ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਦੇ ਪੈਕੇਜ ਦੇ ਤਹਿਤ ਚੌਥੀ ਸਕੀਮ ਵਜੋਂ ਸਕਿਲਿੰਗ ਲਈ ਨਵੀਂ ਕੇਂਦਰੀ ਸਪਾਂਸਰਡ ਸਕੀਮ ਦਾ ਐਲਾਨ ਕੀਤਾ ਗਿਆ
5 ਸਾਲ ਦੀ ਅਵਧੀ ਵਿੱਚ 20 ਲੱਖ ਨੌਜਵਾਨਾਂ ਨੂੰ ਕੌਸ਼ਲ ਸੰਪੰਨ ਬਣਾਇਆ ਜਾਵੇਗਾ
1,000 ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਟਿਊਟਸ ਨੂੰ ਅਪਗ੍ਰੇਡ ਕੀਤਾ ਜਾਵੇਗਾ
7.5 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕਰਨ ਲਈ ਮਾਡਲ ਸਕਿੱਲ ਲੋਨ ਸਕੀਮ ਵਿੱਚ ਸੋਧ ਕੀਤੀ ਜਾਵੇਗੀ; ਇਸ ਉਪਾਅ ਨਾਲ ਹਰ ਸਾਲ 25,000 ਵਿਦਿਆਰਥੀਆਂ ਦੀ ਮਦਦ ਹੋਣ ਦੀ ਉਮੀਦ ਹੈ
प्रविष्टि तिथि:
23 JUL 2024 1:06PM by PIB Chandigarh
ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਰਾਜ ਸਰਕਾਰਾਂ ਅਤੇ ਉਦਯੋਗਾਂ ਦੇ ਸਹਿਯੋਗ ਨਾਲ ਸਕਿੱਲਿੰਗ ਲਈ ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ ਚੌਥੀ ਯੋਜਨਾ ਦੇ ਰੂਪ ਵਿੱਚ ਇੱਕ ਨਵੀਂ ਕੇਂਦਰੀ ਸਪਾਂਸਰ ਸਕੀਮ ਦਾ ਐਲਾਨ ਕੀਤਾ ਹੈ। ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ 5 ਵਰ੍ਹਿਆਂ ਦੀ ਅਵਧੀ ਵਿੱਚ 20 ਲੱਖ ਨੌਜਵਾਨਾਂ ਨੂੰ ਕੌਸ਼ਲ ਸੰਪੰਨ ਬਣਾਇਆ ਜਾਵੇਗਾ ਅਤੇ 1,000 ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਹੱਬ ਵਿੱਚ ਅਪਗ੍ਰੇਡ ਕੀਤਾ ਜਾਵੇਗਾ ਅਤੇ ਨਤੀਜੇ ਦੇ ਅਨੁਕੂਲਤਾ ਦੇ ਨਾਲ ਪ੍ਰਬੰਧ ਕੀਤੇ ਜਾਣਗੇ। ਵਿੱਤ ਮੰਤਰੀ ਨੇ ਕਿਹਾ ਕਿ ਕੋਰਸ ਦੀ ਸਮੱਗਰੀ ਅਤੇ ਡਿਜ਼ਾਈਨ ਉਦਯੋਗ ਦੀਆਂ ਸਕਿੱਲ ਜ਼ਰੂਰਤਾਂ ਦੇ ਅਨੁਕੂਲ ਹੋਣਗੇ ਅਤੇ ਉਭਰਦੀਆਂ ਜ਼ਰੂਰਤਾਂ ਲਈ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ।
ਸਕਿੱਲਿੰਗ ਕਰਜ਼ਿਆਂ ਦੇ ਸਬੰਧ ਵਿੱਚ, ਵਿੱਤ ਮੰਤਰੀ ਨੇ ਘੋਸ਼ਣਾ ਕੀਤੀ ਕਿ ਸਰਕਾਰ ਦੁਆਰਾ ਪ੍ਰਮੋਟ ਕੀਤੇ ਫੰਡ ਤੋਂ ਗਾਰੰਟੀ ਦੇ ਨਾਲ 7.5 ਲੱਖ ਰੁਪਏ ਤੱਕ ਦੇ ਕਰਜ਼ਿਆਂ ਦੀ ਸੁਵਿਧਾ ਲਈ ਮਾਡਲ ਸਕਿੱਲ ਲੋਨ ਸਕੀਮ ਵਿੱਚ ਸੋਧ ਕੀਤੀ ਜਾਵੇਗੀ। ਇਸ ਉਪਾਅ ਨਾਲ ਹਰ ਸਾਲ 25,000 ਵਿਦਿਆਰਥੀਆਂ ਦੀ ਮਦਦ ਹੋਣ ਦੀ ਉਮੀਦ ਹੈ।
********
ਐੱਨਬੀ/ਐੱਸਐੱਸ
(रिलीज़ आईडी: 2035946)
आगंतुक पटल : 86
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Hindi_MP
,
Bengali
,
Gujarati
,
Odia
,
Tamil
,
Telugu
,
Kannada
,
Malayalam