ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਵਿੱਚ, ਭਾਰਤ ਮੰਡਪਮ ਵਿਖੇ ਸਟਾਰਟ-ਅੱਪ ਮਹਾਂਕੁੰਭ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 20 MAR 2024 6:19PM by PIB Chandigarh

ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਪੀਯੂਸ਼ ਗੋਇਲ ਜੀ, ਅਨੁਪ੍ਰਿਯਾ ਪਟੇਲ ਜੀ, ਸੋਮ ਪ੍ਰਕਾਸ਼ ਜੀ, ਹੋਰ ਮਹਾਨੁਭਾਵ ਅਤੇ ਦੇਸ਼ ਭਰ ਤੋਂ ਸਾਡੇ ਨਾਲ ਜੁੜੇ ਹੋਰ ਸਟਾਰਟਅੱਪ ਈਕੋਸਿਸਟਮ ਦੇ ਸਾਰੇ ਸਾਥੀਓ, ਆਪ ਸਾਰਿਆਂ ਨੂੰ ਸਟਾਰਟ-ਅੱਪ ਮਹਾਂਕੁੰਭ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਸਟਾਰਟ-ਅੱਪ ਲਾਂਚ ਤਾਂ ਬਹੁਤ ਲੋਕ ਕਰਦੇ ਹਨ ਅਤੇ ਪੌਲੀਟਿਕਸ ਵਿੱਚ ਤਾਂ ਜ਼ਿਆਦਾ, ਅਤੇ ਵਾਰ-ਵਾਰ ਲਾਂਚ ਕਰਨਾ ਪੈਂਦਾ ਹੈ। ਤੁਹਾਡੇ ਵਿੱਚ ਉਨ੍ਹਾਂ ਵਿੱਚ ਫਰਕ ਇਹ ਹੈ ਕਿ ਤੁਸੀਂ ਲੋਕ ਪ੍ਰਯੋਗਸ਼ੀਲ ਹੁੰਦੇ ਹੋ, ਇੱਕ ਜੇਕਰ ਲਾਂਚ ਨਹੀਂ ਹੋਇਆ ਤਾਂ ਤੁਰੰਤ ਦੂਸਰੇ ‘ਤੇ ਚਲੇ ਜਾਂਦੇ ਹੋ। ਹੁਣ ਪਿੱਛੇ ਦੇਰ ਹੋ ਗਈ।

ਸਾਥੀਓ,

ਅੱਜ ਜਦੋਂ ਦੇਸ਼, 2047 ਦੇ ਵਿਕਸਿਤ ਭਾਰਤ ਦੇ ਰੋਡਮੈਪ ‘ਤੇ ਕੰਮ ਕਰ ਰਿਹਾ ਹੈ, ਅਜਿਹੇ ਸਮੇਂ ਮੈਨੂੰ ਲੱਗਦਾ ਹੈ ਕਿ ਇਹ ਸਟਾਰਟ-ਅੱਪ ਮਹਾਂਕੁੰਭ ਦਾ ਬਹੁਤ ਮਹੱਤਵ ਹੈ। ਬੀਤੇ ਦਹਾਕਿਆਂ ਵਿੱਚ ਅਸੀਂ ਦੇਖਿਆ ਹੈ ਕਿ ਭਾਰਤ ਨੇ ਕਿਵੇਂ IT ਅਤੇ Software ਸੈਕਟਰ ਵਿੱਚ ਆਪਣੀ ਛਾਪ ਛੱਡੀ ਹੈ। ਹੁਣ ਅਸੀਂ ਭਾਰਤ ਵਿੱਚ Innovation ਅਤੇ Startup Culture ਦਾ Trend ਲਗਾਤਾਰ ਵਧਦੇ ਹੋਏ ਦੇਖ ਰਹੇ ਹਾਂ। ਅਤੇ ਇਸ ਲਈ, ਸਟਾਰਟ-ਅੱਪ ਦੀ ਦੁਨੀਆ ਦੇ ਆਪ ਸਾਰੇ ਸਾਥੀਆਂ ਦਾ ਇਸ ਮਹਾਂਕੁੰਭ ਵਿੱਚ ਹੋਣਾ ਬਹੁਤ ਮਾਇਨੇ ਰੱਖਦਾ ਹੈ। ਅਤੇ ਮੈਂ ਬੈਠੇ-ਬੈਠੇ ਸੋਚ ਰਿਹਾ ਸੀ ਕਿ ਸਟਾਰਟ-ਅੱਪ ਵਾਲੇ ਸਫਲ ਕਿਵੇਂ ਹੁੰਦੇ ਹਨ, ਕਿਉਂ ਹੁੰਦੇ ਹਨ, ਉਹ ਕਿਹੜੀ ਉਨ੍ਹਾਂ ਦੇ ਅੰਦਰ ਇੱਕ  genius element ਹੈ  ਜਿਸ ਦੇ ਕਾਰਨ ਇਹ ਸਫਲ ਹੋ ਜਾਂਦੇ ਹਨ। ਤਾਂ ਮੈਨੂੰ ਇੱਕ ਵਿਚਾਰ ਆਇਆ ਤੁਸੀਂ ਲੋਕ ਤੈਅ ਕਰਨਾ ਮੈਂ ਸਹੀ ਹਾਂ ਕਿ ਗਲਤ ਹਾਂ। ਜੋ ਤੁਹਾਡੀ ਟੀਮ ਹੈ ਜਿਸ ਨੇ ਇਸ ਨੂੰ ਆਰਗੇਨਾਈਜ਼ ਕੀਤਾ ਹੈ।

ਕਿਉਂਕਿ ਆਮ ਤੌਰ ‘ਤੇ ਜਨਤਕ ਜੀਵਨ ਵਿੱਚ ਉਦਯੋਗ ਜਗਤ, ਵਪਾਰਕ ਜਗਤ ਵਿੱਚ ਕੋਈ ਵੀ ਨਿਰਣੇ ਹੁੰਦਾ ਹੈ ਤਾਂ ਉਸ ਦਾ ਸਬੰਧ ਸਰਕਾਰ ਨਾਲ ਹੁੰਦਾ ਹੀ ਹੈ। ਅਤੇ ਜਦੋਂ ਸਰਕਾਰ ਨਾਲ ਹੁੰਦਾ ਹੈ ਤਾਂ ਫਿਰ ਥੋੜ੍ਹਾ 5 ਸਾਲ ਦਾ ਟਾਈਮ ਟੇਬਲ ਰਹਿੰਦਾ ਹੈ। ਹੌਲੀ-ਹੌਲੀ ਪਹੁੰਚ ਰਹੀ ਹੈ ਇਧਰ ਤੋਂ ਸ਼ੁਰੂ ਹੋਈ ਹੈ। ਅਤੇ ਇਸ ਲਈ ਆਮ ਤੌਰ ‘ਤੇ ਜੋ ਵਪਾਰੀ ਮਨ ਹੁੰਦਾ ਹੈ, ਉਹ ਸੋਚਦਾ ਹੈ ਯਾਰ ਚੋਣਾਂ ਦਾ ਸਾਲ ਹੈ, ਹੁਣੇ ਰਹਿਣ ਦਿਓ, ਇੱਕ ਵਾਰ ਚੋਣਾਂ ਹੋ ਜਾਣ, ਨਵੀਂ ਸਰਕਾਰ ਬਣੇਗੀ ਤਦ ਦੇਖਾਂਗੇ। ਅਜਿਹਾ ਹੀ ਹੁੰਦਾ ਹੈ ਨਾਲੇਕਿਨ ਤੁਸੀਂ ਲੋਕ election declare ਹੋ ਚੁੱਕਿਆ ਹੈ। ਉਸ ਦੇ ਬਾਵਜੂਦ ਇੰਨਾ ਵੱਡਾ ਪ੍ਰੋਗਰਾਮ ਕਰ ਰਹੇ ਹੋ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਅਗਲੇ ਪੰਜ ਸਾਲ ਕੀ ਹੋਣ ਵਾਲਾ ਹੈ। ਅਤੇ ਮੈਂ ਸਮਝਦਾ ਹਾਂ ਤੁਹਾਡੇ ਅੰਦਰ ਇਹ ਜੋ genius ਚੀਜ਼ ਪਈ ਹੈ ਨਾ ਉਹ ਹੀ ਸਟਾਰਟ-ਅੱਪ ਨੂੰ ਸਫਲ ਬਣਾਉਂਦੀ ਹੋਵੇਗੀ।

ਇੱਥੇ Investors, Incubators, Academicians, Researchers, Industry Members, ਯਾਨੀ ਇੱਕ ਪ੍ਰਕਾਰ ਨਾਲ ਸੱਚੇ ਅਰਥ ਵਿੱਚ ਇਹ ਮਹਾਂਕੁੰਭ ਹੈ। ਇੱਥੇ Young Entrepreneurs ਵੀ ਹਨ ਅਤੇ Future Entrepreneurs ਵੀ ਹਨ। ਅਤੇ ਜਿਵੇਂ ਤੁਹਾਡੇ ਵਿੱਚ genius talent ਹੈ ਨਾ ਮੇਰੇ ਵਿੱਚ ਵੀ ਹੈ। ਅਤੇ ਇਸ ਨੂੰ ਮੈਂ ਪਹਿਚਾਣ ਸਕਦਾ ਹਾਂ ਇਸ ਵਿੱਚ Future Entrepreneurs ਮੈਨੂੰ ਦਿਖਦੇ ਹਨ, ਮੈਂ ਦੇਖ ਸਕਦਾ ਹਾਂ। ਅਜਿਹੇ ਵਿੱਚ ਇਹ Energy, ਇਹ Vibe, ਵਾਕਈ ਅਦਭੁਤ ਹੈ ਜਦੋਂ ਮੈਂ Pods ਅਤੇ Exhibition Stalls ਤੋਂ ਗੁਜ਼ਰ ਰਿਹਾ ਸੀ, ਤਾਂ ਇਹ Vibe ਮੈਂ ਫੀਲ ਕਰ ਰਿਹਾ ਸੀ। ਅਤੇ ਕੁਝ ਦੂਰ ਕੁਝ ਲੋਕ ਨਾਅਰੇ ਵੀ ਲਗਾ ਰਹੇ ਸਨ। ਅਤੇ ਹਰ ਕੋਈ ਆਪਣੇ ਇਨੋਵੇਸ਼ਨ ਨੂੰ ਬੜੇ ਮਾਣ ਦੇ ਨਾਲ ਦਿਖਾ ਰਿਹਾ ਸੀ। ਅਤੇ ਇੱਥੇ ਆ ਕੇ ਕਿਸੇ ਵੀ ਭਾਰਤੀ ਨੂੰ ਲੱਗੇਗਾ ਕਿ ਉਹ ਅੱਜ ਦੇ ਸਟਾਰਟ-ਅੱਪ ਨੂੰ ਨਹੀਂ ਬਲਕਿ ਕੱਲ੍ਹ ਦੇ ਯੂਨੀਕੌਰਨ ਅਤੇ ਡੇਕਾਕੌਰਨ ਨੂੰ ਦੇਖ ਰਹੇ ਹਨ।

ਸਾਥੀਓ,

ਭਾਰਤ ਅੱਜ ਜੇਕਰ Global Startup Space ਦੇ ਲਈ ਨਵੀਂ ਉਮੀਦ, ਨਵੀਂ ਤਾਕਤ ਬਣ ਕੇ ਉੱਭਰਿਆ ਹੈ, ਤਾਂ ਇਸ ਦੇ ਪਿੱਛੇ ਇੱਕ ਸੋਚਿਆ-ਸਮਝਿਆ ਵਿਜ਼ਨ ਰਿਹਾ ਹੈ। ਭਾਰਤ ਨੇ ਸਹੀ ਸਮੇਂ ‘ਤੇ ਸਹੀ ਨਿਰਣੇ ਲਈ, ਸਹੀ ਸਮੇਂ ‘ਤੇ ਸਟਾਰਟ-ਅੱਪਸ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕੀਤਾ। ਹੁਣ ਇਹ ਸਮਿਟ ਤਾਂ ਤੁਸੀਂ ਲੋਕਾਂ ਨੇ ਬਹੁਤ ਵੱਡੀ ਮਾਤਰਾ ਵਿੱਚ ਆਰਗੇਨਾਈਜ਼ ਕੀਤੀ ਹੈ। ਲੇਕਿਨ ਜਦੋਂ ਇਸ ਸ਼ਬਦ ਦਾ ਵੀ ਸਟਾਰਟ-ਅੱਪ ਨਹੀਂ ਹੋਇਆ ਸੀ। ਉਸ ਸਮੇਂ ਮੈਂ ਇੱਕ ਸਮਿਟ ਕੀਤੀ ਸੀ। ਵਿਗਿਆਨ ਭਵਨ ਵਿੱਚ ਬੜੀ ਮੁਸ਼ਕਿਲ ਨਾਲ ਅੱਧਾ ਸਭਾਗ੍ਰਹਿ ਭਰਿਆ ਸੀ। ਪਿੱਛੇ ਵੀ ਜਿਵੇਂ ਸਰਕਾਰ ਕਰਦੀ ਹੈ ਜਗ੍ਹਾ ਅਸੀਂ ਭਰ ਦਿੱਤੀ ਸੀ। ਇਹ ਅੰਦਰ ਦੀ ਗੱਲ ਹੈ, ਬਾਹਰ ਨਾ ਦੱਸਣਾ। ਅਤੇ ਉਸ ਵਿੱਚ ਦੇਸ਼ ਵਿੱਚ ਜੋ ਨਵੇਂ-ਨਵੇਂ ਨੌਜਵਾਨ ਅਤੇ ਮੈਂ ਸਟਾਰਟ-ਅੱਪ ਇੰਡੀਆ, ਸਟੈਂਡ ਅੱਪ ਇੰਡੀਆ ਇਸ ਨੂੰ ਲਾਂਚ ਕਰਨ ਦੀ ਇਸ ਦਿਸ਼ਾ ਵਿੱਚ ਮੇਰਾ ਪ੍ਰਯਾਸ ਸੀ, ਅਤੇ ਮੈਂ ਚਾਹੁੰਦਾ ਸੀ ਕਿ ਉਸ ਵਿੱਚ ਮੈਂ ਇੱਕ ਆਕਰਸ਼ਣ ਪੈਦਾ ਕਰਾਂ, ਯੂਥ ਵਿੱਚ ਇੱਕ ਮੈਸੇਜਿੰਗ ਦਾ, ਤਾਂ ਕੁਝ ਲੋਕਾਂ ਨੇ ਜੋ initiative ਲਏ ਸਨ, ਉਨ੍ਹਾਂ ਨੂੰ ਖੋਜਿਆ ਦੇਸ਼ ਭਰ ਵਿੱਚ। ਭਈ ਕੋਈ ਕੋਨੇ ਵਿੱਚ ਕੁਝ ਕੋਈ ਕਰਦਾ ਹੈ ਤਾਂ ਜਰਾ ਦੇਖੋ। ਅਤੇ ਮੈਂ 5-7 ਲੋਕਾਂ ਨੂੰ ਬੁਲਾਇਆ ਸੀ ਕਿ ਜਰਾ ਭਈ ਤੁਸੀਂ ਵੀ ਭਾਸ਼ਣ ਕਰੋ ਮੇਰੀ ਕੋਈ ਸੁਣੇਗਾ ਨਹੀਂ। ਹੁਣ ਸੁਣਦੇ ਹਨ। ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ। ਤਾਂ ਮੈਨੂੰ ਬਰਾਬਰ ਯਾਦ ਹੈ ਉਸ ਫੰਕਸ਼ਨ ਵਿੱਚ ਇੱਕ ਬੇਟੀ ਨੇ ਆਪਣਾ ਅਨੁਭਵ ਸੁਣਾਇਆ। ਸ਼ਾਇਦ ਇੱਥੇ ਬੈਠੀ ਵੀ ਹੋਵੇ ਮੈਨੂੰ ਪਤਾ ਨਹੀਂ ਹੈ ਅਤੇ ਉਸ ਨੇ ਉਹ ਮੂਲ ਬੰਗਾਲੀ ਹੈ ਅਤੇ ਮਾਂ ਬਾਪ ਨੇ ਕਾਫੀ ਪੜ੍ਹਾ ਲਿਖਾ ਕੇ ਉਸ ਨੂੰ ਤਿਆਰ ਕੀਤਾ। ਉਸ ਨੇ ਆਪਣਾ ਅਨੁਭਵ ਦੱਸਿਆ। ਉਸਨੇ ਕਿਹਾ ਮੈਂ, ਉਸ ਦੇ ਮਾਤਾ-ਪਿਤਾ ਵੀ ਪੜ੍ਹੇ ਲਿਖੇ ਹਨ। ਤਾਂ ਬੋਲੀ ਮੈਂ ਘਰ ਗਈ ਤਾਂ ਮੇਰੀ ਮਾਂ ਨੇ ਪੁੱਛਿਆ ਕੀ ਕਰ ਰਹੇ ਹੋ ਬੇਟਾ? ਕਾਫੀ ਪੜ੍ਹ ਲਿਖ ਕੇ ਆਈ ਸੀ। ਤਾਂ ਉਸ ਨੇ ਕਿਹਾ ਕਿ ਮੈਂ ਸਟਾਰਟਅੱਪ ਸ਼ੁਰੂ ਕਰਨ ਜਾ ਰਹੀ ਹਾਂ। ਤਾਂ ਉਸ ਦੀ ਮਾਂ ਨੇ ਕਿਹਾ ਉਹ ਬੰਗਾਲੀ ਸਨ-ਸਰਵਨਾਸ਼, ਬੋਲੇ ਸਰਵਨਾਸ਼। ਯਾਨੀ ਸਟਾਰਟ-ਅੱਪ ਯਾਨੀ ਸਰਵਨਾਸ਼। ਉੱਥੇ ਤੋਂ ਸ਼ੁਰੂ ਹੋਈ ਇਹ ਯਾਤਰਾ ਇਸ ਦਾ ਇੱਕ ਸੈਂਪਲ ਨਜ਼ਰ ਆ ਰਿਹਾ ਹੈ। ਦੇਸ਼ ਨੇ Startup India ਅਭਿਯਾਨ ਦੇ ਤਹਿਤ Innovative Ideas ਨੂੰ ਇੱਕ ਪਲੇਟਫਾਰਮ ਦਿੱਤਾ, ਉਨ੍ਹਾਂ ਨੂੰ ਫੰਡਿੰਗ ਦੇ ਸੋਰਸ ਨਾਲ ਕਨੈਕਟ ਕੀਤਾ। ਐਜੂਕੇਸ਼ਨ ਇੰਸਟੀਟਿਊਟਸ ਵਿੱਚ Incubators ਸਥਾਪਿਤ ਕਰਨ ਦਾ ਅਭਿਯਾਨ ਵੀ ਚਲਾਇਆ। ਅਸੀਂ ਬਿਲਕੁਲ ਉਸ ਦਾ ਬਾਲ ਵਾਟਿਕਾ ਸ਼ੁਰੂ ਕੀਤੀ ਅਟਲ ਟਿਕਰਿੰਗ ਲੈਬ। ਜਿਵੇਂ education ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ ਨਾ ਕੇਜੀ ਦਾ। ਉਸੇ ਹੀ ਤਰਾਂ ਅਸੀਂ ਸ਼ੁਰੂ ਕੀਤਾ ਅਤੇ ਇਸ ਨਾਲ ਫਿਰ ਸਟੇਜ ਅੱਗੇ ਗਿਆ, Incubators centers ਬਣਦੇ ਗਏ। ਟੀਯਰ-2, ਟੀਯਰ-3 ਸ਼ਹਿਰਾਂ ਦੇ ਨੌਜਵਾਨਾਂ ਲਈ ਵੀ ਆਪਣੇ Ideas ਨੂੰ Incubate ਕਰਨ ਦੀ ਸੁਵਿਧਾ ਮਿਲਣ ਲਗੀ। ਅੱਜ ਪੂਰਾ ਦੇਸ਼ ਮਾਣ ਨਾਲ ਕਹਿ ਸਕਦਾ ਹੈ ਕਿ ਸਾਡਾ startup ecosystem ਸਿਰਫ ਵੱਡੇ ਮੈਟਰੋ ਸ਼ਹਿਰਾਂ ਤੱਕ ਸੀਮਤ ਨਹੀਂ ਹੈ। ਅਤੇ ਹੁਣੇ ਛੋਟੀ ਜਿਹੀ ਫਿਲਮ ਵਿੱਚ ਵੀ ਦਿਖਾਇਆ ਗਿਆ। ਇਹ ਦੇਸ਼ ਦੇ 600 ਤੋਂ ਵੱਧ ਜ਼ਿਲ੍ਹਿਆਂ ਤੱਕ ਪਹੁੰਚ ਚੁੱਕਿਆ ਹੈ। ਇਸ ਦਾ ਮਤਲਬ ਹੈ ਇਹ ਇੱਕ ਸਮਾਜਿਕ ਕਲਚਰ ਬਣ ਗਿਆ ਹੈ। ਅਤੇ ਜਦੋਂ ਕੋਈ ਸਮਾਜਿਕ ਕਲਚਰ ਬਣ ਜਾਏ ਤਾਂ ਫਿਰ ਉਸ ਨੂੰ ਰੁਕਣ ਦਾ ਕੋਈ ਕਾਰਨ ਹੀ ਨਹੀਂ ਹੁੰਦਾ। ਉਹ ਨਵੀਆਂ-ਨਵੀਆਂ ਉੱਚਾਈਆਂ ਨੂੰ ਪ੍ਰਾਪਤ ਕਰਦਾ ਹੀ ਜਾਂਦਾ ਹੈ।

 ਭਾਰਤ ਦੀ ਸਟਾਰਟ-ਅੱਪ ਕ੍ਰਾਂਤੀ ਦੀ ਅਗਵਾਈ ਅੱਜ ਦੇਸ਼ ਦੇ ਛੋਟੇ ਸ਼ਹਿਰਾਂ ਦੇ ਯੁਵਾ ਕਰ ਰਹੇ ਹਨ। ਕੁਝ ਲੋਕ ਸੋਚਦੇ ਹਨ ਕਿ ਸਾਡੇ ਸਟਾਰਟ ਅੱਪਸ ਸਿਰਫ Tech Space ਤੱਕ ਹੀ ਸੀਮਤ ਹਨ। ਲੇਕਿਨ ਮੈਨੂੰ ਖੁਸ਼ੀ ਹੈ ਕਿ ਅੱਜ ਐਗਰੀਕਲਚਰ, ਟੈਕਸਟਾਇਲ, ਮੈਡੀਸਨ, ਟ੍ਰਾਂਸਪੋਰਟ, ਸਪੇਸ even ਮੈਂ ਦੇਖਿਆ ਹੈ ਯੋਗਾ ਵਿੱਚ ਸਟਾਰਟ-ਅੱਪ ਸ਼ੁਰੂ ਹੋਏ ਹਨ। ਆਯੁਰਵੇਦ ਵਿੱਚ ਸਟਾਰਟ-ਅੱਪ ਸ਼ੁਰੂ ਹੋਇਆ ਹੈ ਅਤੇ ਇੱਕ ਦੋ ਨਹੀਂ ਮੈਂ ਥੋੜ੍ਹਾ ਦਿਲਚਸਪੀ ਲੈਂਦਾ ਹਾਂ ਤਾਂ ਦੇਖਦਾ ਰਹਿੰਦਾ ਹਾਂ 300-300, 400-400 ਦੀ ਸੰਖਿਆ ਵਿੱਚ ਹੈ। ਅਤੇ ਹਰੇਕ ਵਿੱਚ ਇੱਕ ਤੋਂ ਵਧ ਕੇ ਇੱਕ ਕੁਝ ਕੁਝ ਨਵਾਂ ਹੈ ਜੀ। ਕਦੇ ਤਾਂ ਮੈਨੂੰ ਵੀ ਸੋਚਣਾ ਪੈੰਦਾ ਹੈ ਕਿ ਮੈਂ ਯੋਗਾ ਕਰ ਰਿਹਾ ਹਾਂ ਉਹ ਠੀਕ ਹੈ ਕਿ ਸਟਾਰਟ-ਅੱਪ ਕਰ ਰਿਹਾ ਹਾਂ ਉਹ ਠੀਕ ਹੈ ਕਿ ਸਟਾਰਟਅੱਪ ਵਾਲਾ ਕਹਿ ਰਿਹਾ ਹੈ ਉਹ ਯੋਗਾ ਠੀਕ ਹੈ।

 

 ਸਾਥੀਓ,

ਸਪੇਸ ਜਿਹੇ ਸੈਕਟਰਸ ਵਿੱਚ ਜੋ ਕਿ ਅਸੀਂ ਹੁਣੇ ਕੁਝ ਸਮਾਂ ਪਹਿਲਾਂ ਓਪਨ ਅੱਪ ਕੀਤਾ। ਪਹਿਲਾਂ ਤਾਂ ਸਰਕਾਰ ਵਿੱਚ ਜਿਸ ਤਰ੍ਹਾਂ ਸੁਭਾਅ ਰਹਿੰਦਾ ਹੈ ਜੰਜ਼ੀਰਾਂ ਬੰਨ੍ਹ ਦੇਣਾ ਅਤੇ ਮੇਰੀ ਪੂਰੀ ਤਾਕਤ ਜੰਜ਼ੀਰਾਂ ਤੋੜਣ ਵਿੱਚ ਲੱਗੀ ਰਹਿੰਦੀ ਹੈ। ਸਪੇਸ ਵਿੱਚ 50 ਤੋਂ ਵਧ ਸੈਕਟਰਸ ਵਿੱਚ ਭਾਰਤ ਦੇ ਸਟਾਰਟ-ਅੱਪਸ ਬਹੁਤ ਚੰਗਾ ਕੰਮ ਕਰ ਰਹੇ ਹਨ। ਅਤੇ already ਸਾਡੇ start up space satellite launch  ਕਰਨ ਲੱਗੇ ਹਨ ਜੀ ਇੰਨੇ ਘੱਟ ਸਮੇਂ ਵਿੱਚ।

 

ਸਾਥੀਓ,

ਭਾਰਤ ਦੀ ਯੁਵਾ ਸ਼ਕਤੀ ਦੀ ਸਮਰੱਥਾ ਅੱਜ ਪੂਰੀ ਦੁਨੀਆ ਦੇਖ ਰਹੀ ਹੈ। ਇਸੇ ਸਮਰੱਥਾ ‘ਤੇ ਭਰੋਸਾ ਕਰਦੇ ਹੋਏ ਦੇਸ਼ ਨੇ Startup Ecosystem ਨਿਰਮਾਣ ਕਰਨ ਦੀ ਤਰਫ ਕਈ ਕਦਮ ਚੁੱਕੇ ਹਨ। ਸ਼ੁਰੂਆਤ ਵਿੱਚ ਇਸ ਪ੍ਰਯਾਸ ‘ਤੇ ਭਰੋਸਾ ਕਰਨ ਵਾਲੇ ਬਹੁਤ ਘੱਟ ਸਨ, ਜਿਵੇਂ ਮੈਂ ਸ਼ੁਰੂ ਵਿੱਚ ਕਿਹਾ। ਸਾਡੇ ਇੱਥੇ ਪੜ੍ਹਾਈ ਦਾ ਮਤਲਬ ਨੌਕਰੀ ਅਤੇ ਨੌਕਰੀ ਦਾ ਮਤਲਬ ਸਿਰਫ ਸਰਕਾਰੀ ਨੌਕਰੀ, ਇਹੀ ਸਭ ਸੀ। ਮੈਂ ਬੜੌਦਾ ਵਿੱਚ ਰਹਿੰਦਾ ਸੀ ਪਹਿਲਾਂ ਅਤੇ ਉੱਥੇ ਮਹਾਰਾਸ਼ਟ੍ਰੀਅਨ ਪਰਿਵਾਰਾਂ ਨਾਲ ਮੇਰਾ ਨਾਅਤਾ ਜ਼ਰਾ ਜ਼ਿਆਦਾ ਸੀ ਤਾਂ ਇੱਕ ਗਾਇਕਵਾਡ ਸਟੇਟ ਹੈ। ਤਾਂ ਸਾਡੇ ਕੁਝ ਸਾਥੀ ਬੜੇ ਮਜਾਕੀਆ ਸੁਭਾਅ ਨਾਲ ਕਹਿੰਦੇ ਸਨ। ਜੇਕਰ ਬੇਟੀ ਵੱਡੀ ਹੋਈ, ਸ਼ਾਦੀ ਤੈਅ ਕਰਨੀ  ਹੈ ਤਾਂ ਘਰ ਵਿੱਚ ਚਰਚਾ ਕੀ ਹੁੰਦੀ ਹੈਮੁਲਗਾ ਫਾਰ ਛਾਨ ਆਹੇ (मुलगा फार छान आहे), ਯਾਨੀ ਬੇਟਾ ਬਹੁਤ ਚੰਗਾ ਹੈ।  ਫਿਰ ਕੀ ਸਰਕਾਰੀ ਨੌਕਰੀ ਆਹੇ ਬਸ। ਤਾਂ ਬੇਟੀ ਸ਼ਾਦੀ ਹੋਣ ਦੇ ਲਈ ਯੋਗ ਹੋ ਗਈ। ਅੱਜ ਪੂਰੀ ਸੋਚ ਬਦਲ ਗਈ ਹੈ। ਕੋਈ ਬਿਜ਼ਨੇਸ ਦੀ ਗੱਲ ਕਰਦਾ ਸੀ- ਤਾਂ ਪਹਿਲਾਂ ਆਈਡੀਆ ਦੀ ਨਹੀਂ, ਦਿਮਾਗ ਇੱਥੇ ਹੀ ਯਾਰ ਕਰਨਾ ਤਾਂ ਹੈ ਲੇਕਿਨ ਪੈਸਾ ਕਿੱਥੇ ਤੋਂ ਲਿਆਵਾਂ। ਸ਼ੁਰੂਆਤ ਦੀ ਚਿੰਤਾ ਉਸ ਦੀ ਪੈਸਿਆ ਤੋਂ ਰਹਿੰਦੀ ਸੀ। ਜਿਸ ਦੇ ਕੋਲ ਪੈਸਾ ਹੈ, ਉਹੀ ਬਿਜ਼ਨੇਸ ਕਰ ਸਕਦਾ ਹੈ, ਇਹ ਸਾਡੇ ਇੱਥੇ ਧਾਰਨਾ ਬਣ ਚੁਕੀ ਸੀ। ਇਹ startup ecosystem ਨੇ ਉਸ ਸਾਯਕੀ ਨੂੰ ਤੋੜ੍ਹ ਦਿੱਤਾ ਹੈ ਜੀ। ਅਤੇ ਦੇਸ਼ ਵਿੱਚ ਜੋ revolution ਆਉਂਦਾ ਹੈ ਨਾ ਅਜਿਹੀਆਂ ਚੀਜਾਂ ਤੋਂ ਆਉਂਦਾ ਹੈ। ਦੇਸ਼ ਦੇ ਨੌਜਵਾਨਾਂ ਨੇ Job Seeker ਤੋਂ ਜ਼ਿਆਦਾ Job Creator ਬਣਨ ਦਾ ਰਸਤਾ ਚੁਣਿਆ ਹੈ।  

ਫਿਰ ਜਦੋਂ ਦੇਸ਼ ਨੇ Startup India ਅਭਿਯਾਨ ਸ਼ੁਰੂ ਕੀਤਾ ਹੈ, ਤਾਂ ਦੇਸ਼ ਦੇ ਨੌਜਵਾਨਾਂ ਨੇ ਦਿਖਾ ਦਿੱਤਾ ਕਿ ਉਹ ਕੀ ਕੁਝ ਕਰ ਸਕਦੇ ਹਨ। ਅੱਜ ਭਾਰਤ, ਦੁਨੀਆ ਦਾ ਤੀਸਰਾ ਵੱਡਾ ਸਟਾਰਟ ਅੱਪ ਈਕੋਸਿਸਟਮ ਹੈ। 2014 ਵਿੱਚ ਜਿੱਥੇ ਦੇਸ਼ ਵਿੱਚ ਕੁਝ ਸੌ ਸਟਾਰਟ ਅੱਪਸ ਵੀ ਨਹੀਂ ਸਨ, ਅੱਜ ਭਾਰਤ ਵਿੱਚ ਕਰੀਬ ਸਵਾ ਲੱਖ ਰਜਿਸਟਰਡ ਸਟਾਰਟ ਅੱਪਸ ਹਨ ਅਤੇ ਇਨ੍ਹਾਂ ਵਿੱਚ ਲਗਭਗ 12 ਲੱਖ ਨੌਜਵਾਨ ਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਸਾਡੇ ਕੋਲ 110 ਤੋਂ ਜ਼ਿਆਦਾ ਯੂਨੀਕੌਰਨਸ ਹਨ। ਸਾਡੇ ਸਟਾਰਟ ਅੱਪਸ ਨੇ ਲਗਭਗ 12 ਹਜ਼ਾਰ ਪੇਟੈਂਟਸ ਫਾਈਲ ਕੀਤੇ ਹਨ। ਅਤੇ ਬਹੁਤ ਸਾਰੇ ਸਟਾਰਟ ਅੱਪਸ ਅਜਿਹੇ ਹਨ ਜੋ ਹੁਣ ਤਕ ਉਹ ਪੇਟੈਂਟ ਦੇ ਮਹੱਤਵ ਨੂੰ ਨਹੀਂ ਸਮਝੇ ਹਨ। ਮੈਂ ਹੁਣੇ ਵੀ ਮਿਲ ਕੇ ਆਇਆ, ਮੈਂ ਪਹਿਲਾਂ ਹੀ ਪੁੱਛਿਆ ਮੈਂ ਕਿਹਾ ਪੇਟੈਂਟ ਹੋਇਆ ਕੀਨਹੀਂ ਬੋਲੇ ਪ੍ਰੋਸੈੱਸ ਵਿੱਚ ਹੈ।  

ਮੇਰੀ ਆਪ ਸਭ ਨੂੰ ਤਾਕੀਦ ਹੈ ਉਸ ਕੰਮ ਨੂੰ ਨਾਲ-ਨਾਲ ਚਾਲੂ ਹੀ ਕਰ ਦਿਓ। ਕਿਉਂਕਿ ਅੱਜ ਦੁਨੀਆ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ ਪਤਾ ਨਹੀਂ ਕੌਣ ਕਿੱਥੇ ਹੱਥ ਮਾਰ ਲਵੇ। ਅਤੇ ਦੇਸ਼ ਨੇ ਕਿਵੇਂ ਇਨ੍ਹਾਂ ਦੀ ਹੈਂਡ ਹੋਲਡਿੰਗ ਕੀਤੀ ਹੈ ਉਸ ਦੀ ਇੱਕ ਹੋਰ ਉਦਾਹਰਣ ਹੈ Gem ਪੋਰਟਲ। ਇੱਥੇ ਉਸ ਦੀ ਵੀ ਵਿਵਸਥਾ ਹੈ ਤੁਸੀਂ ਦੇਖ ਸਕਦੇ ਹੋ। ਅੱਜ ਇਹ ਸਟਾਰਟ ਅੱਪਸ ਸਿਰਫ Gem Portal ‘ਤੇ ਹੀ ਕਰੀਬ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਚੁੱਕੇ ਹਨ। ਯਾਨੀ ਸਰਕਾਰ ਨੇ ਇੱਕ ਪਲੇਟਫਾਰਮ ਬਣਾਇਆ ਤੁਸੀਂ ਉੱਥੇ ਪਹੁੰਚੇ ਅਤੇ ਇੰਨੇ ਘੱਟ ਸਮੇਂ ਵਿੱਚ 20-22 ਸਾਲ ਦੀ ਉਮਰ ਦੇ ਨੌਜਵਾਨ 20 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਕਰ ਲੈਣ ਇੱਕ ਪਲੇਟਫਾਰਮ ‘ਤੇ ਇਹ ਬਹੁਤ ਵੱਡੀ ਗੱਲ ਹੈ ਜੀ। ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋ।

ਕਿ ਅੱਜ ਦਾ ਯੁਵਾ, ਹੁਣ, ਡਾਕਟਰ, ਇੰਜੀਨੀਅਰ ਦੇ ਨਾਲ-ਨਾਲ, ਇੱਕ Innovator ਬਣਨ ਦਾ ਸੁਪਨਾ, ਆਪਣੇ ਸਟਾਰਟ-ਅੱਪ ਦਾ ਸੁਪਨਾ ਵੀ ਦੇਖਣ ਲਗਿਆ ਹੈ। ਇਹ ਮੈਂ ਸਮਝਦਾ ਹਾਂ ਕਿ ਉਸ ਦੇ ਕੋਲ ਜੋ ਟੈਲੈਂਟ ਹੈ ਜਾਂ ਜੋ ਉਸ ਦੀ ਟ੍ਰੇਨਿੰਗ ਹੈ ਸਟਾਰਟ ਅੱਪ ਦੇ ਮਾਧਿਅਮ ਨਾਲ ਉਹ ਇੱਕ ਨਵੇਂ ਖੇਤਰ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਅੱਜ ਮੈਂ ਦੇਖਦਾ ਹਾਂ ਕਿਵੇਂ ਯੁਵਾ ਆਪਣੇ ਸਟਾਰਟ ਅੱਪ ਦੇ ਦਮ ‘ਤੇ ਵੱਖ-ਵੱਖ ਸੈਕਟਰਸ ਵਿੱਚ ਛਾਏ ਹੋਏ ਹਨ ਅਤੇ ਮੈਨੂੰ ਤਾਂ ਪੱਕਾ ਵਿਸ਼ਵਾਸ ਹੈ ਕਿ 2029 ਦੀਆਂ ਜਦੋਂ ਚੋਣਾਂ ਆਉਣਗੀਆਂ ਨਾ। ਉਸ ਸਮੇਂ ਘੱਟ ਤੋਂ ਘੱਟ 1000 ਸਟਾਰਟ ਅੱਪਸ ਅਜਿਹੇ ਹੋਣਗੇ ਜਿਸ ਦੀਆਂ ਸੇਵਾਵਾਂ political ਪਾਰਟੀਆਂ ਲੈਂਦੀਆਂ ਹੋਣਗੀਆਂ। ਉਹ ਅਜਿਹੀਆਂ ਅਜਿਹੀਆਂ ਚੀਜ਼ਾਂ ਲੈ ਕੇ ਆਉਣਗੇ ਅਤੇ ਉਸ ਨੂੰ ਵੀ ਲੱਗੇਗਾ ਕਿ ਹਾਂ ਯਾਰ ਇਸ ਤਰੀਕੇ ਨਾਲ ਪਹੁੰਚਣਾ ਚੰਗਾ ਹੈ, ਇਹ ਸਰਲ ਰਸਤਾ ਹੈ।

ਯਾਨੀ ਕਹਿਣ ਦਾ ਮੇਰਾ ਭਾਵ ਹੈ ਕਿ ਹਰ ਖੇਤਰ ਵਿੱਚ ਭਾਵੇਂ ਉਹ ਸੇਵਾ ਦਾ ਖੇਤਰ ਹੋਵੇ, communication ਦਾ ਖੇਤਰ ਹੋਵੇ, ਨੌਜਵਾਨ ਨਵੇਂ ideas ਲੈ ਕੇ ਆਉਂਦੇ ਹਨ। ਘੱਟ ਤੋਂ ਘੱਟ requirement ਦੇ ਨਾਲ ਉਹ ਪਰਫੌਰਮ ਕਰਨ ਲੱਗ ਜਾਂਦੇ ਹਨ ਅਤੇ ਮੈਂ ਮੰਨਦਾ ਹਾਂ ਇਸੇ ਨੇ ਇਸ ਦੀ ਤਾਕਤ ਬਹੁਤ ਵਧਾਈ ਹੈ। ਮੈਂ ਦੇਖਿਆ ਅੱਜ ਜੋ traditional ਖਾਣ-ਪੀਣ ਦੀਆਂ ਚੀਜ਼ਾਂ ਹਨ। ਉਸ ਵਿੱਚ ਬਿਜ਼ਨੇਸ ਵਿੱਚ ਅੱਗੇ ਵਧ ਰਿਹਾ ਹੈ, ਕੋਈ ਮੈਡੀਕਲ ਦੇ equipment ਇਸ ਪ੍ਰਕਾਰ ਨਾਲ ਬਣਾ ਰਹੇ ਹਨ ਕਿ ਬਹੁਤ ਅਸਾਨੀ ਨਾਲ ਤੁਸੀਂ ਆਪਣਾ ਦੇਖ ਸਕਦੇ ਹੋ। ਯਾਨੀ ਕੋਈ ਸੋਸ਼ਲ ਮੀਡੀਆ ਦੇ Global Giants ਨਾਲ ਮੁਕਾਬਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹੀ ਸੁਪਨੇ ਹਨ, ਇਹੀ ਸਪਿਰਿਟ ਹੈ,ਇਹੀ ਸ਼ਕਤੀ ਹੈ ਇਸ ਲਈ ਲੋਕ ਕਹਿੰਦੇ ਹਨ ਮੈਂ ਇਸ ਨੂੰ ਕਰਾਂਗਾ। ਇੱਕ ਤਰ੍ਹਾਂ ਨਾਲ ਮੈਂ ਕਹਿ ਸਕਦਾ ਹਾਂ ਕਿ ਕੁਝ ਸਾਲ ਪਹਿਲਾਂ ਦੇਸ਼ ਨੇ ਪਾਲਿਸੀ ਪਲੇਟਫਾਰਮ ਵਿੱਚ ਜੋ ਸਟਾਰਟ ਅੱਪ ਲਾਂਚ ਕੀਤਾ ਸੀ, ਉਹ ਸਫਲਤਾ ਦੀਆਂ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ।

ਸਾਥੀਓ,

ਸਟਾਰਟ ਅਪਸ ਨੂੰ, ਦੇਸ਼ ਦੇ ਡਿਜੀਟਲ ਇੰਡੀਆ ਅਭਿਯਾਨ ਤੋਂ ਜੋ ਮਦਦ ਮਿਲੀ ਹੈ, ਅਤੇ ਮੈਂ ਮੰਨਦਾ ਹਾਂ ਕਿ ਯੂਨੀਵਰਸਿਟੀਜ਼ ਨੂੰ ਇਸ ਨੂੰ ਕੇਸ ਸਟਡੀ ਦੇ ਰੂਪ ਵਿੱਚ ਸਟਡੀ ਕਰਨਾ ਚਾਹੀਦਾ ਹੈ। ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ inspiration ਹੈ। ਸਾਡੇ ਫਿਨ-ਟੈੱਕ ਸਟਾਰਟ-ਅਪਸ ਨੂੰ UPI ਤੋਂ ਬਹੁਤ ਮਦਦ ਮਿਲੀ ਹੈ। ਭਾਰਤ ਵਿੱਚ ਅਜਿਹੇ Innovative Products ਅਤੇ Services ਤਿਆਰ ਹੋਈਆ ਹਨ, ਜਿਸ ਨਾਲ ਦੇਸ਼ ਦੇ ਹਰ ਕੋਨੇ ਵਿੱਚ ਡਿਜੀਟਲ ਸੁਵਿਧਾਵਾਂ ਦਾ ਵਿਸਤਾਰ ਹੋਇਆ ਹੈ। ਅਤੇ ਸਾਥੀਓ ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਅਸੀਂ ਜਿੱਥੇ ਹਾਂ, ਅਸੀਂ ਰੋਜ਼ਮੱਰਾ ਦੀ ਜ਼ਿੰਦਗੀ ਹੈ ਤਾਂ ਸਾਨੂੰ ਪਤਾ ਨਹੀਂ ਚਲਦਾ ਹੈ। ਲੇਕਿਨ ਮੈਂ ਜੀ-20 ਸਮਿਟ ਦੇ ਸਮੇਂ ਦੇਖਦਾ ਸੀ ਅਸੀਂ ਇੱਥੇ ਇੱਕ ਬੂਥ ਲਗਾਇਆ ਸੀ, ਜਿੱਥੇ ਹੁਣ ਤੁਹਾਡਾ exhibition ਲਗਿਆ ਹੈ ਉੱਥੇ ਜੀ-20 ਸਮਿਟ ਵਿੱਚ। ਅਤੇ ਉੱਥੇ ਯੂਪੀਆਈ ਕਿਵੇਂ ਕੰਮ ਕਰਦਾ ਹੈ। ਅਸੀਂ ਇੱਕ ਇੱਕ ਹਜ਼ਾਰ ਰੁਪਏ ਦਿੰਦੇ ਸੀ ਤਾਕਿ ਉਨ੍ਹਾਂ ਨੂੰ ਟ੍ਰਾਇਲ ਰੰਗ ਕਰਨ ਦੇ ਲਈ ਕੰਮ ਆਏ। ਹਰੇਕ ਐਂਬੇਸੀ ਆਪਣੇ ਟੌਪ ਮੋਸਟ ਲੀਡਰ ਨੂੰ ਉੱਥੇ ਲੈ ਜਾਣ ਦਾ ਅਗ੍ਰਿਹ ਰੱਖਦੀ ਸੀ ਕਿ ਜਰਾ ਉੱਥੇ ਦੇਖੋ ਇੱਕ ਵਾਰ। ਯਾਨੀ ਉੱਥੇ ਲਾਈਨ ਲਗੀ ਰਹਿੰਦੀ ਸੀ ਵੱਡੇ-ਵੱਡੇ ਨੇਤਾਵਾਂ ਦੀ ਕਿ ਯੂਪੀਆਈ ਹੈ ਕੀ? ਕੰਮ ਕਿਵੇਂ ਕਰਦਾ ਹੈ? ਅਤੇ ਉਨ੍ਹਾਂ ਦੇ ਲਈ ਵੱਡਾ ਅਜੂਬਾ ਸੀ। ਸਾਡੇ ਇੱਥੇ ਪਿੰਡ ਵਿੱਚ ਸਬਜੀ ਵਾਲਾ ਵੀ ਬਹੁਤ ਅਰਾਮ ਨਾਲ ਕਰ ਲੈਂਦਾ ਹੈ।

ਸਾਥੀਓ,

ਇਸ ਨਾਲ Financial Inclusion ਨੂੰ ਬਲ ਮਿਲਿਆ ਹੈ, Rural ਅਤੇ Urban Divide ਨੂੰ ਦੇਸ਼ ਘੱਟ ਕਰ ਪਾਇਆ ਹੈ। ਅਤੇ ਦੁਨੀਆ ਵਿੱਚ ਸ਼ੁਰੂ ਵਿੱਚ ਇਸ ਦੀ ਚਿੰਤਾ ਸੀ। ਜਦੋਂ digital progress ਹੋਣ ਲਗਿਆ ਤਾਂ haves and have not ਵਾਲੀ theory ਇਸ ਦੇ ਨਾਲ ਜੁੜ ਗਈ ਸੀ। ਸੋਸ਼ਲ ਡਿਵਾਇਡ ਦੀ ਗੱਲ ਹੋ ਰਹੀ ਸੀ। ਭਾਰਤ ਨੇ technology ਨੂੰ democritised ਕਰ ਦਿੱਤਾ ਹੈ। ਅਤੇ ਇਸ ਲਈ haves and have not ਵਾਲੀ theory ਮੇਰੇ ਇੱਥੇ ਚਲ ਨਹੀਂ ਸਕਦੀ ਹੈ। ਮੇਰੇ ਇੱਥੇ ਸਭ ਦੇ ਲਈ ਸਭ ਕੁਝ ਹੈ। ਅੱਜ ਐਗ੍ਰੀਕਲਚਰ ਹੋਵੇ, ਐਜੁਕੇਸ਼ਨ ਹੋਵੇ, ਹੈਲਥ ਹੋਵੇ, ਇਨ੍ਹਾਂ ਵਿੱਚ ਸਟਾਰਟਅਪਸ ਦੇ ਲਈ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੇ 45 ਪਰਸੈਂਟ ਤੋਂ ਜ਼ਿਆਦਾ ਸਟਾਰਟਅਪਸ, ਇਸ ਦੀ ਅਗਵਾਈ ਮਹਿਲਾਵਾਂ ਕਰ ਰਹੀਆਂ ਹਨ, ਨਾਰੀ ਸ਼ਕਤੀ ਕਰ ਰਹੀ ਹੈ। ਇਸ ਸਟਾਰਟ ਅਪ ਦਾ ਕੋਈ ਅੰਦਾਜਾ ਨਹੀਂ ਲਗਾ ਸਕਦਾ ਜੀ। ਇਹ ਪੂਰਾ additional benefit ਹੈ ਦੇਸ਼ ਨੂੰ। ਸਾਡੀਆਂ ਬੇਟੀਆਂ, Cutting-Edge Innovation  ਨਾਲ ਦੇਸ਼ ਨੂੰ ਸਮ੍ਰਿੱਧੀ ਦੇ ਵੱਲ ਲੈ ਜਾ ਰਹੀਆਂ ਹਨ।

ਸਾਥੀਓ,

Innovation ਦਾ ਇਹ Culture, ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਬਿਹਤਰ ਭਵਿੱਖ ਦੇ ਲਈ ਵੀ ਬਹੁਤ ਜ਼ਰੂਰੀ ਹੈ। ਅਤੇ ਮੈਂ ਬਹੁਤ ਜ਼ਿੰਮੇਦਾਰੀ ਦੇ ਨਾਲ ਕਹਿੰਦਾ ਹਾਂ, ਵਿਸ਼ਵ ਦੇ ਬਿਹਤਰ ਭਵਿੱਖ ਦੀ ਗੱਲ ਮੈਂ ਕਰ ਰਿਹਾ ਹਾਂ। ਅਤੇ ਮੇਰੀ ਤਾਕਤ ‘ਤੇ ਨਹੀਂ ਤੁਹਾਡੇ ਸਮਰੱਥ ‘ਤੇ ਮੇਰਾ ਭਰੋਸਾ ਹੈ। ਭਾਰਤ ਨੇ ਆਪਣਾ ਇਹ ਜੀਵਨ ਆਪਣੀ G-20 Presidency ਦੇ ਦੌਰਾਨ ਵੀ ਸਪਸ਼ਟ ਕੀਤਾ ਹੈ। ਇਸੇ premises ਵਿੱਚ ਜੀ-20 ਸਮਿਟ ਹੋਈ। ਵਿਸ਼ਵ ਦੇ ਸਾਰੇ ਵੱਡੇ ਨੇਤਾ ਕੋਵਿਡ ਦੇ ਬਾਹਰ ਦੁਨੀਆ ਨੂੰ ਕਿੱਥੇ ਲੈ ਜਾਣਾ ਇਸ ਦੇ ਲਈ ਬੈਠੇ ਸਨ। ਅਤੇ ਇਸੇ ਮੰਡਪ ਵਿੱਚ ਮੇਰੇ ਦੇਸ਼ ਦਾ ਯੰਗ ਮਾਈਂਡ ਬੈਠਿਆ ਹੈ, ਜੋ 2047 ਤੱਕ ਜਾਣ ਦਾ ਰਸਤਾ ਤੈਅ ਕਰਨ ਵਾਲਾ ਹੈ। ਭਾਰਤ ਨੇ Startup-20 ਦੇ ਤਹਿਤ, ਦੁਨੀਆ ਭਰ ਦੇ ਸਟਾਰਟ ਅਪ ਈਕੋਸਿਸਟਮ ਨੂੰ ਇਕੱਠੇ ਲਿਆਉਣ ਦਾ ਯਤਨ ਕੀਤਾ ਹੈ। ਇਸੇ ਭਾਰਤ ਮੰਡਪਮ ਵਿੱਚ G20 ਦੇ Delhi Declaration ਵਿੱਚ ਪਹਿਲੀ ਵਾਰ Startups ਨੂੰ ਨਾ ਸਿਰਫ਼ Include ਕੀਤਾ ਗਿਆ, ਬਲਕਿ ਉਨ੍ਹਾਂ ਨੂੰ “Natural Engines of Growth” ਵੀ ਮੰਨਿਆ ਗਿਆ। ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਜੀ-20 ਦਾ ਇਹ document ਜ਼ਰੂਰ ਦੇਖੋ।

ਯਾਨੀ ਕਿਸ ਲੈਵਲ ‘ਤੇ ਅਸੀਂ ਚੀਜ਼ ਨੂੰ ਲੈ ਗਏ ਹਾਂ। ਹੁਣ ਅਸੀਂ AI Technology ਨਾਲ ਜੁੜੇ ਇੱਕ ਨਵੇਂ ਯੋਗ ਵਿੱਚ ਹਾਂ। ਅਤੇ ਅੱਜ ਦੁਨੀਆ ਇਸ ਗੱਲ ਨੂੰ ਮੰਨ ਕੇ ਚਲਦੀ ਹੈ ਕਿ ਏਆਈ ਮਤਲਬ ਇੰਡੀਆ ਦਾ ਅਪਰਹੈਂਡ ਰਹਿਣ ਵਾਲਾ ਹੈ। ਇਹ ਦੁਨੀਆ ਮੰਨ ਕੇ ਚਲ ਰਹੀ ਹੈ। ਹੁਣ ਸਾਡਾ ਕੰਮ ਹੈ ਮੌਕਾ ਨਹੀਂ ਛੱਡਣਾ ਹੈ। ਅਤੇ ਮੈਂ ਬਹੁਤ ਮਦਦ ਲੈ ਰਿਹਾ ਹਾਂ, ਏਆਈਦੀ ਅੱਜਕੱਲ੍ਹ। ਕਿਉਂਕਿ ਮੈਨੂੰ ਪਤਾ ਹੈ ਮੈਨੂੰ election campaign ਵਿੱਚ language ਦੀਆਂ ਸੀਮਾਵਾਂ ਆਉਂਦੀਆਂ ਹਨ ਤਾਂ ਮੈਂ ਏਆਈ ਦੀ ਮਦਦ ਤਮਿਲ ਵਿੱਚ ਵੀ ਮੇਰੀ ਗੱਲ ਪਹੁੰਚਾ ਰਿਹਾ ਹਾਂ, ਤੇਲਗੂ ਵਿੱਚ ਪਹੁੰਚਾ ਰਿਹਾ ਹਾਂ, ਉੜੀਆ ਵਿੱਚ ਪਹੁੰਚਾ ਰਿਹਾ ਹਾਂ। ਤਾਂ ਤੁਹਾਡੇ ਜਿਹੇ ਨੌਜਵਾਨ ਇਹ ਕੰਮ ਕਰਦੇ ਹਨ ਤਾਂ ਮੇਰਾ ਵੀ ਕੰਮ ਹੋ ਜਾਂਦਾ ਹੈ।

ਪਹਿਲਾਂ ਮੈਂ ਦੇਖ ਰਿਹਾ ਸੀ ਕੋਈ ਮੈਨੂੰ ਮਿਲਿਆ ਸੀ ਤਾਂ ਇੱਕ ਜ਼ਮਾਨਾ ਸੀ, ਪਹਿਲਾਂ ਔਟੋਗ੍ਰਾਫ ਮੰਗਦੇ ਸਨ, ਹੌਲੀ-ਹੌਲੀ ਫੋਟੋਗ੍ਰਾਫ ਮੰਗਣ ਲਗੇ, ਹੁਣ ਸੈਲਫੀ ਮੰਗਣ ਲਗੇ ਹਨ। ਹੁਣ ਤਿੰਨੋਂ ਮੰਗ ਰਹੇ ਹਨ- ਸੈਲਫੀ ਚਾਹੀਦੀ ਹੈ, ਔਟੋਗ੍ਰਾਫ ਚਾਹੀਦਾ ਹੈ, ਫੋਟੋਗ੍ਰਾਫ ਚਾਹੀਦਾ ਹੈ। ਹੁਣ ਕਰੀਏ ਕੀ। ਤਾਂ ਮੈਂ ਏਆਈ ਵਾਲੀ ਮਦਦ ਲੈ ਲਈ, ਮੈਂ ਆਪਣੇ ਨਮੋ ਐਪ ‘ਤੇ ਇੱਕ ਵਿਵਸਥਾ ਖੜੀ ਕਰ ਦਿੱਤੀ, ਅਗਰ ਮੈਂ ਇੱਥੋਂ ਗੁਜ਼ਰ ਰਿਹਾ ਹਾਂ ਅਤੇ ਕਿਤੇ ਇੱਕ ਕੋਨੇ ‘ਤੇ ਤੁਹਾਡਾ ਅੱਧਾ ਚੇਹਰਾ ਵੀ ਆ ਗਿਆ ਤਾਂ ਇਹ ਏਆਈ ਦੀ ਮਦਦ ਨਾਲ ਤੁਸੀਂ ਕੱਢ ਸਕਦੇ ਹੋ, ਮੋਦੀ ਦੇ ਨਾਲ ਮੈਂ ਖੜਾ ਹਾਂ। ਤੁਸੀਂ ਲੋਕ ਨਮੋ ਐਪ ‘ਤੇ ਜਾਓਗੇ ਤਾਂ ਫੋਟੋ ਬੂਥ ਹੈ ਉੱਥੋਂ ਫੋਟੋ ਮਿਲ ਜਾਵੇਗੀ ਤੁਹਾਡੀ। ਜ਼ਰੂਰ ਆਇਆ ਹੋਵੇਗਾ ਮੈਂ ਇੱਥੋਂ ਗੁਜਰਿਆ ਹਾਂ ਤਾਂ।

ਸਾਥੀਓ,

ਇਸ ਲਈ ਭਾਰਤ ਨੇ ਯੰਗ ਇਨਵੈਸਟਰਸ ਦੇ ਲਈ ਅਤੇ ਗਲੋਬਲ ਇਨਵੈਸਟਰਸ ਦੇ ਲਈ ਏਆਈ ਇੱਕ ਅਜਿਹਾ ਖੇਤਰ ਅਣਗਿਣਤ ਨਵੇਂ ਅਵਸਰ ਲੈ ਕੇ ਆਇਆ ਹੈ। ਨੈਸ਼ਨਲ ਕੁਆਂਟਮ ਮਿਸ਼ਨ, ਇੰਡੀਆ ਏਆਈ ਮਿਸ਼ਨ, ਅਤੇ ਸੈਮੀਕੰਡਕਟਰ ਮਿਸ਼ਨ: ਇਹ ਸਾਰੇ ਅਭਿਯਾਨ ਭਾਰਤ ਦੇ ਨੌਜਵਾਨਾਂ ਦੇ ਲਈ ਸੰਭਾਵਨਾਵਾਂ ਦੇ ਨਵੇਂ ਦੁਆਰ ਖੋਲਣਗੇ। ਹੁਣ ਕੁਝ ਮਹੀਨੇ ਪਹਿਲਾਂ ਮੈਨੂੰ ਅਮਰੀਕਾ ਦੀ ਸੰਸਦ ਨੂੰ ਸੰਬੋਧਨ ਕਰਨ ਦੇ ਲਈ ਉਨ੍ਹਾਂ ਨੇ ਬੁਲਾਇਆ ਸੀ, ਤਾਂ ਮੈਂ ਉੱਥੇ ਏਆਈ ਦੀ ਚਰਚਾ ਕੀਤੀ। ਤਾਂ ਮੈਂ ਕਿਹਾ, ਏਆਈ ਦੁਨੀਆ ਦਾ ਭਵਿੱਖ ਤੈਅ ਕਰਨ ਦੇ ਲਈ ਸਮਰੱਥਾਵਾਨ ਬਣਦਾ ਜਾ ਰਿਹਾ ਹੈ। ਤਾਂ ਜਿੰਨੀ ਉੱਥੇ ਸਮਝ ਸੀ ਓਨੇ ਹਿਸਾਬ ਨਾਲ ਤਾਲੀਆਂ ਵੱਜੀਆਂ। ਫਿਰ ਮੈਂ ਕਿਹਾ ਕਿ ਮੇਰਾ ਏਆਈ ਦਾ ਮਤਲਬ ਹੈ ਅਮਰੀਕਾ-ਇੰਡੀਆ ਤਾਂ ਪੂਰਾ ਸਭਾਗ੍ਰਹਿ ਖੜਾ ਹੋ ਗਿਆ।

ਸਾਥੀਓ,

ਲੇਕਿਨ ਇਹ ਤਾਂ ਮੈਂ ਉੱਥੇ ਪੌਲੀਟਿਕਲ ਸੰਦਰਭ ਵਿੱਚ ਕਿਹਾ, ਲੇਕਿਨ ਅੱਜ ਮੈਂ ਜ਼ਰੂਰ ਮੰਨਦਾ ਹਾਂ ਕਿ ਏਆਈ ਦਾ ਸਮਰੱਥ, ਇਸ ਦੀ ਅਗਵਾਈ ਭਾਰਤ ਦੇ ਹੱਥ ਵਿੱਚ ਹੀ ਰਹੇਗੀ ਅਤੇ ਰਹਿਣੀ ਵੀ ਚਾਹੀਦੀ ਹੈ। ਇੰਡੀਅਨ ਸੌਲਿਊਸ਼ੰਸ ਫਾਰ ਗਲੋਬਲ ਐਪਲੀਕੇਸ਼ੰਸ ਦੀ ਭਾਵਨਾ ਮੈਨੂੰ ਪੱਕਾ ਵਿਸ਼ਵਾਸ ਹੈ, ਬਹੁਤ ਵੱਡੀ ਮਦਦ ਕਰੇਗੀ। ਭਾਰਤ ਦੇ ਯੁਵਾ ਇਨੋਵੇਟਰ ਜਿਨ੍ਹਾਂ ਪ੍ਰੌਬਲਮਸ ਦਾ ਸੌਲਿਊਸ਼ੰਨ ਲੱਭਣਗੇ, ਉਹ ਦੁਨੀਆ ਦੇ ਅਨੇਕ ਦੇਸ਼ਾਂ ਦੀ ਮਦਦ ਕਰੇਗਾ। ਮੈਂ ਪਿਛਲੇ ਦਿਨਾਂ ਕੁਝ ਇੱਕ ਪ੍ਰਯੋਗ ਕਰਦਾ ਰਹਿੰਦਾ ਹਾਂ। ਮੈਂ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ ਸਾਡੇ ਦੇਸ਼ ਦੇ ਬੱਚਿਆਂ ਦੇ ਹੇਕਥੌਲ ਕਰਵਾਉਂਦਾ ਹਾਂ। ਤੀਹ-ਚਾਲ੍ਹੀ ਘੰਟੇ ਇਹ ਬੱਚੇ ਔਨਲਾਈਨ ਜੁੜ ਕੇ ਹੇਕਥੌਨ ਕਰਦੇ ਹਨ, ਮਿਕਸ ਟੀਮ ਬਣਦੀ ਹੈ, ਜਿਵੇਂ ਮੰਨੋ ਸਿੰਗਾਪੁਰ-ਇੰਡੀਆ ਹੈ ਤਾਂ ਸਿੰਗਾਪੁਰ ਦੇ ਬੱਚੇ, ਇੰਡੀਆ ਦੇ ਬੱਚੇ ਨਾਲ ਹੀ ਪ੍ਰੌਬਲਮ ਸੌਲਵ ਕਰਦੇ ਹਨ। ਮੈਂ ਦੇਖਿਆ ਹੈ ਕਿ ਭਾਰਤ ਦੇ ਬੱਚਿਆਂ ਦੇ ਨਾਲ ਹੈਕਥੌਨ ਕਰਨ ਦੇ ਲਈ ਦੁਨੀਆ  ਵਿੱਚ ਬਹੁਤ ਵੱਡਾ ਆਕਰਸ਼ਣ ਪੈਦਾ ਹੋਇਆ ਹੈ।

ਫਿਰ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਯਾਰ ਤੁਸੀਂ ਜਮੋਗੇ ਨਹੀਂ ਉਨ੍ਹਾਂ ਦੇ ਨਾਲ, ਬੋਲੇ ਸਾਹਬ ਜਮਾਂਗੇ ਨਹੀਂ ਤਾਂ ਸਿੱਖਾਂਗੇ ਤਾਂ। ਦਰਅਸਲ, ਭਾਰਤ ਵਿੱਚ ਜੋ ਇਨੋਵੇਸ਼ਨ Tried ਅਤੇ Tested ਹੋਵੇਗਾ ਉਹ ਦੁਨੀਆ ਦੀ ਹਰ ਜਯੋਗ੍ਰਾਫੀ ਅਤੇ ਡੈਮੋਗ੍ਰਾਫੀ ਵਿੱਚ ਸਕਸੈੱਸਫੁਲ ਹੋਵੇਗਾ, ਕਿਉਂਕਿ ਸਾਡੇ ਇੱਥੇ ਸਭ ਨਮੂਨੇ ਹਨ। ਇੱਥੇ ਰੇਗਿਸਤਾਨ ਵੀ ਮਿਲੇਗਾ, ਇੱਥੇ ਹੜ੍ਹ ਵਾਲਾ ਇਲਾਕਾ ਵੀ ਮਿਲੇਗਾ, ਇੱਥੇ ਮੀਡੀਅਮ ਪਾਣੀ ਵਾਲਾ ਵੀ ਹੈ, ਯਾਨੀ ਹਰ ਪ੍ਰਕਾਰ ਦੀ ਚੀਜ਼ ਤੁਹਾਨੂੰ ਇੱਕ ਹੀ ਜਗ੍ਹਾ ‘ਤੇ ਸਭ ਮੌਜੂਦ ਹੈ। ਅਤੇ ਇਸ ਲਈ ਇੱਥੇ ਜੋ ਸਕਸੈੱਸ ਹੋਇਆ, ਉਹ ਦੁਨੀਆ ਵਿੱਚ ਕਿਤੇ ਵੀ ਸਕਸੈੱਸ ਹੋ ਸਕਦਾ ਹੈ।

ਸਾਥੀਓ,

ਭਾਰਤ ਲਗਾਤਾਰ ਇਸ ਵਿਸ਼ੇ ਵਿੱਚ ਫੌਰਵਰਡ ਪਲਾਨਿੰਗ ਕਰਦੇ ਹੋਏ ਚਲ ਰਿਹਾ ਹੈ। ਦੇਸ਼ ਨੇ ਹਜ਼ਾਰਾਂ ਕਰੋੜ ਰੁਪਇਆਂ ਦੇ ਨੈਸ਼ਨਲ ਰਿਸਰਚ ਫਾਉਂਡੇਸ਼ਨ ਬਣਾਉਣ ਦਾ ਫ਼ੈਸਲਾ ਲਿਆ ਹੈ। ਥੋੜੇ ਸਮੇਂ ਪਹਿਲਾਂ ਇਸ ਦਾ ਫ਼ੈਸਲਾ ਲਿਆ ਗਿਆ ਤੁਸੀਂ ਦੇਖਿਆ ਹੋਵੇਗਾ। ਅਤੇ ਅੰਤਰਿਮ ਜੋ ਬਜਟ ਅਸੀਂ ਰੱਖਿਆ ਸੀ, ਸਾਡੇ ਦੇਸ਼ ਵਿੱਚ ਕੁਝ ਚੀਜਾਂ ਦੀ ਚਰਚਾ ਕਰਨ ਦੇ ਲਈ ਲੋਕਾਂ ਨੂੰ ਫੁਰਸਤ ਨਹੀਂ ਹੈ ਕਿਉਂਕਿ ਫਾਲਤੂ ਚੀਜ਼ਾਂ ਵਿੱਚ ਉਨ੍ਹਾਂ ਦਾ ਟਾਈਮ ਵੰਡ ਜਾਂਦਾ ਹੈ। ਇਸ ਅੰਤਰਿਮ ਬਜਟ ਵਿੱਚ, ਕਿਉਂਕਿ ਪੂਰਾ ਬਜਟ ਤਾਂ ਹੁਣ ਜਦੋਂ ਮੈਂ ਦੁਬਾਰਾ ਆਵਾਂਗਾ ਤਦ ਆਵੇਗਾ। ਇਸ ਅੰਤਰਿਮ ਬਜਟ ਵਿੱਚ ਬਹੁਤ ਵੱਡਾ ਫ਼ੈਸਲਾ ਹੋਇਆ ਹੈ। ਮੈਂ ਚਾਹੁੰਦਾ ਹਾਂ ਕਿ ਦੇਸ਼ ਦੇ ਹਰ ਨੌਜਵਾਨ ਨੂੰ ਪਤਾ ਹੋਣਾ ਚਾਹੀਦਾ ਹੈ। Research ਅਤੇ Innovation ਦੇ ਲਈ ਇੱਕ ਲੱਖ ਕਰੋੜ ਰੁਪਏ ਦੇ ਫੰਡ ਦਾ ਐਲਾਣ ਕੀਤੀ ਗਿਆ ਹੈ। ਇਸ ਨਾਲ ‘sun-rise technology areas’ ਵਿੱਚ ਲੰਬੇ ਸਮੇਂ ਤੱਕ ਚਲਣ ਵਾਲੇ ਰਿਸਰਚ ਪ੍ਰੋਜੈਕਟਸ ਵਿੱਚ ਮਦਦ ਮਿਲੇਗੀ। ਭਾਰਤ ਨੇ ਡਿਜੀਟਲ ਡੇਟਾ ਪ੍ਰੋਟੈਕਸ਼ਨ ਦੇ ਲਈ ਬਿਹਤਰੀਨ ਕਾਨੂੰਨ ਵੀ ਬਣਾਇਆ ਹੈ। ਸਟਾਰਟ-ਅਪਸ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਜੋ ਵੀ ਕਦਮ ਜ਼ਰੂਰੀ ਹੈ, ਉਹ ਸਾਰੇ ਉਠਾਏ ਜਾ ਰਹੇ ਹਨ. ਹੁਣ ਦੇਸ਼ ਫੰਡਿੰਗ ਦਾ ਇੱਕ ਬਿਹਤਰ ਬਣਾਉਣ ਦਾ ਵੀ ਪ੍ਰਯਾਸ ਕਰ ਰਿਹਾ ਹੈ।

ਸਾਥੀਓ,

ਅੱਜ ਜੋ ਸਟਾਰਟ-ਅਪਸ ਸਫ਼ਲ ਹੋ ਰਹੇ ਹਨ, ਉਨ੍ਹਾਂ ‘ਤੇ ਇੱਕ ਵੱਡੀ ਜ਼ਿੰਮੇਦਾਰੀ ਵੀ ਹੈ। ਤੁਹਾਨੂੰ ਤਾਂ ਇਹ ਧਿਆਨ ਰੱਖਣਾ ਹੈ ਕਿ ਤੁਹਾਡੇ ਆਈਡਿਆ ‘ਤੇ ਕਿਸੇ ਨੇ ਭਰੋਸਾ ਕੀਤਾ ਹੈ ਤਦੇ ਤੁਸੀਂ ਇੱਥੇ ਪਹੁੰਚੇ ਹੋ। ਇਸ ਲਈ ਤੁਹਾਨੂੰ ਵੀ ਇੱਕ ਨਵੇਂ ਆਈਡਿਆ ਨੂੰ ਸਪੋਰਟ ਕਰਨਾ ਚਾਹੀਦਾ ਹੈ। ਕੋਈ ਤਾਂ ਸੀ, ਜਿਸ ਨੇ ਤੁਹਾਡਾ ਹੱਥ ਪਕੜਿਆ ਸੀ, ਤੁਸੀਂ ਵੀ ਕਿਸੇ ਦਾ ਹੱਥ ਪਕੜੋ। ਕੀ ਤੁਸੀਂ ਕਿਸੇ Educational Institutions ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ Mentor ਦੇ ਰੂਪ ਵਿੱਚ ਜਾ ਨਹੀਂ ਸਕਦੇ?  ਮੰਨ ਲਵੋ ਤੁਸੀਂ ਦਸ tinkering lab ਦੇ ਲਏ। ਜਾਓਗੇ, ਉਨ੍ਹਾਂ ਬੱਚਿਆਂ ਨਾਲ ਗੱਲ ਕਰੋਗੇ, ਤੁਹਾਡੇ ਆਈਡਿਆਜ਼, ਉਨ੍ਹਾਂ ਦੇ ਆਈਡਿਆਜ਼, ਇਹ ਚਰਚਾ ਕਰਨਗੇ। Incubation centre‘ਤੇ ਜਾਣਗੇ। ਇੱਕ ਘੰਟਾ ਦਵੋ, ਅੱਧਾ ਘੰਟਾ ਦਵੋ, ਮੈਂ ਰੁਪਏ-ਪੈਸੇ ਦੇਣ ਦੀ ਗੱਲ ਨਹੀਂ ਕਰ ਰਿਹਾ ਹਾਂ। ਦੇਸ਼ ਦੇ ਨਵੀਂ ਪੀੜ੍ਹੀ ਨਾਲ ਮਿਲੋ ਦੋਸਤੇ, ਮਜ਼ਾ ਆ ਜਾਵੇਗਾ। ਤੁਸੀਂ ਕਾਲਜਾਂ ਵਿੱਚ, ਯੂਨੀਵਰਸਿਟੀਜ਼ ਵਿੱਚ Students ਨਾਲ ਮਿਲ ਕੇ ਉਨ੍ਹਾਂ ਨੂੰ ਗਾਈਡ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਕਹਿਣ ਦੇ ਲਈ ਇੱਕ ਸਕਸੈੱਸਸ ਸਟੋਰੀ ਹੈ। ਉਸ ਨੂੰ ਸੁਣਨ ਦੇ ਲਈ ਯੁਵਾ ਮਨ ਤਿਆਰ ਹੈ। ਤੁਹਾਡੇ ਖ਼ੁਦ ਨੂੰ ਸਾਬਤ ਕੀਤਾ ਹੈ, ਹੁਣ ਤੁਹਾਨੂੰ ਦੂਸਰੇ ਨੌਜਵਾਨਾਂ ਦੀ ਦਿਸ਼ਾ ਦਿਖਾਉਣੀ ਹੈ। ਦੇਸ਼ ਹਰ ਕਦਮ ‘ਤੇ ਤੁਹਾਡੇ ਨਾਲ ਹੈ।

ਮੈਂ ਇੱਥੇ ਦੋ ਹੋਰ ਵੀ ਗੱਲਾਂ ਕਹਿਣਾ ਚਾਹੁੰਦਾ ਹਾਂ। ਇਹ ਜੋ ਮੈਂ ਸਰਕਾਰ ਵਿੱਚ ਕੰਮ ਕਰਦਾ ਹਾਂ, ਥੋੜਾ ਅੰਦਰ ਦੀ ਗੱਲ ਦੱਸਦਾ ਹਾਂ, ਮੀਡੀਆ ਵਿੱਚ ਨਹੀਂ ਜਾਣੀ ਚਾਹੀਦੀ ਹੈ। ਮੈਂ ਸਰਕਾਰ ਵਿੱਚ ਇੱਕ ਵਾਰ ਕਿਹਾ, ਨਵਾਂ-ਨਵਾਂ ਆਇਆ ਸੀ ਦਿੱਲੀ। ਇੱਥੇ ਦੇ ਕਲਚਰ ਦਾ ਜ਼ਿਆਦਾ ਪਤਾ ਨਹੀਂ ਸੀ ਮੈਨੂੰ। ਮੈਂ ਬਾਹਰ ਦਾ ਵਿਅਕਤੀ ਸੀ। ਮੈਂ ਸਰਕਾਰ ਨੂੰ ਕਿਹਾ, ਅਜਿਹਾ ਕਰੋ ਭਾਈ ਤੁਹਾਡੇ ਇੱਥੇ ਐਸੇ Problem department ਵਿੱਚ ਹਨ ਜੋ ਲੰਬੇ ਸਮੇਂ ਤੋਂ ਅਟਕੇ ਪਏ ਹਨ, ਲਟਕੇ ਪਏ ਹਨ। ਤੁਸੀਂ ਲੋਕ ਕੋਸ਼ਿਸ਼ ਕਰ ਰਹੇ ਹੋ ਲੇਕਿਨ solution ਨਹੀਂ ਆ ਰਿਹਾ ਹੈ। ਇਵੇਂ identify ਕਰੋ। ਅਤੇ ਮੈਂ ਦੇਸ਼ ਦੇ ਨੌਜਵਾਨਾਂ ਨੂੰ ਇੱਕ problem ਦੇਵਾਂਗਾ, ਉਨ੍ਹਾਂ ਨੂੰ ਕਹਾਂਗਾ ਕੇ ਹੇਕਥੌਨ ਕਰੋ ਅਤੇ ਇਸ ਦਾ ਮੈਨੂੰ solution ਦਵੋ। ਤਾਂ ਖੈਰ, ਸਾਡੇ ਬਾਬੂ ਲੋਕ ਤਾਂ ਬਹੁਤ ਪੜ੍ਹੇ-ਲਿਖੇ ਰਹਿੰਦੇ ਹਨ, ਬੋਲੇ ਸਾਹਬ ਕੋਈ ਜ਼ਰੂਰਤ ਨਹੀਂ ਹੈ, ਸਾਡਾ ਵੀਹ-ਵੀਹ ਸਾਲ ਦਾ ਅਨੁਭਵ ਹੈ। ਅਰੇ-ਮੈਂ ਕਿਹਾ ਯਾਰ ਭਾਈ ਕੀ ਜਾਂਦਾ ਹੈ। ਸ਼ੁਰੂ ਵਿੱਚ ਮੈਨੂੰ ਬਹੁਤ resistance ਸੀ ਕਿਉਂਕਿ ਕੋਈ ਮੰਨਣ ਦੇ ਹੀ ਤਿਆਰ ਨਹੀਂ ਸੀ ਕਿ ਸਾਡੇ ਇੱਥੇ ਕੋਈ ਅਟਕਿਆ ਹੋਇਆ ਹੈ, ਸਾਡੇ ਇੱਥੇ ਕੋਈ ਲਟਕਿਆ ਹੋਇਆ ਹੈ, ਸਾਡੇ ਇੱਥੇ ਰੁਕਿਆ ਹੋਇਆ ਹੈ; ਕੋਈ ਮੰਨ ਹੀ ਨਹੀਂ ਰਿਹਾ ਸੀ; ਸਭ ਕਹਿ ਸਨ ਸਾਹਬ ਬਹੁਤ ਵਧੀਆ ਚਲ ਰਿਹਾ ਹੈ।

ਅਰੇ ਮੈਂ ਕਿਹਾ, ਭਾਈ ਵਧੀਆ ਚਲ ਰਿਹਾ ਹੈ ਤਦੇ ਤਾਂ Value addition ਹੋਵੇਗਾ। ਅਗਰ ਨਹੀਂ ਹੋਵੇਗਾ ਤਾਂ ਉਹ ਦੇਖੇਗਾ ਕਿ ਕਿਵੇਂ ਵਧੀਆ ਹੈ, ਜਾਣ ਦੋ ਨਾ ਬਾਹਰ। ਖੈਰ, ਬਹੁਤ ਮੁਸ਼ਕਿਲ ਨਾਲ ਸਭ ਡਿਪਾਰਮੈਂਟ ਨੇ ਮੈਨੂੰ.. ਮੈਂ ਬਹੁਤ ਪਿੱਛੇ ਪੈ ਗਿਆ ਤਾਂ ਕੱਢ-ਕੱਢ ਕੇ ਦਿੱਤਾ ਕਿ ਸਾਹਬ ਇਹ ਇੱਕ ਸਮੱਸਿਆ ਹੈ। ਤਾਂ ਟੋਟਲ ਲਗਾਇਆ ਤਾਂ ਕੁੱਲ 400 ਨਿਕਲੀਆਂ। ਹੁਣ ਉਹ ਤਾਂ ਸ਼ਾਇਦ ਮੈਨੂੰ ਲਗਦਾ ਹੈ, 1 ਪਰਸੈਂਟ ਵੀ ਨਹੀਂ ਬਤਾਇਆ ਹੋਵੇਗਾ। ਮੈਂ ਦੇਸ਼ ਦੇ ਨੌਜਵਾਨਾਂ ਦਾ ਹੇਕਥੌਨ ਕੀਤਾ ਅਤੇ ਉਨ੍ਹਾਂ ਨੂੰ ਇਹ ਸਮੱਸਿਆਵਾਂ ਦੇ ਦਿੱਤੀਆਂ। ਮੈਂ ਕਿਹਾ- ਇਸ ਦਾ solution ਲੈ ਕੇ ਆਓ। ਤੁਸੀਂ ਹੈਰਾਨ ਹੋ ਜਾਓਗੇ ਜੀ ਕਿ ਇੰਨੇ ਵਧੀਆ solutions ਦਿੱਤੇ ਉਨ੍ਹਾਂ ਨੇ, way out ਦਿੱਤੇ ਉਨ੍ਹਾਂ ਨੇ ਅਤੇ ਕਈ 70-80 ਪਰਸੈਂਟ ਆਈਡਿਆਜ਼ ਉਨ੍ਹਾਂ ਬੱਚਿਆਂ ਦੇ ਸਰਕਾਰ ਨੇ adopt ਕਰ ਲਏ। ਫਿਰ ਸਥਿਤੀ ਇਹ ਬਣੀ ਕਿ ਸਾਡੇ ਡਿਪਾਰਟਮੈਂਟ ਮੈਨੂੰ ਪੁੱਛਣ ਲਗੇ, ਸਾਹਬ ਇਸ ਸਾਲ ਹੇਕਥੌਨ ਕਦੋਂ ਹੋਵੇਗਾ। ਉਨ੍ਹਾਂ ਨੂੰ ਲਗਿਆ ਕਿ ਭਾਈ ਹੁਣ solution ਤਾਂ ਇੱਥੇ ਮਿਲੇਗਾ।

ਯਾਨੀ ਕਹਿਣ ਦਾ ਮਤਲਬ ਹੈ ਕਿ ਇਨ੍ਹਾਂ ਦੇ ਕੋਲ ਜੋ ਮਿਲਦੇ ਹਨ ਬੱਚੇ ਬੈਠਦੇ ਹਨ, ਬਹੁਤ ਚੀਜ਼ਾਂ ਕੱਢ ਕੇ ਲਿਆਉਂਦੇ ਹਨ। ਅਤੇ ਇਹ 18, 20, 22 ਸਾਲ ਦੇ ਨੌਜਵਾਨ ਹਨ ਜੀ। ਮੈਂ ਕਹਾਂਗਾ, ਇਹ ਜੋ ਸਾਡੇ ਬਿਜ਼ਨਸ ਦੇ ਜੋ ਸੀਆਈਆਈ ਹੈ, ਫਿੱਕੀ ਹੈ, ਏਸੋਚੈਮ ਹੈ, ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਉਹ ਆਪਣੀ-ਆਪਣੀ ਇੰਡਸਟ੍ਰੀ ਦੀ Problem identify ਕਰਨ। Problem identify ਕਰਕੇ ਉਹ ਇਹ ਸਟਾਰਟਅਪ ਦਾ ਹੇਕਥੌਨ ਕਰਨ। ਅਤੇ ਉਨ੍ਹਾਂ ਨੂੰ  problem ਦੇਣ। ਮੈਂ ਪੱਕਾ ਮੰਨਦਾ ਹਾਂ ਇਹ ਬਹੁਤ ਵਧੀਆ solution ਲਿਆ ਕੇ ਦੇਣਗੇ ਤੁਹਾਨੂੰ। ਉਸੇ ਪ੍ਰਕਾਰ ਨਾਲ ਮੈਂ MSMEs ਦੇ ਲੋਕਾਂ ਨੂੰ ਕਹਾਂਗਾ ਕਿ ਤੁਸੀਂ ਆਪਣੇ problems ਕੱਢੋ, technical hurdles ਹੋਣਗੇ, ਸਮਾਂ ਬਹੁਤ ਜ਼ਿਆਦਾ ਹੋਵੇਗਾ, smoothness ਨਹੀਂ ਹੋਵੇਗੀ manufacturing ਵਿੱਚ, defective production ਹੁੰਦਾ ਹੋਵੇਗਾ, ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ। ਤੁਸੀਂ ਦੇਸ਼ ਦੇ students ਦੇ ਕੋਲ ਜਾਓ, ਉਨ੍ਹਾਂ ਦੇ ਹੇਕਥੌਨ ਤੁਸੀਂ ਕਰੋ। MSMEs ਦੇ ਲੋਕ ਖ਼ੁਦ ਅਤੇ ਸਰਕਾਰ ਨੂੰ ਕਿਤੇ ਨਾ ਰੱਖੋ। ਅਸੀਂ ਇਹ ਦੋ ਏਰੀਆ ਵਿੱਚ ਅਗਰ ਮਿਹਨਤ ਸ਼ੁਰੂ ਕਰੀਏ ਤਾਂ ਦੇਸ਼ ਦਾ young talent ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਦੇਣਗੇ ਅਤੇ ਸਾਡੇ young talent ਨੂੰ ਇਸ ਵਿੱਚੋਂ ਆਈਡਿਆ ਮਿਲੇਗਾ ਕਿ ਹਾਂ, ਇਹ  ਵੀ ਖੇਤਰ ਹੈ ਜਿੱਥੇ ਮੈਂ ਕੰਮ ਕਰ ਸਕਦਾ ਹਾਂ।

ਸਾਨੂੰ ਇਸ ਸਥਿਤੀ ਵਿੱਚ ਜਾਣਾ ਚਾਹੀਦਾ ਹੈ ਅਤੇ ਮੈਂ ਮੰਨਦਾ ਹਾਂ ਕਿ ਸਟਾਰਟਅਪ ਮਹਾਕੁੰਭ ਵਿੱਚੋਂ ਕੁਝ actionable point ਨਿਕਲਣੇ ਚਾਹੀਦੇ ਹਨ। ਉਨ੍ਹਾਂ actionable point ਨੂੰ ਅਸੀਂ ਲੈ ਕੇ ਅੱਗੇ ਚਲੇ। ਅਤੇ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ, ਹੁਣ ਇੱਕ, ਡੇਢ-ਦੋ ਮਹੀਨੇ ਮੈਂ ਜਰਾ ਹੋਰ ਕੰਮ ਵਿੱਚ ਵਿਅਸਤ ਹਾਂ, ਲੇਕਿਨ ਇਸ ਦੇ ਬਾਅਦ ਮੈਂ ਤੁਹਾਡੇ ਲਈ available ਹਾਂ। ਮੈਂ ਇਹੀ ਚਾਹਾਂਗਾ ਕਿ ਆਪ ਅੱਗੇ ਵਧੋ, ਨਵੇਂ ਸਟਾਰਟ ਅਪ ਬਣਾਓ, ਖ਼ੁਦ ਦੀ ਵੀ ਮਦਦ ਕਰੋ, ਦੂਸਰਿਆਂ ਦੀ ਮਦਦ ਕਰੋ। ਤੁਸੀਂ ਇਨੋਵੇਸ਼ਨ ਜਾਰੀ ਰੱਖੋ, ਇਨੋਵੇਟਰਸ ਨੂੰ ਆਪਣਾ ਸਹਿਯੋਗ ਜਾਰੀ ਰੱਖੋ। ਤੁਹਾਡੀ Aspirations ਹੀ ਭਾਰਤ ਦੀ Aspirations ਹੈ

ਭਾਰਤ ਨੂੰ 11ਵੇਂ ਨੰਬਰ ਤੋਂ 5ਵੇਂ ਨੰਬਰ ਦੀ ਇਕੌਨੌਮਿਕ ਬਣਾ ਦਿੱਤਾ ਅਤੇ ਇਸ ਵਿੱਚ ਬਹੁਤ ਵੱਡੀ ਭੂਮਿਕਾ ਮੇਰੇ ਦੇਸ਼ ਦੇ ਨੌਜਵਾਨ ਦੀ ਹੈ, ਤੁਹਾਡੀ ਹੈ। ਹੁਣ ਭਾਰਤ ਨੂੰ, ਅਤੇ ਮੈਂ ਦੁਨੀਆ, ਹਿੰਦੁਸਤਾਨ ਨੂੰ ਗਰੰਟੀ ਦਿੱਤੀ ਹੈ ਕਿ ਮੇਰੇ ਤੀਸਰੇ ਟਰਮ ਵਿੱਚ ਮੈਂ ਦੇਸ਼ ਨੂੰ ਦੁਨੀਆ ਦੀ ਤੀਸਰੀ ਵੱਡੀ ਇਕੌਨੌਮੀ ਬਣਾ ਕੇ ਰਹਾਂਗਾ। ਅਤੇ ਇਹ ਜੰਪ ਜੋ ਹੈ ਉਸ ਵਿੱਚ ਸਟਾਰਟ-ਅਪਸ ਦੀ ਵੱਡੀ ਭੂਮਿਕਾ ਹੋਵੇਗੀ, ਮੈਂ ਦੇਖ ਸਕਦਾ ਹਾਂ ਇਹ।

ਸਾਥੀਓ,

ਮੈਨੂੰ ਚੰਗਾ ਲਗਿਆ, ਤੁਹਾਡੇ ਸਾਰਿਆਂ ਨਾਲ ਗੱਪਾਂ-ਗੋਸ਼ਠੀ ਕਰਨ ਦਾ। ਤੁਸੀਂ ਸਭ ਨੌਜਵਾਨਾਂ ਨਾਲ, ਤੁਹਾਡਾ ਉਤਸ਼ਾਹ, ਉਮੰਗ, ਮੇਰੇ ਵਿੱਚ ਇੱਕ ਨਵੀਂ ਊਰਜਾ ਭਰ ਦਿੰਦਾ ਹੈ।

ਬਹੁਤ-ਬਹੁਤ ਸ਼ੁਭਕਾਮਨਾਵਾਂ !

ਬਹੁਤ-ਬਹੁਤ ਧੰਨਵਾਦ।

*****

ਡੀਐੱਸ/ਐੱਸਟੀ/ਡੀਕੇ/ਐੱਨਐੱਸ



(Release ID: 2015871) Visitor Counter : 43