ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਵਿਸ਼ਵ ਭਰ ਦੇ ਰਾਜਨੇਤਾਵਾਂ ਵੱਲੋਂ ਵਧਾਈ ਸੰਦੇਸ਼ ਮਿਲਣੇ ਨਿਰੰਤਰ ਜਾਰੀ ਹਨ


ਪ੍ਰਧਾਨ ਮੰਤਰੀ ਨੇ ਵਧਾਈ ਸੰਦੇਸ਼ਾਂ ਲਈ ਵਿਸ਼ਵ ਭਰ ਦੇ ਰਾਜਨੇਤਾਵਾਂ ਦਾ ਧੰਨਵਾਦ ਕੀਤਾ

Posted On: 11 JUN 2024 5:47PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੰਦੇਸ਼ਾਂ ਲਈ ਵਿਸ਼ਵ ਭਰ ਦੇ ਰਾਜਨੇਤਾਵਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਵਿਸ਼ਵ ਭਰ ਦੇ ਰਾਜਨੇਤਾਵਾਂ ਦੇ ਵਧਾਈ ਸੰਦੇਸ਼ਾਂ ਅਤੇ ਟੈਲੀਫੋਨ ਕਾਲ ਦਾ ਜਵਾਬ ਦਿੱਤਾ।

ਕਿਊਬਾ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਮਿਗੁਏਲ ਡਿਆਜ਼-ਕੈਨੇਲ ਬਰਮੁਡੇਜ਼ ਦੀ ਇੱਕ ਪੋਸਟ ‘ਤੇ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

 “ਰਾਸ਼ਟਰਪਤੀ ਡਿਆਜ-ਕੈਨੇਲ ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਲਈ ਆਭਾਰੀ ਹਾਂ। ਅਸੀਂ ਕਿਊਬਾ ਦੇ ਨਾਲ ਆਪਣੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹਾਂ ਜੋ ਦੋਨਾਂ ਹੀ ਦੇਸ਼ਾਂ ਲੋਕਾਂ ਦੇ ਦਰਮਿਆਨ ਸਦੀਆਂ ਪੁਰਾਣੇ ਜੁੜਾਅ ‘ਤੇ ਅਧਾਰਿਤ ਹਨ।”

 

ਪੈਰਾਗੁਏ ਦੇ ਰਾਸ਼ਟਰਪਤੀ ਸ਼੍ਰੀ ਸੈਂਟੀਯਾਗੋ ਪੇਨਾ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

“ਰਾਸ਼ਟਰਪਤੀ ਸ਼੍ਰੀ ਸੈਂਟੀਯਾਗੋ ਪੇਨਾ ਤੁਹਾਡੀ ਵਧਾਈ ਲਈ ਧੰਨਵਾਦੀ ਹਾਂ। ਅਸੀਂ ਆਪਣੇ ਦੇਸ਼ਵਾਸੀਆਂ ਦੇ ਹਿਤ ਵਿੱਚ ਭਾਰਤ-ਪੈਰਾਗੁਏ ਸਬੰਧਾਂ ਨੂੰ ਅੱਗੇ ਵਧਾਉਣਾ ਨਿਰੰਤਰ ਜਾਰੀ ਰੱਖਾਂਗੇ।”

ਪਨਾਮਾ ਦੇ ਰਾਸ਼ਟਰਪਤੀ ਸ਼੍ਰੀ ਲੌਰੇਨਟੀਨੋ ਕੋਰਟੀਜ਼ੋ (Laurentino Cortizo) ਦੀ ਇੱਕ ਪੋਸਟ ‘ਤੇ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

 “ਰਾਸ਼ਟਰਪਤੀ ਸ਼੍ਰੀ ਨੀਟੋ ਕਾਰਟੀਜ਼ੋ ਤੁਹਾਡਾ ਧੰਨਵਾਦ। ਪਨਾਮਾ ਇੱਕ ਪ੍ਰਮੁੱਖ ਸਾਂਝੇਦਾਰ ਹੈ। ਅਸੀਂ ਸਾਰੇ ਆਯਾਮਾਂ ਵਿੱਚ ਆਪਣੀ ਆਪਸੀ ਲਾਭਦਾਇਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਾਂਗੇ।”

ਬੁਲਗਾਰੀਆ ਦੇ ਰਾਸ਼ਟਰਪਤੀ ਸ਼੍ਰੀ ਰੂਮੇਨ ਰਾਡੇਵ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 “ਰਾਸ਼ਟਰਪਤੀ ਰੂਮੇਨ ਰਾਡੇਵ ਤੁਹਾਡਾ ਧੰਨਵਾਦ। ਅਸੀਂ ਭਾਰਤ ਅਤੇ ਬੁਲਗਾਰੀਆ ਦੇ ਦਰਮਿਆਨ ਸਾਂਝੇਦਾਰੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਾ ਨਿਰੰਤਰ ਜਾਰੀ ਰੱਖਾਂਗੇ।”

ਓਮਾਨ ਸਲਤਨਤ ਦੇ ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਦੇ ਨਾਲ ਫੋਨ ‘ਤੇ ਹੋਈ ਗੱਲਬਾਤ ‘ਤੇ ਆਪਣੀ ਖੁਸ਼ੀ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

ਓਮਾਨ ਸਲਤਨਤ ਦੇ ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਨੂੰ ਉਨ੍ਹਾਂ ਦੀ ਫੋਨ ਕਾਲ ਲਈ ਧੰਨਵਾਦ ਅਤੇ ਉਨ੍ਹਾਂ ਦੇ ਹਾਰਦਿਕ ਅਭਿਨੰਦਨ ਅਤੇ ਮੈਤਰੀਪੂਰਨ ਸ਼ਬਦਾਂ ਦੀ ਹਿਰਦਯ ਤੋਂ ਸ਼ਲਾਘਾ ਕਰਦਾ ਹਾਂ। ਸਦੀਆਂ ਪੁਰਾਣੇ ਭਾਰਤ-ਓਮਾਨ ਰਣਨੀਤਕ ਸਬੰਧ ਨਵੀਆਂ ਉਚਾਈਆਂ ਨੂੰ ਛੂਹਣਗੇ।”

 

*********

ਡੀਐੱਸ/ਐੱਸਆਰ



(Release ID: 2024655) Visitor Counter : 22