ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਕੱਲ੍ਹ 78ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ

Posted On: 13 AUG 2024 6:09PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (14 ਅਗਸਤ, 2024) 78ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ।

 ਇਹ ਸੰਬੋਧਨ ਸ਼ਾਮ 7:00 ਵਜੇ ਤੋਂ ਆਕਾਸ਼ਵਾਣੀ ਦੇ ਪੂਰੇ ਰਾਸ਼ਟਰੀ ਨੈੱਟਵਰਕ ‘ਤੇ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ‘ਤੇ ਹਿੰਦੀ ਵਿੱਚ ਅਤੇ ਫਿਰ ਅੰਗ੍ਰੇਜ਼ੀ ਸੰਸਕਰਣ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ। ਦੂਰਦਰਸ਼ਨ ‘ਤੇ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਸੰਬੋਧਨ ਦੇ ਪ੍ਰਸਾਰਣ ਦੇ ਬਾਅਦ ਦੂਰਦਰਸ਼ਨ ਦੇ ਖੇਤਰੀ ਚੈਨਲਾਂ ਦੁਆਰਾ ਖੇਤਰੀ ਭਾਸ਼ਾਵਾਂ ਵਿੱਚ ਇਸ ਦਾ ਪ੍ਰਸਾਰਣ ਕੀਤਾ ਜਾਵੇਗਾ। ਆਕਾਸ਼ਵਾਣੀ ਆਪਣੇ ਖੇਤਰੀ ਨੈੱਟਵਰਕਾਂ ‘ਤੇ ਰਾਤ 9:30 ਵਜੇ ਖੇਤਰੀ ਭਾਸ਼ਾ ਦੇ ਸੰਸਕਰਣਾਂ ਵਿੱਚ ਇਹ ਭਾਸ਼ਣ ਪ੍ਰਸਾਰਿਤ ਕਰੇਗਾ।

 

***

 

ਐੱਮਜੇਪੀਐੱਸ/ਐੱਸਆਰ



(Release ID: 2045161) Visitor Counter : 9