ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘ਵੰਡ ਦੇ ਭਿਆਨਕ ਯਾਦਗਾਰੀ ਦਿਵਸ’ ‘ਤੇ 1947 ਵਿੱਚ ਦੇਸ਼ ਦੀ ਵੰਡ ਦਾ ਸੰਤਾਪ ਝੱਲਣ ਵਾਲੇ ਲੋਕਾਂ ਨੂੰ ਨਮਨ ਕੀਤਾ


‘ਵੰਡ ਦੇ ਭਿਆਨਕ ਯਾਦਗਾਰੀ ਦਿਵਸ’ ‘ਤੇ ਉਨ੍ਹਾਂ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ, ਜਿਨ੍ਹਾਂ ਨੇ ਇਤਿਹਾਸ ਦੇ ਸਭ ਤੋਂ ਘਿਨਾਉਣੇ ਘਟਨਾਕ੍ਰਮ ਦੌਰਾਨ ਅਣਮਨੁੱਖੀ ਪੀੜਾਵਾਂ ਦਾ ਸਾਹਮਣਾ ਕੀਤਾ, ਜੀਵਨ ਗੁਆ ਦਿੱਤਾ ਅਤੇ ਬੇਘਰ ਹੋ ਗਏ

ਆਪਣੇ ਇਤਿਹਾਸ ਨੂੰ ਯਾਦ ਵਿੱਚ ਬਸਾ ਕੇ, ਉਸ ਤੋਂ ਸਿੱਖ ਲੈ ਕੇ ਹੀ ਇੱਕ ਰਾਸ਼ਟਰ ਆਪਣੇ ਮਜ਼ਬੂਤ ਭਵਿੱਖ ਦਾ ਨਿਰਮਾਣ ਕਰ ਸਕਦਾ ਹੈ ਅਤੇ ਇੱਕ ਸ਼ਕਤੀ ਦੇ ਰੂਪ ਵਿੱਚ ਉਭਰ ਸਕਦਾ ਹੈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਯਾਸ ਨਾਲ ਇਸ ਦਿਵਸ ਨੂੰ ਮਨਾਉਣ ਦੀ ਪਰੰਪਰਾ ਰਾਸ਼ਟਰ ਨਿਰਮਾਣ ਵੱਲੋਂ ਚੁੱਕਿਆ ਗਿਆ ਮਜ਼ਬੂਤ ਕਦਮ ਹੈ

Posted On: 14 AUG 2024 12:40PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘ਵੰਡ ਦੇ ਭਿਆਨਕ ਯਾਦਗਾਰੀ ਦਿਵਸ’ ‘ਤੇ 1947 ਵਿੱਚ ਦੇਸ਼ ਦੀ ਵੰਡ ਦਾ ਸੰਤਾਪ ਝੱਲਣ ਵਾਲੇ ਲੱਖਾਂ ਲੋਕਾਂ ਨੂੰ ਨਮਨ ਕੀਤਾ ਹੈ।

X ਪਲੈਟਫਾਰਮ ‘ਤੇ ਕੀਤੇ ਗਏ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਲਿਖਿਆ, “ਅੱਜ ਵੰਡ ਦੇ ਭਿਆਨਕ ਯਾਦਗਾਰੀ ਦਿਵਸ ‘ਤੇ ਉਨ੍ਹਾਂ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ, ਜਿਨ੍ਹਾਂ ਨੇ ਇਤਿਹਾਸ ਦੇ ਸਭ ਤੋਂ ਘਿਨਾਉਣੇ ਘਟਨਾਕ੍ਰਮ ਦੌਰਾਨ ਅਣਮਨੁੱਖੀ ਪੀੜਾਵਾਂ ਦਾ ਸਾਹਮਣਾ ਕੀਤਾ, ਜੀਵਨ ਗੁਆ ਦਿੱਤਾ ਅਤੇ ਬੇਘਰ ਹੋ ਗਏ। ਆਪਣੇ ਇਤਿਹਾਸ ਨੂੰ ਯਾਦ ਵਿੱਚ ਬਸਾ ਕੇ, ਉਸ ਤੋਂ ਸਿੱਖ ਲੈ ਕੇ ਹੀ ਇੱਕ ਰਾਸ਼ਟਰ ਆਪਣੇ ਮਜ਼ਬੂਤ ਭਵਿੱਖ ਦਾ ਨਿਰਮਾਣ ਕਰ ਸਕਦਾ ਹੈ ਅਤੇ ਇੱਕ ਸ਼ਕਤੀ ਦੇ ਰੂਪ ਵਿੱਚ ਉਭਰ ਸਕਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਯਾਸ ਨਾਲ ਇਸ ਦਿਵਸ ਨੂੰ ਮਨਾਉਣ ਦੀ ਪਰੰਪਰਾ ਰਾਸ਼ਟਰ ਨਿਰਮਾਣ ਵੱਲੋਂ ਚੁੱਕਿਆ ਗਿਆ ਮਜ਼ਬੂਤ ਕਦਮ ਹੈ।”

*************

ਆਰਕੇ/ਵੀਵੀ/ਏਐੱਸਐੱਚ/ਪੀਐੱਸ



(Release ID: 2046354) Visitor Counter : 6