ਪ੍ਰਧਾਨ ਮੰਤਰੀ ਦਫਤਰ

ਮੁੰਬਈ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 13 JUL 2024 8:28PM by PIB Chandigarh

ਮਹਾਰਾਸ਼ਟਰ ਦੇ ਗਵਰਨਰ ਸ਼੍ਰੀ ਰਮੇਸ਼ ਬੈਸ ਜੀ, ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਪੀਯੂਸ਼ ਗੋਇਲ ਜੀ, ਰਾਮਦਾਸ ਅਠਾਵਲੇ ਜੀ, ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦ੍ਰ ਫਡਨਵੀਸ ਜੀ, ਅਜਿਤ ਦਾਦਾ ਪਵਾਰ ਜੀ, ਰਾਜ ਸਰਕਾਰ ਦੇ ਮੰਤਰੀ ਮੰਗਲ ਪ੍ਰਭਾਤ ਜੀ, ਦੀਪਕ ਕੇਸਰਕਰ ਜੀ, ਹੋਰ ਸਾਰੇ ਮਹਾਨੁਭਾਵ ਦੇਵੀਓ ਅਤੇ ਸੱਜਣੋਂ।

ਮਹਾਰਾਸ਼ਟਰਾਤੀਲ ਸਰਬ ਬੰਧੂ-ਭਗਿਨੀਂਨਾ ਮਾਝਾ ਨਮਸਕਾਰ ! (महाराष्ट्रातील सर्व बंधू-भगिनींना माझा नमस्कार !) 

ਅੱਜ ਮੈਨੂੰ ਮਹਾਰਾਸ਼ਟਰ ਅਤੇ ਮੁੰਬਈ ਦੇ ਲਈ 30 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦੇ ਨੀਂਹ ਪੱਥਰ ਰੱਖਣ ਅਤੇ ਲੋਕਅਰਪਣ ਕਰਨ ਦਾ ਅਵਸਰ ਮਿਲਿਆ ਹੈ। ਇਨ੍ਹਾਂ ਪ੍ਰੋਜੈਕਟਸ ਨਾਲ  ਮੁੰਬਈ ਅਤੇ ਆਸ-ਪਾਸ ਦੇ ਖੇਤਰਾਂ ਦੀ ਕਨੈਕਟੀਵਿਟੀ ਹੋਰ ਬਿਹਤਰ ਹੋਵੇਗੀ। ਇਨ੍ਹਾਂ ਵਿੱਚ ਰੋਡ ਅਤੇ ਰੇਲ ਪ੍ਰੋਜੈਕਟਸ ਤੋਂ ਇਲਾਵਾ ਮਹਾਰਾਸ਼ਟਰ ਦੇ ਨੌਜਵਾਨਾਂ ਦੇ ਕੌਸ਼ਲ ਵਿਕਾਸ ਦੀ ਬਹੁਤ ਵੱਡੀ ਯੋਜਨਾ ਵੀ ਸ਼ਾਮਲ ਹੈ। ਇਨ੍ਹਾਂ ਨਾਲ ਮਹਾਰਾਸ਼ਟਰ ਵਿੱਚ ਵੱਡੀ ਸੰਖਿਆ ਵਿੱਚ ਰੋਜ਼ਗਾਰ ਦਾ ਨਿਰਮਾਣ ਵੀ ਹੋਵੇਗਾ। ਤੁਸੀਂ ਸ਼ਾਇਦ ਅਖਬਾਰਾਂ ਵਿੱਚ ਪੜ੍ਹਿਆ ਹੋਵੇਗਾ, ਟੀਵੀ ‘ਤੇ ਦੇਖਿਆ ਹੋਵੇਗਾ। ਦੋ-ਤਿੰਨ ਸਪਤਾਹ ਪਹਿਲੇ ਹੀ ਕੇਂਦਰ ਸਰਕਾਰ ਨੇ ਮਹਾਰਾਸ਼ਟਰ ਲਈ ਵਧਾਵਨ ਪੋਰਟ ਨੂੰ ਵੀ ਮਨਜ਼ੂਰੀ ਦਿੱਤੀ। 76 ਹਜ਼ਾਰ ਕਰੋੜ ਦੇ ਇਸ ਪ੍ਰੋਜੈਕਟ ਨਾਲ ਇੱਥੇ 10 ਲੱਖ ਤੋਂ ਜ਼ਿਆਦਾ ਰੋਜ਼ਗਾਰ ਬਣਨਗੇ।

ਸਾਥੀਓ,

ਬੀਤੇ ਇੱਕ ਮਹੀਨੇ ਤੋਂ ਮੁੰਬਈ, ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਦੇ ਉਤਸਵ ਦੀ ਗਵਾਹ ਬਣੀ ਹੈ। ਛੋਟੇ-ਛੋਟੇ ਹਰ ਨਿਵੇਸ਼ਕ ਨੇ ਸਾਡੀ ਸਰਕਾਰ ਦੇ ਤੀਸਰੇ ਟਰਮ ਦਾ ਉਤਸ਼ਾਹ ਨਾਲ ਸੁਆਗਤ ਕੀਤਾ ਹੈ। ਲੋਕ ਜਾਣਦੇ ਹਨ ਕਿ NDA  ਸਰਕਾਰ ਹੀ ਸਥਿਰਤਾ ਦੇ ਸਕਦੀ ਹੈ, ਸਥਾਈਤਵ ਦੇ ਸਕਦੀ ਹੈ। ਤੀਸਰੀ ਵਾਰ ਸ਼ਪਥ ਲੈਣ ਦੇ ਬਾਅਦ ਮੈਂ ਕਿਹਾ ਸੀ ਕਿ ਤੀਸਰੇ ਟਰਮ ਵਿੱਚ NDA  ਸਰਕਾਰ ਤਿੰਨ ਗੁਣਾ ਤੇਜ਼ੀ ਨਾਲ ਕੰਮ ਕਰੇਗੀ। ਅਤੇ ਅੱਜ ਇਹ ਅਸੀਂ ਹੁੰਦੇ ਹੋਏ ਦੇਖ ਰਹੇ ਹਾਂ।

ਸਾਥੀਓ,

ਮਹਾਰਾਸ਼ਟਰ ਦੇ ਪਾਸ ਗੌਰਵਸ਼ਾਲੀ ਇਤਿਹਾਸ ਹੈ। ਮਹਾਰਾਸ਼ਟਰ ਦੇ ਪਾਸ ਸਸ਼ਕਤ ਵਰਤਮਾਨ ਹੈ ਅਤੇ ਮਹਾਰਾਸ਼ਟਰ ਦੇ ਪਾਸ ਸਮ੍ਰਿੱਧ ਭਵਿੱਖ ਦਾ ਸੁਪਨਾ ਹੈ। ਮਹਾਰਾਸ਼ਟਰ ਉਹ ਰਾਜ ਹੈ, ਜਿਸ ਦੀ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਬਹੁਤ ਵੱਡੀ ਭੂਮਿਕਾ ਹੈ। ਮਹਾਰਾਸ਼ਟਰ ਦੇ ਪਾਸ ਇੰਡਸਟਰੀ ਦੀ ਪਾਵਰ ਹੈ। ਮਹਾਰਾਸ਼ਟਰ ਦੇ ਪਾਸ ਐਗਰੀਕਲਚਰ ਦੀ ਪਾਵਰ ਹੈ। ਮਹਾਰਾਸ਼ਟਰ ਦੇ ਪਾਸ ਫਾਈਨਾਂਸ ਸੈਕਟਰ ਦੀ ਪਾਵਰ ਹੈ। ਇਸੇ ਪਾਵਰ ਨੇ ਮੁੰਬਈ ਨੂੰ ਦੇਸ਼ ਦਾ ਪਹਿਲਾ financial hub ਬਣਾਇਆ ਹੈ। ਹੁਣ ਮੇਰਾ ਲਕਸ਼ ਹੈ, ਮਹਾਰਾਸ਼ਟਰ ਦੀ ਇਸੇ ਪਾਵਰ ਨਾਲ ਮਹਾਰਾਸ਼ਟਰ ਨੂੰ ਦੁਨੀਆ ਦਾ ਵੱਡਾ ਆਰਥਿਕ ਪਾਵਰਹਾਊਸ ਬਣਾਉਣ ਦਾ। ਮੇਰਾ ਲਕਸ਼ ਹੈ, ਮੁੰਬਈ ਨੂੰ ਦੁਨੀਆ ਦਾ ਫਿਨਟੈੱਕ ਕੈਪੀਟਲ ਬਣਾਉਣ ਦਾ। ਮੈਂ ਚਾਹੁੰਦਾ ਹਾਂ, ਮਹਾਰਾਸ਼ਟਰ ਟੂਰਿਜ਼ਮ ਵਿੱਚ ਭਾਰਤ ਵਿੱਚ ਨੰਬਰ ਵੰਨ ਰਾਜ ਬਣੇ। ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸ਼ੌਰਯ ਗਵਾਹ ਵਿਸ਼ਾਲ ਕਿਲ੍ਹੇ ਹਨ। ਇੱਥੇ ਕੋਂਕਣ ਦੇ ਸਮੁੰਦਰ ਕਿਨਾਰਿਆਂ ਦਾ ਮਨਮੋਹਕ ਦ੍ਰਿਸ਼ ਹੈ। ਇੱਥੇ ਸੁੰਦਰਤਾ ਦੀਆਂ ਪਹਾੜੀਆਂ ‘ਤੇ ਸਫਰ ਦਾ ਰੋਮਾਂਚ ਹੈ। ਇੱਥੇ ਕਾਨਫਰੰਸ ਟੂਰਿਜ਼ਮ ਅਤੇ ਮੈਡੀਕਲ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਹੀ। ਭਾਰਤ ਵਿੱਚ ਵਿਕਾਸ ਦੀ  ਨਵੀਂ ਗਾਥਾ ਲਿਖਣ ਜਾ ਰਿਹਾ ਹੈ ਮਹਾਰਾਸ਼ਟਰ। ਅਤੇ ਅਸੀਂ ਸਾਰੇ ਇਸ ਦੇ ਸਹਿਯਾਤਰੀ ਹਾਂ। ਅੱਜ ਦਾ ਇਹ ਪ੍ਰੋਗਰਾਮ, ਮਹਾਯੁਤਿ ਸਰਕਾਰ ਦੇ ਇਨ੍ਹਾਂ ਹੀ ਲਕਸ਼ਾਂ ਨੂੰ ਸਮਰਪਤਿ ਹੈ।

ਸਾਥੀਓ,

21ਵੀਂ ਸਦੀ ਦੇ ਭਾਰਤ ਦੀਆਂ ਇੱਛਾਵਾਂ ਦੀ Aspirations ਇਸ ਸਮੇਂ ਬਹੁਤ ਉੱਚੇ ਪੱਧਰ ‘ਤੇ ਹੈ। ਇਸ ਸਦੀ ਦੇ ਕਰੀਬ-ਕਰੀਬ 25 ਸਾਲ ਬੀਤ ਚੁੱਕੇ ਹਨ। ਦੇਸ਼ ਦੀ ਜਨਤਾ ਲਗਾਤਾਰ ਤੇਜ਼ ਵਿਕਾਸ ਚਾਹੁੰਦੀ ਹੈ, ਅਗਲੇ 25 ਵਰ੍ਹਿਆਂ ਵਿੱਚ ਭਾਰਤ ਨੂੰ ਵਿਕਸਿਤ ਬਣਾਉਣਾ ਚਾਹੁੰਦੀ ਹੈ। ਅਤੇ ਇਸ ਵਿੱਚ ਮੁੰਬਈ ਦੀ, ਮਹਾਰਾਸ਼ਟਰ ਦੀ ਭੂਮਿਕਾ ਬਹੁਤ ਵੱਡੀ ਹੈ। ਮਹਾਰਾਸ਼ਟਰ ਵਿੱਚ, ਮੁੰਬਈ ਵਿੱਚ ਸਭ ਦਾ ਜੀਵਨ ਪੱਧਰ ਸੁਧਰੇ ਇੱਥੇ Quality of life ਬਿਹਤਰੀਨ ਹੋਵੇ, ਇਹ ਮੇਰਾ ਉਦੇਸ਼ ਹੈ। ਇਸ ਲਈ, ਮੁੰਬਈ ਦੇ ਆਸ-ਪਾਸ ਦੇ ਖੇਤਰਾਂ ਦੀ ਕਨੈਕਟੀਵਿਟੀ ਨੂੰ ਬਿਹਤਰ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਮੁੰਬਈ ਵਿੱਚ ਕੋਸਟਲ ਰੋਡ ਅਤੇ ਅਟਲ ਸੇਤੂ ਹੁਣ ਪੂਰੇ ਹੋ ਚੁੱਕੇ ਹਨ। ਅਤੇ ਤੁਹਾਨੂੰ ਯਾਦ ਹੋਵੇਗਾ, ਜਦੋਂ ਅਟਲ ਸੇਤੂ ਬਣ ਰਿਹਾ ਸੀ, ਤਾਂ ਇਸ ਦੇ ਵਿਰੋਧ ਵਿੱਚ ਭਾਂਤੀ-ਭਾਂਤੀ ਦੀਆਂ ਗੱਲਾਂ ਫੈਲਾਈਆਂ ਗਈਆਂ। ਇਸ ਨੂੰ ਅਟਕਾਉਣ-ਲਟਕਾਉਣ ਦੇ ਲਈ ਕੋਸ਼ਿਸ਼ਾਂ ਹੋਈਆਂ। ਲੇਕਿਨ ਅੱਜ ਇਸ ਨਾਲ ਕਿੰਨਾ ਫਾਇਦਾ ਹੋ ਰਿਹਾ ਹੈ, ਇਹ ਹਰ ਕੋਈ ਅਨੁਭਵ ਕਰ ਰਿਹਾ ਹੈ। ਮੈਨੂੰ ਦੱਸਿਆ ਗਿਆ ਕਰੀਬ-ਕਰੀਬ 20 ਹਜ਼ਾਰ ਗੱਡੀਆਂ ਹਰ ਰੋਜ਼ ਇਸ ਦਾ ਇਸਤੇਮਾਲ ਕਰ ਰਹੀਆਂ ਹਨ। ਅਤੇ ਇੱਕ ਅਨੁਮਾਨ ਹੈ ਕਿ ਅਟਲ ਸੇਤੂ ਦੀ ਵਜ੍ਹਾ ਨਾਲ ਹਰ ਰੋਜ਼ 20-25 ਲੱਖ ਰੁਪਏ ਦਾ ਈਂਧਣ ਬਚ ਰਿਹਾ ਹੈ। ਅਤੇ ਇੰਨਾ ਹੀ ਨਹੀਂ, ਲੋਕਾਂ ਨੂੰ ਪਨਵੇਲ ਜਾਣ ਵਿੱਚ ਹੁਣ ਕਰੀਬ 45 ਮਿੰਟ ਘੱਟ ਲਗਦੇ ਹਨ। ਯਾਨੀ ਸਮੇਂ ਦਾ ਫਾਇਦਾ ਅਤੇ ਵਾਤਾਵਰਣ ਦਾ ਫਾਇਦਾ। ਇਸੇ ਅਪ੍ਰੋਚ ਦੇ ਨਾਲ ਅਸੀਂ ਮੁੰਬਈ ਦੇ ਟ੍ਰਾਂਸਪੋਰਟ ਸਿਸਟਮ ਨੂੰ ਆਧੁਨਿਕ ਬਣਾ ਰਹੇ ਹਾਂ। ਮੁੰਬਈ ਮੈਟਰੋ ਦੇ ਵਿਸਤਾਰ ਦਾ ਕੰਮ ਵੀ ਤੇਜ਼ ਗਤੀ ਨਾਲ ਚਲ ਰਿਹਾ ਹੈ। 10 ਵਰ੍ਹੇ ਪਹਿਲਾਂ ਮੁੰਬਈ ਵਿੱਚ ਸਿਰਫ 8 ਕਿਲੋਮੀਟਰ ਹੀ ਮੈਟਰੋ ਲਾਇਨ ਸੀ, 10 ਸਾਲ ਪਹਿਲਾਂ ਸਿਰਫ 8 ਕਿਲੋਮੀਟਰ। ਜਦਕਿ ਅੱਜ ਇਹ ਕਰੀਬ-ਕਰੀਬ 80 ਕਿਲੋਮੀਟਰ ਪਹੁੰਚ ਚੁਕੀ ਹੈ। ਇੰਨਾ ਹੀ ਨਹੀਂ ਮੁੰਬਈ ਵਿੱਚ ਹੁਣੇ ਲਗਭਗ 200 ਕਿਲੋਮੀਟਰ ਮੈਟਰੋ ਨੈੱਟਵਰਕ ‘ਤੇ ਕੰਮ ਚੱਲ ਰਿਹਾ ਹੈ।

ਸਾਥੀਓ,

ਅੱਜ ਭਾਰਤੀ ਰੇਲ ਦਾ ਜੋ ਕਾਇਆਕਲਪ ਹੋ ਰਿਹਾ ਹੈ, ਉਸ ਦਾ ਮੁੰਬਈ ਨੂੰ, ਮਹਾਰਾਸ਼ਟਰ ਨੂੰ ਵੀ ਬਹੁਤ ਲਾਭ ਹੋ ਰਿਹਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਨਾਗਪੁਰ, ਅਤੇ ਅਜਨੀ ਸਟੇਸ਼ਨਸ ਦਾ re-development, ਤੇਜ਼ ਗਤੀ ਨਾਲ ਪ੍ਰਗਤੀ ‘ਤੇ ਹੈ। ਅੱਜ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਅਤੇ ਲੋਕਮਾਨਯ ਤਿਲਕ ਸਟੇਸ਼ਨ ‘ਤੇ ਨਵੇਂ ਪਲੈਟਫਾਰਮਸ ਦਾ ਲੋਕਅਰਪਣ ਵੀ ਹੋਇਆ ਹੈ। ਇਸ ਨਾਲ 24 ਕੋਚ ਵਾਲੀ ਟ੍ਰੇਨਾਂ ਯਾਨੀ ਲੰਬੀਆਂ ਟ੍ਰੇਨਾਂ ਵੀ ਇੱਥੋਂ ਚਲ ਪਾਉਣਗੀਆਂ।

ਸਾਥੀਓ,

ਬੀਤੇ 10 ਸਾਲ ਵਿੱਚ ਮਹਾਰਾਸ਼ਟਰ ਵਿੱਚ ਨੈਸ਼ਨਲ ਹਾਈਵੇ ਦੀ ਲੰਬਾਈ ਵਧ ਕੇ ਤਿੰਨ ਗੁਣਾ ਹੋ ਚੁੱਕੀ ਹੈ। ਗੋਰੇਗਾਂਓ-ਮੁਲੁੰਡ ਲਿੰਕ ਰੋਡ ਪ੍ਰੋਜੈਕਟ ਪ੍ਰਗਤੀ ਅਤੇ ਪ੍ਰਕ੍ਰਿਤੀ ਦੇ ਤਾਲਮੇਲ ਦਾ ਸ਼ਾਨਦਾਰ ਉਦਾਹਰਣ ਹੈ। ਅੱਜ ਠਾਣੇ ਤੋਂ ਬੋਰੀਵਲੀ ਦੇ ਟਵਿਨ ਟਨਲ ਪ੍ਰੋਜੈਕਟ ‘ਤੇ ਵੀ ਕੰਮ ਸ਼ੁਰੂ ਹੋ ਰਿਹਾ ਹੈ। ਇਸ ਨਾਲ ਠਾਣੇ ਅਤੇ ਬੋਰੀਵਲੀ ਦੇ ਦਰਮਿਆਨ ਦੀ ਦੂਰੀ, ਕੁਝ ਹੀ ਮਿੰਟਾਂ ਤੱਕ ਸਿਮਟ ਜਾਵੇਗੀ। NDA ਸਰਕਾਰ ਦਾ ਇਹ ਵੀ ਨਿਰੰਤਰ ਪ੍ਰਯਾਸ ਹੈ ਕਿ ਸਾਡੇ ਤੀਰਥਾਂ ਦਾ ਵਿਕਾਸ ਹੋਵੇ, ਤੀਰਥਯਾਤਰਾਵਾਂ ਵਿੱਚ ਸੁਵਿਧਾਵਾਂ ਵਧਦੀਆਂ ਰਹਿਣ। ਅਸੀਂ ਸਾਰੇ ਜਾਣਦੇ ਹਾਂ, ਇਸ ਸਮੇਂ ਪੰਢਰਪੁਰ ਵਾਰੀ ਵਿੱਚ ਲੱਖਾਂ ਸ਼ਰਧਾਲੂ ਪੂਰੇ ਭਗਤੀਭਾਵ ਨਾਲ ਹਿੱਸਾ ਲੈ ਰਹੇ ਹਨ। ਪੁਣੇ ਤੋਂ ਪੰਢਰਪੁਰ ਦੀ ਯਾਤਰਾ ਸੁਗਮ ਹੋਵੇ, ਸ਼ਰਧਾਲੂਆਂ ਨੂੰ ਸੁਵਿਧਾਵਾਂ ਮਿਲਣ, ਇਸ ਦੀ ਚਿੰਤਾ NDA ਸਰਕਾਰ ਨੇ ਕੀਤੀ ਹੈ। ਸੰਤ ਗਿਆਨੇਸ਼ਵਰ ਪਾਲਖੀ ਮਾਰਗ ਕਰੀਬ 200 ਕਿਲੋਮੀਟਰ ਪੂਰਾ ਹੋ ਚੁੱਕਿਆ ਹੈ, ਸੰਤ ਤੁਕਾਰਾਮ ਪਾਲਕੀ ਮਾਰਗ ਵੀ 110 ਕਿਲੋਮੀਟਰ ਤੋਂ ਜ਼ਿਆਦਾ ਪੂਰਾ ਕੀਤਾ ਜਾ ਚੁੱਕਿਆ ਹੈ। ਬਹੁਤ ਹੀ ਜਲਦੀ ਇਹ ਦੋਨੋਂ ਮਾਰਗ ਵੀ ਯਾਤਰੀਆਂ ਦੀ ਸੇਵਾ ਦੇ ਲਈ ਤਿਆਰ ਹੋ ਜਾਣਗੇ। ਸਰਵ ਵਾਰਕਰਯਾਂਨਾ ਮੀ ਅਤਿਸ਼ਯ ਮਨਾਪਾਸੂਨ ਸ਼ੁਭੇੱਛਾ ਦੇਤੋ, ਆਣਿ ਪੰਢਰੀਜਯਾ ਵਿਠੁਰਾਯਾਲਾ ਕੋਟਿ-ਕੋਟਿ ਨਮਨ ਕਰਤੋ! (सर्व वारकर्‍यांना मी अतिशय मनापासून शुभेच्छा देतोआणि पंढरीच्या विठुरायाला कोटि-कोटि नमन करतो!)

ਭਾਈਓ ਅਤੇ ਭੈਣੋਂ,

ਕਨੈਕਟੀਵਿਟੀ ਦੇ ਅਜਿਹੇ ਇਨਫ੍ਰਾਸਟ੍ਰਕਚਰ ਇਸ ਨਾਲ ਟੂਰਿਜ਼ਮ, ਖੇਤੀ ਅਤੇ ਉਦਯੋਗ, ਸਭ ਨੂੰ ਲਾਭ ਹੋ ਰਿਹਾ ਹੈ। ਇਸ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ। ਜਦੋਂ ਚੰਗੀ ਕਨੈਕਟੀਵਿਟੀ ਹੁੰਦੀ ਹੈ ਤਾਂ ਉਸ ਨਾਲ ਮਹਿਲਾਵਾਂ ਨੂੰ ਸੁਵਿਧਾ, ਸੁਰੱਖਿਆ ਅਤੇ ਸਨਮਾਨ ਵੀ ਮਿਲਦਾ ਹੈ। ਯਾਨੀ NDA ਸਰਕਾਰ ਦੇ ਇਹ ਕੰਮ ਗ਼ਰੀਬ, ਕਿਸਾਨ, ਨਾਰੀ ਸ਼ਕਤੀ ਅਤੇ ਯੁਵਾ ਸ਼ਕਤੀ ਨੂੰ ਸਸ਼ਕਤ ਕਰ ਰਹੇ ਹਨ। ਮਹਾਰਾਸ਼ਟਰ ਦੀ ਮਹਾਯੁਤੀ ਦੀ ਸਰਕਾਰ ਵੀ ਇਸੇ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਹਰ ਸਾਲ 10 ਲੱਖ ਨੌਜਵਾਨਾਂ ਨੂੰ ਸਕਿਲ ਟ੍ਰੇਨਿੰਗ ਦੇਣ ਦਾ ਸੰਕਲਪ ਲਿਆ ਹੈ। ਮੁੱਖਮੰਤਰੀ ਯੁਵਾ ਕਾਰਯ ਪ੍ਰਸ਼ਿਕਸ਼ਣ ਯੋਜਨਾ ਦੇ ਤਹਿਤ ਟ੍ਰੇਨਿੰਗ ਦੇ ਦੌਰਾਨ ਸਕੌਲਰਸ਼ਿਪ ਵੀ ਦਿੱਤੀ ਜਾ ਰਹੀ ਹੈ।

ਸਾਥੀਓ,

ਭਾਰਤ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਸਕਿਲ ਡਿਵੈਲਪਮੈਂਟ ਅਤੇ ਰੋਜ਼ਗਾਰ, ਇਹ ਸਾਡੀ ਜ਼ਰੂਰਤ ਹੈ। ਸਾਡੀ ਸਰਕਾਰ ਨਿਰੰਤਰ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਬੀਤੇ 4-5 ਸਾਲ ਦੇ ਦੌਰਾਨ, ਕੋਰੋਨਾ ਜਿਹੇ ਮਹਾਸੰਕਟ ਦੇ ਬਾਵਜੂਦ, ਭਾਰਤ ਵਿੱਚ ਰਿਕਾਰਡ ਰੋਜ਼ਗਾਰ ਬਣੇ ਹਨ। ਹਾਲ ਵਿੱਚ RBI ਨੇ  ਰੋਜ਼ਗਾਰ ‘ਤੇ ਇੱਕ ਵਿਸਤ੍ਰਿਤ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਦੇ ਅਨੁਸਾਰ, ਬੀਤੇ 3-4 ਸਾਲਾਂ ਵਿੱਚ ਦੇਸ਼ ਵਿੱਚ ਲਗਭਗ 8 ਕਰੋੜ ਨਵੇਂ ਰੋਜ਼ਗਾਰ ਮਿਲੇ ਹਨ। ਇਨ੍ਹਾਂ ਅੰਕੜਿਆਂ ਨੇ ਰੋਜ਼ਗਾਰ ਨੂੰ ਲੈ ਕੇ ਝੂਠੇ ਨਰੈਟਿਵ ਗੜ੍ਹਣ ਵਾਲਿਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਇਹ ਝੂਠੇ ਨਰੈਟਿਵ ਵਾਲੇ ਨਿਵੇਸ਼ ਦੇ ਦੁਸ਼ਮਣ ਹਨ, ਇਨਫ੍ਰਾਸਟ੍ਰਕਚਰ ਨਿਰਮਾਣ ਦੇ ਦੁਸ਼ਮਣ ਹਨ, ਭਾਰਤ ਦੇ ਵਿਕਾਸ ਦੇ ਦੁਸ਼ਮਣ ਹਨ। ਇਨ੍ਹਾਂ ਦੀ ਹਰ ਨੀਤੀ ਨੌਜਵਾਨਾਂ ਨਾਲ ਵਿਸ਼ਵਾਸਘਾਤ ਅਤੇ ਰੋਜ਼ਗਾਰ ਨੂੰ ਰੋਕਣ ਵਾਲੀ ਹੈ। ਅਤੇ ਹੁਣ ਇਨ੍ਹਾਂ ਦੀ ਪੋਲ ਖੁਲ ਰਹੀ ਹੈ। ਭਾਰਤ ਦੀ ਸਮਝਦਾਰ ਜਨਤਾ, ਇਨ੍ਹਾਂ ਦੇ ਹਰ ਝੂਠ, ਹਰ ਪ੍ਰਪੰਚ ਨੂੰ ਨਕਾਰ ਰਹੀ ਹੈ। ਜਦੋਂ ਕਿਤੇ ਪੁਲ਼ ਬਣਦਾ ਹੈ, ਰੇਲਵੇ ਟ੍ਰੈਕ ਬਣਦਾ ਹੈ, ਸੜਕ ਬਣਦੀ ਹੈ, ਲੋਕਲ ਟ੍ਰੇਨ ਦਾ ਡਿੱਬਾ ਬਣਦਾ ਹੈ, ਤਾਂ ਕਿਸੇ ਨਾ ਕਿਸੇ ਨੂੰ ਰੋਜ਼ਗਾਰ ਮਿਲਦਾ ਹੈ। ਭਾਰਤ ਵਿੱਚ ਜੈਸੇ-ਜੈਸੇ ਇਨਫ੍ਰਾਸਟ੍ਰਕਚਰ ਨਿਰਮਾਣ ਦੀ ਗਤੀ ਤੇਜ਼ ਹੋ ਰਹੀ ਹੈ, ਰੋਜ਼ਗਾਰ ਨਿਰਮਾਣ ਦੀ ਗਤੀ ਵੀ ਵਧ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਨਵੇਂ ਨਿਵੇਸ਼ ਦੇ ਨਾਲ, ਇਹ ਅਵਸਰ ਹੋਰ ਜ਼ਿਆਦਾ ਵਧਣ ਵਾਲੇ ਹਨ।

ਸਾਥੀਓ,

NDA ਸਰਕਾਰ ਦੇ ਵਿਕਾਸ ਦਾ ਮੌਡਲ ਵੰਚਿਤਾਂ ਨੂੰ ਵਰੀਅਤਾ ਦੇਣ ਦਾ ਰਿਹਾ ਹੈ। ਜੋ ਦਹਾਕਿਆਂ ਤੋਂ ਆਖਰੀ ਕਤਾਰ ‘ਤੇ ਰਹੇ ਹਨ, ਉਨ੍ਹਾਂ ਨੂੰ ਅਸੀਂ ਪ੍ਰਾਥਮਿਕਤਾ ਦੇ ਰਹੇ ਹਾਂ। ਨਵੀਂ ਸਰਕਾਰ ਦੇ ਸ਼ਪਥ ਲੈਂਦੇ ਹੀ, ਅਸੀਂ ਗ਼ਰੀਬਾਂ ਦੇ ਲਈ ਪੱਕੇ ਘਰ ਅਤੇ ਕਿਸਾਨਾਂ ਨਾਲ ਜੁੜੇ ਵੱਡੇ ਫ਼ੈਸਲੇ ਲਏ ਹਨ। ਹੁਣ ਤੱਕ 4 ਕਰੋੜ ਗ਼ਰੀਬਾਂ ਨੂੰ ਪੱਕੇ ਘਰ ਮਿਲ ਚੁੱਕੇ ਹਨ। ਆਉਣ ਵਾਲੇ ਸਾਲਾਂ ਵਿੱਚ 3 ਕਰੋੜ ਅਤੇ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਮਿਲਣਗੇ। ਇਨ੍ਹਾਂ ਵਿੱਚ ਮਹਾਰਾਸ਼ਟਰ ਦੇ ਵੀ ਲੱਖਾਂ ਗ਼ਰੀਬ, ਦਲਿਤ, ਪਿਛੜੇ, ਆਦਿਵਾਸੀ ਪਰਿਵਾਰ ਸ਼ਾਮਲ ਹਨ। ਇੱਕ ਚੰਗਾ ਆਵਾਸ, ਹਰ ਪਰਿਵਾਰ ਦੀ ਜ਼ਰੂਰਤ ਹੀ ਨਹੀਂ, ਬਲਕਿ ਉਸ ਦੀ ਗਰਿਮਾ ਨਾਲ ਵੀ ਜੁੜਿਆ ਹੈ। ਇਸ ਲਈ, ਅਸੀਂ ਸ਼ਹਿਰਾਂ ਵਿੱਚ ਰਹਿਣ ਵਾਲੇ ਗ਼ਰੀਬ ਅਤੇ ਮੱਧ ਵਰਗ, ਦੋਨਾਂ ਦੇ ਘਰ ਦਾ ਸੁਪਨਾ ਪੂਰਾ ਕਰਨ ਵਿੱਚ ਜੁਟੇ ਹਾਂ।

ਸਾਥੀਓ,

ਰੇਹੜੀ-ਫੁਟਪਾਥ ਵਾਲੇ ਸਾਥੀਆਂ ਨੂੰ ਵੀ ਗਰਿਮਾਪੂਰਣ ਜੀਵਨ ਮਿਲੇ, ਇਹ ਸਾਡਾ ਕਮਿਟਮੈਂਟ ਹੈ। ਇਸ ਵਿੱਚ ਸਵਨਿਧੀ ਯੋਜਨਾ ਬਹੁਤ ਕੰਮ ਆ ਰਹੀ ਹੈ। ਇਸ ਯੋਜਨਾ ਦੇ ਤਹਿਤ ਹੁਣ ਤੱਕ 90 ਲੱਖ ਲੋਨ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਸ ਵਿੱਚੋਂ ਕਰੀਬ 13 ਲੱਖ ਲੋਨ ਇੱਥੇ ਮਹਾਰਾਸ਼ਟਰ ਦੇ ਸਾਥੀਆਂ ਨੂੰ ਮਿਲੇ ਹਨ। ਮੁੰਬਈ ਵਿੱਚ ਵੀ ਰੇਹੜੀ-ਪਟਰੀ ਲਗਾਉਣ ਵਾਲੇ ਡੇਢ ਲੱਖ ਸਾਥੀਆਂ ਨੂੰ ਸਵਨਿਧੀ ਯੋਜਨਾ ਦਾ ਲਾਭ ਮਿਲਿਆ ਹੈ। ਬੈਂਕਾਂ ਤੋਂ ਮਿਲ ਰਹੀ ਸਵਨਿਧੀ ਦੀ ਮਦਦ ਇਨ੍ਹਾਂ ਦੇ ਕਾਰੋਬਾਰ ਨੂੰ ਮਜ਼ਬੂਤ ਕਰ ਰਹੀ ਹੈ। ਅਤੇ ਇੱਕ ਸਟਡੀ ਕਹਿੰਦੀ ਹੈ ਕਿ ਜੋ ਲੋਕ ਵੀ ਸਵਨਿਧੀ ਯੋਜਨਾ ਨਾਲ ਜੁੜੇ ਹਨ, ਉਨ੍ਹਾਂ ਦੀ ਹਰ ਮਹੀਨੇ ਕਮਾਈ ਕਰੀਬ 2 ਹਜ਼ਾਰ ਰੁਪਏ ਤੱਕ ਵਧ ਗਈ ਹੈ, ਮਤਲਬ ਸਾਲ ਵਿੱਚ 20-25 ਹਜ਼ਾਰ ਰੁਪਏ ਹੋਰ ਕਮਾਈ ਵਧੀ ਹੈ।

ਸਾਥੀਓ,

ਸਵਨਿਧੀ ਯੋਜਨਾ ਦੀ ਇੱਕ ਹੋਰ ਵਿਸ਼ੇਸ਼ਤਾ ਦਾ ਮੈਂ ਜ਼ਿਕਰ ਤੁਹਾਨੂੰ ਕਰਨਾ ਚਾਹੁੰਦਾ ਹਾਂ। ਇਸ ਯੋਜਨਾ ਦੇ ਤਹਿਤ ਲੋਨ ਲੈਣ ਵਾਲੇ ਮੇਰੇ ਰੇਹੜੀ-ਪਟਰੀ-ਠੇਲੇ ਵਾਲੇ ਭਾਈ-ਭੈਣ, ਜੋ ਲੋਨ ਲੈ ਰਹੇ ਹਨ, ਉਹ ਇਮਾਨਦਾਰੀ ਨਾਲ ਪੂਰੇ ਦਾ ਪੂਰਾ ਲੋਨ ਲੌਟਾ ਵੀ ਰਹੇ ਹਨ। ਅਤੇ ਇਹ ਹੈ ਮੇਰੇ ਗਰੀਬ ਦਾ ਸਵੈਮਾਨ, ਇਹ ਹੈ ਮੇਰੇ ਗਰੀਬ ਭਾਈ-ਭੈਣਾਂ ਦੀ ਸ਼ਕਤੀ। ਅਤੇ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਸਵਨਿਧੀ ਦੇ ਲਾਭਾਰਥੀ ਹੁਣ ਤੱਕ ਸਵਾ 3 ਲੱਖ ਕਰੋੜ ਰੁਪਏ ਦਾ ਡਿਜੀਟਲ ਲੈਣ-ਦੇਣ ਕਰ ਚੁੱਕੇ ਹਨ। ਯਾਨੀ ਇਹ ਡਿਜੀਟਲ ਇੰਡੀਆ ਨੂੰ ਵੀ ਆਪਣੇ ਕੰਮ ਨਾਲ ਬਲ ਦੇ ਰਹੇ ਹਨ, ਭਾਰਤ ਨੂੰ ਨਵੀਂ ਪਹਿਚਾਣ ਦੇ ਰਹੇ ਹਨ।

ਸਾਥੀਓ,

ਮਹਾਰਾਸਟਰ ਨੇ ਭਾਰਤ ਵਿੱਚ ਸੱਭਿਆਚਾਰਕ, ਸਮਾਜਿਕ ਅਤੇ ਰਾਸ਼ਟਰਵਾਦ ਦੀ ਚੇਤਨਾ ਦਾ ਵੀ ਸੰਚਾਰ ਕੀਤਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ, ਬਾਬਾਸਾਹੇਬ ਅੰਬੇਡਕਰ, ਮਹਾਤਮਾ ਜਯੋਤਿਬਾ ਫੁਲੇ, ਅੱਣਾਭਾਊ ਸਾਠੇ, ਲੋਕਮਾਨਯ ਤਿਲਕ, ਵੀਰ ਸਾਵਰਕਰ ਅਜਿਹੀਆਂ ਅਨੇਕ, ਅਣਗਿਣਤ ਮਹਾਨ ਸੰਤਾਨਾਂ ਦੀ ਵਿਰਾਸਤ ਇੱਥੇ ਦੀ ਧਰਤੀ ਵਿੱਚ ਹੈ। ਮਹਾਰਾਸ਼ਟਰ ਦੀਆਂ ਮਹਾਨ ਸੰਤਾਨਾਂ ਨੇ ਜਿਸ ਪ੍ਰਕਾਰ ਦੇ ਸਮਰਸ ਸਮਾਜ, ਜਿਸ ਪ੍ਰਕਾਰ ਦੇ ਸਸ਼ਕਤ ਰਾਸਟਰ ਦੀ ਕਲਪਨਾ ਕੀਤੀ ਸੀ, ਸਾਨੂੰ ਉਸ ਦਿਸ਼ਾ ਵਿੱਚ ਹੀ ਅੱਗੇ ਵਧਣਾ ਹੈ। ਸਾਨੂੰ ਯਾਦ ਰੱਖਣਾ ਹੈ ਕਿ ਸਦਭਾਵ ਅਤੇ ਸੌਹਾਰਦ ਵਿੱਚ ਹੀ ਸਮ੍ਰਿੱਧੀ ਦਾ ਰਸਤਾ ਨਿਹਿਤ ਹੈ। ਇਸੇ ਭਾਵਨਾ ਦੇ ਨਾਲ ਇੱਕ ਵਾਰ ਫਿਰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ। ਬਹੁਤ-ਬਹੁਤ ਧੰਨਵਾਦ।

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਬਹੁਤ-ਬਹੁਤ ਧੰਨਵਾਦ।

 

************

ਡੀਐੱਸ/ਐੱਸਟੀ/ਆਰਕੇ/ਏਕੇ



(Release ID: 2033150) Visitor Counter : 8