ਪ੍ਰਧਾਨ ਮੰਤਰੀ ਦਫਤਰ

ਵਣਜੀਵ ਸੰਭਾਲ ਦੀ ਦਿਸ਼ਾ ਵਿੱਚ ਵਿਭਿੰਨ ਸਮੂਹਿਕ ਪ੍ਰਯਤਨਾਂ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ

Posted On: 29 FEB 2024 8:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਤੇਂਦੁਆਂ ਦੀ ਵਧਦੀ ਆਬਾਦੀ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤੇਂਦੁਆਂ ਦੀ ਸੰਖਿਆ ਵਿੱਚ ਇਹ ਜ਼ਿਕਰਯੋਗ ਵਾਧਾ ਬਾਇਓ ਡਾਇਵਰਸਿਟੀ ਦੇ ਪ੍ਰਤੀ ਭਾਰਤ ਦੇ ਅਟੁੱਟ ਸਮਰਪਣ ਦਾ ਪ੍ਰਮਾਣ ਹੈ।

ਸ਼੍ਰੀ ਮੋਦੀ ਨੇ ਉਨ੍ਹਾਂ ਸਾਰੇ ਲੋਕਾਂ ਦੀ ਵੀ ਸਰਾਹਨਾ ਕੀਤੀ ਜੋ ਵਣਜੀਵ ਸੰਭਾਲ ਦੀ ਦਿਸ਼ਾ ਵਿੱਚ ਵਿਭਿੰਨ ਸਮੂਹਿਕ ਪ੍ਰਯਤਨਾਂ ਦਾ ਹਿੱਸਾ ਹਨ।

ਭਾਰਤ ਵਿੱਚ ਤੇਂਦੁਏ ਦੀ ਆਬਾਦੀ ਵਰਤਮਾਨ ਵਿੱਚ 13,874 ਹੋਣ ਦਾ ਅਨੁਮਾਨ ਹੈ, ਜੋ 2018 ਵਿੱਚ 12,852 ਸੀ।

ਭਾਰਤ ਵਿੱਚ ਤੇਂਦੁਆਂ ਦੀ ਸਥਿਤੀ ‘ਤੇ ਰਿਪੋਰਟ ‘ਤੇ ਅੱਜ ਇੱਕ ਐਕਸ (X) ਪੋਸਟ ਦੇ ਮਾਧਿਅਮ ਨਾਲ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਜਾਣਕਾਰੀ ਦਿੱਤੀ ਕਿ ਮੱਧ ਭਾਰਤ ਵਿੱਚ ਸਭ ਤੋਂ ਅਧਿਕ ਆਬਾਦੀ ਦਰਜ ਕੀਤੀ ਗਈ ਹੈ, ਜਿਸ ਵਿੱਚ ਮੱਧ ਪ੍ਰਦੇਸ਼ ਵਿੱਚ 3,907 ਤੇਂਦੁਏ ਹਨ।

ਐਕਸ (X) ‘ਤੇ ਕੇਂਦਰੀ ਮੰਤਰੀ ਦੀ ਇਸ ਪੋਸਟ ‘ਤੇ ਆਪਣੀ ਪ੍ਰਤੀਕਿਰਿਆ ਵਿੱਚ, ਸ਼੍ਰੀ ਮੋਦੀ ਨੇ ਕਿਹਾ;

“ਸ਼ਾਨਦਾਰ ਖ਼ਬਰ! ਤੇਂਦੁਆਂ ਦੀ ਸੰਖਿਆ ਵਿੱਚ ਇਹ ਜ਼ਿਕਰਯੋਗ ਵਾਧਾ ਬਾਇਓ ਡਾਇਵਰਸਿਟੀ ਦੇ ਪ੍ਰਤੀ ਭਾਰਤ ਦੇ ਅਟੁੱਟ ਸਮਰਪਣ ਦਾ ਪ੍ਰਮਾਣ ਹੈ। ਮੈਂ ਉਨ੍ਹਾਂ ਸਭ ਨੂੰ ਵਧਾਈ ਦਿੰਦਾ ਹਾਂ ਜੋ ਵਣਜੀਵ ਸੰਭਾਲ ਦੀ ਦਿਸ਼ਾ ਵਿੱਚ ਵਿਭਿੰਨ ਸਮੂਹਿਕ ਪ੍ਰਯਤਨਾਂ ਦਾ ਹਿੱਸਾ ਹਨ ਅਤੇ ਟਿਕਾਊ ਸਹਿ-ਹੋਂਦ ਦਾ ਮਾਰਗ ਪੱਧਰਾ ਕਰ ਰਹੇ ਹਨ।”

*******


ਡੀਐੱਸ/ਐੱਸਟੀ



(Release ID: 2010548) Visitor Counter : 44