ਵਿੱਤ ਮੰਤਰਾਲਾ

ਇੰਡਸਟਰੀਅਲ ਸੈਕਟਰ ਵਿੱਚ 9.5 ਪ੍ਰਤੀਸ਼ਤ ਦਾ ਵਾਧਾ


ਆਊਟਪੁੱਟ ਦੀ ਟੋਟਲ ਵੈਲਿਊ ਦਾ 47.5 ਪ੍ਰਤੀਸ਼ਤ ਉਤਪਾਦਕ ਗਤੀਵਿਧੀਆਂ ਵਿੱਚ ਇਨਪੁੱਟ ਦੇ ਰੂਪ ਵਿੱਚ ਉਪਯੋਗ ਵਿੱਚ ਲਿਆਂਦਾ ਗਿਆ

Posted On: 22 JUL 2024 2:54PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ‘ਆਰਥਿਕ ਸਰਵੇਖਣ 2023-24’ ਪੇਸ਼ ਕਰਦੇ ਹੋਏ ਕਿਹਾ ਕਿ ਆਰਥਿਕ ਸਮੀਖਿਆ 2023-24 ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਇੱਕ ਵਿਸ਼ੇਸ਼ਤਾ 9.5 ਪ੍ਰਤੀਸ਼ਤ ਦਾ ਮਜ਼ਬੂਤ ਉਦਯੋਗਿਕ ਵਾਧਾ ਸੀ। 

ਆਰਥਿਕ ਸਰਵੇਖਣ ਦੇ ਅਨੁਸਾਰ, ਮੈਨੂਫੈਕਚਰਿੰਗ ਸੈਕਟਰ ਇੰਡੀਅਨ ਇੰਡਸਟਰੀਅਲ ਸੈਕਟਰ ਦੇ ਮੋਹਰੀ ਖੇਤਰਾਂ ਵਿੱਚੋਂ ਇੱਕ ਰਿਹਾ, ਜਿਸ ਨੇ ਪਿਛਲੇ ਦਹਾਕੇ ਵਿੱਚ 5.2 ਪ੍ਰਤੀਸ਼ਤ ਦਾ ਇੱਕ ਔਸਤ ਸਲਾਨਾ ਵਾਧਾ ਦਰ ਹਾਸਲ ਕੀਤੀ। ਇਸ ਸੈਕਟਰ ਦਾ ਵਿੱਤ ਵਰ੍ਹੇ 2023 ਵਿੱਚ 14.3 ਪ੍ਰਤੀਸ਼ਤ ਦਾ ਇੱਕ ਗ੍ਰੋਸ ਵੈਲਿਊ ਐਡਿਡ ਰਹੀ ਅਤੇ ਇਸੇ ਅਵਧੀ ਦੇ ਦੌਰਾਨ ਆਊਟਪੁੱਟ ਦਾ ਹਿੱਸਾ 35.2 ਪ੍ਰਤੀਸ਼ਤ ਰਿਹਾ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਸੈਕਟਰ ਕੋਲ ਇੱਕ ਜ਼ਿਕਰਯੋਗ ਬੈਕਵਰਡ ਅਤੇ ਫਾਰਵਰਡ ਲਿੰਕੇਜ਼ ਹੈ। ਮੈਨੂਫੈਕਚਰਿੰਗ ਲਈ ਐੱਚਐੱਸਬੀਸੀ ਇੰਡੀਆ ਪਰਚੇਜ਼ਿੰਗ ਮੈਨੇਜਰਸ ਇੰਡੈਕਸ (HSBC India Purchasing Managers' Index (PMI) ਵੀ ਲਗਾਤਾਰ ਵਿੱਤ ਵਰ੍ਹੇ 2024 ਦੇ ਸਾਰੇ ਮਹੀਨਿਆਂ ਵਿੱਚ 50 ਦੀ ਥ੍ਰੈਸ਼ਹੋਲਡ ਵੈਲਿਊ (threshold value) ਤੋਂ ਕਾਫੀ ਉੱਪਰ ਬਣਿਆ ਰਿਹਾ, ਜੋ ਕਿ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਦੇ ਨਿਰੰਤਰ ਵਿਸਤਾਰ ਅਤੇ ਸਥਿਰਤਾ ਦਾ ਪ੍ਰਮਾਣ ਹੈ। 

ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਆਊਟਪੁੱਟ ਦੀ ਟੋਟਲ ਵੈਲਿਊ ਦਾ 47.5 ਪ੍ਰਤੀਸ਼ਤ ਉਤਪਾਦਕ ਗਤੀਵਿਧੀਆਂ (inter-industry consumption) ਵਿੱਚ ਇਨਪੁੱਟ ਦੇ ਰੂਪ ਵਿੱਚ ਉਪਯੋਗ ਵਿੱਚ ਲਿਆਂਦਾ ਗਿਆ। ਮੈਨੂਫੈਕਚਰਿੰਗ ਗਤੀਵਿਧੀਆਂ ਦੀ ਅੰਤਰ-ਉਦਯੋਗ ਦੀ ਖਪਤ ਵਿੱਚ ਲਗਭਗ 50 ਪ੍ਰਤੀਸ਼ਤ ਹਿੱਸੇਦਾਰੀ ਹੈ ਅਤੇ ਇਸੇ ਦੇ ਨਾਲ-ਨਾਲ ਉਹ ਸਾਰੀਆਂ ਉਤਪਾਦਕ ਗਤੀਵਿਧੀਆਂ (ਖੇਤੀਬਾੜੀ, ਉਦਯੋਗ ਅਤੇ ਸੇਵਾਵਾਂ) ਵਿੱਚ ਵਰਤੇ ਗਏ ਇਨਪੁੱਟਸ ਦੇ ਲਗਭਗ 50 ਪ੍ਰਤੀਸ਼ਤ ਦੀ ਸਪਲਾਈ ਕਰਦੇ ਹਨ। 

Annotation 2024-07-21 140347.png

ਫਿਜ਼ੀਕਲ ਇਨਫ੍ਰਾਸਟ੍ਰਕਚਰ, ਲੌਜਿਸਟਿਕਸ ਐਂਡ ਕੰਪਲਾਇਨਸ ਰੁਕਾਵਟਾਂ ਦੇ ਕਾਰਨ ਅਤੀਤ ਵਿੱਚ ਸਮਰੱਥਾ ਸਿਰਜਣ ਅਤੇ ਵਿਸਤਾਰ ਸੁਸਤ ਹੋ ਗਿਆ ਸੀ। ਸਰਵੇਖਣ ਵਿੱਚ ਆਸ ਵਿਅਕਤ ਕਰਦੇ ਹੋਏ ਕਿਹਾ ਗਿਆ ਹੈ ਕਿ ਹੁਣ ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰਤੀਬੰਧਾਂ ਨੂੰ ਉਠਾ ਲਿਆ ਗਿਆ ਹੈ। ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਫਿਜ਼ੀਕਲ ਇਨਫ੍ਰਾਸਟ੍ਰਕਚਰ ਅਤੇ ਕਨੈਕਟੀਵਿਟੀ ਵਿੱਚ ਤੇਜ਼ ਗਤੀ ਨਾਲ ਸੁਧਾਰ ਹੋ ਰਿਹਾ ਹੈ। ਸਮੀਖਿਆ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗੁੱਡਸ ਐਂਡ ਸਰਵਿਸ ਟੈਕਸ ਨੇ ਕਈ ਵਸਤਾਂ ਲਈ ਇੱਕ ਸਿੰਗਲ ਮਾਰਕਿਟ ਦਾ ਨਿਰਮਾਣ ਕੀਤਾ ਹੈ, ਜਿਸ ਨਾਲ ਮੈਨੂਫੈਕਚਰਿੰਗ ਦੀ ਗਤੀ ਵਿੱਚ ਤੇਜ਼ੀ ਆਈ ਹੈ। ਸਮੀਖਿਆ ਵਿੱਚ ਦੀਰਘਕਾਲੀ ਨਿਵੇਸ਼ ਵਿੱਚ ਪ੍ਰਾਈਵੇਟ ਸੈਕਟਰ ਦੀ ਭੂਮਿਕਾ ਦੇ ਨਾਲ-ਨਾਲ ਇੰਡੀਅਨ ਮੈਨੂਫੈਕਚਰਿੰਗ ਸੈਕਟਰ ਨੂੰ ਵਿਸਤਾਰਿਤ ਕਰਨਾ ਸੈਮੀ-ਸਕਿੱਲਡ ਰੋਜ਼ਗਾਰ ਦੇ ਸਿਰਜਣ ਦੀ ਕੁੰਜੀ ਬਣਿਆ ਹੋਇਆ ਹੈ, ਜਿਸ ਨਾਲ ਕਿ ਵਿਕਾਸ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। 

 

*****

ਕੇਪੀਐੱਸ/ਐੱਮ/ਪੀਡੀ

 



(Release ID: 2035177) Visitor Counter : 9