ਭਾਰਤ ਚੋਣ ਕਮਿਸ਼ਨ
ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਦੀਆਂ ਚੋਣਾਂ ਲਈ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1717 ਉਮੀਦਵਾਰ ਚੋਣ ਲੜਨਗੇ
ਫ਼ੇਜ਼ 4 ਲਈ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 96 ਸੰਸਦੀ ਸੀਟਾਂ ਲਈ 4264 ਨਾਮਜ਼ਦਗੀ ਫ਼ਾਰਮ ਭਰੇ ਗਏ
Posted On:
03 MAY 2024 1:27PM by PIB Chandigarh
ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਵਿੱਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1717 ਉਮੀਦਵਾਰ ਚੋਣ ਲੜਨਗੇ। ਲੋਕ ਸਭਾ ਚੋਣਾਂ 2024 ਦੇ ਫ਼ੇਜ਼ 4 ਵਿੱਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 96 ਪੀਸੀਜ਼ ਲਈ ਕੁੱਲ 4264 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। ਸਾਰੇ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਫ਼ੇਜ਼ 4 ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ 25 ਅਪ੍ਰੈਲ, 2024 ਸੀ। ਭਰੀਆਂ ਗਈਆਂ ਸਾਰੀਆਂ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ 1970 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ।
ਫ਼ੇਜ਼ 4 ਤਹਿਤ ਤੇਲੰਗਾਨਾ ਵਿੱਚ 17 ਸੰਸਦੀ ਹਲਕਿਆਂ ਤੋਂ ਸਭ ਤੋਂ ਵੱਧ 1488 ਨਾਮਜ਼ਦਗੀ ਫ਼ਾਰਮ ਭਰੇ ਗਏ। ਇਸ ਤੋਂ ਬਾਅਦ 25 ਸੰਸਦੀ ਹਲਕਿਆਂ ਤੋਂ 1103 ਨਾਮਜ਼ਦਗੀਆਂ ਨਾਲ ਆਂਧਰਾ ਪ੍ਰਦੇਸ਼ ਦੂਜੇ ਨੰਬਰ 'ਤੇ ਹੈ। ਤੇਲੰਗਾਨਾ ਦੇ 7-ਮਲਕਜਗਿਰੀ ਸੰਸਦੀ ਹਲਕੇ ਵਿੱਚ ਸਭ ਤੋਂ ਵੱਧ 177 ਨਾਮਜ਼ਦਗੀ ਫ਼ਾਰਮ ਪ੍ਰਾਪਤ ਹੋਏ, ਇਸ ਤੋਂ ਬਾਅਦ ਇਸੇ ਰਾਜ ਦੇ 13-ਨਲਗੋਂਡਾ ਅਤੇ 14-ਭੋਂਗੀਰ ਹਰੇਕ ਵਿੱਚ 114 ਨਾਮਜ਼ਦਗੀ ਫ਼ਾਰਮ ਭਰੇ ਗਏ ਹਨ। ਚੌਥੇ ਪੜਾਅ 'ਚ ਸੰਸਦੀ ਸੀਟਾਂ 'ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਔਸਤ ਗਿਣਤੀ 18 ਹੈ।
ਲੋਕ ਸਭਾ ਚੋਣਾਂ 2024 ਦੇ ਪੜਾਅ 4 ਲਈ ਰਾਜ/ਯੂਟੀ ਅਨੁਸਾਰ ਵੇਰਵੇ:
ਰਾਜ/ਯੂਟੀ
|
ਚੌਥੇ ਪੜਾਅ ਵਿੱਚ ਪੀਸੀਜ਼ ਦੀ ਸੰਖਿਆ
|
ਨਾਮਜ਼ਦਗੀ ਫ਼ਾਰਮ ਪ੍ਰਾਪਤ ਹੋਏ
|
ਜਾਂਚ ਤੋਂ ਬਾਅਦ ਯੋਗ ਉਮੀਦਵਾਰਾਂ ਦੀ ਗਿਣਤੀ
|
ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਉਮੀਦਵਾਰਾਂ ਦੀ ਗਿਣਤੀ
|
ਆਂਧਰਾ ਪ੍ਰਦੇਸ਼
|
25
|
1103
|
503
|
454
|
ਬਿਹਾਰ
|
5
|
145
|
56
|
55
|
ਜੰਮੂ ਅਤੇ ਕਸ਼ਮੀਰ
|
1
|
39
|
29
|
24
|
ਝਾਰਖੰਡ
|
4
|
144
|
47
|
45
|
ਮੱਧ ਪ੍ਰਦੇਸ਼
|
8
|
154
|
90
|
74
|
ਮਹਾਰਾਸ਼ਟਰ
|
11
|
618
|
369
|
298
|
ਓਡੀਸ਼ਾ
|
4
|
75
|
38
|
37
|
ਤੇਲੰਗਾਨਾ
|
17
|
1488
|
625
|
525
|
ਉੱਤਰ ਪ੍ਰਦੇਸ਼
|
13
|
360
|
138
|
130
|
ਪੱਛਮੀ ਬੰਗਾਲ
|
8
|
138
|
75
|
75
|
ਕੁੱਲ
|
96
|
4264
|
1970
|
1717
|
*** *** *** ***
ਡੀਕੇ/ਆਰਪੀ
(Release ID: 2019609)
Visitor Counter : 190
Read this release in:
Assamese
,
English
,
Telugu
,
Kannada
,
Malayalam
,
Urdu
,
Hindi
,
Hindi_MP
,
Marathi
,
Manipuri
,
Gujarati
,
Odia
,
Tamil