ਪ੍ਰਧਾਨ ਮੰਤਰੀ ਦਫਤਰ

ਬਿਹਾਰ ਦੇ ਬੇਤਿਆ (Bettiah) ਵਿੱਚ ਵਿਕਸਿਤ ਭਾਰਤ-ਵਿਕਸਿਤ ਬਿਹਾਰ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 06 MAR 2024 6:15PM by PIB Chandigarh

ਮਹਾਰਿਸ਼ੀ ਵਾਲਮਿਕੀ ਕੇ ਕਰਮਭੂਮੀ, ਮਾਤਾ ਸੀਤਾ ਕੇ ਸ਼ਰਣਭੂਮੀ, ਔਰ ਲਵ-ਕੁਸ਼ ਕੇ ਇ ਭੂਮੀ ਪਰ ਹਮ ਸਬਕੇ ਪ੍ਰਣਾਮ ਕਰਅ ਤਾਨੀ! ( महर्षि वाल्मिकी के कर्मभूमिमाता सीता के शरणभूमिऔर लव-कुश के इ भूमि पर हम सबके प्रणाम करअ तानी!) ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਨਿਤਯਾਨੰਦ ਰਾਇ ਜੀ, ਉਪ ਮੁੱਖ ਮੰਤਰੀ ਵਿਜੈ ਕੁਮਾਰ ਸਿਨਹਾ ਜੀ, ਸਮ੍ਰਾਟ ਚੌਧਰੀ ਜੀ, ਰਾਜ ਸਰਕਾਰ ਵਿੱਚ ਮੰਤਰੀ, ਸੀਨੀਅਰ ਨੇਤਾ, ਵਿਜੈ ਕੁਮਾਰ ਚੌਧਰੀ ਜੀ, ਸੰਤੋਸ਼ ਕੁਮਾਰ ਸੁਮਨ ਜੀ, ਸਾਂਸਜ ਸੰਜੈ ਜਾਯਸਵਾਲ ਜੀ, ਰਾਧਾ ਮੋਹਨ ਜੀ, ਸੁਨੀਲ ਕੁਮਾਰ ਜੀ, ਰਮਾ ਦੇਵੀ ਜੀ, ਸਤੀਸ਼ ਚੰਦਰ ਦੁਬੇ ਜੀ, ਹੋਰ ਸਾਰੇ ਵਰਿਸ਼ਠ ਮਹਾਨੁਭਾਵ, ਅਤੇ ਬਿਹਾਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

 

ਇਹ ਉਹ ਭੂਮੀ ਹੈ ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਨਵੇਂ ਪ੍ਰਾਣ ਫੂਕੇ, ਨਵੀਂ ਚੇਤਨਾ ਦਾ ਸੰਚਾਰ ਕੀਤਾ। ਇਸੇ ਧਰਤੀ ਨੇ, ਮੋਹਨਦਾਸ ਜੀ ਨੂੰ ਮਹਾਤਮਾ ਗਾਂਧੀ ਬਣਾ ਦਿੱਤਾ। ਵਿਕਸਿਤ ਬਿਹਾਰ ਨਾਲ ਵਿਕਸਿਤ ਭਾਰਤ, ਇਹ ਸੰਕਲਪ ਲੈਣ ਦੇ ਲਈ, ਬੇਤਿਆ ਤੋਂ ਬਿਹਤਰ, ਚੰਪਾਰਣ ਤੋਂ ਬਿਹਤਰ ਹੋਰ ਕੋਈ ਸਥਾਨ ਹੋ ਸਕਦਾ ਹੈ ਕੀ ਭਲਾ? ਅਤੇ ਅੱਜ ਇੱਥੇ, ਇਤਨੀ ਬੜੀ ਸੰਖਿਆ ਵਿੱਚ ਆਪ (ਤੁਸੀਂ) ਸਭ ਸਾਨੂੰ NDA ਦੇ ਸਾਰੇ ਸਾਥੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਆਏ। ਅੱਜ ਬਿਹਾਰ ਦੇ ਅਲੱਗ-ਅਲੱਗ ਵਿਧਾਨ ਸਭਾ ਖੇਤਰਾਂ, ਲੋਕ ਸਭਾ ਖੇਤਰਾਂ ਤੋਂ ਭੀ ਹਜ਼ਾਰਾਂ ਲੋਕ ਵਿਕਸਿਤ ਭਾਰਤ ਸੰਕਲਪ ਦੇ ਇਸ ਕਾਰਜਕ੍ਰਮ ਵਿੱਚ ਆਪਣੇ-ਆਪਣੇ ਸਥਾਨ ‘ਤੇ ਜੁੜੇ ਹਨ। ਮੈਂ ਬਿਹਾਰ ਦੇ ਸਾਰੇ ਲੋਕਾਂ ਦਾ ਅਭਿੰਨਦਨ ਕਰਦਾ ਹਾਂ। ਮੈਂ ਆਪ ਸਭ ਤੋਂ ਖਿਮਾ ਭੀ ਮੰਗਦਾ ਹਾਂ। ਕਿਉਂਕਿ ਮੈਨੂੰ ਆਉਣ ਵਿੱਚ ਜ਼ਰਾ ਜ਼ਿਆਦਾ ਵਿਲੰਬ ਹੋ ਗਿਆ। ਮੈਂ ਬੰਗਾਲ ਵਿੱਚ ਸਾਂ ਅਤੇ ਇਨ੍ਹੀਂ ਦਿਨੀਂ ਬੰਗਾਲ ਦਾ ਉਤਸ਼ਾਹ ਵੀ ਕੁਝ ਹੋਰ ਹੀ ਹੈ। ਉੱਥੇ 12 ਕਿਲੋਮੀਟਰ ਦਾ ਰੋਡ ਸ਼ੋਅ ਸੀ। ਤਾਂ ਬੜੀ ਮੁਸ਼ਕਿਲ ਨਾਲ ਮੈਂ ਸਮਾਂ ਘੱਟ ਕਰਨ ਦੀ ਕੋਸ਼ਿਸ ਤਾਂ ਕਰ ਰਿਹਾ ਸਾਂ, ਲੇਕਿਨ ਇਸ ਦੇ ਕਾਰਨ ਲੇਟ ਪਹੁੰਚਿਆ। ਤੁਹਾਨੂੰ ਜੋ ਕਠਿਨਾਈ ਹੋਈ, ਇਸ ਦੇ ਲਈ ਮੈਂ ਆਪ ਸਭ ਤੋਂ ਖਿਮਾ ਮੰਗਦਾ ਹਾਂ।

 

ਸਾਥੀਓ,

ਬਿਹਾਰ ਉਹ ਧਰਤੀ ਹੈ, ਜਿਸ ਨੇ ਸਦੀਆਂ ਤੱਕ ਦੇਸ਼ ਦੀ ਅਗਵਾਈ ਕੀਤੀ ਹੈ। ਬਿਹਾਰ ਉਹ ਧਰਤੀ ਹੈ, ਜਿਸ ਨੇ ਇੱਕ ਤੋਂ ਵਧ ਕੇ ਇੱਕ ਪ੍ਰਤਿਭਾਵਾਨ ਵਿਅਕਤਿਤਵ ਮਾਂ ਭਾਰਤੀ ਨੂੰ ਦਿੱਤੇ ਹਨ। ਅਤੇ ਇਹ ਸਚਾਈ ਹੈ, ਜਦ-ਜਦ ਬਿਹਾਰ ਸਮ੍ਰਿੱਧ ਰਿਹਾ ਹੈ, ਤਦ ਭਾਰਤ ਸਮ੍ਰਿੱਧ ਰਿਹਾ ਹੈ। ਇਸ ਲਈ ਵਿਕਸਿਤ ਭਾਰਤ ਦੇ ਲਈ, ਬਿਹਾਰ ਦਾ ਵਿਕਸਿਤ ਹੋਣਾ ਉਤਨਾ ਹੀ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਬਿਹਾਰ ਵਿੱਚ ਵਿਕਾਸ ਦਾ ਡਬਲ ਇੰਜਣ ਲਗਣ ਦੇ ਬਾਅਦ, ਵਿਕਸਿਤ ਬਿਹਾਰ ਨਾਲ ਜੁੜੇ ਕਾਰਜਾਂ ਵਿੱਚ ਹੋਰ ਤੇਜ਼ੀ ਆ ਗਈ ਹੈ। ਅੱਜ ਭੀ ਕਰੀਬ 13 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਉਪਹਾਰ ਬਿਹਾਰ ਨੂੰ ਮਿਲਿਆ ਹੈ। ਇਸ ਵਿੱਚ ਰੇਲ-ਰੋਡ, ਈਥੇਨੌਲ ਪਲਾਂਟ, ਸਿਟੀ ਗੈਸ ਸਪਲਾਈ, LPG ਗੈਸ, ਐਸੀਆਂ ਅਨੇਕ ਅਹਿਮ ਪਰਿਯੋਜਨਾਵਾਂ ਸ਼ਾਮਲ ਹਨ। ਵਿਕਸਿਤ ਬਿਹਾਰ ਦੇ ਲਈ, ਸਾਨੂੰ ਇਹੀ ਤੇਜ਼ੀ ਪਕੜਨੀ ਹੈ, ਇਸੇ ਤੇਜ਼ੀ ਨੂੰ ਬਣਾਈ ਰੱਖਣਾ ਹੈ। ਆਪ ਸਭ ਨੂੰ ਇਨ੍ਹਾਂ ਪਰਿਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ।

 

ਸਾਥੀਓ,

ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ਵਿੱਚ ਬਿਹਾਰ ਦੀ ਇੱਕ ਬਹੁਤ ਬੜੀ ਚੁਣੌਤੀ ਰਹੀ ਹੈ- ਇੱਥੋਂ ਨੌਜਵਾਨਾਂ ਦਾ ਪਲਾਇਨ। ਜਦੋਂ ਬਿਹਾਰ ਵਿੱਚ ਜੰਗਲਰਾਜ ਆਇਆ, ਤਾਂ ਇਹ ਪਲਾਇਨ ਹੋਰ ਜ਼ਿਆਦਾ ਵਧ ਗਿਆ। ਜੰਗਲਰਾਜ ਲਿਆਉਣ ਵਾਲੇ ਲੋਕਾਂ ਨੇ ਸਿਰਫ਼ ਅਤੇ ਸਿਰਫ਼ ਆਪਣੇ ਪਰਿਵਾਰ ਦੀ ਚਿੰਤਾ ਕੀਤੀ, ਬਿਹਾਰ ਦੇ ਲੱਖਾਂ ਬੱਚਿਆਂ ਦਾ ਭਵਿੱਖ ਦਾਅ ‘ਤੇ ਲਗਾ ਦਿੱਤਾ। ਬਿਹਾਰ ਦੇ ਮੇਰੇ ਨੌਜਵਾਨ ਸਾਥੀ ਦੂਸਰੇ ਰਾਜਾਂ ਦੇ ਦੂਸਰੇ ਸ਼ਹਿਰਾਂ ਵਿੱਚ ਰੋਜ਼ੀ-ਰੋਟੀ ਦੇ ਲਈ ਜਾਂਦੇ ਰਹੇ ਅਤੇ ਇੱਥੇ ਇੱਕ ਹੀ ਪਰਿਵਾਰ ਫਲਦਾ-ਫੁੱਲਦਾ ਰਿਹਾ। ਕਿਸ ਤਰ੍ਹਾਂ ਇੱਕ ਇੱਕ ਨੌਕਰੀ ਦੇ ਬਦਲੇ ਜ਼ਮੀਨਾਂ ‘ਤੇ ਕਬਜ਼ਾ ਕੀਤਾ ਗਿਆ। ਕੀ ਕੋਈ ਭੀ ਵਿਅਕਤੀ ਸਾਧਾਰਣ ਮਾਨਵੀ ਨੂੰ ਇਸ ਪ੍ਰਕਾਰ ਨਾਲ ਲੁੱਟਣ ਵਾਲਿਆਂ ਨੂੰ ਮਾਫ ਕਰ ਸਕਦਾ ਹੀ ਕੀ? ਮਾਫ ਕਰ ਸਕਦਾ ਹੈ ਕੀ? ਕੀ ਐਸੇ ਲੋਕਾਂ ਨੂੰ ਮਾਫ ਕਰ ਸਕਦੇ ਹਾਂ ਕੀ? ਬਿਹਾਰ ਵਿੱਚ ਜੰਗਲਰਾਜ ਲਿਆਉਣ ਵਾਲਾ ਪਰਿਵਾਰ, ਬਿਹਾਰ ਦੇ ਨੌਜਵਾਨਾਂ ਦਾ ਸਭ ਤੋਂ ਬੜਾ ਗੁਨਾਹਗਾਰ ਹੈ। ਜੰਗਲਰਾਜ ਦੇ ਜ਼ਿੰਮੇਦਾਰ ਪਰਿਵਾਰ ਨੇ ਬਿਹਾਰ ਦੇ ਲੱਖਾਂ ਨੌਜਵਾਨਾਂ ਤੋਂ ਉਨ੍ਹਾਂ ਦਾ ਭਾਗ ਖੋਹ ਲਿਆ। ਇਹ NDA ਸਰਕਾਰ ਹੈ ਜੋ ਇਸ ਜੰਗਲਰਾਜ ਤੋਂ ਬਿਹਾਰ ਨੂੰ ਬਚਾ ਕੇ ਇਤਨਾ ਅੱਗੇ ਲਿਆਈ ਹੈ।

 

ਸਾਥੀਓ,

NDA ਦੀ ਡਬਲ ਇੰਜਣ ਸਰਕਾਰ ਦਾ ਪ੍ਰਯਾਸ ਹੈ ਕਿ ਬਿਹਾਰ ਦੇ ਯੁਵਾ ਨੂੰ ਇੱਥੇ ਹੀ ਬਿਹਾਰ ਵਿੱਚ ਨੌਕਰੀ ਮਿਲੇ, ਇੱਥੇ ਹੀ ਬਿਹਾਰ ਵਿੱਚ ਰੋਜ਼ਗਾਰ ਮਿਲੇ। ਅੱਜ ਜਿਨ੍ਹਾਂ ਹਜ਼ਾਰਾਂ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਲੋਕਅਰਪਣ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਸ ਦੇ ਮੂਲ ਵਿੱਚ ਭੀ ਇਹੀ ਭਾਵਨਾ ਹੈ। ਆਖਰ ਇਨ੍ਹਾਂ ਪਰਿਯੋਜਨਾਵਾਂ ਦੇ ਸਭ ਤੋਂ ਬੜੇ ਲਾਭਾਰਥੀ ਕੌਣ ਹਨ? ਇਸ ਦਾ ਸਭ ਤੋਂ ਅਧਿਕ ਲਾਭ ਉਨ੍ਹਾਂ ਨੌਜਵਾਨਾਂ ਨੂੰ ਹੋਵੇਗਾ, ਜੋ ਹੁਣ ਰੋਜ਼ਗਾਰ ਕਰਨਾ ਚਾਹੁੰਦੇ ਹਨ, ਜੋ ਸਕੂਲ-ਕਾਲਜ ਵਿੱਚ ਪੜ੍ਹ ਰਹੇ ਹਨ। ਅੱਜ ਗੰਗਾਜੀ ‘ਤੇ 6 ਲੇਨ ਦੇ ਕੇਬਲ ਅਧਾਰਿਤ ਬ੍ਰਿਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਬਿਹਾਰ ਵਿੱਚ 22 ਹਜ਼ਾਰ ਕਰੋੜ ਰੁਪਏ ਨਾਲ ਇੱਕ ਦਰਜਨ ਤੋਂ ਅਧਿਕ ਪੁਲ਼ਾਂ ‘ਤੇ ਕੰਮ ਚਲ ਰਿਹਾ ਹੈ, ਜਿਨ੍ਹਾਂ ਵਿੱਚੋਂ 5 ਪੁਲ਼ ਤਾਂ ਗੰਗਾਜੀ ‘ਤੇ ਬਣ ਰਹੇ ਹਨ। ਇਹ ਪੁਲ਼, ਇਹ ਚੌੜੇ ਰਸਤੇ ਹੀ, ਓਹੀ ਤਾਂ ਵਿਕਾਸ ਦਾ ਮਾਰਗ ਬਣਾਉਂਦੇ ਹਨ, ਉਦਯੋਗਾਂ ਨੂੰ ਲਿਆਉਂਦੇ ਹਨ। ਇਹ ਜੋ ਬਿਜਲੀ ਨਾਲ ਚਲਣ ਵਾਲੀਆਂ ਟ੍ਰੇਨਾਂ ਚਲ ਰਹੀਆਂ ਹਨ, ਵੰਦੇ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਚਲਣ ਲਗੀਆਂ ਹਨ, ਇਹ ਗਤੀ ਕਿਸ ਦੇ ਲਈ ਹੈ? ਇਹ ਭੀ ਉਨ੍ਹਾਂ ਨੌਜਵਾਨਾਂ ਦੇ ਲਈ ਹੈ, ਜਿਨ੍ਹਾਂ ਦੇ ਮਾਤਾ-ਪਿਤਾ ਨੇ ਐਸੀਆਂ ਸੁਵਿਧਾਵਾਂ ਦੇ ਸੁਪਨੇ ਦੇਖੇ ਸਨ। ਇਹ ਜੋ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ- ਇਹ ਰੋਜ਼ਗਾਰ ਦਾ ਬਹੁਤ ਬੜਾ ਮਾਧਿਅਮ ਹੁੰਦਾ ਹੈ। ਇਸ ਵਿੱਚ ਮਜ਼ਦੂਰ ਹੋਵੇ, ਡ੍ਰਾਇਵਰ ਹੋਵੇ, ਸਰਵਿਸ ਨਾਲ ਜੁੜੇ ਲੋਕ ਹੋਣ, ਇੰਜੀਨੀਅਰ ਹੋਣ, ਐਸੇ ਅਨੇਕ ਖੇਤਰਾਂ ਦੇ ਰੋਜ਼ਗਾਰ ਇਸ ਨਾਲ ਪੈਦਾ ਹੁੰਦੇ ਹਨ। ਯਾਨੀ ਇਹ ਜੋ ਹਜ਼ਾਰਾਂ ਕਰੋੜ ਰੁਪਏ ਸਰਕਾਰ ਲਗਾ ਰਹੀ ਹੈ, ਇਹ ਪੈਸਾ ਬਿਹਾਰ ਦੇ ਸਾਧਾਰਣ ਪਰਿਵਾਰਾਂ ਦੇ ਪਾਸ ਹੀ ਪਹੁੰਚੇਗਾ। ਇਸ ਨਾਲ ਰੇਤ, ਪੱਥਰ, ਇੱਟ, ਸੀਮਿੰਟ, ਸਟੀਲ, ਐਸੇ ਅਨੇਕ ਉਦਯੋਗਾਂ ਨੂੰ, ਫੈਕਟਰੀਆਂ ਨੂੰ, ਛੋਟੀਆਂ-ਛੋਟੀਆਂ ਦੁਕਾਨਾਂ ਨੂੰ ਬਲ ਮਿਲਣ ਵਾਲਾ ਹੈ।

 

ਸਾਥੀਓ,

ਇਹ ਜਿਤਨੀਆਂ ਭੀ ਨਵੀਆਂ ਟ੍ਰੇਨਾਂ ਚਲ ਰਹੀਆਂ ਹਨ, ਪਟੜੀਆਂ ਵਿਛ ਰਹੀਆਂ ਹਨ, ਇਹ ਸਭ ਕੁਝ ਅੱਜ ਭਾਰਤ ਵਿੱਚ ਹੀ ਬਣ ਰਿਹਾ ਹੈ, ਮੇਡ ਇਨ ਇੰਡੀਆ ਹੈ। ਯਾਨੀ ਇਸ ਵਿੱਚ ਭੀ ਭਾਰਤ ਦੇ ਹੀ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਬਿਹਾਰ ਵਿੱਚ ਭੀ ਰੇਲ ਇੰਜਣ ਬਣਾਉਣ ਵਾਲੀਆਂ ਆਧੁਨਿਕ ਫੈਕਟਰੀਆਂ ਐੱਨਡੀਏ ਸਰਕਾਰ ਨੇ ਬਣਾਈਆਂ ਹਨ। ਅੱਜ ਪੂਰੀ ਦੁਨੀਆ ਵਿੱਚ ਡਿਜੀਟਲ ਇੰਡੀਆ ਦੀ ਬਹੁਤ ਬੜੀ ਚਰਚਾ ਹੈ। ਅਤੇ ਮੈਂ ਤੁਹਾਨੂੰ ਇੱਕ ਬਾਤ ਹੋਰ ਬੋਲਾਂ? ਅੱਜ ਕਈ ਵਿਕਸਿਤ ਦੇਸ਼ਾਂ ਵਿੱਚ ਭੀ ਐਸੀ ਡਿਜੀਟਲ ਵਿਵਸਥਾ ਨਹੀਂ ਹੈ, ਜੋ ਬੇਤਿਆ ਵਿੱਚ, ਚੰਪਾਰਣ ਵਿੱਚ ਉਪਲਬਧ ਹੈ। ਵਿਦੇਸ਼ੀ ਨੇਤਾ ਜਦੋਂ ਮੈਨੂੰ ਮਿਲਦੇ ਹਨ, ਤਾਂ ਪੁੱਛਦੇ ਹਨ ਕਿ ਮੋਦੀ ਜੀ, ਤੁਸੀਂ  ਇਹ ਸਭ ਇਤਨੀ ਜਲਦੀ ਕਿਵੇਂ ਕੀਤਾ? ਤਦ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਇਹ ਮੋਦੀ ਨੇ ਨਹੀਂ, ਇਹ ਭਾਰਤ ਦੇ ਨੌਜਵਾਨਾਂ ਨੇ ਕੀਤਾ ਹੈ। ਮੋਦੀ ਨੇ ਤਾਂ ਭਾਰਤ ਦੇ ਹਰ ਯੁਵਾ ਨੂੰ ਉਨ੍ਹਾਂ ਦੇ ਹਰ ਕਦਮ ‘ਤੇ ਸਾਥ ਦੇਣ ਦੀ ਗਰੰਟੀ ਦਿੱਤੀ ਹੈ। ਅਤੇ ਵਿਕਸਿਤ ਬਿਹਾਰ ਦੇ ਲਈ ਅੱਜ ਇਹੀ ਗਰੰਟੀ ਮੈਂ ਬਿਹਾਰ ਦੇ ਯੁਵਾ ਨੂੰ ਭੀ ਦੇ ਰਿਹਾ ਹਾਂ। ਔਰ ਰਉਆ ਜਾਨਤੇ ਬਾਨੀ, ਮੋਦੀ ਕੇ ਗਾਰੰਟੀ ਮਨੇ ਗਾਰੰਟੀ ਪੂਰਾ ਹੋਖੇ ਕੇ ਗਰੰਟੀ।(और रउआ जानते बानीमोदी के गारंटी मने गारंटी पूरा होखे के गारंटी।)

 

ਸਾਥੀਓ,

ਇੱਕ ਤਰਫ਼ ਨਵਾਂ ਭਾਰਤ ਬਣ ਰਿਹਾ ਹੈ ਉੱਥੇ ਹੀ ਦੂਸਰੀ ਤਰਫ਼ RJD, ਕਾਂਗਰਸ ਅਤੇ ਇਨ੍ਹਾਂ ਦਾ ਇੰਡੀ ਗਠਬੰਧਨ, ਹੁਣ ਭੀ 20ਵੀਂ ਸਦੀ ਦੀ ਦੁਨੀਆ ਵਿੱਚ ਜੀ ਰਿਹਾ ਹੈ। NDA ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਹਰ ਘਰ ਨੂੰ ਸੂਰਯਘਰ ਬਣਾਉਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰ ਘਰ ਦੀ ਛੱਤ ‘ਤੇ ਸੋਲਰ ਪਲਾਂਟ ਹੋਵੇ। ਉਸ ਨਾਲ ਉਹ ਘਰ ਭੀ ਕਮਾਵੇ ਅਤੇ ਉਸ ਨੂੰ ਬਿਜਲੀ ਭੀ ਮੁਫ਼ਤ ਮਿਲੇ। ਲੇਕਿਨ ਇੰਡੀ ਗਠਬੰਧਨ, ਹੁਣ ਭੀ ਲਾਲਟੈਨ ਦੀ ਲੌ ਦੇ ਹੀ ਭਰੋਸੇ ਜੀ ਰਹੀ ਹੈ। ਜਦੋਂ ਤੱਕ ਬਿਹਾਰ ਵਿੱਚ ਲਾਲਟੈਨ ਦਾ ਰਾਜ ਰਿਹਾ, ਤਦ ਤੱਕ ਸਿਰਫ਼ ਇੱਕ ਹੀ ਪਰਿਵਾਰ ਦੀ ਗ਼ਰੀਬੀ ਮਿਟੀ, ਇੱਕ ਹੀ ਪਰਿਵਾਰ ਸਮ੍ਰਿੱਧ ਹੋਇਆ।

 

ਸਾਥੀਓ,

ਅੱਜ ਜਦੋਂ ਮੋਦੀ ਇਹ ਸਚਾਈ ਦੱਸਦਾ ਹੈ ਤਾਂ ਇਹ ਮੋਦੀ ਨੂੰ ਗਾਲੀ ਦਿੰਦੇ ਹਨ। ਭ੍ਰਿਸ਼ਟਾਚਾਰੀਆਂ ਨਾਲ ਭਰੇ ਇੰਡੀ ਗਠਬੰਧਨ ਦਾ ਸਭ ਤੋਂ ਬੜਾ ਮੁੱਦਾ ਹੈ- ਮੋਦੀ ਕਾ ਪਰਿਵਾਰ ਨਹੀਂ ਹੈ। ਇਹ ਲੋਕ ਕਹਿੰਦੇ ਹਨ ਕਿ ਇੰਡੀ ਗਠਬੰਧਨ ਦੇ ਪਰਿਵਾਰਵਾਦੀ ਨੇਤਾਵਾਂ ਨੂੰ ਲੁੱਟਣ ਦਾ ਲਾਇਸੈਂਸ ਮਿਲਣਾ ਚਾਹੀਦਾ ਹੈ। ਕੀ ਲੁੱਟਣ ਦਾ ਲਾਇਸੈਂਸ ਮਿਲਣਾ ਚਾਹੀਦਾ ਹੈ ਕੀ? ਮਿਲਣਾ ਚਾਹੀਦਾ ਹੈ ਕੀ? ਅੱਜ ਭਾਰਤ ਰਤਨ ਕਰਪੂਰੀ ਠਾਕੁਰ ਜੀ ਅਗਰ ਹੁੰਦੇ- ਤਾਂ ਇਹ ਉਨ੍ਹਾਂ ਤੋਂ ਭੀ ਇਹੀ ਸਵਾਲ ਪੁੱਛਦੇ, ਜੋ ਮੋਦੀ ਤੋਂ ਪੁੱਛ ਰਹੇ ਹਨ। ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦੇ ਕੱਟੜ ਸਮਰਥਕ ਇਹ ਅੱਜ ਪੂਜਯ ਬਾਪੂ, ਜੇਪੀ, ਲੋਹੀਆ, ਬਾਬਾ ਸਾਹੇਬ ਅੰਬੇਡਕਰ ਨੂੰ ਭੀ ਕਟਹਿਰੇ ਵਿੱਚ ਖੜ੍ਹਾ ਕਰਦੇ। ਇਨ੍ਹਾਂ ਨੇ ਭੀ ਤਾਂ ਆਪਣੇ ਪਰਿਵਾਰ ਨੂੰ ਹੁਲਾਰਾ ਨਹੀਂ ਦਿੱਤਾ, ਬਲਕਿ ਦੇਸ਼ ਦੇ ਹਰ ਪਰਿਵਾਰ ਦੇ ਲਈ ਜੀਵਨ ਖਪਾ ਦਿੱਤਾ।

 

ਸਾਥੀਓ,

ਅੱਜ ਤੁਹਾਡੇ ਸਾਹਮਣੇ ਉਹ ਵਿਅਕਤੀ ਹੈ, ਜਿਸ ਨੇ ਬਹੁਤ ਛੋਟੀ ਉਮਰ ਵਿੱਚ ਘਰ ਛੱਡ ਦਿੱਤਾ ਸੀ। ਬਿਹਾਰ ਦਾ ਕੋਈ ਭੀ ਵਿਅਕਤੀ ਕਿਸੇ ਭੀ ਰਾਜ ਵਿੱਚ ਰਹੇ, ਲੇਕਿਨ ਛਠ ਪੂਜਾ ‘ਤੇ, ਦੀਵਾਲੀ ‘ਤੇ ਘਰ ਜ਼ਰੂਰ ਲੌਟਦਾ (ਪਰਤਦਾ) ਹੈ। ਲੇਕਿਨ ਇਹ ਮੋਦੀ ਜਿਸ ਨੇ ਬਚਪਨ ਵਿੱਚ ਹੀ ਘਰ ਛੱਡ ਦਿੱਤਾ। ਮੇਰਾ ਕਿਹੜਾ ਘਰ ਹੈ ਮੈਂ ਲੌਟਾਂ (ਪਰਤਾਂ)...? ਮੇਰੇ ਲਈ ਤਾਂ ਪੂਰਾ ਭਾਰਤ ਹੀ ਮੇਰਾ ਘਰ ਹੈ, ਹਰ ਭਾਰਤਵਾਸੀ ਹੀ ਮੇਰਾ ਪਰਿਵਾਰ ਹੈ। ਇਸ ਲਈ ਅੱਜ ਹਰ ਭਾਰਤੀ ਕਹਿ ਰਿਹਾ ਹੈ, ਹਰ ਗ਼ਰੀਬ, ਹਰ ਨੌਜਵਾਨ ਕਹਿ ਰਿਹਾ ਹੈ- ‘ਮੈਂ ਹਾਂ ਮੋਦੀ ਦਾ ਪਰਿਵਾਰ! ‘ਮੈਂ ਹਾਂ ਮੋਦੀ ਦਾ ਪਰਿਵਾਰ!’ ਹਮ ਬਾਨੀ ਮੋਦੀ ਕੇ ਪਰਿਵਾਰ!

 

ਸਾਥੀਓ,

ਮੈਂ ਗ਼ਰੀਬ ਦੀ ਹਰ ਚਿੰਤਾ ਖ਼ਤਮ ਕਰਨਾ ਚਾਹੁੰਦਾ ਹਾਂ। ਇਸ ਲਈ ਮੋਦੀ ਆਪਣੇ ਗ਼ਰੀਬ ਤੋਂ ਗ਼ਰੀਬ ਪਰਿਵਾਰ ਨੂੰ ਮੁਫ਼ਤ ਰਾਸ਼ਨ ਦੇ ਰਿਹਾ ਹੈ, ਮੁਫ਼ਤ ਇਲਾਜ ਦੀ ਸੁਵਿਧਾ ਦੇ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਮਹਿਲਾਵਾਂ ਦੀ ਜ਼ਿੰਦਗੀ ਤੋਂ ਕਠਿਨਾਈਆਂ ਘੱਟ ਹੋਣ। ਇਸ ਲਈ ਮੋਦੀ ਮਹਿਲਾਵਾਂ ਦੇ ਨਾਮ ਪੱਕੇ ਘਰ ਦੇ ਰਿਹਾ ਹੈ, ਟਾਇਲਟ ਦੇ ਰਿਹਾ ਹੈ, ਬਿਜਲੀ ਪਹੁੰਚਾ ਰਿਹਾ ਹੈ, ਗੈਸ ਦਾ ਕਨੈਕਸ਼ਨ ਲਗ ਰਿਹਾ ਹੈ, ਨਲ ਸੇ ਜਲ ਦੀ ਸੁਵਿਧਾ ਹੋ ਰਹੀ ਹੈ, ਐਸੀਆਂ ਚੀਜ਼ਾਂ ‘ਤੇ ਕੰਮ ਕਰ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਬਿਹਤਰ ਹੋਵੇ। ਇਸ ਲਈ, ਮੋਦੀ ਰਿਕਾਰਡ ਸੰਖਿਆ ਵਿੱਚ ਮੈਡੀਕਲ ਕਾਲਜ ਬਣਾ ਰਿਹਾ ਹੈ, AIIMS ਬਣਾ ਰਿਹਾ ਹੈ, IIT ਬਣਾ ਰਿਹਾ ਹੈ, IIM ਬਣਾ ਰਿਹਾ ਹੈ, ਐਸੇ ਆਧੁਨਿਕ ਸਿੱਖਿਆ ਸੰਸਥਾਨ ਮੇਰੇ ਨੌਜਵਾਨਾਂ ਦੇ ਭਵਿੱਖ ਦੇ ਲਈ ਬਣਾ ਰਿਹਾ ਹੈ। ਮੈਂ ਚਾਹੁੰਦਾ ਹਾਂ ਮੇਰੇ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧੇ, ਉਹ ਹੋਰ ਸਸ਼ਕਤ ਹੋਣ। ਇਸ ਲਈ, ਮੋਦੀ ਆਪਣੇ ਅੰਨਦਾਤਾ ਪਰਿਵਾਰ ਨੂੰ ਊਰਜਾਦਾਤਾ ਅਤੇ ਉਰਵਰਕਦਾਤਾ ਬਣਾ ਰਿਹਾ ਹੈ। ਅੱਜ ਬਿਹਾਰ ਸਮੇਤ ਦੇਸ਼ਭਰ ਵਿੱਚ ਈਥੇਨੌਲ ਦੇ ਪਲਾਂਟ ਲਗਾਏ ਜਾ ਰਹੇ ਹਨ। ਕੋਸ਼ਿਸ਼ ਇਹੀ ਹੈ ਕਿ ਗੰਨਾ ਕਿਸਾਨਾਂ, ਧਾਨ ਕਿਸਾਨਾਂ ਦੀ ਉਪਜ ਨਾਲ ਦੇਸ਼ ਵਿੱਚ ਗੱਡੀਆਂ ਭੀ ਚਲਣ ਅਤੇ ਕਿਸਾਨਾਂ ਦੀ ਕਮਾਈ ਭੀ ਵਧੇ। ਕੁਝ ਦਿਨ ਪਹਿਲੇ ਹੀ NDA ਸਰਕਾਰ ਨੇ ਗੰਨੇ ਦੀ ਖਰੀਦ ਦਾ ਦਾਮ 340 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ।

 

ਕੁਝ ਦਿਨ ਪਹਿਲਾਂ ਹੀ NDA ਸਰਕਾਰ ਨੇ ਦੁਨੀਆ ਦੀ ਸਭ ਤੋਂ ਬੜੀ ਅਨਾਜ ਭੰਡਾਰਣ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਦੇਸ਼ ਵਿੱਚ, ਬਿਹਾਰ ਵਿੱਚ ਹਜ਼ਾਰਾਂ ਗੋਦਾਮ ਬਣਾਏ ਜਾਣਗੇ। ਬਿਹਾਰ ਦੇ ਮੇਰੇ ਛੋਟੇ-ਛੋਟੇ ਕਿਸਾਨ ਪਰਿਵਾਰਾਂ ਦਾ ਜੀਵਨ ਅਸਾਨ ਹੋਵੇ, ਇਸ ਦੇ ਲਈ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਭੀ ਉਨ੍ਹਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ। ਇੱਥੇ ਬੇਤਿਆ ਦੇ ਹੀ ਕਿਸਾਨਾਂ ਨੂੰ ਕਰੀਬ-ਕਰੀਬ 800 ਕਰੋੜ ਰੁਪਏ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਮਿਲੇ ਹਨ। ਅਤੇ ਇਨ੍ਹਾਂ ਪਰਿਵਾਰਵਾਦੀਆਂ ਨੇ ਤੁਹਾਡੇ ਨਾਲ ਕੀ ਕੀਤਾ ਇਸ ਦੀ ਇੱਕ ਉਦਾਹਰਣ ਮੈਂ ਤੁਹਾਨੂੰ ਦਿੰਦਾ ਹਾਂ। ਇੱਥੇ ਬਰੌਨੀ ਦਾ ਖਾਦ ਕਾਰਖਾਨਾ ਕਦੋਂ ਤੋਂ ਬੰਦ ਪਿਆ ਸੀ। ਇਨ੍ਹਾਂ ਪਰਿਵਾਰਵਾਦੀਆਂ ਨੂੰ ਕਦੇ ਇਸ ਦੀ ਚਿੰਤਾ ਨਹੀਂ ਹੋਈ। ਮੋਦੀ ਨੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਇਸ ਨੂੰ ਫਿਰ ਤੋਂ ਸ਼ੁਰੂ ਕਰਵਾਉਣ ਦੀ ਗਰੰਟੀ ਦਿੱਤੀ ਸੀ। ਅੱਜ ਇਹ ਖਾਦ ਕਾਰਖਾਨਾ, ਆਪਣੀ ਸੇਵਾ ਦੇ ਰਿਹਾ ਹੈ, ਅਤੇ ਨੌਜਵਾਨਾਂ ਨੂੰ ਰੋਜ਼ਗਾਰ ਭੀ ਦੇ ਰਿਹਾ ਹੈ। ਅਤੇ ਇਸ ਲਈ ਹੀ ਲੋਕ ਕਹਿੰਦੇ ਹਨ – ਮੋਦੀ ਕੀ ਗਰੰਟੀ ਯਾਨੀ ਗਰੰਟੀ ਪੂਰਾ ਹੋਣ ਦੀ ਗਾਰੰਟੀ।

 

ਸਾਥੀਓ,

ਚੋਣਾਂ ਵਿੱਚ ਇਹ ਜੋ ਝੰਡੀ ਗਠਬੰਧਨ ਵਾਲੇ ਹਨ ਨਾ, ਉਨ੍ਹਾਂ ਨੂੰ ਪਤਾ ਹੈ ਹੁਣ ਉਹ ਕਿਤੇ ਦੇ ਰਹਿਣ ਵਾਲੇ ਨਹੀਂ ਹਨ। ਅਤੇ ਆਪਣੀ ਹਾਰ ਤੈਅ ਦੇਖ, ਇੰਡੀ ਗਠਬੰਧਨ ਦੇ ਨਿਸ਼ਾਨੇ ‘ਤੇ ਖ਼ੁਦ ਭਗਵਾਨ ਰਾਮ ਭੀ ਆ ਗਏ ਹਨ। ਇੱਥੇ ਬੇਤਿਆ ਵਿੱਚ ਮਾਂ ਸੀਤਾ ਦੀ ਅਨੁਭੂਤੀ ਹੈ, ਲਵ-ਕੁਸ਼ ਦੀ ਅਨੁਭੂਤੀ ਹੈ। ਇੰਡੀ ਗਠਬੰਧਨ ਦੇ ਲੋਕ ਜਿਸ ਤਰ੍ਹਾਂ ਪ੍ਰਭੂ ਸ਼੍ਰੀਰਾਮ ਅਤੇ ਰਾਮ ਮੰਦਿਰ ਦੇ ਖ਼ਿਲਾਫ਼ ਬਾਤਾਂ ਬੋਲ ਰਹੇ ਹਨ, ਇਹ ਪੂਰੇ ਬਿਹਾਰ ਦੇ ਲੋਕ ਦੇਖ ਰਹੇ ਹਨ। ਅਤੇ ਬਿਹਾਰ ਦੇ ਲੋਕ ਇਹ ਭੀ ਦੇਖ ਰਹੇ ਹਨ ਕਿ ਭਗਵਾਨ ਸ਼੍ਰੀ ਰਾਮ ਦਾ ਅਪਮਾਨ ਕਰਨ ਵਾਲਿਆਂ ਦਾ ਸਾਥ ਕੌਣ ਦੇ ਰਿਹਾ ਹੈ। ਇਹੀ ਪਰਿਵਾਰਵਾਦੀ ਹਨ ਜਿਨ੍ਹਾਂ ਨੇ ਦਹਾਕਿਆਂ ਤੱਕ ਰਾਮਲਲਾ ਨੂੰ ਟੈਂਟ ਵਿੱਚ ਰੱਖਿਆ। ਇਹੀ ਪਰਿਵਾਰਵਾਦੀ ਹਨ ਜਿਨ੍ਹਾਂ ਨੇ ਰਾਮਮੰਦਿਰ ਨਾ ਬਣੇ, ਇਸ ਦੇ ਲਈ ਜੀ-ਤੋੜ ਕੋਸ਼ਿਸ਼ ਕੀਤੀ। ਅੱਜ ਭਾਰਤ, ਆਪਣੀ ਵਿਰਾਸਤ, ਆਪਣੀ ਸੰਸਕ੍ਰਿਤੀ ਦਾ ਸਨਮਾਨ ਕਰ ਰਿਹਾ ਹੈ, ਤਾਂ ਇਨ੍ਹਾਂ ਲੋਕਾਂ ਨੂੰ ਇਸ ਦੀ ਭੀ ਪਰੇਸ਼ਾਨੀ ਹੋ ਰਹੀ ਹੈ।

 

ਸਾਥੀਓ,

ਇਹ ਖੇਤਰ ਪ੍ਰਕ੍ਰਿਤੀ ਪ੍ਰੇਮੀ, ਥਾਰੂ ਜਨਜਾਤੀ ਦਾ ਖੇਤਰ ਹੈ। ਥਾਰੂ ਸਮਾਜ ਵਿੱਚ ਪ੍ਰਕ੍ਰਿਤੀ ਦੇ ਨਾਲ ਪ੍ਰਗਤੀ ਦੀ ਜੋ ਜੀਵਨਸ਼ੈਲੀ ਅਸੀਂ ਦੇਖਦੇ ਹਾਂ, ਉਹ ਸਾਡੇ ਸਭ ਦੇ ਲਈ ਸਬਕ ਹੈ। ਅੱਜ ਅਗਰ ਭਾਰਤ, ਪ੍ਰਕ੍ਰਿਤੀ ਦੀ ਰੱਖਿਆ ਕਰਦੇ ਹੋਏ ਵਿਕਾਸ ਕਰ ਰਿਹਾ ਹੈ, ਤਾਂ ਇਸ ਦੇ ਪਿੱਛੇ ਥਾਰੂ ਜਿਹੀ ਜਨਜਾਤੀ ਦੀ ਭੀ ਪ੍ਰੇਰਣਾ ਹੈ। ਇਸ ਲਈ ਤਾਂ ਮੈਂ ਕਹਿੰਦਾ ਹਾਂ ਕਿ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸਬਕਾ ਪ੍ਰਯਾਸ ਚਾਹੀਦਾ ਹੈ, ਸਬਕੀ ਪ੍ਰੇਰਣਾ ਚਾਹੀਦੀ ਹੈ, ਸਬਕੀ ਸੀਖ(ਸਿੱਖਿਆ) ਚਾਹੀਦੀ ਹੈ। ਲੇਕਿਨ ਇਸ ਦੇ ਲਈ NDA ਸਰਕਾਰ ਦਾ 400 ਪਾਰ ਹੋਣਾ ਉਤਨਾ ਹੀ ਅੱਜ ਜ਼ਰੂਰੀ ਹੈ। ਹੈ ਕਿ ਨਹੀਂ ਹੈ? ਕਿਤਨਾ? 400... ਕਿਤਨਾ? 400 ... ਦੇਸ਼ ਨੂੰ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਾਉਣ ਦੇ ਲਈ- NDA 400 ਪਾਰ, NDA 400 ਪਾਰ। ਗ਼ਰੀਬੀ ਤੋਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ - NDA 400 ਪਾਰ, NDA 400 ਪਾਰ। ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਦੇਣ ਦੇ ਲਈ- NDA 400 ਪਾਰ। ਗ਼ਰੀਬਾਂ ਨੂੰ ਪੱਕੇ ਘਰ ਦੇਣ ਦੇ ਲਈ- NDA 400 ਪਾਰ। ਇੱਕ ਕਰੋੜ ਘਰਾਂ ਵਿੱਚ ਸੋਲਰ ਪੈਨਲ ਲਗਾਉਣ ਦੇ ਲਈ-NDA 400 ਪਾਰ। 3 ਕਰੋੜ ਲਖਪਤੀ ਦੀਦੀ ਬਣਾਉਣ ਦੇ ਲਈ NDA 400 ਪਾਰ। ਦੇਸ਼ ਦੇ ਕੋਣੇ-ਕੋਣੇ ਵਿੱਚ ਵੰਦੇ ਭਾਰਤ ਟ੍ਰੇਨ ਚਲਾਉਣ ਦੇ ਲਈ NDA 400 ਪਾਰ। ਵਿਕਸਿਤ ਭਾਰਤ-ਵਿਕਸਿਤ ਬਿਹਾਰ ਦੇ ਲਈ NDA... 400 ਪਾਰ। ਇੱਕ ਵਾਰ ਫਿਰ ਆਪ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ!

ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੇ-

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ।

***

ਡੀਐੱਸ/ਐੱਸਟੀ/ਡੀਕੇ/ਏਕੇ



(Release ID: 2012103) Visitor Counter : 46