ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਸਾਲ 2023-24 ਵਿੱਚ ਭਾਰਤ ਦੀ ਅਸਲ ਵਿਕਾਸ ਦਰ 8.2 ਪ੍ਰਤੀਸ਼ਤ ਅਤੇ ਨੋਮੀਨਲ ਵਿਕਾਸ ਦਰ 9.6 ਪ੍ਰਤੀਸ਼ਤ ਰਹੀ ਹੈ


ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2024-25 ਵਿੱਚ ਵਿਕਾਸ ਦਰ 7.2 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ

ਔਸਤ ਪਰਚੂਨ ਮਹਿੰਗਾਈ 2022-23 ਵਿੱਚ 6.7 ਪ੍ਰਤੀਸ਼ਤ ਦੇ ਮੁਕਾਬਲੇ ਵਿੱਤੀ ਸਾਲ 2023-24 ਵਿੱਚ 5.4 ਪ੍ਰਤੀਸ਼ਤ ’ਤੇ ਪਹੁੰਚੀ

ਵਿੱਤੀ ਸਾਲ 2024-25 ਵਿੱਚ ਬਜਟ ਅਨੁਮਾਨ ਅਨੁਸਾਰ ਵਿੱਤੀ ਘਾਟਾ ਜੀਡੀਪੀ ਦਾ 4.9 ਫ਼ੀਸਦੀ ਹੋਣ ਦੀ ਸੰਭਾਵਨਾ

ਕੇਂਦਰੀ ਵਿੱਤ ਮੰਤਰੀ ਨੇ ਕਿਹਾ “ਸਾਡਾ ਟੀਚਾ ਅਗਲੇ ਸਾਲ ਘਾਟੇ ਨੂੰ 4.5 ਫ਼ੀਸਦੀ ਤੋਂ ਹੇਠਾਂ ਲਿਆਉਣ ਦਾ ਹੈ”

ਸਾਲ 2024-25 ਦੌਰਾਨ ਸਮੁੱਚੇ ਅਤੇ ਨੈੱਟ ਬਜ਼ਾਰ ਉਧਾਰ ਕ੍ਰਮਵਾਰ 14.01 ਲੱਖ ਕਰੋੜ ਰੁਪਏ ਅਤੇ 11.63 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ

ਐੱਸਸੀਬੀ ਦਾ ਕੁੱਲ ਗ਼ੈਰ-ਕਾਰਗੁਜ਼ਾਰੀ ਸੰਪਤੀਆਂ (ਜੀਐੱਨਪੀਏ) ਅਨੁਪਾਤ ਵਿੱਤੀ ਸਾਲ 2017-18 ਵਿੱਚ 11.2 ਪ੍ਰਤੀਸ਼ਤ ਦੇ ਸਰਬਉੱਚ ਪੱਧਰ ਦੇ ਮੁਕਾਬਲੇ ਮਾਰਚ 2024 ਵਿੱਚ ਘਟ ਕੇ 2.8 ਪ੍ਰਤੀਸ਼ਤ ਰਹਿ ਗਿਆ ਹੈ

ਕੁੱਲ ਟੈਕਸ ਮਾਲੀਆ (ਜੀਟੀਆਰ) ਆਰਈ 2023-24 ਦੇ ਮੁਕਾਬਲੇ 11.7 ਪ੍ਰਤੀਸ਼ਤ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ ਅਤੇ ਪੀਏ 2023-24 ਵਿੱਚ 38.40 ਲੱਖ ਕਰੋੜ ਰੁਪਏ (ਜੀਡੀਪੀ ਦਾ 11.8 ਪ੍ਰਤੀਸ਼ਤ)

ਪ੍ਰਮੁੱਖ ਸਬਸਿਡੀਆਂ ਵਿੱਚ ਜੀਡੀਪੀ ਦੇ 1.4 ਪ੍ਰਤੀਸ਼ਤ ਦੀ ਕਮੀ ਦਾ ਅਨੁਮਾਨ, ਆਰਈ 2023-24 ਤੋਂ ਬੀਈ 2024-25 ਵਿੱਚ ਜੀਡੀਪੀ ਦੇ 1.2 ਪ੍ਰਤੀਸ਼ਤ

ਵਸਤੂ ਅਤੇ ਸੇਵਾ ਟੈਕਸ ਵਿੱਚ 11 ਪ੍ਰਤੀਸ਼ਤ ਵਾਧਾ ਦਰਜ ਹੋਣ ਦੀ ਸ

Posted On: 23 JUL 2024 12:42PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ 'ਕੇਂਦਰੀ ਬਜਟ 2024-25' ਪੇਸ਼ ਕਰਦੇ ਹੋਏ ਕਿਹਾ ਕਿ ਮੈਕਰੋ ਇਕਨਾਮਿਕ ਫਰੇਮਵਰਕ ਸਟੇਟਮੈਂਟ ਅਤੇ ਮੀਡੀਅਮ ਟਰਮ ਫਿਸਕਲ ਪਾਲਿਸੀ ਕਮ ਫਿਸਕਲ ਪਾਲਿਸੀ ਸਟ੍ਰੈਟਜੀ ਸਟੇਟਮੈਂਟ ਭਾਰਤੀ ਅਰਥਵਿਵਸਥਾ ਦੇ ਮੁੱਖ ਵਿੱਤੀ ਸੂਚਕਾਂ ਦੀ ਵਿਸਤ੍ਰਿਤ ਸੰਖੇਪ ਜਾਣਕਾਰੀ ਪ੍ਰਦਾਨ ਕਰਦੇ ਹਨ। ਇਹ ਅਨਿਸ਼ਚਿਤ ਗਲੋਬਲ ਅਰਥਵਿਵਸਥਾ ਦੇ ਸਬੰਧ ਵਿੱਚ ਪ੍ਰਮੁੱਖ ਬਿੰਦੂਆਂ ਵਜੋਂ ਦੇਖਿਆ ਜਾ ਰਿਹਾ ਹੈ। ਸਰਕਾਰ ਰਾਜਕੋਸ਼ੀ ਘਾਟੇ ਨੂੰ ਵਿੱਤੀ ਸਾਲ 2025-26 ਤੱਕ ਜੀਡੀਪੀ ਦੇ 4.5 ਪ੍ਰਤੀਸ਼ਤ ਤੱਕ ਲਿਆਉਣ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਲਗਾਤਾਰ ਕੰਮ ਕਰੇਗੀ। ਇਸ ਤੋਂ ਇਲਾਵਾ ਸਰਕਾਰ ਟਿਕਾਊ ਵਿਕਾਸ ਦੇ ਨਾਲ-ਨਾਲ ਲੋਕ ਭਲਾਈ ਅਤੇ ਆਰਥਿਕ ਵਾਧੇ ਵਿੱਚ ਕਰਜ਼ੇ ਅਤੇ ਜੀਡੀਪੀ ਵਿਚਕਾਰ ਤਾਲਮੇਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਟੀਚਾ ਪ੍ਰਾਪਤ ਕਰਨ 'ਤੇ ਧਿਆਨ ਕੇਂਦਰਿਤ ਕਰੇਗੀ।

 

ਵਿੱਤੀ ਸਾਲ 2023-24 ਵਿੱਚ ਭਾਰਤ ਦੀ ਅਸਲ ਵਿਕਾਸ ਦਰ 8.2 ਫ਼ੀਸਦੀ ਅਤੇ ਨਾਮੀਨਲ ਵਾਧਾ ਦਰ 9.6 ਫ਼ੀਸਦੀ ਰਹੀ। ਵਿੱਤ 2023-24 ਵਿੱਚ ਪ੍ਰਾਈਵੇਟ ਕੰਜੰਪਸ਼ਨ ਐਕਸਪੈਂਡੇਚਰ ਵਿੱਚ 4.0 ਪ੍ਰਤੀਸ਼ਤ ਵਾਧਾ ਦੇਖਿਆ ਗਿਆ ਹੈ। ਅਜਿਹਾ ਸ਼ਹਿਰੀ ਅਤੇ ਪੇਂਡੂ ਮੰਗ ਵਿੱਚ ਵੱਖ-ਵੱਖ ਅਨੁਕੂਲ ਹਾਲਤਾਂ ਕਾਰਨ ਸੰਭਵ ਹੋਇਆ ਹੈ।

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2024-25 ਵਿੱਚ ਭਾਰਤ ਦੀ ਵਿਕਾਸ ਦਰ 7.2 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਦੇ ਨਾਲ ਹੀ ਸਾਧਾਰਨ ਦੱਖਣ-ਪੱਛਮੀ ਮਾਨਸੂਨ ਨਾਲ ਖੇਤੀ ਖੇਤਰ ਵਿੱਚ ਸਕਾਰਾਤਮਕ ਮਾਹੌਲ ਦੇਖਣ ਨੂੰ ਮਿਲਿਆ ਹੈ, ਜਿਸ ਦਾ ਆਰਥਿਕ ਅਸਰ ਨਜ਼ਰ ਆ ਰਿਹਾ ਹੈ। ਬੈਂਕਾਂ ਦੀ ਬੈਲੇਂਸ ਸ਼ੀਟ, ਕਾਰਪੋਰੇਟ ਸੈਕਟਰ ਨੂੰ ਮਜ਼ਬੂਤ ​​ਕਰਨਾ ਅਤੇ ਸਰਕਾਰ ਵੱਲੋਂ ਲਗਾਤਾਰ ਅਰਥਵਿਵਸਥਾ ’ਤੇ ਧਿਆਨ ਦਿੱਤੇ ਜਾਣ ਕਰਕੇ ਟਿਕਾਊ ਵਿਕਾਸ, ਉੱਚ ਸੰਭਾਵੀ ਖਪਤ ਅਤੇ ਵਪਾਰਕ ਮੌਕੇ ਭਾਰਤ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਂਦੇ ਹਨ।

ਔਸਤ ਪਰਚੂਨ ਮਹਿੰਗਾਈ ਵਿੱਤੀ ਸਾਲ 2022-23 ਦੇ 6.7 ਪ੍ਰਤੀਸ਼ਤ ਦੇ ਮੁਕਾਬਲੇ 2023-24 ਵਿੱਚ ਘੱਟ ਕੇ 5.4 ਪ੍ਰਤੀਸ਼ਤ ਹੋ ਗਈ। ਮੁੱਖ ਮੁਦਰਾਸਫੀਤੀ ਜੂਨ 2024 ਵਿੱਚ 5.1 ਫ਼ੀਸਦ ਰਹੀ, ਜਿਸ ਵਿੱਚ 3.1 ਫ਼ੀਸਦ ਦੀ ਮੂਲ ਮਹਿੰਗਾਈ ਬਹੁਤ ਘੱਟ ਸੀ। ਸਮੁੱਚੀ ਪਰਚੂਨ ਮਹਿੰਗਾਈ ਆਰਬੀਆਈ  ਦੇ ਅਨੁਸਾਰ 2 ਤੋਂ 6 ਪ੍ਰਤੀਸ਼ਤ ਦੇ ਘੇਰੇ ਵਿੱਚ ਦੇਖੀ ਗਈ ਹੈ। 

ਸਾਲ 2024-25 ਲਈ, ਉਧਾਰ ਲੈਣ ਤੋਂ ਇਲਾਵਾ ਕੁੱਲ ਪ੍ਰਾਪਤੀਆਂ ਅਤੇ ਕੁੱਲ ਖ਼ਰਚੇ ਕ੍ਰਮਵਾਰ 32.07 ਲੱਖ ਕਰੋੜ ਰੁਪਏ ਅਤੇ 48.21 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਕੁੱਲ ਟੈਕਸ ਪ੍ਰਾਪਤੀਆਂ 25.83 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਵਿੱਤੀ ਘਾਟਾ ਜੀਡੀਪੀ ਦਾ 4.9 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਪੂੰਜੀਗਤ ਖ਼ਰਚ 11,11,111 ਕਰੋੜ ਰੁਪਏ (ਜੀਡੀਪੀ ਦਾ 3.4 ਫ਼ੀਸਦੀ) ਹੈ। ਇਸ ਵਿੱਚ ਪੂੰਜੀਗਤ ਖ਼ਰਚਿਆਂ ਲਈ ਰਾਜਾਂ ਨੂੰ 1,50,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸ਼ਾਮਲ ਹੈ। ਬਜਟ ਪੂੰਜੀਗਤ ਖਰਚਾ ਵਿੱਤੀ ਸਾਲ 2019-20 ਵਿੱਚ ਪੂੰਜੀਗਤ ਖ਼ਰਚੇ ਦਾ ਲਗਭਗ 3.3 ਗੁਣਾ ਹੈ ਅਤੇ ਬੀਈ 2024-25 ਵਿੱਚ ਕੁੱਲ ਖ਼ਰਚੇ ਦਾ 23.0 ਪ੍ਰਤੀਸ਼ਤ ਹੈ। 

 

ਕੇਂਦਰੀ ਵਿੱਤ ਮੰਤਰੀ ਨੇ ਕਿਹਾ, "ਮੇਰੇ ਵੱਲੋਂ 2021 ਵਿੱਚ ਐਲਾਨੇ ਗਏ ਵਿੱਤੀ ਏਕੀਕਰਣ ਮਾਰਗ ਨੇ ਸਾਡੀ ਅਰਥਵਿਵਸਥਾ ਨੂੰ ਬਹੁਤ ਵਧੀਆ ਢੰਗ ਨਾਲ ਲਾਭ ਪਹੁੰਚਾਇਆ ਹੈ, ਅਤੇ ਸਾਡਾ ਟੀਚਾ ਅਗਲੇ ਸਾਲ ਘਾਟੇ ਨੂੰ 4.5 ਪ੍ਰਤੀਸ਼ਤ ਤੋਂ ਹੇਠਾਂ ਤੱਕ ਪਹੁੰਚਾਉਣ ਦਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਵਚਨਬੱਧ ਹੈ। ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ, "ਸਾਡੀ ਕੋਸ਼ਿਸ਼ ਹਰ ਸਾਲ 2026-27 ਤੋਂ ਵਿੱਤੀ ਘਾਟੇ ਨੂੰ ਇਸ ਤਰੀਕੇ ਨਾਲ ਬਣਾਈ ਰੱਖਣ ਦੀ ਹੋਵੇਗੀ ਕਿ ਕੇਂਦਰ ਸਰਕਾਰ ਦਾ ਕਰਜ਼ਾ ਜੀਡੀਪੀ ਦੇ ਪ੍ਰਤੀਸ਼ਤ ਵਜੋਂ ਘਟਦਾ ਰਹੇ।"

ਕੰਟਰੋਲਰ ਜਨਰਲ ਆਫ਼ ਅਕਾਊਂਟਸ (ਸੀਜੀਏ) ਵੱਲੋਂ ਪ੍ਰਕਾਸ਼ਿਤ 3 ਆਰਜ਼ੀ ਅਮਲਾਂ (ਪੀਏ) ਦੇ ਅਨੁਸਾਰ ਕੇਂਦਰ ਸਰਕਾਰ ਦਾ ਵਿੱਤੀ ਘਾਟਾ ਜੀਡੀਪੀ ਦੇ 5.6 ਪ੍ਰਤੀਸ਼ਤ ਤੱਕ ਘਟਿਆ ਹੈ, ਜਦੋਂ ਕਿ ਮਾਲੀਆ ਘਾਟਾ ਵਿੱਤੀ ਸਾਲ 2023-24 ਵਿੱਚ ਘਟ ਕੇ ਜੀਡੀਪੀ ਦੇ 2.6 ਪ੍ਰਤੀਸ਼ਤ ਤੱਕ ਆ ਗਿਆ ਹੈ।

ਵਿੱਤੀ ਸਾਲ 2024-25 ਦੇ ਬਜਟ ਅਨੁਮਾਨਾਂ (ਬੀਈ) ਦੇ ਸਬੰਧ ਵਿੱਚ ਕੇਂਦਰ ਸਰਕਾਰ ਦੇ ਪ੍ਰਮੁੱਖ ਵਿੱਤੀ ਸੂਚਕਾਂ, ਜੀਡੀਪੀ ਦੇ ਪ੍ਰਤੀਸ਼ਤ ਦੇ ਰੂਪ ਵਿੱਚ, ਹੇਠਾਂ ਦਿੱਤੀ ਸਾਰਨੀ ਵਿੱਚ ਸੰਖੇਪ ਵਿੱਚ ਦਿੱਤੇ ਗਏ ਹਨ। 

 

ਵਿੱਤੀ ਸੂਚਕ

ਬਜਟ ਅਨੁਮਾਨ 2024-25 (ਪ੍ਰਤੀਸ਼ਤ ਵਿੱਚ)

1 ਵਿੱਤੀ ਘਾਟਾ

4.9

2 ਮਾਲੀਆ ਘਾਟਾ

1.8

3 ਪ੍ਰਾਇਮਰੀ ਘਾਟਾ

1.4

4   ਟੈਕਸ ਮਾਲੀਆ (ਕੁੱਲ)

11.8

5 ਗ਼ੈਰ-ਟੈਕਸ ਮਾਲੀਆ

1.7

6 ਕੇਂਦਰ ਸਰਕਾਰ ਦਾ ਕਰਜ਼ਾ

56.8

 

2024-25 ਦੌਰਾਨ ਡੇਟਿਡ ਪ੍ਰਤੀਭੂਤੀਆਂ ਵੱਲੋਂ ਕੁੱਲ ਬਜ਼ਾਰ ਉਧਾਰ 14.01 ਲੱਖ ਕਰੋੜ ਰੁਪਏ ਅਤੇ ਸ਼ੁੱਧ ਬਜ਼ਾਰ ਉਧਾਰ 11.63 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਦੋਵੇਂ ਹੀ ਸਾਲ 2023-24 ਦੇ ਮੁਕਾਬਲੇ ਘੱਟ ਹੋਣਗੇ। 

ਅਨੁਸੂਚਿਤ ਵਪਾਰਕ ਬੈਂਕਾਂ ਦਾ ਕੁੱਲ ਗ਼ੈਰ-ਕਾਰਗੁਜ਼ਾਰੀ ਸੰਪੱਤੀ (ਜੀਐੱਨਪੀਏ) ਅਨੁਪਾਤ ਵਿੱਤੀ ਸਾਲ 2017-18 ਦੇ 11.2 ਪ੍ਰਤੀਸ਼ਤ ਦੇ ਸਿਖਰ ਤੋਂ ਮਾਰਚ 2024 ਦੇ ਅੰਤ ਵਿੱਚ 2.8 ਪ੍ਰਤੀਸ਼ਤ ਤੱਕ ਘੱਟ ਗਿਆ। ਅਨੁਸੂਚਿਤ ਵਪਾਰਕ ਬੈਂਕਾਂ ਨੇ ਮਾਰਚ 2024 ਵਿੱਚ ਆਪਣੀ ਪੂੰਜੀ ਨੂੰ ਪੂੰਜੀਗਤ ਭੰਡਾਰ ਵਿੱਚ ਉੱਚ ਲਾਭ ਅਤੇ ਨਵੀਂ ਪੂੰਜੀ ਜੋੜ ਕੇ ਸੀਆਰਏਆਰ ਨੂੰ ਵਧਾ ਕੇ 16.8 ਪ੍ਰਤੀਸ਼ਤ ਕਰ ਲਿਆ ਹੈ।

2024-25 ਦੇ ਬਜਟ ਅਨੁਮਾਨਾਂ ਵਿੱਚ ਕੁੱਲ ਟੈਕਸ ਮਾਲੀਆ (ਜੀਟੀਆਰ) ਵਿੱਚ 11.7 ਪ੍ਰਤੀਸ਼ਤ ਵਾਧਾ ਹੋਣ ਦਾ ਅਨੁਮਾਨ ਹੈ। ਕੁੱਲ ਟੈਕਸ ਮਾਲੀਆ 38.40 ਲੱਖ ਕਰੋੜ ਰੁਪਏ (ਜੀਡੀਪੀ ਦਾ 11.8 ਪ੍ਰਤੀਸ਼ਤ) ਹੋਣ ਦਾ ਅਨੁਮਾਨ ਹੈ। ਪ੍ਰਤੱਖ ਅਤੇ ਅਸਿੱਧੇ ਟੈਕਸਾਂ ਦਾ ਕੁੱਲ ਕੁੱਲ ਮਾਲੀਆ ਵਿੱਚ ਕ੍ਰਮਵਾਰ 57.5 ਪ੍ਰਤੀਸ਼ਤ ਅਤੇ 42.5 ਪ੍ਰਤੀਸ਼ਤ ਯੋਗਦਾਨ ਪਾਉਣ ਦਾ ਅਨੁਮਾਨ ਹੈ। ਟੈਕਸ ਮਾਲੀਆ 5.46 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

ਸਾਲ 2023-24 ਦੇ ਮਾਲੀਆ ਅਨੁਮਾਨ ਦੇ ਪ੍ਰਮੁੱਖ ਸਬਸਿਡੀ ਦੇ 1.4 ਪ੍ਰਤੀਸ਼ਤ ਤੋਂ 2024-25 ਦੇ ਬਜਟ ਅਨੁਮਾਨ ਦੇ 1.2 ਪ੍ਰਤੀਸ਼ਤ ਤੱਕ ਵਧਣ ਦੀ ਸੰਭਾਵਨਾ ਹੈ। 2024-25 ਦੇ ਬਜਟ ਅਨੁਮਾਨ ਵਿੱਚ ਮਾਲੀਆ ਖ਼ਰਚਿਆਂ ਦੀ ਮੁੱਖ ਸਬਸਿਡੀ 10.3 ਪ੍ਰਤੀਸ਼ਤ ਯਾਨੀ 3.81 ਲੱਖ ਕਰੋੜ ਰੁਪਏ ਰਹੇਗੀ।

ਮਾਲੀਆ ਪ੍ਰਾਪਤੀਆਂ ਅਤੇ ਮਾਲੀਆ ਖ਼ਰਚੇ ਵਿਚਕਾਰ ਸੰਤੁਲਨ ਬਣਾਉਣ ਲਈ ਬਜਟ ਅਨੁਮਾਨ 2024-25 ਵਿੱਚ ਕੇਂਦਰ ਸਰਕਾਰ ਦੀਆਂ ਮਾਲੀਆ ਪ੍ਰਾਪਤੀਆਂ ਅਤੇ ਮਾਲੀਆ ਖ਼ਰਚੇ ਕ੍ਰਮਵਾਰ 31.29 ਲੱਖ ਕਰੋੜ ਰੁਪਏ ਅਤੇ 37.09 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

ਬਜਟ ਅਨੁਮਾਨ 2024-25 ਵਿੱਚ ਵਸਤੂ ਅਤੇ ਸੇਵਾ ਟੈਕਸ ਦੀਆਂ ਪ੍ਰਾਪਤੀਆਂ 10.62 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਵਿੱਤੀ ਸਾਲ 2023-24 ਵਿੱਚ ਜੀਐੱਸਟੀ ਸੰਗ੍ਰਹਿ ਨੇ ਵੱਡਾ ਮੀਲ ਪੱਥਰ ਹਾਸਲ ਕੀਤਾ ਅਤੇ ਕੁੱਲ ਜੀਐੱਸਟੀ ਸੰਗ੍ਰਹਿ 20.18 ਲੱਖ ਕਰੋੜ ਰੁਪਏ ਰਿਹਾ। ਵਿੱਤੀ ਸਾਲ 2022-23 ਦੇ ਮੁਕਾਬਲੇ 11.7 ਫ਼ੀਸਦੀ ਦਾ ਵਾਧਾ ਹੋਇਆ ਹੈ।

ਕੁੱਲ ਟੈਕਸ ਮਾਲੀਆ 13.4 ਪ੍ਰਤੀਸ਼ਤ ਵਧਿਆ ਅਤੇ ਕੇਂਦਰ ਦੀ ਕੁੱਲ ਟੈਕਸ ਵਸੂਲੀ 10.9 ਪ੍ਰਤੀਸ਼ਤ ਵਧੀ। ਵਿੱਤੀ ਸਾਲ 2023-24 'ਚ ਕੇਂਦਰ ਸਰਕਾਰ ਦੇ ਕੁੱਲ ਖ਼ਰਚੇ ਵਿੱਚ 5.9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।


 

*************

 

ਐੱਨਬੀ/ਐੱਸਐੱਨਸੀ/ਵੀਐੱਮ/ਪੀਐੱਸਐੱਮ


(Release ID: 2036775) Visitor Counter : 73