ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਆਧੁਨਿਕ ਮੀਡੀਆ ਲੈਂਡਸਕੇਪ ਲਈ ਪਰਿਵਰਤਨਗਾਮੀ ਪੋਰਟਲ ਦਾ ਉਦਘਾਟਨ ਕੀਤਾ


ਰਸਾਲਿਆਂ/ਅਖਬਾਰਾਂ ਦੀ ਰਜ਼ਿਸਟ੍ਰੇਸ਼ਨ ਵਿੱਚ ਪੈਰਾਡਾਈਮ ਸ਼ਿਫਟ ਲਿਆਉਣ ਲਈ ਪ੍ਰੈੱਸ ਸੇਵਾ ਪੋਰਟਲ

ਪਾਰਦਰਸ਼ੀ ਇੰਪੈਨਲਮੈਂਟ ਮੀਡੀਆ ਸਕੀਮ ਅਤੇ ਈ-ਬਿਲਿੰਗ ਪ੍ਰਣਾਲੀ: ਸਰਕਾਰ ਦੇ 360 ਡਿਗਰੀ ਸੰਚਾਰ ਵਿੱਚ ਕੁਸ਼ਲਤਾ ਵਧਾਉਣਾ

ਨੈਵੀਗੇਟ ਇੰਡੀਆ ਪੋਰਟਲ: ਸਰਕਾਰੀ ਵੀਡੀਓਜ਼ ਲਈ ਏਕੀਕ੍ਰਿਤ ਹੱਬ

ਐੱਸਸੀਓ ਲਈ ਰਾਸ਼ਟਰੀ ਰਜ਼ਿਸਟਰ: ਕੇਂਦਰੀਕ੍ਰਿਤ ਸੰਗ੍ਰਹਿ ਦੁਆਰਾ ਕੇਬਲ ਸੈਕਟਰ ਨੂੰ ਮਜ਼ਬੂਤ ਕਰਨਾ

Posted On: 22 FEB 2024 3:32PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰੀਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਚਾਰ ਪਰਿਵਰਤਨਸ਼ੀਲ ਪੋਰਟਲ ਲਾਂਚ ਕੀਤੇਜੋ ਭਾਰਤ ਵਿੱਚ ਮੀਡੀਆ ਲੈਂਡਸਕੇਪ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹਨ। ਇਸ ਪਹਿਲ ਦਾ ਉਦੇਸ਼ ਅਖਬਾਰਾਂ ਦੇ ਪ੍ਰਕਾਸ਼ਕਾਂ ਅਤੇ ਟੀਵੀ ਚੈਨਲਾਂ ਲਈ ਵਧੇਰੇ ਅਨੁਕੂਲ ਵਪਾਰਕ ਮਾਹੌਲ ਨੂੰ ਉਤਸ਼ਾਹਿਤ ਕਰਕੇ ਵਪਾਰ ਕਰਨ ਵਿੱਚ ਆਸਾਨੀ ਸੁਨਿਸ਼ਚਿਤ ਕਰਨਾਸਰਕਾਰੀ ਸੰਚਾਰ ਵਿੱਚ ਪਾਰਦਰਸਿਤਾ ਅਤੇ ਕੁਸ਼ਲਤਾ     ਵਧਾਉਣਾਪ੍ਰਮਾਣਿਕ ਸਰਕਾਰੀ ਵੀਡੀਓਜ਼ ਤੱਕ ਆਸਾਨ ਪਹੁੰਚ ਪ੍ਰਦਾਨ ਕਰਨਾ ਅਤੇ ਸਥਾਨਕ ਕੇਬਲ ਆਪਰੇਟਰਾਂ (ਐੱਲਸੀਓ) ਦਾ ਇੱਕ ਵਿਆਪਕ ਡਾਟਾਬੇਸ ਬਣਾਉਣਾ ਅਤੇ ਸਰਕਾਰ ਨੂੰ ਭਵਿੱਖ ਵਿੱਚ ਕੇਬਲ ਟੈਲੀਵਿਜ਼ਨ ਸੈਕਟਰ ਵਿੱਚ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਵਿੱਚ ਸਮਰੱਥ ਬਣਾਉਣਾ ਹੈ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ,ਮੰਤਰੀ ਮਹੋਦਯ ਨੇ ਕਿਹਾ ਕਿ ਅੱਜ ਭਾਰਤ ਨੂੰ ਨਿਵੇਸ਼ ਲਈ ਇੱਕ ਆਕਰਸ਼ਕ ਸਥਾਨ ਵਜੋਂ ਦੇਖਿਆ ਜਾ ਰਿਹਾ ਹੈਜਿੱਥੇ ਗਲੋਬਲ ਕੰਪਨੀਆਂ ਕਾਰੋਬਾਰ ਸਥਾਪਿਤ ਕਰਨ ਲਈ ਉਤਸੁਕ ਹਨ। ਪਰਿਵਰਤਨਸ਼ੀਲ ਸ਼ਾਸਨ ਅਤੇ ਆਰਥਿਕ ਸੁਧਾਰਾਂ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਗ੍ਰਹਿ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਾਰਤ ਵਿੱਚ ਕਾਰੋਬਾਰ ਕਰਨ ਵਿੱਚ ਆਸਾਨੀ ਵਿੱਚ ਕਾਫੀ ਸੁਧਾਰ ਹੋਇਆ ਹੈ। ਸ੍ਰੀ ਠਾਕੁਰ ਨੇ ਕਿਹਾ ਕਿ ਇਸ ਨਾਲ ਮੌਜੂਦਾ ਕਾਰੋਬਾਰਾਂ ਅਤੇ ਨਵੇਂ ਉੱਦਮਾਂ, ਦੋਵਾਂ ਤੋਂ ਨਿਵੇਸ਼ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਸਟਾਰਟਅੱਪ ਈਕੋ-ਸਿਸਟਮ ਫਲਾ-ਫੁੱਲਾ ਹੈਜਿਸ ਵਿੱਚ ਸਟਾਰਟਅੱਪ ਅਤੇ ਯੂਨੀਕੋਰਨ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।

ਵਪਾਰ ਸੁਗਮਤਾ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਸਰਕਾਰ ਦੀਆਂ ਉਪਲਬਧੀਆਂ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਕਿ ਇਨ੍ਹਾਂ ਨੂੰ  ਵਿਸ਼ਵ ਪੱਧਰ 'ਤੇ ਮਾਨਤਾ ਮਿਲੀ ਹੈਜਿਵੇਂ ਕਿ ਵਿਸ਼ਵ ਬੈਂਕ ਦੇ ਵਪਾਰਕ ਸੁਗਮਤਾ ਸੂਚਕਾਂਕ ਅਤੇ ਲੌਜਿਸਟਿਕ ਪ੍ਰਦਰਸ਼ਨ ਸੂਚਕਾਂਕ ਜਿਹੇ ਅੰਤਰਾਸ਼ਟਰੀ ਸੂਚਕਾਂਕਾਂ ਵਿੱਚ ਇਸ ਦੀ ਬਿਹਤਰੀ ਰੈਕਿੰਗ ਤੋਂ ਪਤਾ ਚੱਲਦਾ ਹੈ।

ਸ਼੍ਰੀ ਠਾਕੁਰ ਨੇ ਕਿਹਾ ਕਿ ਸਰਕਾਰੀ ਈ-ਮਾਰਕਿਟਪਲੇਸ (ਜੀਈਐੱਮ) ਵਰਗੇ ਪਲੈਟਫਾਰਮਾਂ ਦੀ ਸਫਲਤਾ ਐੱਮਐੱਸਐੱਮਈ ਅਤੇ ਛੋਟੇ ਕਾਰੋਬਾਰਾਂ ਲਈ ਸਮਾਨ ਮੌਕੇ ਬਣਾਉਣ ਦੇ ਸਰਕਾਰ ਦੇ ਪ੍ਰਯਾਸਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਨਾ ਸਿਰਫ਼ ਆਰਥਿਕ ਸੁਧਾਰਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈਬਲਕਿ ਮਾਨਸਿਕਤਾ ਪਰਿਵਰਤਨ ਨੂੰ ਲਾਗੂ ਕਰਨਾਉੱਦਮੀਆਂ ਨੂੰ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰ ਦੇ ਰੂਪ ਵਿੱਚ ਮਾਨਤਾ ਦੇਣ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਦ੍ਰਿਸ਼ਟੀਕੋਣ ਤੋਂ ਧਨ ਸਿਰਜਣਨੌਕਰੀ ਦੇ ਮੌਕੇ ਅਤੇ ਉੱਚ ਆਯੋਜਨ ਵਿੱਚ ਵਾਧਾ ਹੋਇਆ ਹੈ ਜਿਸ ਨਾਲ ਦੇਸ਼ ਦੇ ਸਮੁੱਚੇ ਕਲਿਆਣ ਅਤੇ ਵਿਕਾਸ ਨੂੰ ਲਾਭ ਹੋਇਆ ਹੈ।

ਇਸ ਤੋਂ ਪਹਿਲਾਂਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਜਾਜੂ ਨੇ ਕਿਹਾ ਕਿ ਇਨ੍ਹਾਂ ਪਹਿਲਾਂ ਤੋਂ ਸਾਨੂੰ ਮੀਡੀਆ ਦੇ ਨਾਲ ਆਪਣੇ ਜੁੜਾਅ ਨੂੰ ਸੁਚਾਰੂ ਬਣਾਉਣ ਅਤੇ ਵਧਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਪਾਰਦਰਸਿਤਾ ਅਤੇ ਨਵਪ੍ਰਵਰਤਨ ਨੂੰ ਹੁਲਾਰਾ ਮਿਲੇਗਾ,ਬਲਕਿ ਵਿਭਾਗਾਂ ਦੀ ਕਾਰਜਪ੍ਰਣਾਲੀ ਵਿੱਚ ਸੁਧਾਰ ਲਿਆਉਣ ਵਿੱਚ ਵੀ ਮਦਦ ਮਿਲੇਗੀ।

ਪ੍ਰੈਸ ਸੇਵਾ: ਖਬਰਾਂ ਦੀ ਰਜ਼ਿਸਟ੍ਰੇਸ਼ਨ ਨੂੰ ਸੁਵਿਵਸਥਿਤ ਕਰਨਾ-ਪ੍ਰੈੱਸ ਰਜ਼ਿਸਟ੍ਰਾਰ ਜਨਰਲ ਆਫ ਇੰਡੀਆ (ਪੀਆਰਜੀਆਈ - ਪੂਰਵਵਰਤੀ ਆਰਐੱਨਆਈ) ਦੁਆਰਾ ਪ੍ਰੈੱਸ ਅਤੇ ਰਸਾਲਿਆਂ ਦੀ ਰਜ਼ਿਸਟ੍ਰੇਸ਼ਨ ਐਕਟ, 2023 (ਪੀਆਰਪੀ ਐਕਟ, 2023) ਦੇ ਅਧੀਨ  ਵਿਕਸਿਤ ਪ੍ਰੈੱਸ ਸੇਵਾ ਪੋਰਟਲਪੂਰਨ ਸਵੈਚਾਲਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਵਿੱਚ ਸਮਚਾਰ ਪੱਤਰ ਰਜ਼ਿਸਟ੍ਰੇਸ਼ਨ ਅਤੇ ਹੋਰ ਸਬੰਧਿਤ ਪ੍ਰਕਿਰਿਆਵਾਂ ਜੁੜੀਆਂ ਹਨ। ਪੀਆਰਪੀ ਐਕਟ 2023 ਦੇ ਅਧੀਨ ਡਿਜ਼ਾਈਨ ਕੀਤੇ ਗਏ ਇਸ ਪੋਰਟਲ ਦਾ ਉਦੇਸ਼ ਔਪਨਿਵੇਸ਼ਕ ਪੀਆਰਬੀ ਐਕਟ, 1867 ਦੇ ਅਧੀਨ ਪ੍ਰਚਲਿਤ ਬੋਝੀਲ ਰਜ਼ਿਸਟ੍ਰੇਸ਼ਨ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ ਹੈ।

 

ਪ੍ਰੈੱਸ ਸੇਵਾ ਪੋਰਟਲ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

• ਔਨਲਾਈਨ ਐਪਲੀਕੇਸ਼ਨ: ਪ੍ਰਕਾਸ਼ਕ ਅਧਾਰ-ਆਧਾਰਿਤ ਈ-ਹਸਤਾਖਰ ਦਾ ਉਪਯੋਗ ਕਰਕੇ ਟਾਈਟਲ ਰਜ਼ਿਸਟ੍ਰੇਸ਼ਨ ਲਈ ਔਨਲਾਈਨ ਐਪਲੀਕੇਸ਼ਨ ਦਾਖਲ ਕਰ ਸਕਦੇ ਹਨ।

• ਸੰਭਾਵਨਾ ਮੀਟਰ:  ਟਾਈਟਲ ਉਪਲਬਧਤਾ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।

• ਐਪਲੀਕੇਸ਼ਨ ਸਥਿਤੀ ਦੀ ਅਸਲ ਸਮੇਂ ਵਿੱਚ ਟ੍ਰੈਕਿੰਗ: ਸਹਿਜ ਰੂਪ ਤੋਂ ਡਿਜ਼ਾਇਨ ਕੀਤੇ ਗਏ ਡੈਸ਼ਬੋਰਡ ਦੇਮਾਧਿਅਮ ਨਾਲ ਪਹੁੰਚ ਯੋਗ।

• ਸਮਰਪਿਤ ਡੀਐੱਮ ਮਾਡਿਯੂਲ: ਜਿਲ੍ਹਾਂ ਮਜਿਸਟ੍ਰੇਟਾਂ ਨੂੰ ਇੱਕ ਕੇਂਦ੍ਰਿਤ ਡੈਸ਼ਬੋਰਡ ਵਿੱਚ ਪ੍ਰਕਾਸ਼ਕਾਂ ਤੋਂ ਪ੍ਰਾਪਤ ਐਪਲੀਕੇਸ਼ਨਾਂ ਨੂੰ ਪ੍ਰਬੰਧਿਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ।

ਨਵੀਂ ਵੈੱਬਸਾਈਟ: ਪੋਰਟਲ ਦੇ ਨਾਲ, ਵੈੱਬਸਾਈਟ ਪ੍ਰਾਸੰਗਿਕ ਜਾਣਕਾਰੀ ਤੱਕ ਅਸਾਨ ਪਹੁੰਚ ਪ੍ਰਦਾਨ ਕਰਦੀ ਹੈ, ਜਿਸ ਵਿੱਚ ਉਪਯੋਗਕਰਤਾ ਦੇ ਅਨੁਕੂਲ ਗੱਲਬਾਤ ਲਈ ਏਆਈ-ਆਧਾਰਿਤ ਚੈਟ ਬੌਟ ਦੀ ਸਹੂਲਤ ਹੈ।

ਸਵੈਚਾਲਨ ਦੇ ਲਾਭ: ਟਾਈਟਲ ਰਜ਼ਿਸਟ੍ਰੇਸ਼ਨ ਲਈ ਔਨਲਾਈਨ ਸੇਵਾਵਾਂਈ-ਹਸਤਕਸਰ ਸੁਵਿਧਾਵਾਂ ਦੇ ਨਾਲ ਕਾਗਜ਼ ਰਹਿਤ ਪ੍ਰਕਿਰਿਆਪ੍ਰਤੱਖ ਭੁਗਤਾਨ ਗੇਟਵੇ ਦਾ ਏਕੀਕਰਣਕਿਊਆਰ ਕੋਡ-ਆਧਾਰਿਤ ਡਿਜੀਟਲ ਸਰਟੀਫਿਕੇਟਪ੍ਰੈਸ ਰੱਖਣ ਵਾਲਿਆਂ/ਮਾਲਿਕ ਲਈ ਪ੍ਰਿੰਟਿੰਗ ਪ੍ਰੈੱਸ ਬਾਰੇ ਔਨਲਾਈਨ ਸੂਚਨਾ ਨੂੰ ਸਮਰੱਥ ਕਰਨ  ਵਾਲੇ ਮਾਡਿਊਲਸਮਾਚਾਰ ਪੱਤਰ ਰਜ਼ਿਸਟ੍ਰੇਸ਼ਨ ਦੀ ਕੁਸ਼ਲ ਟ੍ਰੈਕਿੰਗ ਅਤੇ ਚੈਟ ਬੌਟ-ਆਧਾਰਿਤ ਇੰਟਰੈਕਟਿਵ ਸ਼ਿਕਾਇਤ ਸਮਾਧਾਨ ਸੌਫਟਵੇਅਰ ਦੇ ਮਾਧਿਅਮ ਤੋਂ ਤੁਰੰਤ ਸ਼ਿਕਾਇਤ ਸਮਾਧਾਨ।

 

ਪਾਰਦਰਸ਼ੀ ਇਮਪੈਨਲਮੈਂਟ ਮੀਡੀਆ ਯੋਜਨਾ ਅਤੇ ਈ-ਬਿਲਿੰਗ ਪ੍ਰਣਾਲੀ- ਮੀਡੀਆ ਯੋਜਨਾ ਵਿੱਚ ਕ੍ਰਾਂਤੀਕਾਰੀ ਬਦਲਾਅ ਪ੍ਰੈੱਸ ਸੇਵਾ ਪੋਰਟਲ ਦੇ ਇਲਾਵਾ, ਮੰਤਰਾਲਾ ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਦੇ ਲਈ ਪਾਰਦਰਸ਼ੀ ਇੰਮਪੈਨਲਮੈਂਟ, ਮੀਡੀਆ ਯੋਜਨਾ ਅਤੇ ਈ-ਬਿਲਿੰਗ ਪ੍ਰਣਾਲੀ ਦੀ ਸ਼ੁਰੂਆਤ ਕਰ ਰਹੀ ਹੈ। ਸੀਬੀਸੀ, ਮੰਤਰਾਲਿਆਂ, ਵਿਭਾਗਾਂ,ਪੀਐੱਸਯੂਖੁਦਮੁਖਤਿਆਰ ਸੰਸਥਾਵਾਂ  ਨੂੰ ਵਿਆਪਕ 360 ਡਿਗਰੀ ਮੀਡੀਆ ਅਤੇ ਸੰਚਾਰ ਹੱਲ ਪ੍ਰਦਾਨ ਕਰਦਾ ਹੈ। ਸੀਬੀਸੀ ਦੀ ਨਵੀਂ ਪ੍ਰਣਾਲੀ ਮੀਡੀਆ  ਨਿਯੋਜਨ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਿਤਾ ਅਤੇ ਸਮਰੱਥਾ ਨੂੰ ਵਧਾਉਣ ਲਈ ਡਿਜ਼ਾਈਨ ਕੀਤੀ ਗਈ ਹੈ ਅਤੇ ਮੀਡੀਆ ਉਦਯੋਗ ਨੂੰ  ਪੇਪਰਲੇਸ ਅਤੇ ਫੇਸਲੇਸ ਵਾਤਾਵਰਣ ਵਿੱਚ ਕਾਰੋਬਾਰ ਕਰਨ ਲਈ ਐਂਡ-ਟੂ-ਐਂਡ ਈਆਰਪੀ ਹੱਲ ਪ੍ਰਦਾਨ ਕਰਦਾ ਹੈ। ਇਸਦੀ ਮੁੱਖ ਵਿਸ਼ੇਸ਼ਤਾਵਾਂ ਵਿੱਚ ਹੇਠ ਲਿੱਖੇ ਤੱਥ ਸ਼ਾਮਲ ਹਨ:

• ਸੁਵਿਵਸਥਿਤ ਇੰਮਪੈਨਲਮੈਂਟ ਪ੍ਰਕਿਰਿਆ: ਪਾਰਦਰਸ਼ਿਤਾ ਅਤੇ ਸਮਰੱਥਾ ਨੂੰ ਯਕੀਨੀ ਬਣਾਉਣ ਲਈ ਸਮਾਚਾਰ ਪੱਤਰਾਂਅਖਬਾਰਾਂਟੀਵੀਰੇਡੀਓ ਅਤੇ ਡਿਜੀਟਲ ਮੀਡੀਆ ਦੇ ਇੰਮਪੈਨਲਮੈਂਟ ਲਈ ਇੱਕ ਔਨਲਾਈਨ ਪ੍ਰਣਾਲੀ।

• ਆਟੋਮੇਟਿਡ ਮੀਡੀਆ ਪਲੈਨਿੰਗ: ਘੱਟੋ-ਘੱਟ ਮੈਨਯੂਅਲ ਦਖਲ ਨਾਲ ਮੀਡੀਆ ਯੋਜਨਾਵਾਂ ਦੀ ਔਨਲਾਈਨ ਪੀੜ੍ਹੀ ਲਈ ਉੱਨਤ ਉਪਕਰਣ ਅਤੇ ਸੁਵਿਧਾਵਾਂਜਿਸ ਦੇ ਨਤੀਜੇ ਵਜੋਂ ਮੀਡੀਆ ਯੋਜਨਾਵਾਂ ਨੂੰ ਤਿਆਰ ਕਰਨ ਲਈ ਲਏ ਗਏ ਸਮੇਂ ਵਿੱਚ ਭਾਰੀ ਕਮੀ ਆਉਂਦੀ ਹੈ।

• ਸਵੈਚਲਿਤ ਬਿਲਿੰਗ: ਨਿਰਵਿਘਨ ਅਤੇ ਪਾਰਦਰਸ਼ੀ ਬਿੱਲ ਜਮ੍ਹਾਂ ਕਰਨਤਸਦੀਕ ਅਤੇ ਭੁਗਤਾਨ ਲਈ ਈ-ਬਿਲਿੰਗ ਪ੍ਰੋਸੈੱਸਿੰਗ ਪ੍ਰਣਾਲੀ ਦਾ ਏਕੀਕਰਣ।

• ਮੋਬਾਈਲ ਐਪ: ਸੰਗਠਿਤ ਨਿਗਰਾਨੀ ਲਈ ਦਖਲਅੰਦਾਜ਼ੀ ਟਾਈਮਸਟੈਂਪਾਂ ਅਤੇ ਜੀਓ-ਟੈਗਿੰਗ ਕਾਰਜਕੁਸ਼ਲਤਾ ਵਾਲੇ ਭਾਗੀਦਾਰਾਂ ਲਈ ਇੱਕ ਵਿਆਪਕ ਮੋਬਾਈਲ ਐਪ।

• ਭਰੋਸੇਮੰਦ ਅਤੇ ਬੁੱਧੀਪਰਕ ਹੱਲ: ਪੋਰਟਲ ਨੂੰ ਰੀਅਲ-ਟਾਈਮ ਵਿਸ਼ਲੇਸ਼ਣਾਤਮਕ ਰਿਪੋਰਟ ਬਣਾਉਣ ਵਿੱਚ ਸਹਾਇਤਾ ਕਰਨ ਅਤੇ ਸੰਗਠਨ ਨੂੰ ਡਾਟਾ-ਅਧਾਰਿਤ ਫੈਸਲੇ ਲੈਣ ਦੇ ਯੋਗ ਬਣਾਉਣ ਲਈ ਨਵੀਨਤਮ ਟੈਕਨੋਲੋਜੀ ਦੇ ਨਾਲ ਜੋੜਿਆ ਗਿਆ ਹੈ।

• ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਨਾ: ਔਨਲਾਈਨ ਪਾਰਦਰਸ਼ੀ ਪ੍ਰਣਾਲੀ ਤੇਜੀ ਨਾਲ ਸੂਚੀਬਧੱਤਾਮੁਸ਼ਕਿਲ ਮੁਕਤ ਵਪਾਰਕ ਵਾਤਾਵਰਣਸਵੈਚਲਿਤ ਪਾਲਣਾ ਅਤੇ ਤੇਜ਼ ਭੁਗਤਾਨਾਂ ਨੂੰ ਯਕੀਨੀ ਬਣਾਉਂਦੀ ਹੈਜਿਸ ਨਾਲ ਕਾਰੋਬਾਰ ਕਰਨ ਦੀ ਸੌਖ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ।

  •  ਤੁਰੰਤ ਸਮੱਸਿਆ ਦੇ ਹੱਲ ਲਈ ਸਮਰਪਿਤ IVR ਹੈਲਪਡੈਸਕ: ਸੀਬੀਸੀ ਨੇ ਗਾਹਕਾਂ ਅਤੇ ਭਾਗੀਦਾਰਾਂ ਲਈ ਤੁਰੰਤ ਪੁੱਛਗਿੱਛ ਅਤੇ ਸਮੱਸਿਆ ਹੱਲ ਸੇਵਾਵਾਂ ਪ੍ਰਦਾਨ ਕਰਨ ਲਈ ਸਮਰਪਿਤ ਹੈਲਪਲਾਈਨ ਨੰਬਰਾਂ ਦੇ ਨਾਲ ਸੀਬੀਸੀ ਵਿੱਚ ਤੈਨਾਤ ਇੱਕ ਸਮਰਪਿਤ IVR ਸਹਾਇਤਾ ਟੀਮ ਦੀ ਸਥਾਪਨਾ ਕੀਤੀ ਹੈ।

 

ਨੇਵੀਗੇਟ ਭਾਰਤ ਪੋਰਟਲ: ਭਾਰਤ ਦਾ ਰਾਸ਼ਟਰੀ ਵੀਡੀਓ ਗੇਟਵੇ

ਮੰਤਰਾਲੇ ਦੇ ਨਿਊ ਮੀਡੀਆ ਵਿੰਗ ਦੁਆਰਾ ਵਿਕਸਿਤ 'ਨੈਵੀਗੇਟ ਭਾਰਤਪੋਰਟਲ ਯਾਨੀਨੈਸ਼ਨਲ ਵੀਡੀਓ ਗੇਟਵੇ ਆਫ ਭਾਰਤਇਕ ਏਕੀਕ੍ਰਿਤ ਦੋਭਾਸ਼ੀ ਮੰਚ ਹੈਜੋ ਸਰਕਾਰ ਦੇ ਵਿਕਾਸ ਸਬੰਧੀ ਅਤੇ ਨਾਗਰਿਕਾਂ ਦੇ ਭਲਾਈ ਅਧਾਰਿਤ ਉਪਾਵਾਂ ਦੀ ਪੂਰੀ ਲੜੀ 'ਤੇ ਵੀਡੀਓ ਹੋਸਟ ਕਰਦਾ ਹੈ।

'ਨੈਵੀਗੇਟ ਭਾਰਤ ਫਿਲਟਰ ਉੱਨਤ ਅਧਾਰਿਤ ਖੋਜ ਵਿਕਲਪ ਦੇ ਨਾਲ ਵੱਖ-ਵੱਖ ਸਰਕਾਰੀ ਸਕੀਮਾਂਪਹਿਲਕਦਮੀਆਂ ਅਤੇ ਮੁਹਿੰਮਾਂ ਨਾਲ ਸਬੰਧਿਤ ਵੀਡੀਓ ਨੂੰ  ਲੱਭਣਾਸਟ੍ਰੀਮ ਕਰਨਸ਼ੇਅਰ ਕਰਨ ਅਤੇ ਡਾਊਨਲੋਡ ਕਰਨ ਲਈ ਇੱਕ ਇੰਟਰਐਕਟਿਵ ਯੂਜ਼ਰ ਇੰਟਰਫੇਸ ਦੇ ਨਾਲ ਸਿੰਗਲ ਪਲੈਟਫਾਰਮ ਪ੍ਰਦਾਨ ਕਰਕੇ ਨਾਗਰਿਕਾਂ ਨੂੰ ਸਸ਼ਕਤ ਬਣਾਉਂਦਾ ਹੈ।

ਪੋਰਟਲ ਕਈ ਸਰੋਤਾਂ ਤੋਂ ਪ੍ਰਮਾਣਿਕ ਅਤੇ ਭਰੋਸੇਮੰਦ ਜਾਣਕਾਰੀ ਲੱਭਣ ਦੀ ਪਰੇਸ਼ਾਨੀ ਨੂੰ ਖ਼ਤਮ ਕਰਦਾ ਹੈ। ਮੀਡੀਆ ਅਤੇ ਆਮ ਲੋਕਾਂ ਲਈ ਵੰਨ-ਸਟਾਪ ਪਲੈਟਫਾਰਮ ਪ੍ਰਦਾਨ ਕਰਦਾ ਹੈ।

'ਨੈਵੀਗੇਟ ਇੰਡੀਆਕਤਾਰ ਵਿੱਚ ਖੜ੍ਹੇ ਆਖਰੀ ਵਿਅਕਤੀ ਨੂੰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਅਤੇ ਉਪਾਵਾਂ ਨਾਲ ਜੋੜਦਾ ਹੈਇਹ ਸੁਨਿਸ਼ਚਿਤ ਕਰਦਾ ਹੈ ਕਿ ਸਾਡੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਾਲੀਆਂ ਪਹਿਲਕਦਮੀਆਂ ਨੂੰ ਸਮਝਣ ਵਿੱਚ ਕੋਈ ਵੀ ਪਿੱਛੇ ਨਾ ਰਹੇ, ਕਿਉਂਕਿ ਇਹ ਇੱਕ ਵਿਕਸਤ ਭਾਰਤ ਬਣਨ ਦੀ ਰਾਹ ‘ਤੇ ਅੱਗੇ ਵਧ ਰਿਹਾ ਹੈ।

'ਨੈਵੀਗੇਟ ਇੰਡੀਆਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ:

ਮੰਤਰਾਲਿਆਂਸੈਕਟਰਾਂਸਕੀਮਾਂਮੁਹਿੰਮਾਂ ਲਈ ਸਮਰਪਿਤ ਪੰਨੇ

 

ਨੈਵੀਗੇਟ ਇੰਡੀਆ ਮੰਤਰਾਲਿਆਂਸੈਕਟਰਾਂਸਕੀਮਾਂ ਅਤੇ ਮੁਹਿੰਮਾਂ ਲਈ ਸਮਰਪਿਤ ਪੇਜ਼ ਪ੍ਰਦਾਨ ਕਰਦਾ ਹੈ। ਸਾਰੇ ਵੀਡੀਓਜ਼ ਦੇ ਵਿਸਤ੍ਰਿਤ ਵੇਰਵੇ ਦੇ ਨਾਲਇਹ ਪੰਨੇ ਸਰਕਾਰੀ ਪਹਿਲਾਂ ਦੇ ਸੰਪੂਰਨ ਦ੍ਰਿਸ਼ਟੀਕੋਣ ਪ੍ਰਦਾਨ ਕਰਦੇ ਹਨ।

ਆਸਾਨ ਨੈਵੀਗੇਸ਼ਨ ਅਤੇ ਖੋਜ

ਉਪਭੋਗਤਾਵਾਂ ਲਈ ਉਨ੍ਹਾਂ  ਵੀਡੀਓਜ਼ ਨੂੰ ਲੱਭਣਾ ਆਸਾਨ ਹੈ, ਜਿਨ੍ਹਾਂ ਨੂੰ ਉਹ ਖੋਜ ਕਰਨਾ ਚਾਹੁੰਦੇ ਹਨ

ਵਰਗੀਕਰਨ ਅਤੇ ਟੈਗਿੰਗ

ਸ਼੍ਰੇਣੀਆਂ ਜਾਂ ਟੈਗਸ ਜੋ ਉਪਭੋਗਤਾਵਾਂ ਨੂੰ ਵਿਸ਼ੇ/ਕੀਵਰਡਸ ਦੇ ਅਧਾਰ 'ਤੇ ਵੀਡੀਓ ਖੋਜਣ ਦੀ ਇਜਾਜ਼ਤ ਦੇਣਗੇ

ਨਿਰਵਿਘਨ ਵੀਡੀਓ ਪਲੇਬੈਕ ਅਤੇ ਸਟ੍ਰੀਮਿੰਗ

ਵੀਡੀਓਜ਼ ਨੂੰ ਨਿਰਵਿਘਨ ਤੌਰ ‘ਤੇ ਦੇਖਣ ਦੇ  ਅਨੁਭਵ ਲਈ ਵੀਡੀਓ ਪਲੇਅਰ ਅਤੇ ਸਟ੍ਰੀਮਿੰਗ ਸਮਰੱਥਾਵਾਂ

ਡਾਊਨਲੋਡ ਅਤੇ ਸਾਂਝੇ ਕਰਨ ਦੇ ਵਿਕਲਪ

ਯੂਜ਼ਰ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਮਾਧਿਅਮ ਤੋਂ ਵੀਡੀਓ ਡਾਊਨਲੋਡ ਕਰਨ ਅਤੇ ਹੋਰਾਂ ਨਾਲ ਸਾਂਝਾ ਕਰਨ ਦੀ ਆਗਿਆ ਦੀ ਦਿੱਤੀ ਜਾਵੇਗੀ

ਉੱਨਤ ਖੋਜ ਕਾਰਜ ਸਮਰੱਥਾ

ਹੋਮ ਪੇਜ ਅਤੇ ਪੋਰਟਲ ਦੇ ਹਰੇਕ ਭਾਗ 'ਤੇ ਫਿਲਟਰ-ਆਧਾਰਿਤ  ਉਨੱਤ ਖੋਜ ਕਾਰਜਸਮਰੱਥਾ

 

ਐੱਲਸੀਓ ਲਈ ਰਾਸ਼ਟਰੀ ਰਜਿਸਟਰ: ਕੇਬਲ ਖੇਤਰ ਨੂੰ ਮਜ਼ਬੂਤ ਕਰਨਾ ਲੋਕਲ ਸੈਬਲ ਆਪਰੇਟਰਾਂ (ਐੱਲਸੀਓ) ਲਈ ਰਾਸ਼ਟਰੀ  ਰਜਿਸਟਰ ਵਰਤਮਾਨ ਵਿੱਚ  ਦੇਸ਼ ਭਰ ਵਿੱਚ ਫੈਲੇ ਡਾਕਘਰਾਂ ਵਿੱਚ ਐੱਲਸੀਓ ਦੀ ਰਜਿਸਟ੍ਰੇਸ਼ਨ ਨੂੰ  ਇੱਕ ਕੇਂਦਰੀਕ੍ਰਿਤ ਰਜਿਸਟ੍ਰੇਸ਼ਨ ਪ੍ਰਣਾਲੀ ਦੇ ਤਹਿਤ ਲਿਆਉਣ ਲਈ ਪਹਿਲਾ ਕਦਮ ਹੈ। ਰਾਸ਼ਟਰੀ ਰਜਿਸਟਰ ਦੇ ਉਦੇਸ਼ ਨਾਲ ਸਥਾਨਕ ਕੇਬਲ ਆਪਰੇਟਰਾਂ ਦੁਆਰਾ ਜਾਣਕਾਰੀ ਨੂੰ ਇਕੱਠਾ ਕਰਨ ਲਈ ਇੱਕ ਵੈੱਬ ਫਾਰਮ ਡਿਜ਼ਾਈਨ ਕੀਤਾ ਗਿਆ ਹੈ। ਐੱਲਸੀਓ ਲਈ ਰਾਸ਼ਟਰੀ ਰਜਿਸਟਰ ਵੀ ਔਨਲਾਈਨ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਇਸ ਨੂੰ ਨਿਯਮਤ ਰੂਪ ਵਿੱਚ ਅਪਡੇਟ ਕੀਤਾ ਜਾ ਰਿਹਾ ਹੈ। ਇਸ ਐੱਲਸੀਓ ਲਈ ਰਾਸ਼ਟਰੀ ਰਜਿਸਟ੍ਰੇਸ਼ਨ ਦੀ ਸੰਖਿਆ ਦੇ ਨਲਾ ਅਧਿਕ ਸੰਗਠਿਤ ਕੇਬਲ ਖੇਤਰ ਦੀ ਗਰੰਟੀ ਦਿੰਦਾ ਹੈ, ਜਿਸ ਨਾਲ ਕੇਬਲ ਆਪਰੇਟਰਾਂ ਦੇ ਲਈ ਜ਼ਿੰਮੇਵਾਰ ਸੇਵਾ ਅਤੇ ਸੁਵਿਧਾ ਲਈ ਨਵੀਂ ਨੀਤੀਆਂ ਬਣਾਉਣਾ ਆਸਾਨ ਹੋ ਜਾਂਦਾ ਹੈ। ਔਨਲਾਈਨ ਰਜਿਸਟ੍ਰੇਸ਼ਨ ਲਈ ਇੱਕ ਕੇਂਦਰੀਕ੍ਰਿਤ ਪੋਰਟਲ ਵਿਕਾਸ ਦੀ ਪ੍ਰਕਿਰਿਆ ਵਿੱਚ ਹੈ। ਐੱਲਸੀਓ ਨੈਸ਼ਨਲ ਰਿਜ਼ਰਵੇਸ਼ਨ ਸੁਵਿਧਾ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰਕੇਬਲ ਖੇਤਰ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਦੀ ਹੈ।

ਇਹ ਪਹਿਲਾਂ ਸਮੂਹਿਕ ਰੂਪ ਨਾਲ ਭਾਰਤ ਵਿੱਚ ਡਿਜੀਟਲੀਕ੍ਰਿਤ ਅਤੇ ਆਧੁਨਿਕ ਮੀਡੀਆ ਲੈਂਡਸਕੇਪ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਛਾਲ ਦੀਆਂ ਪ੍ਰਤੀਕ ਹਨ। ਸੂਚਨਾ ਅਤੇ ਪ੍ਰਸਾਰਣ ਮੰਤਾਰਾਲਾ ਮੀਡੀਆ ਖੇਤਰ ਵਿੱਚ ਇਨੋਵੇਸ਼ਨਪਾਰਦਰਸ਼ਿਤਾ ਅਤੇ ਪ੍ਰਗਤੀ ਨੂੰ ਪ੍ਰੋਤਸਾਹਨ ਦੇਣ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।

ਪਿਛੋਕੜ

ਪ੍ਰੈੱਸ ਅਤੇ ਪੀਰੀਅਡਿਕ ਰਜਿਸਟ੍ਰੇਸ਼ਨ ਐਕਟ2023

 

ਪ੍ਰੈੱਸ ਅਤੇ ਪੀਰੀਅਡਿਕ ਰਜਿਸਟ੍ਰੇਸ਼ਨ ਐਕਟ, 2023 (ਪੀਆਰਪੀ ਐਕਟ, 2023) ਅਖਬਾਰਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਂਦਾ ਹੈਭੌਤਿਕ ਪ੍ਰਸਤੁਤੀਕਰਣ ਦੀ ਲੋੜ ਦੇ ਬਿਨਾਂ ਟਾਈਟਲ ਅਲਾਟਮੈਂਟ ਅਤੇ ਰਜਿਸਟ੍ਰੇਸ਼ਨ ਲਈ ਇੱਕ ਸਧਾਰਨ ਔਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕਰਦਾ ਹੈ। ਇਹ ਕੁਸ਼ਲ ਦ੍ਰਿਸ਼ਟੀਕੋਣਵਿਸ਼ੇਸ਼ ਰੂਪ ਤੋਂ ਛੋਟੇ ਅਤੇ ਮੱਧਮ ਪ੍ਰਕਾਸ਼ਕਾਂ ਲਈ ਲਾਭਮੰਦਜ਼ਿਲ੍ਹਾ ਮਜਿਸਟ੍ਰੇਟ ਦੇ ਨਾਲ ਕਈ ਐਲਾਨਾਂ ਨੂੰ ਜਮ੍ਹਾ ਕਰਨ ਲਈ ਜ਼ਰੂਰਤਾਂ ਨੂੰ ਸਮਾਪਤ ਕਰਦਾ ਹੈ। ਇਸਦੀ ਬਜਾਏਪ੍ਰਕਾਸ਼ਕ ਹੁਣ ਪ੍ਰੈੱਸ ਸੇਵਾ ਪੋਰਟਲ ਦੇ ਮਾਧਿਅਮ ਤੋਂ ਇੱਕ ਸਿੰਗਲ ਔਨਲਾਈਨ ਐਪਲੀਕੇਸ਼ਨ ਜਮ੍ਹਾ ਕਰਨਗੇਜਿਸ ਨਾਲ ਪੂਰੀ ਪ੍ਰਕਿਰਿਆ ਸੁਚਾਰੂ ਹੋ ਜਾਵੇਗੀ। ਇਸ ਵਿੱਚ ਪਹਿਲੇ ਅੱਠ ਪੜਾਅ ਸ਼ਾਮਲ ਸਨ। ਵਿਸ਼ੇਸ਼ ਤੌਰ 'ਤੇ 2023 ਐਕਟ ਪ੍ਰੈੱਸ ਅਤੇ ਪੁਸਤਕ ਰਜਿਸਟ੍ਰੇਸ਼ਨ ਐਕਟ1867 ਦੇ ਕੜੇ ਪ੍ਰਾਵਧਾਨਾਂ ਦੀ ਤੁਲਨਾ ਵਿੱਚ ਗੈਰ-ਅਪਰਾਧੀਕਰਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਬਦਲਾਅ ਦਾ ਵੀ ਦਾ ਪ੍ਰਤੀਕ ਹੈ। ਇਨ੍ਹਾਂ ਪਰਿਵਰਤਨਾਂ ਸਮੂਹਿਕ ਉਦੇਸ਼  ਲੈਂਡਸਕੇਪ ਨੂੰ ਆਧੁਨਿਕ ਅਤੇ ਸਰਲ ਬਣਾਉਣਾ ਹੈ, ਜਿਸ ਨਾਲ ਤੀਬਰਤਾ ਅਤੇ ਕੁਸ਼ਲਤਾ ਲਈ ਅਨੁਕੂਲ ਵਾਤਾਵਰਣ ਨੂੰ ਹੁਲਾਰਾ ਮਿਲਦਾ ਹੈ। ਇਸ ਨਾਲ ਪ੍ਰਕਾਸ਼ਨਾਂ ਦੀ ਸ਼ੁਰੂਆਤ ਅਤੇ ਸੰਚਾਲਨ ਵਿੱਚ ਸੁਵਿਧਾ ਹੋਵੇਗੀ।

ਪੀਆਰਪੀ ਐਕਟ ਨੂੰ ਦਸੰਬਰ 2023 ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਨੇੜੇ ਭਵਿੱਖ ਵਿੱਚ ਇਸ ਨੂੰ ਅਧਿਸੂਚਿਤ ਕੀਤੇ ਜਾਣ  ਦੀ ਸੰਭਾਵਨਾ ਹੈ। ਇਹ ਐਕਟ ਮੌਜੂਦਾ ਪੀਆਰਬੀ ਐਕਟ 1867 ਦਾ ਸਥਾਨ ਲਵੇਗਾ। ਐਕਟ ਦੇ ਤਹਿਤ ਭਾਰਤ ਦੇ ਸਮਾਚਾਰ ਪੱਤਰਾਂ ਦੇ ਰਜਿਸਟ੍ਰਾਰ ਦਫ਼ਤਰ ਨੂੰ ਭਾਰਤ ਦੇ  ਪ੍ਰੈੱਸ  ਰਜਿਸਟ੍ਰਾਰ ਜਨਰਲ ਦੇ ਦਫ਼ਤਰ ਦੁਆਰਾ ਪ੍ਰਤੀਸਥਾਪਿਤ ਕੀਤਾ ਜਾਵੇਗਾ।

ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਇੱਕ ਮਹੱਤਵਪੂਰਨ ਇਕਾਈ ਹੈਜਿਸ ਨੂੰ ਦਸੰਬਰ, 2017 ਨੂੰ ਪਹਿਲਾਂ ਦੇ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਡਾਇਰੈਕਟੋਰੇਟ (ਡੀਏਵੀਪੀ.)ਖੇਤਰੀ ਪ੍ਰਚਾਰ ਡਾਇਰੈਕਟੋਰੇਟ (ਡੀਐੱਫਪੀ) ਅਤੇ ਗੀਤ ਅਤੇ ਨਾਟਕ ਪ੍ਰਭਾਗ (ਐੱਸ ਐਂਡ ਡੀਡੀ) ਦੇ  ਏਕੀਕਰਨ ਦੇ ਮਾਧਿਅਮ ਨਾਲ ਸਥਾਪਿਤ ਕੀਤਾ ਗਿਆ ਸੀ।

ਇਸ ਦਾ ਹੈੱਡਕੁਆਟਰ ਨਵੀਂ ਦਿੱਲੀ ਵਿੱਚ ਹੈਜੋ ਆਪਣੇ 23 ਖੇਤਰੀ ਦਫ਼ਤਰ (ਆਰਓ) ਅਤੇ 148 ਖੇਤਰੀ ਦਫ਼ਤਰਾਂ (ਐਫਓ) ਦੇ ਨਾਲ ਰੇਡੀਓਆਊਟਡੋਰਵੈੱਬਸਾਈਟਸੋਸ਼ਲ ਮੀਡੀਆ ਅਤੇ ਉਭਰਦੇ  ਡਿਜੀਟਲ ਪਲੈਟਫਾਰਮ ਦੇ ਜ਼ਰੀਏ ਪ੍ਰਿੰਟਟੀਵੀ ਸਮੇਤ ਵੱਖ-ਵੱਖ ਮੀਡੀਆ ਵਰਟੀਕਲ ਰਾਹੀਂ ਭਾਰਤ ਸਰਕਾਰ ਦੇ ਮੰਤਰਾਲਿਆਂਵਿਭਾਗਾਂਪੀਐੱਸਯੂ ਅਤੇ ਆਟੋਮੈਟਿਡ ਸੰਸਥਾਵਾਂ ਨੂੰ ਵਿਆਪਕ ਸੰਚਾਰ ਹੱਲ ਪ੍ਰਦਾਨ ਕਰਦਾ ਹੈ।

ਕੇਂਦਰੀ ਸੰਚਾਰ ਬਿਊਰੋ ਸਰਕਾਰ ਦੀ ਮੀਡੀਆ ਅਤੇ ਸੰਚਾਰ ਜ਼ਰੂਰਤਾਂ ਦੇ  360 ਡਿਗਰੀ ਦੇ ਹੱਲ ਲਈ ਕੇਂਦਰ ਸਰਕਾਰ ਦੁਆਰਾ ਵਿੱਤਪੋਸ਼ਿਤ ਲਗਭਗ 1100 ਗਾਹਕ ਮੰਤਾਰਲਿਆਂ/ਵਿਭਾਗਾਂ/ਪੀਐੱਸਯੂ./ਸੰਸਥਾਨਾਂ ਦੇ ਨਾਲ ਸਾਂਝੇਦਾਰੀ ਕਰਦਾ ਹੈ।

7000 ਤੋਂ ਵੱਧ ਪ੍ਰਕਾਸ਼ਕ (ਸਮਾਚਾਰ ਪੱਤਰ/ਪੱਤਰਿਕਾਵਾਂ)ਲਗਭਗ 551 ਟੈਲੀਵਿਜ਼ਨ ਚੈਨਲ, 388 ਪ੍ਰਾਈਵੇਟ ਐੱਫਐੱਮ ਚੈਨਲ ਅਤੇ ਲਗਭਗ 360 ਸਾਮੁਦਾਇਕ ਰੇਡੀਓ ਸਟੇਸ਼ਨਾਂ ਵਰਤਮਾਨ ਵਿੱਚ ਸੀਬੀਸੀ ਦੇ ਨਾਲ ਸੂਚੀਬੱਧ ਹਨ ਅਤੇ ਸਰਕਾਰੀ ਸੰਸਥਾਵਾਂ ਦੇ ਨਾਲ ਨਿਯਮਤ ਵਪਾਰ ਕਰਦੇ ਹਨ।

*********

ਪ੍ਰਗਿਆ ਪਾਲੀਵਾਲ/ਸੌਰਭ ਸਿੰਘ



(Release ID: 2008395) Visitor Counter : 48