ਵਿੱਤ ਮੰਤਰਾਲਾ

ਕੇਂਦਰੀ ਬਜਟ ਨੇ ਆਰਥਿਕ ਵਿਕਾਸ ਵਿੱਚ ਔਰਤਾਂ ਦੀ ਵਧੀ ਭੂਮਿਕਾ ਦੀ ਦਿਸ਼ਾ ਵੱਲ ਸਰਕਾਰ ਦੀ ਵਚਨਬੱਧਤਾ ਦੇ ਸੰਕੇਤ ਦਿੱਤੇ


ਔਰਤਾਂ ਅਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਅਲਾਟ ਕੀਤੀ ਗਈ

ਉਦਯੋਗ ਦੇ ਸਹਿਯੋਗ ਨਾਲ ਕੰਮਕਾਜੀ ਔਰਤਾਂ ਲਈ ਹੋਸਟਲ ਬਣਾਏ ਜਾਣਗੇ

Posted On: 23 JUL 2024 12:50PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਸੰਸਦ ਵਿੱਚ ਪੇਸ਼ ਕੀਤੇ ਗਏ ਕੇਂਦਰੀ ਬਜਟ 2024-25 ਨੇ ਆਰਥਿਕ ਵਿਕਾਸ ਵਿੱਚ ਔਰਤਾਂ ਦੀ ਵਧੀ ਹੋਈ ਭੂਮਿਕਾ ਦੀ ਦਿਸ਼ਾ ਵੱਲ ਸਰਕਾਰ ਦੀ ਵਚਨਬੱਧਤਾ ਦੇ ਜ਼ੋਰਦਾਰ ਸੰਕੇਤ ਦਿੱਤੇ। 

ਕੇਂਦਰੀ ਵਿੱਤ ਮੰਤਰੀ ਨੇ ਔਰਤਾਂ ਅਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਵੰਡ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਪਾਅ ਵਜੋਂ ਇਸ ਦੀ ਕਲਪਨਾ ਕੀਤੀ ਗਈ ਹੈ।

ਉਨ੍ਹਾਂ ਨੇ ਅੰਤਰਿਮ ਬਜਟ ਵਿੱਚ 'ਮਹਿਲਾਵਾਂ' 'ਤੇ ਕੀਤੇ ਫੋਕਸ ਨੂੰ ਮੁੜ ਚੇਤੇ ਕੀਤਾ ਜੋ ਚਾਰ ਪ੍ਰਮੁੱਖ ਜਾਤੀਆਂ ਯਾਨੀ 'ਗ਼ਰੀਬ', 'ਮਹਿਲਾਏਂ', 'ਯੁਵਾ'  ਅਤੇ 'ਅੰਨਦਾਤਾ'(ਕਿਸਾਨ) ਦਾ ਇੱਕ ਹਿੱਸਾ ਸਨ ਅਤੇ ਇੱਕ ਵਾਰ ਫਿਰ ਤੋਂ ਕੇਂਦਰੀ ਬਜਟ 2024-25 ਵਿੱਚ ਉਸ ਨੂੰ ਦੁਹਰਾਇਆ, “ਅਸੀਂ ਇਹ ਯਕੀਨੀ ਬਣਾਉਣ ਲਈ ਦ੍ਰਿੜ੍ਹ ਹਾਂ ਕਿ ਸਾਰੇ ਭਾਰਤੀ ਚਾਹੇ ਉਹ ਕਿਸੇ  ਧਰਮ, ਜਾਤ, ਲਿੰਗ ਅਤੇ ਉਮਰ ਦੇ ਹੋਣ, ਆਪਣੇ ਜੀਵਨ ਦੇ ਟੀਚਿਆਂ ਅਤੇ ਇੱਛਾਵਾਂ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਤਰੱਕੀ ਕਰਨ।”

ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਉਦਯੋਗਾਂ ਦੇ ਸਹਿਯੋਗ ਨਾਲ ਕੰਮਕਾਜੀ ਔਰਤਾਂ ਲਈ ਹੋਸਟਲ ਅਤੇ ਕਰੈਚ ਸਥਾਪਿਤ ਕਰਕੇ ਕਰਮਚਾਰੀਆਂ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਏਗੀ। ਇਸ ਤੋਂ ਇਲਾਵਾ, ਇਸ ਭਾਈਵਾਲੀ ਵਿੱਚ ਔਰਤਾਂ ਲਈ ਵਿਸ਼ੇਸ਼ ਹੁਨਰ ਪ੍ਰੋਗਰਾਮਾਂ ਦਾ ਆਯੋਜਨ ਕਰਨ ਅਤੇ ਮਹਿਲਾ ਐੱਸਐੱਚਜੀ ਉੱਦਮੀਆਂ ਲਈ ਮਾਰਕੀਟ ਪਹੁੰਚ ਨੂੰ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਜਾਣਗੇ।

**************

 

ਐੱਨਬੀ/ਐੱਮਵੀ/ਆਰਜੇ



(Release ID: 2036007) Visitor Counter : 2