ਪ੍ਰਧਾਨ ਮੰਤਰੀ ਦਫਤਰ
ਸੰਯੁਕਤ ਅਰਬ ਅਮੀਰਾਤ ਦੇ ਆਬੂ ਧਾਬੀ ਵਿੱਚ ਬੀਏਪੀਐੱਸ ਹਿੰਦੂ ਮੰਦਿਰ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
14 FEB 2024 11:48PM by PIB Chandigarh
ਸ਼੍ਰੀ ਸਵਾਮੀ ਨਾਰਾਇਣ ਜੈ ਦੇਵ, His excellency Sheikh Nahyan AI Mubarak, ਪੂਜਨੀਕ ਮਹੰਤ ਸਵਾਮੀ ਜੀ ਮਹਾਰਾਜ, ਭਾਰਤ ਯੂਏਈ ਅਤੇ ਵਿਸ਼ਵ ਦੇ ਵਿਭਿੰਨ ਦੇਸ਼ਾਂ ਤੋਂ ਆਏ ਮਹਿਮਾਨ ਸਾਹਿਬਾਨ, ਅਤੇ ਦੁਨੀਆ ਦੇ ਕੌਨੇ-ਕੌਨੇ ਤੋਂ ਇਸ ਆਯੋਜਨ ਨਾਲ ਜੁੜੇ ਭਾਈਓ ਅਤੇ ਭੈਣੋਂ!
ਅੱਜ ਸੰਯੁਕਤ ਅਰਬ ਅਮੀਰਾਤ ਦੀ ਧਰਤੀ ਨੇ ਮਨੁੱਖੀ ਇਤਿਹਾਸ ਦਾ ਇੱਕ ਨਵਾਂ ਸਵਰਣਿਮ ਅਧਿਆਏ ਲਿਖਿਆ ਹੈ। ਅੱਜ ਆਬੂ ਧਾਬੀ ਵਿੱਚ ਭਵਯ ਅਤੇ ਦਿਵਯ ਦਾ ਲੋਕਅਰਪਣ ਹੋ ਰਿਹਾ ਹੈ। ਇਸ ਪਲ ਦੇ ਪਿੱਛੇ ਵਰ੍ਹਿਆਂ ਦੀ ਮਿਹਨਤ ਲਗੀ ਹੈ। ਇਸ ਵਿੱਚ ਵਰ੍ਹਿਆਂ ਪੁਰਾਣਾ ਸੁਪਨਾ ਜੁੜਿਆ ਹੋਇਆ ਹੈ। ਅਤੇ ਇਸ ਵਿੱਚ ਭਗਵਾਨ ਸਵਾਮੀ ਨਾਰਾਇਣ ਦਾ ਅਸ਼ੀਰਵਾਦ ਜੁੜਿਆ ਹੈ। ਅੱਜ ਪ੍ਰਮੁੱਖ ਸਵਾਮੀ ਜਿਸ ਦਿਵਯ ਲੋਕ ਵਿੱਚ ਹੋਣਗੇ, ਉਨ੍ਹਾਂ ਦੀ ਆਤਮਾ ਜਿੱਥੇ ਹੋਵੇਗੀ ਉੱਥੇ ਪ੍ਰਸੰਨਤਾ ਦਾ ਅਨੁਭਵ ਕਰ ਰਹੀ ਹੋਵੇਗੀ। ਪੂਜਯ ਪ੍ਰਮੁੱਖ ਸਵਾਮੀ ਜੀ ਦੇ ਨਾਲ ਮੇਰਾ ਨਾਤਾ ਇੱਕ ਪ੍ਰਕਾਰ ਨਾਲ ਪਿਤਾ ਪੁੱਤਰ ਦਾ ਨਾਤਾ ਰਿਹਾ। ਮੇਰੇ ਲਈ ਇੱਕ ਪਿਤਰ ਤੁਲਯ ਭਾਵ ਨਾਲ ਜੀਵਨ ਦੇ ਇੱਕ ਲੰਬੇ ਕਾਲਖੰਡ ਤੱਕ ਉਨ੍ਹਾਂ ਦਾ ਸਾਥ ਮਿਲਦਾ ਰਿਹਾ। ਉਨ੍ਹਾਂ ਦੇ ਅਸ਼ੀਰਵਾਦ ਮਿਲਦੇ ਰਹਿਣ ਅਤੇ ਸ਼ਾਇਦ ਕੁਝ ਲੋਕਾਂ ਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਮੈਂ ਸੀਐੱਮ ਸੀ ਤਦ ਵੀ, ਪੀਐੱਮ ਸੀ ਤਦ ਵੀ, ਅਗਰ ਕੋਈ ਚੀਜ਼ ਉਨ੍ਹਾਂ ਨੂੰ ਪਸੰਦ ਨਹੀਂ ਆਉਂਦੀ ਸੀ, ਤਾਂ ਮੈਨੂੰ ਸਪਸ਼ਟ ਸ਼ਬਦਾਂ ਵਿੱਚ ਮਾਰਗਦਰਸ਼ਨ ਕਰਦੇ ਸਨ।
ਅਤੇ ਜਦੋਂ ਦਿੱਲੀ ਵਿੱਚ ਅਕਸ਼ਰਧਾਮ ਦਾ ਨਿਰਮਾਣ ਹੋ ਰਿਹਾ ਸੀ, ਤਾਂ ਉਨ੍ਹਾਂ ਦੇ ਅਸ਼ੀਰਵਾਦ ਨਾਲ ਮੈਂ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਵਿੱਚ ਸੀ। ਤਦ ਤੋਂ ਮੈਂ ਰਾਜਨੀਤੀ ਵਿੱਚ ਵੀ ਕੁਝ ਨਹੀਂ ਸੀ। ਅਤੇ ਉਸ ਦਿਨ ਮੈਂ ਕਿਹਾ ਸੀ ਕਿ ਗੁਰੂ ਦੀ ਅਸੀਂ ਬਹੁਤ ਤਰੀਫ ਤਾਂ ਕਰਦੇ ਰਹਿੰਦੇ ਹਨ। ਲੇਕਿਨ ਕਦੇ ਸੋਚਿਆ ਹੈ ਕਿ ਕਿਸੇ ਗੁਰੂ ਨੇ ਕਿਹਾ ਕਿ ਯਮੁਨਾ ਦੇ ਤਟ ‘ਤੇ ਆਪਣਾ ਵੀ ਕੋਈ ਸਥਾਨ ਹੋਵੇ, ਅਤੇ ਸ਼ਿਸ਼ਯਰੂਪੀ ਹੋਵੇ। ਪ੍ਰਮੁੱਖ ਸਵਾਮੀ ਮਹਾਰਾਜ ਨੇ ਆਪਣੇ ਗੁਰੂ ਦੀ ਉਸ ਇੱਛਾ ਨੂੰ ਪਰਿਪੂਰਨ ਕਰ ਦਿੱਤਾ ਸੀ। ਅੱਜ ਮੈਂ ਵੀ ਉਸੇ ਇੱਕ ਸ਼ਿਸ਼ਯ ਭਾਵ ਨਾਲ ਇੱਥੇ ਤੁਹਾਡੇ ਸਾਹਮਣੇ ਉਪਸਥਿਤ ਹਾਂ ਕਿ ਅੱਜ ਪ੍ਰਮੁੱਖ ਸਵਾਮੀ ਮਹਾਰਾਜ ਦਾ ਸੁਪਨਾ ਅਸੀਂ ਪੂਰਾ ਕਰ ਪਾਏ ਹਾਂ। ਅੱਜ ਬਸੰਤ ਪੰਚਮੀ ਦਾ ਪਵਿੱਤਰ ਤਿਉਹਾਰ ਵੀ ਹੈ। ਪੂਜਯ ਸ਼ਾਸਤ੍ਰੀ ਜੀ ਮਹਾਰਾਜ ਦੀ ਜਨਮਜਯੰਤੀ ਵੀ ਹੈ। ਇਹ ਬਸੰਤ ਪੰਚਮੀ ਇਹ ਪਰਵ ਮਾਂ ਸਰਸਵਤੀ ਦਾ ਪਰਵ ਹੈ। ਮਾਂ ਸਰਸਵਤੀ ਯਾਨੀ ਬੁਧੀ ਅਤੇ ਵਿਵੇਕ ਦੀ ਮਨੁੱਖੀ ਬੁੱਧੀ ਅਤੇ ਚੇਤਨਾ ਦੀ ਦੇਵੀ। ਇਹ ਮਨੁੱਖੀ ਬੁੱਧੀ ਹੀ ਹੈ, ਜਿਸ ਨੇ ਸਾਨੂੰ ਸਹਿਯੋਗ, ਸਦਭਾਵਨਾ, ਤਾਲਮੇਲ ਅਤੇ ਇੱਕਸੁਰਤਾ ਜਿਹੇ ਆਦਰਸ਼ਾਂ ਨੂੰ ਜੀਵਨ ਵਿੱਚ ਉਤਾਰਣ ਦੀ ਸਮਝ ਦਿੱਤੀ ਹੈ। ਮੈਨੂੰ ਆਸ਼ਾ ਹੈ ਕਿ ਇਹ ਮੰਦਿਰ ਵੀ ਮਨੁੱਖਤਾ ਦੇ ਲਈ, ਬਿਹਤਰ ਭਵਿੱਖ ਦੇ ਲਈ ਬਸੰਤ ਦਾ ਸੁਆਗਤ ਕਰੇਗਾ। ਇਹ ਮੰਦਿਰ ਪੂਰੀ ਦੁਨੀਆ ਦੇ ਲਈ ਸੰਪ੍ਰਦਾਇਕ ਸੁਹਾਰਦ ਅਤੇ ਆਲਮੀ ਏਕਤਾ ਦਾ ਪ੍ਰਤੀਕ ਬਣੇਗਾ।
ਭਾਈਓ ਅਤੇ ਭੈਣੋਂ,
ਯੂਏਈ ਦੇ Minister of Tolerance, His excellency Sheikh Nahyan Al Mubarak ਇੱਥੇ ਵਿਸ਼ੇਸ਼ ਤੌਰ ‘ਤੇ ਉਪਸਥਿਤ ਹਨ। ਅਤੇ ਉਨ੍ਹਾਂ ਨੇ ਭਾਵ ਵੀ ਜੋ ਵਿਅਕਤ ਕੀਤੇ, ਜੋ ਗੱਲਾਂ ਸਾਡੇ ਸਾਹਮਣੇ ਰੱਖੀਆਂ, ਉਹ ਸਾਡੇ ਉਨ੍ਹਾਂ ਸੁਪਨਿਆਂ ਨੂੰ ਮਜ਼ਬੂਤ ਕਰਨ ਦਾ ਉਨ੍ਹਾਂ ਦੇ ਸ਼ਬਦਾਂ ਵਿੱਚ ਉਨ੍ਹਾਂ ਨੇ ਵਰਣਨ ਕੀਤਾ ਹੈ, ਮੈਂ ਉਨ੍ਹਾਂ ਦਾ ਆਭਾਰੀ ਹਾਂ।
ਸਾਥੀਓ,
ਇਸ ਮੰਦਿਰ ਦੇ ਨਿਰਮਾਣ ਵਿੱਚ ਯੂਏਈ ਦੀ ਸਰਕਾਰ ਦੀ ਜੋ ਭੂਮਿਕਾ ਰਹੀ ਹੈ, ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਉੰਨੀ ਘੱਟ ਹੈ। ਲੇਕਿਨ ਇਸ ਭਵਯ ਮੰਦਿਰ ਦਾ ਸੁਪਨਾ ਸਾਕਾਰ ਕਰਨ ਵਿੱਚ ਅਗਰ ਸਭ ਤੋਂ ਵੱਡਾ ਸਹਿਯੋਗ ਕਿਸੇ ਦਾ ਹੈ ਤਾਂ ਮੇਰੇ ਬ੍ਰਦਰ His Highness Sheikh Mohammed bin Zayed ਦਾ ਹੈ। ਮੈਨੂੰ ਪਤਾ ਹੈ ਕਿ President of UAE ਦੀ ਪੂਰੀ ਗਵਰਮੈਂਟ ਨੇ ਕਿੰਨੇ ਵੱਡੇ ਦਿਲ ਨਾਲ ਕਰੋੜਾਂ ਭਾਰਤਵਾਸੀਆਂ ਦੀ ਇੱਛਾ ਨੂੰ ਪੂਰਾ ਕੀਤਾ ਹੈ। ਅਤੇ ਇਨ੍ਹਾਂ ਨੇ ਸਿਰਫ਼ ਇੱਥੇ ਨਹੀਂ 140 ਕਰੋੜ ਹਿੰਦੁਸਤਾਨੀਆਂ ਦੇ ਦਿਲ ਨੂੰ ਜਿੱਤ ਲਿਆ ਹੈ। ਮੈਂ ਇਸ ਮੰਦਿਰ ਦੇ ਵਿਚਾਰ ਤੋਂ ਲੈ ਕੇ ਇੱਕ ਪ੍ਰਕਾਰ ਨਾਲ ਪ੍ਰਮੁੱਖ ਸਵਾਮੀ ਜੀ ਦੇ ਸੁਪਨੇ ਤੋਂ ਲੈ ਕੇ ਸੁਪਨੇ ਬਾਅਦ ਵਿੱਚ ਵਿਚਾਰ ਵਿੱਚ ਪਰਿਵਰਤਿਤ ਹੋਇਆ। ਯਾਨੀ ਵਿਚਾਰ ਤੋਂ ਲੈ ਕੇ ਇਸ ਦੇ ਸਾਕਾਰ ਹੋਣ ਤੱਕ ਪੂਰੀ ਯਾਤਰਾ ਵਿੱਚ ਇਸ ਨਾਲ ਜੁੜਿਆ ਰਿਹਾ ਹਾਂ, ਇਹ ਮੇਰਾ ਸਭ ਤੋਂ ਵੱਡਾ ਸੁਭਾਗ ਹੈ। ਅਤੇ ਇਸ ਲਈ ਮੈਂ ਜਾਣਦਾ ਹਾਂ ਕਿ His Highness Sheikh Mohammed bin Zayed ਦੀ ਉਦਾਰਤਾ ਦੇ ਲਈ ਧੰਨਵਾਦ ਇਹ ਸ਼ਬਦ ਵੀ ਬਹੁਤ ਛੋਟਾ ਲਗਦਾ ਹੈ, ਇੰਨਾ ਵੱਡਾ ਉਨ੍ਹਾਂ ਨੇ ਕੰਮ ਕੀਤਾ।
ਮੈਂ ਚਾਹੁੰਦਾ ਹਾਂ ਉਨ੍ਹਾਂ ਦੇ ਇਸ ਵਿਅਕਤੀਤਵ ਨੂੰ, ਭਾਰਤ ਯੂਏਈ ਰਿਸ਼ਤਿਆਂ ਦੀ ਗਹਿਰਾਈ ਨੂੰ ਕੇਵਲ ਯੂਏਈ ਅਤੇ ਭਾਰਤ ਦੇ ਲੋਕ ਹੀ ਨਹੀਂ ਬਲਕਿ ਪੂਰਾ ਵਿਸ਼ਵ ਵੀ ਜਾਣੇ। ਮੈਨੂੰ ਯਾਦ ਹੈ, ਜਦੋਂ ਮੈਂ 2015 ਵਿੱਚ ਯੂਏਈ ਵਿੱਚ ਜਦੋਂ ਜਿੱਥੇ ਆਇਆ ਸੀ ਅਤੇ ਤਦ ਮੈਂ His Highness Sheikh Mohammed ਨਾਲ ਇਸ ਮੰਦਿਰ ਦੇ ਵਿਚਾਰ ‘ਤੇ ਚਰਚਾ ਕੀਤੀ ਸੀ। ਮੈਂ ਭਾਰਤ ਦੇ ਲੋਕਾਂ ਦੀ ਇੱਛਾ ਉਨ੍ਹਾਂ ਦੇ ਸਾਹਮਣੇ ਰੱਖੀ ਤਾਂ ਉਨ੍ਹਾਂ ਨੇ ਪਲਕ ਛਪਕਦੇ ਹੀ ਉਸੇ ਪਲ ਮੇਰੇ ਪ੍ਰਸਤਾਵ ਦੇ ਲਈ ਹਾਂ ਕਰ ਦਿੱਤੀ। ਉਨ੍ਹਾਂ ਨੇ ਮੰਦਿਰ ਦੇ ਲਈ ਬਹੁਤ ਘੱਟ ਸਮੇਂ ਵਿੱਚ ਹੀ ਇੰਨੀ ਵੱਡੀ ਜ਼ਮੀਨ ਵੀ ਉਪਲਬਧ ਕਰਵਾਈ। ਇਹੀ ਨਹੀਂ, ਮੰਦਿਰ ਨਾਲ ਜੁੜੇ ਇੱਕ ਹੋਰ ਵਿਸ਼ੇ ਦਾ ਸਮਾਧਾਨ ਕੀਤਾ। ਮੈਂ ਸਾਲ 2018 ਵਿੱਚ ਜਦੋਂ ਦੁਬਾਰਾ ਯੂਏਈ ਆਇਆ ਤਾਂ ਇੱਥੇ ਸੰਤਾਂ ਨੇ ਮੈਨੂੰ ਜਿਸ ਦਾ ਬ੍ਰਹਿਮਵਿਹਾਰੀ ਸਵਾਮੀ ਜੀ ਨੇ ਹੁਣ ਜਿਸ ਦਾ ਵਰਣਨ ਕੀਤਾ। ਮੰਦਿਰ ਦੇ ਦੋ ਮਾਡਲ ਦਿਖਾਏ। ਇੱਕ ਮਾਡਲ ਭਾਰਤ ਦੀ ਪ੍ਰਾਚੀਨ ਵੈਦਿਕ ਸ਼ੈਲੀ ‘ਤੇ ਅਧਾਰਿਤ ਭਵਯ ਮੰਦਿਰ ਦਾ ਸੀ, ਜੋ ਅਸੀਂ ਦੇਖ ਰਹੇ ਹਾਂ।
ਦੂਸਰਾ ਇੱਕ ਸਾਧਾਰਣ ਜਿਹਾ ਮਾਡਲ ਸੀ, ਜਿਸ ਵਿੱਚ ਬਾਹਰ ਤੋਂ ਕੋਈ ਹਿੰਦੂ ਧਾਰਮਿਕ ਚਿੰਨ੍ਹ ਨਹੀਂ ਸੀ। ਸੰਤਾਂ ਨੇ ਮੈਨੂੰ ਕਿਹਾ ਕਿ ਯੂਏਈ ਦੀ ਸਰਕਾਰ ਜਿਸ ਮਾਡਲ ਨੂੰ ਸਵੀਕਾਰ ਕਰੇਗੀ ਉਸੇ ‘ਤੇ ਅੱਗੇ ਕੰਮ ਹੋਵੇਗਾ। ਜਦੋਂ ਇਹ ਸਵਾਲ His Highness Sheikh Mohammed ਦੇ ਪਾਸ ਗਿਆ, ਤਾਂ ਉਨ੍ਹਾਂ ਦੀ ਸੋਚ ਸਾਫ਼ ਇੱਕ ਦਮ ਸਾਫ਼ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਆਬੂ ਧਾਬੀ ਵਿੱਚ ਜੋ ਮੰਦਿਰ ਬਣੇ ਉਹ ਆਪਣੇ ਪੂਰੇ ਵੈਭਵ ਅਤੇ ਗੌਰਵ ਦੇ ਨਾਲ ਬਣੇ। ਉਹ ਚਾਹੁੰਦੇ ਸਨ ਕਿ ਇੱਥੇ ਸਿਰਫ਼ ਇੱਥੇ ਮੰਦਿਰ ਬਣੇ ਹੀ ਨਹੀਂ ਬਲਕਿ ਉਹ ਮੰਦਿਰ ਜਿਹੇ ਦਿਖੇ ਵੀ।
ਸਾਥੀਓ,
ਇਹ ਛੋਟੀ ਗੱਲ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ। ਇੱਥੇ ਸਿਰਫ਼ ਇੱਥੇ ਮੰਦਿਰ ਬਣੇ ਹੀ ਨਹੀਂ ਲੇਕਿਨ ਉਹ ਮੰਦਿਰ ਜਿਹੇ ਦਿਖੇ ਵੀ। ਭਾਰਤ ਨਾਲ ਸਾਂਝ ਦੀ ਇਹ ਭਾਵਨਾ ਵਾਕਈ ਸਾਡੀ ਬਹੁਤ ਵੱਡੀ ਪੂੰਜੀ ਹੈ। ਸਾਨੂੰ ਇਸ ਮੰਦਿਰ ਦੀ ਜੋ ਭਵਯਤਾ ਦਿਖ ਰਹੀ ਹੈ, ਉਸ ਵਿੱਚ His Highness Sheikh Mohammed ਦੇ ਵਿਸ਼ਾਲ ਸੋਚ ਦੀ ਵੀ ਝਲਕ ਹੈ। ਹੁਣ ਤੱਕ ਜੋ ਯੂਏਈ ਬੁਰਜ ਖਲੀਫਾ, ਫਿਊਚਨ ਮਿਊਜ਼ੀਅਮ, ਸ਼ੇਖ ਜ਼ਾਇਦ ਮਸਜਿਦ ਅਤੇ ਦੂਸਰੀ ਹਾਈਟੈੱਕ ਬਿਲਡਿੰਗ ਦੇ ਲਈ ਜਾਣਿਆ ਜਾਂਦਾ ਸੀ। ਹੁਣ ਉਸ ਦੀ ਪਹਿਚਾਣ ਵਿੱਚ ਇੱਕ ਹੋਰ ਸੱਭਿਆਚਾਰਕ ਅਧਿਆਏ ਜੁੜ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਵੱਡੀ ਸੰਖਿਆ ਵਿੱਚ ਸ਼ਰਧਾਲੂ ਆਉਣਗੇ। ਇਸ ਨਾਲ ਯੂਏਈ ਆਉਣ ਵਾਲੇ ਲੋਕਾਂ ਦੀ ਸੰਖਿਆ ਵੀ ਵਧੇਗੀ ਅਤੇ people to people ਕਨੈਕਟ ਵੀ ਵਧੇਗਾ। ਮੈਂ ਪੂਰੇ ਭਾਰਤ ਅਤੇ ਵਿਸ਼ਵ ਭਰ ਵਿੱਚ ਰਹਿਣ ਵਾਲੇ ਕਰੋੜਾਂ ਭਾਰਤਵਾਸੀਆਂ ਦੇ ਵੱਲੋਂ President His Highness Sheikh Mohammed ਨੂੰ ਅਤੇ ਯੂਏਈ ਸਰਕਾਰ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ। ਮੈਂ ਆਪ ਸਭ ਨੂੰ ਪ੍ਰਾਰਥਨਾ ਕਰਦਾ ਹਾਂ, ਅਸੀਂ ਸਾਰੇ ਯੂਏਈ ਦੇ President ਨੂੰ ਇੱਥੋਂ standing ovation ਦਈਏ। ਬਹੁਤ-ਬਹੁਤ ਧੰਨਵਾਦ। ਮੈਂ ਯੂਏਈ ਦੇ ਲੋਕਾਂ ਦਾ ਵੀ ਉਨ੍ਹਾਂ ਦੇ ਸਹਿਯੋਗ ਦੇ ਲਈ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ।
ਸਾਥੀਓ,
ਭਾਰਤ ਅਤੇ ਯੂਏਈ ਦੀ ਦੋਸਤੀ ਨੂੰ ਅੱਜ ਪੂਰੀ ਦੁਨੀਆ ਵਿੱਚ ਆਪਸੀ ਵਿਸ਼ਵਾਸ ਅਤੇ ਸਹਿਯੋਗ ਦੇ ਇੱਕ ਉਦਾਹਰਣ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਖਾਸ ਤੌਰ ‘ਤੇ ਬੀਤੇ ਵਰ੍ਹਿਆਂ ਵਿੱਚ ਸਾਡੇ ਸਬੰਧਾਂ ਨੇ ਇੱਕ ਨਵੀਂ ਉਚਾਈ ਹਾਸਲ ਕੀਤੀ ਹੈ। ਲੇਕਿਨ ਭਾਰਤ ਆਪਣੇ ਇਨ੍ਹਾਂ ਰਿਸ਼ਤਿਆਂ ਨੂੰ ਕੇਵਲ ਵਰਤਮਾਨ ਸੰਦਰਭ ਵਿੱਚ ਹੀ ਨਹੀਂ ਦੇਖਦਾ। ਸਾਡੇ ਲਈ ਇਨ੍ਹਾਂ ਰਿਸ਼ਤਿਆਂ ਦੀਆਂ ਜੜਾਂ ਹਜ਼ਾਰਾਂ ਸਾਲ ਪੁਰਾਣੀਆਂ ਹਨ। ਅਰਬ ਜਗਤ ਸੈਂਕੜੋਂ ਵਰ੍ਹੇ ਪਹਿਲਾਂ ਭਾਰਤ ਅਤੇ ਯੂਰੋਪ ਦੇ ਦਰਮਿਆਨ ਵਪਾਰ ਵਿੱਚ ਇੱਕ ਬ੍ਰਿਜ ਦੀ ਭੂਮਿਕਾ ਨਿਭਾਉਂਦਾ ਸੀ। ਮੈਂ ਜਿਸ ਗੁਜਰਾਤ ਤੋਂ ਆਉਂਦਾ ਹਾਂ, ਉੱਥੇ ਦੇ ਵਪਾਰੀਆਂ ਦੇ ਲਈ ਸਾਡੇ ਪੂਰਵਜਾਂ ਦੇ ਲਈ ਤਾਂ ਅਰਬ ਜਗਤ ਵਪਾਰਕ ਰਿਸ਼ਤਿਆਂ ਦਾ ਪ੍ਰਮੁੱਖ ਕੇਂਦਰ ਹੁੰਦਾ ਸੀ। ਸੱਭਿਆਤਾਵਾਂ ਦੇ ਇਸ ਸਮਾਗਮ ਨਾਲ ਹੀ ਨਵੀਆਂ ਸੰਭਾਵਨਾਵਾਂ ਦਾ ਜਨਮ ਹੁੰਦਾ ਹੈ। ਇਸੇ ਸੰਗਮ ਨਾਲ ਕਲਾ ਸਾਹਿਤ ਅਤੇ ਸੰਸਕ੍ਰਿਤੀ ਦੀਆਂ ਨਵੀਆਂ ਧਾਰਾਵਾਂ ਨਿਕਲਦੀਆਂ ਹਨ। ਇਸ ਲਈ ਆਬੂ ਧਾਬੀ ਵਿੱਚ ਬਣਿਆ ਇਹ ਮੰਦਿਰ ਇਸ ਲਈ ਇੰਨਾ ਮਹੱਤਵਪੂਰਨ ਹੈ। ਇਸ ਮੰਦਿਰ ਨੇ ਸਾਡੇ ਪ੍ਰਾਚੀਨ ਰਿਸ਼ਤਿਆਂ ਵਿੱਚ ਨਵੀਂ ਸੱਭਿਆਚਾਰ ਊਰਜਾ ਭਰ ਦਿੱਤੀ ਹੈ।
ਸਾਥੀਓ,
ਆਬੂਧਾਬੀ ਦਾ ਇਹ ਵਿਸ਼ਾਲ ਮੰਦਿਰ ਕੇਵਲ ਇੱਕ ਉਪਾਸਨਾ ਸਥਲੀ ਨਹੀਂ ਹੈ। ਇਹ ਮਾਨਵਤਾ ਦੀ ਸਾਂਝੀ ਵਿਰਾਸਤ ਦਾ shared ਹੈਰੀਟੇਜ਼ ਦਾ ਪ੍ਰਤੀਕ ਹੈ। ਇਹ ਭਾਰਤ ਅਤੇ ਅਰਬ ਦੇ ਲੋਕਾਂ ਦੇ ਆਪਸੀ ਪ੍ਰੇਮ ਦਾ ਵੀ ਪ੍ਰਤੀਕ ਹੈ। ਇਸ ਵਿੱਚ ਭਾਰਤ ਸੰਯੁਕਤ ਅਰਬ ਅਮੀਰਾਤ ਦੇ ਰਿਸ਼ਤਿਆਂ ਦਾ ਇੱਕ ਅਧਿਆਤਮਿਕ ਪ੍ਰਤਿਬਿੰਬ ਵੀ ਹੈ। ਇਸ ਅਦਭੁਤ ਨਿਰਮਾਣ ਦੇ ਲਈ ਮੈਂ ਬੀਏਪੀਐੱਸ ਸੰਸਥਾ ਅਤੇ ਉਨ੍ਹਾਂ ਦੇ ਮੈਂਬਰਾਂ ਦੀ ਸ਼ਲਾਘਾ ਕਰਦਾ ਹਾਂ। ਹਰਿ ਭਗਤਾਂ ਦੀ ਸ਼ਲਾਘਾ ਕਰਦਾ ਹਾਂ। ਬੀਏਪੀਐੱਸ ਸੰਸਥਾ ਦੇ ਲੋਕਾਂ ਦੁਆਰਾ, ਸਾਡੇ ਪੂਜਨੀਕ ਸੰਤਾਂ ਦੁਆਰਾ ਪੂਰੇ ਵਿਸ਼ਵ ਵਿੱਚ ਮੰਦਿਰ ਬਣਾਏ ਗਏ ਹਨ। ਇਨ੍ਹਾਂ ਮੰਦਿਰਾਂ ਵਿੱਚ ਜਿੰਨਾ ਧਿਆਨ ਵੈਦਿਕ ਬਾਰੀਕੀਆਂ ਦਾ ਰੱਖਿਆ ਜਾਂਦਾ ਹੈ। ਉੰਨੀ ਹੀ ਆਧੁਨਿਕਤਾ ਵੀ ਉਸ ਵਿੱਚ ਝਲਕਦੀ ਹੈ।
ਕਠੋਰ ਪ੍ਰਾਚੀਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਤੁਸੀਂ ਆਧੁਨਿਕ ਜਗਤ ਨਾਲ ਕਿਵੇਂ ਜੁੜ ਸਕਦੇ ਹੋ, ਸਵਾਮੀ ਨਾਰਾਇਣ ਸਨਿਆਸ ਪਰੰਪਰਾ ਇਸ ਦੀ ਉਦਾਹਰਣ ਹੈ। ਤੁਹਾਡਾ ਪ੍ਰਬੰਧ ਕੌਸ਼ਲ, ਵਿਵਸਥਾ ਸੰਚਾਲਨ ਅਤੇ ਉਸ ਦੇ ਨਾਲ-ਨਾਲ ਹਰ ਸ਼ਰਧਾਲੂ ਨੂੰ ਲੈ ਕੇ ਸੰਵੇਦਨਸ਼ੀਲਤਾ, ਹਰ ਕੋਈ ਇਸ ਤੋਂ ਬਹੁਤ ਕੁਝ ਸਿੱਖ ਸਕਦਾ ਹੈ। ਇਹ ਸਭ ਭਗਵਾਨ ਸਵਾਮੀਨਾਰਾਇਣ ਦੀ ਕਿਰਪਾ ਦਾ ਹੀ ਨਤੀਜਾ ਹੈ। ਮੈਂ ਇਸ ਮਹਾਨ ਅਵਸਰ ‘ਤੇ ਭਗਵਾਨ ਸਵਾਮੀਨਾਰਾਇਣ ਦੇ ਚਰਣਾਂ ਵਿੱਚ ਵੀ ਪ੍ਰਣਾਮ ਕਰਦਾ ਹਾਂ। ਮੈਂ ਆਪ ਸਭ ਨੂੰ ਅਤੇ ਦੇਸ਼ ਵਿਦੇਸ਼ ਦੇ ਸਾਰੇ ਸ਼ਰਧਾਲੂਆਂ ਨੂੰ ਵਧਾਈਆਂ ਦਿੰਦਾ ਹਾਂ।
ਸਾਥੀਓ,
ਇਹ ਸਮਾਂ ਭਾਰਤ ਦੇ ਅੰਮ੍ਰਿਤਕਾਲ ਦਾ ਸਮਾਂ ਹੈ, ਇਹ ਸਾਡੀ ਆਸਥਾ ਅਤੇ ਸੱਭਿਆਚਾਰ ਦੇ ਲਈ ਵੀ ਅੰਮ੍ਰਿਤਕਾਲ ਦਾ ਸਮਾਂ ਹੈ। ਅਤੇ ਹੁਣੇ ਪਿਛਲੇ ਮਹੀਨੇ ਹੀ ਅਯੁੱਧਿਆ ਵਿੱਚ ਭਵਯ ਰਾਮ ਮੰਦਿਰ ਦਾ ਸਦੀਆਂ ਪੁਰਾਣਾ ਸੁਪਨਾ ਪੂਰਾ ਹੋਇਆ ਹੈ। ਰਾਮਲਲਾ ਆਪਣੇ ਭਵਨ ਵਿੱਚ ਵਿਰਾਜਮਾਨ ਹੋਏ ਹਨ। ਪੂਰਾ ਭਾਰਤ ਅਤੇ ਹਰ ਭਾਰਤੀ ਉਸ ਪ੍ਰੇਮ ਵਿੱਚ, ਉਸ ਭਾਵ ਵਿੱਚ ਹੁਣ ਤੱਕ ਡੁੱਬੇ ਹੋਏ ਹਨ। ਅਤੇ ਹੁਣੇ ਮੇਰੇ ਮਿੱਤਰ ਬ੍ਰਹਮਵਿਹਾਰੀ ਸਵਾਮੀ ਕਹਿ ਰਹੇ ਸਨ ਕਿ ਮੋਦੀ ਜੀ ਤਾਂ ਸਭ ਤੋਂ ਵੱਡੇ ਪੁਜਾਰੀ ਹਨ। ਮੈਂ ਜਾਣਦਾ ਨਹੀਂ ਹਾਂ, ਮੈਂ ਮੰਦਿਰਾਂ ਦੇ ਪੁਜਾਰੀ ਦੀ ਯੋਗਦਾ ਰੱਖਦਾ ਹਾਂ ਜਾਂ ਨਹੀਂ ਰੱਖਦਾ ਹਾਂ। ਲੇਕਿਨ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਮਾਂ ਭਾਰਤੀ ਦਾ ਪੁਜਾਰੀ ਹਾਂ। ਪਰਮਾਤਮਾ ਨੇ ਮੈਨੂੰ ਜਿੰਨਾ ਸਮਾਂ ਦਿੱਤਾ ਹੈ, ਉਸ ਦਾ ਹਰ ਪਲ ਅਤੇ ਪਰਮਾਤਮਾ ਨੇ ਜੋ ਸਰੀਰ ਦਿੱਤਾ ਹੈ, ਉਸ ਦਾ ਕਣ-ਕਣ ਸਿਰਫ਼ ਅਤੇ ਸਿਰਫ਼ ਮਾਂ ਭਾਰਤੀ ਦੇ ਲਈ ਹੈ। 140 ਕਰੋੜ ਦੇਸ਼ਵਾਸੀ ਮੇਰੇ ਆਰਾਧਯ ਦੇਵ (ਪਿਆਰੇ ਦੇਵਤਾ) ਹਨ।
ਸਾਥੀਓ,
ਅਯੁੱਧਿਆ ਦੇ ਸਾਡੇ ਉਸ ਪਰਮ ਆਨੰਦ ਨੂੰ ਅੱਜ ਆਬੂ ਧਾਬੀ ਵਿੱਚ ਮਿਲੀ ਖੁਸ਼ੀ ਦੀ ਲਹਿਰ ਨੇ ਹੋਰ ਵਧਾ ਦਿੱਤਾ ਹੈ। ਅਤੇ ਮੇਰਾ ਸੁਭਾਗ ਹੈ ਇਹ ਕਿ ਮੈਂ ਪਹਿਲੇ ਅਯੁੱਧਿਆ ਵਿੱਚ ਭਵਯ ਸ਼੍ਰੀਰਾਮ ਮੰਦਿਰ ਅਤੇ ਫਿਰ ਹੁਣ ਆਬੂ ਧਾਬੀ ਵਿੱਚ ਇਸ ਮੰਦਿਰ ਦਾ ਗਵਾਹ ਬਣ ਰਿਹਾ ਹਾਂ।
ਸਾਥੀਓ,
ਸਾਡੇ ਵੇਦਾਂ ਨੇ ਕਿਹਾ ਹੈ ‘ਏਕਮ੍ ਸਤ੍ ਵਿਪ੍ਰਾ ਬਹੁਧਾ ਵਦੰਤਿ’ (एकम् सत विप्रा बहुधा वंदन्ति') ਅਰਥਾਤ ਇੱਕ ਹੀ ਈਸ਼ਵਰ ਨੂੰ, ਇੱਕ ਹੀ ਸੱਚ ਨੂੰ ਵਿਦਵਾਨ ਲੋਕ ਅਲੱਗ-ਅਲੱਗ ਤਰ੍ਹਾਂ ਨਾਲ ਦੱਸਦੇ ਹਨ। ਇਹ ਦਰਸ਼ਨ ਭਾਰਤ ਦੀ ਮੂਲ ਚੇਤਨਾ ਦਾ ਹਿੱਸਾ ਹੈ। ਇਸ ਲਈ ਹਰ ਸੁਭਾਅ ਤੋਂ ਹੀ ਨਾ ਕੇਵਲ ਸਭ ਨੂੰ ਸਵੀਕਾਰ ਕਰਦੇ ਹਨ, ਬਲਕਿ ਸਭ ਦਾ ਸੁਆਗਤ ਵੀ ਕਰਦੇ ਹਨ। ਸਾਨੂੰ ਵਿਵਿਧਤਾ ਵਿੱਚ ਬੈਰ ਨਹੀਂ ਦਿਸਦਾ, ਸਾਨੂੰ ਵਿਵਿਧਤਾ ਹੀ ਵਿਸ਼ੇਸ਼ਤਾ ਲਗਦੀ ਹੈ। ਅੱਜ ਆਲਮੀ ਸੰਘਰਸ਼ਾਂ ਅਤੇ ਚੁਣੌਤੀਆਂ ਦੇ ਸਾਹਮਣੇ ਇਹ ਵਿਚਾਰ ਸਾਨੂੰ ਇੱਕ ਵਿਸ਼ਵਾਸ ਦਿੰਦਾ ਹੈ। ਮਾਨਵਤਾ ਵਿੱਚ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ। ਇਸ ਮੰਦਿਰ ਵਿੱਚ ਤੁਹਾਨੂੰ ਪੈਰ-ਪੈਰ (ਪਗ-ਪਗ) ‘ਤੇ ਵਿਵਿਧਤਾ ਵਿੱਚ ਵਿਸ਼ਵਾਸ ਦੀ ਇੱਕ ਝਲਕ ਦਿਖੇਗੀ। ਮੰਦਿਰ ਦੀਆਂ ਦੀਵਾਰਾਂ ‘ਤੇ ਹਿੰਦੂ ਧਰਮ ਦੇ ਨਾਲ-ਨਾਲ Egypt ਦੀਆਂ hieroglyph ਅਤੇ ਬਾਈਬਲ ਦੀ ਕੁਰਾਨ ਦੀਆਂ ਕਹਾਣੀਆਂ ਵੀ ਉਕੇਰੀਆਂ ਗਈਆਂ ਹਨ। ਮੈਂ ਦੇਖ ਰਿਹਾ ਸੀ, ਮੰਦਿਰ ਵਿੱਚ ਪ੍ਰਵੇਸ਼ ਕਰਦੇ ਹੀ ਵਾਲ ਆਫ਼ ਹਾਰਮਨੀ ਦੇ ਦਰਸ਼ਨ ਹੁੰਦੇ ਹਨ।
ਇਸ ਨੂੰ ਸਾਡੇ ਬੋਹਰਾ ਮੁਸਲਿਮ ਸਮਾਜ ਦੇ ਭਾਈਆਂ ਨੇ ਬਣਵਾਇਆ ਹੈ। ਇਸ ਦੇ ਬਾਅਦ ਇਸ ਬਿਲਡਿੰਗ ਦਾ ਇੰਪ੍ਰੈਸਿਵ ਥ੍ਰੀ ਡੀ ਐਕਸਪੀਰਿਅੰਸ ਹੁੰਦਾ ਹੈ। ਇਸ ਨੂੰ ਪਾਰਸੀ ਸਮਾਜ ਨੇ ਸ਼ੁਰੂ ਕਰਵਾਇਆ ਹੈ। ਇੱਥੇ ਲੰਗਰ ਦੀ ਜ਼ਿੰਮੇਦਾਰੀ ਦੇ ਲਈ ਸਾਡੇ ਸਿੱਖ ਭਾਈ-ਭੈਣ ਸਾਹਮਣੇ ਆਏ ਹਨ। ਮੰਦਿਰ ਦੇ ਨਿਰਮਾਣ ਵਿੱਚ ਹਰ ਧਰਮ ਸੰਪ੍ਰਦਾਏ ਦੇ ਲੋਕਾਂ ਨੇ ਕੰਮ ਕੀਤਾ ਹੈ। ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਮੰਦਿਰ ਦੇ ਸੱਤ ਥੰਮ੍ਹ ਜਾਂ ਮੀਨਾਰਾਂ ਸੰਯੁਕਤ ਅਰਬ ਅਮੀਰਾਤ ਦੇ ਸੱਤ ਅਮੀਰਾਤ ਦੇ ਪ੍ਰਤੀਕ ਹਨ। ਇਹੀ ਭਾਰਤ ਦੇ ਲੋਕਾਂ ਦਾ ਸੁਭਾਅ ਵੀ ਹੈ। ਅਸੀਂ ਜਿੱਥੇ ਜਾਂਦੇ ਹਾਂ, ਉੱਥੇ ਦੇ ਸੱਭਿਆਚਾਰ ਨੂੰ, ਉੱਥੋਂ ਦੀਆਂ ਕਦਰਾਂ ਕੀਮਤਾਂ ਨੂੰ ਸਨਮਾਨ ਵੀ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਆਤਮਸਾਤ ਵੀ ਕਰਦੇ ਹਾਂ, ਅਤੇ ਇਹ ਦੇਖਣਾ ਕਿੰਨਾ ਸੁਖਦ ਹੈ ਕਿ ਸਭ ਦੇ ਸਨਮਾਨ ਦਾ ਇਹੀ ਭਾਵ His Highness Sheikh Mohammed ਦੇ ਜੀਵਨ ਵਿੱਚ ਵੀ ਸਾਫ਼ ਦਿਖਦਾ ਹੈ। ਮੇਰੇ ਬ੍ਰਦਰ, ਮੇਰੇ ਮਿੱਤਰ Sheikh Mohammed bin Zayed ਦਾ ਵੀ ਵਿਜ਼ਨ ਹੈ, we are all brothers. ਉਨ੍ਹਾਂ ਨੇ ਆਬੂ ਧਾਬੀ ਵਿੱਚ House of Abrahamic Family ਬਣਾਇਆ। ਇਸ ਇੱਕ complex ਵਿੱਚ ਮਸਜਿਦ ਵੀ ਹੈ, ਚਰਚ ਵੀ ਹੈ, ਅਤੇ Synagogue ਵੀ ਹੈ। ਅਤੇ ਹੁਣ ਆਬੂਧਾਬੀ ਵਿੱਚ ਭਗਵਾਨ ਸਵਾਮੀ ਨਾਰਾਇਣ ਦਾ ਇਹ ਮੰਦਿਰ ਵਿਵਿਧਤਾ ਵਿੱਚ ਏਕਤਾ (ਵਿਭਿੰਨਤਾ ਵਿੱਚ ਏਕਤਾ) ਦੇ ਉਸ ਵਿਚਾਰ ਨੂੰ ਨਵਾਂ ਵਿਸਤਾਰ ਦੇ ਰਿਹਾ ਹੈ।
ਸਾਥੀਓ,
ਅੱਜ ਇਸ ਭਵਯ ਅਤੇ ਪਵਿੱਤਰ ਜਗ੍ਹਾ ਤੋਂ ਮੈਂ ਇੱਕ ਹੋਰ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ। ਅੱਜ ਸਵੇਰੇ ਸੰਯੁਕਤ ਅਰਬ ਅਮੀਰਾਤ ਦੇ ਉਪ-ਰਾਸ਼ਟਰਪਤੀ ਮਹਾਮਹਿਮ ਸ਼ੇਖ ਮੋਹੰਮਦ ਬਿਨ ਰਾਸ਼ਿਦ ਨੇ ਦੁਬਈ ਵਿੱਚ ਭਾਰਤੀ ਸ਼੍ਰਮਿਕਾਂ ਦੇ ਲਈ ਇੱਕ ਹਸਪਤਾਲ ਬਣਾਉਣ ਦੇ ਲਈ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ। ਮੈਂ ਉਨ੍ਹਾਂ ਦਾ ਅਤੇ ਮੇਰੇ ਬ੍ਰਦਰ ਮਹਾਮਹਿਮ ਸ਼ੇਖ ਮੋਹਮੰਦ ਬਿਨ ਜਾਯਦ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।
ਸਾਥੀਓ,
ਸਾਡੇ ਵੇਦ ਸਾਨੂੰ ਸਿਖਾਉਂਦੇ ਹਨ ਕਿ ਸਮਾਨੋ ਮੰਤਰ: ਸਮਿਤਿ: ਸਮਾਨੀ, ਸਮਾਨਮ ਮਨ: ਸਹ ਚਿੱਤਮ ਏਸਾਮ (समानो मंत्र: समिति: समानी, समानम् मनः सह चित्तम् एषाम्।)। ਅਰਥਾਤ, ਸਾਡੇ ਵਿਚਾਰ ਇੱਕ ਹੋਣੇ ਚਾਹੀਦੇ ਹਨ, ਸਾਡੇ ਮਨ ਇੱਕ ਦੂਸਰੇ ਨਾਲ ਜੁੜੇ, ਸਾਡੇ ਸੰਕਲਪ ਇਕਜੁੱਟ ਹੋਣੇ ਚਾਹੀਦੇ ਹਨ, ਮਨੁੱਖੀ ਏਕਤਾ ਦਾ ਇਹ ਸੱਦਾ ਹੀ ਸਾਡੀ ਅਧਿਆਤਮਿਕਤਾ ਦਾ ਮੂਲਭਾਵ (ਮੂਲਮੰਤਰ) ਰਿਹਾ ਹੈ। ਸਾਡੇ ਮੰਦਿਰ ਇਨ੍ਹਾਂ ਉਪਦੇਸ਼ਾਂ ਦੇ, ਇਨ੍ਹਾਂ ਸੰਕਲਪਾਂ ਦਾ ਕੇਂਦਰ ਰਹੇ ਹਨ। ਇਨ੍ਹਾਂ ਮੰਦਿਰਾਂ ਵਿੱਚ ਅਸੀਂ ਇੱਕ ਸੁਰ ਵਿੱਚ ਇਹ ਐਲਾਨ ਕਰਦੇ ਹਾਂ ਕਿ ਪ੍ਰਾਣੀਆਂ ਵਿੱਚ ਸਦਭਾਵਨਾ ਹੋਵੇ, ਵਿਸ਼ਵ ਦਾ ਕਲਿਆਣ ਹੋਵੇ, ਮੰਦਿਰਾਂ ਵਿੱਚ ਵੇਦ ਦੇ ਜੋ ਸ਼ਲੋਕਾਂ ਦਾ ਪਾਠ ਹੁੰਦਾ ਹੈ। ਉਹੀ ਸਾਨੂੰ ਸਿਖਾਉਂਦੀ ਹੈ - ਵਸੁਧੈਵ ਕੁਟੁੰਬਕਮ – ਅਰਥਾਤ ਸਾਰੀ ਧਰਤੀ ਸਾਡਾ ਪਰਿਵਾਰ ਹੈ। ਇਸ ਵਿਚਾਰ ਨੂੰ ਧਿਆਨ ਵਿੱਚ ਰੱਖ ਕੇ ਅੱਜ ਭਾਰਤ ਵਿਸ਼ਵ ਸ਼ਾਂਤੀ ਦੇ ਆਪਣੇ ਮਿਸ਼ਨ ਲਈ ਯਤਨ ਕਰ ਰਿਹਾ ਹੈ। ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਦੇਸ਼ਾਂ ਨੇ One Earth, One Family, One Future ਦੇ ਸੰਕਲਪ ਨੂੰ ਹੋਰ ਮਜ਼ਬੂਤ ਬਣਾਇਆ ਹੈ, ਅੱਗੇ ਵਧਾਇਆ ਹੈ। ਸਾਡੇ ਇਹ ਪ੍ਰਯਾਸ ਯਤਨ One sun, One World, One Grid ਜਿਹੇ ਅਭਿਯਾਨਾਂ ਨੂੰ ਦਿਸ਼ਾ ਦੇ ਰਹੇ ਹਨ।
ਸਾਰੇ ਖੁਸ਼ ਰਹਿਣ ਅਤੇ ਸਾਰੇ ਤੰਦਰੁਸਤ ਰਹਿਣ (सर्वे भवन्तु सुखिनः सर्वे सन्तु निरामया) ਦੀ ਭਾਵਨਾ ਲੈ ਕੇ ਭਾਰਤ One Earth, One Health ਇਸ ਮਿਸ਼ਨ ਦੇ ਲਈ ਕੰਮ ਕਰ ਰਿਹਾ ਹੈ। ਸਾਡਾ ਸੱਭਿਆਚਾਰ, ਸਾਡੀ ਆਸਥਾ, ਸਾਨੂੰ ਵਿਸ਼ਵ ਕਲਿਆਣ ਦੇ ਇਨ੍ਹਾਂ ਸੰਕਲਪਾਂ ਦਾ ਹੌਂਸਲਾ ਦਿੰਦੀ ਹੈ। ਭਾਰਤ ਇਸ ਦਿਸ਼ਾ ਵਿੱਚ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ‘ਤੇ ਕੰਮ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਬੂ ਧਾਬੀ ਦੇ ਮੰਦਿਰ ਦੀ ਮਨੁੱਖੀ ਪ੍ਰੇਰਣਾ ਸਾਡੇ ਇਨ੍ਹਾਂ ਸੰਕਲਪਾਂ ਨੂੰ ਊਰਜਾ ਦੇਵੇਗੀ, ਉਨ੍ਹਾਂ ਨੂੰ ਸਾਕਾਰ ਕਰੇਗੀ। ਇਸੇ ਦੇ ਨਾਲ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਂ ਭਵਯ ਦਿਵਯ ਵਿਸ਼ਾਲ ਮੰਦਿਰ ਨੂੰ ਪੂਰੀ ਮਾਨਵਤਾ ਨੂੰ ਸਮਰਪਿਤ ਕਰਦਾ ਹਾਂ। ਪੂਜਨੀਕ (ਪੂਜਨੀਯ) ਮਹੰਤ ਸਵਾਮੀ ਦੇ ਸ਼੍ਰੀਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਪੂਜਨੀਕ ਪ੍ਰਧਾਨ ਜੀ ਸਵਾਮੀ ਦੇ ਗੁਣਾਂ ਨੂੰ ਯਾਦ ਕਰਦੇ ਹੋਏ ਮੈਂ ਸ਼ਰਧਾਪੂਰਵਕ ਨਮਨ ਕਰਦਾ ਹਾਂ ਅਤੇ ਸਾਰੇ ਹਰਿਭਗਤਾਂ ਨੂੰ ਜੈ ਸ਼੍ਰੀ ਸਵਾਮੀ ਨਾਰਾਇਣ।
***************
ਡੀਐੱਸ/ਵੀਜੇ/ਆਈਜੀ/ਏਕੇ
(Release ID: 2007267)
Visitor Counter : 78
Read this release in:
English
,
Manipuri
,
Gujarati
,
Urdu
,
Hindi
,
Marathi
,
Bengali
,
Assamese
,
Tamil
,
Telugu
,
Telugu
,
Kannada
,
Malayalam