ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਲੋ ਇੰਡੀਆ ਖੇਡਾਂ ਦੇ ਮੈਡਲ ਜੇਤੂ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ
ਸੋਧੇ ਹੋਏ ਨਿਯਮ ਭਾਰਤ ਨੂੰ ਇੱਕ ਖੇਡ ਮਹਾਂਸ਼ਕਤੀ ਬਣਾਉਣ ਦੀ ਦਿਸ਼ਾ ਵਿੱਚ ਸਾਡੇ ਖਿਡਾਰੀਆਂ ਦਾ ਸਹਿਯੋਗ ਕਰਨ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਹੈ: ਯੁਵਾ ਮਾਮਲਿਆਂ ਬਾਰੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ
Posted On:
06 MAR 2024 5:34PM by PIB Chandigarh
ਭਾਰਤ ਸਰਕਾਰ ਦੇ ਪਰਸੋਨਲ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਨੇ ਖੇਡ ਵਿਭਾਗ ਦੇ ਸਹਿਯੋਗ ਨਾਲ, ਖਿਡਾਰੀਆਂ ਲਈ ਭਰਤੀ, ਤਰੱਕੀ ਅਤੇ ਪ੍ਰੋਤਸਾਹਨ ਪ੍ਰਕਿਰਿਆ ਵਿੱਚ ਵਿਆਪਕ ਸੁਧਾਰ ਪੇਸ਼ ਕੀਤੇ ਹਨ। 4 ਮਾਰਚ ਨੂੰ ਜਾਰੀ ਇੱਕ ਮੈਮੋਰੰਡਮ ਵਿੱਚ ਪੇਸ਼ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਬਿਹਤਰ ਪ੍ਰੋਤਸਾਹਨ, ਪਾਰਦਰਸ਼ਤਾ ਅਤੇ ਸਮਾਵੇਸ਼ ਪ੍ਰਦਾਨ ਕਰਨਾ ਹੈ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ਖੇਲੋ ਇੰਡੀਆ ਖੇਡਾਂ ਦੇ ਮੈਡਲ ਜੇਤੂ ਹੁਣ ਸਰਕਾਰੀ ਨੌਕਰੀਆਂ ਦੇ ਯੋਗ ਹੋਣਗੇ।
ਸ਼੍ਰੀ ਠਾਕੁਰ ਨੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਇੱਕ ਮਜ਼ਬੂਤ ਸਪੋਰਟਸ ਈਕੋਸਿਸਟਮ ਬਣਾਉਣ, ਜ਼ਮੀਨੀ ਪੱਧਰ ’ਤੇ ਪ੍ਰਤਿਭਾ ਦਾ ਪਾਲਣ ਪੋਸ਼ਣ ਕਰਨ ਅਤੇ ਖੇਡਾਂ ਨੂੰ ਇੱਕ ਆਕਰਸ਼ਕ ਅਤੇ ਵਿਵਹਾਰਕ ਕੈਰੀਅਰ ਵਿਕਲਪ ਵਿੱਚ ਬਦਲਣ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ, ਖੇਲੋ ਇੰਡੀਆ ਮੈਡਲ ਜੇਤੂ ਖਿਡਾਰੀ ਹੁਣ ਸਰਕਾਰੀ ਨੌਕਰੀ ਲਈ ਯੋਗ ਹੋਣਗੇ।" ਉਨ੍ਹਾਂ ਨੇ ਇਹ ਵੀ ਕਿਹਾ, "ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਡਿਪਾਰਟਮੈਂਟ ਆਫ ਪਰਸੋਨਲ ਐਂਡ ਟਰੇਨਿੰਗ (ਡੀਓਪੀਟੀ) ਨੇ ਇੰਡੀਆ ਸਪੋਰਟਸ ਨਾਲ ਸਲਾਹ ਮਸ਼ਵਰਾ ਕਰਕੇ ਸਰਕਾਰੀ ਨੌਕਰੀਆਂ ਦੀ ਮੰਗ ਕਰਨ ਵਾਲੇ ਖਿਡਾਰੀਆਂ ਲਈ ਯੋਗਤਾ ਦੇ ਮਾਪਦੰਡ ਵਿੱਚ ਪ੍ਰਗਤੀਸ਼ੀਲ ਸੋਧ ਕਰਨ ਦਾ ਫੈਸਲਾ ਲਿਆ ਹੈ।"
ਇਹ ਬੇਮਿਸਾਲ ਕਦਮ ਹੁਣ ਖੇਲੋ ਇੰਡੀਆ ਗੇਮਜ਼-ਯੂਥ ਗੇਮਜ਼, ਯੂਨੀਵਰਸਿਟੀ ਗੇਮਜ਼, ਪੈਰਾ ਗੇਮਜ਼ ਅਤੇ ਵਿੰਟਰ ਸਪੋਰਟਸ ਦੇ ਤਮਗਾ ਜੇਤੂਆਂ ਦੀ ਸਰਕਾਰੀ ਨੌਕਰੀ ਲਈ ਯੋਗ ਹੋਣ ਦੀ ਯੋਗਤਾ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ, ਵੱਖ-ਵੱਖ ਖੇਡਾਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਖੇਡਾਂ ਅਤੇ ਇਵੈਂਟਾਂ ਨੂੰ ਸਪਸ਼ਟ ਤੌਰ 'ਤੇ ਪਰਿਭਾਸ਼ਿਤ ਕੀਤਾ ਗਿਆ ਹੈ।
ਸ਼੍ਰੀ ਠਾਕੁਰ ਨੇ ਕਿਹਾ ਕਿ ਇਹ ਸੋਧੇ ਹੋਏ ਨਿਯਮ ਭਾਰਤ ਨੂੰ ਇੱਕ ਖੇਡ ਮਹਾਂਸ਼ਕਤੀ ਬਣਾਉਣ ਲਈ ਸਾਡੇ ਖਿਡਾਰੀਆਂ ਨੂੰ ਸਮਰਥਨ ਦੇਣ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਦੇ ਪ੍ਰਤੀਕ ਹਨ।
ਸੋਧੇ ਹੋਏ ਨਿਯਮਾਂ ਦੇ ਤਹਿਤ ਖੇਲੋ ਇੰਡੀਆ ਯੂਥ ਗੇਮਜ਼ (18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪ੍ਰਤੀਭਾਗੀਆਂ ਲਈ), ਖੇਲੋ ਇੰਡੀਆ ਵਿੰਟਰ ਗੇਮਜ਼, ਖੇਲੋ ਇੰਡੀਆ ਪੈਰਾ ਗੇਮਜ਼ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਰਗੇ ਈਵੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਅਕਤੀ ਹੁਣ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਯੋਗ ਹੋਵੇਗਾ। ਇਸ ਤੋਂ ਇਲਾਵਾ, ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵਿੱਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀ ਵੀ ਅਜਿਹੀਆਂ ਅਸਾਮੀਆਂ ਲਈ ਯੋਗ ਹੋਣਗੇ।
ਨਵੀਨਤਮ ਦਿਸ਼ਾ-ਨਿਰਦੇਸ਼ਾਂ ਵਿੱਚ ਇੱਕ ਮਹੱਤਵਪੂਰਨ ਸ਼ਮੂਲੀਅਤ ਕੌਮੀ ਅਤੇ ਕੌਮਾਂਤਰੀ ਸ਼ਤਰੰਜ ਪ੍ਰਤੀਯੋਗਤਾਵਾਂ ਲਈ ਸਪਸ਼ਟ ਮਾਪਦੰਡਾਂ ਦੀ ਸਥਾਪਨਾ ਕੀਤੀ ਗਈ ਹੈ, ਜਿਸ ਨਾਲ ਸ਼ਤਰੰਜ ਦੇ ਉਤਸ਼ਾਹੀ ਲੋਕਾਂ ਲਈ ਇੱਕ ਬਰਾਬਰ ਦੇ ਮੌਕੇ ਯਕੀਨੀ ਬਣਾਉਂਦਾ ਹੈ। ਇਸ ਤੋਂ ਇਲਾਵਾ, ਉਹ ਵਿਅਕਤੀ ਜਿਨ੍ਹਾਂ ਨੇ ਕੌਮਾਂਤਰੀ ਜਾਂ ਕੌਮੀ ਸਮਾਗਮਾਂ ਵਿੱਚ ਦੇਸ਼ ਜਾਂ ਸੂਬੇ ਦੀ ਨੁਮਾਇੰਦਗੀ ਕੀਤੀ ਹੈ ਜਾਂ ਜੂਨੀਅਰ ਕੌਮੀ ਮੁਕਾਬਲੇਬਾਜ਼ੀ ਵਿੱਚ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ, ਉਹ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ। ਉਮੀਦਵਾਰਾਂ ਨੂੰ ਪਹਿਲ ਦੇਣ ਲਈ ਖੇਡਾਂ ਦੀਆਂ ਪ੍ਰਾਪਤੀਆਂ 'ਤੇ ਆਧਾਰਿਤ ਇੱਕ ਢਾਂਚਾਗਤ ਲੜੀ ਦਾ ਪਾਲਣ ਕੀਤਾ ਜਾਵੇਗਾ।
ਖਿਡਾਰੀਆਂ ਨੂੰ ਲਾਭ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਭਰਤੀ ਲਈ ਖਿਡਾਰੀਆਂ ਦੀ ਯੋਗਤਾ ਨੂੰ ਪ੍ਰਮਾਣਿਤ ਕਰਨ ਵਾਲੇ ਸਰਟੀਫਿਕੇਟ ਜਾਰੀ ਕਰਨ ਲਈ ਅਧਿਕਾਰਤ ਸੰਸਥਾਵਾਂ ਦੇ ਰੋਸਟਰ ਨੂੰ ਸੋਧਿਆ ਗਿਆ ਹੈ। ਹੁਣ ਕੌਮੀ ਖੇਡ ਫੈਡਰੇਸ਼ਨਾਂ (ਕੌਮਾਂਤਰੀ ਮੁਕਾਬਲਿਆਂ ਲਈ), ਰਾਜ ਸੰਘਾਂ ਦੇ ਸਕੱਤਰਾਂ (ਕੌਮੀ ਮੁਕਾਬਲਿਆਂ ਲਈ) ਅਤੇ ਯੂਨੀਵਰਸਿਟੀਆਂ ਦੇ ਡੀਨ ਜਾਂ ਖੇਡ ਅਧਿਕਾਰੀਆਂ (ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਲਈ) ਦੇ ਸਕੱਤਰਾਂ ਨੂੰ ਅਜਿਹੇ ਸਰਟੀਫਿਕੇਟ ਜਾਰੀ ਕਰਨ ਦਾ ਅਧਿਕਾਰ ਹੋਵੇਗਾ।
ਇੱਕ ਮਹੱਤਵਪੂਰਨ ਵਿਕਾਸ ਤਹਿਤ ਖੇਲੋ ਇੰਡੀਆ ਖੇਡਾਂ ਨੂੰ ਕੌਮੀ ਮਹੱਤਵ ਵਾਲੀਆਂ ਸਰਗਰਮੀਆਂ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ, ਜਿਹੜੀ ਹੋਰ ਸਨਮਾਨਯੋਗ ਸਮਾਗਮਾਂ ਅਤੇ ਮੁਕਾਬਲਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹਨ।
************
ਪੀਪੀਜੀ/ਐੱਸਕੇ
(Release ID: 2012169)
Visitor Counter : 69
Read this release in:
English
,
Khasi
,
Urdu
,
Hindi
,
Marathi
,
Assamese
,
Bengali-TR
,
Bengali
,
Gujarati
,
Odia
,
Tamil
,
Malayalam