ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਓਟੀਟੀ ਪਲੈਟਫਾਰਮਾਂ ‘ਤੇ ਅਸ਼ਲੀਲ ਸਮੱਗਰੀ ਦੇ ਵਿਰੁੱਧ ਕਾਰਵਾਈ ਕੀਤੀ


ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀਆਂ ਕਈ ਚੇਤਾਵਨੀਆਂ ਦੇ ਬਾਅਦ ਅਭਦਰ ਅਸ਼ਲੀਲ ਕੰਟੈਟ ਵਾਲੇ 18 ਓਟੀਟੀ ਪਲੈਟਫਾਰਮਾਂ ਨੂੰ ਬਲਾਕ ਕੀਤਾ ਗਿਆ

ਓਟੀਟੀ ਪਲੈਟਫਾਰਮਾਂ ਦੀਆਂ 19 ਵੈੱਬਸਾਈਟਾਂ, 10 ਐੱਪਸ, 57 ਸੋਸ਼ਲ ਮੀਡੀਆ ਹੈਂਡਲ ਦੀ ਸਮੱਗਰੀ ‘ਤੇ ਰਾਸ਼ਟਰਵਿਆਪੀ ਰੋਕ

ਆਈਟੀ ਐਕਟ, ਭਾਰਤੀ ਦੰਡ ਸੰਹਿਤਾ ਅਤੇ ਮਹਿਲਾਵਾਂ ਦੀ ਅਸ਼ਲੀਲ ਨੁਮਾਇੰਦਗੀ (ਪ੍ਰਬੰਧਨ) ਐਕਟ ਦੀ ਉਲੰਘਣਾ ਵਿੱਚ ਕਾਰਵਾਈ ਕੀਤੀ ਗਈ

Posted On: 14 MAR 2024 11:43AM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅਭਦਰ, ਅਸ਼ਲੀਲ ਅਤੇ ਕੁਝ ਮਾਮਲਿਆਂ ਵਿੱਚ ਅਸ਼ਲੀਲ ਕੰਟੈਂਟ ਪ੍ਰਕਾਸ਼ਿਤ/ਪ੍ਰਸਤੁਤ ਕਰਨ ਵਾਲੇ 18 ਓਟੀਟੀ ਪਲੈਟਫਾਰਮਾਂ ਨੂੰ ਬਲਾਕ ਕਰਨ ਲਈ ਵੱਖ-ਵੱਖ ਵਿਚੋਲਿਆਂ ਦੇ ਨਾਲ ਤਾਲਮੇਲ ਕਰਕੇ ਕਾਰਵਾਈ ਕੀਤੀ ਹੈ। 19 ਵੈੱਬਸਾਈਟਾਂ, 10 ਐੱਪਸ (7 ਗੁਗਲ ਪਲੇ ਸਟੋਰ, 3 ਐੱਪਲ ਐਪ ਸਟੋਰ ਪਲੈਟਫਾਰਮ ਨਾਲ ਜੁੜੇ) ਅਤੇ ਇਨ੍ਹਾਂ ਪਲੈਟਫਾਰਮਾਂ ਨਾਲ ਜੁੜੇ 57 ਸੇਸ਼ਲ ਮੀਡੀਆ ਅਕਾਉਂਟਸ ‘ਤੇ ਰੋਕ ਲਗਾ ਦਿੱਤੀ ਹੈ। ਹੁਣ ਦੇਸ਼ ਭਰ ਵਿੱਚ ਇਹ ਪ੍ਰਤੀਬੰਧਿਤ ਪਲੈਟਫਾਰਮ ਕਿੱਥੇ ਵੀ ਦੇਖੇ ਨਹੀਂ ਜਾ ਸਕਣਗੇ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਵਾਰ-ਵਾਰ ‘ਰਚਨਾਤਮਕ ਅਭਿਵਿਅਕਤੀ’ ਦੀ ਆੜ ਵਿੱਚ ਅਭਦਰ, ਅਸ਼ਲੀਲਤਾ ਅਤੇ ਦੁਰਵਿਵਹਾਰ ਦਾ ਪ੍ਰਚਾਰ ਨਾ ਕਰਨ ਦੇ ਲਈ ਪਲੈਟਫਾਰਮਾਂ ਦੀ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ ਹੈ। 12 ਮਾਰਚ, 2024 ਨੂੰ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਐਲਾਨ ਕੀਤਾ ਕਿ ਅਭਦਰ ਅਤੇ ਅਸ਼ਲੀਲ ਕੰਟੈਟ ਪ੍ਰਕਾਸ਼ਿਤ ਕਰਨ ਵਾਲੇ 18 ਓਟੀਟੀ ਪਲੈਟਫਾਰਮਾਂ ਨੂੰ ਹਟਾ ਦਿੱਤਾ ਗਿਆ ਹੈ।

ਇਹ ਫੈਸਲਾ ਭਾਰਤ ਸਰਕਾਰ ਦੇ ਹੋਰ ਮੰਤਰਾਲਿਆਂ/ਵਿਭਾਗਾਂ ਅਤੇ ਮੀਡੀਆ ਅਤੇ ਮਨੋਰੰਜਨ, ਮਹਿਲਾ ਅਧਿਕਾਰਾਂ ਅਤੇ ਬਾਲ ਅਧਿਕਾਰਾਂ ਵਿੱਚ ਮੁਹਾਰਤ ਵਾਲੇ ਡੋਮੇਨ ਮਾਹਿਰਾਂ ਦੀ ਸਲਾਹ ਨਾਲ ਸੂਚਨਾ ਟੈਕਨੋਲੋਜੀ ਐਕਟ, 2000 ਦੇ ਪ੍ਰਾਵਧਾਨਾਂ ਦੇ ਤਹਿਤ ਲਿਆ ਗਿਆ ਸੀ।

ਓਟੀਟੀ ਪਲੈਟਫਾਰਮਾਂ ਦੀ ਸੂਚੀ

ਡਰੀਮਜ਼ ਫਿਲ਼ਮਾਂ

ਵੂਵੀ(Voovi)

ਯੈਮਸਾ

ਅਨਕਟਅਡਡਾ

 

ਟ੍ਰਾਈ ਫਲਿਕਸ

ਐਕਸ ਪ੍ਰਾਈਮ

ਨਿਓਨ ਐਕਸ ਵੀਆਈਪੀ

ਬੇਸ਼ਰਮ

ਹੰਟਰਸ

ਰੈਬਿਟ

ਐਕਸਟ੍ਰਾਮੂਡ

ਨਿਊਫਲਿਕਸ

ਮੂਡਐਕਸ

ਮੋਜ਼ਫਲਿਕਸ

ਹੌਟ ਸ਼ਾਟਸ ਵੀਆਈਪੀ

ਫਿਊਜ਼ੀ

ਚਿਕੂਫਲਿਕਸ

ਪ੍ਰਾਈਮ ਪਲੇ

ਕੰਟੈਂਟ ਦੀ ਪ੍ਰਕਿਰਤੀ

ਇਨ੍ਹਾਂ ਪਲੈਟਫਾਰਮਾਂ ‘ਤੇ ਪਾਏ ਹੋਏ ਕੰਟੈਂਟ ਦਾ ਇੱਕ ਮਹੱਤਵਪੂਰਨ ਹਿੱਸਾ ਅਭਦਰ, ਅਸ਼ਲੀਲ ਅਤੇ ਮਹਿਲਾਵਾਂ ਨੂੰ ਅਪਮਾਨਜਣਕ ਤਰੀਕੇ ਨਾਲ ਪੇਸ਼  ਕਰਨ ਵਾਲਾ ਪਾਇਆ ਗਿਆ। ਇਸ ਵਿੱਚ ਵਿਭਿੰਨ ਅਣੁਉਚਿਤ ਸੰਦਰਭਾਂ ਵਿੱਚ ਨਗਨਤਾ ਅਤੇ ਅਸ਼ਲੀਲ ਕ੍ਰਿਤੀਆਂ ਨੂੰ ਦਿਖਾਇਆ ਗਿਆ, ਜਿਵੇਂ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿੱਚ ਸਬੰਧ, ਅਸ਼ਲੀਲ ਪਰਿਵਾਰਿਕ ਰਿਸ਼ਤੇ ਆਦਿ। ਸਮੱਗਰੀ ਵਿੱਚ ਜਿਨਸੀ ਸੰਕੇਤ ਸ਼ਾਮਲ ਸਨ ਅਤੇ ਕੁਝ ਉਦਾਹਰਨਾਂ ਵਿੱਚ, ਕਿਸੇ ਵੀ ਥੀਮੈਟਿਕ ਜਾਂ ਸਮਾਜਿਕ ਪ੍ਰਾਸੰਗਿਕਤਾ ਤੋਂ ਰਹਿਤ ਅਸ਼ਲੀਲ ਅਤੇ ਜਿਨਸੀ ਤੌਰ ‘ਤੇ ਸਪਸ਼ੱਟ ਦ੍ਰਿਸ਼ਾਂ ਦੇ ਲੰਬੇ ਸੈਕਸ਼ਨ ਸ਼ਾਮਲ ਸਨ।

ਕੰਟੈਂਟ ਨੂੰ ਪਹਿਲੀ ਨਜ਼ਰ ਆਈਟੀ ਐਕਟ ਦੀ ਧਾਰਾ 67 ਅਤੇ 67 ਏ, ਆਈਪੀਸੀ ਦੀ ਧਾਰਾ 292 ਅਤੇ ਮਹਿਲਾਵਾਂ ਦੀ ਅਸ਼ਲੀਲ ਨੁਮਾਇੰਦਗੀ (ਪ੍ਰਬੰਧਨ) ਐਕਟ, 1986 ਦੀ ਧਾਰਾ 4 ਦਾ ਉਲੰਘਣ ਮੰਨਿਆ ਗਿਆ ਸੀ।

ਮਹੱਤਵਪੂਰਨ ਦਰਸ਼ਕ ਸੰਖਿਆ

ਓਟੀਟੀ ਐਪਸ ਵਿੱਚੋਂ ਇੱਕ ਨੂੰ 1 ਕਰੋੜ ਤੋਂ ਅਧਿਕ ਡਾਊਨਲੋਡ ਮਿਲੇ, ਜਦਕਿ ਦੋ ਹੋਰ ਨੂੰ ਗੂਗਲ ਪਲੇ ਸਟੋਰ ਤੋਂ 50 ਲੱਖ ਤੋਂ ਅਧਿਕ ਦੀ ਸੰਖਿਆ ਵਿੱਚ ਡਾਊਨਲੋਡ ਕੀਤਾ ਗਿਆ। ਇਸ ਦੇ ਤਹਿਤ, ਇਨ੍ਹਾਂ ਓਟੀਟੀ ਪਲੈਟਫਾਰਮਾਂ ਨੇ ਦਰਸ਼ਕਾਂ ਨੂੰ ਆਪਣੀਆਂ ਵੈੱਬਸਾਈਟਾਂ ਅਤੇ ਐਪਸ ‘ਤੇ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਟ੍ਰੇਲਰ, ਵਿਸ਼ੇਸ਼ ਦ੍ਰਿਸ਼ਾਂ ਅਤੇ ਬਾਹਰੀ ਲਿੰਕ ਨੂੰ ਪ੍ਰਸਾਰਿਤ ਕਰਨ ਲਈ ਵੱਡੇ ਪੈਮਾਨੇ ‘ਤੇ ਸੋਸ਼ਲ ਮੀਡੀਆ ਦਾ ਉਪਯੋਗ ਕੀਤਾ। ਸਬੰਧਿਤ ਓਟੀਟੀ ਪਲੈਟਫਾਰਮਾਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ 32 ਲੱਖ ਤੋਂ ਅਧਿਕ ਉਪਯੋਗਕਰਤਾਵਾਂ ਦੀ ਸੰਚਿਤ ਫਾਲੋਅਰਸ਼ਿਪ ਸੀ।

ਸੋਸ਼ਲ ਮੀਡੀਆ ਪਲੈਟਫਾਰਮ

ਖਾਤਿਆਂ ਦੀ ਸੰਖਿਆ

ਫੇਸਬੁੱਕ

12

ਇੰਸਟਾਗ੍ਰਾਮ

17

ਐਕਸ (X) (ਪਹਿਲਾਂ ਟਵਿੱਟਰ

16

ਯੂਟਿਊਬ

12

 

ਓਟੀਟੀ ਪਲੈਟਫਾਰਮਾਂ ਦੇ ਨਾਲ ਲਗਾਤਾਰ ਜੁੜਾਅ

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਮੀਟਿੰਗਾਂ, ਵੈਬੀਨਾਰ, ਵਰਕਸ਼ੌਪਸ ਆਦਿ ਰਾਹੀਂ ਆਈਟੀ ਨਿਯਮ, 2021 ਦੇ ਤਹਿਤ ਸਥਾਪਿਤ ਓਟੀਟੀ ਪਲੈਟਫਾਰਮਾਂ ਅਤੇ ਉਨ੍ਹਾਂ ਦੇ ਸਵੈ-ਨਿਯੰਤ੍ਰਕ ਸੰਸਥਾਵਾਂ ਦੇ ਨਾਲ ਲਗਾਤਾਰ ਇਸ ਸਬੰਧ ਵਿੱਚ ਜਾਗਰੂਕਤਾ ਦਾ ਪ੍ਰਯਾਸ ਕਰਦਾ ਹੈ।

ਭਾਰਤ ਸਰਕਾਰ ਓਟੀਟੀ ਉਦਯੋਗ ਦੇ ਵਾਧੇ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧ ਹੈ। ਇਸ ਸਬੰਧ ਵਿੱਚ ਕਈ ਉਪਾਅ ਕੀਤੇ ਗਏ ਹਨ। 54ਵੇਂ ਭਾਰਤੀ ਅੰਤਰਰਾਸ਼ਟਰੀ ਫਿਲ਼ਮ ਮਹੋਤਸਵ ਵਿੱਚ ਵੈੱਬ ਸੀਰੀਜ਼ ਲਈ ਓਟੀਟੀ ਪੁਰਸਕਾਰ ਦੀ ਸ਼ੁਰੂਆਤ, ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਓਟੀਟੀ ਪਲੈਟਫਾਰਮਾਂ ਦੇ ਨਾਲ ਸਹਿਯੋਗ ਅਤੇ ਰੈਗੂਲੇਟਰੀ ਫਰੇਮਵਰਕ ਦੀ ਸਥਾਪਨਾ ਸ਼ਾਮਲ ਹੈ। ਇਸ ਵਿੱਚ ਆਈਟੀ ਨਿਯਮ, 2021 ਦੇ ਤਹਿਤ ਸਵੈ-ਨਿਯੰਤ੍ਰਕ ‘ਤੇ ਜ਼ੋਰ ਦਿੱਤਾ ਗਿਆ ਹੈ।

****

ਸੌਰਭ ਸਿੰਘ



(Release ID: 2014982) Visitor Counter : 40