ਟੈਕਸਟਾਈਲ ਮੰਤਰਾਲਾ

10ਵਾਂ ਨੈਸ਼ਨਲ ਹੈਂਡਲੂਮ ਦਿਵਸ 7 ਅਗਸਤ, 2024 ਨੂੰ ਮਨਾਇਆ ਜਾਵੇਗਾ


ਉਪ ਰਾਸ਼ਟਰਪਤੀ ਨਵੀਂ ਦਿੱਲੀ ਵਿੱਚ ਸੰਤ ਕਬੀਰ ਅਤੇ ਨੈਸ਼ਨਲ ਹੈਂਡਲੂਮ ਪੁਰਸਕਾਰ ਪ੍ਰਦਾਨ ਕਰਨਗੇ

ਦੇਸ਼ ਭਰ ਵਿੱਚ ਹੋਵੇਗਾ ਜਸ਼ਨ

Posted On: 06 AUG 2024 2:05PM by PIB Chandigarh

10ਵਾਂ ਨੈਸ਼ਨਲ ਹੈਂਡਲੂਮ  ਦਿਵਸ ਬੁੱਧਵਾਰ, 7 ਅਗਸਤ 2024 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਭਾਰਤ ਦੇ ਮਾਨਯੋਗ ਉਪ ਰਾਸ਼ਟਰਪਤੀ ਮੁੱਖ ਮਹਿਮਾਨ ਹੋਣਗੇ। ਇਸ ਸਮਾਰੋਹ ਵਿੱਚ ਕੇਂਦਰੀ ਟੈਕਸਟਾਇਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਅਤੇ ਵਿਦੇਸ਼ ਅਤੇ ਟੈਕਸਟਾਇਲ ਰਾਜ ਮੰਤਰੀ ਸ਼੍ਰੀ ਪਬਿਤਰਾ ਮਾਰਗਰੀਟਾ ਸ਼ਾਮਲ ਹੋਣਗੇ। ਸੰਸਦ ਮੈਂਬਰ, ਉੱਘੀਆਂ ਸ਼ਖਸੀਅਤਾਂ, ਡਿਜ਼ਾਈਨਰ, ਉਦਯੋਗ ਦੇ ਨੁਮਾਇੰਦੇ ਅਤੇ ਬਰਾਮਦਕਾਰ, ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਦੇਸ਼ ਭਰ ਦੇ 1000 ਤੋਂ ਵੱਧ ਬੁਣਕਰ ਸਮਾਗਮ ਵਿੱਚ ਸ਼ਾਮਲ ਹੋਣਗੇ।

 

ਸਮਾਗਮ ਦੌਰਾਨ ਹੈਂਡਲੂਮ  ਬੁਣਕਰਾਂ ਨੂੰ ਹੈਂਡਲੂਮ ਸੈਕਟਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸੰਤ ਕਬੀਰ ਐਵਾਰਡ ਅਤੇ ਰਾਸ਼ਟਰੀ ਹੈਂਡਲੂਮ  ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।  ਭਾਰਤ ਦੇ ਮਾਨਯੋਗ ਉਪ ਰਾਸ਼ਟਰਪਤੀ ਵਲੋਂ ਅਵਾਰਡ ਕੈਟਾਲਾਗ ਅਤੇ ਕੌਫੀ ਟੇਬਲ ਬੁੱਕ- “ਪਰੰਪਰਾ- ਸਸਟੇਨੇਬਿਲਟੀ ਇਨ ਹੈਂਡਲੂਮ ਟ੍ਰੈਡੀਸ਼ਨਜ਼ ਆਫ਼ ਇੰਡੀਆ”ਜਾਰੀ ਕੀਤੀ ਜਾਵੇਗੀ।

 

ਮਾਨਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਸੇਧ ਲੈ ਕੇ, ਸਰਕਾਰ ਨੇ 7 ਅਗਸਤ 2015 ਨੂੰ ਅਜਿਹੇ ਪਹਿਲੇ ਜਸ਼ਨ ਦੇ ਨਾਲ ਨੈਸ਼ਨਲ ਹੈਂਡਲੂਮ  ਦਿਵਸ ਮਨਾਉਣਾ ਸ਼ੁਰੂ ਕੀਤਾ। ਇਹ ਤਾਰੀਖ ਵਿਸ਼ੇਸ਼ ਤੌਰ 'ਤੇ ਸਵਦੇਸ਼ੀ ਅੰਦੋਲਨ ਦੀ ਯਾਦ ਵਿੱਚ ਚੁਣੀ ਗਈ ਸੀ ਜੋ 7 ਅਗਸਤ 1905 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਸਵਦੇਸ਼ੀ ਉਦਯੋਗ, ਖਾਸ ਤੌਰ 'ਤੇ ਹੈਂਡਲੂਮ  ਬੁਣਕਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਸੀ।

 

ਨੈਸ਼ਨਲ ਹੈਂਡਲੂਮ  ਦਿਵਸ ਦੇਸ਼ ਦੇ ਸੱਭਿਆਚਾਰਕ, ਪਰੰਪਰਾਗਤ ਅਤੇ ਆਰਥਿਕ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਕੇ, ਹੈਂਡਲੂਮ  ਬੁਣਕਰਾਂ ਦਾ ਸਨਮਾਨ ਕਰਨ ਅਤੇ ਹੈਂਡਲੂਮ  ਉਦਯੋਗ ਨੂੰ ਪ੍ਰੇਰਣਾ ਅਤੇ ਮਾਣ ਦੀ ਭਾਵਨਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਨ੍ਹਾਂ ਜਸ਼ਨਾਂ ਦਾ ਉਦੇਸ਼ ਹੈਂਡਲੂਮ  ਸੈਕਟਰ ਦੀ ਮਹੱਤਤਾ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸ ਦੇ ਯੋਗਦਾਨ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

 

10ਵੇਂ ਰਾਸ਼ਟਰੀ ਹੈਂਡਲੂਮ ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ, ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦੇਸ਼ ਭਰ ਵਿੱਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਜ ਸਰਕਾਰਾਂ, ਵਿਕਾਸ ਕਮਿਸ਼ਨਰ (ਹੈਂਡਲੂਮ) ਦੇ ਦਫ਼ਤਰ ਅਧੀਨ ਬੁਣਕਰ ਸੇਵਾ ਕੇਂਦਰ, ਸਿਖਰਲੀਆਂ ਹੈਂਡਲੂਮ ਸੰਸਥਾਵਾਂ, ਨੈਸ਼ਨਲ ਇੰਸਟੀਟਿਊਟ ਆਫ਼ ਫੈਸ਼ਨ ਟੈਕਨੋਲੋਜੀ ਅਤੇ ਇੰਡੀਅਨ ਇੰਸਟੀਟਿਊਟ ਆਫ਼ ਹੈਂਡਲੂਮ ਟੈਕਨੋਲੋਜੀ, ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ, ਨੈਸ਼ਨਲ ਕ੍ਰਾਫਟ ਮਿਊਜ਼ੀਅਮ ਆਦਿ ਸਮੇਤ ਸਿੱਖਿਆ ਸੰਸਥਾਵਾਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰ ਰਹੀਆਂ ਹਨ। ਕੁਝ ਪ੍ਰਮੁੱਖ ਗਤੀਵਿਧੀਆਂ ਵਿੱਚ ਸ਼ਾਮਲ ਹਨ:

 

·         ਮਾਈ ਗੌਵ (My Gov) ਪੋਰਟਲ ਰਾਹੀਂ ਸੋਸ਼ਲ ਮੀਡੀਆ ਮੁਹਿੰਮ: ਸਹੁੰ, ਸੈਲਫੀਜ਼, ਇੱਕ ਯਾਦਗਾਰੀ ਡਿਜ਼ਾਈਨ, ਸਵਾਲ - ਜਵਾਬ ਮੁਕਾਬਲਾ।

 

·         ਵਿਰਾਸਤ, ਹੈਂਡਲੂਮ ਹਾਟ, ਨਵੀਂ ਦਿੱਲੀ (3 ਤੋਂ 16 ਅਗਸਤ) ਵਿਖੇ ਮੈਟਿਕ ਪ੍ਰਦਰਸ਼ਨ ਅਤੇ ਲਾਈਵ ਪ੍ਰਦਰਸ਼ਨ ਦੇ ਨਾਲ ਹੈਂਡਲੂਮ  ਉਤਪਾਦਾਂ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ

 

·         ਵਿਰਾਸਤ- ਦਿੱਲੀ ਹਾਟ ਆਈਐੱਨਏ ਵਿਖੇ ਵਿਸ਼ੇਸ਼ ਪ੍ਰਦਰਸ਼ਨੀ (1 ਤੋਂ 15 ਅਗਸਤ),

 

·         ਹੈਂਡਲੂਮ ਐਕਸਪੋਰਟ ਪ੍ਰਮੋਸ਼ਨ ਕੌਂਸਲ (7 ਤੋਂ 9 ਅਗਸਤ) ਵਲੋਂ ਵਾਰਾਣਸੀ ਵਿਖੇ ਵਿਸ਼ੇਸ਼ ਸੋਰਸਿੰਗ ਸ਼ੋਅ (ਬੀ2ਬੀ) ਦਾ ਆਯੋਜਨ ਕੀਤਾ ਗਿਆ।

 

·         ਕ੍ਰਾਫਟਸ ਮਿਊਜ਼ੀਅਮ (1 ਤੋਂ 14 ਅਗਸਤ) ਵਿਖੇ 'ਨੋਅ ਯੂਅਰ ਵੀਵਸ' ਈਵੈਂਟ - ਇਹ ਪਹਿਲ ਭਾਰਤ ਦੇ ਹੈਂਡਲੂਮ  ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਪ੍ਰੋਗਰਾਮ ਵਿੱਚ ਦਿੱਲੀ ਭਰ ਦੇ ਸਕੂਲਾਂ ਦੇ ਲਗਭਗ 10,000 ਵਿਦਿਆਰਥੀ ਹਿੱਸਾ ਲੈਣਗੇ।

 

·         ਹੈਂਡਲੂਮ ਐਕਸਪੋਜ਼, ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਬੁਣਕਰ ਸੇਵਾ ਕੇਂਦਰਾਂ ਵਲੋਂ ਆਯੋਜਿਤ ਕਾਲਜਾਂ ਵਿੱਚ ਜਾਗਰੂਕਤਾ ਗਤੀਵਿਧੀਆਂ।

 

·         ਥੀਮੈਟਿਕ ਡਿਸਪਲੇਅ/ਬੁਣਾਈ ਪ੍ਰਦਰਸ਼ਨ, ਪੈਨਲ ਚਰਚਾ, ਹੈਂਡਲੂਮ 'ਤੇ ਸਵਾਲ - ਜਵਾਬ, ਐੱਨਆਈਐੱਫਟੀ ਅਤੇ ਆਈਆਈਐੱਚਟੀ ਵਲੋਂ ਫੈਸ਼ਨ ਪੇਸ਼ਕਾਰੀਆਂ ਸਮੇਤ ਜਾਗਰੂਕਤਾ ਗਤੀਵਿਧੀਆਂ।

 

************

 

ਏਡੀ/ਐੱਨਐੱਸ



(Release ID: 2042642) Visitor Counter : 7