ਜਹਾਜ਼ਰਾਨੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਵਿੱਚ ਚਾਰਜ ਸੰਭਾਲਿਆ


ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲਾ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਦੀ ਕਲਪਨਾ ਦੇ ਅਨੁਸਾਰ ਸਮੁੱਚੇ ਵਿਕਾਸ ਦੇ ਲਈ ਸਮੁੰਦਰੀ ਖੇਤਰ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਆਪਣਾ ਕੰਮ ਜਾਰੀ ਰੱਖੇਗਾ: ਸਰਬਾਨੰਦ ਸੋਨੋਵਾਲ

“ਲੋਕਾਂ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਵਿਸ਼ਵਾਸ ਜਤਾਇਆ ਹੈ, ਜੋ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ‘ਨੇਸ਼ਨ ਫਸਟ’ ਦੇ ਵਿਚਾਰ ਦੇ ਨਾਲ ਸਾਡਾ ਮਾਰਗ ਦਰਸ਼ਨ ਕਰਨਾ ਜਾਰੀ ਰੱਖੇਗਾ” ਸਰਬਾਨੰਦ ਸੋਨੋਵਾਲ

Posted On: 11 JUN 2024 6:30AM by PIB Chandigarh

ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ 10 ਜੂਨ ਨੂੰ ਨਵੀਂ ਦਿੱਲੀ ਵਿੱਚ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦਾ ਚਾਰਜ ਸੰਭਾਲਿਆ। ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸੋਨੋਵਾਲ ਨੇ ਇਸ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦੇ ਦ੍ਰਿਸ਼ਟੀਕੋਣ ਨਾਲ ਟੀਚਿਆਂ ਅਤੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਆਪਣੀ ਟੀਮ ਵਿੱਚ ਵਿਸ਼ਵਾਸ ਵਿਅਕਤ ਕੀਤਾ। ਸ਼੍ਰੀ ਸੋਨੋਵਾਲ ਨੇ ਦੁਹਰਾਇਆ ਕਿ ਇਸ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਲਈ ਸੇਵਾ ਕਰਨ ਦੀ ਪੂਰਨ ਪ੍ਰਤੀਬੱਧਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਟੀਚੇ ਦੀ ਦਿਸ਼ਾ ਵਿੱਚ ਆਪਣਾ ਚੰਗਾ ਕੰਮ ਜਾਰੀ ਰੱਖਣ ਲਈ ਆਪਣੀ ਟੀਮ ਨੂੰ ਸੱਦਾ ਦਿੱਤਾ।

ਇਸ ਮੌਕੇ ‘ਤੇ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਗਤੀਸ਼ੀਲ ਅਗਵਾਈ ਵਿੱਚ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ਜ਼ ਮੰਤਰਾਲਾ ਦੇਸ਼ ਨੂੰ ਆਰਥਿਕ ਮਹਾਸ਼ਕਤੀ ਬਣਾਉਣ ਦੇ ਆਪਣੇ ਪ੍ਰਯਾਸ ਵਿੱਚ ਸਮੁੰਦਰੀ ਖੇਤਰ ਨੂੰ ਮਜ਼ਬੂਤ ਬਣਾਉਣ ਅਤੇ ਇਸ ਦੇ ਸਮੁੱਚੇ ਵਿਕਾਸ ਦੀ ਦਿਸ਼ਾ ਵਿੱਚ ਬਹੁਤ ਸ਼ਾਨਦਾਰ ਕੰਮ ਕਰ ਰਿਹਾ ਹੈ। ਅਸੀਂ ‘ਨੇਸ਼ਨ ਫਸਟ’ ਦੇ ਇਰਾਦੇ ਦੇ ਨਾਲ ਰਾਸ਼ਟਰ ਨਿਰਮਾਣ ਲਈ ਆਪਣੇ ਆਪ ਨੂੰ ਪ੍ਰਤੀਬੱਧ ਕਰਨਾ ਜਾਰੀ ਰੱਖਾਂਗੇ ਕਿਉਂਕਿ ਅਸੀਂ ਵਿਕਸਿਤ ਭਾਰਤ ਦੇ ਮਹੱਤਵਪੂਰਨ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਸਾਡਾ ਮੰਤਰਾਲਾ ਅੰਮ੍ਰਿਤ ਕਾਲ ਵਿਜ਼ਨ, 2047 ਵਿੱਚ ਕਲਪਨਾ ਕੀਤੇ ਗਏ ਸੰਪੂਰਨ ਵਿਕਾਸ ਦੇ ਲਈ ਸਮੁੰਦਰੀ ਖੇਤਰ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖੇਗਾ।”

 

***
 

ਐੱਮਜੇਪੀਐੱਸ



(Release ID: 2024265) Visitor Counter : 25