ਪ੍ਰਧਾਨ ਮੰਤਰੀ ਦਫਤਰ

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਸੰਬੋਧਨ

Posted On: 20 AUG 2024 4:45PM by PIB Chandigarh

ਪ੍ਰਧਾਨ ਮੰਤਰੀ ਦਾਤੋ ਸੇਰੀ ਅਨਵਰ ਇਬ੍ਰਾਹਿਮ,

ਦੋਵੇਂ delegations ਦੇ ਮੈਂਬਰਸ,

Media ਦੇ ਸਾਡੇ ਸਾਥੀ,

ਨਮਸਕਾਰ !

ਪ੍ਰਧਾਨ ਮੰਤਰੀ ਬਣਨ ਦੇ ਬਾਅਦ, ਅਨਬਕ ਇਬ੍ਰਾਹਿਮ ਜੀ ਦਾ ਭਾਰਤ ਦਾ ਇਹ ਪਹਿਲਾ ਦੌਰਾ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਭਾਰਤ ਵਿੱਚ ਤੁਹਾਡਾ ਸੁਆਗਤ ਕਰਨ ਦਾ ਅਵਸਰ ਮਿਲ ਰਿਹਾ ਹੈ।

 

Friends,

ਭਾਰਤ ਅਤੇ ਮਲੇਸ਼ੀਆ ਦਰਮਿਆਨ Enhanced Strategic Partnership ਦਾ ਇੱਕ ਦਹਾਕਾ ਪੂਰਾ ਹੋ ਰਿਹਾ ਹੈ। ਅਤੇ ਪਿਛਲੇ ਦੋ ਵਰ੍ਹਿਆਂ ਵਿੱਚ , ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਦੇ ਸਹਿਯੋਗ ਨਾਲ ਸਾਡੀ ਪਾਰਟਨਰਸ਼ਿਪ ਵਿੱਚ ਇੱਕ ਨਵੀਂ ਗਤੀ ਅਤੇ ਊਰਜਾ ਆਈ ਹੈ। ਅੱਜ ਅਸੀਂ ਆਪਸੀ ਸਹਿਯੋਗ ਦੇ ਸਾਰੇ ਖੇਤਰਾਂ ‘ਤੇ ਵਿਆਪਕ ਤੌਰ ‘ਤੇ ਚਰਚਾ ਕੀਤੀ। ਅਸੀਂ ਦੇਖਿਆ ਕਿ ਸਾਡੇ ਦੁਵੱਲੇ ਵਪਾਰ ਵਿੱਚ ਨਿਰੰਤਰ ਪ੍ਰਗਤੀ ਹੋ ਰਹੀ ਹੈ। ਹੁਣ ਸਾਡਾ ਵਪਾਰ ਰੁਪਏ ਅਤੇ ਰਿੰਗਿਟ ਵਿੱਚ ਵੀ ਹੋ ਰਿਹਾ ਹੈ। ਬੀਤੇ ਵਰ੍ਹੇ ਵਿੱਚ, ਮਲੇਸ਼ੀਆ ਤੋਂ ਭਾਰਤ ਵਿੱਚ 5 ਬਿਲੀਅਨ ਡਾਲਰ ਦੇ ਨਿਵੇਸ਼ ‘ਤੇ ਕੰਮ ਹੋਇਆ ਹੈ। ਅੱਜ ਅਸੀਂ ਫੈਸਲਾ ਲਿਆ ਹੈ ਕਿ ਸਾਡੀ ਸਾਂਝੇਦਾਰੀ ਨੂੰ "Comprehensive ਸਟ੍ਰੈਟੇਜਿਕ Partnership” ਦੇ ਰੂਪ ਵਿੱਚ elevate (ਐਲੀਵੇਟ) ਕੀਤਾ ਜਾਵੇਗਾ। ਸਾਡਾ ਮੰਨਣਾ ਹੈ ਕਿ ਆਰਥਿਕ ਸਹਿਯੋਗ ਵਿੱਚ ਹਾਲੇ ਹੋਰ ਬਹੁਤ potential ਹੈ। ਦੁਵੱਲੇ ਵਪਾਰ ਅਤੇ ਨਿਵੇਸ਼ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ। ਨਵੇਂ ਤਕਨੀਕੀ ਖੇਤਰਾਂ, ਜਿਵੇਂ ਕਿ semiconductor, Fintech, ਰੱਖਿਆ ਉਦਯੋਗ, A.I. ਅਤੇ ਕੁਵਾਂਟਮ ਵਿੱਚ ਸਾਨੂੰ ਆਪਸੀ ਸਹਿਯੋਗ ਵਧਾਉਣਾ ਚਾਹੀਦਾ ਹੈ। ਅਸੀਂ ਭਾਰਤ ਅਤੇ ਮਲੇਸ਼ੀਆ ਦਰਮਿਆਨ Comprehensive Economic Cooperation Agreement ਦੇ ਰਿਵਿਊ ਵਿੱਚ ਗਤੀ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਡਿਜੀਟਲ ਟੈਕਨੋਲੋਜੀ ਵਿੱਚ ਸਹਿਯੋਗ ਲਈ ਡਿਜੀਟਲ Council ਦੀ ਸਥਾਪਨਾ ਕਰਨ ਦਾ, ਅਤੇ Start-up Alliance ਬਣਾਉਣ ਦਾ ਫੈਸਲਾ ਲਿਆ ਹੈ। ਭਾਰਤ ਦੇ UPI ਅਤੇ ਮਲੇਸ਼ੀਆ ਦੇ Paynet (ਪੇ-ਨੈੱਟ) ਨੂੰ ਜੋੜਨ ਦੇ ਲਈ ਵੀ ਕੰਮ ਕੀਤਾ ਜਾਵੇਗਾ। ਅੱਜ CEO ਫੋਰਮ ਦੀ ਮੀਟਿੰਗ ਨਾਲ ਨਵੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਹਨ। ਅਸੀਂ ਦੋਵਾਂ ਨੇ ਰੱਖਿਆ ਖੇਤਰ ਵਿੱਚ ਆਪਸੀ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ‘ਤੇ ਵੀ ਗੱਲ ਕੀਤੀ ਹੈ। ਆਤੰਕਵਾਦ ਅਤੇ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਵੀ ਅਸੀਂ ਇੱਕਮਤ ਹਾਂ।

 

Friends,
ਭਾਰਤ ਅਤੇ ਮਲੇਸ਼ੀਆ ਸਦੀਆਂ ਤੋਂ ਇੱਕ ਦੂਸਰੇ ਨਾਲ ਜੁੜੇ ਹਨ। ਮਲੇਸ਼ੀਆ ਵਿੱਚ ਰਹਿ ਰਹੇ ਲਗਭਗ 3 ਮਿਲੀਅਨ ਭਾਰਤੀ ਪ੍ਰਵਾਸੀ ਸਾਡੇ ਦਰਮਿਆਨ ਇੱਕ living bridge ਹਨ। ਭਾਰਤੀ ਸੰਗੀਤ, ਖਾਣ-ਪਾਣ ਅਤੇ festivals ਤੋਂ ਲੈ ਕੇ, ਮਲੇਸ਼ੀਆ ਵਿੱਚ "ਤੋਰਣ ਗੇਟ” ਤੱਕ ਸਾਡੇ ਲੋਕਾਂ ਨੇ ਇਸ ਮਿੱਤਰਤਾ ਨੂੰ ਸੰਜੋਇਆ ਹੈ। ਪਿਛਲੇ ਵਰ੍ਹੇ ਮਲੇਸ਼ੀਆ ਵਿੱਚ ਹੋਇਆ ‘P.I.O. Day’ ਇੱਕ ਬਹੁਤ ਸਫ਼ਲ ਅਤੇ ਲੋਕਪ੍ਰਿਯ ਪ੍ਰੋਗਰਾਮ ਸੀ। ਜਦੋਂ ਸਾਡੇ ਨਵੇਂ ਸੰਸਦ ਭਵਨ ਵਿੱਚ ਸੈਂਗੋਲ ਦੀ ਸਥਾਪਨਾ ਹੋਈ, ਤਾਂ ਉਸ ਇਤਿਹਾਸਿਕ ਪਲ ਦਾ ਜੋਸ਼ ਮਲੇਸ਼ੀਆ ਵਿੱਚ ਵੀ ਦੇਖਿਆ ਗਿਆ। ਅੱਜ workers ਦੇ employment ਸਬੰਧੀ ਸਮਝੌਤੇ ਨਾਲ, ਭਾਰਤ ਤੋਂ workers ਦੀ ਭਰਤੀ ਦੇ ਨਾਲ-ਨਾਲ ਉਨ੍ਹਾਂ ਦੇ ਹਿਤਾਂ ਦੀ ਸੰਭਾਲ਼ ਨੂੰ ਵੀ ਹੁਲਾਰਾ ਮਿਲੇਗਾ। ਲੋਕਾਂ ਦੀ ਆਵਾਜਾਈ ਨੂੰ ਸਰਲ ਬਣਾਉਣ ਦੇ ਲਈ ਅਸੀਂ ਵੀਜ਼ਾ procedures ਨੂੰ ਅਸਾਨ ਬਣਾਇਆ ਹੈ। ਵਿਦਿਆਰਥੀਆਂ ਦੇ ਲਈ scholarship ਅਤੇ ਸਰਕਾਰੀ ਅਧਿਕਾਰੀਆਂ ਦੀ ਟ੍ਰੇਨਿੰਗ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ITEC (ਆਈ -ਟੈੱਕ) Scholarships ਦੇ ਤਹਿਤ ਮਲੇਸ਼ੀਆ ਦੇ ਲਈ ਸਾਈਬਰ ਸੁਰੱਖਿਆ ਅਤੇ A.I. ਜਿਹੇ ਅਤਿਆਧੁਨਿਕ ਕੋਰਸ ਲਈ 100 ਸੀਟਾਂ ਵਿਸ਼ੇਸ਼ ਤੌਰ ‘ਤੇ ਵੰਡੀਆਂ ਜਾਣਗੀਆਂ। ਮਲੇਸ਼ੀਆ ਦੀ "ਯੂਨੀਵਰਸਿਟੀ ਤੁਨਕੁ ਅਬਦੁੱਲ ਰਹਿਮਾਨ” ਵਿੱਚ ਇੱਕ ਆਯੁਰਵੇਦ Chair ਸਥਾਪਿਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਮਲੇਯਾ ਯੂਨਿਵਰਸਿਟੀ ਵਿੱਚ ਤਿਰੂਵੱਲੁਵਰ ਚੇਅਰ ਸਥਾਪਿਤ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਇਨ੍ਹਾਂ ਸਾਰੇ ਵਿਸ਼ੇਸ਼ ਕਦਮਾਂ ‘ਤੇ ਸਹਿਯੋਗ ਲਈ ਮੈਂ ਪ੍ਰਧਾਨ ਮੰਤਰੀ ਅਨਵਰ ਦਾ ਅਤੇ ਉਨ੍ਹਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

 

Friends,

ASEAN (ਆਸਿਆਨ) ਅਤੇ ਇੰਡੋ-ਪੈਸਿਫਿਕ ਖੇਤਰ ਵਿੱਚ ਮਲੇਸ਼ੀਆ, ਭਾਰਤ ਦਾ ਅਹਿਮ ਪਾਰਟਨਰ ਹੈ। ਭਾਰਤ ਆਸਿਆਨ centrality ਨੂੰ ਪ੍ਰਾਥਮਿਕਤਾ ਦਿੰਦਾ ਹੈ। ਅਸੀਂ ਸਹਿਮਤ ਹਾਂ ਕਿ ਭਾਰਤ ਅਤੇ ਆਸਿਆਨ ਦੇ ਦਰਮਿਆਨ FTA ਦੀ ਸਮੀਖਿਆ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨਾ ਚਾਹੀਦਾ ਹੈ। 2025 ਵਿੱਚ, ਮਲੇਸ਼ੀਆ ਦੀ ਸਫਲ ਆਸਿਆਨ ਪ੍ਰਧਾਨਗੀ ਲਈ ਭਾਰਤ ਪੂਰਾ ਸਮਰਥਨ ਦੇਵੇਗਾ। ਅਸੀਂ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨੁਰੂਪ freedom of navigation ਅਤੇ over flight ਦੇ ਲਈ ਪ੍ਰਤੀਬੱਧ ਹਾਂ। ਅਤੇ, ਸਾਰੇ ਵਿਵਾਦਾਂ ਦੇ ਸ਼ਾਂਤੀਪੂਰਵਕ ਹੱਲ ਦਾ ਪੱਖ ਰੱਖਦੇ ਹਾਂ।

 

Excellency,

 ਤੁਹਾਡੀ ਮਿੱਤਰਤਾ ਅਤੇ ਭਾਰਤ ਦੇ ਨਾਲ ਸਬੰਧਾਂ ਦੇ ਪ੍ਰਤੀ ਤੁਹਾਡੀ ਪ੍ਰਤੀਬੱਧਤਾ ਦੇ ਲਈ ਅਸੀਂ ਆਭਾਰੀ ਹਾਂ। ਤੁਹਾਡੀ ਇਸ ਯਾਤਰਾ ਨਾਲ ਆਉਣ ਵਾਲੇ ਦਹਾਕਿਆਂ ਲਈ ਸਾਡੇ ਸਬੰਧਾਂ ਨੂੰ ਇੱਕ ਨਵੀਂ ਦਿਸ਼ਾ ਮਿਲੀ ਹੈ। ਮੈਂ ਫਿਰ ਇੱਕ ਵਾਰ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

*********

ਐੱਮਜੇਪੀਐੱਸ/ਐੱਸਟੀ



(Release ID: 2047303) Visitor Counter : 10