ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਚੰਡੀਖੋਲ ਵਿਖੇ 19,600 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ
ਪਾਰਾਦੀਪ ਰਿਫਾਇਨਰੀ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਮੋਨੋ ਏਥਿਲੀਨ ਗਲਾਇਕੋਲ ਪ੍ਰੋਜੈਕਟ ਦਾ ਉਦਘਾਟਨ ਕੀਤਾ
ਪਾਰਾਦੀਪ ਵਿੱਚ 0.6 ਐੱਮਐੱਮਟੀਪੀਏ ਐੱਲਪੀਜੀ (MMTPA LPG) ਆਯਾਤ ਸੁਵਿਧਾ ਅਤੇ ਪਾਰਾਦੀਪ ਤੋਂ ਹਲਦੀਆ ਤੱਕ 344 ਕਿਲੋਮੀਟਰ ਲੰਬੀ ਪਾਇਪਲਾਇਨ ਦਾ ਉਦਘਾਟਨ ਕੀਤਾ
ਆਈਆਰਈਐੱਲ (ਇੰਡੀਆ) ਲਿਮਿਟਿਡ ਦੇ ਓਡੀਸ਼ਾ ਸੈਂਡਸ ਕੰਪਲੈਕਸ ਵਿਖੇ 5 ਐੱਮਐੱਲਡੀ ਸਮਰੱਥਾ ਵਾਲੇ ਸਮੁੰਦਰੀ ਜਲ ਦੇ ਖਾਰੇਪਣ ਨੂੰ ਦੂਰ ਕਰਨ ਦੇ ਪਲਾਂਟ ਦਾ ਉਦਘਾਟਨ ਕੀਤਾ
ਅਨੇਕ ਰੇਲ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ
ਅਨੇਕ ਸੜਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ
“ਅੱਜ ਦੇ ਪ੍ਰੋਜੈਕਟ ਦੇਸ਼ ਵਿੱਚ ਬਦਲਦੇ ਕਾਰਜ ਸੱਭਿਆਚਾਰ ਨੂੰ ਦਰਸਾਉਂਦੇ ਹਨ”
“ਅੱਜ ਦੇਸ਼ ਵਿੱਚ ਅਜਿਹੀ ਸਰਕਾਰ ਹੈ ਜੋ ਵਰਤਮਾਨ ਦੀ ਚਿੰਤਾ ਭੀ ਕਰ ਰਹੀ ਹੈ ਅਤੇ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਭਵਿੱਖ ਦੇ ਲਈ ਭੀ ਕੰਮ ਕਰ ਰਹੀ ਹੈ”
“ਓਡੀਸ਼ਾ ਦੇ ਸੰਸਾਧਨ, ਰਾਜ ਦੀ ਉਦਯੋਗਿਕ ਤਾਕਤ ਵਧਾਉਣ, ਇਸ ਦੇ ਲਈ ਕੇਂਦਰ ਸਰਕਾਰ ਇੱਥੇ ਆਧੁਨਿਕ ਕਨੈਕਟੀਵਿਟੀ ‘ਤੇ ਭੀ ਬਲ ਦੇ ਰਹੀ ਹੈ”
Posted On:
05 MAR 2024 4:12PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਚੰਡੀਖੋਲ ਵਿਖੇ 19,600 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ। ਇਹ ਪ੍ਰੋਜੈਕਟ ਤੇਲ ਤੇ ਗੈਸ, ਰੇਲ, ਸੜਕ, ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਪਰਮਾਣੂ ਊਰਜਾ ਸਹਿਤ ਅਨੇਕ ਖੇਤਰਾਂ ਨਾਲ ਸਬੰਧਿਤ ਹਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਜਗਨਨਾਥ ਅਤੇ ਮਾਂ ਬਿਰਜਾ ਦੇ ਅਸ਼ੀਰਵਾਦ ਨਾਲ ਅੱਜ ਜਾਜਪੁਰ ਅਤੇ ਓਡੀਸ਼ਾ ਵਿੱਚ ਵਿਕਾਸ ਦੀ ਇੱਕ ਨਵੀਂ ਧਾਰਾ ਵਹਿ ਰਹੀ ਹੈ। ਸ਼੍ਰੀ ਬੀਜੂ ਪਟਨਾਇਕ ਦੀ ਜਯੰਤੀ ‘ਤੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਅਤੇ ਓਡੀਸ਼ਾ ਦੇ ਲਈ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਅੱਜ ਪੈਟਰੋਲੀਅਮ, ਕੁਦਰਤੀ ਗੈਸ, ਪਰਮਾਣੂ ਊਰਜਾ, ਸੜਕ ਮਾਰਗ, ਰੇਲ ਅਤੇ ਕਨੈਕਟੀਵਿਟੀ ਦੇ ਖੇਤਰਾਂ ਵਿੱਚ ਲਗਭਗ 20,000 ਕਰੋੜ ਰੁਪਏ ਦੇ ਮੈਗਾ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਇਸ ਨਾਲ ਖੇਤਰ ਵਿੱਚ ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਅਤੇ ਨਵੇਂ ਰੋਜ਼ਗਾਰਾਂ ਦੀ ਸਿਰਜਣਾ ਹੋਵੇਗੀ। ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਓਡੀਸ਼ਾ ਦੇ ਲੋਕਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਸੰਕਲਪ ਦੇ ਲਈ ਕੰਮ ਕਰਦੇ ਹੋਏ ਦੇਸ਼ ਦੀ ਵਰਤਮਾਨ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਰੱਖਿਆ। ਉਨ੍ਹਾਂ ਨੇ ਊਰਜਾ ਖੇਤਰ ਵਿੱਚ ਪੂਰਬੀ ਰਾਜਾਂ ਦੀਆਂ ਸਮਰੱਥਾਵਾਂ ਵਧਾਉਣ ਦੇ ਪ੍ਰਯਾਸਾਂ ਦਾ ਜ਼ਿਕਰ ਕੀਤਾ। ਊਰਜਾ ਗੰਗਾ ਯੋਜਨਾ ਦੇ ਤਹਿਤ ਪੰਜ ਬੜੇ ਰਾਜਾਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮ ਬੰਗਾਲ ਅਤੇ ਓਡੀਸ਼ਾ ਵਿੱਚ ਕੁਦਰਤੀ ਗੈਸ ਦੀ ਸਪਲਾਈ ਦੇ ਲਈ ਬੜੇ ਪ੍ਰੋਜੈਕਟਸ ਚਲ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਓਡੀਸ਼ਾ ਦੇ ਪਾਰਾਦੀਪ ਨਾਲ ਪੱਛਮ ਬੰਗਾਲ ਦੇ ਹਲਦੀਆ ਤੱਕ 344 ਕਿਲੋਮੀਟਰ ਲੰਬੀ ਪਾਇਪਲਾਇਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪਾਰਾਦੀਪ ਰਿਫਾਇਨਰੀ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਮੋਨੋ ਏਥਿਲੀਨ ਗਲਾਇਕੋਲ ਪ੍ਰੋਜੈਕਟ ਅਤੇ ਪਾਰਾਦੀਪ ਵਿੱਚ 0.6 ਐੱਮਐੱਮਟੀਪੀਏ ਐੱਲਪੀਜੀ ਆਯਾਤ ਸੁਵਿਧਾ ਦਾ ਭੀ ਉਦਘਾਟਨ ਕੀਤਾ, ਜੋ ਪੂਰਬੀ ਭਾਰਤ ਦੇ ਪੌਲੀਐਸਟਰ ਉਦਯੋਗ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲਿਆਏਗੀ। ਇਸ ਨਾਲ ਭਦ੍ਰਕ ਅਤੇ ਪਾਰਾਦੀਪ ਵਿੱਚ ਟੈਕਸਟਾਈਲ ਪਾਰਕ ਨੂੰ ਕੱਚਾ ਮਾਲ ਭੀ ਮਿਲੇਗਾ।
ਇਹ ਰੇਖਾਂਕਿਤ ਕਰਦੇ ਹੋਏ ਕਿ ਅੱਜ ਦਾ ਅਵਸਰ ਦੇਸ਼ ਵਿੱਚ ਬਦਲਦੇ ਕਾਰਜ ਸੱਭਿਆਚਾਰ ਦਾ ਪਰਚਾਇਕ ਹੈ, ਪ੍ਰਧਾਨ ਮੰਤਰੀ ਨੇ ਪਿਛਲੀ ਸਰਕਾਰ ਦੀ ਤੁਲਨਾ ਕੀਤੀ ਜਿਸ ਨੇ ਵਿਕਾਸ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਕਦੇ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਰਕਾਰ ਉਨ੍ਹਾਂ ਪ੍ਰੋਜੈਕਟਾਂ ਦਾ ਸਮੇਂ ‘ਤੇ ਉਦਘਾਟਨ ਕਰਦੀ ਹੈ, ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਸੰਨ 2014 ਦੇ ਬਾਅਦ ਪੂਰੇ ਹੋਏ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪਾਰਾਦੀਪ ਰਿਫਾਇਨਰੀ ਦੀ ਚਰਚਾ ਕੀਤੀ। ਇਸ ਪ੍ਰੋਜੈਕਟ ‘ਤੇ 2022 ਵਿੱਚ ਵਿਚਾਰ ਕੀਤਾ ਗਿਆ ਸੀ, ਲੇਕਿਨ 2014 ਵਿੱਚ ਵਰਤਮਾਨ ਸਰਕਾਰ ਦੇ ਸੱਤਾ ਵਿੱਚ ਆਉਣ ਤੱਕ ਕੋਈ ਕੰਮ ਪੂਰਾ ਨਹੀਂ ਹੋਇਆ। ਉਨ੍ਹਾਂ ਨੇ ਕੱਲ੍ਹ ਤੇਲੰਗਾਨਾ ਦੇ ਸੰਗਾਰੈੱਡੀ ਵਿੱਚ ਪਾਰਾਦੀਪ-ਹੈਦਰਾਬਾਦ ਪਾਇਪਲਾਇਨ ਦੇ ਉਦਘਾਟਨ ਅਤੇ ਤਿੰਨ ਦਿਨ ਪਹਿਲੇ ਪੱਛਮ ਬੰਗਾਲ ਦੇ ਆਰਾਮਬਾਗ਼ ਵਿੱਚ ਹਲਦੀਆ ਤੋਂ ਬਰੌਨੀ ਤੱਕ 500 ਕਿਲੋਮੀਟਰ ਲੰਬੀ ਕੱਚੇ ਤੇਲ ਦੀ ਪਾਇਪਲਾਇਨ ਦੇ ਉਦਘਾਟਨ ਦਾ ਭੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਕੇਂਦਰ ਸਰਕਾਰ ਓਡੀਸ਼ਾ ਦੇ ਵਿਕਾਸ ਦੇ ਲਈ ਉੱਤਰ-ਪੂਰਬੀ ਭਾਰਤ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਕੁਦਰਤੀ ਸੰਸਾਧਨਾਂ ਦਾ ਉਪਯੋਗ ਕਰ ਰਹੀ ਹੈ। ਉਨ੍ਹਾਂ ਨੇ ਗੰਜਮ ਜ਼ਿਲ੍ਹੇ ਵਿੱਚ ਸਮੁੰਦਰ ਦੇ ਪਾਣੀ ਦੇ ਖਾਰੇਪਣ ਨੂੰ ਦੂਰ ਕਰਨ ਵਾਲੇ ਪਲਾਂਟ ਦਾ ਭੀ ਜ਼ਿਕਰ ਕੀਤਾ, ਜੋ ਪ੍ਰਤੀਦਿਨ ਲਗਭਗ 50 ਲੱਖ ਲੀਟਰ ਖਾਰੇ ਪਾਣੀ ਦਾ ਉਪਚਾਰ ਕਰਕੇ ਉਸ ਨੂੰ ਪੀਣ ਯੋਗ ਬਣਾਏਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਓਡੀਸ਼ਾ ਵਿੱਚ ਆਧੁਨਿਕ ਕਨੈਕਟੀਵਿਟੀ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਤਾਕਿ ਸਥਾਨਕ ਸੰਸਾਧਨਾਂ ਤੋਂ ਰਾਜ ਦੀ ਅਰਥਵਿਵਸਥਾ ਵਿੱਚ ਵਾਧਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲ ਵਿੱਚ 3000 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਬਣਾਏ ਗਏ ਅਤੇ ਰੇਲ ਬਜਟ 12 ਗੁਣਾ ਵਧਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਰੇਲ-ਰਾਜਮਾਰਗ-ਪੋਰਟ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਦੇ ਲਈ ਜਾਜਪੁਰ, ਭਦ੍ਰਕ, ਜਗਤਸਿੰਘਪੁਰ, ਮਯੂਰਭੰਜ, ਖੁਰਦਾ, ਗੰਜਮ, ਪੁਰੀ ਅਤੇ ਕੇਂਦੁਝਾਰ ਵਿੱਚ ਰਾਸ਼ਟਰੀ ਰਾਜਮਾਰਗਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਅਨੁਗੁਲ ਸੁਕਿੰਦਾ ਰੇਲਵੇ ਲਾਇਨ ਕਲਿੰਗ ਨਗਰ ਉਦਯੋਗਿਕ ਖੇਤਰ ਦੇ ਵਿਕਾਸ ਦਾ ਰਸਤਾ ਖੋਲ੍ਹੇਗੀ।
ਪ੍ਰਧਾਨ ਮੰਤਰੀ ਨੇ ਬੀਜੂ ਪਟਨਾਇਕ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦੇ ਕੇ ਆਪਣਾ ਸੰਬੋਧਨ ਪੂਰਾ ਕੀਤਾ ਅਤੇ ਅੱਜ ਦੇ ਵਿਕਾਸ ਪ੍ਰੋਜਕੈਟਾਂ ਦੇ ਲਈ ਨਾਗਰਿਕਾਂ ਨੂੰ ਵਧਾਈ ਦਿੱਤੀ।
ਇਸ ਅਵਸਰ ‘ਤੇ ਓਡੀਸ਼ਾ ਦੇ ਰਾਜਪਾਲ ਸ਼੍ਰੀ ਰਘੁਬਰ ਦਾਸ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਨਵੀਨ ਪਟਨਾਇਕ ਅਤੇ ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਸਹਿਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਪਾਰਾਦੀਪ ਰਿਫਾਇਨਰੀ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਮੋਨੋ ਏਥਿਲੀਨ ਗਲਾਇਕੋਲ ਪ੍ਰੋਜੈਕਟ ਦਾ ਉਦਘਾਟਨ ਕੀਤਾ, ਜੋ ਭਾਰਤ ਦੀ ਆਯਾਤ ਨਿਰਭਰਤਾ ਨੂੰ ਘੱਟ ਕਰਨ ਵਿੱਚ ਸਹਾਇਕ ਹੋਵੇਗਾ। ਉਨ੍ਹਾਂ ਨੇ ਓਡੀਸ਼ਾ ਦੇ ਪਾਰਾਦੀਪ ਤੋਂ ਪੱਛਮ ਬੰਗਾਲ ਦੇ ਹਲਦੀਆ ਤੱਕ ਜਾਣ ਵਾਲੀ 344 ਕਿਲੋਮੀਟਰ ਲੰਬੀ ਪਾਇਪਲਾਇਨ ਦਾ ਭੀ ਉਦਘਾਟਨ ਕੀਤਾ। ਭਾਰਤ ਦੇ ਪੂਰਬੀ ਤਟ ֲ‘ਤੇ ਆਯਾਤ ਬੁਨਿਆਦੀ ਢਾਂਚੇ ਨੂੰ ਵਧਾਉਣ ਦੇ ਲਈ, ਪ੍ਰਧਾਨ ਮੰਤਰੀ ਨੇ ਪਾਰਾਦੀਪ ਵਿੱਚ 0.6 ਐੱਮਐੱਮਟੀਪੀਏ ਐੱਲਪੀਜੀ ਆਯਾਤ ਸੁਵਿਧਾ ਦਾ ਉਦਘਾਟਨ ਕੀਤਾ।
ਖੇਤਰ ਵਿੱਚ ਰੋਡ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਨੇ ਵਿਭਿੰਨ ਕੰਮਾਂ ਦਾ ਲੋਕਅਰਪਣ ਕੀਤਾ, ਜਿਨ੍ਹਾਂ ਵਿੱਚ ਐੱਨਐੱਚ-49 ਦੇ ਸਿੰਘਰਾ ਤੋਂ ਬਿੰਜਾਬਹਲ ਸੈਕਸ਼ਨ ਦੀ ਚਾਰ ਲੇਨ ਦੀ ਸੜਕ, ਨੈਸ਼ਨਲ ਹਾਈਵੇ-49 ਦੇ ਬਿੰਜਾਬਹਲ ਤੋਂ ਤਿਲੇਈਬਾਨੀ ਸੈਕਸ਼ਨ ਨੂੰ ਚਾਰ ਲੇਨ ਦੀ ਸੜਕ, ਨੈਸ਼ਨਲ ਹਾਈਵੇ-18 ਦੇ ਬਾਲਾਸੋਰ-ਝਾਰਪੋਖਰੀਆ ਸੈਕਸ਼ਨ ਦੀ ਚਾਰ ਲੇਨ ਦੀ ਸੜਕ ਅਤੇ ਨੈਸ਼ਨਲ ਹਾਈਵੇਅ-16 ਦੇ ਤਾਗੀ-ਭੁਵਨੇਸ਼ਵਰ ਸੈਕਸ਼ਨ ਦੀ ਚਾਰ ਲੇਨ ਦੀ ਸੜਕ ਸ਼ਾਮਲ ਹੈ। ਉਹ ਚੰਡੀਖੋਲ ਵਿੱਚ ਚੰਡੀਖੋਲ-ਪਾਰਾਦੀਪ ਸੈਕਸ਼ਨ ਦੀ ਅੱਠ ਲੇਨ ਦਾ ਨੀਂਹ ਪੱਥਰ ਭੀ ਰੱਖਣਗੇ।
ਪ੍ਰਧਾਨ ਮੰਤਰੀ ਨੇ 162 ਕਿਲੋਮੀਟਰ ਬਾਂਸ਼ਪਾਣੀ-ਦੈਤਾਰੀ-ਟਮਕਾ-ਜਖਪੁਰਾ ਰੇਲ ਲਾਇਨ ਰਾਸ਼ਟਰ ਨੂੰ ਸਮਰਪਿਤ ਕੀਤੀ। ਇਹ ਨਾ ਕੇਵਲ ਮੌਜੂਦਾ ਟ੍ਰੈਫਿਕ ਸੁਵਿਧਾ ਦੀ ਸਮਰੱਥਾ ਨੂੰ ਵਧਾਏਗਾ, ਬਲਕਿ ਕਿਓਂਝਰ ਜ਼ਿਲ੍ਹੇ ਦੇ ਨੇੜਲੇ ਪੋਰਟਸ ਅਤੇ ਸਟੀਲ ਪਲਾਂਟਾਂ ਤੱਕ ਲੋਹੇ ਅਤੇ ਮੈਂਗਨੀਜ਼ ਧਾਤੂ ਦੇ ਕੁਸ਼ਲ ਟ੍ਰਾਂਸਪੋਰਟੇਸ਼ਨ ਦੀ ਸੁਵਿਧਾ ਭੀ ਪ੍ਰਦਾਨ ਕਰੇਗਾ, ਜੋ ਖੇਤਰੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।
ਕਲਿੰਗ ਨਗਰ ਵਿੱਚ ਕੌਨਕੋਰ ਕੰਟੇਨਰ ਡਿਪੂ ਦਾ ਉਦਘਾਟਨ ਭੀ ਘਰੇਲੂ ਅਤੇ ਅੰਤਰਰਾਸ਼ਟਰੀ ਵਪਾਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕੀਤਾ ਗਿਆ। ਨਰਲਾ ਵਿੱਚ ਇਲੈਕਟ੍ਰਿਕ ਲੋਕੋ ਪੀਰੀਓਡੀਕਲ ਓਵਰਲਾਲਿੰਗ ਵਰਕਸ਼ਾਪ, ਕਾਂਟਾਬਾਂਜੀ ਵਿੱਚ ਵੈਗਨ ਪੀਰੀਓਡੀਕਲ ਓਵਰਹਾਲਿੰਗ ਵਰਕਸ਼ਾਪ ਅਤੇ ਬਾਘੁਆਪਾਲ ਵਿੱਚ ਰੱਖਰਖਾਅ ਸੁਵਿਧਾਵਾਂ ਦੀ ਅੱਪਗ੍ਰੇਡਸ਼ਨ ਅਤੇ ਪ੍ਰਮੋਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ। ਹੋਰ ਰੇਲਵੇ ਪ੍ਰੋਜੈਕਟਾਂ ਵਿੱਚ ਨਵੀਂ ਟ੍ਰੇਨ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਆਈਆਰਈਐੱਲ (ਇੰਡੀਆ) ਲਿਮਿਟਿਡ ਦੇ ਓਡੀਸ਼ਾ ਸੈਂਡਸ ਕੰਪਲੈਕਸ ਵਿੱਚ 5 ਐੱਮਐੱਲਡੀ ਸਮਰੱਥਾ ਵਾਲੇ ਸਮੁੰਦਰੀ ਜਲ ਦੇ ਖਾਰੇਪਣ ਨੂੰ ਦੂਰ ਕਰਨ ਦੇ ਪਲਾਂਟ ਦਾ ਭੀ ਉਦਘਾਟਨ ਕੀਤਾ। ਇਹ ਪ੍ਰੋਜੈਕਟ ਭਾਭਾ ਪਰਮਾਣੂ ਖੋਜ ਕੇਂਦਰ ਦੁਆਰਾ ਵਿਕਸਿਤ ਪਾਣੀ ਦੇ ਖਾਰੇਪਾਣੀ ਨੂੰ ਦੂਰ ਕਰਨ ਵਾਲੀ ਸਵਦੇਸ਼ੀ ਟੈਕਨੋਲੋਜੀਆਂ ਨਾਲ ਜੁੜਿਆ ਹੋਇਆ ਹੈ।
***
ਡੀਐੱਸ/ਟੀਐੱਸ
(Release ID: 2012096)
Visitor Counter : 90
Read this release in:
Kannada
,
English
,
Urdu
,
Marathi
,
Hindi
,
Bengali
,
Manipuri
,
Bengali-TR
,
Assamese
,
Gujarati
,
Odia
,
Tamil
,
Telugu
,
Malayalam