ਭਾਰਤ ਚੋਣ ਕਮਿਸ਼ਨ
ਪੜਾਅ 6 ਲਈ ਮਤਦਾਨ - ਰਾਤ 11:45 ਤੱਕ 61.20%
प्रविष्टि तिथि:
25 MAY 2024 11:59PM by PIB Chandigarh
ਆਮ ਚੋਣਾਂ ਦੇ ਛੇਵੇਂ ਗੇੜ ਵਿੱਚ ਰਾਤ 11:45 ਵਜੇ ਤੱਕ ਲਗਭਗ 61.20% ਵੋਟਿੰਗ ਦਰਜ ਕੀਤੀ ਗਈ। ਫੀਲਡ ਲੈਵਲ ਅਫ਼ਸਰਾਂ ਵੱਲੋਂ ਪੋਲਿੰਗ ਪਾਰਟੀਆਂ ਦੀ ਵਾਪਸੀ ਅਨੁਸਾਰ ਇਸ ਨੂੰ ਅਪਡੇਟ ਕੀਤਾ ਜਾਂਦਾ ਰਹੇਗਾ ਅਤੇ ਵੀਟੀਆਰ ਐਪ 'ਤੇ ਪਾਰਲੀਮਾਨੀ ਹਲਕਿਆਂ ਅਨੁਸਾਰ (ਸਬੰਧਤ ਵਿਧਾਨ ਸਭਾ ਹਲਕਿਆਂ ਨਾਲ) ਲਾਈਵ ਉਪਲਬਧ ਹੋਵੇਗੀ, ਜਿਵੇਂ ਕਿ ਪਿਛਲੇ ਪੜਾਵਾਂ ਵਿੱਚ ਕੀਤਾ ਗਿਆ ਸੀ।
ਰਾਤ 11:45 ਵਜੇ ਰਾਜ ਅਨੁਸਾਰ ਲਗਭਗ ਵੋਟਰ ਮਤਦਾਨ ਹੇਠ ਲਿਖੇ ਅਨੁਸਾਰ ਹੈ:
|
ਲੜੀ ਨੰ.
|
ਰਾਜ/ਯੂਟੀ
|
ਪੀਸੀ ਗਿਣਤੀ
|
ਲਗਭਗ ਵੋਟਰ ਮਤਦਾਨ %
|
|
1
|
ਬਿਹਾਰ
|
08
|
55.24
|
|
2
|
ਹਰਿਆਣਾ
|
10
|
60.4
|
|
3
|
ਜੰਮੂ ਅਤੇ ਕਸ਼ਮੀਰ
|
01
|
54.30
|
|
4
|
ਝਾਰਖੰਡ
|
04
|
63.76
|
|
5
|
ਦਿੱਲੀ ਐੱਨਸੀਟੀ
|
07
|
57.67
|
|
6
|
ਉੜੀਸਾ
|
06
|
69.56
|
|
7
|
ਉੱਤਰ ਪ੍ਰਦੇਸ਼
|
14
|
54.03
|
|
8
|
ਪੱਛਮੀ ਬੰਗਾਲ
|
08
|
79.47
|
|
ਉੱਪਰਲੇ 8 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
58
|
61.2
|
ਇੱਥੇ ਪ੍ਰਦਰਸ਼ਿਤ ਅੰਕੜੇ ਫੀਲਡ ਅਫ਼ਸਰ ਵੱਲੋਂ ਸਿਸਟਮ ਵਿੱਚ ਭਰੀ ਜਾ ਰਹੀ ਜਾਣਕਾਰੀ ਦੇ ਅਨੁਸਾਰ ਹਨ। ਇਹ ਇੱਕ ਅਨੁਮਾਨਿਤ ਰੁਝਾਨ ਹੈ, ਕਿਉਂਕਿ ਕੁਝ ਪੋਲਿੰਗ ਸਟੇਸ਼ਨਾਂ (ਪੀਐੱਸ) ਦੇ ਡੇਟਾ ਵਿੱਚ ਸਮਾਂ ਲੱਗ ਰਿਹਾ ਹੈ ਅਤੇ ਇਸ ਰੁਝਾਨ ਵਿੱਚ ਪੋਸਟਲ ਬੈਲਟ ਸ਼ਾਮਲ ਨਹੀਂ ਹਨ। ਹਰੇਕ ਪੋਲਿੰਗ ਸਟੇਸ਼ਨ ਲਈ ਰਿਕਾਰਡ ਕੀਤੀਆਂ ਵੋਟਾਂ ਦਾ ਅੰਤਿਮ ਅਸਲ ਖ਼ਾਤਾ ਪੋਲਿੰਗ ਬੰਦ ਹੋਣ 'ਤੇ ਸਾਰੇ ਪੋਲਿੰਗ ਏਜੰਟਾਂ ਨਾਲ ਫਾਰਮ 17 ਸੀ ਵਿੱਚ ਸਾਂਝਾ ਕੀਤਾ ਜਾਂਦਾ ਹੈ।
***************
ਡੀਕੇ/ਆਰਪੀ
(रिलीज़ आईडी: 2021944)
आगंतुक पटल : 124