ਪ੍ਰਧਾਨ ਮੰਤਰੀ ਦਫਤਰ
ਹਰਿਆਣਾ ਦੇ ਰੇਵਾੜੀ ਵਿੱਚ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
16 FEB 2024 4:17PM by PIB Chandigarh
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਵੀਰ ਧਰਾ, ਰੇਵਾੜੀ ਤੋਂ ਪੂਰੇ ਹਰਿਆਣਾ ਨੂੰ ਰਾਮ-ਰਾਮ !
ਮੈਂ ਜਦੋਂ ਵੀ ਰੇਵਾੜੀ ਆਉਂਦਾ ਹਾਂ, ਤਾਂ ਕਿੰਨੀਆਂ ਹੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਰੇਵਾੜੀ ਨਾਲ ਮੇਰਾ ਰਿਸ਼ਤਾ ਕੁਝ ਅਲੱਗ ਹੀ ਰਿਹਾ ਹੈ। ਮੈਂ ਜਾਣਦਾ ਹਾਂ, ਰੇਵਾੜੀ ਦੇ ਲੋਕ ਮੋਦੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਅਤੇ ਹੁਣੇ ਮੇਰੇ ਮਿੱਤਰ ਰਾਓ ਇੰਦਰਜੀਤ ਜੀ ਨੇ ਜਿਵੇਂ ਦੱਸਿਆ ਮੁੱਖ ਮੰਤਰੀ ਮਨੋਹਰ ਲਾਲ ਜੀ ਨੇ ਜਿਵੇਂ ਦੱਸਿਆ ਕਿ ਮੈਂ 2013 ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪੀਐੱਮ ਦੇ ਉਮੀਦਵਾਰ ਦੇ ਰੂਪ ਵਿੱਚ ਐਲਾਨ ਕੀਤਾ ਸੀ, ਤਾਂ ਮੇਰਾ ਪਹਿਲਾ ਪ੍ਰੋਗਰਾਮ ਰੇਵਾੜੀ ਵਿੱਚ ਹੋਇਆ ਸੀ ਅਤੇ ਉਸ ਸਮੇਂ ਰੇਵਾੜੀ ਨੇ 272 ਪਾਰ ਦਾ ਅਸ਼ੀਰਵਾਦ ਦਿੱਤਾ ਸੀ। ਅਤੇ ਤੁਹਾਡਾ ਉਹ ਅਸ਼ੀਰਵਾਦ ਸਿੱਧੀ ਬਣ ਗਿਆ। ਹੁਣ ਲੋਕ ਕਹਿ ਰਹੇ ਹਨ ਕਿ ਫਿਰ ਮੈ ਇੱਕ ਵਾਰ ਰੇਵਾੜੀ ਆਇਆ ਹਾਂ, ਤਾਂ ਤੁਹਾਡਾ ਅਸ਼ੀਰਵਾਦ ਹੈ, ਇਸ ਵਾਰ 400 ਪਾਰ, NDA ਸਰਕਾਰ, 400 ਪਾਰ।
ਸਾਥੀਓ,
ਲੋਕਤੰਤਰ ਵਿੱਚ ਸੀਟਾਂ ਦਾ ਮਹੱਤਵ ਤਾਂ ਹੈ ਹੀ ਲੇਕਿਨ ਮੇਰੇ ਲਈ ਉਸ ਦੇ ਨਾਲ-ਨਾਲ ਜਨਤਾ-ਜਨਾਰਦਨ ਦਾ ਅਸ਼ੀਰਵਾਦ ਇਹ ਮੇਰੇ ਲਈ ਬਹੁਤ ਵੱਡੀ ਪੂੰਜੀ ਹੈ। ਅੱਜ ਪੂਰੀ ਦੁਨੀਆ ਵਿੱਚ ਭਾਰਤ ਨਵੀਂ ਉਚਾਈ ‘ਤੇ ਪਹੁੰਚਿਆ ਹੈ ਤਾਂ ਇਹ ਆਪ ਸਭ ਦੇ ਅਸ਼ੀਰਵਾਦ ਦੇ ਕਾਰਨ ਹੈ, ਇਹ ਤੁਹਾਡੇ ਅਸ਼ੀਰਵਾਦ ਦਾ ਕਮਾਲ ਹੈ। ਮੈਂ ਕੱਲ੍ਹ ਹੀ ਦੇਸ਼ਾਂ ਦੀ ਯਾਤਰਾ ਦੇ ਬਾਅਦ ਦੇਰ ਰਾਤ ਹਿੰਦੁਸਤਾਨ ਪਰਤਿਆ ਹਾਂ। ਯੂਏਈ ਅਤੇ ਕਤਰ ਵਿੱਚ ਜਿਸ ਪ੍ਰਕਾਰ ਦਾ ਅੱਜ ਭਾਰਤ ਨੂੰ ਸਨਮਾਨ ਮਿਲਦਾ ਹੈ, ਹਰ ਕੋਨੇ ਤੋਂ ਭਾਰਤ ਨੂੰ ਸ਼ੁਭਕਾਮਨਾਵਾਂ ਮਿਲਦੀਆਂ ਹਨ। ਉਹ ਸਨਮਾਨ ਸਿਰਫ਼ ਮੋਦੀ ਦਾ ਨਹੀਂ ਹੈ। ਉਹ ਸਨਮਾਨ ਹਰ ਭਾਰਤੀ ਦਾ ਹੈ, ਆਪ ਸਭ ਦਾ ਹੈ। ਭਾਰਤ ਨੇ ਜੀ-20 ਦਾ ਸਫ਼ਲ ਸੰਮੇਲਨ ਕੀਤਾ, ਤਾਂ ਇਹ ਤੁਹਾਡੇ ਅਸ਼ੀਰਵਾਦ ਨਾਲ ਹੋਇਆ ਹੈ। ਭਾਰਤ ਦਾ ਤਿਰੰਗਾ ਚੰਦਰਮਾ ‘ਤੇ ਉੱਥੇ ਪਹੁੰਚਿਆ, ਜਿੱਥੇ ਕੋਈ ਨਹੀਂ ਪਹੁੰਚ ਸਕਿਆ, ਤਾਂ ਇਹ ਤੁਹਾਡੇ ਅਸ਼ੀਰਵਦਾ ਨਾਲ ਹੋਇਆ ਹੈ। 10 ਵਰ੍ਹਿਆਂ ਵਿੱਚ ਭਾਰਤ, 11ਵੇਂ ਨੰਬਰ ਤੋਂ ਉੱਪਰ ਉਠ ਕੇ 5ਵੇਂ ਨੰਬਰ ਦੀ ਆਰਥਿਕ ਮਹਾਸ਼ਕਤੀ ਬਣਿਆ, ਇਹ ਵੀ ਤੁਹਾਡੇ ਅਸ਼ੀਰਵਾਦ ਨਾਲ ਹੋਇਆ ਹੈ। ਅਤੇ ਹੁਣ ਮੈਨੂੰ ਆਪਣੇ ਤੀਸਰੇ ਟਰਮ ਵਿੱਚ, ਹੁਣ ਮੈਨੂੰ ਆਉਣ ਵਾਲੇ ਸਾਲਾਂ ਵਿੱਚ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਤਾਕਤ ਬਣਾਉਣ ਦੇ ਲਈ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ।
ਹਰਿਆਣਾ ਦੇ ਮੇਰੇ ਭਾਈਓ ਅਤੇ ਭੈਣੋਂ,
ਵਿਕਸਿਤ ਭਾਰਤ ਬਣਾਉਣ ਦੇ ਲਈ ਹਰਿਆਣਾ ਦਾ ਵਿਕਸਿਤ ਹੋਣਾ ਵੀ ਬਹੁਤ ਜ਼ਰੂਰੀ ਹੈ। ਅਤੇ ਹਰਿਆਣਾ ਤਦੇ ਵਿਕਸਿਤ ਹੋਵੇਗਾ, ਜਦੋਂ ਇੱਥੇ ਆਧੁਨਿਕ ਸੜਕਾਂ ਬਣਨਗੀਆਂ। ਹਰਿਆਣਾ ਤਦੇ ਵਿਕਸਿਤ ਹੋਵੇਗਾ, ਜਦੋਂ ਇੱਥੇ ਰੇਲਵੇ ਦਾ ਆਧੁਨਿਕ ਨੈੱਟਵਰਕ ਹੋਵੇਗਾ। ਹਰਿਆਣਾ ਤਦੇ ਵਿਕਸਿਤ ਹੋਵੇਗਾ, ਜਦੋਂ ਇੱਥੇ ਵੱਡੇ ਅਤੇ ਚੰਗੇ ਹਸਪਤਾਲ ਹੋਣਗੇ। ਥੋੜੀ ਦੇਰ ਪਹਿਲਾਂ ਹੀ ਮੈਨੂੰ ਅਜਿਹੇ ਕੰਮਾਂ ਨਾਲ ਜੁੜੇ ਲਗਭਗ 10 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਹਰਿਆਣਾ ਨੂੰ ਸੌਂਪਣ ਦਾ ਅਵਸਰ ਮਿਲਿਆ ਹੈ। ਇਸ ਵਿੱਚ ਰੇਵਾੜੀ ਏਮਸ ਹੈ, ਗੁਰੂਗ੍ਰਾਮ ਮੈਟ੍ਰੋ ਹੈ, ਕਈ ਰੇਲ ਲਾਈਨਾਂ ਹਨ, ਨਵੀਂ ਟ੍ਰੇਨ ਹੈ। ਇਨ੍ਹਾਂ ਵਿੱਚ ਜਯੋਤਿਸਰ ਵਿੱਚ ਕ੍ਰਿਸ਼ਣ ਸਰਕਿਟ ਯੋਜਨਾ ਨਾਲ ਬਣਿਆ ਇੱਕ ਆਧੁਨਿਕ ਅਤੇ ਸ਼ਾਨਦਾਰ ਮਿਊਜ਼ੀਅਮ ਵੀ ਹੈ। ਅਤੇ ਪ੍ਰਭੂ ਰਾਮ ਦੇ ਅਸ਼ੀਰਵਾਦ ਅਜਿਹੇ ਹਨ ਕਿ ਅੱਜ ਕੱਲ੍ਹ ਮੈਨੂੰ ਹਰ ਥਾਂ ‘ਤੇ ਅਜਿਹੇ ਪਵਿੱਤਰ ਕੰਮਾਂ ਨਾਲ ਜੁੜਣ ਦਾ ਅਵਸਰ ਮਿਲ ਜਾਂਦਾ ਹੈ, ਇਹ ਰਾਮ ਜੀ ਦੀ ਕਿਰਪਾ ਹੈ। ਇਹ ਮਿਊਜ਼ੀਅਮ ਭਗਵਾਨ ਸ਼੍ਰੀਕ੍ਰਿਸ਼ਣ ਦੇ ਗੀਤਾ ਸੰਦੇਸ਼ ਅਤੇ ਇਸ ਪਾਵਨ ਧਰਾ ਦੀ ਭੂਮਿਕਾ ਨਾਲ ਦੁਨੀਆ ਨੂੰ ਜਾਣੂ ਕਰਾਵੇਗਾ। ਮੈਂ ਰੇਵਾੜੀ ਸਹਿਤ, ਪੂਰੇ ਹਰਿਆਣਾ ਦੇ ਲੋਕਾਂ ਨੂੰ ਇਨ੍ਹਾਂ ਸੁਵਿਧਾਵਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਭਾਈਓ ਅਤੇ ਭੈਣੋਂ,
ਅੱਜ ਕੱਲ੍ਹ ਦੇਸ਼ ਅਤੇ ਦੁਨੀਆ ਵਿੱਚ ਮੋਦੀ ਦੀ ਗਾਰੰਟੀ ਦੀ ਬਹੁਤ ਚਰਚਾ ਹੈ। ਅਤੇ ਰੇਵਾੜੀ ਤਾਂ ਮੋਦੀ ਦੀ ਗਾਰੰਟੀ ਦਾ ਸਭ ਤੋਂ ਪਹਿਲਾ ਗਵਾਹ ਰਿਹਾ ਹੈ। ਇੱਥੇ ਪੀਐੱਮ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ, ਮੈਂ ਦੇਸ਼ ਨੂੰ ਕੁਝ ਗਾਰੰਟੀਆਂ ਦਿੱਤੀਆਂ ਸਨ। ਦੇਸ਼ ਦੀ ਇੱਛਾ ਸੀ ਕਿ ਦੁਨੀਆ ਵਿੱਚ ਭਾਰਤ ਦੀ ਸਾਖ ਵਧੇ। ਇਹ ਅਸੀਂ ਕਰਕੇ ਦਿਖਾਇਆ। ਦੇਸ਼ ਦੀ ਇੱਛਾ ਸੀ ਕਿ ਅਯੁੱਧਿਆ ਵਿੱਚ ਪ੍ਰਭੂ ਰਾਮ ਦਾ ਸ਼ਾਨਦਾਰ ਰਾਮ ਮੰਦਿਰ ਦਾ ਨਿਰਮਾਣ ਹੋਵੇ। ਅੱਜ ਪੂਰਾ ਦੇਸ਼ ਸ਼ਾਨਦਾਰ ਰਾਮ ਮੰਦਿਰ ਵਿੱਚ ਵਿਰਾਜੇ ਰਾਮ ਲਲਾ ਦੇ ਦਰਸ਼ਨ ਕਰ ਰਿਹਾ ਹੈ। ਹੋਰ ਤਾਂ ਹੋਰ ਕਾਂਗਰਸ ਦੇ ਲੋਕ ਜੋ ਸਾਡੇ ਭਗਵਾਨ ਰਾਮ ਨੂੰ ਕਾਲਪਨਿਕ ਦੱਸਦੇ ਸਨ, ਜੋ ਕਦੇ ਨਹੀਂ ਚਾਹੁੰਦੇ ਸਨ ਕਿ ਅਯੁੱਧਿਆ ਵਿੱਚ ਪ੍ਰਭੂ ਰਾਮ ਦਾ ਮੰਦਿਰ ਬਣੇ, ਉਹ ਵੀ ਹੁਣ ਜੈ ਸਿਯਾ ਰਾਮ ਬੋਲਣ ਲਗੇ ਹਨ।
ਸਾਥੀਓ,
ਕਾਂਗਰਸ ਨੇ ਦਹਾਕਿਆਂ ਤੱਕ ਜੰਮੂ ਕਸ਼ਮੀਰ ਤੋਂ ਆਰਟੀਕਲ 370 ਹਟਾਉਣ ‘ਤੇ ਰੋੜੇ ਅਟਕਾਏ ਸਨ। ਮੈਂ ਤੁਹਾਨੂੰ ਗਾਰੰਟੀ ਦਿੱਤੀ ਸੀ ਕਿ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾ ਕੇ ਰਹਾਂਗਾ। ਅੱਜ ਕਾਂਗਰਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ, ਆਰਟੀਕਲ-370 ਇਤਿਹਾਸ ਦੇ ਪੰਨਿਆਂ ਵਿੱਚ ਖੋ ਗਿਆ ਹੈ। ਅੱਜ ਜੰਮੂ-ਕਸ਼ਮੀਰ ਵਿੱਚ ਮਹਿਲਾਵਾਂ, ਦਲਿਤਾਂ, ਪਿਛੜਿਆਂ, ਆਦਿਵਾਸੀਆਂ ਨੂੰ ਉਨ੍ਹਾਂ ਦੇ ਹੱਕ ਮਿਲਣ ਲਗੇ ਹਨ। ਇਸ ਲਈ ਹੀ ਤਾਂ ਲੋਕਾਂ ਨੇ ਇੱਕ ਹੋਰ ਸੰਕਲਪ ਲਿਆ ਹੈ ਅਤੇ ਜਨਤਾ ਜਨਾਰਦਨ ਕਹਿ ਰਹੀ ਹੈ, ਤੁਸੀਂ ਲੋਕ ਕਹਿ ਰਹੇ ਹਨ- ਜਿਸ ਨੇ 370 ਹਟਾਇਆ, ਉਸ ਬੀਜੇਪੀ ਦਾ ਟੀਚਾ 370 ਸੀਟਾਂ ਤੋਂ ਹੋਵੇਗਾ। ਬੀਜੇਪੀ ਦੇ 370 ਹੀ ਪਹੁੰਚਾਉਣਗੇ ਐੱਨਡੀਏ ਨੂੰ 400 ਪਾਰ।
ਸਾਥੀਓ,
ਇੱਥੇ ਰੇਵਾੜੀ ਵਿੱਚ ਮੈਂ ਸਾਬਕਾ ਸੈਨਿਕਾਂ ਨੂੰ ਵੰਨ ਰੈਂਕ ਵੰਨ ਪੈਂਸ਼ਨ ਲਾਗੂ ਕਰਨ ਦੀ ਗਾਰੰਟੀ ਦਿੱਤੀ ਸੀ। ਕਾਂਗਰਸ ਵਾਲੇ ਸਿਰਫ਼ 500 ਕਰੋੜ ਰੁਪਏ ਦਿਖਾ ਕੇ ਵੰਨ ਰੈਂਕ ਵੰਨ ਪੈਨਸ਼ਨ ਲਾਗੂ ਕਰਨ ਦਾ ਝੂਠ ਬੋਲਦੇ ਸਨ। ਰੇਵਾੜੀ ਦੀ ਵੀਰ ਧਰਾ ਤੋਂ ਲਿਆ ਗਿਆ ਉਹ ਸੰਕਲਪ ਮੈਂ ਤੁਹਾਡੇ ਅਸ਼ੀਰਵਾਦ ਨਾਲ ਪੂਰਾ ਕੀਤਾ ਹੈ। ਹੁਣ ਤੱਕ OROP ਦੇ ਤਹਿਤ, One Rank One Pension ਦੇ ਤਹਿਤ ਸਾਬਕਾ ਸੈਨਿਕਾਂ ਨੂੰ ਕਰੀਬ-ਕਰੀਬ ਇੱਕ ਲੱਖ ਕਰੋੜ ਰੁਪਏ ਮਿਲ ਚੁੱਕੇ ਹਨ। ਅਤੇ ਇਸ ਦੇ ਵੱਡੇ ਲਾਭਾਰਥੀ ਹਰਿਆਣਾ ਦੇ ਵੀ ਸਾਬਕਾ ਸੈਨਿਕ ਰਹੇ ਹਨ। ਸਿਰਫ਼ ਰੇਵਾੜੀ ਦੇ ਹੀ ਸੈਨਿਕ ਪਰਿਵਾਰਾਂ ਦੀ ਗੱਲ ਕਰਾਂ ਤਾਂ ਉਨ੍ਹਾਂ ਨੂੰ OROP ਤੋਂ 600 ਕਰੋੜ ਰੁਪਏ ਤੋਂ ਜ਼ਿਆਦਾ ਮਿਲੇ ਹਨ। ਤੁਸੀਂ ਮੈਨੂੰ ਦੱਸੋ, ਜਿੰਨਾ ਪੈਸਾ ਰੇਵਾੜੀ ਦੇ ਸੈਨਿਕ ਪਰਿਵਾਰਾਂ ਨੂੰ ਮਿਲਿਆ ਹੈ, ਉਸ ਤੋਂ ਵੀ ਘੱਟ ਕਾਂਗਰਸ ਨੇ ਪੂਰੇ ਦੇਸ਼ ਦੇ ਸਾਬਕਾ ਸੈਨਿਕਾਂ ਦੇ ਲਈ ਬਜਟ ਵਿੱਚ ਰੱਖਿਆ ਸੀ, ਸਿਰਫ਼ 500 ਕਰੋੜ। ਅਜਿਹੇ ਝੂਠ ਅਤੇ ਧੋਖੇਬਾਜ਼ੀ ਦੇ ਕਾਰਨ ਹੀ ਕਾਂਗਰਸ ਨੂੰ ਦੇਸ਼ ਨੇ ਨਕਾਰ ਦਿੱਤਾ ਹੈ।
ਸਾਥੀਓ,
ਮੈਂ ਰੇਵਾੜੀ ਵਾਸੀਆਂ ਨੂੰ, ਹਰਿਆਣਾ ਦੇ ਪਰਿਜਨਾਂ ਨੂੰ ਇੱਥੇ ਏਮਸ ਬਣਾਉਣ ਦੀ ਵੀ ਗਾਰੰਟੀ ਦਿੱਤੀ ਸੀ। ਅੱਜ ਇੱਥੇ ਏਮਸ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਤੇ ਸਾਡੇ ਰਾਓ ਇੰਦਰਜੀਤ ਤਾਂ ਇਸ ਕੰਮ ਦੇ ਲਈ ਲਗਾਤਾਰ ਉਹ ਬੋਲਦੇ ਘੱਟ ਹਨ, ਲੇਕਿਨ ਜੋ ਤੈਅ ਕਰੇ ਉਸ ਦੇ ਪਿੱਛੇ ਲਗੇ ਰਹਿੰਦੇ ਹਨ। ਅੱਜ ਏਮਸ ਦਾ ਨੀਂਹ ਪੱਥਰ ਰੱਖਿਆ ਹੈ, ਤਾਂ ਮੇਰੀ ਗਾਰੰਟੀ ਦੇ ਵੱਲ ਮੈਂ ਤੁਹਾਨੂੰ ਕਹਾਂਗਾ ਕਿ ਅੱਜ ਉਸ ਦਾ ਨੀਂਹ ਪੱਥਰ ਰੱਖਿਆ ਹੈ। ਅਤੇ ਉਦਘਾਟਨ ਵੀ ਅਸੀਂ ਹੀ ਕਰਾਂਗੇ। ਅਤੇ ਇਸ ਨਾਲ ਤੁਹਾਨੂੰ ਬਿਹਤਰ ਇਲਾਜ ਵੀ ਮਿਲੇਗਾ, ਨੌਜਵਾਨਾਂ ਨੂੰ ਡਾਕਟਰ ਬਣਨ ਦਾ ਅਵਸਰ ਵੀ ਮਿਲੇਗਾ। ਅਤੇ ਰੋਜ਼ਗਾਰ-ਸਵੈਰੋਜ਼ਗਾਰ ਦੇ ਵੀ ਅਨੇਕ ਅਵਸਰ ਬਣਨਗੇ। ਰੇਵਾੜੀ ਵਿੱਚ ਦੇਸ਼ ਦਾ 22ਵਾਂ ਏਮਸ ਬਣ ਰਿਹਾ ਹੈ। ਪਿਛਲੇ 10 ਵਰ੍ਹਿਆਂ ਵਿੱਚ 15 ਨਵੇਂ ਏਮਸ ਸਵੀਕ੍ਰਿਤ ਕੀਤੇ ਜਾ ਚੁੱਕੇ ਹਨ। ਆਜ਼ਾਦੀ ਦੇ ਬਾਅਦ ਤੋਂ ਲੈ ਕੇ 2014 ਤੱਕ ਦੇਸ਼ ਵਿੱਚ ਕਰੀਬ 380 ਮੈਡੀਕਲ ਕਾਲਜ ਬਣੇ ਸਨ। ਬੀਤੇ 10 ਵਰ੍ਹਿਆਂ ਵਿੱਚ 300 ਤੋਂ ਅਧਿਕ ਨਵੇਂ ਮੈਡੀਕਲ ਕਾਲਜ ਬਣੇ ਹਨ। ਹਰਿਆਣਾ ਵਿੱਚ ਵੀ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਮੈਡੀਕਲ ਕਾਲਜ ਬਣਾਉਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
ਸਾਥੀਓ,
ਮੈਂ ਅਜਿਹੀਆਂ ਅਨੇਕ ਗਾਰੰਟੀਆਂ ਗਿਣਾ ਸਕਦਾ ਹਾਂ, ਜੋ ਦੇਸ਼ਵਾਸੀਆਂ ਦੇ ਅਸ਼ੀਰਵਾਦ ਨਾਲ ਪੂਰੀਆਂ ਹੋ ਚੁੱਕੀਆਂ ਹਨ। ਲੇਕਿਨ, ਕਾਂਗਰਸ ਦਾ ਟ੍ਰੈਕ ਰਿਕਾਰਡ ਕੀ ਹੈ ? ਕਾਂਗਰਸ ਦਾ ਟ੍ਰੈਕ ਰਿਕਾਰਡ- ਦੇਸ਼ ਦੀ ਅੱਧੇ ਤੋਂ ਅਧਿਕ ਆਬਾਦੀ ਨੂੰ ਦਹਾਕਿਆਂ ਤੱਕ ਛੋਟੀਆਂ-ਛੋਟੀਆਂ ਜ਼ਰੂਰਤਾਂ ਤੋਂ ਦੂਰ ਰੱਖਣ ਦਾ ਹੈ, ਤਰਸਾਉਣ ਦਾ ਹੈ। ਕਾਂਗਰਸ ਦਾ ਟ੍ਰੈਕ ਰਿਕਾਰਡ, ਸਿਰਫ਼ ਇੱਕ ਪਰਿਵਾਰ ਦੇ ਹਿਤ ਨੂੰ ਦੇਸ਼ ਅਤੇ ਦੇਸ਼ਵਾਸੀਆਂ ਦੇ ਹਿਤ ਤੋਂ ਉੱਪਰ ਰੱਖਣ ਦਾ ਹੈ। ਕਾਂਗਰਸ ਦਾ ਟ੍ਰੈਕ ਰਿਕਾਰਡ ਇਤਿਹਾਸ ਦੇ ਸਭ ਤੋਂ ਵੱਡੇ ਘੋਟਾਲਿਆਂ ਦਾ ਹੈ। ਕਾਂਗਰਸ ਦਾ ਟ੍ਰੈਕ ਰਿਕਾਰਡ, ਆਤੰਕਵਾਦ ਅਤੇ ਅਲਗਾਵਵਾਦ ਨੂੰ ਹੁਲਾਰਾ ਦੇਣ ਦਾ ਹੈ। ਕਾਂਗਰਸ ਦਾ ਟ੍ਰੈਕ ਰਿਕਾਰਡ, ਸੈਨਾ ਅਤੇ ਸੈਨਿਕ, ਦੋਨਾਂ ਨੂੰ ਕਮਜ਼ੋਰ ਕਰਨ ਦਾ ਹੈ। ਇਹ ਬਾਤਾਂ ਯਾਦ ਰੱਖਣੀਆਂ ਜ਼ਰੂਰੀ ਹਨ, ਕਿਉਂਕਿ ਅੱਜ ਵੀ ਕਾਂਗਰਸ ਦੀ ਟੀਮ ਉਹੀ ਹੈ, ਨੇਤਾ ਉਹੀ ਹਨ, ਨੀਅਤ ਉਹੀ ਹੈ ਅਤੇ ਉਨ੍ਹਾਂ ਸਭ ਦੀ ਨਿਸ਼ਠਾ ਇੱਕ ਹੀ ਪਰਿਵਾਰ ਦੇ ਲਈ ਹੈ। ਤਾਂ ਨੀਤੀ ਵੀ ਤਾਂ ਉਹੀ ਹੋਵੇਗੀ, ਜਿਸ ਵਿੱਚ ਲੁੱਟ ਹੈ, ਭ੍ਰਿਸ਼ਟਾਚਾਰ ਹੈ, ਬਰਬਾਦੀ ਹੈ।
ਸਾਥੀਓ,
ਕਾਂਗਰਸ ਸੋਚਦੀ ਹੈ ਕਿ ਸੱਤਾ ਵਿੱਚ ਰਹਿਣਾ ਉਸ ਦਾ ਜਨਮਸਿੱਧ ਅਧਿਕਾਰ ਹੈ। ਇਸ ਲਈ ਗ਼ਰੀਬ ਦਾ ਇਹ ਬੇਟਾ ਜਦੋਂ ਤੋਂ ਪੀਐੱਮ ਬਣਿਆ ਹੈ, ਇਹ ਇੱਕ ਦੇ ਬਾਅਦ ਇੱਕ ਮੇਰੇ ਖ਼ਿਲਾਫ਼ ਸਾਜਿਸ਼ਾਂ ਕਰਦੇ ਜਾ ਰਹੇ ਹਨ। ਲੇਕਿਨ ਈਸ਼ਵਰ ਰੂਪੀ ਜਨਤਾ ਜਨਾਰਦਨ ਦਾ ਅਸ਼ੀਰਵਾਦ ਮੇਰੇ ਨਾਲ ਹੈ। ਕਾਂਗਰਸ ਦੀ ਹਰ ਸਾਜਿਸ਼ ਦੇ ਸਾਹਮਣੇ ਜਨਤਾ-ਜਨਾਰਦਨ ਢਾਲ ਬਣ ਕੇ ਖੜੀ ਹੋ ਜਾਂਦੀ ਹੈ। ਜਿੰਨਾ ਜ਼ਿਆਦਾ ਕਾਂਗਰਸ ਸਾਜਿਸ਼ਾਂ ਕਰਦੀ ਹੈ, ਓਨਾ ਹੀ ਜ਼ਿਆਦਾ ਜਨਤਾ ਮੈਨੂੰ ਮਜ਼ਬੂਤ ਕਰਦੀ ਹੈ, ਆਪਣਾ ਅਸ਼ੀਰਵਾਦ ਦਿੰਦੀ ਹੈ। ਇਸ ਵਾਰ ਵੀ ਕਾਂਗਰਸ ਨੇ ਮੇਰੇ ਖ਼ਿਲਾਫ਼ ਸਾਰੇ ਮੋਰਚੇ ਖੋਲ੍ਹ ਦਿੱਤੇ ਹਨ। ਲੇਕਿਨ ਮੇਰੇ ਦੇਸ਼ ਦੀ ਜਨਤਾ ਦਾ ਸੁਰੱਖਿਆ ਕਵਚ ਅਤੇ ਜਦੋਂ ਜਨਤਾ ਦਾ ਸੁਰੱਖਿਆ ਕਵਚ ਹੁੰਦਾ ਹੈ, ਜਨਤਾ ਜਨਾਰਦਨ ਦਾ ਅਸ਼ੀਰਵਾਦ ਹੁੰਦਾ ਹੈ, ਮਾਤਾਵਾਂ-ਭੈਣਾਂ ਢਾਲ ਬਣ ਕੇ ਖੜੀ ਹੁੰਦੀਆਂ ਹਨ ਤਾਂ ਸੰਕਟਾਂ ਤੋਂ ਪਾਰ ਵੀ ਨਿਕਲਦੇ ਹਾਂ ਅਤੇ ਦੇਸ਼ ਨੂੰ ਅੱਗੇ ਵੀ ਵਧਾਉਂਦੇ ਹਾਂ। ਅਤੇ ਇਸ ਲਈ ਆਪ ਸਭ ਦੇ ਅਸ਼ੀਰਵਾਦ ਨਾਲ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਜੋ ਮੈਂ ਅਨੁਭਵ ਕਰ ਰਿਹਾ ਹਾਂ। ਇਸ ਲਈ ਲੋਕ ਕਹਿ ਰਹੇ ਹਨ – NDA ਸਰਕਾਰ, 400 ਪਾਰ। NDA ਸਰਕਾਰ, 400 ਪਾਰ। NDA ਸਰਕਾਰ, 400 ਪਾਰ। NDA ਸਰਕਾਰ, 400 ਪਾਰ।
ਸਾਥੀਓ,
ਇੱਕ ਪਰਿਵਾਰ ਦੇ ਮੋਹ ਵਿੱਚ ਫਸੀ ਕਾਂਗਰਸ, ਹਰਿਆਣਾ ਵਿੱਚ ਉਹੀ ਹਾਲ ਹੈ, ਅੱਜ ਆਪਣੇ ਇਤਿਹਾਸ ਦੇ ਸਭ ਤੋਂ ਦਰਦਨਾਕ ਦੌਰ ਤੋਂ ਗੁਜ਼ਰ ਰਹੀ ਹੈ। ਇਨ੍ਹਾਂ ਦੇ ਨੇਤਾ ਤੋਂ ਆਪਣਾ ਇੱਕ ਸਟਾਰਟਅੱਪ ਨਹੀਂ ਸੰਭਲ ਰਿਹਾ, ਇਹ ਲੋਕ ਦੇਸ਼ ਸੰਭਾਲਣ ਦਾ ਸੁਪਨਾ ਦੇਖ ਰਹੇ ਹਨ। ਅੱਜ ਕਾਂਗਰਸ ਦਾ ਹਾਲਤ ਦੇਖੋ, ਕਾਂਗਰਸ ਦੇ ਪੁਰਾਣੇ ਨੇਤਾ ਇੱਕ ਇੱਕ ਕਰਕੇ ਇਨ੍ਹਾਂ ਨੂੰ ਛੱਡ ਕੇ ਜਾ ਰਹੇ ਹਨ। ਜਿਨ੍ਹਾਂ ਨੇ ਕਦੇ ਇਨ੍ਹਾਂ ਦੇ ਨਾਲ ਆਉਣ ਦਾ ਇਰਾਦਾ ਕੀਤਾ ਸੀ, ਉਹ ਵੀ ਇਨ੍ਹਾਂ ਤੋਂ ਭੱਜ ਰਹੇ ਹਨ। ਅੱਜ ਸਥਿਤੀ ਇਹ ਹੈ ਕਿ ਕਾਂਗਰਸ ਦੇ ਕੋਲ ਆਪਣੇ ਕਾਰਯਕਰਤਾ ਤੱਕ ਨਹੀਂ ਬਚੇ ਹਨ। ਜਿੱਥੇ ਕਾਂਗਰਸ ਸਰਕਾਰ ਵਿੱਚ ਹੈ, ਉੱਥੇ ਇਨ੍ਹਾਂ ਤੋਂ ਆਪਣੀਆਂ ਸਰਕਾਰਾਂ ਵੀ ਨਹੀਂ ਸੰਭਲ ਰਹੀਆਂ ਹਨ। ਅੱਜ, ਹਿਮਾਚਲ ਵਿੱਚ ਲੋਕਾਂ ਨੂੰ ਵੇਤਨ ਅਤੇ ਪੈਨਸ਼ਨ ਦੇਣ ਤੱਕ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਕਰਨਾਟਕ ਵਿੱਚ ਵਿਕਾਸ ਦੀਆਂ ਯੋਜਨਾਵਾਂ ‘ਤੇ ਵੀ ਕਾਂਗਰਸ ਸਰਕਾਰ ਕੰਮ ਨਹੀਂ ਕਰ ਪਾ ਰਹੀ ਹੈ ।
ਭਾਈਓ ਅਤੇ ਭੈਣੋਂ,
ਇੱਕ ਤਰਫ਼ ਕਾਂਗਰਸ ਦਾ ਕੁਸ਼ਾਸਨ ਹੈ ਅਤੇ ਦੂਸਰੀ ਤਰਫ਼ ਬੀਜੇਪੀ ਦਾ ਸੁਸ਼ਾਸਨ ਹੈ। ਇੱਥੇ 10 ਵਰ੍ਹਿਆਂ ਤੋਂ ਡਬਲ ਇੰਜਣ ਦੀ ਸਰਕਾਰ ਹੈ। ਇਸ ਲਈ ਗ਼ਰੀਬ ਕਲਿਆਣ ਦੀ ਜੋ ਵੀ ਯੋਜਨਾਵਾਂ ਮੋਦੀ ਨੇ ਬਣਾਈਆਂ ਹਨ, ਉਨ੍ਹਾਂ ਦੇ ਸ਼ਤ-ਪ੍ਰਤੀਸ਼ਤ ਅਮਲ ਵਿੱਚ ਹਰਿਆਣਾ ਅੱਵਲ ਹੈ। ਹਰਿਆਣਾ ਖੇਤੀ ਦੇ ਖੇਤਰ ਵਿੱਚ ਵੀ ਬੇਮਿਸਾਲ ਪ੍ਰਗਤੀ ਕਰ ਰਿਹਾ ਹੈ ਅਤੇ ਇੱਥੇ ਉਦਯੋਗਾਂ ਦਾ ਦਾਇਰਾ ਵੀ ਨਿਰੰਤਰ ਵਧ ਰਿਹਾ ਹੈ। ਜਿਸ ਦੱਖਣ ਹਰਿਆਣਾ ਨੂੰ ਵਿਕਾਸ ਵਿੱਚ ਪਿੱਛੇ ਰੱਖਿਆ ਗਿਆ, ਅੱਜ ਉਹ ਕਿਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਦੇਸ਼ ਵਿੱਚ ਰੋਡ ਹੋਵੇ, ਰੇਲ ਹੋਵੇ, ਮੈਟ੍ਰੋ ਹੋਵੇ, ਇਨ੍ਹਾਂ ਨਾਲ ਜੁੜੀਆਂ ਜੋ ਵੱਡੀਆਂ ਯੋਜਨਾਵਾਂ ਹਨ, ਉਹ ਇਸੇ ਹਿੱਸੇ ਤੋਂ ਗੁਜ਼ਰ ਰਹੀਆਂ ਹਨ। ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਦੇ ਦਿੱਲੀ-ਦੌਸਾ-ਲਾਲਸੋਟ ਦੇ ਪਹਿਲੇ ਫੇਜ਼ ਦਾ ਉਦਘਾਟਨ ਹੋ ਗਿਆ ਹੈ। ਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈੱਸ-ਵੇਅ ਹਰਿਆਣਾ ਦੇ ਗੁਰੂਗ੍ਰਾਮ, ਪਲਵਲ ਅਤੇ ਨੂੰਹ ਜ਼ਿਲ੍ਹਿਆਂ ਤੋਂ ਹੋ ਕੇ ਗੁਜ਼ਰ ਰਿਹਾ ਹੈ।
ਸਾਥੀਓ,
2014 ਤੋਂ ਪਹਿਲਾਂ ਹਰਿਆਣਾ ਵਿੱਚ ਰੇਲਵੇ ਦੇ ਵਿਕਾਸ ਦੇ ਲਈ ਹਰ ਵਰ੍ਹੇ ਔਸਤਨ 300 ਕਰੋੜ ਰੁਪਏ ਦਾ ਬਜਟ ਮਿਲਦਾ ਸੀ, 300 ਕਰੋੜ ਰੁਪਏ। ਇਸ ਵਰ੍ਹੇ ਹਰਿਆਣਾ ਵਿੱਚ ਰੇਲਵੇ ਦੇ ਲਈ ਕਰੀਬ-ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਹੁਣ ਦੇਖੋ ਕਿੱਥੇ 300 ਕਰੋੜ ਅਤੇ ਕਿੱਥੇ 3 ਹਜ਼ਾਰ ਕਰੋੜ। ਅਤੇ ਇਹ ਅੰਤਰ ਪਿਛਲੇ 10 ਸਾਲਾਂ ਵਿੱਚ ਆਇਆ ਹੈ। ਰੋਹਤਕ-ਮਹਿਮ-ਹਾਂਸੀ, ਜਿੰਦ-ਸੋਨੀਪਤ ਜਿਹੀਆਂ ਨਵੀਆਂ ਰੇਲ ਲਾਈਨਾਂ ਅਤੇ ਅੰਬਾਲਾ ਕੈਂਟ-ਦੱਪਰ ਜਿਹੀਆਂ ਲਾਈਨਾਂ ਦੇ ਦੋਹਰੀਕਰਣ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ। ਅਜਿਹੀਆਂ ਸੁਵਿਧਾਵਾਂ ਜਦੋਂ ਬਣਦੀਆਂ ਹਨ, ਤਾਂ ਜੀਵਨ ਵੀ ਅਸਾਨ ਹੁੰਦਾ ਹੈ ਅਤੇ ਕਾਰੋਬਾਰ ਵੀ ਅਸਾਨ ਹੁੰਦਾ ਹੈ।
ਭਾਈਓ ਅਤੇ ਭੈਣੋਂ,
ਇਸ ਖੇਤਰ ਵਿੱਚ ਕਿਸਾਨਾਂ ਨੂੰ ਪਾਣੀ ਦੀ ਬਹੁਤ ਸਮੱਸਿਆ ਰਹਿੰਦੀ ਸੀ। ਰਾਜ ਸਰਕਾਰ ਨੇ ਇਸ ਸਮੱਸਿਆ ਦੇ ਸਮਾਧਾਨ ਦੇ ਲਈ ਵੀ ਸ਼ਲਾਘਾਯੋਗ ਕੰਮ ਕੀਤਾ ਹੈ। ਦੁਨੀਆ ਦੀਆਂ ਸੈਂਕੜੋਂ ਵੱਡੀਆਂ ਕੰਪਨੀਆਂ ਅੱਜ ਹਰਿਆਣਾ ਨਾਲ ਚਲ ਰਹੀਆਂ ਹਨ। ਇਸ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ।
ਸਾਥੀਓ,
ਹਰਿਆਣਾ, ਕੱਪੜਾ ਅਤੇ ਪਰਿਧਾਨ ਉਦਯੋਗ ਵਿੱਚ ਵੀ ਆਪਣਾ ਨਾਮ ਉੱਚਾ ਕਰ ਰਿਹਾ ਹੈ। ਦੇਸ਼ ਤੋਂ ਨਿਰਯਾਤ ਹੋਣ ਵਾਲੇ 35 ਪ੍ਰਤੀਸ਼ਤ ਤੋਂ ਅਧਿਕ ਕਾਲੀਨ, ਕਰੀਬ 20 ਪ੍ਰਤੀਸ਼ਤ ਪਰਿਧਾਨ, ਹਰਿਆਣਾ ਵਿੱਚ ਹੀ ਬਣਦੇ ਹਨ। ਹਰਿਆਣਾ ਦੇ ਟੈਕਸਟਾਈਲ ਉਦਯੋਗ ਨੂੰ ਸਾਡੇ ਲਘੂ ਉਦਯੋਗ ਅੱਗੇ ਵਧਾ ਰਹੇ ਹਾਂ। ਪਾਨੀਪਤ ਹੈਂਡਲੂਮ ਉਤਪਾਦਾਂ ਦੇ ਲਈ, ਫਰੀਦਾਬਾਦ ਕੱਪੜਾ ਉਤਪਾਦਨ ਦੇ ਲਈ, ਗੁਰੂਗ੍ਰਾਮ ਰੈਡੀਮੇਡ ਗਾਰਮੈਂਟਸ ਦੇ ਲਈ, ਸੋਨੀਪਤ technical textiles ਦੇ ਲਈ, ਤਾਂ ਭਿਵਾਨੀ, ਗ਼ੈਰ-ਬੁਣੇ ਹੋਏ ਕੱਪੜਿਆਂ ਦੇ ਲਈ ਅੱਜ ਪ੍ਰਸਿੱਧ ਹੈ। ਪਿਛਲੇ 10 ਵਰ੍ਹਿਆਂ ਵਿੱਚ MSMEs ਦੇ ਲਈ, ਲਘੂ ਉਦਯੋਗਾਂ ਦੇ ਲਈ ਲੱਖਾਂ ਕਰੋੜ ਰੁਪਏ ਦੀ ਮਦਦ ਕੇਂਦਰ ਸਰਕਾਰ ਨੇ ਦਿੱਤੀ ਹੈ। ਇਸ ਨਾਲ ਪੁਰਾਣੇ ਲਘੂ ਉਦਯੋਗ-ਕੁਟੀਰ ਉਦਯੋਗ ਤਾਂ ਇਹ ਤਾਂ ਮਜ਼ਬੂਤ ਹੋਏ ਹੀ ਹਨ, ਹਰਿਆਣਾ ਵਿੱਚ ਹਜ਼ਾਰਾਂ ਨਵੇਂ ਉਦਯੋਗ ਵੀ ਸਥਾਪਿਤ ਹੋਏ ਹਨ।
ਸਾਥੀਓ,
ਰੇਵਾੜੀ ਤਾਂ ਵਿਸ਼ਵਕਰਮਾ ਸਾਥੀਆਂ ਦੀ ਕਾਰੀਗਰੀ ਦੇ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਦੀ ਪੀਤਲ ਦੀ ਕਾਰੀਗਰੀ ਅਤੇ ਹੈਂਡੀਕ੍ਰਾਫਟ ਬਹੁਤ ਮਸ਼ਹੂਰ ਹੈ। 18 ਬਿਜ਼ਨਸਾਂ ਨਾਲ ਸਬੰਧਿਤ, ਅਜਿਹੇ ਪਰੰਪਰਾਗਤ ਕਾਰੀਗਰਾਂ ਦੇ ਲਈ ਪਹਿਲੀ ਵਾਰ ਪੀਐੱਮ ਵਿਸ਼ਵਕਰਮਾ ਨਾਲ ਨਾਲ ਇੱਕ ਵੱਡੀ ਯੋਜਨਾ ਅਸੀਂ ਸ਼ੁਰੂ ਕੀਤੀ ਹੈ। ਪੀਐੱਮ ਵਿਸ਼ਵਕਰਮਾ ਯੋਜਨਾ ਨਾਲ ਦੇਸ਼ ਭਰ ਵਿੱਚ ਲੱਖਾਂ ਲਾਭਾਰਥੀ ਜੁੜ ਰਹੇ ਹਨ। ਭਾਜਪਾ ਸਰਕਾਰ ਇਸ ਯੋਜਨਾ ‘ਤੇ 13 ਹਜ਼ਾਰ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਇਹ ਯੋਜਨਾ, ਸਾਡੇ ਇਨ੍ਹਾਂ ਪਰੰਪਰਾਗਤ ਕਾਰੀਗਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਬਦਲਣ ਵਾਲੀ ਹੈ।
ਭਾਈਓ ਅਤੇ ਭੈਣੋਂ,
ਮੋਦੀ ਦੀ ਗਾਰੰਟੀ ਉਸ ਦੇ ਨਾਲ ਹੈ ਜਿਸ ਦੇ ਪਾਸ ਗਾਰੰਟੀ ਦੇਣ ਦੇ ਲਈ ਕੁਝ ਵੀ ਨਹੀਂ ਹੈ। ਦੇਸ਼ ਦੇ ਛੋਟੇ ਕਿਸਾਨ ਦੇ ਕੋਲ ਬੈਂਕਾਂ ਦੀ ਗਾਰੰਟੀ ਦੇਣ ਦੇ ਲਈ ਕੁਝ ਨਹੀਂ ਸੀ। ਮੋਦੀ ਨੇ ਉਨ੍ਹਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਦੀ ਗਾਰੰਟੀ ਦਿੱਤੀ। ਦੇਸ਼ ਦੇ ਗ਼ਰੀਬ, ਦਲਿਤ, ਪਿਛੜੇ, ਓਬੀਸੀ ਪਰਿਵਾਰ ਦੇ ਬੇਟੇ-ਬੇਟੀਆਂ ਦੇ ਲਈ ਬੈਂਕਾਂ ਵਿੱਚ ਗਾਰੰਟੀ ਦੇਣ ਦੇ ਲਈ ਕੁਝ ਨਹੀਂ ਸੀ। ਮੋਦੀ ਨੇ ਮੁਦਰਾ ਯੋਜਨਾ ਸ਼ੁਰੂ ਕੀਤੀ ਅਤੇ ਬਿਨਾ ਗਾਰੰਟੀ ਦਾ ਲੋਨ ਦੇਣਾ ਸ਼ੁਰੂ ਕੀਤਾ। ਦੇਸ਼ ਵਿੱਚ ਅਨੇਕ ਸਾਥੀ ਰੇਹੜੀ-ਪਟਰੀ-ਠੇਲੇ ‘ਤੇ ਛੋਟਾ-ਮੋਟਾ ਕਾਰੋਬਾਰ ਕਰਦੇ ਆਏ ਹਨ। ਦਹਾਕਿਆਂ ਤੋਂ ਇਹ ਕੰਮ ਸ਼ਹਿਰਾਂ ਵਿੱਚ ਇਹ ਸਾਥੀ ਕਰਦੇ ਰਹੇ ਹਨ। ਇਨ੍ਹਾਂ ਦੇ ਕੋਲ ਵੀ ਗਾਰੰਟੀ ਦੇਣ ਦੇ ਲਈ ਕੁਝ ਨਹੀਂ ਸੀ। ਪੀਐੱਮ ਸਵਨਿਧੀ ਯੋਜਨਾ ਨਾਲ ਇਨ੍ਹਾਂ ਦੀ ਗਾਰੰਟੀ ਵੀ ਮੋਦੀ ਨੇ ਲਈ ਹੈ।
ਸਾਥੀਓ,
ਪਿੰਡ ਦੀਆਂ ਸਾਡੀਆਂ ਭੈਣਾਂ ਦੀ ਸਥਿਤੀ 10 ਵਰ੍ਹੇ ਪਹਿਲਾਂ ਤੱਕ ਕੀ ਸੀ। ਭੈਣਾਂ ਦਾ ਜ਼ਿਆਦਾਤਰ ਸਮਾਂ ਪਾਣੀ ਦੇ ਜੁਗਾੜ ਵਿੱਚ, ਖਾਣਾ ਪਕਾਉਣ ਦੇ ਲਈ ਲਕੜੀ ਜਾਂ ਦੂਸਰੇ ਇੰਤਜ਼ਾਮ ਵਿੱਚ ਲਗ ਜਾਂਦਾ ਸੀ। ਮੋਦੀ, ਮੁਫ਼ਤ ਗੈਸ ਕਨੈਕਸ਼ਨ ਲੈ ਕੇ ਆਇਆ, ਘਰ ਤੱਕ ਪਾਣੀ ਦਾ ਨਲ ਲੈ ਕੇ ਆਇਆ। ਅੱਜ ਹਰਿਆਣਾ ਦੇ ਪਿੰਡਾਂ ਦੀਆਂ ਮੇਰੀਆਂ ਭੈਣਾਂ ਨੂੰ ਸੁਵਿਧਾ ਹੋ ਰਹੀ ਹੈ, ਸਮਾਂ ਬਚ ਰਿਹਾ ਹੈ। ਇਹੀ ਨਹੀਂ, ਇਸ ਸਮੇਂ ਦਾ ਉਪਯੋਗ ਭੈਣਾਂ ਆਪਣੀ ਕਮਾਈ ਵਧਾਉਣ ਦੇ ਲਈ ਕਰ ਪਾਉਣ, ਇਸ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ 10 ਕਰੋੜ ਭੈਣਾਂ ਨੂੰ ਅਸੀਂ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਹੈ। ਇਸ ਵਿੱਚ ਹਰਿਆਣਾ ਦੀਆਂ ਵੀ ਲੱਖਾਂ ਭੈਣਾਂ ਹਨ। ਭੈਣਾਂ ਦੇ ਇਨ੍ਹਾਂ ਸਮੂਹਾਂ ਨੂੰ ਲੱਖਾਂ ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ। ਮੇਰੀ ਕੋਸ਼ਿਸ਼ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਭੈਣਾਂ ਨੂੰ ਲਖਪਤੀ ਦੀਦੀ ਬਣਾ ਸਕਾਂ। ਹੁਣ ਤੱਕ 1 ਕਰੋੜ ਭੈਣਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਜੋ ਬਜਟ ਅਸੀਂ ਲੈ ਕੇ ਆਏ ਹਾਂ, ਉਸ ਵਿੱਚ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਲਕਸ਼ ਰੱਖਿਆ ਗਿਆ ਹੈ। ਅਸੀਂ ਨਮੋ ਡ੍ਰੋਨ ਦੀਦੀ ਯੋਜਨਾ ਵੀ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਭੈਣਾਂ ਦੇ ਸਮੂਹਾਂ ਨੂੰ ਡ੍ਰੋਨ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਡ੍ਰੋਨ ਦਿੱਤੇ ਜਾਣਗੇ। ਇਹ ਡ੍ਰੋਨ ਖੇਤੀ ਦੇ ਕੰਮ ਵਿੱਚ ਆਉਣਗੇ ਅਤੇ ਇਸ ਨਾਲ ਭੈਣਾਂ ਨੂੰ ਵਾਧੂ ਕਮਾਈ ਹੋਵੇਗੀ।
ਸਾਥੀਓ,
ਹਰਿਆਣਾ ਅਦਭੁਤ ਸੰਭਾਵਨਾਵਾਂ ਦਾ ਰਾਜ ਹੈ। ਮੈਂ ਹਰਿਆਣਾ ਦੇ ਫਸਟ ਟਾਈਮ ਵੋਟਰਸ ਨੂੰ ਜੋ ਪਹਿਲੀ ਵਾਰ ਮਤਦਾਨ ਕਰਨ ਵਾਲੇ ਹਨ, ਜੋ 18-20-22 ਸਾਲ ਦੀ ਉਮਰ ਦੇ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਕਹਾਂਗਾ ਕਿ ਤੁਹਾਡਾ ਭਵਿੱਖ ਉੱਜਵਲ ਹੋਣ ਵਾਲਾ ਹੈ। ਡਬਲ ਇੰਜਣ ਸਰਕਾਰ ਤੁਹਾਡੇ ਲਈ ਵਿਕਸਿਤ ਹਰਿਆਣਾ ਬਣਾਉਣ ਵਿੱਚ ਜੁਟੀ ਹੈ। ਟੈਕਨੋਲੋਜੀ ਤੋਂ ਟੈਕਸਟਾਈਲ ਤੱਕ, ਟੂਰਿਜ਼ਮ ਤੋਂ ਟ੍ਰੇਡ ਤੱਕ, ਹਰ ਸੈਕਟਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰਾਂ ਦੇ ਲਈ ਅਸੀਂ ਪ੍ਰਯਾਸ ਕਰ ਰਹੇ ਹਾਂ। ਅੱਜ ਪੂਰਾ ਵਿਸ਼ਵ ਭਾਰਤ ਵਿੱਚ ਨਿਵੇਸ਼ ਦੇ ਲਈ ਉਤਸੁਕ ਹੈ। ਅਤੇ ਨਿਵੇਸ਼ ਦੇ ਲਈ ਹਰਿਆਣਾ ਇੱਕ ਉੱਤਮ ਰਾਜ ਬਣ ਕੇ ਉਭਰ ਰਿਹਾ ਹੈ। ਅਤੇ ਨਿਵੇਸ਼ ਵਧਣ ਦਾ ਮਤਲਬ ਹੈ ਕਿ ਨੌਕਰੀ ਦੇ ਨਵੇਂ ਅਵਸਰ ਵੀ ਵਧ ਰਹੇ ਹਨ। ਇਸ ਲਈ ਡਬਲ ਇੰਜਣ ਦੀ ਸਰਕਾਰ ਨੂੰ ਤੁਹਾਡਾ ਅਸ਼ੀਰਵਾਦ ਇਵੇਂ ਹੀ ਮਿਲਦਾ ਰਹੇ, ਇਹ ਬਹੁਤ ਜ਼ਰੂਰੀ ਹੈ। ਇੱਕ ਵਾਰ ਫਿਰ ਤੁਹਾਨੂੰ ਏਮਸ ਦੇ ਲਈ, ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਲਈ ਮੇਰੀ ਤਰਫ਼ ਤੋਂ ਬਹੁਤ-ਬਹੁਤ ਵਧਾਈ। ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਬਹੁਤ-ਬਹੁਤ ਧੰਨਵਾਦ।
*********
ਡੀਐੱਸ/ਐੱਸਟੀ/ਡੀਕੇ/ਏਕੇ
(Release ID: 2006735)
Visitor Counter : 70
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam