ਭਾਰਤ ਚੋਣ ਕਮਿਸ਼ਨ

ਆਮ ਚੋਣਾਂ 2024 ਦੇ ਐਲਾਨ ਤੋਂ ਬਾਅਦ ਸੁਵਿਧਾ ਪੋਰਟਲ 'ਤੇ 73,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ; 44,600 ਤੋਂ ਵੱਧ ਬੇਨਤੀਆਂ ਨੂੰ ਮਨਜ਼ੂਰੀ ਦਿੱਤੀ ਗਈ


‘ਫ਼ਸਟ ਇਨ, ਫ਼ਸਟ ਆਊਟ’ ਸਿਧਾਂਤ ਪਾਰਟੀਆਂ ਅਤੇ ਉਮੀਦਵਾਰਾਂ ਲਈ ਬਰਾਬਰੀ ਦਾ ਮੈਦਾਨ ਯਕੀਨੀ ਬਣਾਉਂਦਾ ਹੈ

ਸੁਵਿਧਾ ਪੋਰਟਲ ਚੋਣ ਪ੍ਰਬੰਧਨ ਵਿੱਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦਾ ਹੈ

Posted On: 07 APR 2024 12:14PM by PIB Chandigarh

ਆਮ ਚੋਣਾਂ ਦੇ ਐਲਾਨ ਅਤੇ ਆਦਰਸ਼ ਚੋਣ ਜ਼ਾਬਤੇ (ਐੱਮਸੀਸੀ) ਦੇ ਕਾਰਜਸ਼ੀਲ ਹੋਣ ਤੋਂ ਬਾਅਦ ਸਿਰਫ਼ 20 ਦਿਨਾਂ ਵਿੱਚ ਸੁਵਿਧਾ ਪਲੇਟਫ਼ਾਰਮ 'ਤੇ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਤੋਂ 73,379 ਆਗਿਆ ਬੇਨਤੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 44,626 ਬੇਨਤੀਆਂ (60%) ਨੂੰ ਮਨਜ਼ੂਰੀ ਦਿੱਤੀ ਗਈ। ਲਗਭਗ 11,200 ਬੇਨਤੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਜੋ ਕਿ ਪ੍ਰਾਪਤ ਹੋਈਆਂ ਕੁੱਲ ਬੇਨਤੀਆਂ ਦਾ 15% ਹੈ ਅਤੇ 10,819 ਅਰਜ਼ੀਆਂ  ਅਯੋਗ ਜਾਂ ਡੁਪਲੀਕੇਟ ਹੋਣ ਕਰਕੇ ਰੱਦ ਕੀਤੀਆਂ ਗਈਆਂ ਹਨ। ਬਾਕੀ ਅਰਜ਼ੀਆਂ 7 ਅਪ੍ਰੈਲ, 2024 ਤੱਕ ਉਪਲਬਧ ਵੇਰਵਿਆਂ ਅਨੁਸਾਰ ਪ੍ਰਕਿਰਿਆ ਅਧੀਨ ਹਨ।

ਸਭ ਤੋਂ ਵੱਧ ਬੇਨਤੀਆਂ ਤਾਮਿਲਨਾਡੂ (23,239) ਤੋਂ ਪ੍ਰਾਪਤ ਹੋਈਆਂ, ਜਿਸ ਤੋਂ ਬਾਅਦ ਪੱਛਮੀ ਬੰਗਾਲ (11,976) ਅਤੇ ਮੱਧ ਪ੍ਰਦੇਸ਼ (10,636) ਹਨ। ਚੰਡੀਗੜ੍ਹ (17), ਲਕਸ਼ਦੀਪ (18) ਅਤੇ ਮਣੀਪੁਰ (20) ਤੋਂ  ਸਭ ਤੋਂ ਘੱਟ ਬੇਨਤੀਆਂ ਪ੍ਰਾਪਤ ਹੋਈਆਂ। ਰਾਜ ਅਨੁਸਾਰ ਪ੍ਰਾਪਤ ਹੋਈਆਂ ਅਰਜ਼ੀਆਂ ਨੂੰ ਅਨੁਬੰਧ ਏ 'ਤੇ ਰੱਖਿਆ ਗਿਆ ਹੈ।

ਸੁਵਿਧਾ ਪੋਰਟਲ ਇੱਕ ਤਕਨੀਕੀ ਹੱਲ ਹੈ, ਜੋ ਈਸੀਆਈ ਵੱਲੋਂ ਵਿਕਸਤ ਕੀਤਾ ਗਿਆ ਹੈ ਤਾਂ ਜੋ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਦੇ ਲੋਕਤੰਤਰੀ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਇੱਕ ਬਰਾਬਰ ਮੈਦਾਨ ਯਕੀਨੀ ਬਣਾਇਆ ਜਾ ਸਕੇ। ਇੱਕ ਪ੍ਰਭਾਵਸ਼ਾਲੀ ਟ੍ਰੈਕ ਰਿਕਾਰਡ ਦਾ ਪ੍ਰਦਰਸ਼ਨ ਕਰਦੇ ਹੋਏ ਸੁਵਿਧਾ ਪੋਰਟਲ ਨੇ ਚੋਣ ਸਮੇਂ ਦੌਰਾਨ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਤੋਂ ਇਜਾਜ਼ਤਾਂ ਅਤੇ ਸਹੂਲਤਾਂ ਲਈ ਬੇਨਤੀਆਂ ਪ੍ਰਾਪਤ ਕਰਨ ਅਤੇ ਉਨ੍ਹਾਂ 'ਤੇ ਕਾਰਵਾਈ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ।

ਚੋਣ ਮੁਹਿੰਮ ਦੀ ਮਿਆਦ ਦੇ ਮਹੱਤਵ ਨੂੰ ਪਛਾਣਦੇ ਹੋਏ ਜਿੱਥੇ ਪਾਰਟੀਆਂ ਅਤੇ ਉਮੀਦਵਾਰ ਵੋਟਰਾਂ ਤੱਕ ਪਹੁੰਚਣ ਲਈ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਨ, ਸੁਵਿਧਾ ਪੋਰਟਲ ‘ਫ਼ਸਟ ਇਨ, ਫ਼ਸਟ ਆਊਟ ਸਿਧਾਂਤ’ 'ਤੇ ਪਾਰਦਰਸ਼ੀ ਢੰਗ ਨਾਲ ਆਗਿਆ ਬੇਨਤੀਆਂ ਦੀ ਵਿਭਿੰਨ ਸ਼੍ਰੇਣੀ ਦੀ ਸੇਵਾ ਪ੍ਰਦਾਨ ਕਰਦਾ ਹੈ। ਇਹ ਰੈਲੀਆਂ ਦੇ ਆਯੋਜਨ, ਅਸਥਾਈ ਪਾਰਟੀ ਦਫ਼ਤਰ ਖੋਲ੍ਹਣ, ਘਰ-ਘਰ ਪ੍ਰਚਾਰ ਕਰਨ, ਵੀਡੀਓ ਵੈਨਾਂ, ਹੈਲੀਕਾਪਟਰਾਂ, ਵਾਹਨਾਂ ਦੇ ਪਰਮਿਟ ਪ੍ਰਾਪਤ ਕਰਨ, ਪੈਂਫਲਿਟ ਵੰਡਣ ਲਈ ਇਜਾਜ਼ਤਾਂ ਪ੍ਰਦਾਨ ਕਰਦਾ ਹੈ।

ਸੁਵਿਧਾ ਪੋਰਟਲ ਬਾਰੇ- ਈਸੀਆਈ ਆਈਟੀ ਈਕੋਸਿਸਟਮ ਲਈ ਮਹੱਤਵਪੂਰਨ ਐਪਲੀਕੇਸ਼ਨ

ਸੁਵਿਧਾ ਪੋਰਟਲ (https://suvidha.eci.gov.in ) ਰਾਹੀਂ ਪਹੁੰਚਯੋਗ, ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰ ਕਿਸੇ ਵੀ ਸਮੇਂ, ਕਿਤੇ ਵੀ, ਆਨਲਾਈਨ ਆਗਿਆ ਬੇਨਤੀਆਂ ਸਹਿਜੇ ਹੀ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਸਾਰੇ ਹਿੱਸੇਦਾਰਾਂ ਲਈ ਸੰਮਲਿਤ ਅਤੇ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਆਫਲਾਈਨ ਜਮ੍ਹਾਂ ਕਰਵਾਉਣ ਦੇ ਵਿਕਲਪ ਉਪਲਬਧ ਹਨ।

ਇੱਕ ਮਜ਼ਬੂਤ ਆਈਟੀ ਪਲੇਟਫ਼ਾਰਮ ਨਾਲ ਸਮਰਥਿਤ, ਵੱਖ-ਵੱਖ ਰਾਜਾਂ ਦੇ ਵਿਭਾਗਾਂ ਵਿੱਚ ਨੋਡਲ ਅਫ਼ਸਰਾਂ ਵੱਲੋਂ ਪ੍ਰਬੰਧਿਤ, ਸੁਵਿਧਾ ਪੋਰਟਲ ਆਗਿਆ ਬੇਨਤੀਆਂ ਦੀ ਕੁਸ਼ਲ ਪ੍ਰਕਿਰਿਆ ਦੀ ਸਹੂਲਤ ਦਿੰਦਾ ਹੈ। ਸੁਵਿਧਾ ਅਧੀਨ ਇੱਕ ਸਾਥੀ ਐਪ ਵੀ ਹੈ, ਜੋ ਬਿਨੈਕਾਰਾਂ ਨੂੰ ਉਨ੍ਹਾਂ ਦੀਆਂ ਬੇਨਤੀਆਂ ਦੀ ਸਥਿਤੀ ਨੂੰ ਅਸਲ ਸਮੇਂ ਵਿੱਚ ਟ੍ਰੈਕ ਕਰਨ ਦੇ ਯੋਗ ਬਣਾਉਂਦੀ ਹੈ, ਪ੍ਰਕਿਰਿਆ ਵਿੱਚ ਹੋਰ ਸਹੂਲਤ ਅਤੇ ਪਾਰਦਰਸ਼ਤਾ ਦਿੰਦੀ ਹੈ। ਇਹ ਐਪ ਆਈਓਐੱਸ ਅਤੇ ਐਂਡਰਾਇਡ ਪਲੇਟਫ਼ਾਰਮਾਂ 'ਤੇ ਉਪਲਬਧ ਹੈ।

ਸੁਵਿਧਾ ਪਲੇਟਫ਼ਾਰਮ ਨਾ ਸਿਰਫ਼ ਚੋਣ ਪ੍ਰਕਿਰਿਆ ਦੀ ਕੁਸ਼ਲਤਾ ਨੂੰ ਵਧਾਉਂਦਾ ਹੈ ਬਲਕਿ ਐਪਲੀਕੇਸ਼ਨਾਂ, ਸਥਿਤੀ ਅੱਪਡੇਟ, ਟਾਈਮਸਟੈਂਪਡ ਸਬਮਿਸ਼ਨਾਂ ਅਤੇ ਐੱਸਐੱਮਐੱਸ ਰਾਹੀਂ ਸੰਚਾਰ ਦੀ ਰੀਅਲ-ਟਾਈਮ ਟ੍ਰੈਕਿੰਗ ਪ੍ਰਦਾਨ ਕਰਕੇ ਪਾਰਦਰਸ਼ਤਾ ਨੂੰ ਵੀ ਯਕੀਨੀ ਬਣਾਉਂਦਾ ਹੈ। ਇਸ ਤੋਂ ਇਲਾਵਾ, ਪੋਰਟਲ 'ਤੇ ਉਪਲਬਧ ਆਗਿਆ ਡੇਟਾ ਚੋਣ ਖਰਚਿਆਂ ਦੀ ਜਾਂਚ ਕਰਨ ਲਈ ਇੱਕ ਅਹਿਮ ਸਰੋਤ ਵਜੋਂ ਕੰਮ ਕਰਦਾ ਹੈ, ਚੋਣ ਪ੍ਰਕਿਰਿਆ ਵਿੱਚ ਵਧੇਰੇ ਜਵਾਬਦੇਹੀ ਅਤੇ ਅਖੰਡਤਾ ਵਿੱਚ ਯੋਗਦਾਨ ਪਾਉਂਦਾ ਹੈ।

ਸੁਵਿਧਾ ਪਲੇਟਫ਼ਾਰਮ ਦੇ ਨਾਲ ਭਾਰਤ ਦਾ ਚੋਣ ਕਮਿਸ਼ਨ ਇੱਕ ਨਿਰਪੱਖ, ਕੁਸ਼ਲ ਅਤੇ ਪਾਰਦਰਸ਼ੀ ਚੋਣ ਮਾਹੌਲ ਬਣਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ, ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਲੋੜੀਂਦੀਆਂ ਇਜਾਜ਼ਤਾਂ ਅਤੇ ਮਨਜ਼ੂਰੀਆਂ ਤੱਕ ਬਰਾਬਰ ਪਹੁੰਚ ਮਿਲਦੀ ਹੈ।

ਅਨੁਬੰਧ ਏ:

ਲੜੀ  ਨੰ.

ਰਾਜ

ਕੁੱਲ ਬੇਨਤੀਆਂ

1

ਆਂਧਰਾ ਪ੍ਰਦੇਸ਼

1153

2

ਅਸਾਮ

2609

3

ਬਿਹਾਰ

861

4

ਗੋਆ

28

5

ਗੁਜਰਾਤ

648

6

ਹਰਿਆਣਾ

207

7

ਹਿਮਾਚਲ ਪ੍ਰਦੇਸ਼

125

8

ਕਰਨਾਟਕ

2689

9

ਕੇਰਲ

1411

10

ਮੱਧ ਪ੍ਰਦੇਸ਼

10636

11

ਮਹਾਰਾਸ਼ਟਰ

2131

12

ਮਣੀਪੁਰ

20

13

ਮੇਘਾਲਿਆ

1046

14

ਮਿਜ਼ੋਰਮ

194

15

ਨਾਗਾਲੈਂਡ

46

16

ਉੜੀਸਾ

92

17

ਪੰਜਾਬ

696

18

ਰਾਜਸਥਾਨ

2052

19

ਸਿੱਕਮ

44

20

ਤਾਮਿਲਨਾਡੂ

23239

21

ਤ੍ਰਿਪੁਰਾ

2844

22

ਉੱਤਰ ਪ੍ਰਦੇਸ਼

3273

23

ਪੱਛਮੀ ਬੰਗਾਲ

11976

24

ਛੱਤੀਸਗੜ੍ਹ

472

25

ਝਾਰਖੰਡ

270

26

ਉਤਰਾਖੰਡ

1903

27

ਤੇਲੰਗਾਨਾ

836

28

ਅੰਡੇਮਾਨ ਅਤੇ ਨਿਕੋਬਾਰ ਟਾਪੂ

468

29

ਚੰਡੀਗੜ੍ਹ

17

30

ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ

108

31

ਦਿੱਲੀ ਐੱਨਸੀਟੀ

529

32

ਲਕਸ਼ਦੀਪ

18

33

ਪੁਡੁਚੇਰੀ

355

34

ਜੰਮੂ ਅਤੇ ਕਸ਼ਮੀਰ

383

 

ਕੁੱਲ

73,379

   

*********

ਡੀਕੇ/ਆਰਪੀ



(Release ID: 2017440) Visitor Counter : 55