ਭਾਰਤ ਚੋਣ ਕਮਿਸ਼ਨ
azadi ka amrit mahotsav

ਚੋਣ ਕਮਿਸ਼ਨ ਨੇ ਅਜਿਹੇ ਜ਼ਿਲ੍ਹਾ ਮੈਜਿਸਟ੍ਰੇਟਸ ਅਤੇ ਪੁਲਿਸ ਦੇ ਸੁਪਰਡੈਂਟਸ (DMs & SPs) ਦਾ ਤਬਾਦਲਾ ਕੀਤਾ ਜੋ ਕ੍ਰਮਵਾਰ ਆਈਏਐੱਸ ਅਤੇ ਆਈਪੀਐੱਸ ਕੈਡਰ ਤੋਂ ਨਹੀਂ ਹਨ; ਚਾਰ ਰਾਜਾਂ ਗੁਜਰਾਤ, ਪੰਜਾਬ, ਓਡੀਸ਼ਾ ਅਤੇ ਪੱਛਮ ਬੰਗਾਲ ਵਿੱਚ 8 ਗ਼ੈਰ-ਕੈਡਰ ਸੁਪਰਡੈਂਟਸ ਆਵ੍ ਪੁਲਿਸ / ਸੀਨੀਅਰ ਸੁਪਰਡੈਂਟਸ ਆਵ੍ ਪੁਲਿਸ (SPs/SSPs) ਅਤੇ 5 ਗ਼ੈਰ-ਕੈਡਰ ਵਾਲੇ ਜ਼ਿਲ੍ਹਾ ਮੈਜਿਸਟ੍ਰੇਟਾਂ ਦਾ ਤਬਾਦਲਾ ਕੀਤਾ


ਇਸ ਤੋਂ ਇਲਾਵਾ, ਜਿੱਥੇ ਭੀ ਪ੍ਰਮੁੱਖ ਰਾਜਨੇਤਾਵਾਂ ਦੇ ਰਿਸ਼ਤੇਦਾਰ ਜ਼ਿਲ੍ਹਾ ਮੈਜਿਸਟ੍ਰੇਟਸ/ ਸੁਪਰਡੈਂਟਸ ਆਵ੍ ਪੁਲਿਸ (ਡੀਐੱਮ/ਐੱਸਪੀ) ਦੇ ਰੂਪ ‘ਚ ਚਾਰਜ ਸੰਭਾਲ਼ ਰਹੇ ਹਨ, ਉਨ੍ਹਾਂ ਦਾ ਭੀ ਤਬਾਦਲਾ ਕਰ ਦਿੱਤਾ ਗਿਆ ਹੈ; ਸੀਨੀਅਰ ਸੁਪਰਡੈਂਟਸ ਆਵ੍ ਪੁਲਿਸ (SSP) ਬਠਿੰਡਾ (ਪੰਜਾਬ) ਅਤੇ ਸੁਪਰਡੈਂਟਸ ਆਵ੍ ਪੁਲਿਸ (SP) ਸੋਨਿਤਪੁਰ (ਅਸਾਮ) ਦਾ ਤਬਾਦਲਾ

Posted On: 21 MAR 2024 4:36PM by PIB Chandigarh

ਵਰਤਮਾਨ ਲੋਕ ਸਭਾ ਚੋਣਾਂ 2024 ਵਿੱਚ ਸਮਾਨ ਅਵਸਰ ਪ੍ਰਦਾਨ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਭਾਰਤ ਚੋਣ ਕਮਿਸ਼ਨ (ਈਸੀਆਈ) ਨੇ ਅੱਜ ਚਾਰ ਰਾਜਾਂ ਗੁਜਰਾਤ, ਪੰਜਾਬ, ਓਡੀਸ਼ਾ ਅਤੇ ਪੱਛਮ ਬੰਗਾਲ ਵਿੱਚ ਉਨ੍ਹਾਂ ਗ਼ੈਰ-ਕੈਡਰ ਵਾਲੇ ਅਧਿਕਾਰੀਆਂ ਦੇ ਲਈ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ, ਜੋ ਜ਼ਿਲ੍ਹਾ ਮੈਜਿਸਟ੍ਰੇਟਸ ਅਤੇ ਪੁਲਿਸ ਦੇ ਸੁਪਰਡੈਂਟਸ (DMs & SPs) ਦੇ ਤੌਰ 'ਤੇ ਲੀਡਰਸ਼ਿਪ ਅਹੁਦਿਆਂ 'ਤੇ ਤੈਨਾਤ ਹਨ। ਜ਼ਿਲ੍ਹੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟਸ ਅਤੇ ਪੁਲਿਸ ਦੇ ਸੁਪਰਡੈਂਟਸ (DMs & SPs) ਦੇ ਅਹੁਦੇ ਕ੍ਰਮਵਾਰ ਭਾਰਤੀ ਪ੍ਰਸ਼ਾਸਨਿਕ ਸੇਵਾ ਅਤੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀਆਂ ਦੇ ਲਈ ਕੈਡਰ ਕੀਤੇ ਗਏ ਹਨ।

ਕਮਿਸ਼ਨ ਦੁਆਰਾ ਇਹ ਨਿਰਣਾ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਦੀ ਪ੍ਰਧਾਨਗੀ ਅਤੇ ਚੋਣ ਕਮਿਸ਼ਨਰਾਂ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਦੀ ਉਪਸਥਿਤੀ ਵਿੱਚ ਹੋਈ ਇੱਕ ਬੈਠਕ ਵਿੱਚ ਲਿਆ ਗਿਆ।

ਤਬਾਦਲਾ ਕੀਤੇ ਜਾਣ ਵਾਲੇ ਅਧਿਕਾਰੀ ਹਨ:

1. ਗੁਜਰਾਤ - ਛੋਟਾ ਉਦੈਪੁਰ ਅਤੇ ਅਹਿਮਦਾਬਾਦ ਗ੍ਰਾਮੀਣ ਜ਼ਿਲ੍ਹਿਆਂ ਦੇ ਪੁਲਿਸ ਦੇ ਸੁਪਰਡੈਂਟਸ (ਐੱਸਪੀ)

2. ਪੰਜਾਬ - ਪਠਾਨਕੋਟ, ਫਾਜ਼ਿਲਕਾ, ਜਲੰਧਰ ਗ੍ਰਾਮੀਣ ਅਤੇ ਮਲੇਰਕੋਟਲਾ ਜ਼ਿਲਿਆਂ ਦੇ ਸੀਨੀਅਰ ਸੁਪਰਡੈਂਟਸ ਆਵ੍ ਪੁਲਿਸ (ਐੱਸਐੱਸਪੀ)

3. ਓਡੀਸ਼ਾ - ਢੇਂਕਨਾਲ ਦੇ ਜ਼ਿਲ੍ਹਾ ਅਧਿਕਾਰੀ ਅਤੇ ਦੇਵਗੜ੍ਹ ਅਤੇ ਕਟਕ ਗ੍ਰਾਮੀਣ ਜ਼ਿਲ੍ਹਿਆਂ ਦੇ ਪੁਲਿਸ ਦੇ ਸੁਪਰਡੈਂਟਸ (ਐੱਸਪੀ)

4. ਪੱਛਮ ਬੰਗਾਲ – ਪੂਰਬ ਮੇਦਨੀਪੁਰ, ਝਾਰਗ੍ਰਾਮ, ਪੂਰਬ ਬਰਧਮਾਨ ਅਤੇ ਬੀਰਭੂਮ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀ

ਇਸ ਤੋਂ ਇਲਾਵਾ, ਕਮਿਸ਼ਨ ਨੇ ਪੰਜਾਬ ਵਿੱਚ ਸੀਨੀਅਰ ਸੁਪਰਡੈਂਟਸ ਆਵ੍ ਪੁਲਿਸ (ਐੱਸਐੱਸਪੀ) ਬਠਿੰਡਾ ਅਤੇ ਅਸਾਮ ਵਿੱਚ ਪੁਲਿਸ ਦੇ ਸੁਪਰਡੈਂਟਸ (ਐੱਸਪੀ) ਸੋਨਿਤਪੁਰ ਨੂੰ ਚੁਣੇ ਹੋਏ ਰਾਜਨੀਤਕ ਨੁਮਾਇੰਦਿਆਂ ਦੇ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਜਾਂ ਪਰਿਵਾਰਕ ਸਬੰਧਾਂ ਨੂੰ ਦੇਖਦੇ ਹੋਏ ਤਬਾਦਲਾ ਕਰਨ ਦਾ ਭੀ ਨਿਰਦੇਸ਼ ਦਿੱਤਾ ਹੈ। ਪ੍ਰਸ਼ਾਸਨ ਦੇ ਪੱਖਪਾਤੀ ਹੋਣ ਜਾਂ ਸਮਝੌਤਾ ਕੀਤੇ ਜਾਣ ਦੇ ਕਿਸੇ ਭੀ ਖਦਸ਼ੇ ਨੂੰ ਦੂਰ ਕਰਨ ਦੇ ਉਦੇਸ਼ ਨਾਲ ਇਹਤਿਆਤੀ ਕਦਮ ਦੇ ਤੌਰ ‘ਤੇ ਇਨ੍ਹਾਂ ਦੋਨੋਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।

ਉਕਤ ਨਿਰਦੇਸ਼ਾਂ ਦੇ ਤਹਿਤ, ਸਾਰੀਆਂ ਸਬੰਧਿਤ ਰਾਜ ਸਰਕਾਰਾਂ ਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਗ਼ੈਰ-ਕੈਡਰ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜ਼ਿਲ੍ਹਾ ਅਧਿਕਾਰੀ ਅਤੇ ਸੁਪਰਡੈਂਟਸ ਆਵ੍ ਪੁਲਿਸ (ਐੱਸਪੀ)/ਸੀਨੀਅਰ ਸੁਪਰਡੈਂਟਸ ਆਵ੍ ਪੁਲਿਸ (ਐੱਸਐੱਸਪੀ) ਰੂਪ ‘ਚ ਉਨ੍ਹਾਂ ਦੀਆਂ ਵਰਤਮਾਨ ਭੂਮਿਕਾਵਾਂ ਤੋਂ ਤਬਾਦਲਾ ਕਰਨ ਅਤੇ ਕਮਿਸ਼ਨ ਨੂੰ ਇੱਕ ਅਨੁਪਾਲਨ ਰਿਪੋਰਟ ਪੇਸ਼ ਕਰਨ।

 

******

 

ਡੀਕੇ/ਆਰਪੀ


(Release ID: 2016254) Visitor Counter : 83