ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਮੋਦੀ ਨੇ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਫੋਨ ‘ਤੇ ਵਧਾਈਆਂ ਦਿੱਤੀਆਂ

Posted On: 30 JUN 2024 2:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫੋਨ ‘ਤੇ ਗੱਲ ਕੀਤੀ ਅਤੇ ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਵਿੱਚ ਜਿੱਤ ‘ਤੇ ਭਾਰਤੀ ਪੁਰਸ਼ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਮੈਂਬਰਾਂ ਦੁਆਰਾ ਦਿਖਾਏ ਗਏ ਮਿਸਾਲੀ ਕੌਸ਼ਲ ਅਤੇ ਭਾਵਨਾ ਦੀ ਸ਼ਲਾਘਾ ਕੀਤੀ।

 ਸ਼੍ਰੀ ਮੋਦੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:

 “ਭਾਰਤੀ ਕ੍ਰਿਕਟ ਟੀਮ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਟੀ20 ਵਿਸ਼ਵ ਕੱਪ ਵਿੱਚ ਅਸਾਧਾਰਣ ਸਫ਼ਲਤਾ ਦੇ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਪੂਰੇ ਟੂਰਨਾਮੈਂਟ ਵਿੱਚ ਬਿਹਤਰੀਨ ਕੌਸ਼ਲ ਅਤੇ ਭਾਵਨਾ ਦਿਖਾਏ ਹਨ। ਹਰੇਕ ਖਿਡਾਰੀ ਦੀ ਪ੍ਰਤੀਬੱਧਤਾ ਬਹੁਤ ਪ੍ਰੇਰਣਾਦਾਈ ਹੈ।

 ਸ਼੍ਰੀ ਮੋਦੀ ਨੇ ਟੀਮ ਦੇ ਕੈਪਟਨ ਰੋਹਿਤ ਸ਼ਰਮਾ, ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦੇ ਲਈ ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਭੀ ਲਿਖੀਆਂ। ਪ੍ਰਧਾਨ ਮੰਤਰੀ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਅਟੁੱਟ ਪ੍ਰਤੀਬੱਧਤਾ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

 ਪਿਆਰੇ ਰੋਹਿਤ ਸ਼ਰਮਾ(@ImRo45),

ਆਪ (ਤੁਸੀਂ) ਉਤਕ੍ਰਿਸ਼ਟਤਾ ਦੀ ਸਾਖਿਆਤ ਪ੍ਰਤੀਮੂਰਤੀ ਹੋ। ਤੁਹਾਡੀ ਅਕ੍ਰਾਮਕ ਮਾਨਸਿਕਤਾ, ਬੱਲੇਬਾਜ਼ੀ ਅਤੇ ਕਪਤਾਨੀ ਨੇ ਭਾਰਤੀ ਟੀਮ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ। ਤੁਹਾਡਾ ਟੀ20 ਕਰੀਅਰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅੱਜ ਸੁਬ੍ਹਾ ਤੁਹਾਡੇ ਨਾਲ ਗੱਲ ਕਰਕੇ ਖੁਸ਼ੀ ਹੋਈ।

  “ਪਿਆਰੇ ਵਿਰਾਟ ਕੋਹਲੀ (@imVkohli),

ਤੁਹਾਡੇ ਨਾਲ ਗੱਲ ਕਰਕੇ ਖੁਸ਼ੀ ਹੋਈ। ਫਾਈਨਲ ਦੀ ਪਾਰੀ ਦੀ ਤਰ੍ਹਾਂ, ਤੁਸੀਂ ਭਾਰਤੀ ਬੱਲੇਬਾਜ਼ੀ ਨੂੰ ਸ਼ਾਨਦਾਰ ਤਰੀਕੇ ਨਾਲ ਸੰਭਾਲ਼ਿਆ ਹੈ। ਤੁਸੀਂ ਖੇਡ (game) ਦੇ ਸਾਰੇ ਰੂਪਾਂ ਵਿੱਚ ਉਤਕ੍ਰਿਸ਼ਟ ਰਹੇ ਹੋ। ਟੀ20 ਕ੍ਰਿਕਟ ਨੂੰ ਤੁਹਾਡੀ ਕਮੀ ਖਲੇਗੀ, ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਆਪ (ਤੁਸੀਂ) ਨਵੀਂ ਪੀੜ੍ਹੀ ਦੇ ਖਿਡਾਰੀਆਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖੋਗੇ।

 ਰਾਹੁਲ ਦ੍ਰਾਵਿੜ ਦੀ ਕੋਚਿੰਗ ਦੀ ਸ਼ਾਨਦਾਰ ਕੋਚਿੰਗ ਯਾਤਰਾ ਨੇ ਭਾਰਤੀ ਕ੍ਰਿਕਟ ਦੀ ਸਫ਼ਲਤਾ ਨੂੰ ਆਕਾਰ ਦਿੱਤਾ ਹੈ।

ਉਨ੍ਹਾਂ ਦੇ ਅਟੁੱਟ ਸਮਰਪਣ, ਰਣਨੀਤਕ ਅੰਤਰਦ੍ਰਿਸ਼ਟੀ ਅਤੇ ਸਹੀ ਪ੍ਰਤਿਭਾ ਨੂੰ ਹੁਲਾਰਾ ਦੇਣ ਨਾਲ ਟੀਮ ਵਿੱਚ ਬਦਲਾਅ ਆਇਆ ਹੈ।

ਭਾਰਤ ਉਨ੍ਹਾਂ ਦੇ ਯੋਗਦਾਨ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਉਨ੍ਹਾਂ ਦਾ ਆਭਾਰੀ ਹੈ। ਸਾਨੂੰ ਉਨ੍ਹਾਂ ਨੂੰ ਵਿਸ਼ਵ ਕੱਪ ਉਠਾਉਂਦੇ ਹੋਏ ਦੇਖ ਕੇ ਖੁਸ਼ੀ ਹੋਈ। ਉਨ੍ਹਾਂ ਨੂੰ ਵਧਾਈਆਂ ਦੇ ਕੇ ਪ੍ਰਸੰਨਤਾ ਹੋਈ।

***********

ਡੀਐੱਸ/ਐੱਸਆਰ


(Release ID: 2029800) Visitor Counter : 47