ਭਾਰਤ ਚੋਣ ਕਮਿਸ਼ਨ
azadi ka amrit mahotsav

ਕੁੱਲ ਮਤਦਾਨ - ਪੰਜਵੇਂ ਪੜਾਅ ਵਿੱਚ ਰਾਤ 11:30 ਵਜੇ ਤੱਕ 60.09 ਫ਼ੀਸਦੀ

Posted On: 20 MAY 2024 11:57PM by PIB Chandigarh

ਆਮ ਚੋਣਾਂ ਦੇ ਪੰਜਵੇਂ ਪੜਾਅ ਵਿੱਚ ਰਾਤ 11:30 ਵਜੇ ਤੱਕ ਕੁੱਲ ਮਤਦਾਨ ਲਗਭਗ 60.09 ਫ਼ੀਸਦੀ ਦਰਜ ਕੀਤਾ ਗਿਆ। ਜਿਵੇਂ-ਜਿਵੇਂ ਪੋਲਿੰਗ ਪਾਰਟੀਆਂ ਵਾਪਸ ਆਉਂਦੀਆਂ ਰਹਿਣਗੀਆਂ, ਇਹ ਡੇਟਾ ਫੀਲਡ ਲੈਵਲ ਅਫ਼ਸਰਾਂ ਵੱਲੋਂ ਅਪਡੇਟ ਕੀਤਾ ਜਾਂਦਾ ਰਹੇਗਾ ਅਤੇ ਪਹਿਲੇ ਪੜਾਵਾਂ ਵਾਂਗ ਸੰਸਦੀ ਹਲਕੇ ਅਨੁਸਾਰ (ਸਬੰਧਤ ਵਿਧਾਨ ਸਭਾ ਹਲਕੇ ਦੇ ਨਾਲ) ਵੀਟੀਆਰ ਐਪ 'ਤੇ ਲਾਈਵ ਹੋਵੇਗਾ।

ਰਾਤ 11:30 ਵਜੇ ਤੱਕ ਰਾਜ ਅਨੁਸਾਰ ਅਨੁਮਾਨਿਤ ਵੋਟ ਪ੍ਰਤੀਸ਼ਤਤਾ ਇਸ ਪ੍ਰਕਾਰ ਹੈ:

ਲੜੀ

ਨੰਬਰ

ਰਾਜ/ਕੇਂਦਰ ਸ਼ਾਸਤ ਪ੍ਰਦੇਸ਼

ਸੰਸਦੀ ਹਲਕਿਆਂ ਦੀ ਗਿਣਤੀ

ਅੰਦਾਜ਼ਨ ਕੁੱਲ ਵੋਟਿੰਗ (ਪ੍ਰਤੀਸ਼ਤ ਵਿੱਚ)

1

ਬਿਹਾਰ

05

54.85

2

ਜੰਮੂ ਅਤੇ ਕਸ਼ਮੀਰ

01

56.73

3

ਝਾਰਖੰਡ

03

63.07

4

ਲੱਦਾਖ

01

69.62

5

ਮਹਾਰਾਸ਼ਟਰ

13

54.29

6

ਉੜੀਸਾ

05

67.59

7

ਉੱਤਰ ਪ੍ਰਦੇਸ਼

14

57.79

8

ਪੱਛਮੀ ਬੰਗਾਲ

07

74.65

ਉਪਰੋਕਤ 8 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ (49 ਸੰਸਦੀ ਹਲਕੇ)

49

60.09

ਇੱਥੇ ਪ੍ਰਦਰਸ਼ਿਤ ਡੇਟਾ ਫੀਲਡ ਅਫ਼ਸਰ ਦੁਆਰਾ ਸਿਸਟਮ ਵਿੱਚ ਭਰੀ ਜਾ ਰਹੀ ਜਾਣਕਾਰੀ ਅਨੁਸਾਰ ਹੈ। ਇਹ ਇੱਕ ਅਨੁਮਾਨਿਤ ਰੁਝਾਨ ਹੈ, ਕਿਉਂਕਿ ਕੁਝ ਪੋਲਿੰਗ ਸਟੇਸ਼ਨਾਂ  ਤੋਂ ਡਾਟਾ ਇਕੱਠਾ ਕਰਨ ਵਿੱਚ ਸਮਾਂ ਲੱਗਦਾ ਹੈ ਅਤੇ ਇਸ ਰੁਝਾਨ ਵਿੱਚ ਪੋਸਟਲ ਬੈਲਟ ਸ਼ਾਮਲ ਨਹੀਂ ਹਨ। ਹਰੇਕ ਪੋਲਿੰਗ ਸਟੇਸ਼ਨ  ਲਈ ਰਿਕਾਰਡ ਕੀਤੀਆਂ ਵੋਟਾਂ ਦਾ ਅੰਤਮ ਭੌਤਿਕ ਖਾਤਾ ਪੋਲਿੰਗ ਦੇ ਸਮਾਪਤ ਹੋਣ 'ਤੇ ਸਾਰੇ ਪੋਲਿੰਗ ਏਜੰਟਾਂ ਨਾਲ ਫਾਰਮ 17ਸੀ ਵਿੱਚ ਸਾਂਝਾ ਕੀਤਾ ਜਾਂਦਾ ਹੈ।

************

ਡੀਕੇ/ ਆਰਪੀ


(Release ID: 2021434) Visitor Counter : 91