ਵਿੱਤ ਮੰਤਰਾਲਾ

ਸ਼੍ਰੀਮਤੀ ਸੀਤਾਰਮਣ ਨੇ ਕਿਹਾ: ਭਾਰਤ ਨੂੰ ਗਲੋਬਲ ਟੂਰਿਸਟ ਕੇਂਦਰ ਬਣਾਉਣ ਦੇ ਸਾਡੇ ਪ੍ਰਯਾਸਾਂ ਨਾਲ ਰੋਜ਼ਗਾਰ ਸਿਰਜਿਤ ਹੋਣਗੇ, ਨਿਵੇਸ਼ ਵਧੇਗਾ ਅਤੇ ਹੋਰ ਖੇਤਰਾਂ ਵਿੱਚ ਆਰਥਿਕ ਅਵਸਰ ਖੁਲਣਗੇ


ਵਿਸ਼ਣੁਪਦ ਮੰਦਿਰ (VISHNUPAD TEMPLE) ਗਲਿਆਰਾ ਅਤੇ ਮਹਾਬੋਧਿ ਮੰਦਿਰ ਗਲਿਆਰੇ ਦੇ ਸਮੁੱਚੇ ਵਿਕਾਸ ਨੂੰ ਪ੍ਰੋਤਸਾਹਨ ਦੇ ਕੇ ਵਿਸ਼ਵ ਸ਼੍ਰੇਣੀ ਦੇ ਤੀਰਥ ਸਥਲ ਅਤੇ ਟੂਰਿਸਟ ਸਥਲ ਦੇ ਰੂਪ ਵਿੱਚ ਉਨੰਤ ਕੀਤਾ ਜਾਵੇਗਾ

Posted On: 23 JUL 2024 12:45PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ ਕਿਹਾ, ਲੋਕਾਂ ਨੇ ਸਾਡੀ ਸਰਕਾਰ ਨੂੰ ਦੇਸ਼ ਨੂੰ ਮਜ਼ਬੂਤ ਵਿਕਾਸ ਅਤੇ ਚਹੁੰਮੁਖੀ ਸਮ੍ਰਿੱਧੀ ਪ੍ਰਦਾਨ ਕਰਨ ਦੇ ਲਈ ਵਿਸ਼ੇਸ਼ ਅਵਸਰ ਦਿੱਤਾ ਹੈ।

 ਬਜਟ ਭਾਸ਼ਣ ਵਿੱਚ ਟੂਰਿਜ਼ਮ ਬਾਰੇ ਬੋਲਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ, ਟੂਰਿਜ਼ਮ ਸਦਾ ਸਾਡੀ ਸੱਭਿਅਤਾ ਦਾ ਹਿੱਸਾ ਰਿਹਾ ਹੈ। ਭਾਰਤ ਨੂੰ ਗਲੋਬਲ ਟੂਰਿਸਟ ਡੈਸਟੀਨੇਸ਼ਨ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਸਾਡੇ ਪ੍ਰਯਾਸ ਰੋਜ਼ਗਾਰ ਸਿਰਜਣ, ਨਿਵੇਸ਼ ਨੂੰ ਆਕਰਸ਼ਿਤ ਕਰਨਗੇ ਅਤੇ ਹੋਰ ਖੇਤਰਾਂ ਦੇ ਲਈ ਆਰਥਿਕ ਅਵਸਰ ਖੋਲਣਗੇ।

 ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਬਿਹਾਰ ਵਿੱਚ ਗਯਾ ਸਥਿਤ ਵਿਸ਼ਣੁਪਦ ਮੰਦਿਰ ਅਤੇ ਬੋਦਗਯਾ ਵਿੱਚ ਮਹਾਬੋਧਿ ਮੰਦਿਰ ਦਾ ਬਹੁਤ ਅਧਿਕ ਅਧਿਆਤਮਿਕ ਮਹੱਤਵ ਹੈ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ, ਵਿਸ਼ਵ ਪੱਧਰੀ ਤੀਰਥ ਸਥਲ ਅਤੇ ਟੂਰਿਸਟ ਸਥਲਾਂ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਸਫ਼ਲ ਕਾਸ਼ੀ ਵਿਸ਼ਵਨਾਥ ਮੰਦਿਰ ਗਲਿਆਰਾ ਮਾਡਲ ਦੇ ਅਨੁਰੂਪ ਵਿਸ਼ਣੁਪਦ ਮੰਦਿਰ ਗਲਿਆਰਾ ਅਤੇ ਮਹਾਬੋਧਿ ਮੰਦਿਰ ਗਲਿਆਰੇ ਦੇ ਸਮੁੱਚੇ ਵਿਕਾਸ ਦੇ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

 ਕੇਂਦਰੀ ਮੰਤਰੀ ਨੇ ਬਜਟ ਭਾਸ਼ਣ ਵਿੱਚ ਕਿਹਾ ਕਿ, ਰਾਜਗੀਰ ਦਾ ਹਿੰਦੂਆਂ, ਬੌਧਾਂ ਅਤੇ ਜੈਨਾਂ ਦੇ ਲਈ ਬਹੁਤ ਹੀ ਜ਼ਿਆਦਾ ਧਾਰਮਿਕ ਮਹੱਤਵ ਹੈ ਅਤੇ ਜੈਨ ਮੰਦਿਰ ਪਰਿਸਰ ਵਿੱਚ 20ਵੇਂ ਤੀਰਥੰਕਰ ਮੁਨਿਸੁਵ੍ਰਤ (Tirthankara Munisuvrata) ਦਾ ਮੰਦਿਰ ਪ੍ਰਾਚੀਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਪਤਰਿਸ਼ੀ ਜਾਂ ਸੱਤ ਗਰਮ ਜਲਧਾਰਾਵਾਂ ਮਿਲ ਕੇ ਇੱਕ ਗਰਮ ਜਲ ਬ੍ਰਹਿਮਕੁੰਡ ਬਣਾਉਂਦੇ ਹਨ ਜੋ ਪਵਿੱਤਰ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਰਾਜਗੀਰ ਦੇ ਲਈ ਸਮੁੱਚਾ ਵਿਕਾਸ ਪਹਿਲ ਸ਼ੁਰੂ ਕੀਤੀ ਜਾਵੇਗੀ।

 ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨਾਲੰਦਾ ਯੂਨੀਵਰਸਿਟੀ ਦਾ ਇਸ ਦੀ ਗੌਰਵਪੂਰਣ ਮਹੱਤਵ ਦੇ ਅਨੁਰੂਪ ਮੁੜ-ਸੁਰਜੀਤ ਕਰਨ ਦੇ ਇਲਾਵਾ ਨਾਲੰਦਾ ਨੂੰ ਇੱਕ ਟੂਰਿਜ਼ਮ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗੀ।

 ਕੇਂਦਰੀ ਮੰਤਰੀ ਨੇ ਕਿਹਾ ਕਿ ਓਡੀਸ਼ਾ ਦਾ ਦਰਸ਼ਨੀਯ ਸੌਂਦਰਯ (scenic beauty), ਮੰਦਿਰ, ਸਮਾਰਕ, ਸ਼ਿਲਪ, ਵਾਈਲਡ ਲਾਈਫ ਸੈਂਕਚੁਰੀ, ਨੈਚੁਰਲ ਲੈਂਡਸਕੇਪਸ ਅਤੇ ਪ੍ਰਾਚੀਨ ਸਮੁੰਦਰੀ ਤਟ ਇਸ ਨੂੰ ਇੱਕ ਸ਼੍ਰੇਸ਼ਠ ਟੂਰਿਜ਼ਮ ਸਥਲ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ, ਸਾਡੀ ਸਰਕਾਰ ਉਨ੍ਹਾਂ ਦੇ ਵਿਕਾਸ ਦੇ ਲਈ ਸਹਾਇਤਾ ਪ੍ਰਦਾਨ ਕਰੇਗੀ।

 

 

***

ਐੱਨਬੀ/ਐੱਸਐੱਸ/ਐੱਸਕੇ



(Release ID: 2035950) Visitor Counter : 3