੈਲਡ ਐਜੂਕੇਸ਼ਨਲ ਵੀਡੀਓ ਗੇਮ ਡਿਵੈਲਮੈਂਟ
7. ਇੰਡੀਅਨ ਕਾਮਿਕਸ ਐਸੋਸੀਏਸ਼ਨ ਦੁਆਰਾ ਕਾਮਿਕਸ ਕ੍ਰਿਏਟਰ ਚੈਂਪੀਅਨਸ਼ਿਪ
8. ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟ੍ਰੀ ਅਤੇ ਵਿਸਲਿੰਗ ਵਿਡਸ ਇੰਟਰਨੈਸ਼ਨਲ ਦੁਆਰਾ ਯੰਗ ਫਿਲਮਮੇਕਰਸ ਚੈਲੇਂਜ
9. ਵੇਵਲੈਪਸ ਅਤੇ ਐਕਸਡੀਜੀ ਦੁਆਰਾ ਐਕਸਆਰ ਕ੍ਰਿਏਟਰ ਹੈਕਾਥੌਨ
10. ਇਨਵੀਡੀਓ ਦੁਆਰਾ ਏਆਈ ਫਿਲਮ ਮੇਕਿੰਗ ਪ੍ਰਤੀਯੋਗਿਤਾ
11. ਵੇਵਸ ਪ੍ਰੋਮੋ ਵੀਡੀਓ ਚੈਲੇਂਜ ਇੰਡੀਅਨ ਬ੍ਰੌਡਕਾਸਟਿੰਗ ਐਂਡ ਡਿਜੀਟਲ ਫਾਊਂਡੇਸ਼ਨ
12. ਇੰਡੀਆ ਸੈਲੂਲਰ ਐਂਡ ਇਲੈਕਟ੍ਰੌਨਿਕਸ ਐਸੋਸੀਏਸ਼ਨ ਦੁਆਰਾ ਟਰੂਥ ਟੇਲ ਹੈਕਾਥੌਨ
13. ਕਮਿਊਨਿਟੀ ਰੇਡੀਓ ਐਸੋਸੀਏਸ਼ਨ ਦੁਆਰਾ ਕਮਿਊਨਿਟੀ ਰੇਡੀਓ ਕਂਟੇਂਟ ਚੈਲੇਂਜ
14. ਇੰਡੀਅਨ ਮਿਊਜ਼ਿਕ ਇੰਡਸਟ੍ਰੀ ਦੁਆਰੀ ਥੀਮ ਮਿਊਜ਼ਿਕ ਪ੍ਰਤੀਯੋਗਿਤਾ
15. ਐਡਵਰਟਾਈਜ਼ਿੰਗ ਏਜੰਸੀਜ਼ ਐਸੋਸੀਏਸ਼ਨ ਆਫ ਇੰਡੀਆ ਦੁਆਰਾ ਵੇਵਜ਼ ਹੈਕਾਥੌਨ:ਐਡਸਪੈਂਡ ਓਪਟੀਮਾਈਜ਼ਰ
16. ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ ਦੁਆਰਾ ਵੇਵਜ਼ ਏਆਈ ਆਰਟ ਇੰਸਟਾਲੇਸ਼ਨ ਚੈਲੇਂਜ
17. ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ ਦੁਆਰਾ ਵੇਵਜ਼ ਐਕਸਪਲੋਰਰ
18. ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ ਦੁਆਰੀ ਰੀਲ ਮੇਕਿੰਗ ਚੈਲੇਂਜ
19. ਫਿਲਮ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਨੈਸ਼ਨਲ ਫਿਲਮ ਆਰਕਾਈਵ ਆਫ ਇੰਡੀਆ-ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ
20. ਏਵੀਟੀਆਰ ਮੈਟਾ ਲੈਬਸ ਦੁਆਰਾ ਵਰਚੁਅਲ ਇਨਫਲੂਐਂਸਰ ਕ੍ਰਿਏਸ਼ਨ ਕਾਨਟੈਸਟ
21. ਪ੍ਰਸਾਰ ਭਾਰਤੀ ਦੁਆਰਾ ਬੈਟਲ ਆਫ ਦ ਬੈਂਡਸ
22. ਪ੍ਰਸਾਰ ਭਾਰਤੀ ਦੁਆਰਾ ਸਿੰਫਨੀ ਆਫ ਇਡੀਆ
23. ਬ੍ਰੌਡਕਾਸਟਿੰਗ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਿਟਿਡ ਦੁਆਰਾ ਇੰਡੀਆ: ਏ ਬਰਡਜ਼ ਆਈ ਵਿਊ
24. ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟ੍ਰੀ ਦੁਆਰਾ ਐਂਟੀ-ਪਾਇਰੇਸੀ ਚੈਲੇਂਜ
25 ਫੈਡਰੇਸ਼ਨ ਆਫ ਇੰਡੀਅ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟ੍ਰੀ ਦੁਆਰਾ ਟ੍ਰੇਲਰ ਮੇਕਿੰਗ ਕੰਪਿਟਿਸ਼ਨ
ਇਨ੍ਹਾਂ ਚੈਲੈਂਜਸ ਲਈ ਰਜਿਸਟ੍ਰੇਸ਼ਨ ਜਲਦੀ ਹੀ ਸ਼ੁਰੂ ਹੋਵੇਗਾ। ਅਧਿਕ ਜਾਣਕਾਰੀ ਲਈ ਕਿਰਬਾ ਵੈੱਬਸਾਈਟ wavesindia.org ‘ਤੇ ਦੇਖੋ।
*****
ਪੀਪੀਜੀ/ਕੇਐੱਸ
(Release ID: 2048631)
Visitor Counter : 45
Read this release in:
Odia
,
Manipuri
,
Telugu
,
Bengali
,
Tamil
,
English
,
Urdu
,
Marathi
,
Hindi
,
Hindi_MP
,
Bengali-TR
,
Assamese
,
Gujarati
,
Kannada
,
Malayalam