ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 29 ਫਰਵਰੀ ਨੂੰ ‘ਵਿਕਸਿਤ ਭਾਰਤ, ਵਿਕਸਿਤ ਮੱਧ ਪ੍ਰਦੇਸ਼’ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ 17,500 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ

ਇਸ ਵਿੱਚ ਸਿੰਚਾਈ, ਬਿਜਲੀ, ਸੜਕ, ਰੇਲ, ਵਾਟਰ ਸਪਲਾਈ, ਕੋਲਾ ਅਤੇ ਉਦਯੋਗ ਸਮੇਤ ਕਈ ਖੇਤਰਾਂ ਨੂੰ ਪ੍ਰਮੁੱਖਤਾ ਮਿਲੇਗੀ

ਪ੍ਰਧਾਨ ਮੰਤਰੀ ਲੋਕਾਂ ਤੱਕ ਸਰਕਾਰੀ ਸੇਵਾਵਾਂ ਦੀ ਡਿਲੀਵਰੀ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਕਦਮ ਉਠਾਉਂਦੇ ਹੋਏ ਮੱਧ ਪ੍ਰਦੇਸ਼ ਵਿੱਚ ਸਾਈਬਰ ਤਹਿਸੀਲ ਪ੍ਰੋਜੈਕਟ ਸ਼ੁਰੂ ਕਰਨਗੇ

ਇਨ੍ਹਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਮੱਧ ਪ੍ਰਦੇਸ਼ ਵਿੱਚ ਬੁਨਿਆਦੀ ਢਾਂਚੇ, ਸਮਾਜਿਕ ਆਰਥਿਕ ਵਿਕਾਸ ਅਤੇ ਜੀਵਨ ਵਿੱਚ ਸੁਗਮਤਾ ਨੂੰ ਹੁਲਾਰਾ ਦੇਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਜ਼ਾਹਰ ਕਰਦੀ ਹੈ।

Posted On: 27 FEB 2024 6:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਫਰਵਰੀ, 2024 ਨੂੰ ਸ਼ਾਮ 4 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ‘ਵਿਕਸਿਤ ਭਾਰਤ ਵਿਕਸਿਤ ਮੱਧ ਪ੍ਰਦੇਸ਼’ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ 17,500 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਿੰਚਾਈ, ਬਿਜਲੀ, ਸੜਕ, ਰੇਲ, ਵਾਟਰ ਸਪਲਾਈ, ਕੋਲਾ, ਉਦਯੋਗ ਸਮੇਤ ਕਈ ਮਹੱਤਵਪੂਰਨ ਖੇਤਰ ਸ਼ਾਮਲ ਹਨ। ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ ਸਾਈਬਰ ਤਹਿਸੀਲ ਪ੍ਰੋਜੈਕਟ ਦੀ ਵੀ ਸ਼ੁਰੂਆਤ ਕਰਨਗੇ।

ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ 5500 ਕਰੋੜ ਰੁਪਏ ਤੋਂ ਜ਼ਿਆਦਾ ਦੇ ਸਿੰਚਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਅੱਪਰ ਨਰਮਦਾ ਪ੍ਰੋਜੈਕਟ, ਰਾਘਵਪੁਰ ਮਲਟੀਪਰਪਸ ਪ੍ਰੋਜੈਕਟ ਅਤੇ ਬਸਣੀਆ ਮਲਟੀਪਰਪਸ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਤੋਂ ਡਿੰਡੋਰੀ, ਅਨੁਪਪੁਰ ਅਤੇ ਮੰਡਲਾ ਜ਼ਿਲ੍ਹਿਆਂ ਵਿੱਚ 75,000 ਹੈਕਟੇਅਰ ਤੋਂ ਅਧਿਕ ਖੇਤੀਬਾੜੀ ਭੂਮੀ ਦੀ ਸਿੰਚਾਈ ਕੀਤੀ ਜਾ ਸਕੇਗੀ ਅਤੇ ਇਸ ਖੇਤਰ ਵਿੱਚ ਬਿਜਲੀ ਸਪਲਾਈ ਵਧੇਗੀ ਅਤੇ ਪੇਯਜਲ ਦਾ ਸੰਕਟ ਵੀ ਖਤਮ ਹੋਵੇਗਾ। ਪ੍ਰਧਾਨ ਮੰਤਰੀ ਰਾਜ ਵਿੱਚ 800 ਕਰੋੜ ਤੋਂ ਅਧਿਕ ਦੇ ਦੋ ਛੋਟੇ ਸਿੰਚਾਈ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਪਰਸਦੋਹ ਮਾਈਕਰੋ ਇਰੀਗੇਸ਼ਨ ਪ੍ਰੋਜੈਕਟ ਅਤੇ ਔਲੀਆ ਮਾਈਕਰੋ ਇਰੀਗੇਸ਼ਨ ਪ੍ਰੋਜੈਕਟ ਸ਼ਾਮਲ ਹਨ। ਇਹ ਮਾਈਕਰੋ ਇਰੀਗੇਸ਼ਨ ਪ੍ਰੋਜੈਕਟਸ ਬੈਤੁਲ ਅਤੇ ਖੰਡਵਾ ਜ਼ਿਲ੍ਹਿਆਂ ਵਿੱਚ 26,000 ਹੈਕਟੇਅਰ ਤੋਂ ਅਧਿਕ ਭੂਮੀ ਦੀ ਸਿੰਚਾਈ ਜ਼ਰੂਰਤਾਂ ਨੂੰ ਪੂਰਾ ਕਰਨਗੇ।

ਪ੍ਰਧਾਨ ਮੰਤਰੀ 2200 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਤਿ ਤਿੰਨ ਰੇਲਵੇ ਪ੍ਰੋਜੈਕਟਸ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਵੀਰੰਗਾਨਾ ਲਕਸ਼ਮੀਬਾਈ ਝਾਂਸੀ- ਜਖਲੌਨ ਅਤ ਧੌਰਾ-ਆਗਾਸੋਡ ਰੂਟ ‘ਤੇ ਤੀਸਰੀ ਲਾਈਨ ਦਾ ਪ੍ਰੋਜੈਕਟ; ਨਿਊ ਸੁਮਾਵਲੀ-ਜੋਰਾ ਅਲਾਪੁਰ ਰੇਲਵੇ ਲਾਈਨ ਵਿੱਚ ਗੇਜ ਪਰਿਵਰਤਨ ਪ੍ਰੋਜੈਕਟ; ਅਤੇ ਪੋਵਾਰਖੇੜਾ-ਜੁਝਾਰਪੁਰ ਰੇਲ ਲਾਈਨ ਫਲਾਈਓਵਰ ਦੇ ਪ੍ਰੋਜੈਕਟ ਸ਼ਾਮਲ ਹਨ। ਇਹ ਪ੍ਰੋਜੈਕਟਸ ਰੇਲ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਦੇਣਗੇ।

ਮੱਧ ਪ੍ਰਦੇਸ਼ ਵਿੱਚ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਪ੍ਰਧਾਨ ਮੰਤਰੀ ਪੂਰੇ ਪ੍ਰਦੇਸ਼ ਵਿੱਚ ਲਗਭਗ 1000 ਕਰੋੜ ਰੁਪਏ ਦੇ ਕਈ ਉਦਯੋਗਿਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰਤਲਾਮ ਵਿੱਚ ਵੱਡਾ ਉਦਯੋਗਿਕ ਪਾਰਕ, ਮੁਰੈਨਾ ਜ਼ਿਲ੍ਹੇ ਦੇ ਸੀਤਾਪੁਰ ਵਿੱਚ ਮੈਗਾ ਲੈਦਰ, ਫੁਟਵੀਅਰ ਅਤੇ ਐਕਸੈਸਰੀਜ਼ ਕਲੱਸਟਰ; ਇੰਦੌਰ ਵਿੱਚ ਕੱਪੜਾ ਉਦਯੋਗ ਲਈ ਪਲੱਗ ਐਂਡ ਪਲੇ ਪਾਰਕ; ਇੰਡਸਟਰੀਅਲ ਪਾਰਕ ਮੰਦਸੌਰ (ਜੱਗਾਖੇੜੀ ਫੇਜ਼-2); ਅਤੇ ਧਾਰ ਜ਼ਿਲ੍ਹੇ ਵਿੱਚ ਇੰਡਸਟਰੀਅਲ ਪਾਰਕ ਪੀਥਮਪੁਰ ਦਾ ਅਪਗ੍ਰੇਡੇਸ਼ਨ ਪ੍ਰੋਜੈਕਟ ਸ਼ਾਮਲ ਹਨ।

ਪ੍ਰਧਾਨ ਮੰਤਰੀ ਦੇਸ਼ ਨੂੰ ਕੋਲਾ ਖੇਤਰ ਦੇ 1000 ਕਰੋੜ ਤੋਂ ਅਧਿਕ ਦੇ ਪ੍ਰੋਜੈਕਟਸ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਜਯੰਤ ਓਸੀਪੀ ਸੀਐੱਚਪੀ ਸਾਈਲੋ, ਐੱਨਸੀਐੱਲ ਸਿੰਗਰੌਲੀ; ਅਤੇ ਦੁਧੀਚੁਆ (Dudhichua) ਓਸੀਪੀ ਸੀਐੱਚਪੀ-ਸਾਈਲੋ ਸ਼ਾਮਲ ਹੈ।

ਮੱਧ ਪ੍ਰਦੇਸ਼ ਵਿੱਚ ਬਿਜਲੀ ਖੇਤਰ ਨੂੰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ ਪੰਨਾ, ਰਾਏਸੇਨ, ਛਿੰਦਵਾੜਾ ਅਤੇ ਨਰਮਦਾਪੁਰਮ ਜ਼ਿਲ੍ਹਿਆਂ ਵਿੱਚ ਸਥਿਤ ਛੇ ਸਬਸਟੇਸ਼ਨਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਸਬਸਟੇਸ਼ਨਾਂ ਤੋਂ ਪ੍ਰਦੇਸ਼ ਦੇ ਗਿਆਰਾਂ ਜ਼ਿਲ੍ਹਿਆਂ ਭੋਪਾਲ, ਪੰਨਾ, ਰਾਏਸੇਨ, ਛਿੰਦਵਾਰਾ, ਨਰਮਦਾਪੁਰਮ, ਵਿਦਿਸ਼ਾ, ਸਾਗਰ, ਦਮੋਹ, ਛੱਤਰਪੁਰ, ਹਰਦਾ ਅਤੇ ਸਿਹੋਰ ਦੇ ਲੋਕਾਂ ਨੂੰ ਲਾਭ ਮਿਲੇਗਾ। ਇਨ੍ਹਾਂ ਸਬਸਟੇਸ਼ਨਾਂ ਤੋਂ ਮੰਡੀਦ੍ਵੀਪ ਉਦਯੋਗਿਕ ਖੇਤਰ ਦੇ ਉਦਯੋਗਾਂ ਨੂੰ ਵੀ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਅਮਰੁਤ 2.0 (AMRUT 2.0) ਦੇ ਤਹਿਤ ਲਗਭਗ 880 ਕਰੋੜ ਰੁਪਏ ਦੇ ਵਿਭਿੰਨ ਪ੍ਰੋਜੈਕਟਾਂ ਅਤੇ ਰਾਜ ਭਰ ਦੇ ਕਈ ਜ਼ਿਲ੍ਹਿਆਂ ਵਿੱਚ ਵਾਟਰ ਸਪਲਾਈ ਪ੍ਰਣਾਲੀਆਂ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਦੇ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਖਰਗੋਨ ਵਿੱਚ ਵਾਟਰ ਸਪਲਾਈ ਵਧਾਉਣ ਦੇ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਸਰਕਾਰੀ ਸੇਵਾਵਾਂ ਦੀ ਡਿਲੀਵਰੀ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਮੱਧ ਪ੍ਰਦੇਸ਼ ਵਿੱਚ ਸਾਈਬਰ ਤਹਿਸੀਲ ਪ੍ਰੋਜੈਕਟ ਵੱਡਾ ਕਦਮ ਹੈ। ਇਸ ਨਾਲ ਪੂਰਨ ਖਸਰਾ ਦੀ ਵਿਕਰੀ-ਖਰੀਦ ਦਾ ਦਾਖਲ ਖਾਰਿਜ ਸ਼ੁਰੂ ਤੋਂ ਅੰਤ ਤੱਕ ਕਾਗਜ ਰਹਿਤ ਅਤੇ ਫੇਸਲੈਸ ਔਨਲਾਈਨ ਨਿਪਟਾਰੇ ਅਤੇ ਰੈਵੇਨਿਊ ਰਿਕਾਰਡ ਵਿੱਚ ਰਿਕਾਰਡ ਸੁਧਾਰ ਸੁਨਿਸ਼ਚਿਤ ਹੋਵੇਗਾ। ਇਹ ਪ੍ਰੋਜੈਕਟ, ਜੋ ਰਾਜ ਦੇ ਸਾਰੇ 55 ਜ਼ਿਲ੍ਹਿਆਂ ਵਿੱਚ ਲਾਗੂ ਕੀਤੇ ਗਏ ਹਨ, ਪੂਰੇ ਐੱਮਪੀ ਲਈ ਇੱਕ ਸਿੰਗਲ ਰੈਵੇਨਿਊ ਕੋਰਟ ਵੀ ਪ੍ਰਦਾਨ ਕਰਨਗੇ। ਇਸ ਵਿੱਚ ਬਿਨੈਕਾਰ ਨੂੰ ਅੰਤਿਮ ਆਦੇਸ਼ ਦੀ ਪ੍ਰਮਾਣਿਤ ਪ੍ਰਤੀ ਭੇਜਣ ਲਈ ਈਮੇਲ/ਵ੍ਹਟਸਅੱਪ ਦਾ ਵੀ ਉਪਯੋਗ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਹੋਰ ਪ੍ਰੋਜੈਕਟਾਂ ਦੇ ਇਲਾਵਾ ਮੱਧ ਪ੍ਰਦੇਸ਼ ਵਿੱਚ ਕਈ ਮਹੱਤਵਪੂਰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਇਨ੍ਹਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਮੱਧ ਪ੍ਰਦੇਸ਼ ਵਿੱਚ ਬੁਨਿਆਦੀ ਢਾਂਚੇ, ਸਮਾਜਿਕ ਆਰਥਿਕ ਵਿਕਾਸ ਅਤੇ ਜੀਵਨ ਵਿੱਚ ਸੁਗਮਤਾ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਜ਼ਾਹਰ ਕਰਦੀ ਹੈ।

****

ਡੀਐੱਸ


(Release ID: 2009777) Visitor Counter : 100