ਭਾਰਤ ਚੋਣ ਕਮਿਸ਼ਨ

ਅੱਜ ਸਵੇਰੇ ਈਸੀਆਈ ਵੱਲੋਂ ਫ਼ੇਜ਼ 1 ਲਈ ਗ਼ਜ਼ਟ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਆਮ ਚੋਣਾਂ ਦੇ ਪਹਿਲੇ ਫ਼ੇਜ਼ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ


ਇਸ ਫ਼ੇਜ਼ ਵਿੱਚ 19 ਅਪ੍ਰੈਲ, 2024 ਨੂੰ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 102 ਸੰਸਦੀ ਹਲਕਿਆਂ ਵਿੱਚ ਵੋਟਾਂ ਪੈਣਗੀਆਂ

ਬਿਹਾਰ ਤੋਂ ਬਿਨਾਂ ਸਾਰੇ 20 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਫ਼ੇਜ਼ 1 ਵਿੱਚ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ 27 ਮਾਰਚ, 2024 ਹੈ; ਬਿਹਾਰ ਲਈ ਇਹ ਮਿਤੀ 28 ਮਾਰਚ, 2024 ਹੈ

Posted On: 20 MAR 2024 4:06PM by PIB Chandigarh

ਆਮ ਚੋਣਾਂ ਦੇ ਪਹਿਲੇ ਫ਼ੇਜ਼ ਲਈ ਅੱਜ ਸਵੇਰੇ ਨਾਮਜ਼ਦਗੀਆਂ ਦਾਖ਼ਲ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਹ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਲੋਕ ਸਭਾ 2024 ਦੀਆਂ ਆਮ ਚੋਣਾਂ ਲਈ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 102 ਸੰਸਦੀ ਹਲਕਿਆਂ ਲਈ ਇੱਕ ਗ਼ਜ਼ਟ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਹੋਇਆ ਹੈ। ਫ਼ੇਜ਼ 1 ਵਿੱਚ ਇਨ੍ਹਾਂ ਪੀਸੀਜ਼ ਵਿੱਚ 19.04.2024 ਨੂੰ ਵੋਟਾਂ ਪੈਣਗੀਆਂ। 

ਫ਼ੇਜ਼ 1 ਵਿੱਚ ਸ਼ਾਮਲ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ- ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਜੰਮੂ ਅਤੇ ਕਸ਼ਮੀਰ, ਲਕਸ਼ਦੀਪ ਅਤੇ ਪੁਡੂਚੇਰੀ। 

ਫ਼ੇਜ਼ 1 ਲਈ ਅਨੁਸੂਚੀ ਹੇਠਾਂ ਦਿੱਤੀ ਗਈ ਹੈ:

 ******

 

ਡੀਕੇ/ਆਰਪੀ



(Release ID: 2015840) Visitor Counter : 52