ਸੱਭਿਆਚਾਰ ਮੰਤਰਾਲਾ
azadi ka amrit mahotsav

ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੇਂਦਰੀ ਸਭਿਆਚਾਰ ਮੰਤਰੀ ਦਾ ਅਹੁਦਾ ਸੰਭਾਲਿਆ


ਸਾਡੇ ਦੇਸ਼ ਦੀ ਵਧਦੀ ਸੌਫਟ ਪਾਵਰ ਆਪਣੇ ਸਮ੍ਰਿੱਧ ਸਭਿਆਚਾਰਕ ਤਾਣੇ-ਬਾਣੇ ਵਿੱਚ ਹੈ: ਸ਼੍ਰੀ ਸ਼ੇਖਾਵਤ

प्रविष्टि तिथि: 11 JUN 2024 2:31PM by PIB Chandigarh

ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਇੱਥੇ ਕੇਂਦਰੀ ਸਭਿਆਚਾਰ ਮੰਤਰੀ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਇਸ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਸ਼ੇਖਾਵਤ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਅਤੇ ਸਾਡੇ ਦੇਸ਼ ਅਤੇ ਦੁਨੀਆ ਵਿੱਚ ਭਾਰਤੀਤਾ ਦੀ ਜੀਵੰਤਤਾ ਦੀ ਰੱਖਿਆ, ਸੁਰੱਖਿਆ ਅਤੇ ਪ੍ਰਫੁੱਲਿਤ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਪ੍ਰਗਟ ਕੀਤਾ। 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੰਡੀਆ ਨੂੰ ਭਾਰਤ ਵਿੱਚ ਬਦਲਦੇ ਹੋਏ ਅਸੀਂ ਆਪਣੇ ਬਸਤੀਵਾਦੀ ਘੇਰੇ ਨੂੰ ਹਟਾ ਕੇ ਆਪਣੀ ਸ਼ਾਨਦਾਰ ਸਭਿਆਚਾਰਕ ਵਿਰਾਸਤ ਨੂੰ ਮੁੜ ਸਥਾਪਿਤ ਕਰਨ ਵੱਲ ਵੱਡੇ ਕਦਮ ਚੁੱਕ ਰਹੇ ਹਾਂ। ਸ਼੍ਰੀ ਸ਼ੇਖਾਵਤ ਨੇ ਕਿਹਾ ਕਿ ਸਾਡੇ ਦੇਸ਼ ਦੀ ਵਧ ਰਹੀ ਸੌਫਟ ਪਾਵਰ ਇਸ ਦੇ ਅਮੀਰ ਸਭਿਆਚਾਰਕ ਤਾਣੇ-ਬਾਣੇ ਅਤੇ ਕਲਾ, ਸੰਗੀਤ, ਨ੍ਰਿਤ, ਟੈਕਸਟਾਈਲ ਆਦਿ ਦੇ ਰੂਪ ਵਿੱਚ ਇਸ ਦੇ ਅਣਗਿਣਤ ਪ੍ਰਗਟਾਵੇ ਵਿੱਚ ਨਿਹਿਤ ਹੈ। ਮੰਤਰੀ ਨੇ ਕਿਹਾ, 'ਆਓ ਅਸੀਂ ਇਸ ਅੰਮ੍ਰਿਤ ਕਾਲ ਨੂੰ ਮਜ਼ਬੂਤ ​​ਕਰਨ ਲਈ ਮਿਲ ਕੇ ਕੰਮ ਕਰੀਏ ਅਤੇ ਇੱਕ ਵਿਕਸਿਤ ਭਾਰਤ ਨੂੰ ਬੁਣਨ ਲਈ ਸਭਿਆਚਾਰ ਨੂੰ ਮਜ਼ਬੂਤ ​​ਧਾਗਾ ਬਣਾਈਏ।'

 

ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਸਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਗੋਵਿੰਦ ਮੋਹਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸਵਾਗਤ ਕੀਤਾ।

 

*********

ਬੀਵਾਈ/ਐੱਸਕੇਟੀ


(रिलीज़ आईडी: 2024253) आगंतुक पटल : 113
इस विज्ञप्ति को इन भाषाओं में पढ़ें: English , Urdu , Marathi , हिन्दी , Hindi_MP , Bengali , Gujarati , Tamil , Telugu , Kannada , Malayalam