ਭਾਰਤ ਚੋਣ ਕਮਿਸ਼ਨ

ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਦੀ ਤਰੀਕ ਵਿੱਚ ਬਦਲਾਅ

Posted On: 17 MAR 2024 4:28PM by PIB Chandigarh

ਕਮਿਸ਼ਨ ਨੇ ਆਪਣੇ ਪ੍ਰੈੱਸ ਨੋਟ ਨੰਬਰ ਈਸੀਆਈ/ਪੀਐੱਨ/23/2024 ਮਿਤੀ 16 ਮਾਰਚ, 2024 ਰਾਹੀਂ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਦੇ ਨਾਲ-ਨਾਲ ਲੋਕ ਸਭਾ-2024 ਅਤੇ ਵੱਖ-ਵੱਖ ਰਾਜ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਲਈ ਸਮਾਂ-ਸਾਰਨੀ ਦਾ ਐਲਾਨ ਕੀਤਾ ਹੈ। ਉਪਰੋਕਤ ਪ੍ਰੈੱਸ ਨੋਟ ਅਨੁਸਾਰ ਦੋਵਾਂ ਰਾਜਾਂ ਵਿੱਚ ਪੋਲਿੰਗ ਦੀ ਮਿਤੀ 19.04.2024 ਹੈ ਅਤੇ ਗਿਣਤੀ ਦੀ ਮਿਤੀ 04.06.2024 ਹੈ।

2.   ਭਾਰਤ ਦੇ ਸੰਵਿਧਾਨ ਦੇ ਅਨੁਛੇਦ 172(1) ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 15 ਦੇ ਨਾਲ ਪੜ੍ਹੀ ਗਈ ਧਾਰਾ 324 ਦੇ ਤਹਿਤ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਉਨ੍ਹਾਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਕਰਵਾਉਣੀਆਂ ਹਨ। ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੋਵਾਂ ਵਿਧਾਨ ਸਭਾਵਾਂ ਦਾ ਕਾਰਜਕਾਲ 02.06.2024 ਨੂੰ ਖ਼ਤਮ ਹੋਣ ਵਾਲਾ ਹੈ।

3.  ਇਸ ਦੇ ਮੱਦੇਨਜ਼ਰ ਕਮਿਸ਼ਨ ਨੇ ਸਿਰਫ਼ ਪ੍ਰੈੱਸ ਨੋਟ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਦੇ ਅਨੁਸੂਚੀ ਦੇ ਸਬੰਧ ਵਿੱਚ ਹੇਠ ਲਿਖੀਆਂ ਸੋਧਾਂ ਕਰਨ ਦਾ ਫੈਸਲਾ ਕੀਤਾ ਹੈ: -

 

ਸ. ਨੰ.

ਵੋਟਿੰਗ ਪ੍ਰੋਗਰਾਮ

ਮੌਜੂਦਾ ਸਮਾਂ-ਸਾਰਨੀ

ਸੋਧੀ ਹੋਈ ਸਮਾਂ-ਸਾਰਨੀ

1

ਵੋਟਾਂ ਦੀ ਗਿਣਤੀ ਦੀ ਮਿਤੀ

4 ਜੂਨ, 2024

(ਮੰਗਲਵਾਰ)

2 ਜੂਨ, 2024

(ਐਤਵਾਰ)

2

ਮਿਤੀ, ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ

6 ਜੂਨ, 2024

(ਵੀਰਵਾਰ)

2 ਜੂਨ, 2024

(ਐਤਵਾਰ)

 

 4.  ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੇ ਸੰਸਦੀ ਹਲਕਿਆਂ ਲਈ ਚੋਣ ਪ੍ਰੋਗਰਾਮ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

 

 ******

 

ਡੀਕੇ/ਆਰਪੀ



(Release ID: 2015343) Visitor Counter : 53