ਪ੍ਰਧਾਨ ਮੰਤਰੀ ਦਫਤਰ

ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਿਸਾਨ ਸਨਮਾਨ ਸੰਮੇਲਨ (Kisan Samman Sammelan) ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 18 JUN 2024 7:25PM by PIB Chandigarh

ਨਮ: ਪਾਰਵਤੀ ਪਤਯੇ!

ਹਰ ਹਰ ਮਹਾਦੇਵ!

( नमपार्वती पतये!

हर हर महादेव!)

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼ਿਵਰਾਜ ਸਿੰਘ ਚੌਹਾਨ, ਭਾਗੀਰਥ ਚੌਧਰੀ ਜੀ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ, ਬ੍ਰਜੇਸ਼ ਪਾਠਕ, ਵਿਧਾਨ ਪਰਿਸ਼ਦ ਦੇ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਭੂਪੇਂਦਰ ਚੌਧਰੀ ਜੀ, ਪ੍ਰਦੇਸ਼ ਸਰਕਾਰ ਦੇ ਹੋਰ ਮੰਤਰੀਗਣ, ਜਨਪ੍ਰਤੀਨਿਧੀਗਣ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਕਿਸਾਨ ਭਾਈ-ਭੈਣ, ਕਾਸ਼ੀ ਦੇ ਮੇਰੇ ਪਰਿਵਾਰਜਨੋਂ,

ਚੁਨਾਵ ਜੀਤੇ ਕੇ ਬਾਦ ਆਜ ਹਮ ਪਹਿਲੀ ਬਾਰ ਬਨਾਰਸ ਆਯਲ ਹਈ। ਕਾਸ਼ੀ ਕੇ ਜਨਤਾ ਜਨਾਰਦਨ ਕੇ ਹਮਾਰ ਪ੍ਰਣਾਮ।

(चुनाव जीते के बाद आज हम पहली बार बनारस आयल हई। काशी के जनता जनार्दन के हमार प्रणाम।)

 ਬਾਬਾ ਵਿਸ਼ਵਨਾਥ ਅਤੇ ਮਾਂ ਗੰਗਾ ਦੇ ਅਸ਼ੀਰਵਾਦ ਨਾਲ, ਕਾਸ਼ੀਵਾਸੀਆਂ ਦੇ ਅਸੀਮ ਸਨੇਹ ਨਾਲ, ਮੈਨੂੰ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਸੇਵਕ ਬਣਨ ਦਾ ਸੁਭਾਗ ਮਿਲਿਆ ਹੈ। ਕਾਸ਼ੀ ਦੇ ਲੋਕਾਂ ਨੇ ਮੈਨੂੰ ਲਗਾਤਾਰ ਤੀਸਰੀ ਵਾਰ ਆਪਣਾ ਪ੍ਰਤੀਨਿਧੀ ਚੁਣ ਕੇ ਧੰਨ ਕਰ ਦਿੱਤਾ ਹੈ। ਹੁਣ ਤਾਂ ਮਾਂ ਗੰਗਾ ਨੇ ਭੀ ਜਿਵੇਂ ਮੈਨੂੰ ਗੋਦ ਲੈ ਲਿਆ ਹੈ, ਮੈਂ ਇੱਥੋਂ ਦਾ ਹੀ ਹੋ ਗਿਆ ਹਾਂ। ਇਤਨੀ ਗਰਮੀ ਦੇ ਬਾਵਜੂਦ, ਆਪ ਸਭ ਇੱਥੇ ਬੜੀ ਸੰਖਿਆ ਵਿੱਚ ਅਸ਼ੀਰਵਾਦ ਦੇਣ ਆਏ ਅਤੇ ਤੁਹਾਡੀ ਇਹ ਤਪੱਸਿਆ ਦੇਖ ਕਰਕੇ ਸੂਰਜ ਦੇਵਤਾ ਭੀ ਥੋੜ੍ਹਾ ਠੰਢਕ ਵਰਸਾਉਣ ਲਗ ਗਏ। ਮੈਂ ਤੁਹਾਡਾ ਆਭਾਰੀ ਹਾਂ, ਮੈਂ ਤੁਹਾਡਾ ਰਿਣੀ ਹਾਂ।

 ਸਾਥੀਓ,

ਭਾਰਤ ਵਿੱਚ 18ਵੀਂ ਲੋਕ ਸਭਾ ਦੇ ਲਈ ਹੋਈ ਇਹ ਚੋਣ, ਭਾਰਤ ਦੇ ਲੋਕਤੰਤਰ ਦੀ ਵਿਸ਼ਾਲਤਾ ਨੂੰ, ਭਾਰਤ ਦੇ ਲੋਕਤੰਤਰ ਦੀ ਸਮਰੱਥਾ ਨੂੰ, ਭਾਰਤ ਦੇ ਲੋਕਤੰਤਰ ਦੀ ਵਿਆਪਕਤਾ ਨੂੰ, ਭਾਰਤ ਦੇ ਲੋਕਤੰਤਰ ਦੀਆਂ ਜੜ੍ਹਾਂ ਦੀ ਗਹਿਰਾਈ ਨੂੰ ਦੁਨੀਆ ਦੇ ਸਾਹਮਣੇ ਪੂਰੀ ਸਮਰੱਥਾ ਦੇ ਨਾਲ ਪ੍ਰਸਤੁਤ ਕਰਦੀ ਹੈ। ਇਸ ਚੋਣ ਵਿੱਚ ਦੇਸ਼ ਦੇ 64 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਮਤਦਾਨ ਕੀਤਾ ਹੈ। ਪੂਰੀ ਦੁਨੀਆ ਵਿੱਚ ਇਸ ਤੋਂ ਬੜੀ ਚੋਣ ਕਿਤੇ ਹੋਰ ਨਹੀਂ ਹੁੰਦੀ ਹੈ, ਜਿੱਥੇ ਇਤਨੀ ਬੜੀ ਸੰਖਿਆ ਵਿੱਚ ਲੋਕ ਵੋਟਿੰਗ ਵਿੱਚ ਹਿੱਸਾ ਲੈਂਦੇ ਹਨ। ਹੁਣ ਮੈਂ ਜੀ-7 ਦੀ ਬੈਠਕ ਵਿੱਚ ਹਿੱਸਾ ਲੈਣ ਦੇ ਲਈ ਇਟਲੀ ਗਿਆ ਸਾਂ। ਜੀ-7 ਦੇ ਸਾਰੇ ਦੇਸ਼ਾਂ ਦੇ ਸਾਰੇ ਮਤਦਾਤਾਵਾਂ ਨੂੰ ਮਿਲਾ ਦੇਈਏ, ਤਾਂ ਭੀ ਭਾਰਤ ਦੇ ਵੋਟਰਸ ਦੀ ਸੰਖਿਆ ਉਨ੍ਹਾਂ ਤੋਂ ਡੇਢ ਗੁਣਾ ਜ਼ਿਆਦਾ ਹੈ।

 ਯੂਰੋਪ ਦੇ ਤਮਾਮ ਦੇਸ਼ਾਂ ਨੂੰ ਜੋੜ ਦੇਈਏ, ਯੂਰੋਪੀਅਨ ਯੂਨੀਅਨ ਦੇ ਸਾਰੇ ਮਤਦਾਤਾਵਾਂ ਨੂੰ ਜੋੜ ਦੇਈਏ, ਤਾਂ ਭੀ ਭਾਰਤ ਦੇ ਵੋਟਰਸ ਦੀ ਸੰਖਿਆ ਉਨ੍ਹਾਂ ਤੋਂ ਢਾਈ ਗੁਣਾ ਜ਼ਿਆਦਾ ਹੈ। ਇਸ ਚੋਣ ਵਿੱਚ 31 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਨੇ ਹਿੱਸਾ ਲਿਆ ਹੈ। ਇਹ ਇੱਕ ਦੇਸ਼ ਵਿੱਚ ਮਹਿਲਾ ਵੋਟਰਸ ਦੀ ਸੰਖਿਆ ਦੇ ਹਿਸਾਬ ਨਾਲ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹੈ। ਇਹ ਸੰਖਿਆ ਅਮਰੀਕਾ ਦੀ ਪੂਰੀ ਆਬਾਦੀ ਦੇ ਆਸਪਾਸ ਹੈ। ਭਾਰਤ ਦੇ ਲੋਕਤੰਤਰ ਦੀ ਇਹੀ ਖੂਬਸੂਰਤੀ, ਇਹੀ ਤਾਕਤ ਪੂਰੀ ਦੁਨੀਆ ਨੂੰ ਆਕਰਸ਼ਿਤ ਭੀ ਕਰਦੀ ਹੈ, ਪ੍ਰਭਾਵਿਤ ਭੀ ਕਰਦੀ ਹੈ। ਮੈਂ ਬਨਾਰਸ ਦੇ ਹਰ ਮਤਦਾਤਾ ਦਾ ਭੀ ਲੋਕਤੰਤਰ ਦੇ ਇਸ ਉਤਸਵ ਨੂੰ ਸਫ਼ਲ ਬਣਾਉਣ ਦੇ ਲਈ ਆਭਾਰ ਵਿਅਕਤ ਕਰਦਾ ਹਾਂ। ਇਹ ਬਨਾਰਸ ਦੇ ਲੋਕਾਂ ਦੇ ਲਈ ਭੀ ਗਰਵ (ਮਾਣ) ਦੀ ਬਾਤ ਹੈ। ਕਾਸ਼ੀ ਦੇ ਲੋਕਾਂ ਨੇ ਤਾਂ ਸਿਰਫ਼ MP ਨਹੀਂ, ਬਲਕਿ ਤੀਸਰੀ ਵਾਰ PM ਭੀ ਚੁਣਿਆ ਹੈ। ਇਸ ਲਈ ਆਪ ਲੋਕਾਂ ਨੂੰ ਤਾਂ ਡਬਲ ਵਧਾਈ।

 ਸਾਥੀਓ,

ਇਸ ਚੋਣ ਵਿੱਚ ਦੇਸ਼ ਦੇ ਲੋਕਾਂ ਨੇ ਜੋ ਜਨਾਦੇਸ਼ ਦਿੱਤਾ ਹੈ, ਉਹ ਵਾਕਈ ਅਭੂਤਪੂਰਵ ਹੈ। ਇਸ ਜਨਾਦੇਸ਼ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ। ਦੁਨੀਆ ਦੇ ਲੋਕਤਾਂਤਰਿਕ ਦੇਸ਼ਾਂ ਵਿੱਚ ਐਸਾ ਬਹੁਤ ਘੱਟ ਹੀ ਦੇਖਿਆ ਗਿਆ ਹੈ ਕਿ ਕੋਈ ਚੁਣੀ ਹੋਈ ਸਰਕਾਰ ਲਗਾਤਾਰ ਤੀਸਰੀ ਵਾਰ ਵਾਪਸੀ ਕਰੇ। ਲੇਕਿਨ ਇਸ ਵਾਰ ਭਾਰਤ ਦੀ ਜਨਤਾ ਨੇ ਇਹ ਭੀ ਕਰਕੇ ਦਿਖਾਇਆ ਹੈ। ਐਸਾ ਭਾਰਤ ਵਿੱਚ 60 ਸਾਲ ਪਹਿਲਾਂ ਹੋਇਆ ਸੀ, ਤਦ ਤੋਂ ਭਾਰਤ ਵਿੱਚ ਕਿਸੇ ਸਰਕਾਰ ਨੇ ਇਸ ਤਰ੍ਹਾਂ ਹੈਟ੍ਰਿਕ ਨਹੀਂ ਲਗਾਈ ਸੀ। ਤੁਸੀਂ ਇਹ ਸੁਭਾਗ ਸਾਨੂੰ ਦਿੱਤਾ, ਆਪਣੇ ਸੇਵਕ ਮੋਦੀ ਨੂੰ ਦਿੱਤਾ। ਭਾਰਤ ਜੈਸੇ ਦੇਸ਼ ਵਿੱਚ ਜਿੱਥੇ ਯੁਵਾ ਆਕਾਂਖਿਆ ਇਤਨੀ ਬੜੀ ਹੈ, ਜਿੱਥੇ ਜਨਤਾ ਦੇ ਅਥਾਹ ਸੁਪਨੇ ਹਨ, ਉੱਥੇ ਲੋਕ ਅਗਰ ਕਿਸੇ ਸਰਕਾਰ ਨੂੰ 10 ਸਾਲ ਦੇ ਕੰਮ ਦੇ ਬਾਅਦ ਫਿਰ ਸੇਵਾ ਦਾ ਅਵਸਰ ਦਿੰਦੇ ਹਨ, ਤਾਂ ਇਹ ਬਹੁਤ ਬੜੀ Victory ਹੈ, ਬਹੁਤ ਬੜਾ ਵਿਜੈ ਹੈ ਅਤੇ ਬਹੁਤ ਬੜਾ ਵਿਸ਼ਵਾਸ ਹੈ। ਤੁਹਾਡਾ ਇਹ ਵਿਸ਼ਵਾਸ, ਮੇਰੀ ਬਹੁਤ ਬੜੀ ਪੂੰਜੀ ਹੈ। ਤੁਹਾਡਾ ਇਹ ਵਿਸ਼ਵਾਸ ਮੈਨੂੰ ਲਗਾਤਾਰ ਤੁਹਾਡੀ ਸੇਵਾ ਦੇ ਲਈ, ਦੇਸ਼ ਨੂੰ ਨਵੀਂ ਉਚਾਈ ‘ਤੇ ਪਹੁੰਚਾਉਣ ਦੇ ਲਈ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਦਿੰਦਾ ਹੈ। ਮੈਂ ਦਿਨ ਰਾਤ ਐਸੇ (ਇਸੇ ਤਰ੍ਹਾਂ) ਹੀ ਮਿਹਨਤ ਕਰਾਂਗਾ, ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤੁਹਾਡੇ ਸੰਕਲਪਾਂ ਨੂੰ ਪੂਰਾ ਕਰਨ ਦੇ ਲਈ ਮੈਂ ਹਰ ਪ੍ਰਯਾਸ ਕਰਾਂਗਾ।

 ਸਾਥੀਓ,

ਮੈਂ ਕਿਸਾਨ, ਨੌਜਵਾਨ, ਨਾਰੀ ਸ਼ਕਤੀ ਅਤੇ ਗ਼ਰੀਬ, ਇਨ੍ਹਾਂ ਨੂੰ ਵਿਕਸਿਤ ਭਾਰਤ ਦਾ ਮਜ਼ਬੂਤ ਥੰਮ੍ਹ ਮੰਨਿਆ ਹੈ। ਆਪਣੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਮੈਂ ਇਨ੍ਹਾਂ ਦੇ ਹੀ ਸਸ਼ਕਤੀਕਰਣ ਨਾਲ ਕੀਤੀ ਹੈ। ਸਰਕਾਰ ਬਣਦੇ ਹੀ ਸਭ ਤੋਂ ਪਹਿਲਾ ਫ਼ੈਸਲਾ, ਕਿਸਾਨ ਅਤੇ ਗ਼ਰੀਬ ਪਰਿਵਾਰਾਂ ਨਾਲ ਜੁੜਿਆ ਫ਼ੈਸਲਾ ਲਿਆ ਗਿਆ ਹੈ। ਦੇਸ਼ ਭਰ ਵਿੱਚ ਗ਼ਰੀਬ ਪਰਿਵਾਰਾਂ ਦੇ ਲਈ 3 ਕਰੋੜ ਨਵੇਂ ਘਰ ਬਣਾਉਣੇ ਹੋਣ, ਜਾਂ ਫਿਰ ਪੀਐੱਮ ਕਿਸਾਨ ਸਨਮਾਨ ਨਿਧੀ ਨੂੰ ਅੱਗੇ ਵਧਾਉਣਾ ਹੋਵੇ, ਇਹ ਫ਼ੈਸਲੇ ਕਰੋੜਾਂ-ਕਰੋੜਾਂ ਲੋਕਾਂ ਦੀ ਮਦਦ ਕਰਨਗੇ। ਅੱਜ ਦਾ ਇਹ ਕਾਰਜਕ੍ਰਮ ਭੀ ਵਿਕਸਿਤ ਭਾਰਤ ਦੇ ਇਸੇ ਰਸਤੇ ਨੂੰ ਸਸ਼ਕਤ ਕਰਨ ਵਾਲਾ ਹੈ। ਅੱਜ ਇਸ ਖਾਸ ਕਾਰਜਕ੍ਰਮ ਵਿੱਚ ਕਾਸ਼ੀ ਦੇ ਨਾਲ-ਨਾਲ ਕਾਸ਼ੀ ਨਾਲ ਹੀ ਦੇਸ਼ ਦੇ ਪਿੰਡਾਂ ਦੇ ਲੋਕ ਜੁੜੇ ਹਨ, ਕਰੋੜਾਂ ਕਿਸਾਨ ਸਾਡੇ ਨਾਲ ਜੁੜੇ ਹੋਏ ਹਨ ਅਤੇ ਇਹ ਸਾਰੇ ਸਾਡੇ ਕਿਸਾਨ, ਮਾਤਾਵਾਂ, ਭਾਈ-ਭੈਣ ਅੱਜ ਇਸ ਕਾਰਜਕ੍ਰਮ ਦੀ ਸ਼ੋਭਾ ਵਧਾ ਰਹੇ ਹਨ। ਮੈਂ, ਆਪਣੀ ਕਾਸ਼ੀ ਤੋਂ ਹਿੰਦੁਸਤਾਨ ਦੇ ਕੋਣੇ-ਕੋਣੇ ਵਿੱਚ, ਪਿੰਡ-ਪਿੰਡ ਵਿੱਚ, ਅੱਜ ਟੈਕਨੋਲੋਜੀ ਨਾਲ ਜੁੜੇ ਹੋਏ ਸਾਰੇ ਕਿਸਾਨ ਭਾਈ-ਭੈਣਾਂ ਦਾ, ਦੇਸ਼ ਦੇ ਨਾਗਰਿਕਾਂ ਦਾ ਅਭਿਵਾਦਨ ਕਰਦਾ ਹਾਂ। ਥੋੜ੍ਹੀ ਦੇਰ ਪਹਿਲੇ ਹੀ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ ਦੇ 20 ਹਜ਼ਾਰ ਕਰੋੜ ਰੁਪਏ ਪਹੁੰਚੇ ਹਨ। ਅੱਜ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦੀ ਤਰਫ਼ ਭੀ ਬੜਾ ਕਦਮ ਉਠਾਇਆ ਗਿਆ ਹੈ। ਕ੍ਰਿਸ਼ੀ ਸਖੀ ਦੇ ਰੂਪ ਵਿੱਚ ਭੈਣਾਂ ਦੀ ਨਵੀਂ ਭੂਮਿਕਾ, ਉਨ੍ਹਾਂ ਨੂੰ ਸਨਮਾਨ ਅਤੇ ਆਮਦਨ ਦੇ ਨਵੇਂ ਸਾਧਨ, ਦੋਨੋਂ ਸੁਨਿਸ਼ਿਚਤ ਕਰਨਗੇ। ਮੈਂ ਆਪਣੇ ਸਾਰੇ ਕਿਸਾਨ ਪਰਿਵਾਰਾਂ ਨੂੰ, ਮਾਤਾਵਾਂ-ਭੈਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 ਸਾਥੀਓ,

ਪੀਐੱਮ ਕਿਸਾਨ ਸਨਮਾਨ ਨਿਧੀ, ਅੱਜ ਦੁਨੀਆ ਦੀ ਸਭ ਤੋਂ ਬੜੀ ਡਾਇਰੈਕਟ ਬੈਨਿਫਿਟ ਟ੍ਰਾਂਸਫਰ ਸਕੀਮ ਬਣ ਚੁੱਕਿਆ ਹੈ। ਹੁਣ ਤੱਕ ਦੇਸ਼ ਦੇ ਕਰੋੜਾਂ ਕਿਸਾਨ ਪਰਿਵਾਰਾਂ ਦੇ ਬੈਂਕ ਖਾਤੇ ਵਿੱਚ ਸਵਾ 3 ਲੱਖ ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ। ਇੱਥੇ ਵਾਰਾਣਸੀ ਜ਼ਿਲ੍ਹੇ ਦੇ ਕਿਸਾਨਾਂ ਦੇ ਖਾਤੇ ਵਿੱਚ ਭੀ 700 ਕਰੋੜ ਰੁਪਏ ਜਮ੍ਹਾਂ ਹੋਏ ਹਨ। ਮੈਨੂੰ ਖੁਸ਼ੀ ਹੈ ਕਿ ਪੀਐੱਮ ਕਿਸਾਨ ਸਨਮਾਨ ਨਿਧੀ ਵਿੱਚ ਸਹੀ ਲਾਭਾਰਥੀ ਤੱਕ ਲਾਭ ਪਹੁੰਚਾਉਣ ਦੇ ਲਈ ਟੈਕਨੋਲੋਜੀ ਦਾ ਬਿਹਤਰ ਇਸਤੇਮਾਲ ਹੋਇਆ ਹੈ। ਕੁਝ ਮਹੀਨੇ ਪਹਿਲੇ ਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਭੀ ਇੱਕ ਕਰੋੜ ਤੋਂ ਅਧਿਕ ਕਿਸਾਨ ਇਸ ਯੋਜਨਾ ਨਾਲ ਜੁੜੇ ਹਨ। ਸਰਕਾਰ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਦਾ ਲਾਭ ਪਾਉਣ (ਪ੍ਰਾਪਤ ਕਰਨ) ਦੇ ਲਈ ਕਈ ਨਿਯਮਾਂ ਨੂੰ ਭੀ ਸਰਲ ਕੀਤਾ ਹੈ। ਜਦੋਂ ਸਹੀ ਨੀਅਤ ਹੁੰਦੀ ਹੈ, ਸੇਵਾ ਦੀ ਭਾਵਨਾ ਹੁੰਦੀ ਹੈ, ਤਾਂ ਐਸੇ ਹੀ ਤੇਜ਼ੀ ਨਾਲ ਕਿਸਾਨ ਹਿਤ ਦੇ, ਜਨਹਿਤ ਦੇ ਕੰਮ ਹੁੰਦੇ ਹਨ।

 ਭਾਈਓ ਅਤੇ ਭੈਣੋਂ,

21ਵੀਂ ਸਦੀ ਦੇ ਭਾਰਤ ਨੂੰ ਦੁਨੀਆ ਦੀ ਤੀਸਰੀ ਬੜੀ ਆਰਥਿਕ ਤਾਕਤ ਬਣਾਉਣ ਵਿੱਚ ਪੂਰੀ ਕ੍ਰਿਸ਼ੀ (ਖੇਤੀਬਾੜੀ) ਵਿਵਸਥਾ ਦੀ ਬੜੀ ਭੂਮਿਕਾ ਹੈ। ਸਾਨੂੰ ਆਲਮੀ ਤੌਰ ‘ਤੇ ਸੋਚਣਾ ਹੋਵੇਗਾ, ਗਲੋਬਲ ਮਾਰਕਿਟ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਸਾਨੂੰ ਦਲਹਨ (ਦਾਲ਼ਾਂ) ਅਤੇ ਤਿਲਹਨ (ਤੇਲ ਬੀਜ) ਵਿੱਚ ਆਤਮਨਿਰਭਰ ਬਣਨਾ ਹੈ। ਅਤੇ ਖੇਤੀਬਾੜੀ ਨਿਰਯਾਤ ਵਿੱਚ ਅਗ੍ਰਣੀ(ਮੋਹਰੀ) ਬਣਨਾ ਹੈ। ਹੁਣ ਦੇਖੋ, ਬਨਾਰਸ ਦਾ ਲੰਗੜਾ ਅੰਬ, ਜੌਨਪੁਰ ਦੀ ਮੂਲੀ, ਗ਼ਾਜ਼ੀਪੁਰ ਦੀ ਭਿੰਡੀ, ਐਸੇ ਅਨੇਕ ਉਤਪਾਦ ਅੱਜ ਵਿਦੇਸ਼ੀ ਮਾਰਕਿਟ ਵਿੱਚ ਪਹੁੰਚ ਰਹੇ ਹਨ। ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਅਤੇ ਜ਼ਿਲ੍ਹਾ ਪੱਧਰ ‘ਤੇ ਐਕਸਪੋਰਟ ਹੱਬ ਬਣਨ ਨਾਲ ਐਕਸਪੋਰਟ ਵਧ ਰਿਹਾ ਹੈ ਅਤੇ ਉਤਪਾਦਨ ਭੀ ਐਕਸਪੋਰਟ ਕੁਆਲਿਟੀ ਦਾ ਹੋਣ ਲਗਿਆ ਹੈ। ਹੁਣ ਸਾਨੂੰ ਪੈਕੇਜਡ ਫੂਡ ਦੇ ਗਲੋਬਲ ਮਾਰਕਿਟ ਵਿੱਚ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾਣਾ ਹੈ ਅਤੇ ਮੇਰਾ ਤਾਂ ਸੁਪਨਾ ਹੈ ਕਿ ਦੁਨੀਆ ਦੀ ਹਰ ਡਾਇਨਿੰਗ ਟੇਬਲ ‘ਤੇ ਭਾਰਤ ਦਾ ਕੋਈ ਨਾ ਕੋਈ ਖੁਰਾਕੀ ਅੰਨ ਜਾਂ ਫੂਡ ਪ੍ਰੋਡਕਟ ਹੋਣਾ ਹੀ ਚਾਹੀਦਾ ਹੈ। ਇਸ ਲਈ ਸਾਨੂੰ ਖੇਤੀ ਵਿੱਚ ਭੀ ਜ਼ੀਰੋ ਇਫੈਕਟ, ਜ਼ੀਰੋ ਡਿਫੈਕਟ ਵਾਲੇ ਮੰਤਰ ਨੂੰ ਹੁਲਾਰਾ ਦੇਣਾ ਹੈ। ਮੋਟੇ ਅਨਾਜ-ਸ਼੍ਰੀ ਅੰਨ ਦਾ ਉਤਪਾਦਨ ਹੋਵੇ, ਔਸ਼ਧੀ ਦੇ ਗੁਣ ਵਾਲੀ ਫ਼ਸਲ ਹੋਵੇ, ਜਾਂ ਫਿਰ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਦੀ ਤਰਫ਼ ਵਧਣਾ ਹੋਵੇ, ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰਾਂ ਦੇ ਮਾਧਿਅਮ ਨਾਲ ਕਿਸਾਨਾਂ ਦੇ ਲਈ ਇੱਕ ਬੜਾ ਸਪੋਰਟ ਸਿਸਟਮ ਵਿਕਸਿਤ ਕੀਤਾ ਜਾ ਰਿਹਾ ਹੈ।

 ਭਾਈਓ ਅਤੇ ਭੈਣੋਂ,

ਇੱਥੇ ਇਤਨੀ ਬੜੀ ਸੰਖਿਆ ਵਿੱਚ ਸਾਡੀਆਂ ਮਾਤਾਵਾਂ-ਭੈਣਾਂ ਉਪਸਥਿਤ ਹਨ। ਮਾਤਾਵਾਂ-ਭੈਣਾਂ ਦੇ ਬਿਨਾ ਖੇਤੀ ਦੀ ਕਲਪਨਾ ਭੀ ਅਸੰਭਵ ਹੈ। ਇਸ ਲਈ, ਹੁਣ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਭੀ ਮਾਤਾਵਾਂ-ਭੈਣਾਂ ਦੀ ਭੂਮਿਕਾ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਨਮੋ ਡ੍ਰੋਨ ਦੀਦੀ ਦੀ ਤਰ੍ਹਾਂ ਹੀ ਕ੍ਰਿਸ਼ੀ ਸਖੀ ਪ੍ਰੋਗਰਾਮ ਐਸਾ ਹੀ ਇੱਕ ਪ੍ਰਯਾਸ ਹੈ। ਅਸੀਂ ਆਸ਼ਾ ਕਾਰਯਕਰਤਾ (ਵਰਕਰ) ਦੇ ਰੂਪ ਵਿੱਚ ਭੈਣਾਂ ਦਾ ਕੰਮ ਦੇਖਿਆ ਹੈ। ਅਸੀਂ ਬੈਂਕ ਸਖੀਆਂ ਦੇ ਰੂਪ ਵਿੱਚ ਡਿਜੀਟਲ ਇੰਡੀਆ ਬਣਾਉਣ ਵਿੱਚ ਭੈਣਾਂ ਦੀ ਭੂਮਿਕਾ ਦੇਖੀ ਹੈ। ਹੁਣ ਅਸੀਂ ਕ੍ਰਿਸ਼ੀ ਸਖੀ ਦੇ ਰੂਪ ਵਿੱਚ ਖੇਤੀ ਨੂੰ ਨਵੀਂ ਤਾਕਤ ਮਿਲਦੇ ਹੋਏ ਦੇਖਾਂਗੇ। ਅੱਜ 30 ਹਜ਼ਾਰ ਤੋਂ ਅਧਿਕ ਸਹਾਇਤਾ ਸਮੂਹਾਂ ਨੂੰ ਕ੍ਰਿਸ਼ੀ ਸਖੀ ਦੇ ਰੂਪ ਵਿੱਚ ਪ੍ਰਮਾਣਪੱਤਰ(ਸਰਟੀਫਿਕੇਟ) ਦਿੱਤੇ ਗਏ ਹਨ। ਅਜੇ 12 ਰਾਜਾਂ ਵਿੱਚ ਇਹ ਯੋਜਨਾ ਸ਼ੁਰੂ ਹੋਈ ਹੈ। ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਵਿੱਚ ਹਜ਼ਾਰਾਂ ਸਮੂਹਾਂ ਨੂੰ ਇਸ ਨਾਲ ਜੋੜਿਆ ਜਾਵੇਗਾ। ਇਹ ਅਭਿਯਾਨ 3 ਕਰੋੜ ਲਖਪਤੀ ਦੀਦੀਆਂ ਬਣਾਉਣ ਵਿੱਚ ਭੀ ਮਦਦ ਕਰੇਗਾ।

 ਭਾਈਓ ਅਤੇ ਭੈਣੋਂ,

ਪਿਛਲੇ 10 ਵਰ੍ਹਿਆਂ ਵਿੱਚ ਕਾਸ਼ੀ ਦੇ ਕਿਸਾਨਾਂ ਦੇ ਲਈ ਕੇਂਦਰ ਸਰਕਾਰ ਨੇ ਅਤੇ ਰਾਜ ਸਰਕਾਰ ਨੇ ਪਿਛਲੇ 7 ਸਾਲ ਤੋਂ ਰਾਜ ਸਰਕਾਰ ਨੂੰ ਮੌਕਾ ਮਿਲਿਆ ਹੈ। ਪੂਰੇ ਸਮਰਪਣ ਭਾਵ ਨਾਲ ਕੰਮ ਕੀਤਾ ਹੈ। ਕਾਸ਼ੀ ਵਿੱਚ ਬਨਾਸ ਡੇਅਰੀ ਸੰਕੁਲ ਦੀ ਸਥਾਪਨਾ ਹੋਵੇ, ਕਿਸਾਨਾਂ ਦੇ ਲਈ ਬਣਿਆ ਪੈਰਿਸ਼ੇਬਲ ਕਾਰਗੋ ਸੈਂਟਰ ਹੋਵੇ, ਵਿਭਿੰਨ ਕ੍ਰਿਸ਼ੀ ਸਿੱਖਿਆ ਤੇ ਅਨੁਸੰਧਾਨ (ਖੋਜ) ਕੇਂਦਰ ਹੋਣ, ਜਾਂ ਇੰਟੀਗ੍ਰੇਟਿਡ ਪੈਕ ਹਾਊਸ ਹੋਵੇ, ਅੱਜ ਇਨ੍ਹਾਂ ਸਭ ਦੇ ਕਾਰਨ ਕਾਸ਼ੀ ਅਤੇ ਪੂਰਵਾਂਚਲ ਦੇ ਕਿਸਾਨ ਬਹੁਤ ਮਜ਼ਬੂਤ ਹੋਏ ਹਨ, ਉਨ੍ਹਾਂ ਦੀ ਕਮਾਈ ਵਧੀ ਹੈ। ਬਨਾਸ ਡੇਅਰੀ ਨੇ ਤਾਂ ਬਨਾਰਸ ਅਤੇ ਆਸਪਾਸ ਦੇ ਕਿਸਾਨਾਂ ਅਤੇ ਪਸ਼ੂਪਾਲਕਾਂ ਦੀ ਕਿਸਮਤ (ਦਾ ਭਾਗ) ਬਦਲਣ ਦਾ ਕੰਮ ਕੀਤਾ ਹੈ। ਅੱਜ ਇਹ ਡੇਅਰੀ ਹਰ ਰੋਜ਼ ਕਰੀਬ 3 ਲੱਖ ਲੀਟਰ ਦੁੱਧ ਜਮ੍ਹਾਂ ਕਰ ਰਹੀ ਹੈ।

 ਇਕੱਲੇ ਬਨਾਰਸ ਦੇ ਹੀ 14 ਹਜ਼ਾਰ ਤੋਂ ਜ਼ਿਆਦਾ ਪਸ਼ੂਪਾਲਕ, ਇਹ ਸਾਡੇ ਪਰਿਵਾਰ ਇਸ ਡੇਅਰੀ ਦੇ ਨਾਲ ਰਜਿਸਟਰਡ ਹੋ ਚੁੱਕੇ ਹਨ। ਹੁਣ ਬਨਾਸ ਡੇਅਰੀ ਅਗਲੇ ਇੱਕ ਡੇਢ ਸਾਲ ਵਿੱਚ ਕਾਸ਼ੀ ਦੇ ਹੀ 16 ਹਜ਼ਾਰ ਹੋਰ ਪਸ਼ੂਪਾਲਕਾਂ ਨੂੰ ਆਪਣੇ ਨਾਲ ਜੋੜਨ ਜਾ ਰਹੀ ਹੈ। ਬਨਾਸ ਡੇਅਰੀ ਆਉਣ ਦੇ ਬਾਅਦ ਬਨਾਰਸ ਦੇ ਅਨੇਕਾਂ ਦੁੱਧ ਉਤਪਾਦਕਾਂ ਦੀ ਕਮਾਈ ਵਿੱਚ ਭੀ 5 ਲੱਖ ਰੁਪਏ ਤੱਕ ਦਾ ਵਾਧਾ ਹੋਇਆ ਹੈ। ਹਰ ਸਾਲ ਕਿਸਾਨਾਂ ਨੂੰ ਬੋਨਸ ਭੀ ਦਿੱਤਾ ਜਾ ਰਿਹਾ ਹੈ। ਪਿਛਲੇ ਸਾਲ ਭੀ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਬੋਨਸ ਪਸ਼ੂਪਾਲਕਾਂ ਦੇ ਬੈਂਕ ਖਾਤੇ ਵਿੱਚ ਭੇਜਿਆ ਗਿਆ ਸੀ। ਬਨਾਸ ਡੇਅਰੀ ਅੱਛੀ ਨਸਲ ਦੀਆਂ ਗਿਰ ਅਤੇ ਸਾਹੀਵਾਲ ਗਊਆਂ ਨੂੰ ਭੀ ਕਿਸਾਨਾਂ ਨੂੰ ਦੇ ਰਹੀ ਹੈ। ਇਸ ਨਾਲ ਭੀ ਉਨ੍ਹਾਂ ਦੀ ਆਮਦਨ ਵਧੀ ਹੈ।

 ਸਾਥੀਓ,

ਬਨਾਰਸ ਵਿੱਚ ਮੱਛੀਪਾਲਕਾਂ ਦੀ ਆਮਦਨ ਵਧਾਉਣ ਦੇ ਲਈ ਭੀ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਪੀਐੱਮ ਮਤਸਯ ਸੰਪਦਾ ਯੋਜਨਾ ਨਾਲ ਸੈਂਕੜੋਂ ਕਿਸਾਨਾਂ ਨੂੰ ਲਾਭ ਹੋ ਰਿਹਾ ਹੈ। ਉਨ੍ਹਾਂ ਨੂੰ ਹੁਣ ਕਿਸਾਨ ਕ੍ਰੈਡਿਟ ਕਾਰਡ ਦੀ ਭੀ ਸੁਵਿਧਾ ਮਿਲ ਰਹੀ ਹੈ। ਇੱਥੇ ਪਾਸ ਵਿੱਚ ਚੰਦੌਲੀ ਵਿੱਚ ਕਰੀਬ 70 ਕਰੋੜ ਦੀ ਲਾਗਤ ਨਾਲ ਆਧੁਨਿਕ ਫਿਸ਼ ਮਾਰਕਿਟ ਦਾ ਨਿਰਮਾਣ ਭੀ ਕੀਤਾ ਜਾ ਰਿਹਾ ਹੈ। ਇਸ ਨਾਲ ਭੀ ਬਨਾਰਸ ਦੇ ਮੱਛੀ ਪਾਲਨ ਨਾਲ ਜੁੜੇ ਕਿਸਾਨਾਂ ਨੂੰ ਮਦਦ ਮਿਲੇਗੀ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਨੂੰ ਭੀ ਬਨਾਰਸ ਵਿੱਚ ਜ਼ਬਰਦਸਤ ਸਫ਼ਲਤਾ ਮਿਲ ਰਹੀ ਹੈ। ਇੱਥੋਂ ਦੇ ਕਰੀਬ-ਕਰੀਬ 40 ਹਜ਼ਾਰ ਲੋਕ ਇਸ ਯੋਜਨਾ ਦੇ ਤਹਿਤ ਰਜਿਸਟਰ ਹੋਏ ਹਨ। ਬਨਾਰਸ ਦੇ 2100 ਤੋਂ ਜ਼ਿਆਦਾ ਘਰਾਂ ਵਿੱਚ ਸੋਲਰ ਪੈਨਲ ਲਗ ਚੁੱਕਿਆ ਹੈ। ਹੁਣ 3 ਹਜ਼ਾਰ ਤੋਂ ਜ਼ਿਆਦਾ ਘਰਾਂ ਵਿੱਚ ਸੋਲਰ ਪੈਨਲ ਲਗਾਉਣ ਦਾ ਕੰਮ ਚਲ ਰਿਹਾ ਹੈ। ਜੋ ਘਰ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਨਾਲ ਜੁੜੇ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਡਬਲ ਫਾਇਦਾ ਹੋਇਆ ਹੈ। ਉਨ੍ਹਾਂ ਦਾ ਬਿਜਲੀ ਬਿਲ ਤਾਂ ਜ਼ੀਰੋ ਹੋ ਹੀ ਗਿਆ ਹੈ, 2-3 ਹਜ਼ਾਰ ਰੁਪਏ ਦੀ ਕਮਾਈ ਭੀ ਹੋਣ ਲਗੀ ਹੈ।

ਸਾਥੀਓ,

ਬੀਤੇ 10 ਸਾਲਾਂ ਵਿੱਚ ਬਨਾਰਸ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿੱਚ ਕਨੈਕਟਿਵਿਟੀ ਦਾ ਜੋ ਕੰਮ ਹੋਇਆ ਹੈ, ਉਸ ਨਾਲ ਭੀ ਬਹੁਤ ਮਦਦ ਹੋਈ ਹੈ। ਅੱਜ ਕਾਸ਼ੀ ਵਿੱਚ ਦੇਸ਼ ਦੇ ਸਭ ਤੋਂ ਪਹਿਲੇ ਸਿਟੀ ਰੋਪ ਵੇਅ ਪ੍ਰੋਜੈਕਟ ਦਾ ਕੰਮ ਆਪਣੇ ਆਖਰੀ ਪੜਾਅ ਤੱਕ ਪਹੁੰਚ ਰਿਹਾ ਹੈ। ਗ਼ਾਜ਼ੀਪੁਰ, ਆਜ਼ਮਗੜ੍ਹ ਅਤੇ ਜੌਨਪੁਰ ਦੇ ਰਸਤਿਆਂ ਨੂੰ ਜੋੜਦੀ ਰਿੰਗ ਰੋਡ ਵਿਕਾਸ ਦਾ ਰਸਤਾ ਬਣ ਗਈ ਹੈ। ਫੁਲਵਰੀਆ ਅਤੇ ਚੌਕਾਘਾਟ ਦੇ ਫਲਾਈਓਵਰ ਬਣਨ ਨਾਲ ਜਾਮ ਨਾਲ ਜੂਝਣ ਵਾਲੇ ਬਨਾਰਸ ਦੇ ਆਪ ਲੋਕਾਂ ਨੂੰ ਬਹੁਤ ਰਾਹਤ ਹੋਈ ਹੈ। ਕਾਸ਼ੀ, ਬਨਾਰਸ ਅਤੇ ਕੈਂਟ ਦੇ ਰੇਲਵੇ ਸਟੇਸ਼ਨ ਹੁਣ ਇੱਕ ਨਵੇਂ ਰੂਪ ਵਿੱਚ ਟੂਰਿਸਟਾਂ(ਸੈਲਾਨੀਆਂ) ਅਤੇ ਬਨਰਾਸੀ ਲੋਕਾਂ ਦਾ ਸੁਆਗਤ ਕਰ ਰਹੇ ਹਨ। ਬਾਬਤਪੁਰ ਏਅਰਪੋਰਟ ਦਾ ਨਵਾਂ ਰੂਪ ਨਾ ਸਿਰਫ਼ ਯਾਤਾਯਾਤ ਬਲਕਿ ਵਪਾਰ ਨੂੰ ਭੀ ਬਹੁਤ ਸਹੂਲਤ ਦੇ ਰਿਹਾ ਹੈ। ਗੰਗਾ ਘਾਟਾਂ ‘ਤੇ ਹੁੰਦਾ ਵਿਕਾਸ, ਬੀਐੱਚਯੂ ਵਿੱਚ ਬਣਦੀਆਂ ਨਵੀਆਂ ਸਿਹਤ ਸੁਵਿਧਾਵਾਂ, ਸ਼ਹਿਰ ਦੇ ਕੁੰਡਾਂ ਦਾ ਨਵੀਨ ਰੂਪ, ਅਤੇ ਵਾਰਾਣਸੀ ਵਿੱਚ ਜਗ੍ਹਾ-ਜਗ੍ਹਾ ਵਿਕਸਿਤ ਹੁੰਦੀਆਂ ਨਵੀਆਂ ਵਿਵਸਥਾਵਾਂ ਕਾਸ਼ੀ ਵਾਸੀਆਂ ਨੂੰ ਗੌਰਵ ਦੀ ਅਨੁਭੂਤੀ ਕਰਵਾਉਂਦੀਆਂ ਹਨ। ਕਾਸ਼ੀ ਵਿੱਚ ਸਪੋਰਟਸ ਨੂੰ ਲੈ ਕੇ ਜੋ ਕੰਮ ਹੋ ਰਿਹਾ ਹੈ, ਨਵੇਂ ਸਟੇਡੀਅਮ ਦਾ ਜੋ ਕੰਮ ਹੋ ਰਿਹਾ ਹੈ, ਉਹ ਭੀ ਨੌਜਵਾਨਾਂ ਦੇ ਲਈ ਨਵੇਂ ਮੌਕੇ ਬਣਾ ਰਿਹਾ ਹੈ।

 ਸਾਥੀਓ,

ਸਾਡੀ ਕਾਸ਼ੀ ਸੰਸਕ੍ਰਿਤੀ ਦੀ ਰਾਜਧਾਨੀ ਰਹੀ ਹੈ, ਸਾਡੀ ਕਾਸ਼ੀ ਗਿਆਨ ਦੀ ਰਾਜਧਾਨੀ ਰਹੀ ਹੈ, ਸਾਡੀ ਕਾਸ਼ੀ ਸਰਬਵਿੱਦਿਆ ਦੀ ਰਾਜਧਾਨੀ ਰਹੀ ਹੈ। ਲੇਕਿਨ ਇਨ੍ਹਾਂ ਸਭ ਦੇ ਨਾਲ-ਨਾਲ ਇੱਕ ਐਸੀ ਨਗਰੀ ਬਣੀ ਹੈ, ਜਿਸ ਨੇ ਸਾਰੀ ਦੁਨੀਆ ਨੂੰ ਇਹ ਦਿਖਾਇਆ ਹੈ ਕਿ ਇਹ ਹੈਰੀਟੇਜ ਸਿਟੀ ਭੀ ਅਰਬਨ ਡਿਵੈਲਪਮੈਂਟ ਦਾ ਨਵਾਂ ਅਧਿਆਇ ਲਿਖ ਸਕਦੀ ਹੈ। ਵਿਕਾਸ ਭੀ ਔਰ ਵਿਰਾਸਤ ਭੀ ਦਾ ਮੰਤਰ ਕਾਸ਼ੀ ਵਿੱਚ ਹਰ ਤਰਫ਼ ਦਿਖਾਈ ਦਿੰਦਾ ਹੈ। ਅਤੇ ਇਸ ਵਿਕਾਸ ਨਾਲ ਸਿਰਫ਼ ਕਾਸ਼ੀ ਦਾ ਲਾਭ ਨਹੀਂ ਹੋ ਰਿਹਾ ਹੈ। ਪੂਰੇ ਪੂਰਵਾਂਚਲ ਦੇ ਜੋ ਪਰਿਵਾਰ ਕਾਸ਼ੀ ਵਿੱਚ ਆਪਣੇ ਕੰਮਕਾਜ ਅਤੇ ਜ਼ਰੂਰਤਾਂ ਦੇ ਲਈ ਆਉਂਦੇ ਹਨ। ਉਨ੍ਹਾਂ ਸਭ ਨੂੰ ਭੀ ਇਨ੍ਹਾਂ ਸਾਰੇ ਕੰਮਾਂ ਨਾਲ ਬਹੁਤ ਮਦਦ ਮਿਲਦੀ ਹੈ।

ਸਾਥੀਓ,

ਬਾਬਾ ਵਿਸ਼ਵਨਾਥ ਦੀ ਕ੍ਰਿਪਾ ਨਾਲ ਕਾਸ਼ੀ ਦੇ ਵਿਕਾਸ ਦੀ ਇਹ ਨਵੀਂ ਗਾਥਾ, ਅਨਵਰਤ ਚਲਦੀ ਰਹੇਗੀ। ਮੈਂ ਇੱਕ ਵਾਰ ਫਿਰ, ਦੇਸ਼ਭਰ ਤੋਂ ਜੁੜੇ ਸਾਰੇ ਕਿਸਾਨ ਸਾਥੀਆਂ ਦਾ, ਸਾਰੇ ਕਿਸਾਨ ਭਾਈ-ਭੈਣਾਂ ਦਾ ਹਿਰਦੇ ਤੋਂ ਅਭਿਵਾਦਨ ਕਰਦਾ ਹਾਂ, ਵਧਾਈ ਦਿੰਦਾ ਹਾਂ। । ਕਾਸ਼ੀਵਾਸੀਆਂ ਦਾ ਭੀ ਮੈਂ ਫਿਰ ਤੋਂ, ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

ਨਮ: ਪਾਰਵਤੀ ਪਤਯੇ!

ਹਰ ਹਰ ਮਹਾਦੇਵ!

( नमपार्वती पतये!

हर हर महादेव!)

*********

ਡੀਐੱਸ/ਐੱਸਟੀ/ਏਵੀ/ਏਕੇ



(Release ID: 2026505) Visitor Counter : 22