ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਲੌਜਿਸਟਿਕਸ ਦਕਸ਼ਤਾ ਵਿੱਚ ਸੁਧਾਰ ਲਿਆਉਣ, ਭੀੜ-ਭੜੱਕੇ ਨੂੰ ਘੱਟ ਕਰਨ ਅਤੇ ਦੇਸ਼ ਭਰ ਵਿੱਚ ਕਨੈਕਟਿਵਿਟੀ ਬਿਹਤਰ ਕਰਨ ਦੇ ਲਈ 50,655 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 936 ਕਿਲੋਮੀਟਰ ਲੰਬੇ 8 ਮਹੱਤਵਪੂਰਨ ਨੈਸ਼ਨਲ ਹਾਈ-ਸਪੀਡ ਰੋਡ ਕੌਰੀਡੋਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ


ਆਗਰਾ ਅਤੇ ਗਵਾਲੀਅਰ ਦੇ ਦਰਮਿਆਨ ਯਾਤਰਾ ਦਾ ਸਮਾਂ 50 ਪ੍ਰਤੀਸ਼ਤ ਤੱਕ ਘੱਟ ਹੋ ਜਾਵੇਗਾ

ਖੜਗਪੁਰ-ਮੋਰੇਗ੍ਰਾਮ ਕੌਰੀਡੋਰ ਨਾਲ ਪੱਛਮ ਬੰਗਾਲ ਅਤੇ ਉੱਤਰ-ਪੂਰਬ ਦੀ ਅਰਥਵਿਵਸਥਾ ਵਿੱਚ ਆਵੇਗਾ ਬਦਲਾਅ

ਕਾਨਪੁਰ ਰਿੰਗ ਰੋਡ ਦੇ ਜ਼ਰੀਏ ਕਾਨਪੁਰ ਦੇ ਆਸਪਾਸ ਦੇ ਹਾਈਵੇ ਨੈੱਟਵਰਕਾਂ ਨੂੰ ਜਾਮ ਤੋਂ ਮੁਕਤ ਕੀਤਾ ਜਾਵੇਗਾ

ਰਾਏਪੁਰ-ਰਾਂਚੀ ਕੌਰੀਡੋਰ ਦੇ ਪੂਰਾ ਹੋਣ ਨਾਲ ਝਾਰਖੰਡ ਅਤੇ ਛੱਤੀਸਗੜ੍ਹ ਦੇ ਵਿਕਾਸ ਨੂੰ ਗਤੀ ਮਿਲੇਗੀ

ਗੁਜਰਾਤ ਵਿੱਚ ਹਾਈ ਸਪੀਡ ਰੋਡ ਨੈੱਟਵਰਕ (High Speed Road Network) ਨੂੰ ਪੂਰਾ ਕਰਨ ਦੇ ਲਈ ਥਰਾਦ (Tharad) ਅਤੇ ਅਹਿਮਦਾਬਾਦ ਦੇ ਦਰਮਿਆਨ ਨਵਾਂ ਕੌਰੀਡੋਰ ਬਣਾਇਆ ਜਾਵੇਗਾ, ਜਿਸ ਨਾਲ ਬੰਦਰਗਾਹ (ਪੋਰਟ) ਕਨੈਕਟਿਵਿਟੀ ਨਿਰਵਿਘਨ ਹੋਵੇਗੀ ਅਤੇ ਲੌਜਿਸਟਿਕਸ ਲਾਗਤ ਘਟੇਗੀ

ਗੁਵਾਹਾਟੀ ਰਿੰਗ ਰੋਡ ਨਾਲ ਉੱਤਰ-ਪੂਰਬ ਤੱਕ ਨਿਰਵਿਘਨ ਪਹੁੰਚ ਦੀ ਸੁਵਿਧਾ ਮਿਲੇਗੀ

ਅਯੁੱਧਿਆ ਦੀ ਯਾਤਰਾ ਹੁਣ ਹੋਰ ਤੇਜ਼ ਹੋ ਜਾਵੇਗੀ

ਪੁਣੇ ਅਤੇ ਨਾਸਿਕ ਦੇ ਦਰਮਿਆਨ 8-ਲੇਨ (8-Lane) ਵਾਲੇ ਐਲੀਵੇਟਿਡ ਫਲਾਈਓਵਰ ਕੌਰੀਡੋਰ ਸੈਕਸ਼ਨ ਨਾਲ ਲੌਜਿਸਟਿਕਸ ਸਮੱਸਿਆਵਾਂ ਦੂਰ ਹੋਣਗੀਆਂ

Posted On: 02 AUG 2024 8:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਦੇਸ਼ ਭਰ ਵਿੱਚ 50,655 ਕਰੋੜ ਰੁਪਏ ਦੀ ਲਾਗਤ ਨਾਲ 936 ਕਿਲੋਮੀਟਰ ਲੰਬੇ 8 ਮਹੱਤਵਪੂਰਨ ਨੈਸ਼ਨਲ ਹਾਈ-ਸਪੀਡ ਕੌਰੀਡੋਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਲਾਗੂ ਹੋਣ ਨਾਲ ਅੰਦਾਜ਼ਨ 4.42 ਕਰੋੜ ਮਾਨਵ ਦਿਵਸ (mandays) ਦੇ ਰੋਜ਼ਗਾਰ ਦੇ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਪੈਦਾ ਹੋਣਗੇ।

ਪ੍ਰੋਜੈਕਟਾਂ ਦਾ ਸੰਖੇਪ ਵੇਰਵਾ(ਪ੍ਰੋਜੈਕਟ ਬਰੀਫਸ):

1.          6-ਲੇਨ (6-Lane)ਵਾਲਾ ਆਗਰਾ-ਗਵਾਲੀਅਰ ਨੈਸ਼ਨਲ ਹਾਈ-ਸਪੀਡ ਕੌਰੀਡੋਰ:

ਇਸ ਹਾਈ-ਸਪੀਡ ਕੌਰੀਡੋਰ (high-speed corridor) ਦੀ ਲੰਬਾਈ 88 ਕਿਲੋਮੀਟਰ ਹੈ ਅਤੇ ਇਸ ਨੂੰ ਨਿਰਮਾਣ-ਸੰਚਾਲਨ ਅਤੇ ਟ੍ਰਾਂਸਫਰ ਮੋਡ (Build-Operate-Transfer (BOT) mode) ਵਿੱਚ 4,613 ਕਰੋੜ ਰੁਪਏ ਦੀ ਪੂੰਜੀਗਤ ਲਾਗਤ ਨਾਲ 6 ਲੇਨ ਵਾਲੇ ਐਕਸੈੱਸ-ਕੰਟਰੋਲਡ ਕੌਰੀਡੋਰ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ। ਇਹ ਪ੍ਰੋਜੈਕਟ ਉੱਤਰ ਦੱਖਣ ਕੌਰੀਡੋਰ (ਸ੍ਰੀਨਗਰ-ਕੰਨਿਆਕੁਮਾਰੀ) ਦੇ ਆਗਰਾ-ਗਵਾਲੀਅਰ ਸੈਕਸ਼ਨ ‘ਤੇ ਆਵਾਜਾਈ ਸਮਰੱਥਾ ਨੂੰ 2 ਗੁਣਾ ਤੋਂ ਅਧਿਕ ਵਧਾਉਣ ਦੇ ਲਈ ਮੌਜੂਦਾ 4 ਲੇਨ ਵਾਲੇ ਨੈਸ਼ਨਲ ਹਾਈਵੇ ਦਾ ਪੂਰਕ ਹੋਵੇਗਾ। ਇਹ ਕੌਰੀਡੋਰ ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਟੂਰਿਸਟ ਸਥਲਾਂ (key tourist destinations) (ਜਿਵੇਂ ਤਾਜਮਹਿਲ, ਆਗਰਾ ਅਤੇ ਕਿਲਾ ਆਦਿ) ਅਤੇ ਮੱਧ ਪ੍ਰਦੇਸ਼ ਦੇ ਮੁੱਖ ਟੂਰਿਸਟ ਸਥਲਾਂ (ਜਿਵੇਂ ਗਵਾਲੀਅਰ ਕਿਲਾ ਆਦਿ) ਨਾਲ ਕਨੈਕਟਿਵਿਟੀ ਨੂੰ ਬਿਹਤਰ ਕਰੇਗਾ। ਇਹ ਆਗਰਾ ਅਤੇ ਗਵਾਲੀਅਰ ਦੇ ਦਰਮਿਆਨ ਲੌਜਿਸਟਿਕਸ ਲਾਗਤ ਵਿੱਚ ਕਾਫੀ ਕਮੀ ਆਵੇਗੀ।

 

ਨਿਯੰਤ੍ਰਿਤ ਪਹੁੰਚ ਦੇ ਨਾਲ 6 ਲੇਨ ਵਾਲਾ ਇਹ ਨਵਾਂ ਆਗਰਾ-ਗਵਾਲੀਅਰ ਹਾਈਵੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਜਿਹੇ ਰਾਜਾਂ ਵਿੱਚ ਡਿਜ਼ਾਈਨ ਕਿਲੋਮੀਟਰ 0.000 (ਆਗਰਾ ਜ਼ਿਲ੍ਹੇ ਵਿੱਚ ਦੇਵਰੀ (Deori) ਪਿੰਡ ਦੇ ਪਾਸ) ਤੋਂ ਸ਼ੁਰੂ ਹੋਕੇ ਡਿਜ਼ਾਈਨ ਕਿਲੋਮੀਟਰ 88-400 (ਗਵਾਲੀਅਰ ਜ਼ਿਲ੍ਹੇ ਦੇ ਸੁਸੇਰਾ (Susera) ਦੇ ਪਾਸ)  ਤੱਕ ਬਣਾਇਆ ਜਾਵੇਗਾ। ਇਸ ਵਿੱਚ ਐੱਨਐੱਚ-44 (NH-44) ਦੇ ਮੌਜੂਦਾ ਆਗਰਾ-ਗਵਾਲੀਅਰ ਸੈਕਸ਼ਨ ‘ਤੇ ਓਵਰਲੇਅ/ਮਜ਼ਬੂਤੀਕਰਣ (overlay/strengthening) ਦੇ ਇਲਾਵਾ ਹੋਰ ਸੜਕ ਸੁਰੱਖਿਆ ਅਤੇ ਸੁਧਾਰ ਕਾਰਜ ਸ਼ਾਮਲ ਹੋਣਗੇ।

 

2  4-ਲੇਨ (4-Lane) ਵਾਲਾ ਖੜਗਪੁਰ-ਮੋਰੇਗ੍ਰਾਮ ਨੈਸ਼ਨਲ ਹਾਈ-ਸਪੀਡ ਕੌਰੀਡੋਰ:

 

ਖੜਗਪੁਰ ਅਤੇ ਮੋਰੇਗ੍ਰਾਮ (Kharagpur and Moregram) ਦੇ ਦਰਮਿਆਨ 231-ਕਿਲੋਮੀਟਰ ਲੰਬੇ 4-ਲੇਨ (4-Lane ਵਾਲੇ ਐਕਸੈੱਸ-ਕੰਟਰੋਲਡ ਹਾਈ-ਸਪੀਡ ਕੌਰੀਡੋਰ ਨੂੰ 10,247 ਕਰੋੜ ਰੁਪਏ ਦੀ ਪੂੰਜੀਗਤ ਲਾਗਤ ਨਾਲ ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ-HAM) ਵਿੱਚ ਵਿਕਸਿਤ ਕੀਤਾ ਜਾਵੇਗਾ। ਨਵਾਂ ਕੌਰੀਡੋਰ ਮੌਜੂਦਾ 2-ਲੇਨ ਵਾਲੇ ਨੈਸ਼ਨਲ ਹਾਈਵੇ ਦਾ ਪੂਰਕ ਹੋਵੇਗਾ। ਇਸ ਨਾਲ ਖੜਗਪੁਰ ਅਤੇ ਮੋਰੇਗ੍ਰਾਮ ਦੇ ਦਰਮਿਆਨ ਟ੍ਰੈਫਿਕ ਸਮਰੱਥਾ ਵਿੱਚ ਕਰੀਬ 5 ਗੁਣਾ ਵਾਧਾ ਹੋਵੇਗਾ। ਇਹ ਇੱਕ ਤਰਫ਼ ਪੱਛਮ ਬੰਗਾਲ, ਓਡੀਸ਼ਾ, ਆਂਧਰ ਪ੍ਰਦੇਸ਼ ਆਦਿ ਰਾਜਾਂ ਅਤੇ ਦੂਸਰੀ ਤਰਫ਼ ਦੇਸ਼ ਦੇ ਉੱਤਰ-ਪੂਰਬੀ ਖੇਤਰ ਦੇ ਦਰਮਿਆਨ ਟ੍ਰੈਫਿਕ ਲਈ ਕੁਸ਼ਲ ਕਨੈਕਟਿਵਿਟੀ (efficient connectivity) ਪ੍ਰਦਾਨ ਕਰੇਗਾ। ਇਹ ਕੌਰੀਡੋਰ ਖੜਗਪੁਰ ਅਤੇ ਮੋਰੇਗ੍ਰਾਮ ਦੇ ਦਰਮਿਆਨ ਮਾਲਵਾਹਕ ਵਾਹਨਾਂ (freight vehicles) ਦੇ ਲਈ ਯਾਤਰਾ ਸਮੇਂ ਨੂੰ ਮੌਜੂਦਾ 9-10 ਘੰਟੇ ਤੋਂ ਘਟਾ ਕੇ 3-5 ਘੰਟੇ ਕਰ ਦੇਵੇਗਾ, ਜਿਸ ਨਾਲ ਲੌਜਿਸਟਿਕਸ ਲਾਗਤ ਵਿੱਚ ਕਮੀ ਆਵੇਗੀ।

 


 

3.     6-ਲੇਨ (6-Lane) ਵਾਲਾ ਥਰਾਡ-ਦੀਸਾ-ਮੇਹਸਾਣਾ-ਅਹਿਮਦਾਬਾਦ ਨੈਸ਼ਨਲ ਹਾਈ-ਸਪੀਡ ਕੌਰੀਡੋਰ         (6-Lane Tharad - Deesa - Mehsana - Ahmedabad National High-Speed Corridor:

 ਕਰੀਬ 214-ਕਿਲੋਮੀਟਰ ਲੰਬੇ 6-ਲੇਨ (6-Lane ਵਾਲੇ ਹਾਈ-ਸਪੀਡ ਕੌਰੀਡੋਰ ਦਾ ਨਿਰਮਾਣ ਕੁੱਲ 10,534 ਕਰੋੜ ਰੁਪਏ ਦੀ ਪੂੰਜੀ ਲਾਗਤ ਨਾਲ ਨਿਰਮਾਣ-ਸੰਚਾਲਨ-ਟ੍ਰਾਂਸਫਰ(ਬੀਓਟੀ) (Build - Operate - Transfer (BOT) ਮੋਡ ਵਿੱਚ ਕੀਤਾ ਜਾਵੇਗਾ। ਥਰਾਡ-ਅਹਿਮਦਾਬਾਦ ਕੌਰੀਡੋਰ ਗੁਜਰਾਤ ਰਾਜ ਵਿੱਚ ਦੋ ਪ੍ਰਮੱਖ ਨੈਸ਼ਨਲ ਕੌਰੀਡੋਰ ਯਾਨੀ ਅੰਮ੍ਰਿਤਸਰ-ਜਾਮਨਗਰ ਕੌਰੀਡੋਰ ਅਤੇ ਦਿੱਲੀ-ਮੁੰਬਈ ਐਕਪ੍ਰੈੱਸਵੇ (Amritsar - Jamnagar Corridor and Delhi - Mumbai Expressway) ਦੇ ਦਰਮਿਆਨ ਕਨੈਕਟਿਵਿਟੀ ਸੁਨਿਸ਼ਚਿਤ ਕਰੇਗਾ। ਇਸ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਉਦਯੋਗਿਕ ਖੇਤਰਾਂ ਤੋਂ ਆਉਣ ਵਾਲੇ ਮਾਲਵਾਹਕ ਵਾਹਨਾਂ ਨੂੰ ਮਹਾਰਾਸ਼ਟਰ ਦੀਆਂ ਪ੍ਰਮੁੱਖ ਬੰਦਰਗਾਹਾਂ (ਜੇਐੱਨਪੀਟੀ-JNPT, ਮੁੰਬਈ ਅਤੇ ਨਵੀਂ ਪ੍ਰਵਾਨ ਕੀਤੀ  ਵਧਾਵਨ ਬੰਦਰਗਾਹ- (Vadhavan port) ਤੱਕ ਨਿਰਵਿਘਨ ਕਨੈਕਟਿਵਿਟੀ ਮਿਲੇਗੀ। ਇਹ ਕੌਰੀਡੋਰ ਰਾਜਸਥਾਨ  ਦੇ ਪ੍ਰਮੁੱਖ ਟੂਰਿਸਟ ਸਥਲਾਂ (ਜਿਵੇਂ ਮੇਹਰਾਨਗੜ੍ਹ ਕਿਲਾ, ਦਿਲਵਾੜਾ ਮੰਦਿਰ ਆਦਿ-(e.g., Mehrangarh Fort, Dilwara Temple, etc.) ਅਤੇ ਗੁਜਰਾਤ ਦੇ ਪ੍ਰਮੁੱਖ ਸਥਲਾਂ (ਜਿਵੇਂ ਰਾਨੀ ਕਾ ਵਾਵ, ਅੰਬਾਜੀ ਮੰਦਿਰ ਆਦਿ- (Rani ka Vav, Ambaji Temple, etc.)  ਦੇ ਲਈ ਭੀ ਕਨੈਕਟਿਵਿਟੀ ਪ੍ਰਦਾਨ ਕਰੇਗਾ। ਇਸ ਨਾਲ ਥਰਾਡ ਅਤੇ ਅਹਿਮਦਾਬਾਦ ਦੇ ਵਿਚਕਾਰ ਦੀ ਦੂਰੀ 20 ਪ੍ਰਤੀਸ਼ਤ ਘੱਟ ਹੋ ਜਾਵੇਗੀ ਜਦਕਿ ਯਾਤਰਾ ਸਮੇਂ ਵਿੱਚ 60 ਪ੍ਰਤੀਸ਼ਤ ਦੀ ਕਮੀ ਆਵੇਗੀ। ਇਸ ਨਾਲ ਲੌਜਿਸਟਿਕਸ ਦਕਸ਼ਤਾ ਵਿੱਚ ਕਾਫੀ ਸੁਧਾਰ ਹੋਵੇਗਾ।

 

4.      4-ਲੇਨ (4-lane) ਵਾਲਾ ਅਯੁੱਧਿਆ ਰਿੰਗ ਰੋਡ:

 

ਕਰੀਬ 68-ਕਿਲੋਮੀਟਰ ਲੰਬੇ 4-ਲੇਨ (4-lane) ਵਾਲੇ ਐੱਕਸੈੱਸ-ਕੰਟਰੋਲਡ ਅਯੁੱਧਿਆ ਰਿੰਗ ਰੋਡ ਨੂੰ ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ-HAM) ਵਿੱਚ ਵਿਕਸਿਤ ਕੀਤਾ ਜਾਵੇਗਾ। ਇਸ ਦੀ ਕੁੱਲ ਪੂੰਜੀ ਲਾਗਤ 3,935 ਕਰੋੜ ਰੁਪਏ ਹੋਵੇਗੀ। ਇਹ ਰਿੰਗ ਰੋਡ ਸ਼ਹਿਰ ਤੋਂ ਗੁਜਰਨ ਵਾਲੇ ਨੈਸ਼ਨਲ ਹਾਈਵੇਜ਼, ਜਿਵੇਂ ਐੱਨਐੱਚ 27 (ਈਸਟ ਵੈਸਟ ਕੌਰੀਡੋਰ), ਐੱਨਐੱਚ 227 ਏ, ਐੱਨਐੱਚ 227 ਬੀ, ਐੱਨਐੱਚ 330, ਐੱਨਐੱਚ 330 ਏ ਅਤੇ ਐੱਨਐੱਚ 135ਏ (NH 27 (East West Corridor), NH 227 A, NH 227B. NH 330, NH 330A, and NH 135A) ‘ਤੇ ਭੀੜ-ਭੜੱਕੇ ਨੂੰ ਘੱਟ ਕਰੇਗਾ। ਇਸ ਨਾਲ ਰਾਮ ਮੰਦਿਰ (Rama Mandir) ਜਾਣ ਵਾਲੇ ਤੀਰਥਯਾਤਰੀਆਂ ਦੀ ਆਵਾਜਾਈ ਤੇਜ਼ ਹੋਵੇਗੀ। ਇਹ ਰਿੰਗ ਰੋਡ ਲਖਨਊ ਅੰਤਰਰਾਸ਼ਟਰੀ ਹਵਾਈ ਅੱਡੇ, ਅਯੁੱਧਿਆ ਹਵਾਈ ਅੱਡੇ (Lucknow International Airport, Ayodhya Airpor) ਅਤੇ ਸ਼ਹਿਰ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ (major railway stations) ਤੋਂ ਆਉਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਿਸਟਾਂ (ਸੈਲਾਨੀਆਂ) ਨੂੰ ਨਿਰਵਿਘਨ ਕਨੈਕਟਿਵਿਟੀ ਭੀ ਪ੍ਰਦਾਨ ਕਰੇਗਾ।

 

 

5.      ਰਾਏਪੁਰ-ਰਾਂਚੀ ਨੈਸ਼ਨਲ ਹਾਈ-ਸਪੀਡ ਕੌਰੀਡੋਰ ਦੇ ਪੱਥਲਗਾਂਓ ਅਤੇ ਗੁਮਲਾ (Pathalgaon and Gumla) ਦੇ ਦਰਮਿਆਨ 4-ਲੇਨ (4-Lane) ਵਾਲਾ ਸੈਕਸ਼ਨ:

 

ਰਾਏਪੁਰ-ਰਾਂਚੀ ਕੌਰੀਡੋਰ (Raipur - Ranchi Corridor) ‘ਤੇ 137-ਕਿਲੋਮੀਟਰ ਲੰਬੇ 4-ਲੇਨ (4-lane) ਵਾਲੇ ਐੱਕਸੈੱਸ-ਕੰਟਰੋਲਡ ਪੱਥਲਗਾਂਓ-ਗੁਮਲਾ ਸੈਕਸ਼ਨ (Pathalgaon-Gumla section) ਨੂੰ ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ-HAM) ਵਿੱਚ ਵਿਕਸਿਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੀ ਕੁੱਲ ਪੂੰਜੀਗਤ ਲਾਗਤ 4,473 ਕਰੋੜ ਰੁਪਏ ਹੋਵੇਗੀ। ਇਸ ਨਾਲ ਗੁਮਲਾ, ਲੋਹਰਦਗਾ , ਰਾਏਗੜ੍ਹ, ਕੋਰਬਾ ਅਤੇ ਧਨਬਾਦ (Gumla, Lohardaga, Raigarh, Korba and Dhanbad) ਦੇ ਮਾਇਨਿੰਗ ਖੇਤਰਾਂ (mining areas) ਅਤੇ ਰਾਏਪੁਰ, ਦੁਰਗ, ਕੋਰਬਾ, ਬਿਲਾਸਪੁਰ, ਬੋਕਾਰੋ ਅਤੇ ਧਨਬਾਦ (Raipur, Durg, Korba, Bilaspur, Bokaro, and Dhanbad) ਦੇ ਉਦਯੋਗਿਕ ਅਤੇ ਮੈਨੂਫੈਕਚਰਿੰਗ ਜ਼ੋਨਾਂ (industrial and manufacturing zones) ਦੇ ਦਰਮਿਆਨ ਕਨੈਕਟਿਵਿਟੀ ਬਿਹਤਰ ਹੋਵੇਗੀ।

 

ਰਾਏਪੁਰ-ਧਨਬਾਦ ਆਰਥਿਕ ਕੌਰੀਡੋਰ ਦੇ ਹਿੱਸੇ ਦੇ ਰੂਪ ਵਿੱਚ ਰਾਸ਼ਟਰੀ ਰਾਜਮਾਰਗ 43 (National Highway-43) ‘ਤੇ 4-ਲੇਨ (4-Lane) ਵਾਲਾ ਪੱਥਲਗਾਂਓ-ਕੁੰਕੁਨ-ਛੱਤੀਸਗੜ੍ਹ/ਝਾਰਖੰਡ ਸੀਮਾ-ਗੁਮਲਾ-ਭਰਦਾ ਸੈਕਸ਼ਨ (Pathalgaon-Kunkun-Chhattisgarh/ Jharkhand Border-Gumla-Bharda section) ਤੁਰੂਆ ਅਮਾ ਪਿੰਡ (Turua Ama village) ਦੇ ਸਮੀਪ ਰਾਸ਼ਟਰੀ ਰਾਜਮਾਰਗ-130ਏ (-130A)  ਦੇ ਅੰਤਿਮ ਬਿੰਦੂ ਤੋਂ ਸ਼ੁਰੂ ਹੋ ਕੇ ਭਰਦਾ ਪਿੰਡ (Bharda village) ਦੇ ਸਮੀਪ ਪਲਮਾ-ਗੁਮਲਾ ਰੋਡ (Palma-Gumla Road) ਦੇ ਚੇਨੇਜ਼ 82+150 (Chainage 82+150) ‘ਤੇ ਖ਼ਤਮ ਹੋਵੇਗਾ।

 

 

6.     6-ਲੇਨ (6-Lane) ਵਾਲਾ ਕਾਨਪੁਰ ਰਿੰਗ ਰੋਡ:

ਕਾਨਪੁਰ ਰਿੰਗ ਰੋਡ ਦੇ 47 ਕਿਲੋਮੀਟਰ ਲੰਬੇ 6-ਲੇਨ (6-Laneਵਾਲੇ ਇਸ ਐਕਸੈੱਸ-ਕੰਟਰੋਲਡ ਸੈਕਸ਼ਨ ਨੂੰ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ  (ਈਪੀਸੀ-EPC) ਮੋਡ ਵਿੱਚ ਵਿਕਸਿਤ ਕੀਤਾ ਜਾਵੇਗਾ। ਇਸ ਦੀ ਕੁੱਲ ਪੂੰਜੀਗਤ ਲਾਗਤ 3,298 ਕਰੋੜ ਰੁਪਏ ਹੋਵੇਗੀ। ਇਹ ਸੈਕਸ਼ਨ ਕਾਨਪੁਰ ਦੇ ਚਾਰੇ ਪਾਸੇ 6-ਲੇਨ ਵਾਲੇ ਰਾਸ਼ਟਰੀ ਰਾਜਮਾਰਗ ਰਿੰਗ (6-lane National Highway Ring around Kanpur) ਨੂੰ ਪੂਰਾ ਕਰੇਗਾ। ਇਹ ਰਿੰਗ ਰੋਡ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ, ਜਿਵੇਂ ਐੱਨਐੱਚ 19-ਸਵਰਣਿਮ ਚਤੁਰਭੁਜ (Golden Quadrilateral)ਐੱਨਐੱਚ 27-ਈਸਟ ਵੈਸਟ ਕੌਰੀਡੋਰ, ਐੱਨਐੱਚ 34 ਅਤੇ ਆਗਾਮੀ ਲਖਨਊ-ਕਾਨਪੁਰ ਐਕਸਪ੍ਰੈੱਸਵੇ ਅਤੇ ਗੰਗਾ ਐਕਸਪ੍ਰੈੱਸਵੇ (NH 19 - Golden Quadrilateral, NH 27 - East West Corridor, NH 34 and upcoming Lucknow - Kanpur Expressway and Ganga Expressway) ‘ਤੇ ਲੰਬੀ ਦੂਰੀ ਦੀ ਟ੍ਰੈਫਿਕ ਨੂੰ ਸ਼ਹਿਰ ਦੀ ਤਰਫ਼ ਜਾਣ ਵਾਲੀ ਟ੍ਰੈਫਿਕ ਤੋਂ ਅਲੱਗ ਕਰਨ ਦੇ ਸਮਰੱਥ ਬਣਾਏਗਾ। ਇਸ ਨਾਲ ਉੱਤਰ ਪ੍ਰਦੇਸ਼, ਦਿੱਲੀ, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਦੇ ਦਰਮਿਆਨ ਮਾਲ ਢੁਆਈ (freight travelling) ਦੇ ਲਈ ਲੌਜਿਸਟਿਕਸ ਦਕਸ਼ਤਾ ਵਿੱਚ ਸੁਧਾਰ ਹੋਵੇਗਾ।

 

 

ਇਹ ਛੇ-ਲੇਨ (Six-Lane) ਵਾਲਾ ਨਵਾਂ ਕਾਨਪੁਰ ਰਿੰਗ ਰੋਡ ਏਅਰਪੋਰਟ ਲਿੰਕ ਰੋਡ (ਲੰਬਾਈ 1.45 ਕਿਲੋਮੀਟਰ) ਦੇ ਨਾਲ ਡਿਜ਼ਾਈਨ ਚੇਨੇਜ਼ (Design Chainage (Ch.)) 23+325 ਤੋਂ ਸ਼ੁਰੂ ਹੋ ਕੇ ਡਿਜ਼ਾਈਨ ਚੇਨੇਜ਼ (Design Ch) 68+650 (ਲੰਬਾਈ 46.775 ਕਿਲੋਮੀਟਰ) ‘ਤੇ ਖ਼ਤਮ ਹੋਵੇਗਾ।


 

7. 4-ਲੇਨ (4-Lane) ਵਾਲੇ ਉੱਤਰੀ ਗੁਵਾਹਾਟੀ ਬਾਈਪਾਸ ਅਤੇ ਮੌਜੂਦਾ ਗੁਵਾਹਾਟੀ ਬਾਈਪਾਸ ਦਾ ਚੌੜੀਕਰਣ/ਸੁਧਾਰ:

ਕਰੀਬ 121-ਕਿਲੋਮੀਟਰ ਲੰਬੇ ਗੁਵਾਹਾਟੀ ਰਿੰਗ ਰੋਡ (Guwahati Ring Road) ਨੂੰ 5,729 ਕਰੋੜ ਰੁਪਏ ਦੀ ਕੁੱਲ ਪੂੰਜੀਗਤ ਲਾਗਤ ਦੇ ਨਾਲ ਨਿਰਮਾਣ, ਸੰਚਾਲਨ ਅਤੇ ਟੋਲ (ਬੀਓਟੀ) (Build Operate Toll (BOT) ਮੋਡ ਵਿੱਚ  ਤਿੰਨ ਸੈਕਸ਼ਨਾਂ ਵਿੱਚ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਤਿੰਨਾਂ ਸੈਕਸ਼ਨਾਂ ਵਿੱਚ 4-ਲੇਨ(4-Lane) ਵਾਲੇ ਐਕਸੈੱਸ-ਕੰਟਰੋਲਡ ਉੱਤਰੀ ਗੁਵਾਹਾਟੀ ਬਾਈਪਾਸ (56 ਕਿਲੋਮੀਟਰ), ਐੱਨਐੱਚ 27 ‘ਤੇ ਮੌਜੂਦਾ 4-ਲੇਨ (4-Lane ਵਾਲੇ ਬਾਈਪਾਸ ਨੂੰ 6 ਲੇਨ (8 ਕਿਲੋਮੀਟਰ) ਵਿੱਚ ਚੌੜਾ ਕਰਨਾ ਅਤੇ ਐੱਨਐੱਚ 27 (58 ਕਿਲੋਮੀਟਰ)

(4-lane Access-Controlled Northern Guwahati Bypass (56 km), widening of the existing 4-lane bypass on NH 27 to 6 lanes (8 km), and improvement of existing bypass on NH 27 (58 km) ‘ਤੇ ਮੌਜੂਦਾ ਬਾਈਪਾਸ ਵਿੱਚ ਸੁਧਾਰ ਸ਼ਾਮਲ ਹਨ। ਇਸ ਪ੍ਰੋਜੈਕਟ ਦੇ ਤਹਿਤ ਬ੍ਰਹਮਪੁਤਰ ਨਦੀ (river Brahmaputra) ‘ਤੇ ਇੱਕ ਪ੍ਰਮੁੱਖ ਪੁਲ਼ ਦਾ ਭੀ ਨਿਰਮਾਣ ਕੀਤਾ ਜਾਵੇਗਾ। ਗੁਵਾਹਾਟੀ ਰਿੰਗ ਰੋਡ ਨੈਸ਼ਨਲ ਹਾਈਵੇ 27 (ਈਸਟ ਵੈਸਟ ਕੌਰੀਡੋਰ) (National Highway 27 (the East West Corridor)) ‘ਤੇ ਚਲਣ ਵਾਲੀ ਲੰਬੀ ਦੂਰੀ ਦੀ ਟ੍ਰੈਫਿਕ ਦੇ ਲਈ ਨਿਰਵਿਘਨ ਕਨੈਕਟਿਵਿਟੀ ਪ੍ਰਦਾਨ ਕਰੇਗਾ ਜਿਸ ਨੂੰ ਦੇਸ਼ ਦੇ ਉੱਤਰ-ਪੂਰਬੀ ਖੇਤਰ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ। ਇਸ ਰਿੰਗ ਰੋਡ ਨਾਲ ਗੁਵਾਹਾਟੀ ਦੇ ਆਸਪਾਸ ਦੇ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ ‘ਤੇ ਭੀੜ-ਭੜੱਕਾ ਘੱਟ ਹੋਵੇਗਾ। ਨਾਲ ਹੀ ਇਸ ਖੇਤਰ ਦੇ ਪ੍ਰਮੁੱਖ ਸ਼ਹਿਰਾਂ/ਕਸਬਿਆਂ, ਜਿਵੇਂ ਸਿਲੀਗੁੜੀ, ਸਿਲਚਰ, ਸ਼ਿਲੌਂਗ, ਜੋਰਹਾਟ, ਤੇਜ਼ਪੁਰ, ਜੋਗੀਗੋਫਾ ਅਤੇ ਬਾਰਪੇਟਾ (Siliguri, Silchar, Shillong, Jorhat, Tezpur, Jogigopha, and Barpeta) ਨੂੰ ਜੋੜੇਗਾ।

 


 

8. ਪੁਣੇ ਨੇੜੇ 8-ਲੇਨ (8-Lane) ਵਾਲਾ ਐਲੀਵੇਟਿਡ ਨਾਸਿਕ ਫਾਟਾ-ਖੇੜ (Nashik Phata-Khed) ਕੌਰੀਡੋਰ:

ਨਾਸਿਕ ਫਾਟਾ ਤੋਂ ਪੁਣੇ ਦੇ ਸਮੀਪ ਖੇੜ ਤੱਕ 30 ਕਿਲੋਮੀਟਰ ਲੰਬਾ 8-ਲੇਨ ਵਾਲਾ ਐਲੀਵੇਟਿਡ ਨੈਸ਼ਨਲ ਹਾਈ-ਸਪੀਡ ਕੌਰੀਡੋਰ (8-Lane elevated National High-Speed Corridor) ਦਾ ਨਿਰਮਾਣ 7,827 ਕਰੋੜ ਰੁਪਏ ਦੀ ਕੁੱਲ ਪੂੰਜੀਗਤ ਲਾਗਤ ਦੇ ਨਾਲ ਬਿਲਡ-ਅਪਰੇਟ-ਟ੍ਰਾਂਸਫਰ(ਬੀਓਟੀ) (Build-Operate-Transfer (BOT) ਮੋਡ ਵਿੱਚ ਕੀਤਾ ਜਾਵੇਗਾ। ਇਹ ਐਲੀਵੇਟਿਡ ਕੌਰੀਡੋਰ ਪੁਣੇ ਅਤੇ ਨਾਸਿਕ ਦੇ ਦਰਮਿਆਨ ਐੱਨਐੱਚ-60 (NH-60) ‘ਤੇ ਚਾਕਨ, ਭੋਸਰੀ (Chakan, Bhosari) ਆਦਿ ਉਦਯੋਗਿਕ ਕੇਂਦਰਾਂ ਵਾਲੀ ਟ੍ਰੈਫਿਕ ਲਈ ਨਿਰਵਿਘਨ ਹਾਈ-ਸਪੀਡ ਕਨੈਕਟਿਵਿਟੀ ਪ੍ਰਦਾਨ ਕਰੇਗਾ। ਇਹ ਕੌਰੀਡੋਰ ਪਿੰਪਰੀ-ਚਿੰਚਵਾੜ (Pimpri-Chinchwad) ਦੇ ਆਸਪਾਸ ਜ਼ਬਰਦਸਤ ਭੀੜ-ਭੜੱਕੇ ਨੂੰ ਭੀ ਘੱਟ ਕਰੇਗਾ।

 

 

ਨਾਸਿਕ ਫਾਟਾ ਤੋਂ ਖੇੜ (Nashik Phata to Khed) ਦੇ ਦੋਵੇਂ ਪਾਸੇ 2 ਲੇਨ ਸਰਵਿਸ ਰੋਡ ਦੇ ਨਾਲ ਮੌਜੂਦਾ ਸੜਕ ਨੂੰ 4/6 ਲੇਨ (4/6 Lane) ਵਿੱਚ ਅੱਪਗ੍ਰੇਡ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਿੰਗਲ ਪਿਅਰ (Single Pier) ਦੇ ਟਿਅਰ-1 (Tier - 1) ‘ਤੇ 8-ਲੇਨ ਵਾਲਾ ਐਲੀਵੇਟਿਡ ਫਲਾਈਓਵਰ (8-Lane Elevated Flyover) ਦਾ ਨਿਰਮਾਣ ਮਹਾਰਾਸ਼ਟਰ ਰਾਜ ਵਿੱਚ ਐੱਨਐੱਚ-60 (NH-60) ਦੇ (ਪੈਕੇਜ-1: 12.190 ਕਿਲੋਮੀਟਰ ਤੋਂ 28.925 ਕਿਲੋਮੀਟਰ ਤੱਕ ਅਤੇ ਪੈਕੇਜ-2: 28.925 ਕਿਲੋਮੀਟਰ ਤੋਂ 42.113 ਕਿਲੋਮੀਟਰ ਤੱਕ) ਸੈਕਸ਼ਨ ‘ਤੇ ਕੀਤਾ ਜਾਵੇਗਾ।

 

ਪਿਛੋਕੜ :

ਬੁਨਿਆਦੀ ਢਾਂਚੇ ਦਾ ਵਿਕਾਸ (Infrastructure development) ਕਿਸੇ ਭੀ ਦੇਸ਼ ਦੀ ਆਰਥਿਕ ਸਮ੍ਰਿੱਧੀ (country's economic prosperity) ਦੀ ਬੁਨਿਆਦ ਹੈ ਅਤੇ ਇਹ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਲਈ ਕਾਫੀ ਮਹੱਤਵਪੂਰਨ ਹੈ। ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਖਰਚ ਕੀਤੇ ਗਏ ਹਰੇਕ ਰੁਪਏ ਨਾਲ ਦੇਸ਼ ਦੇ ਕੁੱਲ ਘਰੇਲੂ ਉਤਪਾਦ ( GDP) ‘ਤੇ 2.5 ਤੋਂ 3 ਗੁਣਾ ਪ੍ਰਭਾਵ ਪੈਂਦਾ ਹੈ।

 

ਦੇਸ਼ ਦੇ ਸੰਪੂਰਨ ਆਰਥਿਕ ਵਿਕਾਸ ਵਿੱਚ ਬੁਨਿਆਦੀ ਢਾਂਚੇ ਦੇ ਮਹੱਤਵ ਨੂੰ ਮਹਿਸੂਸ ਕਰਦੇ ਹੋਏ ਭਾਰਤ ਸਰਕਾਰ ਪਿਛਲੇ ਦਸ ਵਰ੍ਹਿਆਂ ਤੋਂ ਦੇਸ਼ ਵਿੱਚ ਵਿਸ਼ਵਪੱਧਰੀ ਰੋਡ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਭਾਰੀ ਨਿਵੇਸ਼ ਕਰ ਰਹੀ ਹੈ। ਰਾਸ਼ਟਰੀ ਰਾਜਮਾਰਗਾਂ (ਐੱਨਐੱਚ- NH) ਦੀ ਲੰਬਾਈ 2013-14 ਵਿੱਚ 0.91  ਲੱਖ ਕਿਲੋਮੀਟਰ ਤੋਂ ਕਰੀਬ 6 ਗੁਣਾ ਵਧ ਕੇ ਹੁਣ 1.46 ਲੱਖ ਕਿਲੋਮੀਟਰ ਹੋ ਚੁੱਕੀ ਹੈ। ਪਿਛਲੇ 10 ਵਰ੍ਹਿਆਂ ਦੌਰਾਨ ਦੇਸ਼ ਵਿੱਚ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਵੰਡ ਅਤੇ ਕੰਸਟ੍ਰਕਸ਼ਨ (award and construction) ਦੀ ਰਫ਼ਤਾਰ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਦਾਹਰਣ ਦੇ ਲਈ, ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਲਈ ਠੇਕਿਆਂ ਦੀ ਵੰਡ (award) ਦੀ ਔਸਤ ਸਲਾਨਾ ਗਤੀ 2004-14 ਵਿੱਚ ਕਰੀਬ 4,000 ਕਿਲੋਮੀਟਰ ਸੀ ਜੋ ਕਿ ਕਰੀਬ 2.75 ਗੁਣਾ ਵਧ ਕੇ 2014-24 ਵਿੱਚ ਕਰੀਬ 11,000 ਕਿਲੋਮੀਟਰ ਹੋ ਚੁੱਕੀ ਹੈ। ਇਸੇ ਪ੍ਰਕਾਰ, ਰਾਸ਼ਟਰੀ ਰਾਜਮਾਰਗਾਂ ਦਾ ਔਸਤ ਸਲਾਨਾ ਨਿਰਮਾਣ ਭੀ 2004-14 ਵਿੱਚ ਕਰੀਬ 4,000 ਕਿਲੋਮੀਟਰ ਤੋਂ ਲਗਭਗ 2.4 ਗੁਣਾ ਵਧ ਕੇ 2014-24 ਵਿੱਚ ਕਰੀਬ 9,600 ਕਿਲੋਮੀਟਰ ਹੋ ਚੁੱਕਿਆ ਹੈ। ਪ੍ਰਾਈਵੇਟ ਨਿਵੇਸ਼ ਸਹਿਤ ਰਾਸ਼ਟਰੀ ਰਾਜਮਾਰਗਾਂ ਵਿੱਚ ਕੁੱਲ ਪੂੰਜੀ ਨਿਵੇਸ਼ 2013-14 ਵਿੱਚ 50,000 ਕਰੋੜ ਰੁਪਏ ਤੋਂ 6 ਗੁਣਾ ਵਧ ਕੇ 2023-24 ਵਿੱਚ ਲਗਭਗ 3.1 ਲੱਖ ਕਰੋੜ ਰੁਪਏ ਹੋ ਗਿਆ ਹੈ। 

 

ਇਸ ਦੇ ਇਲਾਵਾ, ਸਰਕਾਰ ਨੇ ਸਥਾਨਕ ਭੀੜ-ਭੜੱਕੇ ਵਾਲੇ ਖੇਤਰਾਂ ‘ਤੇ ਕੇਂਦ੍ਰਿਤ ਪਹਿਲੇ ਦੇ ਪ੍ਰੋਜੈਕਟ-ਅਧਾਰਿਤ ਵਿਕਾਸ ਦ੍ਰਿਸ਼ਟੀਕੋਣ ਦੇ ਮੁਕਾਬਲੇ ਸਥਿਰ ਮਿਆਰਾਂ, ਉਪਯੋਗਕਰਤਾਵਾਂ ਦੀ ਸੁਵਿਧਾ ਅਤੇ ਲੌਜਿਸਟਿਕਸ ਦਕਸ਼ਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੌਰੀਡੋਰ-ਅਧਾਰਿਤ ਰਾਜਮਾਰਗ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਦ੍ਰਿਸ਼ਟੀਕੋਣ ਅਪਣਾਇਆ ਹੈ। ਕੌਰੀਡੋਰ ਵਾਲੇ ਇਸ ਦ੍ਰਿਸ਼ਟੀਕੋਣ ਦੇ ਤਹਿਤ ਜੀਐੱਸਟੀਐੱਨ ਅਤੇ ਟੋਲ ਅੰਕੜਿਆਂ (GSTN and toll data) ‘ਤੇ ਅਧਾਰਿਤ ਸਾਇੰਟਿਫਿਕ ਟ੍ਰਾਂਸਪੋਰਟ ਸਟਡੀ (scientific transport study) ਦੇ ਜ਼ਰੀਏ 50,000 ਕਿਲੋਮੀਟਰ ਦੇ ਹਾਈ-ਸਪੀਡ ਹਾਈਵੇ ਕੌਰੀਡੋਰ ਨੈੱਟਵਰਕ ਦੀ ਪਹਿਚਾਣ ਕੀਤੀ ਗਈ ਹੈ, ਜੋ ਕਿ 2047 ਤੱਕ ਭਾਰਤ ਨੂੰ 30 ਲੱਖ ਕਰੋੜ ਡਾਲਰ ਤੋਂ ਅਧਿਕ ਦੀ ਅਰਥਵਿਵਸਥਾ ਵਿੱਚ ਬਦਲਣ ਵਿੱਚ ਮਦਦ ਕਰੇਗਾ।

 

***

ਡੀਐੱਸ/ਬੀਐੱਮ/ਐੱਸਕੇਐੱਸ


(Release ID: 2044740) Visitor Counter : 53