ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਰੱਖਿਆ ਮੰਤਰਾਲਾ ਨੇ ਹਥਿਆਰਬੰਦ ਬਲਾਂ ਦੇ ਲਈ ਸਮਰਪਿਤ ਟੈਲੀ ਮਾਨਸ ਸੈੱਲ ਸਥਾਪਿਤ ਕਰਨ ਦੇ ਲਈ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ


ਵਿਸ਼ੇਸ਼ ਟੈਲੀ ਮਾਨਸ ਸੈੱਲ ਦੇਸ਼ ਦੇ ਸਾਰੇ ਹਥਿਆਰਬੰਦ ਬਲਾਂ ਦੇ ਲਾਭਾਰਥੀਆਂ ਦੇ ਲਈ ਇੱਕ ਸਮਰਪਿਤ ਮਾਨਸਿਕ ਸਿਹਤ ਸਹਾਇਤਾ ਹੈਲਪਲਾਈਨ ਦੇ ਰੂਪ ਵਿੱਚ ਕੰਮ ਕਰੇਗੀ

ਅਕਤੂਬਰ 2022 ਵਿੱਚ ਲਾਂਚ ਹੋਣ ਦੇ ਬਾਅਦ ਤੋਂ ਟੈਲੀ ਮਾਨਸ ਹੈਲਪਲਾਈਨ ਨੂੰ ਪ੍ਰਤੀਦਿਨ ਔਸਤਨ 3,500 ਕਾਲ ਦੀ ਦਰ ਨਾਲ 10 ਲੱਖ ਤੋਂ ਅਧਿਕ ਕਾਲ ਪ੍ਰਾਪਤ ਹੋਏ ਹਨ

ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 51 ਟੈਲੀ ਮਾਨਸ ਸੈੱਲ ਕੰਮ ਕਰ ਰਹੇ ਹਨ

Posted On: 05 JUN 2024 12:21PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ ਹਨ। ਇਸ ਦਾ ਉਦੇਸ਼ ਪੁਣੇ ਦੇ ਹਥਿਆਰਬੰਦ ਬਲ ਮੈਡੀਕਲ ਕਾਲਜ ਵਿੱਚ ਦੋ ਸਾਲ ਦੀ ਮਿਆਦ ਦੇ ਲਈ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਰਾਸ਼ਟਰੀ ਟੈਲੀਮੈਂਟਲ ਸਿਹਤ ਹੈਲਪਲਾਈਨ, ਟੈਲੀ ਮਾਨਸ ਦੀ ਵਿਸ਼ੇਸ਼ ਸੈੱਲ ਦੇ ਸੰਚਾਲਨ ਵਿੱਚ ਦੋਵਾਂ ਮੰਤਰਾਲਿਆਂ ਦਰਮਿਆਨ ਸਹਿਯੋਗ ਨੂੰ ਸਹਿਜ ਬਣਾਉਣਾ ਹੈ। ਇਸ ਸਹਿਮਤੀ ਪੱਤਰ ‘ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਅਤੇ ਮੈਨੇਜਿੰਗ ਡਾਇਰੈਕਟਰ, ਸੁਸ਼੍ਰੀ ਆਰਾਧਨਾ ਪਟਨਾਇਕ ਅਤੇ ਹਥਿਆਰਬੰਦ ਬਲ ਮੈਡੀਕਲ ਸੇਵਾ ਦੇ ਡਾਇਰੈਕਟਰ ਜਨਰਲ, ਲੈਫਟੀਨੈਂਟ ਜਨਰਲ ਦਲਜੀਤ ਸਿੰਘ ਨੇ ਦਸਤਖਤ ਕੀਤੇ।

ਵਿਸ਼ੇਸ਼ ਟੈਨੀ-ਮਾਨਸ ਸੈੱਲ ਦਾ ਉਦਘਾਟਨ 1 ਦਸੰਬਰ, 2023 ਨੂੰ ਪੁਣੇ ਦੇ ਹਥਿਆਰਬੰਦ ਬਲ ਮੈਡੀਕਲ ਕਾਲਜ ਵਿੱਚ ਚੀਫ਼ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ, ਐੱਸਐੱਮ, ਵੀਐੱਸਐੱਮ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਸੀ।

ਭਾਰਤੀ ਸੈਨਾ ਦੇ ਸਾਹਮਣੇ ਆਉਣ ਵਾਲੇ ਵਿਸ਼ਿਸ਼ਟ ਤਣਾਵਾਂ ਦੀ ਪਹਿਚਾਣ ਕਰਦੇ ਹੋਏ, ਹਥਿਆਰਬੰਦ ਬਲਾਂ ਵਿੱਚ ਟੈਲੀ-ਮਾਨਸਿਕ ਸਿਹਤ ਸੇਵਾਵਾਂ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ। ਇਸ ਲਈ ਪਰਿਚਾਲਨ ਮਾਹੌਲ, ਸੱਭਿਆਚਾਰਕ ਚੁਣੌਤੀਆਂ ਅਤੇ ਖੇਤਰੀ ਸੰਘਰਸ਼ਾਂ ਨਾਲ ਸਬੰਧਿਤ ਵਿਸ਼ਿਸ਼ਟ ਤਣਾਅ ਹਥਿਆਰਬੰਦ ਬਲਾਂ ਵਿੱਚ ਮਾਨਸਿਕ ਸਿਹਤ ਦੇਖਭਾਲ ਦੇ ਲਈ ਇੱਕ ਵਿਸ਼ੇਸ਼ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ। ਸਹਿਮਤੀ ਪੱਤਰ ‘ਤੇ ਦਸਤਖਤ ਕਰਨ ਨਾਲ, ਹਥਿਆਰਬੰਦ ਬਲਾਂ ਦੇ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਿਕ ਸਿਹਤ ਅਤੇ ਭਲਾਈ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ। ਇਸ ਨਾਲ ਹਥਿਆਰਬੰਦ ਬਲਾਂ ਦੇ ਲਾਭਾਰਥੀਆਂ ਨੂੰ ਵਿਸ਼ੇਸ਼ ਦੇਖਭਾਲ ਤੱਕ ਸਿੱਧੀ ਪਹੁੰਚ ਉਪਲਬਧ ਹੋਵੇਗੀ ਅਤੇ ਉਨ੍ਹਾਂ ਦੀ ਵਿਸ਼ਿਸ਼ਟ ਮਾਨਸਿਕ ਸਿਹਤ ਜ਼ਰੂਰਤਾਂ ਦਾ ਤੁਰੰਤ ਅਤੇ ਪ੍ਰਭਾਵੀ ਢੰਗ ਨਾਲ ਸਮਾਧਾਨ ਕੀਤਾ ਜਾਵੇਗਾ।

ਇਸ ਅਵਸਰ ‘ਤੇ ਹਥਿਆਰਬੰਦ ਬਲ ਮੈਡੀਕਲ ਸੇਵਾ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਦਲਜੀਤ ਸਿੰਘ ਨੇ ਕਿਹਾ ਕਿ ਹਥਿਆਰਬੰਦ ਬਲ ਕਰਮੀਆਂ ਦੇ ਲਈ ਮਾਨਸਿਕ ਸਿਹਤ ਕਾਉਂਸਲਿੰਗ ਦੀ ਲੰਬੇ ਸਮੇਂ ਤੋਂ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਸਮਰਪਿਤ ਟੈਲੀ ਮਾਨਸ ਸੈੱਲ ਨਾਲ ਹਥਿਆਰਬੰਦ ਬਲ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੌਵੀ ਘੰਟੇ ਮਹੱਤਵਪੂਰਨ ਮਾਨਸਿਕ ਸਿਹਤ ਸਹਾਇਤਾ ਉਪਲਬਧ ਹੋਵੇਗੀ, ਜਿਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਸਬੰਧੀ ਜ਼ਰੂਰਤਾਂ ਦਾ ਅਧਿਕ ਪ੍ਰਭਾਵੀ ਢੰਗ ਨਾਲ ਸਮਾਧਾਨ ਹੋ ਸਕੇਗਾ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਅਤੇ ਮੈਨੇਜਿੰਗ ਡਾਇਰੈਕਟਰ, ਸੁਸ਼੍ਰੀ ਅਰਾਧਨਾ ਪਟਨਾਇਕ ਨੇ ਹਥਿਆਰਬੰਦ ਬਲਾਂ ਦੀ ਵਿਸ਼ਿਸ਼ਟ ਮਾਨਸਿਕ ਸਿਹਤ ਜ਼ਰੂਰਤਾਂ ‘ਤੇ ਧਿਆਨ ਦੇਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਟੈਲੀ ਮਾਨਸ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ (ਡੀਐੱਮਐੱਚਪੀ) ਦਾ ਡਿਜੀਟਲ ਵਿਸਤਾਰ ਹੈ, ਜੋ ਵਿਆਪਕ, ਏਕੀਕ੍ਰਿਤ ਅਤੇ ਸਮਾਵੇਸ਼ੀ ਚੌਵੀ ਘੰਟੇ ਟੈਲੀ-ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਪਹਿਲ ਮਾਨਸਿਕ ਸਿਹਤ ਸਹਾਇਤਾ ਤੱਕ ਅਸਾਨ ਪਹੁੰਚ ਦੇ ਲਈ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਟੋਲ-ਫ੍ਰੀ ਨੰਬਰ,  14416 ਉਪਲਬਧ ਕਰਵਾਉਂਦੀ ਹੈ।

ਵਰਤਮਾਨ ਵਿੱਚ, ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 51 ਟੈਲੀ ਮਾਨਸ ਸੈੱਲ ਕੰਮ ਕਰ ਰਹੇ ਹਨ, ਜੋ 20 ਵਿਭਿੰਨ ਭਾਸ਼ਾਵਾਂ ਵਿੱਚ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਅਕਤੂਬਰ 2022 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਟੈਲੀ ਮਾਨਸ ਨੂੰ 10 ਲੱਖ ਤੋਂ ਵੱਧ ਕਾਲ ਪ੍ਰਾਪਤ ਹੋਏ ਹਨ ਅਤੇ ਇਹ ਪ੍ਰਤੀਦਿਨ ਔਸਤਨ 3,500 ਤੋਂ ਵੱਧ ਕਾਲ ਦਾ ਨਿਪਟਾਨ ਕਰ ਰਿਹਾ ਹੈ। ਇਹ ਅੰਕੜਾ ਮਾਨਸਿਕ ਸਿਹਤ ਸੇਵਾਵਾਂ ਦੀ ਮਹੱਤਵਪੂਰਨ ਮੰਗ ਨੂੰ ਦਰਸਾਉਂਦਾ ਹੈ ਅਤੇ ਇਹ ਵਿਸ਼ੇਸ਼ ਤੌਰ ‘ਤੇ ਹਥਿਆਰਬੰਦ ਬਲਾਂ ਦੇ ਸੰਦਰਭਾਂ ਵਿੱਚ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਵਿਆਪਕ ਅਤੇ ਸਮਾਵੇਸ਼ੀ ਤੌਰ ‘ਤੇ ਨਿਪਟਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।

ਇਸ ਪ੍ਰੋਗਰਾਮ ਵਿੱਚ ਆਰਥਿਕ ਸਲਾਹਕਾਰ ਡਾ. ਕੇ ਕੇ ਤ੍ਰਿਪਾਥੀ, ਡਾਇਰੈਕਟਰ ਜਨਰਲ ਹਸਪਤਾਲ ਸੇਵਾਵਾਂ (ਹਥਿਆਰਬੰਦ ਬਲ) ਏਅਰ ਮਾਰਸ਼ਲ ਸਾਧਨਾ ਸਕਸੈਨਾ ਨਾਇਰ, ਵੀਐੱਸਐੱਮ, ਐਡੀਸ਼ਨਲ ਡਾਇਰੈਕਟਰ ਜਨਰਲ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਮੈਡੀਕਲ ਰਿਸਰਚ, ਹੈਲਥ ਐਂਡ ਟ੍ਰੇਨਿੰਗ) ਮੇਜਰ ਜਨਰਲ ਧਰਮੇਸ਼, ਡਾਇਰੈਕਟਰ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਸਿਹਤ) ਕਰਨਲ ਸ਼ੁਭਦੀਪ ਘੋਸ਼, ਵੀਐੱਮਐੱਮ ਅਤੇ ਦੋਵਾਂ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

****************

 

ਐੱਮਵੀ



(Release ID: 2023218) Visitor Counter : 24