ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੂੰ ਲਗਜ਼ਮਬਰਗ ਦੇ ਪ੍ਰਧਾਨ ਮੰਤਰੀ ਨੇ ਫੋਨ ਕਰਕੇ ਵਧਾਈਆਂ ਦਿੱਤੀਆਂ


ਦੋਹਾਂ ਨੇਤਾਵਾਂ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਪ੍ਰਤੀਬੱਧਤਾ ਦੀ ਦੁਬਾਰਾ ਪੁਸ਼ਟੀ ਕੀਤੀ

ਪ੍ਰਧਾਨ ਮੰਤਰੀ ਫ੍ਰੀਡਨ ਨੇ ਯੂਕ੍ਰੇਨ ਵਿੱਚ ਟਕਰਾਅ ਦੇ ਜਲਦੀ ਅੰਤ ਦੇ ਸਮਰਥਨ ਵਿੱਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ

ਪ੍ਰਧਾਨ ਮੰਤਰੀ ਨੇ ਐੱਚ.ਆਰ.ਐੱਚ. ਦ ਗ੍ਰੈਂਡ ਡਿਊਕ ਹੈਨਰੀ (H.R.H the Grand Duke Henri ) ਅਤੇ ਪ੍ਰਧਾਨ ਮੰਤਰੀ ਫ੍ਰੀਡਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ

Posted On: 22 JUL 2024 10:04PM by PIB Chandigarh

ਲਗਜ਼ਮਬਰਗ ਦੇ ਗ੍ਰੈਂਡ ਡਚੀ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਲਿਊਕ ਫ੍ਰੀਡਨ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਫੋਨ ਕਰਕੇ  ਉਨ੍ਹਾਂ ਨੂੰ ਲਗਾਤਾਰ ਤੀਸਰੀ ਵਾਰ ਫਿਰ ਤੋਂ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ  ਫ੍ਰੀਡਨ  ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਬਹੁਪੱਖੀ ਸਹਿਯੋਗ ਵਿੱਚ ਜੋਸ਼ ਅਤੇ ਗਤੀ ਵਧਾਉਣ ਦੀ ਉਮੀਦ ਦਾ ਪ੍ਰਗਟਾਵਾ ਕੀਤਾ।

ਦੋਹਾਂ ਨੇਤਾਵਾਂ ਨੇ ਵਪਾਰ, ਨਿਵੇਸ਼, ਟਿਕਾਊ ਵਿੱਤ, ਇੰਡਸਟ੍ਰੀਅਲ ਮੈਨੂਫੈਕਚਰਿੰਗ, ਸਿਹਤ, ਪੁਲਾੜ ਅਤੇ ਲੋਕਾਂ ਦੇ ਲੋਕਾਂ ਨਾਲ ਸੰਪਰਕ ਸਹਿਤ ਵਿਭਿੰਨ ਖੇਤਰਾਂ ਵਿੱਚ ਦੁਵੱਲੀ ਪਾਰਟਨਰਸ਼ਿਪ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਦੁਬਾਰਾ ਪੁਸ਼ਟੀ ਕੀਤੀ। ਦੋਹਾਂ ਨੇਤਾਵਾਂ ਨੇ ਯੂਕ੍ਰੇਨ ਦੇ ਸੰਘਰਸ਼ ਸਹਿਤ ਰੀਜਨਲ ਅਤੇ ਗਲੋਬਲ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ  ਫ੍ਰੀਡਨ  ਨੇ ਟਕਰਾਅ ਦੇ ਅੰਤ ਅਤੇ ਸ਼ਾਂਤੀ ਤੇ ਸਥਿਰਤਾ ਦੀ ਜਲਦੀ ਬਹਾਲੀ ਦੇ ਸਮਰਥਨ ਵਿੱਚ ਭਾਰਤ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਐੱਚ.ਐਆਰ.ਐੱਚ. ਗ੍ਰੈਂਡ ਡਿਊਕ ਹੈਨਰੀ (H.R.H the Grand Duke Henri) ਅਤੇ ਪ੍ਰਧਾਨ ਮੰਤਰੀ  ਫ੍ਰੀਡਨ  ਨੂੰ ਭਾਰਤ ਦੀ ਯਾਤਰਾ ਕਰਨ ਲਈ ਸੱਦਾ ਦਿੱਤਾ।

ਦੋਵੇਂ ਨੇਤਾ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਏ।

******

ਡੀਐੱਸ/ਐੱਸਟੀ


(Release ID: 2036377) Visitor Counter : 37