ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਆਈਆਈਐੱਮਸੀ ਆਈਜ਼ੌਲ (IIMC Aizawl) ਵਿੱਚ ਭਾਰਤ ਦੇ 500ਵੇਂ ਕਮਿਊਨਿਟੀ ਰੇਡੀਓ ਸਟੇਸ਼ਨ- ਆਪਣਾ ਰੇਡੀਓ 90.0 ਐੱਫਐੱਮ ਦਾ ਉਦਘਾਟਨ ਕੀਤਾ


ਸ਼੍ਰੀ ਵੈਸ਼ਣਵ ਨੇ 10ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਸ ਦਾ ਐਲਾਣ ਕੀਤਾ

ਆਈਆਈਐੱਮਸੀ ਦਾ ਆਪਣਾ ਰੇਡੀਓ ਸਟੇਸ਼ਨ, ਭਾਰਤ ਦੀ ਐਕਟ ਈਸਟ ਪੋਲਿਸੀ ਵਿੱਚ ਇੱਕ ਮਹੱਤਵਪੂਰਨ ਘਟਨਾ: ਸ਼੍ਰੀ ਵੈਸ਼ਣਵ

Posted On: 25 JUL 2024 1:03PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ (ਆਈਐਂਡਬੀ) ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ 10ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਸ ਦਾ ਐਲਾਣ ਕੀਤਾ। ਮੰਤਰੀ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ ਮੁਰੂਗਨ ਅਤੇ ਮਿਜ਼ੋਰਮ ਦੇ ਮੁੱਖ ਮੰਤਰੀ, ਸ਼੍ਰੀ ਲਾਲਦੁਹੋਮਾ ਦੀ ਮੌਜੂਦਗੀ ਵਿੱਚ ਭਾਰਤ ਦੇ 500ਵੇਂ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਵੀ ਉਦਘਾਟਨ ਕੀਤਾ। ‘ਆਪਣਾ ਰੇਡੀਓ 90.0 ਐੱਫਐੱਮ’ ਸਟੇਸ਼ਨ ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨੀਕੇਸ਼ਨ, ਆਈਜ਼ੌਲ ਦੁਆਰਾ ਸੰਚਾਲਿਤ ਇੱਕ ਸਟੇਸ਼ਨ ਹੈ।

ਭਾਰਤ ਦੀ ਕਮਿਊਨਿਟੀ ਰੇਡੀਓ ਯਾਤਰਾ ਵਿੱਚ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ, ਸ਼੍ਰੀ ਵੈਸ਼ਣਵ ਨੇ ਕਿਹਾ ਕਿ ਇਹ ਪਹਿਲ ਆਪਣਾ ਰੇਡੀਓ ਸਟੇਸ਼ਨ ਦੇ ਕਵਰੇਜ ਖੇਤਰ ਵਿੱਚ ਲੋਕਾਂ ਦੇ ਜੀਵਨ ਵਿੱਚ ਇੱਕ ਵੱਡਾ ਬਦਲਾਅ ਲਿਆਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸ਼ੁਰੂਆਤ ਸਰਕਾਰ ਦੀ ਐਕਟ ਈਸਟ ਨੀਤੀ ਵਿੱਚ ਵੀ ਇੱਕ ਮਹੱਤਵਪੂਰਨ ਘਟਨਾ ਹੈ।

ਮੰਤਰੀ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੇਂਦਰੀ ਬਜਟ ਵਿੱਚ ਉੱਤਰ-ਪੂਰਬ ਖੇਤਰ ਦੇ ਲਈ ਰੇਲਵੇ ਬਜਟ ਦੇ ਤਹਿਤ ਰਿਕਾਰਡ ਅਲਾਟ ਕੀਤਾ ਗਿਆ ਹੈ। ਇਸ ਨਾਲ ਚੰਗੀ ਰੇਲਵੇ ਕਨੈਕਟੀਵਿਟੀ ਪਾਉਣ ਦਾ ਮਿਜ਼ੋਰਮ ਦਾ ਲੰਮੇ ਸਮੇਂ ਤੋਂ ਸੰਜੋਇਆ ਸੁਪਨਾ ਪੂਰਾ ਹੋਵੇਗਾ।

ਮੁੱਖ ਮੰਤਰੀ ਸ਼੍ਰੀ ਲਾਲਦੁਹੋਮਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਈਆਈਐੱਮਸੀ ਆਈਜ਼ੌਲ ਵਿੱਚ ਆਪਣਾ ਰੇਡੀਓ ਸਟੇਸ਼ਨ ਰਾਜ ਦੇ ਲਈ ਸੰਚਾਰ ਵਿੱਚ ਇੱਕ ਨਵਾਂ ਅਧਿਆਏ ਲਿਖੇਗਾ। ਖੇਤੀਬਾੜੀ ਸਮਰੱਥਾ ਬਹੁਤ ਵੱਧ ਹੋਣ ਦੇ ਕਾਰਨ ਮਿਜ਼ੋਰਮ ਮੁੱਖ ਤੌਰ ‘ਤੇ ਖੇਤੀਬਾੜੀ ਪ੍ਰਧਾਨ ਰਾਜ ਹੈ। ਕਿਸਾਨ ਭਾਈਚਾਰੇ ਦੇ ਲਈ ਕਮਿਊਨਿਟੀ ਰੇਡੀਓ ਸਟੇਸ਼ਨ ਦੀ ਸਥਾਪਨਾ ਕਰਨਾ ਬੇਹੱਦ ਫਾਇਦੇਮੰਦ ਹੋਵੇਗਾ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਮੌਸਮ ਦੀ ਰੋਜ਼ਾਨਾ ਜਾਣਕਾਰੀ, ਸਰਕਾਰੀ ਯੋਜਨਾਵਾਂ ਅਤੇ ਖੇਤੀਬਾੜੀ ਸਬੰਧੀ ਜਾਣਕਾਰੀ ਮਿਲੇਗੀ। ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਵਾਸਤਵਿਕਤਾ ਵਿੱਚ ਬਦਲਣ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਹੋਰ ਸਾਰੇ ਹਿਤਧਾਰਕਾਂ ਦੀ ਉਨ੍ਹਾਂ ਦੇ ਅਟੁੱਟ ਸਮਰਥਨ ਅਤੇ ਸਮਰਪਣ ਦੇ ਲਈ ਸਰਾਹਨਾ ਕੀਤੀ।

ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅਜਿਹੇ ਸਟੇਸ਼ਨਾਂ ਦੀ ਸਮਾਜਿਕ ਰੂਪ ਨਾਲ ਲਾਭਕਾਰੀ ਪ੍ਰਕਿਰਿਤੀ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਨਿਜੀ ਰੇਡੀਓ ਚੈਨਲਾਂ ਦੀ ਵਪਾਰਕ ਪ੍ਰਕਿਰਤੀ ਦੇ ਉਲਟ, ਕਮਿਊਨਿਟੀ ਰੇਡੀਓ ਸਟੇਸ਼ਨ ਅੰਤਿਮ ਸਿਰੇ ਤੱਕ ਸੂਚਨਾ ਦੇ ਪ੍ਰਸਾਰ ਦੇ ਪ੍ਰਤੀ  ਪ੍ਰਤੀਬੱਧਤਾ ਦੇ ਕਾਰਨ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕੁਦਰਤੀ ਆਪਦਾ ਦੇ ਸਮੇਂ ਇਨ੍ਹਾਂ ਸਟੇਸ਼ਨਾਂ ਦੀ ਭੂਮਿਕਾ ਬਹੁਤ ਵੱਧ ਜਾਂਦੀ ਹੈ।

ਇਸ ਮੌਕੇ ‘ਤੇ ਮੌਜੂਦ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ ਕਮਿਊਨਿਟੀ ਰੇਡੀਓ ਸਟੇਸ਼ਨ ਖੇਤੀਬਾੜੀ, ਕਿਸਾਨ ਭਲਾਈ ਦੇ ਲਈ ਸਰਕਾਰੀ ਯੋਜਨਾਵਾਂ, ਮੌਸਮ ਸਬੰਧੀ ਜਾਣਕਾਰੀ ਆਦਿ ਨਾਲ ਸਬੰਧਿਤ ਸੂਚਨਾਵਾਂ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਇੱਕ ਵਿਲੱਖਣ ਪਲੈਟਫਾਰਮ ਪ੍ਰਦਾਨ ਕਰਦੇ ਹਨ, ਜਿੱਥੇ ਵਿਕਲਪਿਕ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ ਅਤੇ ਸਥਾਨਕ ਬੋਲੀਆਂ ਅਤੇ ਖੇਤਰੀ ਭਾਸ਼ਾਵਾਂ ਵਿੱਚ ਸਮੁੱਚੀ ਵੰਡ ਕੀਤੀ ਜਾਂਦੀ ਹੈ। ਇਹ ਕਮਿਊਨਿਟੀ ਰੇਡੀਓ ਸਮਾਜ ਦੇ ਗ਼ਰੀਬ ਅਤੇ ਹਾਸ਼ੀਏ ‘ਤੇ ਪਏ ਵਰਗ ਦੇ ਲਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ, ਜਿਨ੍ਹਾਂ ਦੀ ਮੁੱਖਧਾਰਾ ਦੇ ਮੀਡੀਆ ਤੱਕ ਪਹੁੰਚ ਨਹੀਂ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੰਤਰਾਲਾ ਦੇਸ਼ ਭਰ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਤਾ ‘ਤੇ ਅਡੋਲ ਹੈ।

ਆਈਆਈਐੱਮਸੀ ਦੀ ਵਾਈਸ ਚਾਂਸਲਰ ਡਾ. ਅਨੁਪਮਾ ਭਟਨਾਗਰ ਨੇ ਕਿਹਾ ਕਿ ‘ਆਪਣਾ ਰੇਡੀਓ 90.0 ਐੱਫਐੱਮ’ ਦਾ ਉਦਘਾਟਨ ਮਿਜ਼ੋਰਮ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਹੈ, ਜੋ ਸੰਵਾਦ ਦੇ ਰਾਹੀਂ ਭਾਈਚਾਰਿਆਂ ਨੂੰ ਇਕੱਠੇ ਲਿਆਏਗਾ, ਸਥਾਨਕ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰੇਗਾ, ਨਾਗਰਿਕਾਂ ਨੂੰ ਹੁਲਾਰਾ ਦੇਵੇਗਾ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਏਗਾ।

10ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡ ਜੇਤੂ

ਸ਼੍ਰੇਣੀ: ਥੀਮੈਟਿਕ ਅਵਾਰਡ

  • ਪਹਿਲਾ ਅਵਾਰਡ: ਰੇਡੀਓ ਮਯੂਰ, ਜ਼ਿਲ੍ਹਾ ਸਾਰਣ, ਬਿਹਾਰ, ਪ੍ਰੋਗਰਾਮ: ਟੈੱਕ ਸਖੀ ਦੇ ਲਈ

  • ਦੂਸਰਾ ਅਵਾਰਡ: ਰੇਡੀਓ ਕੋਚੀ, ਕੇਰਲ ਪ੍ਰੋਗਰਾਮ: ਨਿਰੰਗਲ ਦੇ ਲਈ 

  • ਤੀਸਰਾ ਅਵਾਰਡ: ਹੈਲੋ ਦੂਨ, ਦੇਹਰਾਦੂਨ, ਉੱਤਰਾਖੰਡ ਪ੍ਰੋਗਰਾਮ: ਮੇਰੀ ਬਾਤ ਦੇ ਲਈ 

ਸ਼੍ਰੇਣੀ: ਮੋਸਟ ਇਨੋਵੇਟਿਵ ਕਮਿਊਨਿਟੀ ਐਂਗੇਜਮੈਂਟ ਅਵਾਰਡ

  • ਪਹਿਲਾ ਅਵਾਰਡ: ਯਰਲਾਵਾਨੀ ਸਾਂਗਲੀ, ਮਹਾਰਾਸ਼ਟਰ ਪ੍ਰੋਗਰਾਮ ਦੇ ਲਈ: ਕਹਾਣੀ ਸੁਨੰਦਾਚੀ

  • ਦੂਸਰਾ ਅਵਾਰਡ: ਵਾਇਲਗਾ ਵਨੌਲੀ, ਮਦੁਰੈ, ਤਮਿਲ ਨਾਡੂ ਦਾ ਪ੍ਰੋਗਰਾਮ: ਆਓ ਇੱਕ ਨਵਾਂ ਮਾਪਦੰਡ ਬਣਾਈਏ ਦੇ ਲਈ

  • ਤੀਸਰਾ ਅਵਾਰਡ: ਸਲਾਮ ਨਮਸਤੇ ਨੋਇਡਾ, ਉੱਤਰ ਪ੍ਰਦੇਸ਼ ਪ੍ਰੋਗਰਾਮ ਦੇ ਲਈ: ਨੌਕਰਾਣੀ ਦੀਦੀ

ਸ਼੍ਰੇਣੀ: ਸਥਾਨਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅਵਾਰਡ

  • ਪਹਿਲਾ ਅਵਾਰਡ: ਰੇਡੀਓ ਬ੍ਰਹਮਪੁੱਤਰ, ਡਿਬਰੂਗੜ੍ਹ, ਅਸਾਮ, ਪ੍ਰੋਗਰਾਮ: ਇਗਾਰੇਕੁਨ ਦੇ ਲਈ

  • ਦੂਸਰਾ ਅਵਾਰਡ: ਰੇਡੀਓ ਕੋਟਾਗਿਰੀ, ਨੀਲਗਿਰੀ, ਤਮਿਲ ਨਾਡੂ ਪ੍ਰੋਗਰਾਮ ਦੇ ਲਈ: ਐੱਨ ਮੱਕਲੁਡਨ ਓਰੂ ਪਾਇਨਮ (ਪਯਾਨਮ)

  • ਤੀਸਰਾ ਅਵਾਰਡ: ਰੇਡੀਓ ਐਕਟਿਵ, ਭਾਗਲਪੁਰ ਬਿਹਾਰ ਪ੍ਰੋਗਰਾਮ ਦੇ ਲਈ: ਅੰਗ ਪ੍ਰਦੇਸ਼ ਦੀ ਅਦਭੁੱਤ ਧਰੋਹਰ

ਸ਼੍ਰੇਣੀ: ਸਥਿਰਤਾ ਮਾਡਲ ਅਵਾਰਡ

ਪਹਿਲਾ ਅਵਾਰਡ: ਬਿਸ਼ਪ ਬੈਂਜ਼ਿਗਰ ਹਸਪਤਾਲ ਸੋਸਾਇਟੀ, ਕੋਲੱਮ, ਕੇਰਲ ਦੁਆਰਾ ਸੰਚਾਲਿਤ ਰੇਡੀਓ ਬੈਂਜ਼ਿਗਰ

ਦੂਸਰਾ ਅਵਾਰਡ: ਯੰਗ ਇੰਡੀਆ ਦੁਆਰਾ ਸੰਚਾਲਿਤ ਰੇਡੀਓ ਨਮਸਕਾਰ, ਕੋਣਾਰਕ, ਓਡੀਸ਼ਾ

ਤੀਸਰਾ ਅਵਾਰਡ: ਸ਼ਰਣਬਸਬੇਸ੍ਵਰਾ ਵਿਦਿਆ ਵਰਧਕ ਸੰਘ ਦੁਆਰਾ ਸੰਚਾਲਿਤ ਰੇਡੀਓ ਅੰਤਰਵਾਣੀ, ਗੁਲਬਰਗਾ, ਕਰਨਾਟਕ

ਮੰਤਰਾਲੇ ਨੇ ਕਮਿਊਨਿਟੀ ਰੇਡੀਓ ਸਟੇਸ਼ਨਾਂ (ਸੀਆਰਐੱਸ) ਦੇ ਦਰਮਿਆਨ ਇਨੋਵੇਸ਼ਨ ਅਤੇ ਹੈਲਥ ਮੁਕਾਬਲੇ ਨੂੰ ਪ੍ਰੋਤਸਾਹਿਤ ਕਰਨ ਲਈ ਵਰ੍ਹੇ 2011-12 ਵਿੱਚ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਸ ਦੀ ਸ਼ੁਰੂਆਤ ਕੀਤੀ ਸੀ।

ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡ ਆਮ ਤੌਰ ‘ਤੇ ਹਰ ਸਾਲ ਪ੍ਰਦਾਨ ਕੀਤੇ ਜਾਂਦੇ ਹਨ। ਇਸੇ ਕੜੀ ਵਿੱਚ ਮੰਤਰਾਲੇ ਨੇ ਅੱਜ ਹੇਠ ਲਿਖਿਆਂ 4 ਸ਼੍ਰੇਣੀਆਂ ਵਿੱਚ 10ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡ ਜੇਤੂਆਂ ਦਾ ਐਲਾਨ ਕੀਤਾ ਹੈ।

  1. ਥੀਮੈਟਿਕ ਅਵਾਰਡ

  2. ਮੋਸਟ ਇਨੋਵੇਟਿਵ ਕਮਿਊਨਿਟੀ ਐਂਗੇਜਮੈਂਟ ਅਵਾਰਡ

  3. ਸਥਾਨਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅਵਾਰਡ

  4. ਸਥਿਰਤਾ ਮਾਡਲ ਅਵਾਰਡ

ਹਰੇਕ ਸ਼੍ਰੇਣੀ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਅਵਾਰਡ ਕ੍ਰਮਵਾਰ: 1.0 ਲੱਖ ਰੁਪਏ, 75,000  ਰੁਪਏ ਅਤੇ 50,000  ਰੁਪਏ ਹਨ।

************

ਸੌਰਭ ਸਿੰਘ



(Release ID: 2037020) Visitor Counter : 30