ਪ੍ਰਧਾਨ ਮੰਤਰੀ ਦਫਤਰ

ਕੇਰਲ ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ

Posted On: 27 FEB 2024 5:05PM by PIB Chandigarh

ਕੇਰਲ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਮੁੱਖ ਮੰਤਰੀ ਸ਼੍ਰੀ ਪਿਨਰਾਈ ਵਿਜਯਨ ਜੀ, ਰਾਜ ਮੰਤਰੀ, ਮੇਰੇ ਸਾਥੀ ਸ਼੍ਰੀ ਵੀ. ਮੁਰਲੀਧਰਨ ਜੀ, ਇਸਰੋ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਮਸਕਾਰ!

ਸਾਹਸਿਕ ਸਾਥੀਆਂ ਦੇ ਸਨਮਾਨ ਵਿੱਚ ਅਸੀਂ ਸਭ standing ovation ਦੇ ਕੇ ਤਾਲੀਆਂ ਨਾਲ ਉਨ੍ਹਾਂ ਨੂੰ ਸਨਮਾਨਿਤ ਕਰੀਏ। ਭਾਰਤ ਮਾਤਾ ਕੀ –ਜੈ !

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ –ਬਹੁਤ ਧੰਨਵਾਦ!

ਹਰ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਕੁਝ ਪਲ ਅਜਿਹੇ ਆਉਂਦੇ ਹਨ, ਜੋ ਵਰਤਮਾਨ ਦੇ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਰਿਭਾਸ਼ਿਤ ਕਰਦੇ ਹਨ। ਅੱਜ ਭਾਰਤ ਦੇ ਲਈ ਇਹ ਅਜਿਹਾ ਹੀ ਪਲ ਹੈ। ਸਾਡੀ ਅੱਜ ਦੀ ਜਨਰੇਸ਼ਨ ਬਹੁਤ ਸੁਭਾਗਸ਼ਾਲੀ ਹੈ, ਜਿਸ ਨੂੰ ਜਲ, ਥਲ, ਨਭ, ਅਤੇ ਪੁਲਾੜ ਵਿੱਚ, ਇਤਿਹਾਸਿਕ ਕੰਮਾਂ ਦਾ ਮਾਣ ਮਿਲ ਰਿਹਾ ਹੈ। ਕੁਝ ਸਮੇਂ ਪਹਿਲੇ ਮੈਂ ਅਯੁੱਧਿਆ ਵਿੱਚ ਕਿਹਾ ਸੀ ਕਿ ਇਹ ਨਵੇਂ ਕਾਲਚੱਕਰ ਦੀ ਸ਼ੁਰੂਆਤ ਹੈ। ਇਸ ਨਵੇਂ ਕਾਲਚੱਕਰ ਵਿੱਚ,Global order ਵਿੱਚ ਭਾਰਤ ਆਪਣਾ space ਲਗਾਤਾਰ ਵੱਡਾ ਬਣ ਰਿਹਾ ਹੈ। ਅਤੇ ਇਹ ਸਾਡੇ space program ਵਿੱਚ ਵੀ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ।

ਸਾਥੀਓ,

ਪਿਛਲੇ ਵਰ੍ਹੇ, ਭਾਰਤ ਉਹ ਪਹਿਲਾ ਦੇਸ਼ ਬਣਿਆ ਜਿਸ ਨੇ ਚੰਦਰਮਾ ਦੇ ਸਾਊਥ ਪੋਲ ‘ਤੇ ਤਿਰੰਗਾ ਲਹਿਰਾਇਆ।  ਅੱਜ ਸ਼ਿਵ ਸ਼ਕਤੀ ਪੁਆਇੰਟ, ਪੂਰੀ ਦੁਨੀਆ ਨੂੰ ਭਾਰਤ ਦੀ ਸਮਰੱਥਾ ਤੋਂ ਜਾਣੂ ਕਰਵਾ ਰਿਹਾ ਹੈ। ਹੁਣ, ਵਿਕਰਮ ਸਾਰਾਭਾਈ ਸਪੇਸ ਸੈਂਟਰ ਵਿੱਚ ਅਸੀਂ ਸਭ ਇੱਕ ਹੋਰ ਇਤਿਹਾਸਿਕ ਸਫ਼ਰ ਦੇ ਗਵਾਹ ਬਣ ਰਹੇ ਹਾਂ। ਹੁਣ ਤੋਂ ਕੁਝ ਦੇਰ ਪਹਿਲਾ ਦੇਸ਼ ਪਹਿਲੀ ਵਾਰ ਆਪਣੇ ਚਾਰ ਗਗਨਯਾਨ ਯਾਤਰੀਆਂ ਤੋਂ ਜਾਣੂ ਹੋਇਆ ਹੈ। ਇਹ ਸਿਰਫ਼ ਚਾਰ ਨਾਮ ਅਤੇ ਚਾਰ ਇਨਸਾਨ ਨਹੀਂ ਹਨ, ਇਹ 140 ਕਰੋੜ aspirations ਨੂੰspace ਵਿੱਚ ਲੈ ਜਾਣ ਵਾਲੀਆਂ ਚਾਰ ਸ਼ਕਤੀਆਂ ਹਨ। 40 ਵਰ੍ਹਿਆਂ ਦੇ ਬਾਅਦ ਕੋਈ ਭਾਰਤੀ ਪੁਲਾੜ ਵਿੱਚ ਜਾਣ ਵਾਲਾ ਹੈ। ਲੇਕਿਨ ਇਸ ਵਾਰ Time ਵੀ ਸਾਡਾ ਹੈ,countdown ਵੀ ਸਾਡਾ ਹੈ, ਅਤੇ Rocket ਵੀ ਸਾਡਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਇਨ੍ਹਾਂ astronauts ਨੂੰ ਮਿਲਣ, ਉਨ੍ਹਾਂ ਨੂੰ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਦੇਸ਼ ਦੇ ਸਾਹਮਣੇ ਪੇਸ਼ ਕਰਨ ਦਾ ਸੁਭਾਗ ਮੈਨੂੰ ਮਿਲਿਆ। ਮੈਂ ਇਨ੍ਹਾਂ ਸਾਥੀਆਂ ਨੂੰ ਪੂਰੇ ਦੇਸ਼ ਦੀ ਤਰਫ਼ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। 21ਵੀਂ ਸਦੀ ਦੇ ਭਾਰਤ ਦੀ ਸਫ਼ਲਤਾ ਵਿੱਚ ਅੱਜ ਤੁਹਾਡਾ ਨਾਮ ਵੀ ਜੁੜ ਗਿਆ ਹੈ।

ਤੁਸੀਂ ਅੱਜ ਦੇ ਭਾਰਤ ਦਾ ਵਿਸ਼ਵਾਸ ਹੋ। ਤੁਸੀਂ ਅੱਜ ਦੇ ਭਾਰਤ ਦਾ ਸ਼ੌਰਯ ਹੋ, ਸਾਹਸ ਹੋ, ਅਨੁਸ਼ਾਸਨ ਹੋ। ਤੁਸੀਂ ਭਾਰਤ ਦਾ ਮਾਣ ਵਧਾਉਣ ਲਈ, ਪੁਲਾੜ ਵਿੱਚ ਤਿਰੰਗਾ ਲਹਿਰਾਉਣ ਲਈ ਪਿਛਲੇ ਕੁਝ ਵਰ੍ਹਿਆਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਹੋ। ਤੁਸੀਂ ਭਾਰਤ ਦੀ ਉਸ ਅੰਮ੍ਰਿਤ ਪੀੜ੍ਹੀ ਦੇ ਪ੍ਰਤੀਨਿਧੀ ਹੋ, ਜੋ ਚੁਣੌਤੀਆਂ ਨੂੰ ਚੁਣੌਤੀ ਦੇਣ ਦਾ ਜਜ਼ਬਾ ਰੱਖਦੀ ਹੈ। ਤੁਹਾਡੇ ਕੜੇ training module ਵਿੱਚ ਯੋਗ ਦਾ ਇੱਕ ਵੱਡਾ ਰੋਲ ਹੈ। ਇਸ ਮਿਸ਼ਨ ਵਿੱਚ healthy mind ਅਤੇ healthy body ਅਤੇ ਇਨ੍ਹਾਂ ਦੋਹਾਂ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਐਵੇ ਹੀ ਜੁੱਟੇ ਰਹੋ, ਡਟੇ ਰਹੋ। ਦੇਸ਼ ਦਾ ਅਸ਼ੀਰਵਾਦ ਤੁਹਾਡੇ ਨਾਲ ਹੈ, ਦੇਸ਼ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਤੁਹਾਨੂੰ ਟ੍ਰੇਨਿੰਗ ਵਿੱਚ ਜੁੱਟੇ,, ISRO ਦੇ, ਗਗਨਯਾਨ ਪ੍ਰੋਜੈਕਟ ਨਾਲ ਜੁੜੇ ਸਾਰੇ ਸਾਥੀਆਂ ਨੂੰ ਵੀ ਮੈਂ ਅਨੇਕਾਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਲੇਕਿਨ ਇਸ ਦੇ ਨਾਲ-ਨਾਲ ਕੁਝ ਚਿੰਤਾ ਵੀ ਦੱਸਣਾ ਚਾਹੁੰਦਾ ਹਾਂ। ਅਤੇ ਹੋ ਸਕਦਾ ਹੈ ਕਿ ਉਹ ਗੱਲਾਂ ਕੁਝ ਲੋਕਾਂ ਨੂੰ ਕੌੜੀਆਂ ਵੀ ਲੱਗ ਜਾਣ। ਮੇਰੀ ਦੇਸ਼ ਦੀ ਜਨਤਾ ਨੂੰ ਅਤੇ ਦੇਸ਼ ਦੇ ਖਾਸ ਕਰਕੇ ਮੀਡੀਆ ਨੂੰ ਮੇਰੀ ਦਿਲੋ ਪ੍ਰਾਰਥਨਾ ਹੈ, ਇਹ ਜੋ ਚਾਰ ਸਾਥੀ ਹਨ, ਉਨ੍ਹਾਂ ਨੇ ਲਗਾਤਾਰ ਪਿਛਲੇ ਕੁਝ ਵਰ੍ਹਿਆਂ ਤੋਂ ਤਪੱਸਿਆ ਕੀਤੀ ਹੈ, ਸਾਧਨਾ ਕੀਤੀ ਹੈ, ਅਤੇ ਦੁਨੀਆ ਦੇ ਸਾਹਮਣੇ ਚੇਹਰਾ ਦਿਖਾਏ ਬਿਨਾਂ ਕੀਤੀ ਹੈ। ਲੇਕਿਨ ਹੁਣ ਹੋਰ ਵੀ ਬਹੁਤ ਕੁਝ ਕਰਨਾ ਬਾਕੀ ਹੈ। ਅਤੇ ਉਨ੍ਹਾਂ ਨੂੰ ਬਹੁਤ ਕਠਿਨ ਕਸੌਟੀਆਂ ਤੋਂ ਗੁਜ਼ਰਨਾ ਹੈ। ਉਨ੍ਹਾਂ ਨੂੰ ਹੁਣ ਹੋਰ ਆਪਣੇ ਸਰੀਰ ਨੂੰ, ਮਨ ਨੂੰ ਕਸਣਾ ਹੈ। ਲੇਕਿਨ ਸਾਡੇ ਦੇਸ਼ ਦੇ ਸਾਡੇ ਲੋਕਾਂ ਦਾ ਜਿਹਾ ਸੁਭਾਅ ਹੈ, ਹੁਣ ਉਹ ਚਾਰ celebrity ਬਣ ਚੁੱਕੇ ਹਨ। ਹੁਣ ਉਹ ਕਿਤੇ ਜਾਂਦੇ ਹੋਣਗੇ, ਕੋਈ ਆਟੋਗ੍ਰਾਫ ਲੈਣ ਲਈ ਦੌੜਣਗੇ, ਅਤੇ ਉਸ ਨੂੰ ਸੈਲਫੀ ਵੀ ਚਾਹੀਦੀ ਹੈ, ਫੋਟੋ ਵੀ ਚਾਹੀਦੀ ਹੈ, ਆਟੋਗ੍ਰਾਫ ਵੀ ਚਾਹੀਦਾ। ਹੁਣ ਜ਼ਰਾ ਮੀਡੀਆ ਵਾਲੇ ਵੀ ਡੰਡਾ ਲੈ ਕੇ ਖੜ੍ਹੇ ਹੋ ਜਾਣਗੇ। ਉਨ੍ਹਾਂ ਦੇ ਪਰਿਵਾਰਜਨਾਂ ਦੇ ਵਾਲ ਨੋਚ ਲੈਣਗੇ। ਬਚਪਨ ਵਿੱਚ ਕੀ ਕਰਦੇ ਸਨ, ਇੱਥੇ ਕਿਵੇਂ ਗਏ। ਟੀਚਰ ਦੇ ਕੋਲ ਚੱਲੇ ਜਾਣਗੇ, ਸਕੂਲ ਵਿੱਚ ਚਲੇ ਜਾਣਗੇ। ਯਾਨੀ ਕਿ ਅਜਿਹਾ ਵਾਤਾਵਰਣ ਬਣ ਜਾਵੇਗਾ ਕਿ ਇਨ੍ਹਾਂ ਦੇ ਲਈ ਉਹ ਸਾਧਨਾ ਦੇ ਕਾਲਖੰਡ ਵਿੱਚ ਰੁਕਾਵਟ ਆ ਸਕਦੀ ਹੈ।

ਅਤੇ ਇਸ ਲਈ ਮੇਰੀ ਕਰਬੱਧ ਪ੍ਰਾਰਥਨਾ ਹੈ ਕਿ ਹੁਣ ਰੀਅਲ ਸਟੋਰੀ ਸ਼ੁਰੂ ਹੋ ਰਹੀ ਹੈ। ਅਸੀਂ ਜਿੰਨਾ ਉਨ੍ਹਾਂ ਨੂੰ ਸਹਿਯੋਗ ਦੇਵਾਂਗੇ, ਉਨ੍ਹਾਂ ਦੇ ਪਰਿਵਾਰ ਨੂੰ ਸਹਿਯੋਗ ਦੇਵਾਂਗੇ, ਅਜਿਹੀਆਂ ਕੁਝ ਚੀਜ਼ਾਂ ਵਿੱਚ ਨਾ ਉਲਝ ਜਾਈਏ। ਉਨ੍ਹਾਂ ਦਾ ਧਿਆਨ ਇੱਕ ਹੀ ਰਹੇ, ਹੱਥ ਵਿੱਚ ਤਿਰੰਗਾ ਹੈ, ਪੁਲਾੜ ਹੈ, 140 ਕਰੋੜ ਦੇਸ਼ਵਾਸੀਆਂ ਦਾ ਸੁਪਨਾ ਹੈ, ਉਹੀ ਸਾਡੇ ਸਭ ਦਾ ਸੰਕਲਪ ਹੈ।  ਇਹੀ ਭਾਵ ਹੈ, ਇਸ ਲਈ ਅਸੀਂ ਜਿਨ੍ਹੀਂ ਅਨੁਕੂਲਤਾ ਕਰਾਂਗੇ। ਮੈਂ ਸਮਝਦਾ ਹਾਂ ਦੇਸ਼ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਮੇਰੇ ਮੀਡੀਆ ਦੇ ਸਾਥੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਹੁਣ ਤੱਕ ਇਹ ਨਾਮ ਬਾਹਰ ਨਹੀਂ ਗਏ ਤਾਂ ਸਾਡਾ ਕੰਮ ਠੀਕ ਤੋਂ ਚਲਦਾ ਰਿਹਾ। ਲੇਕਿਨ ਹੁਣ ਥੋੜ੍ਹੀ ਮੁਸ਼ਕਿਲ ਉਨ੍ਹਾਂ ਦੇ ਲਈ ਵੀ ਵਧ ਜਾਵੇਗੀ। ਅਤੇ ਹੋ ਸਕਦਾ ਹੈ ਉਨ੍ਹਾਂ ਨੂੰ ਵੀ ਕਦੇ ਮਨ ਕਰ ਜਾਵੇ-ਚਲੋ ਯਾਰ ਇੱਕ ਸੈਲਫੀ ਲੈ ਲੈਂਦੇ ਹਨ ਤਾਂ ਕੀ ਜਾਂਦਾ ਹੈ। ਲੇਕਿਨ ਇਨ੍ਹਾਂ ਸਭ ਚੀਜ਼ਾਂ ਤੋਂ ਸਾਨੂੰ ਬਚ ਕੇ ਰਹਿਣਾ ਹੋਵੇਗਾ।

ਸਾਥੀਓ,

ਇੱਥੇ ਇਸ ਪ੍ਰੋਗਰਾਮ ਤੋਂ ਪਹਿਲਾ ਮੈਨੂੰ ਗਗਨਯਾਨ ਦੇ ਬਾਰੇ ਵਿੱਚ ਵੀ ਵਿਸਤਾਰ ਨਾਲ ਜਾਣਕਾਰੀਆਂ ਦਿੱਤੀਆਂ ਗਈਆਂ। ਅਲਗ-ਅਲਗ equipment ਦੇ ਵਿਸ਼ੇ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੇ ਆਪਰੇਸ਼ੰਸ ਦੇ ਵਿਸ਼ੇ ਵਿੱਚ ਦੱਸਿਆ ਗਿਆ। ਮੈਨੂੰ ਜਾਣ ਕੇ ਬਹੁਤ ਚੰਗਾ ਲੱਗਾ ਕਿ ਗਗਨਯਾਨ ਵਿੱਚ ਯੂਜ਼ ਹੋਣ ਵਾਲੇ ਜ਼ਿਆਦਾਤਰ ਉਪਕਰਣ, Made in India ਹਨ। ਇਹ ਕਿਨ੍ਹਾਂ ਵੱਡਾ ਸੰਯੋਗ ਹੈ ਕਿ ਜਦੋਂ ਭਾਰਤ ਦੁਨੀਆ ਦੀ top-3 economy ਬਣਨ ਲਈ ਉਡਾਣ ਭਰ ਰਿਹਾ ਹੈ, ਉਸੇ ਸਮੇਂ ਭਾਰਤ ਦਾ ਗਗਨਯਾਨ ਵੀ ਸਾਡੇ space sector ਨੂੰ ਇੱਕ ਨਵੀਂ ਬੁਲੰਦੀ ‘ਤੇ ਲੈ ਜਾਣ ਵਾਲਾ ਹੈ। ਅੱਜ ਇੱਥੇ ਅਨੇਕ ਪ੍ਰੋਜੈਕਟਸ ਦਾ ਉਦਘਾਟਨ ਵੀ ਕੀਤਾ ਗਿਆ ਹੈ। ਇਨ੍ਹਾਂ ਤੋਂ ਦੇਸ਼ ਦਾ world class technology ਦੇ ਖੇਤਰ ਵਿੱਚ ਸਮਰੱਥਾ ਤਾਂ ਵਧੇਗਾ ਹੀ, ਨਾਲ ਹੀ ਰੋਜ਼ਗਾਰ ਦੇ ਵੀ ਨਵੇਂ ਅਵਸਰ ਬਣਨਗੇ।

ਅਤੇ ਸਾਥੀਓ,

ਮੈਨੂੰ ਖੁਸ਼ੀ ਹੈ ਕਿ ਸਾਡੇ space sector ਵਿੱਚ Women Power, ਇਸ Women Power ਨੂੰ ਬਹੁਤ ਮਹੱਤਵ ਦਿੱਤਾ ਜਾ ਰਿਹਾ ਹੈ। ਚੰਦਰਯਾਨ ਹੋਵੇ ਜਾਂ ਗਗਨਯਾਨ, ਮਹਿਲਾ ਵਿਗਿਆਨਿਕਾਂ ਦੇ ਬਿਨਾਂ ਅਜਿਹੇ ਕਿਸੇ ਵੀ ਮਿਸ਼ਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ 500 ਤੋਂ ਅਧਿਕ ਮਹਿਲਾਵਾਂ ਇਸਰੋ ਵਿੱਚ leadership positions ‘ਤੇ ਹਨ। ਮੈਂ ਇੱਥੇ ਮੌਜੂਦ ਸਾਰੀਆਂ ਮਹਿਲਾ ਵਿਗਿਆਨਿਕਾਂ, technicians, engineers ਦੀ ਦਿਲ ਤੋਂ ਸ਼ਲਾਘਾ ਕਰਦਾ ਹਾਂ। ਲੇਕਿਨ ਇਸ ਦੇ ਕਾਰਨ ਪੁਰਸ਼ ਵਰਗ ਨਾਰਾਜ਼ ਨਾ ਹੋ ਜਾਵੇ, ਉਨ੍ਹਾਂ ਨੂੰ ਤਾਂ ਮਿਲਦਾ ਹੀ ਰਹਿੰਦਾ ਹੈ ਅਭਿਨੰਦਨ।

ਸਾਥੀਓ,

ਭਾਰਤ ਦੇ ਸਪੇਸ ਸੈਕਟਰ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ, ਜਿਸ ਦੀ ਉਨੀ ਚਰਚਾ ਨਹੀਂ ਹੋ ਪਾਉਂਦੀ। ਇਹ ਯੋਗਦਾਨ ਹੈ, ਯੁਵਾ ਪੀੜ੍ਹੀ ਵਿੱਚ ਸਾਇੰਟੇਫਿਕ ਟੈਮਪਰਾਮੈਂਟ ਦੇ ਬੀਜ ਬੋਣ ਦਾ। ਇਸਰੋ ਦੀ ਸਫ਼ਲਤਾ ਦੇਖ ਕੇ ਕਿਨ੍ਹੇ ਹੀ ਬੱਚਿਆਂ ਦੇ ਮਨ ਵਿੱਚ ਇਹ ਗੱਲ ਆਉੰਦੀ ਹੈ ਕਿ ਵੱਡਾ ਹੋ ਕੇ ਮੈਂ ਵੀ ਸਾਇੰਟਿਸਟ ਬਣਾਂਗਾ। ਉਹ ਰਾਕੇਟ ਦੀ ਕਾਊਂਟਡਾਊਨ...ਉਸ ਦੀ ਉਲਟੀ ਗਿਣਤੀ.....ਲੱਖਾਂ ਲੱਖ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਹਰ ਘਰ ਵਿੱਚ ਕਾਗਜ਼ ਦੇ ਹਵਾਈ ਜਹਾਜ ਉਡਾਣ ਵਾਲਾ ਜੋ ਐਰੋਨਾਇਟਕਲ ਇੰਜੀਨੀਅਰ ਹੈ, ਉਹ ਵੱਡਾ ਹੋ ਕੇ ਤੁਹਾਡੇ ਵਰਗਾ ਇੰਜੀਨੀਅਰ ਬਣਨਾ ਚਾਹੁੰਦਾ ਹੈ, ਸਾਇੰਟਿਸਟ ਬਣਨਾ ਚਾਹੁੰਦਾ ਹੈ। ਅਤੇ ਕਿਸੇ ਵੀ ਦੇਸ਼ ਲਈ ਉਸ ਦੀ ਯੁਵਾ ਪੀੜ੍ਹੀ ਦੀ ਇਹ ਇੱਛਾ ਸ਼ਕਤੀ, ਬਹੁਤ ਵੱਡੀ ਪੂੰਜੀ ਹੁੰਦੀ ਹੈ। ਮੈਨੂੰ ਯਾਦ ਹੈ, ਜਦੋਂ ਚੰਦਰਯਾਨ-2 ਦੀ ਲੈਂਡਿੰਗ ਦਾ ਸਮਾਂ ਸੀ।ਪੂਰੇ ਦੇਸ਼ ਦੇ ਬੱਚੇ,ਉਸ ਪਲ ਨੂੰ ਦੇਖ ਰਹੇ ਸਨ। ਉਸ ਪਲ ਵਿੱਚ ਬੱਚਿਆਂ ਨੇ ਬਹੁਤ ਕੁਝ ਸਿੱਖਿਆ। ਫਿਰ ਆਇਆ ਪਿਛਲੇ ਸਾਲ 23 ਅਗਸਤ ਦਾ ਦਿਨ। ਚੰਦਰਯਾਨ ਦੀ ਸਫ਼ਲ ਲੈਂਡਿੰਗ ਨੇ ਯੁਵਾ ਪੀੜ੍ਹੀ ਨੂੰ ਇੱਕ ਨਵੇਂ ਜੋਸ਼ ਨਾਲ ਭਰ ਦਿੱਤਾ। ਇਸ ਦਿਨ ਨੂੰ ਅਸੀਂ Space-Day ਦੇ ਤੌਰ ‘ਤੇ ਮਾਨਤਾ ਦਿੱਤੀ ਹੈ। ਤੁਸੀਂ ਸਾਰਿਆਂ ਨੇ ਦੇਸ਼ ਨੂੰ ਆਪਣੀ space journey ਵਿੱਚ ਭਾਰਤ ਨੂੰ ਉਪਲਬਧੀਆਂ ਦੇ ਅਜਿਹੇ ਇੱਕ ਤੋਂ ਵਧ ਕੇ ਇੱਕ ਪਲ ਦਿੱਤੇ ਹਨ। ਸਪੇਸ ਸੈਕਟਰ ਵਿੱਚ ਅਸੀਂ ਕਈ ਰਿਕਾਰਡ ਬਣਾਏ ਹਨ। ਪਹਿਲੇ ਹੀ ਪ੍ਰਯਾਸ ਵਿੱਚ ਮੰਗਲ ਗ੍ਰਹਿ ਤੱਕ ਪਹੁੰਚਣ ਦੀ ਸਫ਼ਲਤਾ ਭਾਰਤ ਨੂੰ ਮਿਲੀ। ਇੱਕ ਹੀ ਮਿਸ਼ਨ ਵਿੱਚ ਸੌਂ ਤੋਂ ਅਧਿਕ satellite ਲਾਂਚ ਕਰਨ ਵਾਲਾ ਦੇਸ਼, ਸਾਡਾ ਭਾਰਤ ਹੈ।

ਚੰਦਰਯਾਨ ਦੀ ਸਫ਼ਲਤਾ ਤੋਂ ਬਾਅਦ ਵੀ ਤੁਸੀਂ ਕਈ ਉਪਲਬਧੀਆਂ ਹਾਸਲ ਕੀਤੀਆਂ। ਤੁਸੀਂ ਆਦਿੱਤਿਆ-L1 ਨੂੰ ਪ੍ਰਿਥਵੀ ਤੋਂ 15 ਲੱਖ ਕਿਲੋਮੀਟਰ ਦੂਰ ਸੁਰੱਖਿਅਤ ਤੌਰ ਤੇ ਆਪਣੇ orbit ਤੱਕ ਪਹੁੰਚਾਇਆ ਹੈ। ਦੁਨੀਆ ਦੇ ਕੁਝ ਹੀ ਦੇਸ਼ ਅਜਿਹਾ ਕਰ ਪਾਏ ਹਨ। 2024 ਵਿੱਚ ਸ਼ੁਰੂ ਹੋਏ ਅਜੇ ਕੁਝ ਹਫ਼ਤੇ ਹੀ ਹੋਏ ਹਨ,ਇੰਨੇ ਘੱਟ ਸਮੇਂ ਵਿੱਚ ਹੀ ਤੁਹਾਡੇ ਐਕਸਪੋਸੈਟ ਅਤੇ INSAT-3 DS ਜਿਹੀ ਸਫ਼ਲਤਾ ਹਾਸਲ ਕੀਤੀ ਹੈ।

ਸਾਥੀਓ,

ਤੁਸੀਂ ਸਾਰੇ ਮਿਲ ਕੇ ਭਵਿੱਖ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹ ਰਹੇ ਹੋ। ਅਨੁਮਾਨ ਹੈ ਕਿ ਆਉਣ ਵਾਲੇ ਦਸ ਸਾਲਾਂ ਵਿੱਚ ਭਾਰਤ ਦੀ space economy ਪੰਜ ਗੁਣਾ ਵਧ ਕੇ 44 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ। Space ਦੇ ਖੇਤਰ ਵਿੱਚ ਭਾਰਤ, ਇੱਕ ਬਹੁਤ ਵੱਡਾ global commercial hub ਬਣਨ ਜਾ ਰਿਹਾ ਹੈ। ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਅਸੀਂ ਚੰਦਰਮਾ ‘ਤੇ ਇੱਕ ਵਾਰ ਫਿਰ ਜਾਵਾਂਗੇ। ਅਤੇ ਇਸ ਸਫ਼ਲਤਾ ਦੇ ਬਾਅਦ ਅਸੀਂ ਆਪਣੇ ਲਕਸ਼ ਹੋਰ ਉੱਚੇ ਕਰ ਲਏ ਹਨ। ਹੁਣ ਸਾਡੇ ਮਿਸ਼ਨ ਟੈਕਨੋਲੋਜੀ ਦੀ ਦ੍ਰਿਸ਼ਟੀ ਨਾਲ ਹੋਰ ਅਧਿਕ challenging ਹੋਣਗੇ। ਅਸੀਂ ਚੰਦਰਮਾ ਦੀ ਸਤ੍ਹਾ ਤੋਂ ਸੈਂਪਲ ਇਕੱਠੇ ਕਰਾਂਗੇ ਅਤੇ ਉਨ੍ਹਾਂ ਨੂੰ ਪ੍ਰਿਥਵੀ ‘ਤੇ ਵਾਪਸ ਲੈ ਕੇ ਆਵਾਂਗੇ। ਇਸ ਨਾਲ ਚੰਦ ਬਾਰੇ ਸਾਡੀ ਜਾਣਕਾਰੀ ਅਤੇ ਸਮਝ ਹੋਰ ਬਿਹਤਰ ਹੋਵੇਗੀ। ਇਸ ਤੋਂ ਬਾਅਦ ਸ਼ੁੱਕਰ ਵੀ ਇਸਰੋ ਦੇ ਲਕਸ਼ਾਂ ਵਿੱਚੋਂ ਇੱਕ ਹੈ। 2035 ਤੱਕ ਪੁਲਾੜ ਵਿੱਚ ਭਾਰਤ ਦਾ ਆਪਣਾ space station ਹੋਵੇਗਾ, ਜੋ ਸਾਨੂੰ space ਦੇ ਅਗਿਆਤ ਵਿਸਤਾਰ ਨੂੰ ਜਾਣਨ ਵਿੱਚ ਮਦਦ ਕਰੇਗਾ। ਇਨ੍ਹਾਂ ਹੀ ਨਹੀਂ, ਇਸੇ ਅੰਮ੍ਰਿਤਕਾਲ ਵਿੱਚ ਭਾਰਤ ਦਾastronaut, ਭਾਰਤ ਦੇ ਆਪਣੇ ਰਾਕੇਟ ਤੋਂ ਚੰਦਰਮਾ ‘ਤੇ ਵੀ ਉਤਰ ਕੇ ਦਿਖਾਏਗਾ।

ਸਾਥੀਓ,

21ਵੀਂ ਸਦੀ ਦਾ ਭਾਰਤ, ਵਿਕਸਿਤ ਹੁੰਦਾ ਹੋਇਆ ਭਾਰਤ, ਅੱਜ ਦੁਨੀਆ ਨੂੰ ਆਪਣੀ ਸਮਰੱਥਾ ਨੂੰ ਚੌਂਕਾ ਰਿਹਾ ਹੈ। ਪਿਛਲੇ ਦਸ ਸਾਲਾਂ ਵਿੱਚ ਅਸੀਂ ਲਗਭਗ 400 satellites ਨੂੰ ਲਾਂਚ ਕੀਤਾ ਹੈ। ਜਦਕਿ  ਇਸ ਤੋਂ ਪਹਿਲੇ ਦੇ ਦਸ ਵਰ੍ਹਿਆਂ ਵਿੱਚ ਮਾਤਰ 33satellites ਲਾਂਚ ਕੀਤੇ ਗਏ ਸਨ। ਦਸ ਸਾਲ ਪਹਿਲੇ ਪੂਰੇ ਦੇਸ਼ ਵਿੱਚ ਮੁਸ਼ਿਕਲ ਤੋਂ ਇੱਕ ਜਾਂ ਦੋ startup ਸਨ। ਅੱਜ ਇਨ੍ਹਾਂ ਦੀ ਸੰਖਿਆ ਦੋ ਸੌ ਪਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚ ਅਧਿਕਾਂਸ਼ startup ਨੌਜਵਾਨਾਂ ਦੁਆਰਾ ਸ਼ੁਰੂ ਕੀਤੇ ਗਏ ਹਨ। ਅੱਜ ਇਨ੍ਹਾਂ ਵਿੱਚ ਕੁਝ ਲੋਕ ਸਾਡੇ ਵਿੱਚ ਵੀ ਮੌਜੂਦ ਹਨ। ਮੈਂ ਉਨ੍ਹਾਂ ਦੇ vision, ਉਨ੍ਹਾਂ ਦੇ ਟੈਲੇਂਟ ਅਤੇ ਉਨ੍ਹਾਂ ਦੀ ਉਦੱਮਤਾ ਦੀ ਸ਼ਲਾਘਾ ਕਰਦਾ ਹਾਂ। ਹਾਲ ਹੀ ਵਿੱਚ ਹੋਏ Space reforms ਨੇ ਇਸ ਸੈਕਟਰ ਨੂੰ ਨਵੀਂ ਗਤੀ ਦਿੱਤੀ ਹੈ। ਪਿਛਲੇ ਹਫ਼ਤੇ ਹੀ ਅਸੀਂ space ਵਿੱਚ FDI Policy ਵੀ ਜਾਰੀ ਕੀਤੀ ਹੈ। ਇਸ ਦੇ ਤਹਿਤ ਸਪੇਸ ਸੈਕਟਰ ਵਿੱਚ 100 ਪਰਸੈਂਟ foreign investment ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ reform ਨਾਲ ਦੁਨੀਆ ਦੇ ਵੱਡੇ-ਵੱਡੇ ਸਪੇਸ ਸੰਸਥਾਨ ਭਾਰਤ ਆ ਪਾਉਣਗੇ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਪੂਰੀ ਦੁਨੀਆ ਦੇ ਸਾਹਮਣੇ ਆਪਣਾ ਟੈਲੇਂਟ ਦਿਖਾਉਣ ਦਾ ਮੌਕਾ ਮਿਲੇਗਾ।

ਸਾਥੀਓ,

ਅਸੀਂ ਸਾਰਿਆਂ ਨੇ ਮਿਲ ਕੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਹੈ। ਇਸ ਸੰਕਲਪ ਨੂੰ ਸਿੱਧੀ ਤੱਕ ਪਹੁੰਚਾਉਣ ਵਿੱਚ space sector ਦੀ ਭੂਮਿਕਾ ਬਹੁਤ ਵੱਡੀ ਹੈ। ਅਤੇ ਸਪੇਸ ਸਾਇੰਸ ਸਿਰਫ਼ rocket science ਨਹੀਂ ਹੈ, ਬਲਕਿ ਇਹ ਸਭ ਤੋਂ ਵੱਡੀ social science ਵੀ ਹੈ। ਸਪੇਸ ਟੈਕਨੋਲੋਜੀ ਤੋਂ ਸੋਸਾਇਟੀ ਨੂੰ ਸਭ ਤੋਂ ਅਧਿਕ ਲਾਭ ਹੁੰਦਾ ਹੈ, ਸਭ ਨੂੰ ਲਾਭ ਹੁੰਦਾ ਹੈ। ਅੱਜ ਸਾਡੀ ਡੇਲੀ ਲਾਈਫ ਵਿੱਚ ਜੋ ਵੀ ਟੈਕਨੋਲੋਜੀ ਯੂਜ਼ ਹੁੰਦੀ ਹੈ, ਉਸ ਵਿੱਚ ਸਪੇਸ ਟੈਕਨੋਲੋਜੀ ਦਾ ਬਹੁਤ ਵੱਡਾ ਰੋਲ ਹੈ। ਖੇਤੀ ਵਿੱਚ ਫ਼ਸਲ ਦੀ ਦੇਖਰੇਖ ਹੋਵੇ, ਮੌਸਮ ਦੀ ਜਾਣਕਾਰੀ ਹੋਵੇ,ਸਾਈਕਲੋਨ ਅਤੇ ਦੂਸਰਿਆਂ ਆਪਦਾਵਾਂ ਹੋਣ, ਸਿੰਚਾਈ ਦੇ ਸਾਧਨ ਹੋਣ, ਗੱਡੀ ਚਲਾਉਣ ਵਿੱਚ ਮਦਦ ਕਰਨ ਵਾਲੇ ਮੈਪ ਹੋਣ, ਅਜਿਹੇ ਅਨੇਕ ਕੰਮ ਸੈਟੇਲਾਈਟ ਡੇਟਾ ਤੋਂ ਹੀ ਹੁੰਦੇ ਹਨ। ਭਾਰਤ ਦੇ ਲੱਖਾਂ ਮਛੇਰਿਆਂ ਨੂੰ NAVIC ਦੁਆਰਾ ਸਟੀਕ ਜਾਣਕਾਰੀ ਮਿਲਣ ਦੇ ਪਿੱਛੇ ਵੀ space ਦੀ ਤਾਕਤ ਹੈ। ਸਾਡੇ ਸੈਟੇਲਾਈਟ, ਸਾਡੇ ਬਾਰਡਰ ਨੂੰ ਸੇਫ ਰੱਖਣ ਵਿੱਚ ਵੀ ਮਦਦ ਕਰਦੇ ਹਨ, ਤਾਂ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ education, communication ਅਤੇ health services ਪਹੁੰਚਾਉਣ ਵਿੱਚ ਵੀ ਉਹ ਭਰਪੂਰ ਮਦਦ ਕਰਦੇ ਹਨ। ਇਸ ਲਈ, ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਤੁਹਾਡੇ ਸਾਰਿਆਂ ਦੀ, ISRO ਦੀ, ਪੂਰੇ space sector ਦੀ ਬਹੁਤ ਵੱਡੀ ਭੂਮਿਕਾ ਹੈ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਟੀਮ ਗਗਨਯਾਨ ਨੂੰ ਵਿਸ਼ੇਸ਼ ਤੌਰ ‘ਤੇ 140 ਕਰੋੜ ਦੇਸ਼ਵਾਸੀਆਂ ਵੱਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ! ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਬਹੁਤ-ਬਹੁਤ ਧੰਨਵਾਦ!

*********

ਡੀਐੱਸ/ਐੱਸਟੀ/ਐੱਨਐੱਸ



(Release ID: 2009834) Visitor Counter : 40