ਵਿੱਤ ਮੰਤਰਾਲਾ
azadi ka amrit mahotsav

ਮਾਰਚ ਵਿੱਚ ਮਾਸਿਕ ਕੁੱਲ ਜੀਐੱਸਟੀ ਰੈਵੇਨਿਊ ਕੁਲੈਕਸ਼ਨ 1.78 ਲੱਖ ਕਰੋੜ ਰੁਪਏ ਰਿਹਾ ਜੋ ਹੁਣ ਤੱਕ ਦਾ ਦੂਸਰਾ ਸਭ ਤੋਂ ਵੱਡਾ ਮਾਸਿਕ ਕਲੈਕਸ਼ਨ ਹੈ; ਇਸ ਪ੍ਰਕਾਰ ਸਾਲ-ਦਰ-ਸਾਲ 11.5 ਪ੍ਰਤੀਸ਼ਤ ਦਾ ਵਾਧਾ ਦਰਜ ਕੀਤੀ ਗਈ (ਨੈੱਟ ਅਧਾਰ ‘ਤੇ 18.4 ਪ੍ਰਤੀਸ਼ਤ)


ਸਲਾਨਾ ਕੁੱਲ ਰੈਵੇਨਿਊ 20.18 ਲੱਖ ਕਰੋੜ ਰੁਪਏ ਰਿਹਾ, ਇਸ ਪ੍ਰਕਾਰ 11.7 ਪ੍ਰਤੀਸ਼ਤ (ਨੈੱਟ ਅਧਾਰ ‘ਤੇ 13.4 ਪ੍ਰਤੀਸ਼ਤ) ਦਾ ਵਾਧਾ ਦਰਜ ਹੋਇਆ

Posted On: 01 APR 2024 3:41PM by PIB Chandigarh

ਮਾਰਚ 2024 ਵਿੱਚ ਕੁੱਲ ਗੁੱਡ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਰੈਵੇਨਿਊ ਵਿੱਚ ਸਾਲ- ਦਰ ਸਾਲ 11.5 ਪ੍ਰਤੀਸ਼ਤ ਦੇ ਵਾਧੇ ਦੇ ਨਾਲ 1.78 ਲੱਖ ਕਰੋੜ ਰੁਪਏ ਦਾ ਰਿਹਾ, ਜੋ ਹੁਣ ਤੱਕ ਦਾ ਦੂਸਰਾ ਸਭ ਤੋਂ ਵੱਡਾ ਟੈਕਸ ਕੁਲੈਕਸ਼ਨ ਹੈ। ਇਹ ਉਛਾਲ ਘਰੇਲੂ ਲੈਣ-ਦੇਣ ਤੋਂ ਜੀਐੱਸਟੀ ਕੁਲੈਕਸ਼ਨ ਵਿੱਚ 17.6 ਪ੍ਰਤੀਸ਼ਤ ਦੇ ਜ਼ਿਕਰਯੋਗ ਵਾਧੇ ਦੇ ਕਾਰਨ ਆਇਆ। ਮਾਰਚ 2024 ਦੇ ਲਈ ਰਿਫੰਡ ਦਾ ਜੀਐੱਸਟੀ ਨੈੱਟ ਰੈਵੇਨਿਊ 1.65 ਲੱਖ ਕਰੋੜ ਰੁਪਏ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 18.4 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ।

ਵਿੱਤੀ ਵਰ੍ਹੇ 2023-24 ਵਿੱਚ ਨਿਰੰਤਰ ਮਜ਼ਬੂਤ ਪ੍ਰਦਰਸ਼ਨ: ਵਿੱਤੀ ਵਰ੍ਹੇ 2023-24 ਦੇ ਲਈ ਕੁੱਲ ਜੀਐੱਸਟੀ ਕੁਲੈਕਸ਼ਨ 20.18 ਲੱਖ ਕਰੋੜ ਰੁਪਏ ਰਿਹਾ  ਇਹ ਪਿਛਲੇ ਸਾਲ ਦੀ ਤੁਲਨਾ ਵਿੱਚ ਹੋਏ 20 ਲੱਖ ਕਰੋੜ ਰੁਪਏ ਦੇ ਰੈਵੇਨਿਊ ਤੋਂ ਅਧਿਕ ਹੈ ਜੋ 11.7 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ। ਇਸ ਵਿੱਤੀ ਵਰ੍ਹੇ ਦਾ ਔਸਤ ਮਾਸਿਕ ਕੁਲੈਕਸ਼ਨ 1.68 ਲੱਖ ਕਰੋੜ ਰੁਪਏ ਹੈ, ਜੋ ਪਿਛਲੇ ਵਰ੍ਹੇ ਦੇ ਔਸਤ 1.5 ਲੱਖ ਕਰੋੜ ਰੁਪਏ ਤੋਂ ਅਧਿਕ ਹੈ। ਚਾਲੂ ਵਿੱਤੀ ਵਰ੍ਹੇ ਦੇ ਲਈ ਮਾਰਚ 2024 ਤੱਕ ਰਿਫੰਡ ਦਾ ਜੀਐੱਸਟੀ ਨੈੱਟ ਰੈਵੇਨਿਊ 18.01 ਲੱਖ ਕਰੋੜ ਰੁਪਏ ਹੈ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 13.4 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ।

ਸਾਰੇ ਕੰਪੋਨੈਂਟਸ ਵਿੱਚ ਸਕਾਰਾਤਮਕ ਪ੍ਰਦਰਸ਼ਨ:

ਮਾਰਚ 2024 ਦੇ ਕੁਲੈਕਸ਼ਨ ਦਾ ਵੇਰਵਾ:

  • ਸੈਂਟਰਲ ਗੁਡਸ ਐਂਡ ਸਰਵਿਸਿਜ਼ ਟੈਕਸ (ਸੀਜੀਐੱਸਟੀ): 34,532 ਕਰੋੜ ਰੁਪਏ;

  • ਸਟੇਟ ਗੁਡਸ ਐਂਡ ਸਰਵਿਸਿਜ਼ ਟੈਕਸ (ਐੱਸਜੀਐੱਸਟੀ): 43,746 ਕਰੋੜ ਰੁਪਏ;

  • ਏਕੀਕ੍ਰਿਤ ਵਸਤੂਆਂ ਅਤੇ ਸੇਵਾਵਾਂ ਟੈਕਸ (ਆਈਜੀਐੱਸਟੀ): 87,947 ਕਰੋੜ ਰੁਪਏ, ਜਿਸ ਵਿੱਚ ਆਯਾਤਿਤ ਵਸਤੂਆਂ ‘ਤੇ ਇਕੱਠੇ ਕੀਤੇ 40,322 ਕਰੋੜ ਰੁਪਏ ਵੀ ਸ਼ਾਮਲ ਹਨ;

  • ਉਪਕਰ: 12,259 ਕਰੋੜ ਰੁਪਏ, ਜਿਸ ਵਿੱਚ ਆਯਾਤਿਤ ਵਸਤੂਆਂ ‘ਤੇ ਇਕੱਠੇ ਕੀਤੇ 996 ਕਰੋੜ ਰੁਪਏ ਵੀ ਸ਼ਾਮਲ ਹਨ।

ਪੂਰੇ ਵਿੱਤੀ ਵਰ੍ਹੇ 2023-24 ਦੇ ਕੁਲੈਕਸ਼ਨ ਵਿੱਚ ਇਸੇ ਤਰ੍ਹਾਂ ਦੇ ਸਕਾਰਾਤਮਕ ਰੁਝਾਨ ਦੇਖੇ ਗਏ ਹਨ:

  • ਸੈਂਟਰਲ ਗੁਡਸ ਐਂਡ ਸਰਵਿਸਿਜ਼ ਟੈਕਸ (ਸੀਜੀਐੱਸਟੀ): 3,75,710 ਕਰੋੜ ਰੁਪਏ;

  • ਸਟੇਟ ਗੁਡਸ ਐਂਡ ਸਰਵਿਸਿਜ਼ ਟੈਕਸ (ਐੱਸਜੀਐੱਸਟੀ): 4,71,195 ਕਰੋੜ ਰੁਪਏ;

  • ਏਕੀਕ੍ਰਿਤ ਵਸਤੂਆਂ ਅਤੇ ਸੇਵਾਵਾਂ ਟੈਕਸ (ਆਈਜੀਐੱਸਟੀ): 10,26,790 ਕਰੋੜ ਰੁਪਏ, ਜਿਸ ਵਿੱਚ ਆਯਾਤਿਤ ਵਸਤੂਆਂ ‘ਤੇ ਇਕੱਠੇ ਕੀਤੇ 4,83,086 ਕਰੋੜ ਰੁਪਏ ਨੂੰ ਦਰਸਾਉਂਦੇ ਹਨ

ਅੰਤਰ-ਸਰਕਾਰੀ ਸਮਝੌਤਾ: ਮਾਰਚ, 2024 ਦੇ ਮਹੀਨੇ ਵਿੱਚ, ਕੇਂਦਰ ਸਰਕਾਰ ਨੇ ਇਕੱਤਰ ਕੀਤੇ ਆਈਜੀਐੱਸਟੀ ਤੋਂ ਸੀਜੀਐੱਸਟੀ ਨੂੰ 43,264 ਕਰੋੜ ਰੁਪਏ ਅਤੇ ਐੱਸਜੀਐੱਸਟੀ ਨੂੰ 37,704 ਕਰੋੜ ਰੁਪਏ ਦਾ ਨਿਪਟਾਰਾ ਕੀਤਾ। ਇਹ ਨਿਯਮਿਤ ਨਿਪਟਾਰਾ ਦੇ ਬਾਅਦ ਮਾਰਚ, 2024 ਦੇ ਲਈ ਸੀਜੀਐੱਸਟੀ ਦੇ ਲਈ 77,796 ਕਰੋੜ ਰੁਪਏ ਅਤੇ ਐੱਸਜੀਐੱਸਟੀ ਦੇ ਲਈ 81,450 ਕਰੋੜ ਰੁਪਏ ਦਾ ਕੁੱਲ ਰੈਵੇਨਿਊ ਹੈ। ਵਿੱਤੀ ਵਰ੍ਹੇ 2023-24 ਦੇ ਲਈ, ਕੇਂਦਰ ਸਰਕਾਰ ਨੇ ਇਕੱਤਰ ਕੀਤੇ ਆਈਜੀਐੱਸਟੀ ਤੋਂ ਸੀਜੀਐੱਸਟੀ ਨੂੰ 4,87,039 ਕਰੋੜ ਰੁਪਏ ਅਤੇ ਐੱਸਜੀਐੱਸਟੀ ਨੂੰ 4,12,028 ਕਰੋੜ ਰੁਪਏ ਦਾ ਨਿਪਟਾਰਾ ਕੀਤਾ।

ਹੇਠਾਂ ਦਿੱਤਾ ਗਿਆ ਚਾਰਟ ਚਾਲੂ ਵਰ੍ਹੇ ਦੌਰਾਨ ਮਾਸਿਕ ਕੁੱਲ ਜੀਐੱਸਟੀ ਰੈਵੇਨਿਊ ਵਿੱਚ ਰੁਝਾਨ ਦਿਖਾਉਂਦਾ ਹੈ। ਸਾਰਣੀ-1 ਮਾਰਚ, 2023 ਦੀ ਤੁਲਨਾ ਵਿੱਚ ਮਾਰਚ, 2024 ਦੇ ਮਹੀਨੇ ਦੌਰਾਨ ਹਰੇਕ ਰਾਜ ਵਿੱਚ ਇਕੱਠੇ ਕੀਤੇ ਜੀਐੱਸਟੀ ਦੇ ਰਾਜ-ਵਾਰ ਅੰਕੜੇ ਦਰਸਾਉਂਦੀ ਹੈ। ਸਾਰਣੀ-2 ਮਾਰਚ, 2024 ਹਰੇਕ ਰਾਜ ਦੇ ਨਿਪਟਾਰੇ ਦੇ ਬਾਅਦ ਦੇ ਜੀਐੱਸਟੀ ਰੈਵੇਨਿਊ ਦੇ ਰਾਜ-ਵਾਰ ਅੰਕੜੇ ਦਰਸਾਉਂਦੀ ਹੈ।

ਚਾਰਟ : ਜੀਐੱਸਟੀ ਕੁਲੈਕਸ਼ਨ ਵਿੱਚ ਰੁਝਾਨ

https://static.pib.gov.in/WriteReadData/userfiles/image/image0013GQK.jpeg

ਸਾਰਣੀ 1: ਮਾਰਚ, 2024 ਦੌਰਾਨ ਜੀਐੱਸਟੀ ਰੈਵੇਨਿਊ ਦਾ ਰਾਜਵਾਰ ਵਾਧਾ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਮਾਰਚ-23

ਮਾਰਚ-24

ਵਾਧਾ (%)

ਜੰਮੂ ਅਤੇ ਕਸ਼ਮੀਰ

 477

 601

26%

ਹਿਮਾਚਲ ਪ੍ਰਦੇਸ਼

 739

 852

15%

ਪੰਜਾਬ

 1,735

 2,090

20%

ਚੰਡੀਗੜ੍ਹ

 202

 238

18%

ਉਤਰਾਖੰਡ

 1,523

 1,730

14%

ਹਰਿਆਣਾ

 7,780

 9,545

23%

ਦਿੱਲੀ

 4,840

 5,820

20%

ਰਾਜਸਥਾਨ

 4,154

 4,798

15%

ਉੱਤਰ ਪ੍ਰਦੇਸ਼

 7,613

 9,087

19%

ਬਿਹਾਰ

 1,744

 1,991

14%

ਸਿੱਕਮ

 262

 303

16%

ਅਰੁਣਾਚਲ ਪ੍ਰਦੇਸ਼

 144

 168

16%

ਨਾਗਾਲੈਂਡ

 58

 83

43%

ਮਣੀਪੁਰ

 65

 69

6%

ਮਿਜ਼ੋਰਮ

 70

 50

-29%

ਤ੍ਰਿਪੁਰਾ

 90

 121

34%

ਮੇਘਾਲਿਆ

 202

 213

6%

ਅਸਾਮ

 1,280

 1,543

21%

ਪੱਛਮੀ ਬੰਗਾਲ

 5,092

 5,473

7%

ਝਾਰਖੰਡ

 3,083

 3,243

5%

ਓਡੀਸ਼ਾ

 4,749

 5,109

8%

ਛੱਤੀਸਗੜ੍ਹ

 3,017

 3,143

4%

ਮੱਧ ਪ੍ਰਦੇਸ਼

 3,346

 3,974

19%

ਗੁਜਰਾਤ

 9,919

 11,392

15%

ਦਾਦਰਾ ਅਤੇ ਨਾਗਰ ਹਵੇਲੀ 

ਅਤੇ ਦਮਨ ਅਤੇ ਦੀਓ

 309

 452

46%

ਮਹਾਰਾਸ਼ਟਰ

 22,695

 27,688

22%

ਕਰਨਾਟਕ

 10,360

 13,014

26%

ਗੋਆ

 515

 565

10%

ਲਕਸ਼ਦ੍ਵੀਪ

 3

 2

-18%

ਕੇਰਲ

 2,354

 2,598

10%

ਤਮਿਲ ਨਾਡੂ

 9,245

 11,017

19%

ਪੁਡੂਚੇਰੀ

 204

 221

9%

ਅੰਡੇਮਾਨ ਅਤੇ ਨਿਕੋਬਾਰ ਆਈਲੈਂਡ

 37

 32

-14%

ਤੇਲੰਗਾਨਾ

 4,804

 5,399

12%

ਆਂਧਰਾ ਪ੍ਰਦੇਸ਼

 3,532

 4,082

16%

ਲੱਦਾਖ

 23

 41

82%

ਹੋਰ ਖੇਤਰ

 249

 196

-21%

ਕੇਂਦਰ ਅਧਿਕਾਰ ਖੇਤਰ

 142

 220

55%

ਸਮੁੱਚੀ ਗਿਣਤੀ

 1,16,659

 1,37,166

18%

 

ਸਾਰਣੀ-2: ਆਈਜੀਐੱਸੀਟੀ ਦਾ ਐੱਸਜੀਐੱਸਟੀ ਅਤੇ ਐੱਸਜੀਐੱਸਟੀ ਹਿੱਸਾ ਰਾਜਾਂ/ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਨੂੰ ਅਪ੍ਰੈਲ-ਮਾਰਚ ਵਿੱਚ ਦਿੱਤਾ ਗਿਆ (ਕਰੋੜ ਰੁਪਏ ਵਿੱਚ)

 

ਪ੍ਰੀ-ਸੈਟਲਮੈਂਟ ਐੱਸਜੀਐੱਸਟੀ

ਪੋਸਟ-ਸੈਟਲਮੈਂਟ ਐੱਸਜੀਐੱਸਟੀ[2]

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

2022-23

2023-24

ਵਾਧਾ

2022-23

2023-24

ਵਾਧਾ

ਜੰਮੂ ਅਤੇ ਕਸ਼ਮੀਰ

 2,350

 2,945

25%

 7,272

 8,093

11%

ਹਿਮਾਚਲ ਪ੍ਰਦੇਸ਼

 2,346

 2,597

11%

 5,543

 5,584

1%

ਪੰਜਾਬ

 7,660

 8,406

10%

 19,422

 22,106

14%

ਚੰਡੀਗੜ੍ਹ

 629

 689

10%

 2,124

 2,314

9%

ਉੱਤਰਾਖੰਡ

 4,787

 5,415

13%

 7,554

 8,403

11%

ਹਰਿਆਣਾ

 18,143

 20,334

12%

 30,952

 34,901

13%

ਦਿੱਲੀ

 13,619

 15,647

15%

 28,284

 32,165

14%

ਰਾਜਸਥਾਨ

 15,636

 17,531

12%

 35,014

 39,140

12%

ਉੱਤਰ ਪ੍ਰਦੇਸ਼

 27,366

 32,534

19%

 66,052

 76,649

16%

ਬਿਹਾਰ

 7,543

 8,535

13%

 23,384

 27,622

18%

ਸਿੱਕਮ

 301

 420

39%

 839

 951

13%

ਅਰੁਣਾਚਲ ਪ੍ਰਦੇਸ਼

 494

 628

27%

 1,623

 1,902

17%

ਨਾਗਾਲੈਂਡ

 228

 307

35%

 964

 1,057

10%

ਮਣੀਪੁਰ

 321

 346

8%

 1,439

 1,095

-24%

ਮਿਜ਼ੋਰਮ

 230

 273

19%

 892

 963

8%

ਤ੍ਰਿਪੁਰਾ

 435

 512

18%

 1,463

 1,583

8%

ਮੇਘਾਲਿਆ

 489

 607

24%

 1,490

 1,713

15%

ਅਸਾਮ

 5,180

 6,010

16%

 12,639

 14,691

16%

ਪੱਛਮੀ ਬੰਗਾਲ

 21,514

 23,436

9%

 39,052

 41,976

7%

ਝਾਰਖੰਡ

 7,813

 8,840

13%

 11,490

 12,456

8%

ਓਡੀਸ਼ਾ

 14,211

 16,455

16%

 19,613

 24,942

27%

ਛੱਤੀਸਗੜ੍ਹ

 7,489

 8,175

9%

 11,417

 13,895

22%

ਮੱਧ ਪ੍ਰਦੇਸ਼

 10,937

 13,072

20%

 27,825

 33,800

21%

ਗੁਜਰਾਤ

 37,802

 42,371

12%

 58,009

 64,002

10%

ਦਾਦਰਾ ਅਤੇ ਨਾਗਰ ਹਵੇਲੀ 

 ਦਮਨ ਅਤੇ ਦੀਓ

 637

 661

4%

 1,183

 1,083

-8%

ਮਹਾਰਾਸ਼ਟਰ

 85,532

 1,00,843

18%

 1,29,129

 1,49,115

15%

ਕਰਨਾਟਕ

 35,429

 40,969

16%

 65,579

 75,187

15%

ਗੋਆ

 2,018

 2,352

17%

 3,593

 4,120

15%

ਲਕਸ਼ਦ੍ਵੀਪ

 10

 19

93%

 47

 82

75%

ਕੇਰਲ

 12,311

 13,967

13%

 29,188

 30,873

6%

ਤਮਿਲ ਨਾਡੂ

 36,353

 41,082

13%

 58,194

 65,834

13%

ਪੁਡੂਚੇਰੀ

 463

 509

10%

 1,161

 1,366

18%

ਅੰਡੇਮਾਨ ਅਤੇ ਨਿਕੋਬਾਰ

 183

 206

12%

 484

 528

9%

ਤੇਲੰਗਾਨਾ

 16,877

 20,012

19%

 38,008

 40,650

7%

ਆਂਧਰਾ ਪ੍ਰਦੇਸ਼

 12,542

 14,008

12%

 28,589

 31,606

11%

ਲੱਦਾਖ

 171

 250

46%

 517

 653

26%

ਹੋਰ ਖੇਤਰ

 201

 231

15%

 721

 1,123

56%

ਸਮੁੱਚੀ ਗਿਣਤੀ

 4,10,251

 4,71,195

15%

 7,70,747

 8,74,223

13%

 

****

 ਵਾਈਕੇਬੀ/ਵੀਐੱਮ/ਕੇਐੱਮਐੱਨ

 


[1]  ਇਸ ਵਿੱਚ ਵਸਤੂਆਂ ਦੇ ਆਯਾਤ ‘ਤੇ ਜੀਐੱਸਟੀ ਸ਼ਾਮਲ ਨਹੀਂ ਹੈ

[2]  ਨਿਪਟਾਰੇ ਦੇ ਬਾਅਦ ਦਾ ਜੀਐੱਸਟੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸਾਂ ਦੇ ਜੀਐੱਸਟੀ ਰੈਵੇਨਿਊ ਅਤੇ ਆਈਜੀਐੱਸਟੀ ਦੇ ਐੱਸਜੀਐੱਸਟੀ ਹਿੱਸੇ ਦਾ ਸੰਚਿਤ ਹਿੱਸਾ ਹੈ ਜੋ ਰਾਜਾਂ/ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤਾ ਜਾਂਦਾ ਹੈ।


(Release ID: 2016944) Visitor Counter : 96