ਵਿੱਤ ਮੰਤਰਾਲਾ
ਭਾਰਤੀ ਖੇਤੀਬਾੜੀ ਨਾਲ ਸਬੰਧਿਤ ਖੇਤਰ ਖੇਤੀਬਾੜੀ ਆਮਦਨ ਵਿੱਚ ਸੁਧਾਰ ਕਰਨ ਦੀ ਦ੍ਰਿਸ਼ਟੀ ਨਾਲ ਬਹੁਤ ਮਹੱਤਵਪੂਰਨ ਸਾਬਤ ਹੋਏ ਹਨ: ਆਰਥਿਕ ਸਮੀਖਿਆ
ਵਰ੍ਹੇ 2014-15 ਤੋਂ ਵਰ੍ਹੇ 2022-23 ਦੌਰਾਨ ਪਸ਼ੂ-ਪਾਲਣ ਖੇਤਰ ਸੀਏਜੀਆਰ 7.38 ਪ੍ਰਤੀਸ਼ਤ, ਮੱਛੀ ਪਾਲਣ ਖੇਤਰ ਸੀਏਜੀਆਰ 8.9 ਪ੍ਰਤੀਸ਼ਤ ਦੀ ਦਰ ਨਾਲ ਵਧਿਆ
ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਜੀਵੀਏ ਵਰ੍ਹੇ 2013-14 ਵਿੱਚ 1.30 ਲੱਖ ਕਰੋੜ ਰੁਪਏ ਤੋਂ ਵੱਧ ਕੇ ਵਰ੍ਹੇ 2022-23 ਵਿੱਚ 1.92 ਲੱਖ ਕਰੋੜ ਰੁਪਏ ਹੋ ਗਿਆ
Posted On:
22 JUL 2024 2:57PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਆਰਥਿਕ ਸਮੀਖਿਆ-2023-24 ਪੇਸ਼ ਕਰਦੇ ਹੋਏ ਕਿਹਾ ਕਿ ਭਾਰਤੀ ਖੇਤੀਬਾੜੀ ਦੇ ਸਬੰਧਿਤ ਖੇਤਰ ਲਗਾਤਾਰ ਪ੍ਰਗਤੀ ਦੇ ਮਜ਼ਬੂਤ ਕੇਂਦਰਾਂ ਅਤੇ ਖੇਤੀਬਾੜੀ ਆਮਦਨ ਵਿੱਚ ਸੁਧਾਰ ਦੇ ਆਸ਼ਾਜਨਕ ਸਰੋਤਾਂ ਦੇ ਰੂਪ ਵਿੱਚ ਉਭਰ ਰਹੇ ਹਨ। ਵਰ੍ਹੇ 2014-15 ਤੋਂ 2022-23 ਤੱਕ ਪਸ਼ੂ ਪਾਲਣ ਖੇਤਰ ਦੀ ਪ੍ਰਗਤੀ ਬੁਨਿਆਦੀ ਕੀਮਤ ‘ਤੇ 7.38 ਪ੍ਰਤੀਸ਼ਤ ਦੀ ਬਹੁਤ ਪ੍ਰਭਾਵਸ਼ਾਲੀ ਮਿਸ਼ਰਿਤ ਸਲਾਨਾ ਪ੍ਰਗਤੀ ਦਰ (ਸੀਏਜੀਆਰ) ‘ਤੇ ਹੋਈ। ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਪਸ਼ੂ-ਪਾਲਣ ਖੇਤਰ ਦਾ ਯੋਗਦਾਨ (ਬੁਨਿਆਦੀ ਕੀਮਤ) ‘ਤੇ ਕੁੱਲ ਜੀਵੀਏ ਵਰ੍ਹੇ 2024-25 ਦੇ 24.32 ਪ੍ਰਤੀਸ਼ਤ ਤੋਂ ਵਧ ਕੇ ਵਰ੍ਹੇ 2022-23 ਵਿੱਚ 30.38 ਪ੍ਰਤੀਸ਼ਤ ਹੋ ਗਿਆ।
ਵਰ੍ਹੇ 2022-23 ਵਿੱਚ ਪਸ਼ੂ-ਪਾਲਣ ਖੇਤਰ ਨੇ ਕੁੱਲ ਜੀਵੀਏ ਵਿੱਚ 4.66 ਪ੍ਰਤੀਸ਼ਤ ਦਾ ਯੋਗਦਾਨ ਦਿੱਤਾ। ਜਿਸ ਦੇ ਚਲਦੇ ਦੁੱਧ, ਅੰਡੇ ਅਤੇ ਮੀਟ ਦੀ ਪ੍ਰਤੀ ਵਿਅਕਤੀ ਉਪਲਬਧਤਾ ਵਿੱਚ ਕਾਫੀ ਉਛਾਲ ਆਇਆ। ਭਾਰਤੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਮੱਛੀ ਪਾਲਣ ਖੇਤਰ ਨੇ ਵਰ੍ਹੇ 2014-15 ਤੋਂ ਵਰ੍ਹੇ 2022-23 ਦੇ ਦਰਮਿਆਨ (ਬੁਨਿਆਦੀ ਕੀਮਤ ਦੇ ਅਧਾਰ ‘ਤੇ) ਖੇਤੀਬਾੜੀ ਜੀਵੀਏ ਦਾ ਕਰੀਬ 6.72 ਪ੍ਰਤੀਸ਼ਤ ਯੋਗਦਾਨ ਦਿੱਤਾ ਅਤੇ ਇਸ ਨੇ ਇਹ 8.9 ਪ੍ਰਤੀਸ਼ਤ ਦੀ ਮਿਸ਼ਰਿਤ ਸਲਾਨਾ ਦਰ ਨਾਲ ਪ੍ਰਗਤੀ ਕੀਤੀ। ਇਸ ‘ਸਨਰਾਈਜ਼ ਸੈਕਟਰ’ ਨੇ ਵਿਸ਼ੇਸ਼ ਤੌਰ ‘ਤੇ ਹਾਸ਼ੀਏ ‘ਤੇ ਰਹਿਣ ਵਾਲੇ ਅਤੇ ਅਸੁਰੱਖਿਅਤ ਭਾਈਚਾਰਿਆਂ ਦੇ ਕਰੀਬ 3 ਕਰੋੜ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ।
ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਪਸ਼ੂ-ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ) ਦੁਆਰਾ ਵਿਅਕਤੀਗਤ ਉੱਦਮੀਆਂ, ਨਿਜੀ ਕੰਪਨੀਆਂਸ ਐੱਫਪੀਓ ਅਤੇ ਧਾਰਾ 8 ਦੀਆਂ ਕੰਪਨੀਆਂ ਅਤੇ ਡੇਅਰੀ ਸਹਿਕਾਰੀ (ਏਐੱਚਆਈਡੀਐੱਫ ਵਿੱਚ ਡੇਅਰੀ ਪ੍ਰੋਸੈੱਸਿੰਗ ਅਤੇ ਬੁਨਿਆਦੀ ਢਾਂਚਾ ਵਿਕਾਸ ਫੰਡ ਦਾ ਵਿਲੀਨ ਕਰਕੇ ਸ਼ਾਮਲ ਕੀਤੀ ਗਈ) ਨਾਲ ਡੇਅਰੀ ਪ੍ਰੋਸੈੱਸਿੰਗ, ਮੀਟ ਪ੍ਰੋਸੈੱਸਿੰਗ, ਪਸ਼ੂ ਫੀਡ ਪਲਾਂਟਾਂ ਅਤੇ ਨਸਲ ਸੁਧਾਰ ਟੈਕਨੋਲੋਜੀ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਨਿਵੇਸ਼ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ।
ਸਰਕਾਰ ਕਰਜ਼ਾ ਲੈਣ ਵਾਲਿਆਂ ਨੂੰ 3 ਪ੍ਰਤੀਸ਼ਤ ਵਿਆਜ ਸਹਾਇਤਾ ਅਤੇ ਕੁੱਲ ਕਰਜ਼ੇ ਦੇ 25 ਪ੍ਰਤੀਸ਼ਤ ਤੱਕ ਦੀ ਕ੍ਰੈਡਿਟ ਗਾਰੰਟੀ ਪ੍ਰਦਾਨ ਕਰਦੀ ਹੈ। ਮਈ 2024 ਤੱਕ, ਉਧਾਰ ਲੈਣ ਵਾਲੇ ਬੈਂਕਾਂ/ਨਾਬਾਰਡ/ਐੱਨਡੀਡੀਬੀ ਦੁਆਰਾ 13.861 ਕਰੋੜ ਰੁਪਏ ਮੁੱਲ ਦੇ 408 ਪ੍ਰੋਜੈਕਟਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਇਸ ਦੀ ਬਦੌਲਤ ਪ੍ਰਤੱਖ ਰੋਜ਼ਗਾਰ ਦੇ 40,000 ਮੌਕਿਆਂ ਦਾ ਸਿਰਜਣ ਹੋਇਆ ਹੈ ਅਤੇ 42 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ।
ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਵਰ੍ਹੇ 2022-23 ਵਿੱਚ, ਭਾਰਤ ਨੇ 17.54 ਮਿਲੀਅਨ ਟਨ ਦਾ ਰਿਕਾਰਡ ਮੱਛੀ ਉਤਪਾਦਨ ਕਰਕੇ ਗਲੋਬਲ ਪੱਧੜ ‘ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਗਲੋਬਲ ਉਤਪਾਦਨ ਦੇ 8 ਪ੍ਰਤੀਸ਼ਤ ਲਈ ਜ਼ਿੰਮੇਵਾਰ ਰਿਹਾ। ਇਸ ਖੇਤਰ ਨੂੰ ਪ੍ਰੋਤਸਾਹਨ ਦੇਣ ਲਈ, ਬੀਜ ਅਤੇ ਮੱਛੀ ਉਤਪਾਦਨ ਅਤੇ ਹੋਰ ਵਿਸਤਾਰ ਸੇਵਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਰੂਪ ਵਿੱਚ ਇੱਕ ਵਿਆਪਕ ਦਖਲਅੰਦਾਜ਼ੀ ਵਿਕਸਿਤ ਕੀਤੀ ਗਈ ਹੈ।
ਇਸ ਖੇਤਰ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀ ਕਰਨ ਲਈ ਕੁੱਲ 7.52 ਹਜ਼ਾਰ ਕਰੋੜ ਰੁਪਏ ਦੀ ਕੁੱਲ ਧਨ ਰਾਸ਼ੀ ਦੇ ਨਾਲ ਵਰ੍ਹੇ 2018-19 ਵਿੱਚ ਮੱਛੀ ਪਾਲਣ ਅਤੇ ਐਕੁਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ) ਦੀ ਸ਼ੁਰੂਆਤ ਕੀਤੀ ਗਈ। ਹੁਣ ਤੱਕ ਰਿਆਇਤੀ ਦਰ ਦੇ ਰੂਪ ਵਿੱਚ 5.59 ਹਜ਼ਾਰ ਕਰੋੜ ਰੁਪਏ ਦੇ ਲਈ 121 ਪ੍ਰਸਤਾਵਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਫੂਡ ਪ੍ਰੋਸੈੱਸਿੰਗ ਸੈਕਟਰ:
ਆਰਥਿਕ ਸਮੀਖਿਆ ਦੇ ਅਨੁਸਾਰ, ਭਾਰਤ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਫੱਲਾਂ, ਸਬਜ਼ੀਆਂ ਅਤੇ ਚੀਨੀ ਦਾ ਦੂਸਰਾ ਸਭ ਤੋਂ ਵੱਡਾ ਉਤਪਾਦਕ ਹੈ। ਭਾਰਤ ਵਿੱਚ ਫੂਡ ਪ੍ਰੋਸੈੱਸਿੰਗ ਉਦਯੋਗ ਸੰਗਠਿਤ ਮੈਨੂਫੈਕਚਰਿੰਗ ਸੈਕਟਰ ਦੇ ਸਭ ਤੋਂ ਵੱਡੇ ਰੋਜ਼ਗਾਰਦਾਤਾਵਾਂ ਵਿੱਚੋਂ ਇੱਕ ਹੈ। ਸੰਗਠਿਤ ਮੈਨੂਫੈਕਚਰਿੰਗ ਸੈਕਟਰ ਵਿੱਚ ਕੁੱਲ ਰੋਜ਼ਗਾਰ ਵਿੱਚ ਇਸ ਦੀ 12.02 ਪ੍ਰਤੀਸ਼ਤ ਹਿੱਸੇਦਾਰੀ ਹੈ। ਵਰ੍ਹੇ 2022-23 ਦੌਰਾਨ ਪ੍ਰਸੈੱਸਡ ਖੁਰਾਕ ਨਿਰਯਾਤ ਸਮੇਤ ਖੇਤੀਬਾੜੀ ਖੁਰਾਕ ਨਿਰਯਾਤ ਦੀ ਕੀਮਤ 46.44 ਬਿਲੀਅਨ ਡਾਲਰ ਰਹੀ, ਜੋ ਭਾਰਤ ਦੇ ਕੁੱਲ ਨਿਰਯਾਤ ਦੇ ਲਗਭਗ 11.7 ਪ੍ਰਤੀਸ਼ਤ ਦੇ ਲਈ ਜ਼ਿੰਮੇਵਾਰ ਰਿਹਾ। ਪ੍ਰੋਸੈੱਸਡ ਖੁਰਾਕ ਨਿਰਯਾਤ ਦੀ ਹਿੱਸੇਦਾਰੀ ਵੀ ਵਰ੍ਹੇ 2017-18 ਵਿੱਚ 14.9 ਪ੍ਰਤੀਸ਼ਤ ਤੋਂ ਵਧ ਕੇ ਵਰ੍ਹੇ 2022-23 ਵਿੱਚ 23.4 ਪ੍ਰਤੀਸ਼ਤ ਹੋ ਗਈ।
ਆਰਥਿਕ ਸਮੀਖਿਆ ਵਿੱਚ ਇਸ ਗੱਲ ਨੂੰ ਰੇਖਾਂਕਿਤ ਕੀਤਾ ਗਿਆ ਹੈ ਕਿ ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਜੀਵੀਏ ਵਰ੍ਹੇ 2013-14 ਵਿੱਚ 1.30 ਲੱਖ ਕਰੋੜ ਰੁਪਏ ਤੋਂ ਵਧ ਕੇ ਵਰ੍ਹੇ 2022-23 ਵਿੱਚ 1.92 ਲੱਖ ਕਰੋੜ ਰੁਪਏ ਹੋ ਗਿਆ। ਇਸ ਖੇਤਰ ਨੇ ਮੈਨੂਫੈਕਚਰਿੰਗ ਸੈਕਟਰ ਵਿੱਚ ਵਰ੍ਹੇ 2011-12 ਦੀ ਕੀਮਤ ‘ਤੇ ਜੀਵੀਏ ਦਾ 7.66 ਪ੍ਰਤੀਸ਼ਤ ਸਥਾਪਿਤ ਕੀਤਾ।
************
ਐੱਨਬੀ/ਐੱਸਕੇ/ਐੱਸਐੱਸ
(Release ID: 2036402)
Visitor Counter : 46