ਰਾਸ਼ਟਰਪਤੀ ਸਕੱਤਰੇਤ

ਪ੍ਰੈੱਸ ਕਮਿਊਨਿਕ

Posted On: 07 JUN 2024 7:48PM by PIB Chandigarh

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਸ਼੍ਰੀ ਜੇ.ਪੀ.ਨੱਡਾ ਦੀ ਅਗਵਾਈ ਵਿੱਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦਾ ਇੱਕ ਵਫਦ ਅੱਜ ਦੁਪਹਿਰ 2.30 ਵਜੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇੱਕ ਪੱਤਰ ਸੌਂਪਿਆ। ਇਸ ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ ਸ਼੍ਰੀ ਨਰੇਂਦਰ ਮੋਦੀ ਨੂੰ ਭਾਜਪਾ ਸੰਸਦੀ ਦਲ ਦੇ ਨੇਤਾ ਦੇ ਰੂਪ ਵਿੱਚ ਚੁਣਿਆ ਗਿਆ ਹੈ। ਰਾਸ਼ਟਰਪਤੀ ਨੂੰ ਐੱਨਡੀਏ ਦੇ ਘਟਕ ਪਾਰਟੀਆਂ ਵੱਲੋਂ ਸੰਮਰਥਨ ਦਾ ਪੱਤਰ ਵੀ ਸੌਪਿਆ ਗਿਆ। ਵਫਦ ਦੇ ਹੋਰ ਮੈਂਬਰਾਂ ਵਿੱਚ ਭਾਜਪਾ ਤੋਂ ਸ਼੍ਰੀ ਰਾਜਨਾਥ ਸਿੰਘਸ਼੍ਰੀ ਅਮਿਤ ਸ਼ਾਹਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਡਾ. ਸੀ.ਐੱਨ. ਮੰਜੂਨਾਥਤੇਲਗੂ ਦੇਸ਼ਮ ਪਾਰਟੀ ਤੋਂ ਸ਼੍ਰੀ ਐੱਨ ਚੰਦਰਬਾਬੂ ਨਾਇਡੂਜਨਤਾ ਦਲ (ਯੂਨਾਈਟਿਡ) ਤੋਂ ਸ਼੍ਰੀ ਨਿਤਿਸ਼ ਕੁਮਾਰਸ਼੍ਰੀ ਰਾਜੀਵ ਰੰਜਨ ਸਿੰਘ (ਲੱਲਨ ਸਿੰਘ) ਅਤੇ ਸ਼੍ਰੀ ਸੰਜੇ ਝਾ. ਸ਼ਿਵ ਸੈਨਾ ਤੋਂ ਸ਼੍ਰੀ ਏਕਨਾਥ ਸ਼ਿੰਦੇਜਨਤਾ ਦਲ (ਸੈਕਯੁਲਰ) ਤੋਂ ਸ਼੍ਰੀ ਐੱਚ.ਡੀ ਕੁਮਾਰਸਵਾਮੀਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਤੋਂ ਸ਼੍ਰੀ ਚਿਰਾਗ ਪਾਸਵਾਨਹਿੰਦੁਸਤਾਨੀ ਅਵਾਮ ਮੋਰਚਾ (ਸੈਕਯੁਲਰ) ਤੋਂ ਸ਼੍ਰੀ ਜੀਤਨ ਰਾਮ ਮਾਂਝੀਜਨਸੈਨਾ ਤੋਂ ਸ਼੍ਰੀ ਪਵਨ ਕਲਿਆਣਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਸ਼੍ਰੀ ਅਜੀਤ ਪਵਾਰਆਪਣਾ ਦਲ (ਸੋਨੀਲਾਲ) ਤੋਂ ਸ਼੍ਰੀਮਤੀ ਅਨੁਪ੍ਰਿਯਾ ਪਟੇਲਰਾਸ਼ਟਰੀ ਲੋਕ ਦਲ ਤੋਂ ਸ਼੍ਰੀ ਜਯੰਤ ਚੌਧਰੀਯੂਨਾਈਟਿਡ ਪੀਪੁਲਸ ਪਾਰਟੀ ਲਿਬਰਲ ਤੋਂ ਜਯੰਤ ਬਸੁਮਤਾਰੀਅਸਮ ਗਣ ਪਰਿਸ਼ਦ ਤੋਂ ਸ਼੍ਰੀ ਅਤੁਲ ਬੋਰਾਸਿੱਕਮ ਕ੍ਰਾਂਤੀਕਾਰੀ ਮੋਰਚਾ ਤੋਂ ਸ਼੍ਰੀ ਇੰਦਰ ਹੈਂਗ ਸੁੱਬਾਆਲ ਝਾਰਖੰਡ ਸਟੂਡੈਂਟਸ ਯੂਨੀਅਨ ਤੋਂ ਸ਼੍ਰੀ ਸੁਦੇਸ਼ ਮਹਿਤੋ ਅਤੇ ਸ਼੍ਰੀ ਚੰਦਰ ਪ੍ਰਕਾਸ਼ ਚੌਧਰੀਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਤੋਂ ਸ਼੍ਰੀ ਰਾਮਦਾਸ ਅਠਾਵਲੇ ਸ਼ਾਮਲ ਸਨ।

ਪ੍ਰਾਪਤ ਵਿਭਿੰਨ ਸਮਰਥਨ ਪੱਤਰਾਂ ਦੇ ਅਧਾਰ ਤੇ ਇਸ ਗੱਲ ਦੇ ਲਈ ਸੰਤੁਸ਼ਟ ਹੋਣ ਤੇ ਕਿ ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਗਠਬੰਧਨਜੋ ਕਿ ਸਭ ਤੋਂ ਵੱਡਾ ਚੋਣਾਂ ਤੋਂ ਪਹਿਲਾਂ ਗਠਬੰਧਨ ਵੀ ਹੈਨਵੀਂ ਗਠਿਤ 18ਵੀਂ ਲੋਕ ਸਭਾ ਵਿੱਚ ਬਹੁਮਤ ਦਾ ਸਮਰਥਨ ਹਾਸਲ ਕਰਨ ਅਤੇ ਇੱਕ ਸਥਿਰ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈਰਾਸ਼ਟਰਪਤੀ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 75(1) ਦੇ ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ।

ਰਾਸ਼ਟਰਪਤੀ ਨੇ ਸ਼੍ਰੀ ਨਰੇਂਦਰ ਮੋਦੀ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਹੋਣ ਵਾਲੇ ਸਹੁੰ ਚੁੱਕਣ ਦੇ ਸਮਾਰੋਹ ਦੀ ਮਿਤੀ ਅਤੇ ਸਮਾਂ ਦਸੱਣ ਅਤੇ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ਦੇ ਮੈਂਬਰਾਂ ਦੇ ਰੂਪ ਵਿੱਚ ਨਿਯੁਕਤ ਕੀਤੇ ਜਾਣ ਵਾਲੇ ਹੋਰਨਾਂ ਵਿਅਕਤੀਆਂ ਦੇ ਨਾਮਾਂ ਬਾਰੇ ਸਲਾਹ-ਮਸ਼ਵਰਾ ਦੇਣ ਦੀ ਵੀ ਤਾਕੀਦ ਕੀਤੀ।

 

****

 

 

ਡੀਐੱਸ/ਐੱਸਟੀ



(Release ID: 2023667) Visitor Counter : 28